ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਦੁਖ ਅਤੇ ਸੁਖ ||

ਦੁਖ ਅਤੇ ਸੁਖ ਜਿੰਦਗੀ ਦੀ ਇਸ ਗੱਡੀ ਦੇ ਦੋ ਪਹੀਏ ਹਨ || ਉਮਰ ਭਰ ਆਦਮੀ ਏਨਾ ਦੋਨਾ ਦੇ ਹਥਾਂ ਵਿਚ ਖੇਲਦਾ ਰਹਿੰਦਾ ਹੈ ਤੇ ਅੰਤ ਏਨਾ ਦੇ ਹਥਾਂ ਵਿਚ ਭਸਮ ਹੋ ਜਾਂਦਾ ਹੈ || ਜਿਥੇ ਸੰਸਾਰੀ ਸੁਖ ਵਿਚ ਆਦਮੀ ਖੁਸ਼ ਨਜਰ ਆਉਂਦਾ ਹੈ ਓਥੇ ਦੁਖ ਦੇ ਸਮੇ ਤੇ ਓਹੀ ਆਦਮੀ ਅਤ ਸੋਗ ਦੀ ਦਸ਼ਾ ਵਿਚ ਚਲਾ ਜਾਂਦਾ ਹੈ || ਏਨਾ ਦੋਨਾ ਵਿਚੋ ਕੋਈ ਵੀ ਇਕ ਸਦੀਵੀ ਨਹੀਂ || ਇਹ ਦੋਨੋ ਆਉਂਦੇ ਜਾਂਦੇ ਰਹਿਦੇ ਹਨ || ਦੁਖ ਸਾਨੂੰ ਜਿਆਦਾ ਭਿਆਨਕ ਨਜਰ ਆਉਂਦਾ ਹੈ ਓਥੇ ਸੁਖ ਵਿਚ ਵਿਚਰਦਾ ਆਦਮੀ ਬੜਾ ਹੀ ਖੁਸ਼ਹਾਲ ਪ੍ਰਤੀਤ ਹੁੰਦਾ ਹੈ || ਪਰ ਹੈਰਾਨੀ ਦੀ ਗਲ ਇਹ ਹੈ ਕਿ ਇਸ ਸੰਸਾਰ ਵਿਚ ਨਜਰ ਆਉਂਦੇ ਦੁਖ ਸੁਖ ਨੂੰ ਇਕ ਦੂਜੇ ਵਿਚ ਬਦਲਦਿਆਂ ਇਕ ਪਲ ਵੀ ਨਹੀਂ ਲਗਦਾ || ਬਚਾ ਜੰਮੇ ਤੇ ਖੁਸ਼ੀ ਤੇ ਜੇ ਉਸ ਦੀ ਮੌਤ ਹੋ ਜਾਵੇ ਤੇ ਗਮੀ || ਹੁਣ ਸੋਚੀਏ ਕਿ ਜੇ ਮੌਤ ਤੇ ਜੀਵਨ ਵਿਚ ਇਕ ਪਲ ਦਾ ਵੀ ਵਿਸਾਹ ਨਹੀਂ ਹੈ ਤੇ ਫੇਰ ਖੁਸ਼ੀ ਦਾ ਵੀ ਕੀ ਭਰੋਸਾ || ਤੇ ਜੇ ਕਰ ਖੁਸ਼ੀ ਦਾ ਭਰੋਸਾ ਹੀ ਨਹੀਂ ਤੇ ਕੀ ਓਹ ਨਜ਼ਰ ਆਉਂਦੀ ਖੁਸ਼ੀ ਅਸਲ ਖੁਸ਼ੀ ਹੈ ??

ਗੁਰਬਾਣੀ ਦੀ ਸਚੀ ਸੁਚੀ ਸੇਧ ਅਨੁਸਾਰ ਅਸਲੀ ਸੁਖ ਕੇਵਲ ਤੇ ਕੇਵਲ ਪਾਰਬ੍ਰਹਮ ਦੀ ਪ੍ਰਾਪਤੀ ਵਿਚ ਹੈ || ਤੇ ਇਸ ਸੁਖ ਵਿਚ ਸਮਾ ਜਾਣ ਦੇ ਬਾਅਦ ਫੇਰ ਕਦੇ ਕੋਈ ਦੁਖ ਨਹੀਂ ਆਉਂਦਾ, ਇਹ ਇਨਸਾਨ ਸਦੀਵੀ ਸੁਖ ਵਿਚ ਚਲਾ ਜਾਂਦਾ ਹੈ || ਇਹ ਗਲ ਠੀਕ ਹੈ ਕੀ ਇਸ ਸੰਸਾਰ ਵਿਚ ਵਿਚਰਦਿਆਂ ਤੇ ਉਸ ਮੰਜਿਲ ਤੇ ਪਹੁੰਚਦਿਆਂ ਇਨਸਾਨ ਨੂੰ ਏਨਾ ਅਨੇਕਾ ਬਨਾਵਟੀ ਸੁਖਾਂ-ਦੁਖਾ ਦਾ ਸਾਮਣਾ ਕਰਨਾ ਪੈਂਦਾ ਹੈ ਜੋ ਕੇ ਅਸਲ ਵਿਚ ਸਾਡੇ ਕਰਮਾ ਦੇ ਹੀ ਕਮਾਏ ਹੋਏ ਹਨ || ਇਕ ਗੁਰਮੁਖ ਏਨਾ ਦੁਖਾਂ-ਸੁਖਾਂ ਤੋਂ ਉਪਰ ਉਠ ਕੇ ਜਿੰਦਗੀ ਜੀਆਉਂਦਾ ਹੈ ਤੇ ਸੰਸਾਰੀ ਬਿਰਤੀ ਇਨਾ ਵਿਚ ਹੀ ਫਸ ਕੇ ਰਹ ਜਾਂਦੀ ਹੈ || ਇਹ ਅਸਲੀਅਤ ਹੈ ਕੇ ਜਦ ਤਕ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਏਨਾ ਸੰਸਾਰੀ ਦੁਖਾ ਸੁਖਾਂ ਤੋਂ ਉਪਰ ਉਠ ਕੇ ਜੀਓਣਾ ਬਹੁਤਾ ਮੁਸ਼ਕਿਲ ਹੈ || ਇਕ ਗਲ ਇਹ ਵੀ ਖਿਆਲ ਕਰਨਾ ਜ਼ਰੂਰੀ ਹੈ ਕੇ ਜਿਥੇ ਸੁਖ ਸਾਨੂੰ ਜਿਆਦਾ ਸੁਖਦਾਇਕ ਲਗਦਾ ਹੈ,ਇਹੀ ਸੁਖ ਬਹੁਤੀ ਵਾਰ ਸਾੰਨੂ ਆਪਣੇ ਵਿਚ ਫਸਾ ਕੇ ਸਾਨੂੰ ਸਾਡੇ ਮਕਸਦ ਤੋਂ ਗੁਮਰਾਹ ਕਰ ਦੇਂਦੇ ਹਨ ਤੇ ਪ੍ਰਤੀਤ ਹੁੰਦੇ ਦੁਖ ਸਾਨੂੰ ਜਿੰਦਗੀ ਦੇ ਝੂਠੇ ਦਿਲਾਸਿਆਂ ਚੋ ਕਢ ਕੇ ਪਰਮ ਬੈਰਾਗ ਬਖਸ਼ ਕੇ ਉਸ ਸਚੇ ਦੀ ਭਾਲ ਵਿਚ ਜੁਟਾ ਦਿੰਦੇ ਹਨ || ਗੁਰਸਿਖ ਦੀ ਇਹੀ ਅਰਦਾਸ ਹੋਣੀ ਚਾਹੀਦੀ ਹੈ ਕੀ ਦੁਖ ਹੋਵੇ ਸੁਖ ਹੋਵੇ, ਜਿਸ ਵਿਚ ਵੀ ਹੋਈਏ ਓਹ ਸਤਗੁਰੁ ਦੇ ਚਰਨਾਂ ਵਿਚ ਰਹੀਏ || ||



ਏਨਾ ਸੁਖ ਨਾ ਦ੍ਯੀਂ ਕਿ ਤੈਨੂ ਕਿਦਰੇ ਭੁਲ ਜਾਵਾਂ ||
ਏਨਾ ਦੁਖ ਭੀ ਨਾ ਦ੍ਯੀਂ ਕਿ ਓਦਾਂ ਹੀਂ ਰੁਲ ਜਾਵਾਂ ||


Vaheguru jee ka Khalsa Vaheguru jee kee fateh!
Reply Quote TweetFacebook
Vahegurooo! Thank You for the reminder veerjeeo!
Reply Quote TweetFacebook
Sorry, only registered users may post in this forum.

Click here to login