ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Singh Pyare Heeria

Posted by Upkaar Singh 
Singh Pyare Heeria
November 03, 2011 10:10AM
This was written a few months back by daas, dedicated to veer Heera Singh.
I didn't feel comfortable or right sharing a poem at such a time, now that veer jee's on his way to a full recovery,

This is for you Bhai Heera Singh jeeo.


ਵੀਰ ਹਮਾਰੇ, ਗੁਰੂ ਦੁਲਾਰੇ, ਸਿੰਘ ਪਿਆਰੇ ਹੀਰੇਆ
ਵੇਖ ਤੇਰਾ ਏ ਹਾਲ ਮਿੱਤਰਾ, ਦਿਲ ਸਾਡਾ ਚੀਰਿਆ
ਮਿੱਠ ਬੋਲੜਾ ਵੀਰ ਅਸਾਡੜਾ, ਕਿਉਂ ਹੋਇਆ ਹੈ ਪੀੜਿਆ
ਤਿਆਰ ਬਰ ਤਿਆਰ ਤੂੰ ਸਿੰਘ ਗੁਰੂ ਕਾ, ਅਸੀਂ ਮਾੜੇ ਕੀੜੇ ਆਂ


ਹੰਜੂ ਤੇਰੇ ਪਿਆਰ ਦੇ ਹੁਣ ਨਹੀਂ ਰੁਕਦੇ,
ਸੰਗਤ ਵਿੱਚ ਤੇਰੀ ਯਾਦ ਬੋਹਤ ਆਉਂਦੀ ਆ
ਸਾਰੇ ਸਿੰਘਾਂ ਦੇ ਦਿੱਲ ਦੇ ਪਿਆਰੇ ਟੁਕਡੇ,
ਤੇਰਾ ਮੁੱਖ ਵਖਰੀ ਰੁੱਤ ਲਿਆਉਂਦੀ ਆ


ਨਾਮ ਰਸੀਏ ਸੱਜਣ ਮੀਤ ਹਮਾਰੇ
ਅਰਦਾਸ ਹੈ ਤੇਰੀ ਹਰ ਗੁਰੂ ਕੇ ਦੁਆਰੇ
ਉੱਠ ਖੱੜ੍ਹ ਪਿਆਰਿਆ, ਹੋਰ ਦਰਦ ਨਾਂ ਦੇਈਂ
ਏਨਾਂ ਇਮਧਿਆਨ ਲਿਆ ਵੀਰੇ, ਅੱਗੋਂ ਹੋਰ ਨਾਂ ਲੇਈਂ


ਕਿਰਪਾ ਕਰੋ ਪ੍ਰੀਤਮ ਮਨਮੋਹਨ
ਗੁਰਮੁੱਖ ਪਿਆਰੇ ਚੜ੍ਹਦੀ ਕੱਲਾ ਵਿੱਚ ਹੋਵਣ,
ਗੁਰੂ ਸਾਹਿਬ ਦੇ ਚਰਣਾਂ 'ਚ ਬੇਨੰਤੀ ਅਰਦਾਸ,
ਹੀਰੇ ਸਿੰਘ ਦੇ ਦਰਸ਼ਨਾਂ ਦੀ ਆਸ,
ਕਰਦਾ ਅਸਲੀ ਕੂਕਰ, ਉਪਕਾਰ ਸਿੰਘ ਦਾਸ
Reply Quote TweetFacebook
Re: Singh Pyare Heeria
November 03, 2011 08:10PM
ਵਾਹਿਗੁਰੂ,
ਪਿਆਰੇ ਵੀਰ ਉਪਕਾਰ ਸਿੰਘ ਜੀ ਆਪ ਸਬ ਤਾਂ ਉਚੇ ਸੁਚੇ ਗੁਰਸਿਖ ਹੋ,
ਆਪ ਜੀ ਦਾ ਨਾਮ ਹੀ ਆਪਦੇ ਗੁਣਾ ਨੂੰ ਦਰ੍ਸੋਦਾ ਹੈ ਜੀ,ਕੂਕ਼ਰ ਤਾਂ ਇਹ ਦਾਸਰਾ ਹੈ ਅੱਪ ਸਬ ਸੰਗਤ ਦਾ ਗੁਰੂ ਦਰਬਾਰੇ

ਤੁਹਾਡੀਆਂ ਸਿੰਘਾ ਦੀਆਂ ਅਰਦਾਸਾ ਸਦਕਾ ਇਹ ਕੂਕਰ ਬਚ ਗਿਆ ਜੀ,
ਮਿਲਿਆ ਹੈ ਟਾਇਮ ਏਸ ਵਾਰੀ ਕਿ ਕਰੇ ਸੇਵਾ ਸਚੇ ਸਤਗੁਰੁ ਅਗਮ ਗੁਸਾਂਈ ਦੀ,

ਹੈ ਨੀ ਲਫ਼ਜ਼ ਕਿੰਜ ਕਰਾਂ ਸ਼ੁਕਰਾਨਾ,ਸਤਿਗੁਰੂ ਤੇ ਗੁਰਸਿਖਾਂ ਦਾ,
ਏਹੋ ਕਹਨਾ ਹਾਂ ਜਾਵਾਂ ਬਲਿਹਾਰੇ ਆਪ ਸਬ ਦੇ ਚਰਨਾ ਤਾਈ,

ਕੀ ਕਹਾਂ, ਬਸ ਏਹੋ, ਪਰਤਖ ਹੈ ਗੁਰਸਿਖਾਂ ਦੀ ਸ਼ਰਣ ਵਿਚ ਰਹਣ ਦਾ ਜੋ ਮਿਲਿਆ ਫਲ,
ਡੁਬਦੀ ਨਾਵ ਜੋ ਮੇਰੀ, ਸੀ ਵਿਚ ਤੁਫਾਨੇ,ਰਖ ਲਿਆ ਦਾਸਰਾ ਦੇ ਕੇ ਅਣਮੁੱਲਾ ਜੀਵਨ..........

ਇਕ ਵਾਰ ਫੇਰ ਕੋਟਾਨ ਕੋਟ ਸ਼ੁਕਰਾਨਾ ਜੀ ਸਬ ਗੁਰਸਿਖਾਂ ਦਾ ਜਿਨਾ ਦਾਸਰੇ ਲਈ ਪਾਠ ਤੇ ਗੁਰਬਾਣੀ ਪੜੀ ਤੇ ਅਰਦਾਸਾ ਕੀਤੀਆਂ

ਆਪ ਸਬ ਦਾ ਕੂਕਰ
ਹੀਰਾ ਸਿੰਘ
Reply Quote TweetFacebook
Re: Singh Pyare Heeria
November 04, 2011 01:55AM
waheguru jee

BALIHAR BALIHAR BALIHAR.............AAP JEE DEY PYAREY GURSIKHAA TOH..........UNNA DEY NIRMAL PYAAR TOH
Reply Quote TweetFacebook
Sorry, only registered users may post in this forum.

Click here to login