ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਦੋਹਾਗਨਾਂ ਨੂੰ ਕੀ ਪਤਾ ਸੋਹਾਗ ਦਸ਼ਾ ਦਾ
ਭੋਗ ਬਿਲਾਸ ਅਤੇ ਜੋਤ ਵਿਗਾਸ ਦਾ
ਸਾਖਤਾਂ ਨੂੰ ਕੀ ਪਤਾ ਧਰਮੀ ਵੀਰਾਂ ਦਾ
ਕੁਰਬਾਨੀ ਇਨਕਲਾਬੀ ਅਤੇ ਪ੍ਰੇਮ ਪੁਕਾਰ ਦਾ
ਢਿਲਿਆਂ ਨੂੰ ਕੀ ਪਤਾ ਸਰਬਲੋਹੀ ਸਖਤਾਈ ਦਾ
ਬਿਬੇਕ ਪਰਤਾਪ ਅਤੇ ਬੀਰ ਰਸਾਈ ਦਾ
ਪ੍ਰੇਮਹੀਨਾਂ ਨੂੰ ਕੀ ਪਤਾ ਸਾਡੀ ਦਿਵਾਨੀ ਦਾ
ਮਸਤਾਨੇ ਬੌਰਾਨੇ ਅਤੇ ਦਰਵੇਸ਼ੀ ਪਿਆਰ ਦਾ
ਜਗਤ ਨੂੰ ਕੀ ਪਤਾ ਇਸ ਮੂਰਖ ਮਜਨੂ ਦਾ
ਧੂਰ ਦੀ ਪਿਆਸ ਅਤੇ ਦਰਸ਼ ਬੈਰਾਗ ਦਾ
Reply Quote TweetFacebook
Vaah Vaah! Bahut hee Khoob!

Insha-Allah a poetic response to this poem will be posted soon.

Kulbir Singh
Reply Quote TweetFacebook
ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਬਾਣੀਆ ਕੀ ਜਾਣੇ ਘਿਓ ਦੀ ਖੁਰਾਕ।
ਦੋਹਾਗਣ ਕੀ ਜਾਣੇ ਸੁਹਾਗ ਰੰਗ, ਕੇਹਰ ਕੀ ਜਾਣੇ ਕੂਕਰ ਦੀ ਝਾਕ।
ਸੱਪ ਕੀ ਜਾਣੇ ਹੀਰੇ ਦਾ ਮੁੱਲ, ਛੜਾ ਕੀ ਜਾਣੇ ਰਿਸ਼ਤਾ ਤੇ ਸਾਕ।
ਢਿਲਾ ਕੀ ਜਾਣੇ ਗੁਰੂ ਦੀ ਰਹਿਤ, ਸਾਕਤ ਨ ਜਾਣੇ ਗੁਰ ਤਲੀ ਖਾਕ।

ਜੌਹਰੀ ਹੀ ਹੀਰੇ ਦਾ ਮੁੱਲ ਪਾਈ, ਚਕਵੀ ਜਾਣੇ ਦੁਖ ਪਿਰਮ ਜੁਦਾਈ।
ਕੰਜੂਸ ਜਾਣੇ ਮੁੱਲ ਪੈਸਾ ਅਢਾਈ, ਸੋ ਨਾਮ ਜਾਣੇ ਜੋ ਰਿਦੇ ਧਿਆਈ।
ਦੁਖ ਨਾਰ ਜਾਣੇ ਜਾ ਪਿਰ ਸਿਧਾਈ, ਦੁਖ ਸਿਖ ਜਾਣੇ ਸੰਗਤ ਵਿਛੜਾਈ।
ਕੁਲਬੀਰ ਸਿੰਘ ਗੁਰਾਂ ਦਾ ਸ਼ਦਾਈ, ਗੁਰ ਬਾਝੋਂ ਰਹਿੰਦਾ ਸਦਾ ਬਉਰਾਈ।

ਉਹੀ ਸਚਾ ਜੋ ਰਹਿਤ ਰਖਾਈ, ਸਚੇ ਨਾਮ ਵਿਚ ਧਿਆਨ ਲਗਾਈ।
ਭੋਜਨ ਉਹੀ ਜੋ ਬਿਬੇਕੀ ਪਕਾਈ, ਸਰਬਲੋਹ ਵਿਚ ਪਕਿਆ ਖਾਈ।
ਅੰਮ੍ਰਿਤ ਵੇਲੇ ਗੁਰ ਤਾਰ ਲਗਾਈ, ਗੁਰ ਤੋਂ ਖਿਨ ਖਿਨ ਘੁਮ ਘੁਮਾਈ।
ਕੁਲਬੀਰ ਸਿੰਘ ਕੁਰਬਾਨ ਜਾਈ, ਜੋ ਗੁਰ ਆਪਣੇ ਨੂੰ ਲਏ ਮਨਾਈ।
Reply Quote TweetFacebook
Vah ji Vah !!

Vaheguru jee ka Khalsa Vaheguru jee kee fateh!
Reply Quote TweetFacebook
great poems, however:
ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਬਾਣੀਆ ਕੀ ਜਾਣੇ ਘਿਓ ਦੀ ਖੁਰਾਕ।???

where did caste come into this??? confused smiley
Reply Quote TweetFacebook
Quote

great poems, however:
ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਬਾਣੀਆ ਕੀ ਜਾਣੇ ਘਿਓ ਦੀ ਖੁਰਾਕ।???

where did caste come into this??? confused smiley

These are famous Muhaavre (sayings) of Punjab and the word ਜੱਟ here does not mean the caste but means an uneducated villager and ਬਾਣੀਆ means a shopkeeper here. Laung is an expensive spice reserved for the elite and Gheo in olden days too was not known to be a diet of urban shopkeepers.

Let's not be overly sensitive of using old sayings that contain names of castes. Gurbani is full of such sayings.

Kulbir Singh
Reply Quote TweetFacebook
Vah!!!!!
Reply Quote TweetFacebook
Thank you Bhai Kulbir Singh jio! A humble request, please refrain from using names of castes such as jatts and baaniyaas in the future.
Thank you.
Reply Quote TweetFacebook
JaspreetSingh - Whats the problem with using these terms ? Veerji has used them from known sayings that mean something deep.


Can you pls ellaborate more what exact issue you see with these terms being used in the correct context here ?


Hasnt these been used in Gurbani ?

-- SAIN ==> NAI
-- Dhanna ==> JAT
-- kabber ==> Julaha


and so on.

Vaheguru jee ka Khalsa Vaheguru jee kee fateh!
Reply Quote TweetFacebook
ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਜਸਪ੍ਰੀਤ ਸਿੰਘ ਜੀਓ, ਕਿ ਆਪਾਂ ਸਾਹਿਤ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਗੁਰਾਂ ਨੇ ਜਾਤਿ ਅਭਿਮਾਨ ਮਨਾਂ ਕੀਤਾ ਹੈ ਪਰ ਦੋਖੋ ਗੁਰਬਾਣੀ ਵਿਚ ਪੁਰਾਣੇ ਮੁਹਾਵਰੇ ਵਰਤ ਕੇ ਗੱਲ ਵੀ ਕੀਤੀ ਹੈ, ਯਥਾ ਗੁਰਵਾਕ:

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥

ਇਸ ਗੁਰਵਾਕ ਵਿਚ ਕਿਹਾ ਹੈ ਕਿ ਕਿਰਾੜਾਂ (ਬਾਣੀਆਂ) ਨਾਲ ਦੋਸਤੀ ਕਦੇ ਨਿਭਦੀ ਨਹੀਂ। ਭਾਂਵੇਂ ਇਥੇ ਜਾਤਿ ਦਾ ਨਾਮ ਵਰਤਿਆ ਹੈ ਪਰ ਸਹੀ ਵਿਚ ਇਸ ਗੁਰਵਾਕ ਵਿਚ ਕਿਰਾੜਾਂ ਦਾ ਭਾਵ ਮਾਇਆਧਾਰੀ ਇਨਸਾਨ ਹੈ।

ਇਸੇ ਤਰਾਂ ਹੀ ਗੁਰਬਾਣੀ ਵਿਚ ਜੱਟ ਦਾ ਜ਼ਿਕਰ ਇਸ ਤਰਾਂ ਆਇਆ ਹੈ:

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

ਹਜ਼ੂਰ ਕਹਿੰਦੇ ਹਨ ਜੇਕਰ ਜੱਟ ਕਿਕਰਿ ਬੀਜ ਕੇ ਦਾਖਾਂ ਲੋੜੇ ਤਾਂ ਇਹ ਕੈਸੀ ਅਣਹੋਣੀ ਗੱਲ ਹੈ। ਮਤਲਬ ਇਹ ਹੈ ਕਿ ਜੋ ਬੀਜਾਂਗੇ ਉਹੀ ਵਢਣਾ ਪੈਣਾ ਹੈ - ਜੈਸਾ ਕਰਮ ਕਰਾਂਗੇ ਤੈਸਾ ਫਲ ਭੋਗਾਂਗੇ। ਇਸ ਪੰਕਤੀ ਵਿਚ ਵੀ ਜੱਟ ਦਾ ਭਾਵ ਕਿਸਾਨ ਹੈ ਕਿਉਂਕਿ ਖੈਤੀਬਾੜੀ ਦਾ ਕੰਮ ਪੁਰਾਣੇ ਜ਼ਮਾਨੇ ਵਿਚ ਅਕਸਰ ਉਹੀ ਕਰਦੇ ਹੁੰਦੇ ਸਨ।

ਇਹਨਾਂ ਗੁਰ-ਪਰਮਾਣਾਂ ਦੀ ਰੌਸ਼ਨੀ ਵਿਚ, ਇਹ ਗਲ ਸਾਫ ਹੁੰਦੀ ਹੈ ਕਿ ਸਾਹਿਤਕ ਤੌਰ ਤੇ ਪੁਰਾਤਨ ਮੁਹਾਵਰੇ, ਜੋ ਕਿਸੇ ਲਈ ਅਪਮਾਨਜਨਕ ਨਾ ਹੋਣ, ਉਹਨਾਂ ਦੀ ਵਰਤੋਂ ਕਰਨ ਵਿਚ ਕੋਈ ਹਰਜ ਨਹੀਂ ਹੈ।

ਬਾਕੀ ਆਪ ਜੀ ਦੀ ਗੱਲ ਸਹੀ ਹੈ - ਜਾਤਿ ਪਾਤਿ ਸਾਡੇ ਸਿਖ ਧਰਮ ਨੂੰ ਗ੍ਰਹਣ ਵਾਂਗ ਹੈ ਜੋ ਸਿਖੀ ਨੂੰ ਪ੍ਰਫੁਲਿਤ ਹੋਣ ਵਿਚ ਬਾਧਾਕਾਰੀ ਹੈ। ਆਪਾਂ ਰਲ ਮਿਲ ਕੇ ਐਸੇ ਸਮਾਜ ਦੀ ਸਿਰਜਣਾ ਕਰੀਏ ਜਿਥੇ ਜਾਤਿ ਪਾਤਿ ਦਾ ਕੋਈ ਸਥਾਨ ਨਾ ਹੋਵੇ।

ਭੁਲ ਚੁਕ ਦੀ ਮੁਆਫੀ ਜੀ।

ਕੁਲਬੀਰ ਸਿੰਘ
Reply Quote TweetFacebook
Jaspreet Singh Jee, what is wrong with using Punjabi muhavras? These Muhavras are not putting anyone down and are not even remotely offensive, they are just simple Muhavras.
Reply Quote TweetFacebook
Sorry, only registered users may post in this forum.

Click here to login