ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

differences in aarti in on different angs

Posted by 1kaur 
waheguru ji ka khalsa, waheguru ji ki fateh!

when reading "aarti" (dhanasari mehela 1) on angs 663 and 13, there are two major differences.

first, there are different words in the last line: ang 13 says ਨਾਮਿ and ang 663 says ਨਾਇ. there's also a difference in where a line ends: ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ on ang 663, and ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ on ang 13.

does anyone know why there are differences between the two?

thanks!
Reply Quote TweetFacebook
Five Shabads of So Dar, 4 Shabads of So Purakh and 5 Shabads of Sohila, appear again in Gurbani in their respective Raags.

The Shabad that Bhain jee is referring to is the 3rd Shabad of Sohila Sahib and it appears again in Raag Dhanasari with slight differences. Almost all of these 14 shabads stated above appear again with minor differences. I think there is one exception and that too I believe is due to a typo in printed saroops.

I am not sure why they appear second time with minor differences but the meanings of these shabads don't change with the slight differences of words here and there. One explanation could be that these shabads came to Guru Sahib twice from Sachkhand. One Shabad - So Dar - appears in Gurbani 3 times with differences but the differences are so minor that they don't change the meanings of the shabad.

Another explanation could be that there could be a maryada that one shabad cannot appear twice and for this reason Siri Guru jee created very minor differences in certain words of these shabads, without altering their meanings.

The real reason for this is known only to Guru Sahib. We are only making conjectures. If some Gursikh e.g. Bhai Jasjit Singh jee can provide some explanation, it would be great.

Kulbir Singh
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
Quote
If some Gursikh e.g. Bhai Jasjit Singh jee can provide some explanation, it would be great.

ਆਪ ਜੀ ਦਾ ਪ੍ਰੇਮ ਸਨੇਹਾ ਮਿਲ ਗਿਆ ਹੈ ਜੀ। ਆਪਜੀ ਦੀ ਵਡਿਆਈ ਕਿ ਦਾਸ ਦਾ ਨਾਮ ਲਿਖ ਕੇ ਆਪ ਜੀ ਨੇ ਰਾਏ ਦੇਣ ਬਾਰੇ ਕਿਹਾ ਹੈ ਜੀ। ਗੁਰਬਾਣੀ ਬਾਬਤ ਆਪ ਜੀ ਤੋਂ ਵਧੀਆ ਜਾਣਕਾਰੀ ਇਥੇ ਹੋਰ ਕੋਣ ਦੇ ਸਕਦਾ ਹੈ ਦਾਸ ਤਾਂ ਅਜੇ ਰੁੜਨਾ ਹੀ ਸਿਖ ਰਿਹਾ ਹੈ ਤੁਰਨ ਨੂੰ ਸਮਾਂ ਲੱਗੇਗਾ ਜੀ।

ਬਾਕੀ ਬੀਬੀ ਜੀ ਹੋਰਾਂ ਜੋ ਨੁਕਤਾ ਉਠਾਇਆ ਹੈ ਉਹ ਬਹੁਤ ਹੀ ਕਾਬਲੇਗੌਰ ਹੈ ਕਿ ਗੁਰਬਾਣੀ ਦੇ ਵਿਚ ਕਈ ਸ਼ਬਦ ਬਾਰ ਬਾਰ ਕੁਝ ਇੱਕ ਫਰਕਾ ਨਾਲ ਕਿਉਂ ਆਏ ਹਨ? ਇਸ ਸਵਾਲ ਦਾ ਪੂਰਨ ਜਵਾਬ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਹੀ ਹੈ ਦਾਸ ਮੂਰਖ ਇਸਦਾ ਕੀ ਅੰਦਾਜ਼ਾ ਲਗਾ ਸਕਦਾ ਹੈ। ਜਿਵੇ ਭਾਈ ਕੁਲਬੀਰ ਸਿੰਘ ਹੋਰਾਂ ਜ਼ਿਕਰ ਕੀਤਾ ਹੈ ਕਿ ਜਾਂ ਤਾਂ ਇਹ ਹੋ ਸਕਦਾ ਹੈ ਕਿ ਧੁਰੋਂ ਹੀ ਬਾਣੀ ਇਸੇ ਤਰਾਂ ਦੁਬਾਰਾ ਦੁਬਾਰਾ ਆਈ ਹੈ ਜਾਂ ਸ਼ਬਦ ਨੂੰ ਇੰਨ ਬਿੰਨ ਦੁਬਾਰਾ ਲਿਖਣ ਦੀ ਮਰਯਾਦਾ ਨਾ ਹੋਣ ਕਾਰਨ ਇਸ ਵਿਚ ਥੋੜੇ ਫ਼ਰਕ ਨਾਲ ਢੁਕਵੇ ਸਥਾਨਾਂ ਤੇ ਦੁਬਾਰਾ ਅੰਕਿਤ ਕੀਤਾ ਗਿਆ ਹੋਵੇ ਆਦਿ।

ਪਿਛੇ ਕੁਝ ਸਮਾਂ ਪਹਿਲਾਂ ਜਿਵੇਂ ਸਵਾਲ ਬੀਬੀ ਜੀ ਦੇ ਮਨ ਵਿਚ ਆਇਆ ਹੈ ਉਵੇਂ ਦਾ ਹੀ ਦਾਸ ਦੇ ਮਨ ਵਿਚ ਵੀ ਫੁਰਿਆ ਤੇ ਕੁਝ ਇੱਛਾ ਪੈਦਾ ਹੋਈ ਘੋਖ ਕਰਨ ਦੀ। ਭਾਈ ਸਾਹਿਬ ਰਣਧੀਰ ਸਿੰਘ ਸਮੇਤ ਹੋਰ ਵਿਦਵਾਨਾ ਨੂੰ ਇਸ ਨੁਕਤੇ ਨਿਗਾਹ ਤੋਂ ਪੜਨਾ ਚਾਹਿਆ। ਫਿਰ ਜੋ ਇੱਕ ਗੱਲ ਥੋੜੀ ਸਮਝ ਵਿਚ ਪਈ ਉਹ ਇਸਤਰਾਂ ਹੈ ਕਿ ਗੁਰਬਾਣੀ ਉਚਾਰਨ ਬਾਬਤ ਦਸਮ ਪਾਤਸ਼ਾਹ ਨੇ ਕਈ ਸਿੱਖਾਂ ਨੂੰ ਸੰਥਿਆ ਜਾਂ ਸੋਝੀ ਬਖਸ਼ਿਸ਼ ਕੀਤੀ। ਭਾਵ ਗੁਰਬਾਣੀ ਦੇ ਸ਼ੁਧ ਉਚਾਰਣ ਵਲ ਵੀ ਸਿੱਖਾਂ ਨੂੰ ਵਿਸ਼ੇਸ਼ ਧਿਆਨ ਦੇਣ ਵਲ ਪ੍ਰੇਰਿਆ ਤਾਂ ਕਿ ਸਹੀ ਅਰਥ ਭਾਵ ਨਿਖੜ ਕੇ ਸ਼ਪੱਸ਼ਟ ਹੋਵਣ ਅਤੇ ਸਿੱਖ ਬਾਣੀ ਉਚਾਰਨ ਵਖਤ ਮਨ ਇਕਾਗਰ ਕਰ ਸਾਵਧਾਨ ਹੋ ਕਰਕੇ ਪੜਨ। ਜਿਵੇ ਕਿ ਸੁਖਮਨੀ ਸਾਹਿਬ ਵਿਚ ਵੀ ਜ਼ਿਕਰ ਆਉਦਾ ਹੈ ਕਿ:

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ ॥

ਭਾਵ ਏਕਾਗਰ ਹੋਣ ਦੇ ਨਾਲ ਨਾਲ ਸਾਵਧਾਨ ਹੋਕੇ ਨਾਮ ਬਾਣੀ ਵਿਚ ਜੁਟਣਾ ਚਾਹੀਦਾ ਹੈ। ਹੁਣ ਆਪਾ ਜੇਕਰ ਇਸ ਸਿਧਾਂਤ ਨੂੰ ਮੰਨ ਕੇ ਗੁਰਬਾਣੀ ਵਿਚ ਕੁਝ ਫਰਕਾਂ ਨਾਲ ਦੁਬਾਰਾ ਆਏ ਕੁਝ ਇੱਕ ਸ਼ਬਦਾ ਨੂੰ ਘੋਖੀਏ ਤਾਂ ਇਹ ਗੱਲ ਸ਼ਾਇਦ ਸੋਖਿਆ ਸਮਝ ਆ ਜਾਏ। ਇਸ ਬਾਬਤ ਇੱਕ ਪ੍ਰਚੱਲਤ ਸਾਖੀ ਵੀ ਜ਼ਿਕਰਯੋਗ ਹੈ ਕਿ ਗੁਰੂ ਦਰਬਾਰ ਵਿਚ ਇਕ ਵਾਰੀ ਇੱਕ ਸਿੱਖ “ਰਾਮਕਲੀ ਮਹਲਾ 1 ਦਖਣੀ ਓਅੰਕਾਰ” ਦੀ ਬਾਣੀ ਦਾ ਪਾਠ ਕਰ ਰਿਹਾ ਸੀ ਅਤੇ ਜਦੋਂ ਓਸ ਸਿੱਖ ਨੇ “ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥” ਵਾਲੀ ਪੰਕਤੀ ਵਿਚ ‘ਕੈ’ ਦਾ ਉਚਾਰਨ ‘ਕੇ’ ਕਰਕੇ ਕਰ ਦਿੱਤਾ ਤਾਂ ਦਸਮ ਪਾਤਸ਼ਾਹ ਜੋ ਓਸ ਵਖਤ ਪਾਠ ਸੁਣ ਰਹੇ ਸਨ ਨੇ ਇਕ ਸਿੱਖ ਨੂੰ ਹੁਕਮ ਕੀਤਾ ਕਿ ਪਾਠੀ ਸਿੰਘ ਨੇ ਚਪੇੜ ਲਾਈ ਜਾਵੇ।

ਹੁਣ ਇਸ ਵਿਥਿਆ ਤੋਂ ਕਾਫੀ ਗੱਲਾਂ ਦਾ ਗਿਆਨ ਹੁੰਦਾ ਹੈ ਕਿ ਉਹ ਸਿੱਖ ਜਿਸਦੇ ਚਪੇੜ ਪਈ ਉਹ ਸਾਵਧਾਨ ਹੋ ਕਰਕੇ ਪਾਠ ਨਹੀ ਸੀ ਕਰ ਰਿਹਾ ਕਿਉਕਿ ਇਸ ਪੰਕਤੀ ਵਿਚ ਕੋਈ ਵਿਸ਼ੇਸ ਉਚਾਰਣ ਨਹੀਂ ਸੀ ਸਿਰਫ ਮਨ ਏਕਾਗਰ ਨਾ ਹੋਣ ਕਰਕੇ ਕੱਕੇ ਅੱਖਰ ਨਾਲ ਦੁਲ਼ਾਵਾ ਦੀ ਥਾਂ ਲਾਂਵ ਨਾਲ ਹੀ ਪਾਠ ਕਰ ਦਿੱਤਾ। ਜਿਸ ਨਾਲ ਅਰਥਾਂ ਵਿਚ ਵੀ ਭਾਰੀ ਅਵੱਗਿਆ ਵੀ ਹੋਈ। ਇੱਕ ਗੱਲ ਦਾਸ ਇਥੇ ਵਿਸ਼ੇਸ਼ ਕਰਕੇ ਕਹਿਣਾ ਚਾਹੇਗਾ ਕਿ ਇਸ ਸਾਖੀ ਨੂੰ ਕਈ ਵਾਰ ਸਾਡੇ ਪ੍ਰਚਾਰਕ ਵੀਰ ਬੜੇ ਹੀ ਡਰਾਵੇ ਭਰੇ ਅੰਦਾਜ਼ ਵਿਚ ਗੁਰੂਦਆਰਿਆਂ ਦੀਆਂ ਸਟੇਜਾਂ ਤੋਂ ਸੁਣਾਉਦੇ ਹਨ ਅਤੇ ਜਿਸ ਅੰਦਾਜ਼ ਨਾਲ ਸੁਣਾਉਦੇਂ ਹਨ ਉਸ ਨਾਲ ਇਹ ਸਹਿਜੇ ਹੀ ਅੰਦਾਜ਼ਾ ਲਗ ਜ਼ਾਦਾ ਹੈ ਕਿ ਇਹ ਭਾਈ ਸੱਜਣ ਦੂਜੇ ਪਾਸੇ ਸੰਗਤ ਨੂੰ ਇਹ ਭੀ ਕਹਿਣਾ ਚਾਹੁੰਦਾ ਹੈ ਕਿ ਜਿਸਤਰ੍ਰਾਂ ਬਸ ਮੈਂ ਉਚਾਰਣ ਕਰ ਰਿਹਾ ਹਾਂ ਉਹ ਹੀ ਬਿਲਕੁਲ ਠੀਕ ਹੈ। ਓਸ ਭਲੇ ਸਿੱਖ ਨੂੰ ਇਹ ਭੁਲ ਜਾਦਾ ਹੈ ਕਿ “ਭੁਲਣਹਾਰ ਸਭ ਕੋ ਅਭੁਲ ਗੁਰੂ ਕਰਤਾਰ”। ਗੁਰਮਤਿ ਅੰਦਰ ਕੌਣ ਦਾਅਵਾ ਬੰਨ ਸਕਦਾ ਹੈ ਕਿ ਮੈ ਹੀ ਠੀਕ ਹਾਂ? ਕੋਈ ਭੀ ਨਹੀ। ਕਈ ਵਾਰ ਪਾਠ ਬੋਧ ਹੁੰਦਿਆ ਹੋਇਆ ਭੀ ਜ਼ੁਬਾਨ ਹੀ ਲੜਖੜਾ ਜ਼ਾਦੀ ਹੈ ਦੱਸੋ ਉਥੇ ਕੀ ਕਰੋਗੇ? ਦੂਸਰੀ ਗੱਲ ਸ੍ਰੀ ਦਸਮੇਸ਼ ਜੀ ਮਾਰੀ ਹੋਈ ਚਪੇੜ ਸਾਡਾ ਕੁੱਝ ਨਾ ਕੁੱਝ ਸੰਵਾਰੇਗੀ ਹੀ ਕਿਉਂਕਿ “ਸਤਿਗੁਰ ਸਭਨਾਂ ਦਾ ਭਲਾ ਮਨਾਇਦਾ” ਸੋ ਭੂਤ ਪ੍ਰੇਤਾਂ ਦੇ ਡਰਾਵੇ ਵਾਗੂੰ ਸੰਗਤ ਨੂੰ ਡਰਾਉਣਾ ਗੁਰਮਤਿ ਨਹੀ ਹੈ, ਹਾਂ ਇਸ ਸਾਖੀ ਵਿਚੋਂ ਮਿਲਦੀ ਸਿਧਾਂਤਕ ਸੇਧ ਦਾ ਪ੍ਰਚਾਰ ਅਤਿ ਲੋੜੀਂਦਾ ਹੈ।

ਖੈਰ! ਵਿਸ਼ੇ ਵਲ ਵਾਪਸ ਆਵਾਂ ਏਕਾਗਰ ਚਿਤ ਹੋ ਕੀਤਾ ਹੋਇਆ ਗੁਰਬਾਣੀ ਦਾ ਉਚਾਰਨ ਹੀ ਪ੍ਰਵਾਨਿਆ ਜਾਦਾ ਹੈ। ਲੱਗੀਆ ਹੋਈਆ ਲਗਾਂ ਮਾਤ੍ਰਾਂ ਦਾ ਵਿਸ਼ੇਸ਼ ਖਿਆਲ ਰੱਖਣਾ ਹੁੰਦਾ ਹੈ ਨਹੀਂ ਤਾਂ ਕੁਝ ਦਾ ਕੁਝ ਹੀ ਬਣਦਾ ਜਾਦਾਂ ਹੈ। ਉਦਾਰਣ ਦੇ ਤੌਰ ਤੇ ਜਿਵੇ ਭਾਈ ਕੁਲਬੀਰ ਸਿੰਘ ਹੋਰਾਂ “ਸੋ ਦਰ” ਦੇ ਸ਼ਬਦਾ ਦਾ ਜ਼ਿਕਰ ਕੀਤਾ ਹੈ ਆਪਾ ਉਸ ਨੂੰ ਹੀ ਲੈਂਦੇ ਹਾਂ। ਇਹ ਸ਼ਬਦਾ ਦਾ ਸੰਗ੍ਰਹਿ ਤਿੰਨ ਵਾਰੀ ਗੁਰਬਾਣੀ ਵਿਚ ਭਿੰਨਤਾ ਸਹਿਤ ਆਉਦਾ ਹੈ। ਹੋਰ ਕਮਾਲ ਦੀ ਗੱਲ ਦੇਖੋ ਆਪਾ ਇਹ ਪੂਰਾ ਸ਼ਬਦ ਦਿਨ ਵਿਚ ਇਕ ਵਾਰੀ ਨਹੀਂ ਦੋ ਵਾਰ ਪੜਦੇ ਹਾਂ। ਇਕ ਵਾਰ ਸਵੇਰੇ ਜਪੁ ਜੀ ਸਾਹਿਬ ਦੀ ਬਾਣੀ ਵਿਚ ਤੇ ਦੂਜੀ ਵਾਰ ਸ਼ਾਮ ਨੂੰ ਰਹਿਰਾਸ ਸਾਹਿਬ ਕਰਨ ਵੇਲੇ। ਜਿਸਤੋਂ ਭਾਵ ਇਹ ਹੋਇਆ ਕਿ ਹਰੇਕ ਅੰਮ੍ਰਿਤਧਾਰੀ ਸਿੱਖ ਇਸਨੂੰ ਇਕ ਸਾਲ ਵਿਚ ਘੱਟੋ ਘੱਟ 365*2=730 ਬਾਰ ਪੜਦਾ ਹੈ। ਹੁਣ ਆਪਾ ਜੇਕਰ ਇਸ ਪੂਰੇ ਸ਼ਬਦ ਨੂੰ ਜ਼ਰਾ ਗੌਰ ਨਾਲ ਵਾਚੀਏ ਤਾਂ ਆਪਾਂ ਨੂੰ ਬਹੁਤ ਸਾਰੇ ਅੱਖਰਾਂ ਦਾ ਅੰਤਰ ਨਜ਼ਰ ਆਵੇਗਾ। ਇੱਕ ਦਿਨ ਦਾਸ ਆਪਣੀ ਦਿਲਚਸਪੀ ਵਾਸਤੇ ਅੰਤਰ ਵੇਖਣ ਲੱਗਾ ਤਾਂ ਕੀ ਵੇਖਦਾ ਹਾਂ ਕਿ ਪੂਰੇ ਪੰਜਾਹ (50) ਤੋਂ ਵੱਧ ਅੰਤਰ ਉਘੜ ਕੇ ਸਾਹਮਣੇ ਆਏ। ਹੁਣ ਤੁਸੀ ਆਪ ਹੀ ਸੋਚੋ ਕੇ ਜੇਕਰ ਸਾਵਧਾਨ ਏਕਾਗਰ ਚਿੱਤ ਨਾ ਪੜਿਆ ਗਿਆ ਤਾਂ ਗਲਤੀ ਤਾਂ ਹੋਈ ਕਿ ਹੋਈ ਕਿਉਕਿ ਗਲਤੀ ਹੋਣ ਦੇ ਚਾਂਸ ਇਕ ਗੁਣਾਂ ਜਾਂ ਦੋ ਗੁਣਾ ਹੀ ਨਹੀ ਪੂਰੇ 50 ਗੁਣਾਂ ਤੋਂ ਉਪਰ ਹਨ। ਹੁਣ ਆਪਾ ਇਹ ਹਿਸਾਬ ਲਾ ਲਈਏ ਬਈ ਗੁਰੂ ਸਾਹਿਬ ਜੀ ਦੀਆਂ ਚਪੇੜਾਂ ਸਾਡੇ ਵਾਸਤੇ ਇਕੱਲੇ ਇਸੇ ਸ਼ਬਦ ਵਿਚੋਂ ਹੀ ਇਕ ਦਿਨ ਦੀਆਂ ਹੀ ਕਿਨੀਆ ਕੁ ਬਣ ਜਾਦੀਆਂ ਹਨ ਬਾਕੀ ਦੀ ਪੜੀ ਜਾਣ ਵਾਲੀ ਬਾਣੀ ਦੀ ਤਾਂ ਗੱਲ ਹੀ ਛੱਡੋ ਅਤੇ ਫੇਰ ਉਨਾਂ ਗਲਤੀਆਂ ਨੂੰ 365 ਨਾਲ ਗੁਣਾਂ ਕਰਕੇ ਦੇਖ ਲਉ ਬਈ ਗੱਲ ਹਜ਼ਾਰਾ ਤੋਂ ਉਰੇ ਨਹੀ ਮੁਕਣੀ।

ਸੋ! ਇਸ ਛੋਟੀ ਜਿਹੀ ਵਿਚਾਰ ਵਿਚੋਂ ਜੋ ਗੱਲ ਦਾਸ ਦੀ ਸਮਝ ਪਈ ਹੈ ਕਿ ਇਹ ਜੋ ਸ਼ਬਦ ਵਾਰ ਵਾਰ ਥੋੜੇ ਅੰਤਰਾਂ ਨਾਲ ਗੁਰਬਾਣੀ ਵਿਚ ਆਏ ਹਨ ਉਹਨਾਂ ਵਿਚਲੇ ਅਰਥ ਭਾਵ ਭਾਵੇਂ ਕਿ ਨਹੀ ਬਦਲੇ ਪਰ ਸਿੱਖ ਦੀ ਏਕਾਗਰਤਾ ਬਣਾਈ ਰਖਣ ਵਾਸਤੇ Milestone ਜਰੂਰ ਹਨ ਜਿਸਦਾ ਕਿ ਹਰੇਕ ਸਿੱਖ ਨੂੰ ਧਿਆਨ ਰੱਖਣਾ ਵਿਸ਼ੇਸ਼ ਜਰੂਰੀ ਤਾਂ ਕਿ ਅਸੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।

ਵਿਚਾਰ ਕਰਦਿਆ ਅਗਰ ਗੁਰਬਾਣੀ ਦੀ ਸ਼ਾਨ ਦੇ ਖਿਲਾਫ਼ ਕੁਝ ਜਾਣੇ ਅਣਜਾਣੇ ਵਿਚ ਲਿਖਿਆ ਗਿਆ ਹੋਵੇ ਤਾਂ ਦਾਸ ਖਿਮਾ ਦਾ ਜਾਚਕ ਹੈ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਬਹੁਤ ਕਿਰਪਾ ਕੀਤੀ ਭਾਈ ਸਾਹਿਬ ਜੀਓ, ਜੋ ਦਾਸ ਦੀ ਬੇਨਤੀ ਸਵੀਕਾਰ ਕਰਕੇ ਆਪਣੇ ਕੀਮਤੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਤੁਹਾਡਾ ਨੁਕਤਾ ਕਾਬਿਲੇ ਗ਼ੌਰ ਹੈ ਕਿ ਹੋ ਸਕਦਾ ਹੈ ਗੁਰੂ ਸਾਹਿਬ ਨੇ ਆਪਣੇ ਸਿਖਾਂ ਨੂੰ ਸਾਵਧਾਨ ਰੱਖਣ ਲਈ ਇਸ ਤਰਾਂ ਦੇ ਮਾਮੂਲੀ ਫਰਕ ਸ਼ਬਦਾਂ ਵਿਚ ਪਾਏ ਹੋਣ।

ਬਾਕੀ ਗੁਰੂ ਸਾਹਿਬ ਦੀਆਂ ਗੁਰੂ ਸਾਹਿਬ ਹੀ ਜਾਣਦੇ ਹਨ। ਅਸੀਂ ਅਲਪਗ ਜੀਵ ਕੀ ਜਾਣ ਸਕਦੇ ਹਾਂ। ਸਤਿਗੁਰੂ ਸਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਨ ਪਾਲੀ ਲਾਵੇ।

ਦਾਸਰਾ,
ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login