ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕੀ ਦੱਸਾ ਕੀ ਹਾਲਤ ਹੁੰਦੀ...................

Posted by kookarheerasingh 
ਸਮਾ ਬੀਤਣ ਨਾਲ ਕੀਤੀਆਂ ਗਲਤੀਆਂ ਦੀਆਂ ਜਾਦਾਂ ਧੁੰਦਲੀਆਂ ਪੈ ਜਾਂਦੀਆਂ,
ਡਰ ਖ਼ਸਮ ਦਾ ਜੋ ਦਿਲ ਵਿਚ ਹੁੰਦਾ ਓਹ ਵੀ ਕਿਤੇ ਗੁਮ ਜਿਹਾ ਹੋ ਜਾਂਦਾ,

ਏਹੋ ਕਾਰਣ ਹੈ ਬੰਦਾ ਡਿਗ ਦੰਦ ਤੁੜਾ ਕੇ ਵੀ ਚਲਨਾ ਨੀ ਸਿਖ ਜਾਂਦਾ,
ਕੀ ਕਰੇ ਬੰਦਾ ਵੀ ਜੇ ਖ਼ਸਮ ਨਦਰ ਕਰ ਫੜਾ ਉਂਗਲੀ ਨਾ ਚਲਣਾ ਸਿਖਾਂਦੇ,

ਮੋਕਾ ਇਕ ਮਿਲਿਆ ਜੁਗਾ ਹੋਗੇ ਜੰਮਦੇ ਮਰਦੇ,
ਨਹੀ ਮਨ ਬਚ ਕ੍ਰਮ ਕਰ ਇਕ ਜੀਵਨ ਵੀ ਖ਼ਸਮ ਨਾਂ ਲਾ ਸਕੇ,

ਕੀ ਦੱਸਾ ਕੀ ਹਾਲਤ ਹੁੰਦੀ ਓਹਨਾ ਦੀ ਜਿਨਾ ਦਾ ਖ਼ਸਮ ਬੈਠਾ ਕੋਲ ਹੋਵੇ,
ਮੁਖ ਖ਼ਸਮ ਦਾ ਦੂਜੇ ਪਾਸੇ, ਕਰਵਟ ਪੱਲੇ ਸਾਧਨ ਦੇ ਫਿਰ ਬੈਠੀ ਓਹ ਰੋਵੇ,

ਕਰਦੀ ਦੁਆਵਾਂ ਨਿਤ ਦਰ ਤੇਰੇ ਜਾਵੇ ਬਖਸ਼ੀ ਇਕ ਵਾਰੀ,
ਮਨ ਜਾਵੇ ਮੁਰਸ਼ਦ ਸਿਰ ਦਾ ਸਾਈ ਨਾ ਤੜਫਾਵੇ ਅਜ ਦੀ ਵਾਰੀ,

ਦਿਆਲਤਾ ਦੀ ਮੂਰਤ ਹੈ ਖ਼ਸਮ ਅਸਾਡਾ ਕੀ ਗਿਲਾ ਸ਼ਿਕਵਾ ਨਾਲ ਓਸਦੇ ਕਰੀਏ,
ਖੋਟਾ ਅਸਾਡੀਆਂ ਦੇ ਨਸੂਰ ਹੀ ਨੀ ਰਾਜੀ ਹੁੰਦੇ ਦੋਸ਼ ਓਸਦੇ ਕਡ ਪਾਪੀ ਮਨ ਕਹਦਾ ਕੀ ਕਰੀਏ......................................................
Reply Quote TweetFacebook
Gurrooooooooo

Bhai Heera Singh Jee, you can give JaspreetSingh a run for his money any day!
Reply Quote TweetFacebook
Great work Heera Singh Jee.

ਹਾਲਤ ਸੀ ਮੇਰੀ ਜਿਵੇਂ ਅਵਾਰਾ ਕੂਕਰ ਕੋਈ।
ਯਾਰੋ, ਇਕੱਲਾ ਸਾਂ ਜੀਦਾ ਨਾ ਪਿਛੋਕੜ ਕੋਈ।

ਮਿਲਦਾ ਜੋ ਖਾਂਵਦਾ, ਹੈ ਕਿਰਪਾ ਦਾਤਾਂ ਦਾਤਾਰ।
ਹੁੰਦਾ ਸਾਥ ਨ ਮਾਲਿਕ ਦਾ, ਤਾਂ ਹੁੰਦੀ ਮੇਰੀ ਹਾਰ।

ਮਾਲਿਕ ਦੇ ਇਕ ਹੀ ਇਸ਼ਾਰੇ ਤੇ ਮਾਰਾਂ ਲਖਾਂ ਛਾਲ।
ਤੇਰੇ ਇਕ ਨਜ਼ਰ ਦੀ ਝਲਕ ਨੂੰ ਸਾਈਂ ਮੇਂ ਹਾਂ ਭਾਲ।

ਮਾਲਿਕ ਆਪਨੇ ਮਾਰਗ ਵੱਲ, ਰਖੀ ਮੇਰਾ ਮੂਹ।
ਤੇਰਾ ਰਾਹ ਛੱਡ ਕੇ, ਜੱਗ ਸਾਰਾ ਲੱਗੇ ਖੂਹ।

ਇਸ ਪਾਪੀ ਤੋਂ ਹੋਣ ਭੁਲਾਂ, ਮੈ ਹਾਂ ਗੁਨਾਹਗਾਰ।
ਕੂਕਰ ਸਮਝ ਕੇ ਮਾਫ਼ ਕਰੀਂ, ਤੂੰ ਹੈ ਬਕਸ਼ਨਹਾਰ।
Reply Quote TweetFacebook
Sorry, only registered users may post in this forum.

Click here to login