ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

What mean ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ ॥

Posted by kamalpreetsingh 
ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ ॥
ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ
ਬਚਨ ਰਸਾਲ ਮਧੁ ਮਧੁਰ ਪੀਆਏ ਹੈ ॥
ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ
ਪ੍ਰੇਮਰਸ ਬਿਸਮ ਹੁਇ ਸਹਜ ਸਮਾਏ ਹੈ ॥
ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ
ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫॥
Can someone pls vichaar on this Shabad in Punjabi -Please translate in punajbi- ਕਿਰਪਾ ਕਰਕੇ ਇਸ ਸ਼ਬਦ ਦੀ ਪੰਜਾਬੀ ਵਿਚ ਵਿਚਾਰ ਕਰ ਦਿਉ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji Khalsa, Whaeguru ji ki fathe.
Reply Quote TweetFacebook
Quote

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ ॥


I saw him (my beloved) in a dream. It was an amazing site (Chitr sight, picture), his form was adorned (Banak means roop or form) in a wonderous way. My extremely sacred and revered friend, today came to me (in my dream).


Quote

ਪਰਮ ਦਇਆਲ ਲਾਲ ਲੋਚਨ ਬਿਸਾਲ,
ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ


Param Dyaal means that is he the greatest merciful and he is my beloved Laal (a very precious thing). He has beautiful eyes. The bisraam above should be after Bisaal and not after Mukh as you have quoted. Words or speech from his mouth is nectarously sweet and this way, he has made me drink Madh Madhur i.e. sweet and delicious honey.


Quote

ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ
ਪ੍ਰੇਮਰਸ ਬਿਸਮ ਹੁਇ ਸਹਜ ਸਮਾਏ ਹੈ ॥


He was seated on the beautiful bed and by embracing him I experienced great anand. Lost in the wonder of nectar of his love, I got immersed in him.



Quote

ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ
ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥


I the chatrik (a bird that longs for rain drop), after hearing the divine shabad realized everything (ਅਖੀਆ ਉਘਰਿ ਗਈ - my eyes opened). My condition has become like that of fish and water. Great Bairaag (sorrow of separation) has sprouted inside me.

The conclusion is that after seeing the beloved one in dream, now Bhai Sahib is begging for his darshan in real life. The dream has now created great Bairaag to see him.

The above is based on my lowly intelligence. I am sure there are many errors. Sangat baksh lavae jee.

Daas,
Kulbir Singh
Reply Quote TweetFacebook
maasha'Allah!

Chota veer
Reply Quote TweetFacebook
Thanks,
but could you do it in punajbi please, ਕਿਰਪਾ ਕਰਕੇ ਪੰਜਾਬੀ ਵਿਚ ਇਸ ਸ਼ਬਦ ਦੇ ਅਰਥ ਕਰੋ ਜੀ,
ਧੰਨਵਾਧ
Reply Quote TweetFacebook
Arth Vichaar in Punjabi, as per Bhai Kamalpreet Singh jee:

Quote

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ ॥

ਅਸੀਂ ਸੁਪਨ ਚਰਿਤ੍ਰ ਦੇਖਿਆ ਕਿ ਉਹ ਬਹੁਤ ਸੋਹਣੇ ਬਚਿਤ੍ਰ ਰੂਪ ਵਾਲੇ ਪਾਵਨ ਪਵਿਤ੍ਰ ਮਿਤ੍ਰ ਅਜ ਸਾਡੇ ਗ੍ਰਿਹ ਵਿਖੇ ਆਏ ਪਧਾਰੇ ਹਨ।


Quote

ਪਰਮ ਦਇਆਲ ਲਾਲ ਲੋਚਨ ਬਿਸਾਲ,
ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ


ਉਹ ਅਤਿਅੰਤ ਦਇਆਲ, ਵਡੀਆਂ ਸੋਹਣੀਆਂ (ਬਿਸਾਲ) ਅਖੀਆਂ ਵਾਲੇ ਕੀਮਤੀ/ਪਿਆਰੇ (ਲਾਲ) ਮਿਤਰ, ਮੁਖ ਤੋਂ ਰਸ-ਵਾਲੇ (ਰਸਾਲ) ਬਚਨ ਰੂਪੀ ਸੁਆਦ (ਮਧੁਰ) ਸ਼ਹਿਦ (ਮਧੁ) ਸਾਨੂੰ ਪਿਆ ਰਹੇ ਹਨ।


Quote

ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ
ਪ੍ਰੇਮਰਸ ਬਿਸਮ ਹੁਇ ਸਹਜ ਸਮਾਏ ਹੈ ॥


ਉਹ ਸਿਹਜਾਸਨ (ਸੇਜਾ ਵਾਲੇ ਪਲੰਘ) ਤੇ ਸ਼ੋਭ ਰਹੇ ਹਨ ਤੇ ਉਹਨਾਂ ਨਾਲ ਅੰਕਮਾਲ (ਗਲਵਕੜੀ) ਹੋਇ ਕੇ ਮੈਂ ਅਨੰਦ ਪਾ ਰਹੀ ਹਾਂ, ਤੇ ਇਸ ਪ੍ਰੇਮ ਰਸ ਵਿਚ ਬਿਸਮ ਹੋਈ ਉਸ ਦੇ ਸਰੂਪ ਵਿਚ ਸਮਾਏ ਗਈ ਹਾਂ।



Quote

ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ
ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥

ਜਿਵੇਂ ਚਾਤ੍ਰਿਕ ਜਲ ਬੂੰਦ ਪਾ ਕੇ ਸਾਵਧਾਨ ਹੋ ਜਾਂਦਾ ਹੈ, ਇਸੇ ਤਰਾਂ ਹੀ ਮੈਂ ਸ਼ਬਦ ਸੁਣ ਕੇ ਗਿਆਨ ਕਰਕੇ ਜਾਗ ਗਈ ਹਾਂ (ਅਖੀਆਂ ਉਘੜ ਗਈਆਂ ਹਨ) ਤੇ ਹੁਣ ਯਾਰ ਨੇ ਐਸਾ ਪ੍ਰੇਮ ਬਿਰਹੋਂ ਜਗਾ ਦਿਤਾ ਹੈ ਕਿ ਸਾਡਾ ਯਾਰ ਨਾਲ ਉਹ ਸੰਬੰਧ ਬਣ ਗਿਆ ਹੈ ਜੋ ਮੀਨ (ਮਛੀ) ਦਾ ਤੇ ਜਲ ਦਾ ਹੁੰਦਾ ਹੈ।

ਭੁਲ ਚੁਕ ਦੀ ਮੁਆਫੀ ਜੀ।

ਦਾਸ,
ਕੁਲਬੀਰ ਸਿੰਘ
Reply Quote TweetFacebook
Great Viakhya Kulbir Singh Jee
Reply Quote TweetFacebook
Sorry, only registered users may post in this forum.

Click here to login