ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਭਾਪਾ ਜੀ ਨਾ ਰੰਗੋ ਇਹ ਸੋਹਣੀ ਦਾੜੀ

Posted by Balraj Singh 
ਭਾਪਾ ਜੀ ਨਾ ਰੰਗੋ ਇਹ ਸੋਹਣੀ ਦਾੜੀ
ਇਹ ਆਦਤ ਬੜੀ ਹੀ ਹੈ ਬਾਪੂ ਜੀ ਮਾੜੀ
ਕਿਓਂ ਕੀਤੀ ਗੁਰੂ ਸਾਹਿਬ ਵਲ ਪਛਾੜੀ ?
ਜਮਦੂਤਾਂ ਮਾਰ ਦੇਣੀ ANYTIME ਤਾੜੀ
ਇਹ ਰੰਗ ਕੇ ਹੁਣ ਤੇ ਨਹੀਂ ਮਿਲਣੀ ਲਾੜੀ
ਫੇਰ ਕਿਓਂ ਕਰਦੇ ਹੋ ਇਹ ਮੇਹਨਤ ਸਾਰੀ
ਏਹਦੇ ਲਈ ਕਈ ਵੀਰਾਂ ਮੌਤ ਸੀਨੇ ਲਾ ਲੀ
ਤੁਸੀਂ ਕਿਓਂ ਕਠੀ ਕਰਕੇ ਥਾਟੀ ਪਾ ਲਈ
ਸਚੀ ਕਹਿੰਦਾ ਖੁਲੀ ਦੀ ਹੈ ਸ਼ਾਨ ਨਿਆਰੀ
ਦੁਨੀਆ ਜਾਂਦੀ ਸਰਦਾਰ ਜੀ ਤੋਂ ਵਾਰੀ ਵਾਰੀ
ਨਾ ਕਰੋ ਚਿੰਤਾ ਇਸ ਝੂਠੇ ਸੰਸਾਰ ਦੀ ਬਾਲੀ
ਹਡੀਆਂ ਰਹ ਗਈਆਂ ਗਿਣਤੀ ਦੀਆਂ ਚਾਲੀ
ਤਿਲਕ ਪਓਗੇ ਜਦੋਂ ਜੀਨ ਚ ਕਰਦੇ ਕਾਹਲੀ
ਇਹ ਕੈਨੇਡਾ ਦੀਆਂ ਸੜਕਾਂ,ਨਹੀਂ ਥਲੇ ਪਰਾਲੀ
ਟੂਟੀ ਹੱਡੀ ਨਾ ਜੁੜਨੀ ਨਾਕਰੋ ਸ਼ਾਕੀਨੀ ਬਾਲੀ
ਭਾਪਾ ਜੀ ਨਾ ਰੰਗੋ ਇਹ ਸੋਹਣੀ ਤੇ ਲੰਬੀ ਦਾੜੀ
ਇਹ ਆਦਤ ਸਚੀਂ ਬੜੀ ਹੀ ਹੈ ਬਾਪੂ ਜੀ ਮਾੜੀ
Reply Quote TweetFacebook
Bahut Khoob, Bhai Balraj Singh jeeo!

If Guru Sahib wills, an attempt will be made to write a poem on this subject of tying beard.

Kulbir Singh
Reply Quote TweetFacebook
ਤੁੰਨੀ ਮੁੰਨੀ ਹੈ ਇਕ ਬਰਾਬਰ।
ਕਹਿ ਗਏ ਸੰਤ ਮਹਾ ਬਹਾਦਰ।

ਉਹੀ ਨਦਰੇ-ਗੁਰੂ ਦਾ ਪਾਤਰ।
ਜੋ ਕੇਸਾਂ ਦਾ ਨਾ ਕਰੇ ਨਿਰਾਦਰ।

ਪ੍ਰਕਾਸ਼ ਦਾਹੜਾ ਜੋ ਸਿਖ ਨਾ ਰੱਖੇ,
ਖਤਾ ਭਾਰੀ ਹੈ ਕਰਦਾ ਸਰਾਸਰ।

ਖੁੱਲਾ ਦਾਹੜਾ ਤੇ ਸਿਰ ਦਸਤਾਰਾ।
ਓ ਸਿੰਘ ਪਿਆਰਾ ਸਾਡਾ ਬਿਰਾਦਰ।

ਕੀ ਲਹਿਣਾ ਇਸ ਦੁਨੀਆ ਪਾਸੋਂ?
ਦੁਨੀਆ ਝੂਠੀ, ਨਾ ਇਸ ਤੋਂ ਤੂੰ ਡਰ।

ਕੁਲਬੀਰ ਸਿੰਘ ਜੋ ਰਹਿਤ ਹੈ ਰੱਖਦਾ।
ਉਸ ਤੇ ਹੀ ਰੀਝੇ ਦਸਮ ਗੁਰੂ ਫਾਦਰ।



ਦਾਹੜੀ ਬੰਨਣੀ ਛੱਡ ਸਰਦਾਰਾ।
ਗੁਰਾਂ ਦਾ ਬਣ ਜਾ ਸਿੰਘ ਪਿਆਰਾ।

ਦਾੜ੍ਹੀ ਬੰਨੀ ਲਗਦੀ ਮੁੰਨੀ ਵਾਂਗਰ।
ਇਹ ਕੰਮ ਹੈ ਮਾੜਾ ਓ ਮੇਰੇ ਯਾਰਾ।

ਕਲਗੀਆਂ ਵਾਲਾ ਖੁਸ਼ ਰਹੇ ਪਿਆਰਾ।
ਜੱਗ ਭਾਂਵੇ ਰੁੱਸ-ਜੇ ਸਾਰੇ ਦਾ ਸਾਰਾ।

ਖਾਲਸਾ ਸੋਈ ਜੋ ਰਹਿਤ ਨਾ ਭੰਨੇ।
ਖਾਲਸਾ ਰਹੇ ਸਦ ਜੱਗ ਤੌ ਨਿਆਰਾ।

ਕਈ ਤੀਂਵੀਆਂ ਖਾਤਰ ਦਾੜ੍ਹੀ ਬੰਨਦੇ,
ਉਹ ਕਦੇ ਨਾ ਪਾਉਂਦੇ ਮੋਖ-ਦੁਆਰਾ।

ਕਈ ਜੌਬਾਂ ਲਈ ਮੂੰਹ ਫਿਕਸੋ ਲਾਉਂਦੇ,
ਉਹ ਗਵਾ ਲੈਂਦੇ ਆਪਣਾ ਤੇਜ ਕਰਾਰਾ।

ਜੋ ਧੌਲੇ ਲੁਕਾਉਣ ਨੂੰ ਮੂੰਹ ਕਾਲਾ ਕਰਦੇ,
ਉਹ ਨਿਸਚੋ ਪਾਉਂਦੇ ਜਮਾਂ ਦਾ ਦੁਆਰਾ।

ਜੋ ਦਾੜੀ ਦੀ ਕਰਦਾ ਬੇਅਦਬੀ ਯਾਰੋ,
ਸਿੰਘਾਂ 'ਚ ਉਹਦਾ ਕਦੇ ਹੋਵੇ ਨ ਸ਼ੁਮਾਰਾ।

ਕੁਲਬੀਰ ਸਿੰਘਾ ਇਕ ਅਰਜ਼ ਗੁਜ਼ਾਰੇ।
ਕੇਸ ਦਾਨ ਬਖਸ, ਹੇ ਗੁਰੂ ਦਾਤਾਰਾ।
Reply Quote TweetFacebook
Sorry, only registered users may post in this forum.

Click here to login