ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Singh in combat with Winter Storm

Posted by Kulbir Singh 
Recently a Singh had a combat with ਸੀਤ ਰੁਤਿ (winter season) and ਪਵਨ (windy air) and predictably both lost to our Singh Dulaara. Read the details in the poem below.

"ਝਖੜ ਝਾਗੀ" ਵਾਲਾ ਸ਼ਬਦ ਸੁਣਿਆ ਸੀ ਇਕ ਵੀਰ ਨੇ ਯਾਰੋ।
ਕਹੇ ਮੈਂ ਵੀ ਹੁਕਮ ਕਮਾਊਂ, ਮੌਕਾ ਦਿਤਾ ਜੇ ਗੁਰ ਪੀਰ ਨੇ ਯਾਰੋ।

ਗੁਰੂ ਸਾਡਾ ਹੈ ਅੰਤਰਜਾਮੀ ਦਿਲ ਵਿਚਲੀ ਉਹ ਜਾਣਦਾ ਹੈ।
ਪਰਚਾ ਉਦੋਂ ਹੀ ਪਾ ਦਿੰਦਾ ਜਦੋਂ ਸਿਖ ਨੂੰ ਪਾਤਰ ਪਛਾਣਦਾ ਹੈ।

ਅੰਮ੍ਰਿਤ ਵੇਲੇ ਇਕ ਦਿਨ ਯਾਰੋ, ਬੜਾ ਭਾਰੀ ਤੁਫਾਨ ਸੀ ਆਇਆ।
ਇਸ ਸਿੰਘ ਨੂੰ ਅੰਮ੍ਰਿਤ ਵੇਲੇ ਯਾਰੋ, ਗੁਰਾਂ ਨੇ ਸੀ ਆਣ ਜਗਾਇਆ।

ਛਾਲ ਮਾਰਕੇ ਸਿੰਘ ਸੀ ਉਠਿਆ, ਗੁਰਮਤਿ ਦਾ ਇਸ਼ਨਾਨ ਸੀ ਕੀਤਾ।
ਨਿਤਨੇਮ ਦਾ ਪਾਠ ਕਰਕੇ ਅਰਦਾਸ 'ਚ ਗੁਰਾਂ ਨੂੰ ਬਚਨ ਸੀ ਦੀਤਾ।

ਕਹਿੰਦਾ ਪਿਆਰੇ ਸਤਿਗੁਰ ਜੀ, ਸੰਗਤਿ ਵਿਚ ਮੈਂ ਜਾਣਾ ਹੈ ਜੀ।
ਰਸਤੇ ਵਿਚ ਸਹਾਈ ਹੋਇਓ, ਥੋਡਾ ਸਦਾ ਹੀ ਮੈਨੂੰ ਤਾਣਾ ਹੈ ਜੀ।

ਅਰਦਾਸ ਕਰਕੇ ਪਤਾ ਲਗਿਆ, ਰਾਈਡ ਉਸਦੀ ਆਈ ਨਹੀਂ।
ਰਾਈਡ ਵਾਲੇ ਸਿੰਘ ਤੇ ਯਾਰੋ, ਸਾਵਧਾਨਤਾ ਉਦਣ ਛਾਈ ਨਹੀਂ।

ਠੰਡ ਬਾਹਰ ਅੰਤਾਂ ਦੀ ਸੀ, ਪਵਨ ਸੀ ਕੀਤਾ ਵਡਾ ਉਤਪਾਤਾ।
ਜੈਕਟ ਕੋਈ ਨਾ ਸਿੰਘ ਦੇ ਕੋਲੇ, ਨਾ ਹੀ ਪਜਾਮਾ ਧਾਰਨ ਕੀਤਾ।

ਸੰਗਤ ਦਾ ਸੰਜੋਗ ਸੀ ਉਥੋਂ, ਤਕਰੀਬਨ ਚਾਰ ਕੋਸ ਦੀ ਦੂਰੀ।
ਸਿੰਘ ਨੇ ਨਿਸਚਾ ਪੱਕਾ ਕੀਤਾ, ਜਾਣਾ ਸੰਗਤ ਵਿਚ ਜ਼ਰੂਰੀ।

ਹਿੰਮਤੇ ਮਰਦਾਂ ਨੂੰ ਹੈ ਹੁੰਦੀ, ਸਦਾ ਮਦਦ ਖੁਦਾ ਦੀ ਯਾਰੋ।
ਸਿੰਘ ਤੁਰ ਪਿਆ ਟੇਕ ਰੱਖ ਕੇ, ਸਚੇ ਬੇਪਰਵਾਹ ਦੀ ਯਾਰੋ।

ਸੀਤ ਰੁਤਿ ਹੈਰਾਨ ਸੀ ਹੋਈ, ਪਵਨ ਨੇ ਖਾਧਾ ਗੁਸਾ ਸੀ ਯਾਰੋ।
ਕਾਲੀ ਬੋਲੀ ਰਾਤ ਸੀ ਕਾਲੀ, ਢਾਈ ਵਜੇ ਦਾ ਸਮਾਂ ਸੀ ਯਾਰੋ।

ਪਵਨ ਨੇ ਬੜਾ ਜ਼ੋਰ ਲਾਇਆ, ਨਾ ਡੋਲਿਆ ਸਿੰਘ ਬੀਰ ਸੀ ਯਾਰੋ।
ਜੈਕਟ ਹੀਣਾ, ਪਜਾਮੀ ਬਿਹੂਣਾ, ਉਸ ਭਾਰੀ ਧਾਰੀ ਧੀਰ ਸੀ ਯਾਰੋ।

ਗੁਰਾਂ ਦੀ ਓਟ ਲੈ ਕੇ ਓੜਕ ਪਹੁੰਚਿਆ ਵਿਚ ਸੰਗਤਿ ਸੀ ਯਾਰੋ।
ਨਾਮ ਦਾ ਸੱਚਾ ਰੰਗ ਸੀ ਮਾਣਿਆ, ਨਾਲੇ ਮਾਣੀ ਪੰਗਤਿ ਸੀ ਯਾਰੋ।

ਕੁਲਬੀਰ ਸਿੰਘ ਇਕ ਅਰਜ਼ ਗੁਜ਼ਾਰੇ ਸਚੇ ਮੇਰੇ ਪ੍ਰੀਤਮ ਪਿਆਰੇ।
ਐਸਾ ਸਿਦਕ ਸਾਨੂੰ ਬਖਸੀਂ ਅਸੀਂ ਬਣੀਏ ਤੇਰੇ ਪ੍ਰੀਤਮ ਪਿਆਰੇ।


Bhul Chuk dee Maafi jee.

Daas,
Kulbir Singh
Reply Quote TweetFacebook
Vaah ji vaah! What a poem!!!!!!!!!!!!!

May Guru Sahib ji give me darshan of the Singh in your poem.
Reply Quote TweetFacebook
Vaheguro, sounds like an amazing accomplishment from this Singh, may Guru Sahib bless us with more Gurmukh gems who even through the toughest of situations try to get a taste of naam in sadhsangat

ਰਾਈਡ ਵਾਲੇ ਸਿੰਘ ਤੇ ਯਾਰੋ, ਸਾਵਧਾਨਤਾ ਉਦਣ ਛਾਈ ਨਹੀਂ।
What a horrible Singh this must of been, don't know how silly one must have felt after knowing they made a fellow Gursikh walk kilometers in the freezing cold. Dass urges we all do ardas for this poor, ungrateful Singh, who made another Gursikh suffer in the cold, while he comfortably slept in bed.
Reply Quote TweetFacebook
ਆਹਾ ਕਿਆ ਲਾਈਨ ਮਾਰੀ ਹੈ!
Reply Quote TweetFacebook
ਆਹਾ! ਨੀ ਮੈ ਸਦਕੇ ਜਾਂਵਾਂ!
Reply Quote TweetFacebook
ਵਾਰਨੇ ਬਲਿਹਾਰਨੇ ਲਖ ਬਰੀਆ !!

Bhul Chuk Maaf !!
Reply Quote TweetFacebook
Sorry, only registered users may post in this forum.

Click here to login