ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਵਾਹ ਬਈ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!

Posted by JaspreetSingh 
ਵਾਹ ਬਈ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਗਿੱਧੜ ਤੋਂ ਤੂੰ ਮੈਨੂੰ ਸ਼ੇਰ ਬਣਾਤਾ
ਧੋਤੀ ਦੀ ਬਜਾਏ ਮੈਨੂੰ ਕਛਿਹਰਾ ਪਵਾਤਾ
ਤ੍ਰਿਛੂਲ ਦੀ ਬਜਾਏ ਹੱਥ ਨੂੰ ਕਿਰਪਾਨ ਦੇ ਨਾਲ ਸਜਾਤਾ
ਵਾਹ ਬਈ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਘੜੀਆਂ ਦੀ ਬਜਾਏ ਬਾਂਹ ਨੂੰ ਕੜਿਆਂ ਦੇ ਨਾਲ ਸ਼ਿੰਗਾਰਤਾ
ਟੋਪੀ ਦੀ ਬਜਾਏ ਸੀਸ ਨੂੰ ਤੈਂ ਦਸਤਾਰੇ ਨਾਲ ਸਜਾਤਾ
ਝੁਂਝਲਾ ਪੈਣ ਦੀ ਬਜਾਏ ਤੂੰ ਕੇਸਾਂ ਨੂੰ ਕੰਘਾ ਕਰ ਸੋਹਣਾ ਜਿਹਾ ਜੂੜਾ ਕਰਤਾ
ਵੇਦ ਸ਼ਾਸਤਰ ਤੇ ਸਿੰਮਰਤੀਆਂ ਪੜਨ ਦੀ ਬਜਾਏ ਤੂੰ ਮੈਨੂੰ ਮਿੱਠੀ ਗੁਰਬਾਣੀ ਪੜਨ ਲਾਤਾ
ਵਾਹ ਵੇ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਜ਼ੁਲਮ ਨੂੰ ਸਹਾਰਨ ਦੀ ਬਜਾਏ ਤੂੰ ਮੈਂਨੂੰ ਜੰਗ ਕਰਨ ਲਾਤਾ
ਕਿੱਸੇ ਤੋਂ ਡਰਨ ਦੀ ਬਜਾਏ ਤੂੰ ਮੈਂਨੂੰ ਡਰ ਖ਼ਤਮ ਕਰਨਾ ਸਿਖਾਲਤਾ
ਕਿੱਸੇ ਨੂੰ ਨਫ਼ਰਤ ਕਰਨ ਦੀ ਬਜਾਏ ਤੂੰ ਮੈਂਨੂੰ ਹਰ ਇੱਕ 'ਚ ਰੱਬ ਵੇਖਣਾ ਸਿਖਾਲਤਾ
ਵਾਹ ਵੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਝੂਠੇ ਮੋਹ ਨੂੰ ਮਾਰ ਕੇ ਤੂੰ ਮੈਨੂੰ ਸੱਚੇ ਵਾਹਿਗੁਰੂ ਨਾਲ ਇਸ਼ੱਕ ਕਰਾਤਾ!
ਕਰੋਧ ਨੂੰ ਮੇਰੇ ਵਿਚੋਂ ਮਾਰ ਕੇ ਦਿੱਲ ਵਿੱਚ ਤੈਂ ਬੀਰ ਰਸ ਭਰਤਾ
ਹਉਮੈਂ ਦੇ ਸਿਆਪੇ ਨੂੰ ਖ਼ਤਮ ਕਰਕੇ ਤੈਂ ਸਚੇ ਚਾਨਣ ਦਾ ਦੀਵਾ ਬਾਲਤਾ!
ਲੋਭ ਨੂੰ ਮਨ ਚੋਂ ਖ਼ਤਮ ਕਰਕੇ ਨਾਮ ਦਾਮ ਬਖਸ਼ਤਾ
ਹੰਕਾਰ ਨੂੰ ਮਾਰ ਕੇ ਮਨ ਨੂੰ ਸਿੱਖੀ ਸਪੀਰਟ ਨਾਲ ਭਰਤਾ
ਵਾਹ ਵੇ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਮਨਮੁੱਖਾਂ ਤੋਂ ਬਚਾ ਕੇ ਤੂੰ ਮੈਨੂੰ ਗੁਰਮੁਖ ਪਿਆਰੇ ਸਜਣਾ ਦੇ ਨਾਲ ਮੇਲ ਕਰਾਤਾ
ਕੁੱਝ ਹੋਰ ਲੱਗਣ ਦੀ ਬਜਾਏ ਤੂੰ ਮੇਰੇ ਨਾਮ ਪਿੱਛੇ 'ਸਿੰਘ' ਰਖਤਾ
ਕੁੱਝ ਹੋਰ ਪਹਿਨਣ ਦੀ ਬਜਾਏ ਤੂੰ ਮੈਂਨੂੰ ਬਾਣਾ ਪਵਾਤਾ!
ਵਾਹ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਵਾਹ ਵੇ ਮੇਰੇ ਸਤਿਗੁਰਾ ਕੀ ਮੈਂ ਪਲਟਾ ਖਾਧਾ!
ਵਾਹ ਬਈ ਵਾਹ!
ਵਾਹ ਬਈ ਵਾਹ!
ਕਿਆ ਬਾਤ!
ਧੰਨ ਤੇਰੀ ਸਿੱਖੀ ਸਤਿਗੁਰਾ!
ਧੰਨ ਤੇਰੀ ਸਿੱਖੀ!
Reply Quote TweetFacebook
ਵਾਹ ਬਈ ਵਾਹ! ਜਸਪ੍ਰੀਤ ਸਿੰਘ ਜੀ ਕੀ ਖੂਬ ਕਾਵਿ ਬਣਾਤਾ।
Reply Quote TweetFacebook
Bahut Khoob!

Kulbir Singh
Reply Quote TweetFacebook
Very fine.
Reply Quote TweetFacebook
This jeevan is small enough to Thank satguru ji for all the Bakshishs he did. Some Western asked me abt the significances of the 5 Kakars and i could see his 2 eyes open wide/surprised when dass was explaining what i know and what i could. He was mum for few mins before he could say "THAT COVERS ALL PRESENT TIME PROBLEMS".

Bhul Chuk Maaf !!
Reply Quote TweetFacebook
Vah behi vah smiling smiley
Reply Quote TweetFacebook
AMAZING, GENIUS WORK JASPREET SINGH

Guru Ka Daas
Binodh Singh
Reply Quote TweetFacebook
what a beautiful poem. You have inspired me to write one as well. This is my first attempt ever at writing a poem in punjabi, so I know it wont be very good. The spelling and grammar will have a lot of mistakes as well.



ਕਿੱਡਾ ਮੂਰਖ ਸੀ ਮੈਂ ਵੇ ਲੋਕੋ
ਪੂਰਾ ਗੁਰੂ ਛਡ ਦਿਤਾ, ਮੈਂ ਮੂਰਖ ਵੇ ਲੋਕੋ
ਸਿਮਰਨ ਨੂੰ ਛਡ ਦਿਤਾ, ਸੁਣਾ ਟੂਪਾਕ ਨੂੰ, ਮੈਂ ਮੂਰਖ ਵੇ ਲੋਕੋ
ਕੀਰਤਨ ਭੁਲਾਇਆ, ਭੰਗਰਾ ਪਾਇਆ, ਮੈਂ ਮੂਰਖ ਵੇ ਲੋਕੋ
ਗੁਰੂ ਗੁਰੂ ਕਰਨਆ ਨਹੀ ਆਉਂਦਾ, ਮੈਂ ਮੂਰਖ ਵੇ ਲੋਕੋ
ਗਾਣੇ ਸਾਰੇ ਆਉਂਦੇ, ਗੁਰੂ ਨੂ ਛਡ ਦਿਤਾ, ਮੈਂ ਮੂਰਖ ਵੇ ਲੋਕੋ
ਕੀ ਦਸਾਂ ਆਪਣੇ ਹਾਲ ਦੀ, ਮੈਂ ਮੂਰਖ ਵੇ ਲੋਕੋ
ਅਮ੍ਰਿਤ ਵੇਲੇ ਦਾ ਮੁਖ ਨਹੀ ਵੇਖਿਆ, ਮੈਂ ਮੂਰਖ ਵੇ ਲੋਕੋ
ਨਿਤਨੇਮ ਕਦੇ ਨਹੀ ਕੀਤਾ, ਮੈਂ ਮੂਰਖ ਵੇ ਲੋਕੋ
ਕਿੱਡਾ ਮੂਰਖ ਸੀ ਮੈਂ ਵੇ ਲੋਕੋ
ਪੂਰੇ ਗੁਰੂ ਨੂੰ ਮਿਲਕੇ ਮੈਂ ਪਲਟਾ ਖਾਧਾ, ਵੇ ਲੋਕੋ
ਮੂਰਖ ਤੋਂ ਬਣਿਆ ਮੈਂ ਸਿੰਘ, ਵੇ ਲੋਕੋ
ਨਿਤਨੇਮ, ਸੁਖਮਨੀ, ਆਸਾ ਦੀਆਂ ਬਾਣੀਆਂ
ਗੁਰੂਆਂ, ਸ਼ਹੀਦਾਂ ,ਸਿੰਘਾਂ ਦੀਆਂ ਕਹਾਣੀਆਂ
ਕਿੱਡਾ ਮੂਰਖ ਸੀ ਮੈਂ ਵੇ ਲੋਕੋ, ਕਿੱਡਾ ਮੂਰਖ ਸੀ…..
Reply Quote TweetFacebook
Balle Balle , gsingh jeeo. Bahut Achhay!
Reply Quote TweetFacebook
these type of poems can change a person's life.
Reply Quote TweetFacebook
This definitely is genius work. smiling smiley

My favourite line is:

ਧੋਤੀ ਦੀ ਬਜਾਏ ਮੈਨੂੰ ਕਛਿਹਰਾ ਪਵਾਤਾ
ਤ੍ਰਿਛੂਲ ਦੀ ਬਜਾਏ ਹੱਥ ਨੂੰ ਕਿਰਪਾਨ ਦੇ ਨਾਲ ਸਜਾਤਾ

Our dear Rama Mandi wale Gurmukh Pyare is saying that from wearing Dhoti Guru Sahib made him wear Kachhera. I can't picture him wearing a Dhoti and holding a Trishul. hehe!

Kulbir Singh
Reply Quote TweetFacebook
gsingh jeeo, it's great that you have opened your account in Punjabi Kavita.

This line of yours is quite touching:

ਮੈਂ ਮੂਰਖ ਵੇ ਲੋਕੋ

If Guru Sahib permits, in the future, Daas will use this line to construct a poem.

Kulbir Singh
Reply Quote TweetFacebook
Sorry, only registered users may post in this forum.

Click here to login