ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕੌਤਕ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥


ਦਸਾਂ ਹੀ ਪਾਤਸ਼ਾਹੀਆਂ ਦੀਆਂ ਆਤਮਿਕ ਜੋਤ, ਸ਼ਬਦਾ ਅਵਤਾਰ ਜੁਗਾਂ ਜੁਗਾਂਤਰਾਂ ਤੱਕ ਜੀਵਾਲਨਹਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਅਕਥ ਹੈ ਕਥੀ ਲਖੀ ਨਹੀਂ ਜਾ ਸਕਦੀ। ਪਰ ਫਿਰ ਵੀ ਜੋ ਜੋ ਕੌਤਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਜੀ ਵਰਤਾ ਰਹੇ ਹਨ ਉਹਨਾਂ ਨੂੰ ਬਿਆਨ ਕੀਤੇ ਬਿਨਾ ਰਿਹਾ ਵੀ ਨਹੀਂ ਜਾ ਸਕਦਾ। ਗੁਰੂ ਗ੍ਰੰਥ ਜੀ ਦੇ ਬੇਅੰਤ ਕੌਤਕ ਹਨ ਜੋ ਸਮੇਂ ਸਮੇਂ ਤੇ ਆਪਣਿਆ ਗੁਰਸਿੱਖਾਂ ਤਾਈ ਜ਼ਾਹਰਾ ਤੌਰ ਤੇ ਪ੍ਰਗਟ ਹੁੰਦੇ ਰਹੇ ਹਨ ਔਰ ਹੁੰਦੇ ਰਹਿਣਗੇ। ਪੁਰਾਤਨ ਸਿੰਘਾਂ ਦੀ ਜੀਵਣੀਆਂ ਇਸ ਗੱਲ ਦਾ ਚਾਨਣ ਮੁਨਾਰਾ ਹਨ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜਗਤ ਗੁਰੂ ਹਨ ਜਿਹਨਾਂ ਦੀ ਸ਼ਰਨ ਪਇਆ ਹੀ ਉਧਾਰ ਨਿਸਤਾਰਾ ਸੰਭਵ ਹੈ। ਗੁਰੂ ਘਰ ਵਿਚੋਂ ਹੀ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਹੋਰ ਕਿਧਰੋਂ ਭੀ ਨਹੀ ਤੇ ਨਾਮ ਜਪਣਹਾਰਿਆ ਤੇ ਹੀ ਗੁਰੂ ਪਸੀਜਦਾ ਹੈ ਹੋਰ ਕਿਸੇ ਤੇ ਨਹੀਂ। ਪੁਰਾਤਨ ਸਿੰਘਾਂ ਦੀ ਜੀਵਣੀਆਂ ਤੋ ਇਕ ਗੱਲ ਦ੍ਰਿੜ ਹੁੰਦੀ ਹੈ ਕਿ ਉਹਨਾਂ ਜਿਹਾ ਜੀਵਨ ਸ਼ਾਇਦ ਹੀ ਅੱਜਕਲ ਕਲਜੁੱਗ ਦੀ ਘੌਰ ਅਗਨੀ ਵਿਚ ਕਿਸੇ ਨੂੰ ਪ੍ਰਤੀਤ ਹੋਵੇ।

ਜਿਵੇ ਸੁਣੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਪੁਰਾਤਨ ਸਿੰਘਾਂ ਨੂੰ ਕਿਵੇਂ ਕਈ ਵਾਰ ਜ਼ਾਹਰਾ ਤੌਰ ਤੇ ਕਈ ਕੌਤਕ ਦ੍ਰਿਸ਼ਟਾਂਤ ਮਾਤਰ ਦਿੰਦੇ ਸਨ। ਜਿਵੇ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਤੋਂ ਨਾਮ ਦਾਤ ਦਾ ਕੌਤਕ ਬਿਆਨਿਆ ਹੈ ਉਸਤੋਂ ਗੁਰ ਜੋਤ ਪ੍ਰਤੱਖ ਹੋਣ ਦਾ ਨਿਸਚਾ ਬੱਝਦਾ ਹੈ। ਭਾਈ ਸਾਹਿਬ ਜੀ ਨੇ ਇਹ ਭੀ ਜ਼ਿਕਰ ਕੀਤਾ ਹੈ ਕਿ ਕਿਵੇ ਗੁਰੂ ਗ੍ਰੰਥ ਜੀ ਉਪਰ ਚੌਰ ਝੁੱਲ ਰਿਹਾ ਸੀ ਆਦਿ। ਭਾਈ ਸਾਹਿਬ ਜੀ ਦੀ ਪੂਰਬਲੀਆਂ ਕਮਾਈਆਂ ਅਤੇ ਇਸ ਜਨਮ ਦੀ ਕਮਾਈਆ ਨੇ ਐਸੇ ਅਨੇਕਾਂ ਕਲਾਂ ਕ੍ਰਿਸ਼ਮਈ ਕੌਤਕ ਦੇਖੇ ਜੋ ਦਾਸ ਵਰਗਾ ਕਾਲਾ ਹੋਆ ਸਿਆਹ ਸ਼ਾਇਦ ਇਸ ਜਨਮ ‘ਚ ਕਦੀ ਸੁਪਨੇ ਅੰਦਰ ਭੀ ਨਾ ਦੇਖ ਸਕੇ ਪ੍ਰਤੱਖ ਦੀ ਤਾਂ ਗੱਲ ਹੀ ਦੂਰ ਹੈ। ਖੈਰ ਦਾਸ ਦੀ ਇਹ ਹਮੇਸ਼ਾ ਹੀ ਇੱਛਾ ਰਹੀ ਹੈ ਗੁਰੂ ਸਾਹਿਬ ਜੀ ਦੇ ਕੌਤਕਾਂ ਨੂੰ ਸੁਨਣ ਦੀ ਤਾਂ ਕਿ ਇਹ ਕਲਜੁੱਗੀ ਮਨ ਵੀ ਨਾਮ-ਬਾਣੀ ਵਿਚ ਜੁਟਣ ਦਾ ਆਹਰ ਕਰ ਸਕੇ। ਸੋ ਇੱਛਾ ਪੂਰਤੀ ਲਈ ਹਮੇਸ਼ਾ ਹੀ ਗੁਰੂ ਕਿਆਂ ਸਿੱਖਾਂ ਨੂੰ ਅੱਗੇ ਪਿੱਛੇ ਇਹ ਸਵਾਲ ਪੁੱਛਣ ਤੋਂ ਨਹੀਂ ਰਹਿਆਂ ਜਾਂਦਾ ਕਿ ਕੋਈ ਗੁਰੂ ਕੇ ਕੌਤਕ ਦਾਸ ਨਾਲ ਭੀ ਸਾਂਝੇ ਕਰੋ ਜੀ। ਪਿਛਲੇ ਦਿਨੀ ਅਜਿਹਾ ਹੀ ਕੌਤਕ ਜੋ ਦਾਸ ਨੂੰ ਸਰਵਣ ਕਰਨ ਨੂੰ ਮਿਲਿਆ ਉਸ ਨਾਲ ਇਕ ਵਾਰ ਫੇਰ ਇਹ ਨਿਸਚਾ ਬੱਝਾ ਕਿ ਗੁਰੂ ਸਾਹਿਬ ਅੱਜ ਵੀ ਆਪਣੇ ਨਾਮ ਜਪਣ ਹਾਰਿਆਂ ਨੂੰ ਆਪਣੇ ਚੋਜ ਕਿਸੇ ਨਾ ਕਿਸੇ ਰੂਪ ਵਿਚ ਜ਼ਾਹਰ ਕਰਦੇ ਰਹਿੰਦੇ ਹਨ।

ਦਾਸ ਦਾ ਮੇਲ ਭਾਰਤੀ ਆਰਮੀ ‘ਚੋ ਹੁਣੇ ਹੀ ਰਿਟਾਇਰ ਹੋਏ ਇੱਕ ਗੁਰਸਿੱਖ ਦੇ ਨਾਲ ਹੋਇਆ ਜਿਨ੍ਹਾਂ ਦੇ ਇਹ ਨਿਜ ਤਜਰਬੇ ਵਿਚ ਆਇਆ ਕੌਤਕ ਹੈ ਜੋ ਕਿ ਉਨ੍ਹਾਂ ਦਾਸ ਦੇ ਗ੍ਰਹਿ ਵਿਖੇ ਬਹੁਤ ਹੀ ਬੇਨਤੀ ਕਰਨ ਤੇ ਸਾਰੇ ਪ੍ਰਵਾਰ ਨਾਲ ਸਾਂਝਾ ਕੀਤਾ। ਹੁਣ ਦਾਸ ਦੇ ਛੋਟੇ ਭੈਣ ਜੀ ਦੀ ਪ੍ਰੇਰਨਾ ਸਦਕਾ ਕਿ ਇਹ ਵਾਕਿਆ ਹੋਰਨਾਂ ਸੰਗਤਾਂ ਦੀ ਸ਼ਰਧਾ ਭਾਵਨੀ ਲਈ ਫੋਰਮ ਤੇ ਵੀ ਲਿਖ ਕੇ ਭੇਜੋ ਤਾਂ ਕਿ ਨਾਮ ਦੀ ਵਡਿਆਈ ਅਤੇ ਗੁਰਮਤਿ ਪ੍ਰਚਾਰ ਹਿਤ ਸਾਂਝਾ ਕੀਤਾ ਜਾ ਸਕੇ। ਭਾਈ ਸਾਹਿਬ ਜੀ ਤੋਂ ਇਸ ਦੀ ਆਗਿਆ ਮੰਗੀ ਤਾਂ ਉਨ੍ਹਾਂ ਪਹਿਲੋਂ ਤਾਂ ਨਾਂਹ ਕੀਤੀ। ਫਿਰ ਬੇਨਤੀ ਕਰਨ ਤੇ ਕਿਉਂਕਿ ਇਸ ਕੌਤਕ ਦਾ ਬਹੁਤਾ ਹਿੱਸਾ ਉਹਨਾਂ ਦੀ ਪਿੰਡ ਦੀ ਸੰਗਤ ਨੇ ਹੀ ਪੇਖਿਆ ਤੇ ਦੱਸਿਆ ਹੈ ਇਸ ਕਰਕੇ ਆਪਣਾ ਨਾਂਉ ਗੁਪਤ ਰੱਖਣ ਦੀ ਸ਼ਰਤ ਤੇ ਇਜ਼ਾਜ਼ਤ ਦੇ ਦਿੱਤੀ।

ਇਥੇ ਦਾਸ ਬੇਨਤੀ ਕਰ ਦੇਵੇ ਕਿ ਇਹੋ ਜਿਹੇ ਕੌਤਕਾਂ ਨੂੰ ਸਿਰਫ ਗੁਰੂ ਸਾਹਿਬ ਜੀ ਦੀ ਵਡਿਆਈ ਕਰਕੇ ਹੀ ਪੇਖਣਾ ਚਾਹੀਦਾ ਹੈ ਇਸ ਤੋਂ ਅਗਾਂਹ ਕਿਸੇ ਸਰੀਰਾਂ ਨਾਲ ਨਹੀਂ ਜੋੜਨਾ ਚਾਹੀਦਾ। ਕਿਉਂਕਿ ਜਿੰਨਾ ਚਿਰ ਇਹ ਪੰਚ ਭੌਤਕੀ ਦੇਹੀ ਕਾਇਮ ਹੈ ਕੁਝ ਭੀ ਸੰਭਵ ਹੈ ਸੋ ਇਸ ਕਰਕੇ ਇਸਨੂੰ ਗੁਰ ਵਡਿਆਈ ਹੀ ਜਾਣਨਾ ਚਾਹੀਦਾ ਹੈ। ਭਾਈ ਸਾਹਿਬ ਜੀ ਵਾਕਿਆ ਇਉਂ ਦਸਦੇ ਹਨ:

ਭਾਈ ਸਾਹਿਬ ਜੀ ਤੇ ਉਹਨਾਂ ਦੀ ਸਿੰਘਣੀ ਜੀ ਨੇ ਨਾਮ ਦੇ ਜ਼ਹਾਜੇ ਚੜਨ ਵਾਸਤੇ ਨਵੰਬਰ 1987 ਦੇ ਗੁਰੂ ਤੇਗ ਬਹਾਦਰ ਜੀ ਦੇ ਕੇਂਦਰੀ ਸਲਾਨਾ ਸ਼ਹੀਦੀ ਸਮਾਗਮ ਜੋ ਕਿ ਬੰਗਾ ਵਿਖੇ ਹੁੰਦੇ ਹਨ ਉਥੇ ਪੇਸ਼ ਹੋਣ ਦਾ ਮਨ ਬਣਾ ਲਿਆ। ਆਪਜੀ ਫ਼ੋਜ ਵਿਚ ਦਫ਼ਤਰੀ ਨੋਕਰੀ ਤੇ ਸਨ ਛੁੱਟੀ ਲੈ ਕੇ ਆਪਜੀ ਬੰਗਾ ਸਮਾਗਮ ਤੇ ਪਹੁੰਚ ਗਏ। ਭਾਈ ਸਾਹਿਬ ਦੱਸਦੇ ਹਨ ਕਿ ਜਦੋਂ ਦੋਵੇਂ ਸਿੰਘ ਸਿੰਘਣੀ ਰੈਣ ਸਬਾਈ ਵਿਚ ਪੁਹੰਚੇ ਤਾਂ ਕੀਰਤਨ ਸੁਨਣ ਲਈ ਬੈਠ ਗਏ ਪਰ ਗੁਰਬਾਣੀ ਦੀ ਸਮਝ ਕੋਈ ਨਾ ਪਵੇ ਹਾਂ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੁੰਦਾ ਉਸਦਾ ਜ਼ਰੂਰ ਪਤਾ ਲੱਗਦਾ ਸੀ ਕਿ ਵਾਹਿਗੁਰੂ ਵਾਹਿਗੁਰੂ ਦਾ ਕੀਰਤਨ ਹੋ ਰਿਹਾ ਹੈ ਪਰ ਗੁਰਬਾਣੀ ਦੀ ਕੋਈ ਏਡੀ ਸਮਝ ਨਹੀਂ ਸੀ ਪੈ ਰਹੀ। 10 ਕੂ ਵਜਦੇ ਨੂੰ ਸਿੰਘ ਸਿੰਘਣੀ ਨੇ ਵਿਚਾਰ ਬਣਾਇਆ ਕਿ ਚਲੋ ਚਲ ਕੇ ਲੰਗਰ ਹੀ ਛਕਦੇ ਹਾਂ ਸਮਝ ਤਾਂ ਕੁਝ ਆ ਨਹੀਂ ਰਿਹਾ। ਲੰਗਰ ਛਕ ਹੀ ਰਹੇ ਸਾਂ ਕਿ ਅਵਾਜ਼ ਪੈ ਗਈ ਜਿਹਨਾਂ ਪੇਮ੍ਰੀਆਂ ਨੇ ਖੰਡੇ ਦੀ ਪਾਹੁਲ ਛਕਣੀ ਉਹ ਜਲਦ ਹੀ ਲਾਗਲੇ ਕਮਰੇ ਵਿਚ ਪਹੁੰਚ ਜਾਣ। ਭਾਈ ਸਾਹਿਬ ਤੇ ਸਿੰਘਣੀ ਜੀ ਜਲਦ ਹੀ ਲੰਗਰ ਛਕ ਉਥੇ ਪਹੁੰਚ ਗਏ। ਪੇਸ਼ੀਆਂ ਤੋ ਬਾਅਦ ਅਧਿਕਾਰੀ ਜਨਾਂ ਵਿਚ ਚੋਣ ਹੋ ਗਈ। ਜਦੋਂ ਖੰਡੇ ਦੀ ਪਾਹੁਲ ਤੇ ਗੁਰਮੰਤਰ ਲੈ ਹੋਰਨਾਂ ਸਮੇਤ ਕੀਰਤਨ ਮੰਡਲਾਂ ਵਿਚ ਦੁਬਾਰਾ ਆ ਕੇ ਸੱਜ ਗਏ ਤਾਂ ਪਹਿਲਾ ਜਿਹੜੀ ਗੁਰਬਾਣੀ ਸਮਝ ਨਹੀ ਸੀ ਲਗਦੀ ਹੁਣ ਓਹੀ ਹੀ ਗੁਰਬਾਣੀ ਦਾ ਕੀਰਤਨ ਅੰਦਰ ਧਸਦਾ ਜਾਵੇ। ਖੰਡਾਂ ਵੀ ਅਖੰਡਾਕਾਰ ਹੁੰਦਾ ਜਾਵੇ। ਬੱਸ ਫਿਰ ਉਦੋਂ ਹੀ ਪਤਾ ਲੱਗਾ ਜਦ ਕੀਰਤਨ ਦਾ ਭੋਗ ਪਿਆ ਤੇ ਘਰ ਵਾਪਸ ਪਿੰਡ ਪੰਡੋਰੀ ਆ ਪਹੁੰਚੇ। ਇਥੇ ਆ ਕੇ ਭੀ ਸਾਰਾ ਦਿਨ ਖੰਡਾ ਖੜਕਾਉਣ ਵਿਚ ਹੀ ਮਗਨ ਰਹੇ। ਹੋਰ ਘਰ ਦਾ ਪਰਿਵਾਰ ਮਾਂ ਪਿਉ ਭਾਈ ਭੈਣ ਜਿਨ੍ਹਾਂ ਵਿਚੋਂ ਕਈ ਕਿਸੇ ਵਖਤ ਅੰਮ੍ਰਿਤਧਾਰੀ ਸਨ ਪਰ ਸਭ ਕੁਝ ਭੰਗ ਕਰ ਚੁਕੇ ਸਨ ਸੋਚੀ ਜਾਣ ਖਵਰੇ ਕਿਹੜੇ ਸੰਤ ਕੋਲ ਜਾ ਕੇ ਇਹ ਅੰਮ੍ਰਿਤ ਛਕ ਆਇਆ ਸਵੇਰ ਦਾ ਉਠਦਾ ਹੀ ਨਹੀਂ ਹੋਂਕਣੀਆਂ ਧੋਂਕਣੀਆਂ ਜਿਹੀਆਂ ਹੀ ਚੜਾਈ ਜਾਂਦਾ ਹੈ। ਆਥਣੇ ਫਿਰ ਉਨ੍ਹਾਂ ਪੁੱਛ ਹੀ ਲਿਆ ਕਿ ਕਿਹੜੇ ਬਾਬੇ ਕੋਲੋ ਅੰਮ੍ਰਿਤ ਛਕ ਕੇ ਆਇਆ ਹੈਂ ਤਾਂ ਮੈ ਆਖਿਆ ਬਈ 4 ਦਸੰਬਰ ਨੂੰ ਤੁਹਾਨੂੰ ਦਰਸ਼ਨ ਕਰਵਾਵਾਂਗੇ। ਉਸ ਦਿਨ ਸ਼ਾਇਦ 28 ਨਵੰਬਰ ਸੀ ਅਤੇ 4 ਦਸੰਬਰ ਨੂੰ ਭੈਣ ਦੀ ਸ਼ਾਦੀ ਦੇ ਸੰਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਘਰ ਆਰੰਭ ਕਰਨਾ ਸੀ ਇਸ ਕਰਕੇ ਉਨ੍ਹਾਂ ਨੂੰ ਆਖ ਦਿੱਤਾ ਕਿ ਸਾਡੇ ਬਾਬਾ ਜੀ ਉਸ ਦਿਨ ਆਉਣਗੇ।

ਘਰ ਵਿਚ ਸ਼ਾਦੀ ਦਾ ਕਾਰਜ ਹੋਣ ਕਰਕੇ ਮੇਰੀ ਡਿਊਟੀ ਰੰਗ ਰੋਗਨ ਕਰਨ ਤੇ ਲੱਗੀ ਹੋਈ ਸੀ। ਜਿਹੜਾ ਕਿ ਘੱਟੋ ਘੱਟ ਪੰਜ ਛੇ ਦਿਨ ਦਾ ਕੰਮ ਸੀ ਪਰ ਕਿਉਂਕਿ ਮੈਂ ਨਵਾਂ ਨਵਾਂ ਖੰਡੇ ਦੀ ਸਿਕ ਵਿਚ ਐਸਾ ਰੁੱਝਿਆ ਹੋਇਆ ਸੀ ਕਿ ਪਤਾ ਹੀ ਨਾ ਚੱਲੇ ਕਿ ਰੰਗ ਵਾਲਾ ਬੁਰਛ ਵੀ ਕਿਵੇਂ ਚਲ ਰਿਹਾ ਐਸੀ ਖੇਡ ਵਰਤੀ 5-6 ਦਿਨਾ ਦਾ ਕੰਮ 2 ਦਿਨਾਂ ਵਿਚ ਹੀ ਨਿਬੇੜ ਦਿੱਤਾ। ਘਰ ਵਾਲੇ ਵੀ ਵੇਖ ਕੇ ਹੈਰਾਨ ਹੁਣ ਉਹਨਾਂ ਦੀ ਉਤਸੁਕਤਾ ਹੋਰ ਭੀ ਵਧਦੀ ਜਾਈ ਕਿ ਕਿਹੜੇ ਬਾਬੇ ਕੋਲੋ ਅੰਮ੍ਰਿਤ ਛਕ ਆਇਆ ਅਜੀਬ ਜਿਹੇ ਹੀ ਵਰਤਾਰੇ ਹੋ ਰਹੇ ਹਨ। ਖੈਰ ਜਿਸ ਦਿਨ ਗੁਰੂ ਸਾਹਿਬ ਜੀ ਦਾ ਸਰੂਪ (ਲੜੀਵਾਰ) ਘਰ ਲੈ ਕੇ ਆਉਣੇ ਸਨ ਉਸਤੋਂ ਪਹਿਲਾਂ ਮੈਂ ਤੇ ਮੇਰੀ ਸਿੰਘਣੀ ਦੋਹਾਂ ਨੇ ਰਲ ਕੇ ਗੁਰੂਦੁਆਰੇ ਤੋ ਲੈ ਕੇ ਘਰ ਤੱਕ ਗਲੀ ਵਿਚੋਂ ਮਿੱਟੀ ਦਾ ਕਣ ਕਣ ਤੱਕ ਚੁੱਕ ਦਿੱਤਾ। ਗੁਰੂ ਸਾਹਿਬ ਦੇ ਘਰ ਆਉਣ ਦੇ ਚਾਉ ਵਿਚ ਨਾਲੀਆਂ ਤੇ ਇੱਟਾਂ ਪਾਣੀ ਨਾਲ ਧੋ ਕੇ ਚਮਕਾ ਦਿੱਤੀਆਂ। ਆਂਢ ਗੁਆਂਢ ਦੀ ਵੀ ਉਤਸੁਕਤਾ ਹੋਰ ਵਧੀ ਕਿ ਕੋਈ ਖਾਸ ਹੀ ਬਾਬੇ ਆ ਰਹੇ ਨੇ ਇਹਨਾਂ ਦੇ ਜੋ ਏਨੀਆ ਭਾਰੀਆਂ ਤਿਆਰੀਆਂ ਹੋ ਰਹੀਆਂ ਹਨ। ਫੇਰ ਗੁਰੂ ਮਹਾਰਾਜ ਜੀ ਸਰੂਪ ਗ੍ਰਹਿ ਵਿਖੇ ਲਿਆਂਦੇ ਅਖੰਡ ਪਾਠ ਸਾਹਿਬ ਆਰੰਭ ਕਰਨ ਤੋਂ ਪਹਿਲਾਂ ਦਾਸ ਨੇ ਦੇਗ ਆਪ ਤਿਆਰ ਕੀਤੀ ਕਿਉਂਕਿ ਗੁਰੂਦੁਆਰੇ ਵਾਲਾ ਪਾਠੀ ਸਿੰਘ ਸ਼ਾਇਦ ਮਾਸ ਅਹਾਰੀ ਵੀ ਸੀ ਇਸ ਕਰਕੇ ਬਿਹਤਰੀ ਇਸ ਵਿਚ ਹੀ ਠੀਕ ਸਮਝੀ ਕਿ ਦੇਗ ਆਪ ਹੀ ਮਰਯਾਦਾ ਅਨੁਸਾਰ ਤਿਆਰ ਕੀਤੀ ਜਾਵੇ। ਪਾਠੀ ਸਿੰਘ ਨੇ ਵੀ ਕੋਈ ਬਹੁਤੀ ਅੜੀ ਨਹੀਂ ਕੀਤੀ ਤੇ ਦੇਗ ਆਪ ਹੀ ਤਿਆਰ ਕਰ ਲਈ। ਅਖੰਡ ਪਾਠ ਆਰੰਭ ਹੋ ਗਿਆ। ਮੈ ਸੰਗਤਾਂ ਵਿਚ ਬੈਠ ਪਾਠ ਸੁਨਣ ਗੱਲ ਪਿਆ। ਪਾਠ ਸੁਣਦਿਆਂ ਹੀ ਫੇਰ ਖੰਡਾਂ ਖੜਕਣਾ ਸ਼ੁਰੂ ਹੋ ਗਿਆਂ ਕੁਝ ਸਮੇਂ ਬਾਅਦ ਸੰਗਤਾਂ ਹੋਲੀ ਹੋਲੀ ਕੰਮਾਂ ਕਾਰਾਂ ਜਾਣ ਲਈ ਉਠਣ ਲੱਗ ਪਈਆ ਕੁੱਝ ਹੋਰ ਆਉਂਦੀਆਂ ਗਈਆਂ। ਮੈਂ ਬਾਣੀ ਦਾ ਅਨੰਦ ਲੈ ਲੈ ਨਾਮ ਅਭਿਆਸ ਦੇ ਹੁਲਾਰਿਆਂ ‘ਚ ਮਸਤ ਸਾਂ ਕਿ ਪ੍ਰਵਾਰ ਦੇ ਬਾਕੀ ਮੈਂਬਰਾਂ ਤੇ ਆਂਢ ਗੁਆਂਢ ਦੀ ਉਥੇ ਬੈਠੀ ਸੰਗਤ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਚਵਰ ਆਪਣੇ ਆਪ ਹੀ ਝੁੱਲ ਰਿਹਾ ਹੈ ਅਤੇ ਦੇਗ ਵੀ ਆਪ ਹੀ ਵਰਤ ਰਹੀ ਸੀ।

ਮੱਥਾ ਟੇਕਣ ਆਉਣ ਵਾਲਿਆਂ ਵਿਚ ਇਹ ਕੌਤਕ ਦੇਖ ਕੇ ਐਸੀ ਉਤਸੁਕਤਾ ਵਧੀ ਕਿ ਪਿੰਡ ਦੀ ਹੋਰ ਸੰਗਤ ਵੀ ਇਹ ਕੌਤਕ ਦੇਖਣ ਪੁਜਣ ਲਗ ਗਈ। ਸਭ ਇਹ ਕੌਤਕ ਦੇਖ ਨਿਹਾਲ ਹੋ ਰਹੇ ਸਨ। ਕਈ ਮਨੋ ਮਨੀ ਸੋਚ ਤੇ ਆਖ ਰਹੇ ਸਨ ਕਿ ਅਜੇ ਤਾਂ ਇਹਨਾਂ ਦਾ ਬਾਬਾ ਆਇਆ ਭੀ ਨਹੀਂ ਪਰ ਕੌਤਕ ਤਾਂ ਪਹਿਲੇ ਹੀ ਵਰਤਣੇ ਸ਼ੁਰੂ ਹੋ ਗਏ ਇਹਨਾਂ ਦਾ ਬਾਬਾ ਪਤਾ ਨਹੀਂ ਕਿੰਨਾ ਕੂ ਪਹੁੰਚਿਆਂ ਹੋਵੇਗਾ। ਭਾਈ ਸਾਹਿਬ ਦਸਦੇ ਕਿ ਮੈਂ ਆਪਣਾ ਰਸ ਲੈਣ ਵਿਚ ਮਸਤ ਸਾਂ ਮੈਨੂੰ ਇਸਦੀ ਕੋਈ ਖਬਰ ਨਹੀਂ ਸੀ। ਜੋ ਹੋਰ ਕੋਤਕ ਵਰਤ ਰਿਹਾ ਸੀ ਕਿ ਜਿਹੜਾ ਵੀ ਇਸ ਅਖੰਡ ਪਾਠ ਮੰਡਲਾਂ ਵਿਚ ਆ ਕੇ ਗੁਰਬਾਣੀ ਸੁਨਣ ਹਿੱਤ ਬੈਠੇ ਉਸਦਾ ਭੀ ਸਿਮਰਨ ਸਾਸ ਗਿਰਾਸ ਚੱਲੇ। ਇਸ ਤਰਾਂ ਅਨੰਦ ਮਾਣਦਿਆਂ ਭੋਗ ਦਾ ਸਮਾਂ ਆ ਗਿਆਂ ਫਿਰ ਕੀਰਤਨ ਦੋਰਾਨ ਭੀ ਮੇਰੇ ਨਾਲ ਰਿਸ਼ਤੇ ਚੋ ਭਰਾ ਬੈਠਾ ਸੀ ਜਿਹੜਾ ਕਿ ਅੰਮ੍ਰਤਧਾਰੀ ਵੀ ਨਹੀਂ ਸੀ ਉਹ ਵੀ ਸਾਸ ਗਿਰਾਸ ਸਿਮਰਨ ਕਰੇ। ਕੀਰਤਨੀ ਸਿੰਘ ਜੋ ਕਿ ਓਸ ਵਖਤ ਜਥੇ ਨਾਲ ਸਬੰਧਤ ਨਹੀਂ ਸਨ ਜੋ ਕਿ ਸਾਡੇ ਆਰਮੀ ਵਿਚ ਗ੍ਰੰਥੀ ਸਿੰਘ ਸਨ ਇਹ ਪੇਖ ਪੇਖ ਹੈਰਾਨ ਹੋ ਰਹੇ ਸਨ ਪਰ ਉਹ ਅੰਮ੍ਰਿਤਧਾਰੀ ਹੋਣ ਕਰਕੇ ਇਹ ਸਮਝ ਗਏ ਸਨ ਕਿ ਇਥੇ ਕੋਈ ਕਲਾਂ ਹੀ ਵਰਤ ਰਹੀ ਅਤੇ ਕੀਰਤਨ ਵਿਚ ਮਗਨ ਰਹੇ। ਫਿਰ ਭੋਗ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸਵਾਰੇ ਗੁਰੂਦੁਆਰਾ ਸਾਹਿਬ ਪਹੁੰਚ ਗਏ। ਬਾਅਦ ਵਿਚ ਭੀ ਉਹੀ ਅਨੰਦ ਬਣਿਆ ਰਿਹਾ। ਸ਼ਾਮ ਨੂੰ ਫਿਰ ਅਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਦਿੱਤੇ। ਹੁਣ ਪਿੰਡ ਵਾਲਿਆਂ ਦੀ ਉਤਸੁਕਤਾ ਬਾਬਿਆਂ ਦੇ ਦਰਸ਼ਨ ਵਾਸਤੇ ਚਰਮ ਸੀਮਾ ਤੇ ਪਹੁੰਚ ਚੁੱਕੀ ਸੀ ਤੇ ਮੈਨੂੰ ਆਖਣ ਲੱਗੇ ਕਿ ਤੁਹਾਡੇ ਬਾਬਾ ਜੀ ਤਾਂ ਅਜੇ ਤੱਕ ਆਏ ਹੀ ਨਹੀਂ। ਮੈਂ ਆਖਿਆਂ ਬਈ ਉਹ ਤਾਂ ਆ ਕੇ ਚਲੇ ਵੀ ਗਏ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਮੇਰੇ ਬਾਬਾ ਜੀ ਹਨ। ਫਿਰ ਸ਼ਾਮ ਨੂੰ ਸੁਖਮਨੀ ਸਾਹਿਬ ਦੇ ਪਾਠ ਦੋਰਾਨ ਵੀ ਇਹੋ ਕਲਾ ਵਰਤੀ ਨਾਮ ਸਿਮਰਨ ਅਖੰਡਾਕਾਰ ਚੱਲੇ। ਸੰਗਤਾਂ ਨੇ ਖੂਬ ਅਨੰਦ ਮਾਣਿਆਂ ਅਤੇ ਆਉਂਦਿਆਂ ਦਿਨਾਂ ਵਿਚ ਵੀ ਕਲਾ ਕ੍ਰਿਸ਼ਮਈ ਮਾਹੌਲ ਸਜਿਆ ਰਿਹਾ। ਇਸ ਅਖੰਡਪਾਠ ਸਾਹਿਬ ਦੇ ਪ੍ਰਭਾਵ ਦੇ ਕਾਰਨ ਬਾਅਦ ਵਿਚ ਸਾਡੇ ਪਿੰਡ ‘ਚੋਂ ਤਕਰੀਬਨ 15-20 ਹੋਰ ਪ੍ਰਾਣੀ ਜਥੇ ਵਿਚ ਪੇਸ਼ ਹੋ ਨਾਮ ਜਹਾਜ਼ੇ ਚੜੇ ਅਤੇ ਕੀਰਤਨੀ ਸਿੰਘ ਜੀ ਵੀ ਬਾਅਦ ਵਿਚ ਜਥੇ ਵਿਚ ਸ਼ਾਮਲ ਹੋਏ।

ਭਾਈ ਸਾਹਿਬ ਜੀ ਵਲੋਂ ਸੁਣਾਈ ਵਾਰਤਾ ਵਿਚੋਂ ਦਾਸ ਨੇ ਸੰਖੇਪ ਜਿਹਾ ਹੀ ਵਰਨਣ ਕੀਤਾ ਹੈ। ਕੌਤਕ ਤਾਂ ਇਕ ਦੋ ਹੋਰ ਭੀ ਸਨ ਪਰ ਲੇਖਣੀ ਜ਼ਿਆਦਾ ਲੰਮੀ ਨਾ ਹੋਵੇ ਇਸ ਕਰਕੇ ਇੱਥੇ ਹੀ ਬੰਦ ਕਰਦਾਂ ਹਾਂ ਜੀ। ਇਕ ਗੱਲ ਇਸ ਵਾਰਤਾ ਤੋਂ ਜ਼ਾਹਰ ਹੈ ਕਿ ਅਜੋਕੇ ਸਮੇਂ ਵਿਚ ਵੀ ਗੁਰੂ ਜੀ ਕੇ ਕੌਤਕ ਵਰਤਦੇ ਹਨ ਤੇ ਜਦੋਂ ਜਦੋਂ ਵੀ ਗੁਰੂ ਸਾਹਿਬ ਨੇ ਪ੍ਰਚਾਰ ਕਰਨਾ ਹੁੰਦਾ ਹੈ ਤਾਂ ਉਹ ਆਪ ਹੀ ਆਪਣੀ ਜ਼ਾਹਰ ਕਲਾ ਵਰਤਾ ਨਾਮ ਦਾ ਜਾਗ ਅਗਾਂਹ ਦੀ ਅਗਾਂਹ ਲਾਈ ਜਾਂਦੇ ਹਨ। ਜੋ ਹੋਰ ਗੱਲ ਸਿੱਧ ਹੋ ਗਈ ਕਿ ਗੁਰਮਤਿ ਪ੍ਰਚਾਰ ਤਾਂ ਗੁਰੂ ਸਾਹਿਬ ਆਪ ਹੀ ਕਰੀ ਜਾਂਦੇ ਹਨ ਇਹ ਤਾਂ ਸਾਡਾ ਤੁਹਾਡਾ ਹੀ ਭੁਲੇਖਾ ਹੈ ਕਿ ਸ਼ਾਇਦ ਸਾਡੇ ਕਰਕੇ ਹੀ ਲੋਕ ਅੰਮ੍ਰਿਤ ਛਕ ਰਹੇ ਹਨ ਜਾਂ ਰਹਿਤ ਬਹਿਤ ਦੇ ਧਾਰਨੀ ਹੋ ਰਹੇ ਹਨ ਇਹ ਤਾਂ ਪੰਥ ਦਾ ਵਾਲੀ ਆਪ ਹੀ ਸਭ ਕੁਝ ਕਰ ਰਿਹਾ ਹੈ।

ਲਿਖਿਦਿਆਂ ਹੋਈ ਭੁੱਲ ਚੁੱਕ ਦੀ ਖਿਮਾਂ,

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਭਾਈ ਜਸਜੀਤ ਸਿੰਘ ਜੀਓ, ਆਪ ਜੀ ਦਾ ਧੰਨਵਾਦ ਹੈ, ਜੋ ਮਹਾਰਾਜ ਨਾਲ ਸੰਬੰਧਤ ਕੌਤਕ ਦੀ ਵਾਰਤਾ ਸੰਗਤਾਂ ਤਾਂਈਂ ਸਾਂਝੀ ਕੀਤੀ। ਗੁਰੂ ਦੀਆਂ ਕਰਨੀਆਂ ਨੂੰ ਕੌਣ ਲਖ ਸਕਦਾ ਹੈ। ਜਿਹਨਾਂ ਗੁਰਮੁਖਾਂ ਨਾਲ ਇਹ ਕੌਤਕ ਵਰਤਿਆ ਹੈ ਉਹ ਧੰਨ ਹਨ ਤੇ ਉਹ ਸੰਗਤ ਵੀ ਧੰਨ ਹੈ ਜਿਸ ਨੇ ਇਹ ਕੌਤਕ ਅੱਖੀਂ ਪੇਖਿਆ ਤੇ ਮਾਣਿਆ।

ਮਹਾਰਾਜ ਹੀ ਸੱਚੇ ਸਤਿਗੁਰੂ ਹਨ ਤੇ ਇਸ ਭਵਸਾਗਰ ਤੋਂ ਪਾਰ ਉਤਾਰਨ ਲਈ ਸੱਚੇ ਜਹਾਜ਼ ਹਨ।ਮਹਾਰਾਜ ਸਭ ਤੇ ਕਿਰਪਾ ਕਰਕੇ ਜੀਅ-ਦਾਨ ਬਖਸ਼ਣ।

ਦਾਸ,
ਕਲਬੀਰ ਸਿੰਘ
Reply Quote TweetFacebook
The above event is truly an eye-opener. Thank you Bhai Jasjit Singh jee for sharing it. We should never underestimate our Guru Sahibaan.

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥
ਰਹਾਉ ॥

As the Singh remained immersed in Naam Abhyiaas, Satguru jee Himself was carrying out the tasks such as administering Degh to the individuals sitting in His Hazooree. Wah! What a Kautak.
Reply Quote TweetFacebook
Sorry, only registered users may post in this forum.

Click here to login