natural disasters happen worldwide in past 2 days February 27, 2010 10:40AM |
Re: natural disasters happen worldwide in past 2 days February 27, 2010 11:53AM |
Re: natural disasters happen worldwide in past 2 days February 28, 2010 09:47AM |
Re: natural disasters happen worldwide in past 2 days February 28, 2010 02:19PM |
Re: natural disasters happen worldwide in past 2 days February 28, 2010 04:34PM |
Re: natural disasters happen worldwide in past 2 days March 01, 2010 07:58AM |
Re: natural disasters happen worldwide in past 2 days March 01, 2010 08:19AM |
Quote
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
Water is the father of the world; in the end, water destroys it all. ||2||
ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ।੨।
Re: natural disasters happen worldwide in past 2 days March 01, 2010 09:14AM |
Re: natural disasters happen worldwide in past 2 days March 01, 2010 11:06AM |
Re: natural disasters happen worldwide in past 2 days March 01, 2010 06:25PM |
Re: natural disasters happen worldwide in past 2 days March 01, 2010 08:21PM |
Re: natural disasters happen worldwide in past 2 days March 02, 2010 02:56PM |
Re: natural disasters happen worldwide in past 2 days March 04, 2010 08:04AM |
Re: natural disasters happen worldwide in past 2 days March 04, 2010 08:30AM |
Quote
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
The meanings for highlighted part of Pankiti seem to be that Everybody Consumes Water not that Water Consumes Everybody. Veer Ji kindly consult some other TEEKA or WEBSITE.
Re: natural disasters happen worldwide in past 2 days March 04, 2010 11:28AM |
Re: natural disasters happen worldwide in past 2 days March 04, 2010 02:26PM |
Re: natural disasters happen worldwide in past 2 days March 05, 2010 05:46AM |
Re: natural disasters happen worldwide in past 2 days March 06, 2010 06:41AM |
Re: natural disasters happen worldwide in past 2 days March 06, 2010 11:00AM |
Singhbj jeeo,
Quote
If we see the punjabi viakran or grammar, learn or know how to make a sentence than
the explaination given above by MB Singh ji & seconded by Kulbir Singh ji is incorrect.
Gurbani is ਫਿਰਿ ਪਾਣੀ ਸਭੁ ਖਾਇ meaning "water eats all"
according to your vichaar, verse should be " fir sabh pani khaye ".
Re: natural disasters happen worldwide in past 2 days March 06, 2010 01:35PM |
ਗੁਰੂ ਪਿਆਰੇ ਸਿੰਘ ਬੀ ਜੇ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਿਹ॥
I would request Jasjit Singh ji (who writes punjabi posts) to give his opinion.
ਆਪ ਜੀ ਨੇ ਇਕ ਸਾਰਥਿਕ ਵੀਚਾਰ ਕਰਨ ਦੀ ਸੋਚੀ ਹੈ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਪਿਛਲੀਆਂ ਪੋਸਟਾਂ ਵਿਚ ਜੋ ਆਪ ਜੀ ਨੇ ਸੋਚ ਔਰ ਸ਼ਬਦਾਵਲੀ ਵਰਤੀ ਉਹ ਕਿਸੇ ਗੁਰਸਿੱਖ ਦੀ ਤਾਂ ਦੂਰ ਦੀ ਗੱਲ ਹਾਂ ਕਿਸੇ ਅਸਭਿਅਕ ਬੰਦੇ ਦੀ ਜ਼ਰੂਰ ਕਹੀ ਜਾ ਸਕਦਾ ਸੀ। ਫਿਰ ਵੀ ਅਗਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਜੇਕਰ ਸਾਡੇ ਜ਼ਿਹਨ ਵਿਚ ਇਹ ਗੱਲ ਘਰ ਕਰ ਜਾਵੇ ਕਿ ਇਸ ਸੰਸਾਰ ਵਿਖੇ ਅਸੀ ਸਿਰਫ ਨਾਮ ਬਾਣੀ ਦੀ ਸਾਂਝਾਂ ਹੀ ਪਾਉਣ ਹੀ ਆਏ ਹਾਂ ਤੇ ਬਾਕੀ ਸਭ ਕੁਝ ਬੇਅਰਥਾ ਹੀ ਚਲਾ ਜਾਏਗਾ ਤਾਂ ਜੀਵਨ ਸੰਵਰਨ ਨੂੰ ਦੇਰ ਨਹੀਂ ਲੱਗੇਗੀ। “ਆਇਓ ਸੁਨਨ ਪੜਨ ਕਉ ਬਾਣੀ ॥ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥” ਸੋ ਇਸ ਆਸ਼ੇ ਨੂੰ ਮੁਖ ਰਖ ਕੇ ਅਗਰ ਅਸੀਂ ਕੋਈ ਵੀ ਕਰਮ ਕਰਾਂਗੇ ਉਹ ਹੀ ਲੇਖੇ ਵਿਚ ਜਾਵੇਗਾ ਭਾਵੇਂ ਕਿ ਉਹ ਗੁਰਬਾਣੀ ਵਿਚਾਰ ਵੀ ਕਿਉਂ ਨਾ ਹੋਵੇ। ਦਾਸ ਆਪ ਜੀ ਨੂੰ ਕੋਈ ਲੈਕਚਰ ਨਹੀਂ ਦੇ ਰਿਹਾ ਇਹ ਗੱਲ ਦਾਸ ਤੇ ਵੀ ਉਨੀਂ ਹੀ ਢੁਕਦੀ ਹੈ ਜਿੰਨੀ ਬਾਕੀਆ ਉਤੇ। ਸੰਗਤ ਨੂੰ ਜਿਥੇ ਲੱਗੇ ਦਾਸ ਗੁਰਮਤਿ ਤੋਂ ਹੀਣੀ ਗੱਲ ਕਰਨ ਲੱਗ ਪਿਆ ਹੈ ਤਾਂ ਦਾਸ ਦੇ ਬਾਗੀ ਹੋ ਰਹੇ ਮਨ ਨੂੰ ਵਾਪਸ ਰਾਹ ਤੇ ਲਿਆਉਣ ਲਈ ਕੋਈ ਵੀ ਡੰਨ ਲਾ ਸਕਦੀ ਹੈ। ਕਿਉਂਕਿ ਸਿੱਖੀ ਪ੍ਰੇਮਾ ਭਗਤੀ ਦਾ ਮਾਰਗ ਹੈ ਇਸ ਕਰਕੇ ਕੋਈ ਕਿਸੇ ਤੇ ਜ਼ਬਰਦਸਤੀ ਵੀ ਨਹੀਂ ਕਰ ਸਕਦਾ। ਖੈਰ! ਆਪ ਜੀ ਨੇ opinion ਪੁੱਛਿਆ ਹੈ, ਇਸ ਤੁਛ ਬੁੱਧੀ ਵਾਲੇ ਦਾ opinion ਵੀ ਕੋਈ ਮੈਨੇ ਰੱਖਦਾ ਹੈ ਤਾਂ ਇਹ ਗੁਰੂ ਸਾਹਿਬ ਜਾਂ ਆਪਜੀ ਹੀ ਦੱਸ ਸਕਦੇ ਹੋ। ਆਪ ਜੀ ਨੇ ਹੁਕਮ ਕੀਤਾ ਹੈ ਇਸ ਤੁਕ ਦੇ ਗੁਰਬਾਣੀ ਵਿਆਕਰਣ ਮੁਤਾਬਿਕ ਵਿਚਾਰ ਕਰਨ ਦੇ:
"ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥" ਇੱਕ ਗੱਲ ਜੋ ਆਪ ਜੀ ਨੇ ਚੰਗੀ ਕਹੀ ਕਿ ਗੁਰਬਾਣੀ ਵਿਆਕਰਣ ਅਨੁਸਾਰ ਵਿਚਾਰ ਕੀਤੀ ਜਾਵੇ। ਆਪ ਜੀ ਦੁਆਰਾ ਗੁਰਬਾਣੀ ਵਿਆਕਰਣ ਦੇ ਤੱਥ ਨੂੰ ਮੰਨਣ ਦੀ ਦਾਸ ਤਹਿ ਦਿਲੋਂ ਕਦਰ ਕਰਦਾ ਹੈ ਕਿਉਂਕਿ ਇਸਤਰਾਂ ਜੇ ਹਰੇਕ ਸਿੱਖ ਮੰਨਣ ਲਗ ਜਾਏ ਤਾਂ ਗੁਰਬਾਣੀ ਅਰਥਾਂ ਵਿਚ ਪਏ ਹੋਏ ਜਾਂ ਪਾਏ ਜਾਂਦੇ ਰੋਲੇ ਘਚੋਲੇ ਨੂੰ ਬਹੁਤ ਹੱਦ ਤੱਕ ਠੱਲ ਪੈ ਸਕਦੀ ਹੈ ਤੇ ਉਮੀਦ ਹੈ ਆਪ ਜੀ ਵਰਗੇ ਸਿੱਖ ਸੁਹਿਰਦਤਾ ਨਾਲ ਇਸਤੇ ਪਹਿਰਾ ਦੇਣਗੇ।
ਦਾਸ ਦਾ ਤਾਂ ਗੁਰਬਾਣੀ ਵਿਆਕਰਣ ਬਾਬਤ ਬਹੁਤਾ ਗਿਆਨ ਨਹੀਂ। ਭਾਈ ਕੁਲਬੀਰ ਸਿੰਘ ਜੀ ਦੀ ਇਸ ਵਿਚ ਬਹੁਤ ਹੀ ਮੁਹਾਰਤ ਹੈ। ਪਰ ਲਾਲਸਾ ਜਰੂਰ ਹੈ ਇਸਨੂੰ ਜਾਚਣ ਦੀ। ਅੱਜ ਤੋਂ ਤਕਰੀਬਨ ਕੁੱਝ ਵਰੇ ਪਹਿਲਾਂ ਗੁਰੂ ਘਰ ਦੇ ਇਕ ਪ੍ਰਚਾਰਕ ਨਾਲ ਦਾਸ ਦੀ ਕਿਸੇ ਵਿਸ਼ੇ ਤੇ ਗੱਲਬਾਤ ਹੋ ਰਹੀ ਸੀ। ਇਸ ਪ੍ਰਚਾਰਿਕ ਸਿੱਖ ਨੂੰ ਭਾਈ ਸਾਹਿਬ ਗੁਰਦਾਸ ਜੀ ਦੇ ਕਬਿੱਤ ਬਹੁਤੇ ਕੰਠ ਹੋਣ ਕਰਕੇ ਦਾਸ ਬੜਾ ਪ੍ਰਭਾਵਿਤ ਹੋਇਆ। ਚੱਲਦੀ ਗੱਲ ਵਿਚੋਂ ਸੰਸਾਰ ਦੇ ਵਿਨਾਸ਼ ਦੀ ਗੱਲ ਵੀ ਚਲ ਪਈ ਉਹ ਇਸ ਕਰਕੇ ਕਿ ਕਈ ਵਾਰੀ ਅਮਰੀਕਾ ਵਿਚ ਈਸਾਈ ਲੋਗ ਜਾਂ ਚਰਚ ਦੇ ਪਾਦਰੀ ਕਈ ਵਾਰੀ ਧਾਰਮਿਕ ਸਮਾਗਮਾਂ ਵਿਚ ਬਲਾਉਂਦੇ ਸਨ ਇਕ ਵਾਰ ਦਾ ਉਹਨਾਂ ਦਾ ਵਿਸ਼ਾ ਸੀ “ਸੰਸਾਰ ਦਾ ਵਿਨਾਸ਼ ਕਦੋਂ ਤੇ ਕਿਵੇ” ਸਾਨੂੰ ਵੀ ਪਾਦਰੀ ਦਾ ਫੋਨ ਆਇਆ ਪਰ ਦਾਸ ਰੁਝੇਵਿਆਂ ਕਾਰਨ ਜਾ ਨਹੀਂ ਸੀ ਸਕਦਾ ਦੂਜਾ ਵਿਸ਼ਾ ਵੀ ਅਜਿਹਾ ਲੱਗਾ ਕਿ ਪਾਦਰੀਆਂ ਨੂੰ ਸ਼ਾਇਦ ਵੇਹਲਿਆ ਨੂੰ ਹੋਰ ਕੋਈ ਕੰਮ ਨਹੀਂ ਐਵੇਂ ਸਮਾਂ ਪਾਸ ਕਰ ਲਈ ਇਹੋ ਜਿਹੇ ਸੇਮੀਨਾਰ ਕਰਵਾਉਂਦੇ ਰਹਿੰਦੇ ਹਨ ਜਿਹਨਾਂ ਤੋਂ ਭਲਾ ਆਮ ਬੰਦੇ ਨੂੰ ਕੀ ਲਾਭ। ਕਦੋਂ ਦੁਨੀਆ ਖਤਮ ਹੋਵੇਗੀ ਕਿਵੇ ਹੋਵੇਗੀ ਆਪਾਂ ਸੋਚ ਕੇ ਕੀ ਲੈਣਾ। ਆਪਾ ਤਾਂ ਜਿਸ ਕਾਰਨ ਇਸ ਵਿਚ ਆਏ ਹਾਂ ਨਾਮ ਜਪੀਏ ਤੇ ਆਪਣਾ ਜੀਵਨ ਸੰਵਾਰੀੲ। ਅਕਾਲ ਪੁਰਖ ਦੀ ਖੇਡ ਦਾ ਭਲਾ ਕੋਈ ਭੇਦ ਪਾ ਸਕਿਆ ਨਾਲੇ ਕਲਗੀਧਰ ਪਾਤਸ਼ਾਹ ਤਾਂ ਸੋਖੇ ਅਲਫ਼ਾਜ਼ਾਂ ਵਿਚ ਦੱਸੀ ਜਾਂਦੇ ਹਨ ਕਿ: ਜਬ ਉਦਕਰਖ ਕਰਾ ਕਰਤਾਰਾ ॥ਪ੍ਰਜਾ ਧਰਤ ਤਬ ਦੇਹ ਅਪਾਰਾ ॥ ਜਬ ਆਕਰਖ ਕਰਤ ਹੋ ਕਬਹੂੰ ॥ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩॥
ਹੁਣ ਐਂਵੇ ਸਿਰ ਖਪਾਈ ਕਰਕੇ ਸਮਾਂ ਬਰਬਾਦ ਕਰੀ ਜਾਈਏ ਕੋਈ ਸਿਆਣਪ ਵਾਲੀ ਗੱਲ ਥੋੜੀ ਹੈ। ਸੋ ਇਨਾਂ ਗੱਲਾਂ ਦੀ ਧਾਰਨਾ ਦਾਸ ਦੇ ਮਨ ਵਿਚ ਸੀ ਇਸ ਕਰਕੇ ਨਹੀ ਗਏ ਅਤੇ ਪ੍ਰਚਾਰਿਕ ਸਿੱਖ ਨਾਲ ਵੀ ਇਸ ਗੱਲ ਦਾ ਜ਼ਿਕਰ ਹੋਇਆ ਉਸਨੇ ਆਖਿਆ ਬਈ ਗੁਰੂ ਸਾਹਿਬ ਤਾਂ ਦੱਸ ਰਹੇ ਹਨ ਬਈ ਪਾਣੀ ਨਾਲ ਸੰਸਾਰ ਦੀ ਵਿਨਾਸ਼ਤਾ ਹੋਏਗੀ ਅਤੇ ਉਹਨਾਂ ਵੀ ਵਿਚਾਰ ਅਧੀਨ ਆਈ ਤੁਕ ਪੇਸ਼ ਕਰ ਦਿੱਤੀ ਕਿ ਪਾਣੀ ਹੀ ਸਭ ਨੂੰ ਖਾਏਗਾ। ਖੈਰ! ਉਥੋਂ ਤਾਂ ਦਾਸ ਘਰ ਆ ਗਿਆ ਪਰ ਇਹ ਵੀਚਾਰ ਜਰੂਰ ਕੀਤਾ ਕਿ ਅਗਾਂਹ ਤੋਂ ਕਿਸੇ ਨੂੰ ਦ੍ਰਿੜਤਾਂ ਸਹਿਤ ਦੱਸਣ ਤੋਂ ਪਹਿਲਾਂ ਇਸਦੀ ਖੋਜ ਜਰੂਰ ਕਰੀਏ। ਹੁਣ ਆਪਾ ਵੀਚਾਰੀਏ ਕਿ ਜੇਕਰ ਪਾਣੀ ਸਭ ਨੂੰ ਖਾਏਗਾ ਤਾਂ ਤੇ ਇਹ ਸ਼ਬਦ ਭਵਿਖਤ ਕਾਲ ਦੀ ਗੱਲ ਕਰਦਾ ਹੋਣਾ ਚਾਹੀਏ ਪਰ ਇਸਤਰਾਂ ਨਹੀ ਹੈ:
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥
“ਇਸ ਤੁਕ ਅੰਦਰਿ ‘ਪਾਣੀ ਸਭੁ ਖਾਇ’ ਦੇ ਅਰਥ ਇਹ ਨਹੀਂ ਕਿ ਪਾਣੀ ਸਭ ਨੂੰ ਖਾ ਜਾਂਦਾ ਹੈ, ਬਲਕਿ ਇਹ ਹਨ ਕਿ ਪਾਣੀ ਨੂੰ ਸਭ ਕੋਈ ਖਾਂਦਾ ਹੈ। ‘ਸਭੁ’ ਦੇ ਭੱਭੇ ਅੱਖਰ ਨੂੰ ਔਂਕੜ ਹੋਣ ਕਰਕੇ ‘ਸਭੁ’ ਕਰਤਾ ਹੀ ਰਹੇਗਾ। ਕਰਮ (ਮਫਊਲ) ਕਦੇ ਨਹੀਂ। ਭੱਭੇ ਨੂੰ ਜੇ ਔਂਕੜ ਨਾ ਹੁੰਦਾ ਤਾਂ ‘ਸਭ ਨੂੰ’ ਦੇ ਅਰਥ ਬਣ ਸਕਦੇ ਸਨ”। ਇਹ ਜੋ ਵਿਆਖਿਆਂ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਅਨੁਸਾਰ ਕੀਤੀ ਉਹ ਬਿਲਕੁਲ ਹੀ ਢੁਕਵੀਂ ਲੱਗੀ ਔਰ ਅਰਥ ਖੂਬ ਸਮਸ਼ਟ ਹੋਏ ਹਨ।
ਹੁਣ ਆਪਜੀ ਅੱਗੇ ਦਾਸ ਦੀ ਵਿਚਾਰ ਪੇਸ਼ ਹੈ ਆਪ ਜੀ ਨੂੰ ਜਿਸਤਰਾਂ ਚੰਗਾ ਲੱਗੇ ਕਰ ਲੈਣਾ ਜੀ।
ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Re: natural disasters happen worldwide in past 2 days March 06, 2010 04:16PM |