ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪ੍ਰਭਮੀਤ ਤੋਂ ਬਣ ਗਿਆ, ਭਗਤ ਸਿੰਘ ਸਰਦਾਰ।

Posted by Kulbir Singh 
ਪ੍ਰਭਮੀਤ ਤੋਂ ਬਣ ਗਿਆ, ਭਗਤ ਸਿੰਘ ਸਰਦਾਰ।
ਹੁਕਮ ਮੰਨ ਕੇ ਬਣਿਆ ਜੀ ਸਿੰਘਾਂ ਦਾ ਦਿਲਦਾਰ।
ਨਵਾਂ ਨਾਂ ਰਖਾਇਕੈ ਬਣ ਜੂ ਭਗਤਾਂ ਦਾ ਕਿਰਦਾਰ।
ਨਿਸੰਗ ਹੋਕੇ ਦੇ ਦੇ ਹੁਣ, ਬਿਕਾਰਾਂ ਨੂੰ ਲਲਕਾਰ।
ਸਨਮੁਖ ਖੜ ਕੇ ਮੂਹੋਂ ਕਹਿ "ਯਲਗਾਰ ਹੋ ਯਲਗਾਰ"।
ਕੁਲਬੀਰ ਸਿੰਘ ਦੀ ਇਛਾ, ਰੱਬ ਤੇਰਾ ਹੋਵੇ ਯਾਰ।
ਰਹਿਤ ਦਾ ਤੂੰ ਸੂਰਾ ਹੋਵੇਂ, ਬਿਕਾਰੀਂ ਦੇਵੇਂ ਜਾਰ।
Reply Quote TweetFacebook
ਧੰਨ ਹੈ ਉਹ ਸਤਿਗੁਰੂ, ਜਿਹਨੇ ਸੁੱਖਦੇਵ ਤੋਂ ਬਣਾਇਆ ਪ੍ਰੀਤਮ
ਧੰਨ ਹੈ ਉਹ ਸਤਿਗੁਰੂ, ਜਿਹਨੇ ਰਮਨ ਤੋਂ ਬਣਾਈ ਹਰਿਕਿਰਨ
ਧੰਨ ਹੈ ਉਹ ਸਤਿਗੁਰੂ, ਜਿਹਨੇ ਸੋਨੀਆ ਤੋਂ ਬਣਾਈ ਰੂਪ ਕੌਰ
ਧੰਨ ਹੈ ਉਹ ਸਤਿਗੁਰੂ, ਜਿਹੜੇ ਸ਼ਰਨ 'ਚ ਆਇਆ ਕਈ ਹੁਣ ਨਹੀ ਰਹੇ ਚੋਰ
ਧੰਨ ਹੈ ਉਹ ਸਤਿਗੁਰੂ, ਜਿਹਨੇ ਜਸਪ੍ਰੀਤ ਤੋਂ ਬਣਾਇਆ ਜਸਪ੍ਰੀਤ
ਧੰਨ ਹੈ ਉਹ ਸਤਿਗੁਰੂ, ਜਿਹਦੀ ਸ਼ਰਨ 'ਚ ਆਇਆ ਲੱਗੀ ਮੈਨੂੰ ਉਹਦੀ ਹੱਥਕੜੀ
ਧੰਨ ਹੈ ਉਹ ਸਤਿਗੁਰੂ, ਜਿਹਨੇ ਤਨਵੀਰ ਤੋਂ ਬਣਾਇਆ ਉਪਕਾਰ
ਧੰਨ ਹੈ ਉਹ ਸਤਿਗੁਰੂ, ਜਿਹਨੇ ਮਨਮੁੱਖਾਂ ਨੂਮ ਬਣਾਇਆ ਸਿੰਘ ਸਿਰਦਾਰ
Reply Quote TweetFacebook
Jaspreet Singh jeeo, I would like to add that:

ਧੰਨ ਹੈ ਉਹ ਸਤਿਗੁਰੂ, ਜਿਹਨੇਂ ਘਾਹ ਖਾਣ ਤੋ ਦੇਗ਼ ਛਕਣ ਲਾਇਆ।
ਧੰਨ ਹੈ ਉਹ ਸਤਿਗੁਰੂ, ਜਿਹਨੇਂ ਲੱਕੀ ਤੋਂ ਪਰਮਹੰਸ ਬਣਾਇਆ।
ਧੰਨ ਹੈ ਉਹ ਸਤਿਗੁਰੂ, ਜਿਹਨੇਂ ਰਾਮਾਮੰਡੀ ਦਾ ਨਾਂ ਰੁਸ਼ਨਾਇਆ।
ਧੰਨ ਹੈ ਉਹ ਸਤਿਗੁਰੂ, ਜਿਹਨੇਂ ਪਰਮ ਅਤੀਤ ਵਿਰਕਤ ਬਣਾਇਆ।
ਧੰਨ ਹੈ ਉਹ ਸਤਿਗੁਰੂ, ਜਿਹਨੇ ਪੈਂਟ ਦੀ ਗੁਲਾਮੀ ਤੋਂ ਅਜ਼ਾਦ ਕਰਾਇਆ।


ਸਤਿਗੁਰੂ ਤੋਂ ਸਦਕੇ,
ਹੁਣ ਤੂੰ ਨਹੀਂ ਕਹੇਂਗਾ - ਐਨਾ ਜੀ ਮੈਂ ਭੈੜਾ ਬੰਦਾ।
Reply Quote TweetFacebook
ਕਹਾਉਂਦਾ ਸੀ ਬਲਰਾਜ, ਨਾ ਬਲ ਸੀ ਤੇ ਨਾ ਕੋਈ ਰਾਜ ||

ਤੇਰੇ ਹੁਕਮ ਤੋਂ ਬਾਹਰ,ਇਸ ਨਾਚੀਜ਼ ਦੀ ਨਹੀਂ ਸੀ ਲਾਜ਼ ||

ਦਿਤਾ ਅਮ੍ਰਿਤ ਨਿਮਾਣੇ ਨਿਤਾਣੇ ਨੂੰ , ਤੇ ਖੋਲੇ ਸਾਰੇ ਪਾਜ ||

ਸਚੀਂ ਇਕ ਲਾਸ਼ ਸੀ ਬਿਨ ਤੇਰੇ ਅਮ੍ਰਿਤ, ਇਹ ਬਲਰਾਜ ||

ਹੁਕਮ ਤੇਰੇ ਪੰਜਾ ਦਿਤੇ ਬਹੁਤੇ,ਕਿਹਾ ਹੋ ਜਾਊ ਪੂਰਾ ਕਾਜ ||

ਕੁਝ ਮੰਨੇ ਤੇ ਕੁਝ ਪਾਏ ਅਗੇ,ਨਾ ਬਣਿਆ ਪੂਰਾ ਮੁਹਤਾਜ਼ ||

ਅੰਮ੍ਰਿਤਸਰ ਤੋਂ ਬਣਾਇਆ ਅਨੰਦਪੁਰੀ,ਦਿਤਾ ਸਿੰਘ ਸਾਜ ||

ਪੰਜਾ ਕੀਤਾ ਦੁਹਾਗਨ ਤੋਂ ਸੋਹਾਗਨ,ਦਿਤਾ ਨਾਮ ਦਾ ਦਾਜ ||

ਕੀਤੇ ਹੁਕਮ ਅਨੇਕਾ,ਅਧੂਰਾ ਸੀ ਇਹਨਾ ਨੂੰ ਮੰਨਣ ਬਾਜ ||

ਦਿਤੇ ਅਖਰ 'ਸ ਤੇ ਤ' ਹੁਕ੍ਮਾਇਆ ਬਦਲੋ ਨਾਮ ਬਲਰਾਜ ||

ਨਾ ਸਮਝਾ ਇਹ ਮੂਰਖ,ਗੂੜਾ ਸੀ ਮਾਇਆ ਦਾ ਮਨ ਤੇ ਰਾਜ਼ ||

ਜਾਗਿਆ ਮਨ ਸੁਤਾ , ਲਾ ਦਿਤਾ ਤੂੰ ਦੁਨੀਆ ਦਾ ਭਰਮਾਜ਼ ||

ਕੀਤਾ ਬਲਰਾਜ ਤੋਂ ਸਾਹਿਬ ਸਿੰਘ,ਮੁਕ ਗਏ ਤੇਰੇ ਇਤਰਾਜ਼ ||
Reply Quote TweetFacebook
ਦੇਰ ਆਏ ਦਰੁਸਤ ਆਏ।

ਬਲਰਾਜ ਸਿੰਘ ਤੋਂ ਸਾਹਿਬ ਸਿੰਘ ਬਨਣ ਦੀ ਵਾਧਾਈ ਹੋਵੇ ਜੀ।

ਕੁਲਬੀਰ ਸਿੰਘ
Reply Quote TweetFacebook
ਸਾਹਿਬ ਸਿੰਘ ਬਣ ਕੇ ਇਤਰਾਜ਼ ਤਾਂ ਭਾਂਵੇਂ ਮੁੱਕ ਗਏ।
ਮਨਮਤਿ ਵਲ ਨੂੰ ਤੁਰੇ ਹੋਏ ਕਦਮ ਤਾਂ ਭਾਂਵੇਂ ਰੁੱਕ ਗਏ।
ਮਾਇਆ ਦਿਆਂ ਏਜੰਟਾਂ ਦੇ ਸਿਰ ਤਾਂ ਭਾਂਵੇਂ ਝੁੱਕ ਗਏ।
ਮੰਜ਼ਿਲੇ ਮਕਸੂਦ ਦੇ ਨੇੜੇ ਤੁਸੀਂ ਬੇਸ਼ਕ ਹੋਰ ਢੁੱਕ ਗਏ।
ਪਰ ਮੰਜ਼ਿਲ ਅਜੇ ਦੂਰ ਹੈ ਭਾਈ ਸਾਵਧਾਨ ਰਹਿਣਾ ਜੀ।
ਮੁਖੋਂ ਹਰੀ ਦਾ ਸੱਚਾ ਨਾਮ ਸਦ-ਸਦਾ-ਸਦ ਕਹਿਣਾ ਜੀ।

ਮਿਠਾ ਬੋਲਣ ਨਿਵ ਚਲਣ ਇਹ ਸਿਖੀ ਦਾ ਆਚਾਰ ਹੈ।
ਨਿਮ੍ਰਤਾ ਅੱਗੇ ਵਡੋਂ ਵਡੀ ਮਹਾਂ ਤਾਕਤ ਵੀ ਲਾਚਾਰ ਹੈ।
ਬੁਰੇ ਦਾ ਵੀ ਭਲਾ ਕਰਕੇ, ਸਿੰਘਾਂ ਕਰਨਾ ਉਪਕਾਰ ਹੈ।
ਰਹਿਤ ਵਿਚ ਸਦਾ ਰਹਿਣਾ ਤਿਆਰ ਬਰ ਤਿਆਰ ਹੈ।
ਵਾਹਿਗੁਰੂ ਦਾ ਭਾਣਾ ਭਗਤਾਂ ਮੁਸਕਰਾ ਕੇ ਸਹਿਣਾ ਜੀ।
ਮੁਖੋਂ ਹਰੀ ਦਾ ਸੱਚਾ ਨਾਮ ਸਦ-ਸਦਾ-ਸਦ ਕਹਿਣਾ ਜੀ।

ਰਲ ਮਿਲ ਕੇ ਆਪਾਂ ਨੇ ਨਿਸ਼ਾਨ ਸਾਹਿਬ ਝੁਲਾਉਣਾ ਹੈ।
ਸਤਿਨਾਮ ਤੇ ਸਤਿਬਾਣੀ ਦਾ ਸੱਚਾ ਲਾਹਾ ਕਮਾਉਣਾ ਹੈ।
ਨਾਮ ਜਪ ਜਪ ਬਿਕਾਰਾਂ ਨੂੰ ਜ਼ਾਰੋ ਜ਼ਾਰ ਰਵਾਉਣਾ ਹੈ।
ਮਨ ਨੂੰ ਰਿਦੇ ਨਿਵਾਸ ਕਰਾ ਦਸਮ ਦੁਆਰ ਚੜਾਉਣਾ ਹੈ।
ਇਉਂ ਅਬਿਨਾਸੀ ਰਾਜ ਆਪਾਂ, ਗੁਰਾਂ ਪਾਸੋਂ ਲਹਿਣਾ ਜੀ।
ਮੁਖੋਂ ਹਰੀ ਦਾ ਸੱਚਾ ਨਾਮ ਸਦ-ਸਦਾ-ਸਦ ਕਹਿਣਾ ਜੀ।

ਕੁਲਬੀਰ ਸਿੰਘ ਹੈ ਲੋਚਦਾ ਸੰਗਤ ਦੀ ਤਲੀ ਖਾਕ ਜੀ।
ਹੋਰ ਦੁਨੀਆ ਦੇ ਸਭ ਪਦਾਰਥ ਮੂਲੋਂ ਹੈਨ ਨਾਪਾਕ ਜੀ।
ਤਾਂ ਤੇ ਮੋਹਿ ਮਿਹਰ ਕਰੋ, ਨਾ ਰਹੇ ਇਹਨਾਂ ਦੀ ਝਾਕ ਜੀ।
ਪਿਆਰੇ ਪ੍ਰੀਤਮ ਮੂਹੋਂ ਮਾਰੋ, ਸਾਨੂੰ ਵੀ ਇਕ ਹਾਕ ਜੀ।
ਹਰਿ ਹਰਿ ਰੂਪੀ ਹਾਰ ਕੰਠੇ, ਇਹ ਹੈ ਸੱਚਾ ਗਹਿਣਾ ਜੀ।
ਮੁਖੋਂ ਹਰੀ ਦਾ ਸੱਚਾ ਨਾਮ ਸਦ-ਸਦਾ-ਸਦ ਕਹਿਣਾ ਜੀ।
Reply Quote TweetFacebook
ਵਾਹਿਗੁਰੂ - ਵਾਹਿਗੁਰੂ ||
Reply Quote TweetFacebook
ਵਾਹਿਗੁਰੂ - ਵਾਹਿਗੁਰੂ
Reply Quote TweetFacebook
Bhai Sahib Singh ji! Boht boht vadhayee hove ji!!!
Reply Quote TweetFacebook
Hukanama was taken in Amrit Sanchar in 2005. 'Sasa' and 'Tata' were given by Singhs for new name ji



ਸਲੋਕੁ ਮਃ ੩ ॥
ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥
ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥
ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥
ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ ਪਉੜੀ ॥ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥
ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥
Reply Quote TweetFacebook
theek aa bhai sahib bhai sahib singh
Reply Quote TweetFacebook
Sorry, only registered users may post in this forum.

Click here to login