ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Majnoo

Posted by Preetam Singh 
Majnoo
November 09, 2010 02:25PM
Jee, mai tera majnoo
sun benti meree
dekh mera haal
ehe bhagti teree
mai roee jana
par meree ardaas nee too sunee
baskh lai mainoo
deh Bandagi teree
Reply Quote TweetFacebook
Re: Majnoo
November 09, 2010 02:31PM
Vaheguru!!

Below is the Punjabi form of this poem:

ਜੀ ਮੈਂ ਤੇਰਾ ਮਜਨੂ, ਸੁਣ ਬੇਨਤੀ ਮੇਰੀ।
ਦੇਖ ਮੇਰਾ ਹਾਲ, ਇਹ ਭਗਤੀ ਤੇਰੀ।
ਮੈਂ ਰੋਈ ਜਾਨਾ ਪਰ ਮੇਰੀ ਅਰਦਾਸ ਨਹੀਂ ਤੂੰ ਸੁਣੀ।
ਬਖਸ਼ ਲੈ ਮੈਨੂੰ, ਦੇਹ ਬੰਦਗੀ ਤੇਰੀ।
Reply Quote TweetFacebook
Re: Majnoo
November 09, 2010 02:47PM
ਧੋ ਮਜਨੂ ਧੋ, ਇਸ ਨੀਰ ਨਾਲ ਧੋ।
ਗੂਹੜੀ ਲੱਗੀ ਮਲ, ਨੈਨ-ਨੀਰ ਨਾਲ ਧੋ।

ਨੋ ਮਜਨੂ ਨੋ, ਬਿਕਾਰਾਂ ਨੂੰ ਕਹਿ ਨੋ। (ਨੋ = No)
ਫੇਰ ਤੈਨੂੰ ਰੱਬ, ਕਦੇ ਨਾ ਆਖੂ ਨੋ।

ਹੋ ਮਜਨੂ ਹੋ, ਸਭ ਦੀ ਰੇਣ ਹੋ।
ਸਭ ਤੋ ਉਚਾ ਓ, ਰੇਣ ਬਣੇ ਸਭ ਦੀ ਜੋ।

ਚੋ ਮਜਨੂ ਚੋ, ਇਲਾਹੀ ਦੁੱਧ ਚੋ।
ਨਾਮ ਕਾਮਧੇਣ ਦਾ ਸੱਚਾ ਦੁਧ ਚੋ।

ਸੋ ਮਜਨੂ ਸੋ, ਸੁਖ ਦੀ ਨੀਂਦ ਸੋ। (ਸੋ = Sleep)
ਕੁਲਬੀਰ ਸਿੰਘ ਕਹੇ ਨਾਮ ਰਾਹੀਂ ਸੋ।


Kulbir Singh
Reply Quote TweetFacebook
Re: Majnoo
November 09, 2010 04:22PM
Majnoo buna lai apana Vaaheguru!
mai Naam tera jappana

Majnoo buna lai apana
eh khatam karday sapana

Majnoo buna lai apana
eh khatam karday mera khappna

Majnoo buna lai apana
eh khatam karday mera tappna

Majnoo buna lai apana
tere varga nio menu labana

Majnoo buna lai apana
oh tere bina mai dhubana

Majnoo buna lai apana
tere bina hor kaun mera sajana

Majnoo buna lai apana Vaaheguru!
mai Naam tera jappana!
Reply Quote TweetFacebook
Re: Majnoo
November 09, 2010 07:44PM
ੴਵਾਹਿਗੁਰੂਜੀਕੀਫ਼ਤਹ

ਪਿਆਰੇ ਪ੍ਰੀਤਮ ਜੀ ਵੱਲ…

ਭਾਈ ਮੇਰੇ ਮਜਨੂੰਆ ਵੇ ਕਦੋਂ ਬਦਲ ਹੋਇਆ ਸਿਰਨਾਵਾਂ,
ਸੁਖੀ ਦੇਵ ਤੋਂ ਪ੍ਰੀਤਮ ਹੋ ਗਏ ਕਿਥੇ ਬਦਲਿਆ ਇਹ ਥਾਂਵਾ।

ਹੋ ਕੇ ਪ੍ਰੀਤਮ ਹੁਣ ਮਜਨੂੰ ਬਣਗੇ ਐਸਾ ਕੀ ਜਾਦੂ ਚਲਾਇਆ,
ਸਾਨੂੰ ਵੀ ਕੁੱਝ ਦਸੋ ਵਾਰਤਾ ਸਾਡਾ ਵੀ ਜੀਅ ਲਲਚਾਇਆ।

ਹੁਣ ਸਾਡੇ ਗ੍ਰਹਿ ਕਦੋਂ ਭਾਗ ਲਾਉਗੇ ਕਦੋ ਕਰਵਾਉਂਗੇ ਸੇਵਾ,
ਆਪ ਜੀ ਦੀ ਸੰਗਤ ਕਰਕੇ ਕੁੱਝ ਸਾਨੂੰ ਵੀ ਮਿਲੇ ਮੇਵਾ।

ਗੁਰਸਿੱਖ ਪਿਆਰੇ ਭਾਈਆਂ ਦੀ ਤਾਂਘ ਹਮੇਸ਼ਾ ਰਹਿੰਦੀ,
ਜਦੋਂ ਆਏ ਸੀ ਸਮੇਤ ਜਥੇ ਦੇ ਪੇਖ ਪੇਖ ਸੀ ਭੁੱਖ ਲਹਿੰਦੀ।

ਆਉਣ ਵਾਲੇ ਸਮੇਂ ਦੇ ਅੰਦਰ ਗੁਰਾਂ ਸਮਾਗਮ ਖੂਬ ਰਚਾਏ,
ਨਵੇਂ ਸਾਲ ਤੇ ਦੇਵੋ ਦਰਸ਼ਨ ਕੀਰਤਨ ਰੈਣ ਸਬਾਈ ਰਖਾਏ।

ਆਵੋ ਕੀਰਤਨ ਦਾ ਬੰਨੋ ਅਖਾੜਾ ਹਰਿ ਜਸ ਮੰਗਲ ਗਾਏ,
ਕਰੋ ਤ੍ਰਿਪਤ ਭੁੱਖੀਆ ਰੂਹਾਂ ਗੁਰੂ ਮਿਹਰ ਦਾ ਮੀਹੁਂ ਵਰਸਾਏ।

ਬਹੁਤਾ ਕੁੱਝ ਨਾ ਲਿਖਿਆ ਜਾਏ ਇਨ੍ਹਾਂ ਸ਼ਬਦਾ ਨਾਲ ਹੀ ਸੱਦਾ ਲਿਖਾਏ,
ਪ੍ਰੀਤਮ ਜੀ ਤੁਸੀਂ ਆਵੋ ਜਲਦੀ ਸਾਡੇ ਪਿਰ ਸਿਉ ਮੇਲ ਕਰਾਏ।

ਮਜਨੂੰ ਮਜਨੂੰ ਅਸੀਂ ਵੀ ਕਰੀਏ ਇਹ ਜਸਜੀਤ ਸਿੰਘ ਤੜਪ ਬਣ ਆਏ,
ਮਜਨੂੰ ਮਜਨੂੰ ਅਸੀਂ ਵੀ ਬਣ ਸਕੀਏ ਆ ਕੇ ਸਾਡਾ ਵੀ ਕਰੋ ਉਪਾਏ।
Reply Quote TweetFacebook
Re: Majnoo
November 10, 2010 12:55PM
My Pukaaar

Day and night I await for a sign of your presence
Though you surround me, I question your existence
Come closer, I wish to for us to engulf in one another
Embrace me and vibrate your name, through a gursikh brother


I have been longing for an embrace filled with pure love
Ohh Pyariaa, your beauty glows like that of white doves
The soul brides await and mutter your glorious praises
Show this suhaagan your face once, our seperation has lasted so many ages


Enclose me within your arms, I await for that glorious moment
When all suffering shall cease, there won't be any further torment
I am so thirsty, the world is full of mirages all about
I want to drink the real nector, when will I be allowed ?


Pukaar Sun Preetamaa, this deewana coos in your longing
Saanoo Vee Galvatree Palo, I want a sense of belonging
The more I drink thy name, how ironic, the thirst is increasing
Carry me forward, Baan Pakar Beethlaa, Tanvir Singh finds you ever-so-pleasing
Reply Quote TweetFacebook
Re: Majnoo
November 10, 2010 04:07PM
ਵਾਹਿਗੁਰੂਜੀਕਾਖ਼ਾਲਸਾ॥ਵਾਹਿਗੁਰੂਜੀਕੀਫ਼ਤਿਹ॥
ਭਾਈ ਸਾਹਿਬ ਤਨਵੀਰ ਸਿੰਘ ਜੀੳ
ਆਪ ਜੀ ਦੀ ਕਵਿਤਾ ਪੜ ਕੇ ਦਾਸ ਦੀ ਉਹ ਦਰਸ਼ ਪਿਆਸ ਜਾਗੀ ਹੈ, ਜਿਹੜੀ ਸੁਪਨਿਆਂ ਵਿਚ ਵੀ ਨਹੀ ਮਹਿਸੂਸ ਹੋਈ।
ਧੰਨਵਾਦ ਹੈ ਜੀ
ਆਸ ਰਖ਼ਦੇ ਹਾਂ ਕਿ ਇਂਵੇ ਹੀ ਕਿਰਪਾ ਹੁਦੀ ਰਹੇ ਆਪ ਜੀ ਤੇ ਸਤਿਗੁਰਾਂ ਦੀ ਜੀ
ਵਾਹਿਗੁਰੂਜੀਕਾਖ਼ਾਲਸਾ॥ਵਾਹਿਗੁਰੂਜੀਕੀਫ਼ਤਿਹ॥
Reply Quote TweetFacebook
Re: Majnoo
November 10, 2010 04:38PM
ਮੇਰੇ ਸਤਿਗੁਰਾ, ਤੇਰੇ ਤੋ ਬਿਨਾ ਜੀਆ ਨੀ ਜਾਂਦਾ
ਮੇਰੇ ਸਤਿਗੁਰਾ, ਤੇਰੇ ਦਰਸ਼ਨਾਂ ਤੋਂ ਬਗ਼ੈਰ ਜੀਵਨ ਬਿਅਰਥ ਹੋਈ ਜਾਂਦਾ
ਮੇਰੇ ਪਿਆਰੇ ਪਰੀਤਮ ਜੀੳ, ਇਕ ਸਕਿੰਟ ਦੀ ਦਰਸ਼ ਦਿਖਦੋ
ਤੇਰਾ ਮਜਨੂੰ ਰੁਲ ਗਿਆ ੳਏ, ਬਾਂਹ ਪਕੜ ਕੇ ਪਾਰ ਲਘਾਂਦੋ
ਸਜਣਾ ਵੇ! ਮੇਰੀ ਇਕ ਪੁਕਾਰ ਸੁਨ ਲਾ
ਜੰਮਣ ਮਰਣ ਦਾ ਗੇੜ ਮੇਰਾ ਮੁਕਾਲਾ
ਦੇ-ਦੇ-ਦੇ ਮੈਨੂੰ ਆਪਣੀ ਚਰਣਾਂ ਦੀ ਧੂੜ
ਕਰਦੇ-ਕਰਦੇ-ਕਰਦੇ ਮੇਰਾ ਜੰਮਣ ਮਰਣ ਮੁਕਤ
ਰਖ ਮਿਹਰ ਭਰਿਆ ਹਥ ਸਿਰਾਂ ਤੇ ਵੇ
ਮਾਇਆ ਤੋਂ ਬਚਾ ਵੇ
ਪਾਪਾਂ ਦੇ ਅਸੀਂ ਭਰੇ ਹਾਂ
ਮਾਇਆ ਵਿਚ ਅਸੀਂ ਫਸੇ ਹਾਂ
ਮਜਨੰੂ ਤੇਰਾ ਦੁਖੀ ਹੋਇਆ ਪਿਆ ੳਏ
ਸਾਨੰੂ ਬਚਾ ਲੈ
ਸਾਨੰੂ ਕਢ ਲੈ
ਮਜਨੂੰ
ਤੇਰਾ
ਦੁਖੀ.....
ਭੁਲਾਂ ਚੁਕਾਂ ਦ ਖ਼ਿਮਾ
ਵਾਹਿਗੁਰੂਜੀਕਾਖ਼ਾਲਸਾ॥ਵਾਹਿਗੁਰੂਜੀਕੀਫ਼ਤਿਹ॥
Reply Quote TweetFacebook
Re: Majnoo
November 10, 2010 05:10PM
vaaah jee vaah jaspreet singh jee

aap jee dee kavitaa ne jee khush kartaa


small suggestion

instead of writing "second"
use the word "ghari"
i believe it means the same thing.....so then the sampooran kavitaa will be in gurmukhee
Reply Quote TweetFacebook
Re: Majnoo
November 10, 2010 05:48PM
ਧਨੀਆ ਜੀ ਨੇ ਲਿਖਿਆ
Quote

small suggestion
instead of writing "second"
use the word "ghari"


ਵਾਹਿਗੁਰੂਜੀਕਾਖ਼ਾਲਸਾ॥

ਵਾਹਿਗੁਰੂਜੀਕੀਫ਼ਤਿਹ॥

ਦਾਸ ਖ਼ਿਮਾ ਦਾ ਜਾਚਕ ਹੈ।

ਵਾਹਿਗੁਰੂਜੀਕਾਖ਼ਾਲਸਾ॥

ਵਾਹਿਗੁਰੂਜੀਕੀਫ਼ਤਿਹ॥
Reply Quote TweetFacebook
Re: Majnoo
November 10, 2010 06:38PM
Vaah Gurmukh Pyareo, Kamaal kar Dittee.

Bhai Jasjit Singh, Amritvela jee, Tanvir singh jee, Jaspreet Singh jee wonderful efforts jee. May Guru Sahib make us His true Majnoos.

Kulbir Singh
Reply Quote TweetFacebook
Re: Majnoo
November 12, 2010 09:03AM
Waheguru jee ka khalsa, Waheguru jee kee fateh!!

ਦੇਖਿ ਕੂਕਰ ਲੈਲਾ ਦੇ ਪਿੰਡ ਦਾ, ਮਜਨੂੰ ਓਸ ਤਾਂਈਂ ਵੀ ਸੀਸ ਝੁਕਾ ਦੀਤਾ।
ਪਰ ਕਲਜੁਗੀ ਆਸ਼ਕਾਂ, ਸਿਖ ਨੂੰ ਅਣਦੇਖਿਆਂ ਕਰਿ, ਮੂੰਹ ਘੁਮਾ ਲੀਤਾ।

ਬੜੇ ਗਰਬ ਨਾਲ ਆਖਦੇ ਹਾਂ ਕਿ, ਅੰਮ੍ਰਿਤ ਬਦਲੇ ਆਪਣਾ ਸਿਰ ਦੀਤਾ।
ਗੱਲ ਆਈ ਜਦ ਹੁਕਮੁ ਮੰਨਣ ਦੀ ਤਾਂ, ਵਾਦ-ਵਿਵਾਦ ਮਣਾਂ ਮੂੰਹ ਕੀਤਾ।

ਸਾਡੇ ਖੂਨ ਤੇ ਉਂਗਲ ਉਠਾਈ ਜੀਨੇ, ਉਨੂੰ ਪਾੜ ਝੱਟ ਲੀਰੋ ਲੀਰ ਕੀਤਾ।
ਗੁਰਬਾਣੀ ਮਾਂ ਨੂੰ ਜਿਹੜੇ ਰੋਲਦੇ ਨੇ, ਸੁਥਰੇ ਬਣ ਓਨਾਂ ਅੱਗੇ ਮੂੰਹ ਸੀਤਾ।

ਪੁੱਛੋ ਗੱਲ਼ ਨਾ ਨਵੀਨ ਮਜਨੂੰਆਂ ਦੀ, ਜਿਨਾਂ'ਚ ਨਾਂ ਆਪਣਾ ਲਿਖਾ ਲੀਤਾ।
ਰੋਂਦੇ ਫਿਰਦੇ ਹਾਂ ਦਰਸ਼ਨਾਂ ਤਾਈ, ਪਰ ਸਵੇਰੇ ਉੱਠਣ ਨੂੰ ਨਾ ਜੀਅ ਕੀਤਾ।

'ਮਹਿਮਾ ਸਾਧੂ ਸੰਗ ਕੀ' ਦਾ ਤੂੰ, ਗੁਰਬਾਣੀ ਵਿੱਚ ਬੜਾ ਹੀ ਜ਼ਿਕਰ ਕੀਤਾ।
ਹੋ ਕ੍ਰਿਪਾਲ ਦਿਖਾ ਚੋਜ ਆਪਣਾ, ਧੋ ਵਿਕਾਰਾ ਦੀ ਮੈਲ ਸਾਨੂੰ ਕਰਿ ਪਵੀਤਾ।

ਹਾੜੇ ਹਾੜੇ ਵੇ ਇੱਕੋ ਬੇਨਤੀ ਹੈ, ਕੰਨ ਦੇਇ ਸੁਣ ਅਰਦਾਸ ਤੂੰ ਮੇਰੇ ਮੀਤਾ।
ਦਰਸ਼ ਦੇਹਿ ਤੇ ਰੱਖ ਪੈਜ ਸਾਡੀ, ਸੁਣਿਆ ਗੁਰਮਤਿ'ਚ ਹੈ ਦਰਸ਼ ਰੀਤਾ।


Bhul chuk dee muaafi jee!
Reply Quote TweetFacebook
Re: Majnoo
November 12, 2010 09:22AM
Quote

ਦੇਖਿ ਕੂਕਰ ਲੈਲਾ ਦੇ ਪਿੰਡ ਦਾ, ਮਜਨੂੰ ਓਸ ਤਾਂਈਂ ਵੀ ਸੀਸ ਝੁਕਾ ਦੀਤਾ।
ਪਰ ਕਲਜੁਗੀ ਆਸ਼ਕਾਂ, ਸਿਖ ਨੂੰ ਅਣਦੇਖਿਆਂ ਕਰਿ, ਮੂੰਹ ਘੁਮਾ ਲੀਤਾ।

Vaheguru! The story is that Kaiz (the Majnoo of Laila) once saw one of the dogs that wandered in the street where Laila lived. Kaiz moved forward and did Mathatek to that dog since he was from the street where his beloved Laila lived. Bhai Gurdaas jee has used this example in his Baani to show how we are supposed to love anything associated with our beloved Guru Sahib. The lesson to learn is that we must love everyone and everything that belongs to our Guru Sahib. Then only we would become true Majnoos.

Quote

ਬੜੇ ਗਰਬ ਨਾਲ ਆਖਦੇ ਹਾਂ ਕਿ, ਅੰਮ੍ਰਿਤ ਬਦਲੇ ਆਪਣਾ ਸਿਰ ਦੀਤਾ।
ਗੱਲ ਆਈ ਜਦ ਹੁਕਮੁ ਮੰਨਣ ਦੀ ਤਾਂ, ਵਾਦ-ਵਿਵਾਦ ਮਣਾਂ ਮੂੰਹ ਕੀਤਾ।

So true! On one hand we claim to have given Sees to Guru Sahib but when it comes to obeying Hukams of Guru Sahib and keeping Rehit, we do "ਵਾਦ-ਵਿਵਾਦ ਮਣਾਂ ਮੂੰਹ ਕੀਤਾ"

Quote

ਸਾਡੇ ਖੂਨ ਤੇ ਉਂਗਲ ਉਠਾਈ ਜੀਨੇ, ਉਨੂੰ ਪਾੜ ਝੱਟ ਲੀਰੋ ਲੀਰ ਕੀਤਾ।
ਗੁਰਬਾਣੀ ਮਾਂ ਨੂੰ ਜਿਹੜੇ ਰੋਲਦੇ ਨੇ, ਸੁਥਰੇ ਬਣ ਓਨਾਂ ਅੱਗੇ ਮੂੰਹ ਸੀਤਾ।

Haaye Rabba! Kya Ktaakhya hai! Indeed, we take no stand for Guru Sahib. To stand up for Laridaar Saroop and to condemn the practice of publishing padd-chhed is too far a thing, there are Gursikhs who rather condemn other Gursikhs who take strong stand for True Guru - Laridaar Saroop of Siri Guru Granth Sahib jee.


Absolutely Stunning Shrimati jeeo!

Subhaan! Subhaan! Subhaan!

Balihaar! Balihaar! Balihaar!


Kulbir Singh
Reply Quote TweetFacebook
Re: Majnoo
November 12, 2010 09:29AM
Amazing Harkiran Kaur Bhaainjeeo!

Jatinderpal Singh
Reply Quote TweetFacebook
Re: Majnoo
November 12, 2010 09:35AM
Waheguru jee kaa khalsa, Waheguru jee kee fateh!!

Following is the Punjabi roop of Amritvela veer's poem.





ਮਜਨੂੰ ਬਣਾ ਲੈ ਆਪਣਾ ਵਾਹਿਗੁਰੂ।
ਮੈਂ ਨਾਮ ਤੇਰਾ ਜਪਣਾ।

ਮਜਨੂੰ ਬਣਾ ਲੈ ਆਪਣਾ,
ਇਹ ਖਤਮ ਕਰਦੇ ਸਪਨਾ।

ਮਜਨੂੰ ਬਣਾ ਲੈ ਆਪਣਾ,
ਇਹ ਖਤਮ ਕਰਦੇ ਮੇਰਾ ਖੱਪਣਾ।

ਮਜਨੂੰ ਬਣਾ ਲੈ ਆਪਣਾ,
ਇਹ ਖਤਮ ਕਰਦੇ ਮੇਰਾ ਤਪਣਾ।

ਮਜਨੂੰ ਬਣਾ ਲੈ ਆਪਣਾ,
ਤੇਰੇ ਵਰਗਾ ਨਹੀਓਂ ਮੈਂਨੂੰ ਲੱਭਣਾ।

ਮਜਨੂੰ ਬਣਾ ਲੈ ਆਪਣਾ,
ਓਹ! ਤੇਰੇ ਬਿਨਾ ਮੈਂ ਡੁੱਬਣਾ।

ਮਜਨੂੰ ਬਣਾ ਲੈ ਆਪਣਾ,
ਤੇਰੇ ਬਿਨਾ ਹੋਰ ਕੌਣ ਮੇਰਾ ਸਜਣਾ।

ਮਜਨੂੰ ਬਣਾ ਲੈ ਆਪਣਾ ਵਾਹਿਗੁਰੂ!,
ਮੈਂ ਨਾਮ ਤੇਰਾ ਜਪਣਾ।


Bhul chuk di muaafi jee!
Reply Quote TweetFacebook
Re: Majnoo
November 12, 2010 10:17AM
ੴਵਾਹਿਗੁਰੂਜੀਕੀਫ਼ਤਹ॥

ਪਿਆਰੇ ਗੁਰਸਿੱਖ ਦੰਪਤੀ ਵੱਲ,

ਮੀਆਂ-ਬੀਬੀ ਖੂਬ ਹੈ ਬੰਨਿਆ ਅਖਾੜਾ ਗੁਰਮਤਿ ਕਾਵੇ ਦਾ,
ਇਕ ਤੋਂ ਇਕ ਵੱਧ ਕੇ ਲਿਖਣ ਦੌਰ ਬਣਿਆ ਐਸਾ ਲਿਖਾਵੇ ਦਾ।
ਨਹੀ ਪਤਾ ਸੀ ਕਿ ਹੁਨਰਮੰਦੀ ਦਾ ਭਰਿਆ ਹੋਇਆ ਇਹ ਜੋੜਾ ਹੈ,
ਬਾਣੀ ਬਾਣੇ ਤੇ ਗੁਰੂ ਲੰਗਰਾਂ ਵਿਚ ਕੀਤਾ ਕਮਾਲ ਦਾ ਤੋੜਾ ਹੈ।
ਵਾਹ ਵਾਹ ਐਸੇ ਗੁਰਸਿੱਖ ਖੂਬ ਹੀ ਫੱਬਣ, ਜਦ ਗੁਰਮਤਿ ਗਾਡੀ ਰਾਹ ਚਲਦੇ ਨੇ,
ਆਪਣੀ ਤਾਂ ਉਹ ਕਰਨ ਕਮਾਈ ਨਾਲ ਸਾਡੇ ਪਾਪੀਆਂ ਤੇ ਵੀ ਰੰਗ ਚੜਦੇ ਨੇ।
ਗੁਰਮਤਿ ਬਿਬੇਕ ਦੀ ਹੈ ਕਾਰ ਚਲਾਈ ਐਸੀ ਬਖਸ਼ਿਸ ਗੁਰਾਂ ਨੇ ਕੀਤੀ ਏ,
ਗੁਰਬਾਣੀ ਸੰਥਿਆ ਨਾਮ ਸਿਮਰਨ ਤੇ ਸਰਬਲੋਹ ਦੀ ਦੁਹਾਈ ਦੀਤੀ ਏ।
ਐਸਾ ਗੁਰਮਤੀਂ ਪਰਵਾਰ ਸਭ ਪਾਸੇ ਵਰਤੇ ਐਸੀ ਗੁਰੂ ਤੋਂ ਮੰਗ ਕਰਾਂ,
ਜਸਜੀਤ ਸਿੰਘਾ ਖ਼ਾਲਸੇ ਦੀ ਹੋਵੇ ਚੜਾਈ ਨਾਲ ਜਿਨ੍ਹਾਂ ਦੇ ਸਦਾ ਹੀ ਸੰਗ ਕਰਾਂ।
ਨਿਮਾਣੇ ਦਾਸ ਦੀ ਏਹੁ ਬੇਨਤੀ ਗੁਰਸਿੱਖ ਸੰਗਤਾ ਦੀ ਚਰਨ ਧੂੜ ਬਣਾਂ…


ਵਾਹਿਗੁਰੂਜੀਕਾਖ਼ਾਲਸਾ॥ ਵਾਹਿਗੁਰੂਜੀਕੀਫ਼ਤਹ॥
Reply Quote TweetFacebook
Re: Majnoo
November 12, 2010 10:47AM
Amazing once again Bhai Jasjit Singh Jeeo!

Jatinderpal Singh
Reply Quote TweetFacebook
Re: Majnoo
November 12, 2010 10:48AM
Vah Vah!
Reply Quote TweetFacebook
Re: Majnoo
November 12, 2010 10:51AM
ਮਜਨੂੰ ਇਸ ਦੁਨੀਆ ਤੇ ਲਖ ਤੇ ਹਜਾਰ ਹੋਏ


ਗੁਰੂ ਦਾ ਮਜਨੂੰ ਓਹੀ ਮੇਰੇ ਪ੍ਰੀਤਮ ਨਾਲ ਜਿਸਨੂੰ ਸਚਾ ਪਿਆਰ ਹੋਵੇ

ਗੁਰੂ ਦਾ ਮਜਨੂੰ ਓਹੀ ਦੁਖ-ਸੁਖ'ਚ ਜਿਸ ਦਾ ਪਿਆਰ ਬਰਕਰਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜੋ ਹਰ ਵੇਲੇ ਗੁਰੂ ਦੇ ਬਚਨ ਤੇ ਮੀਟਾਰ ਹੋਵੇ

ਗੁਰੂ ਦਾ ਮਜਨੂੰ ਓਹੀ ਸਿਖੀ'ਚ ਹਰ ਦਮ ਤਿਆਰ-ਬਰ-ਤਿਆਰ ਹੋਵੇ

ਗੁਰੂ ਦਾ ਮਜਨੂੰ ਓਹੀ ਜਿਸ ਦੇ ਮੁਖ ਤੇ ਨਾਮ ਦਾ ਰੰਗ ਬੇਸ਼ੁਮਾਰ ਹੋਵੇ

ਗੁਰੂ ਦਾ ਮਜਨੂੰ ਓਹੀ ਹਰ ਵੇਲੇ ਗੁਰੂ ਦੀ ਬਾਣੀ ਵਿਚ ਰੰਗਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜਿਸ ਦੇ ਮੂੰਹ ਚੋਂ ਮਿਠੀ ਬੋਲੀ ਦੀ ਬੁਸ਼ਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜਿਸ ਨੂੰ ਪ੍ਰਭ ਮਿਲਣ ਦਾ ਹਰ ਵੇਲੇ ਖੁਮਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜੋ ਕਦੇ ਨਾ ਇਸ ਝੂਠੀ ਦੁਨੀਆ ਚ ਖੁਆਰ ਹੋਵੇ

ਗੁਰੂ ਦਾ ਮਜਨੂੰ ਓਹੀ ਜੋ ਉਸ ਦੇ ਦਰਸ਼ਨਾਂ ਲਈ ਪਲ-2 ਤਰ੍ਫ੍ਹਰਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜਿਸ ਵਿਚੋਂ ਗੁਰੂ ਦੇ ਚਰਨਾ ਦੀ ਮੇਹਕਾਰ ਹੋਵੇ

ਗੁਰੂ ਦਾ ਮਜਨੂੰ ਓਹੀ ਪੰਜਾ ਦੀ ਦ੍ਰਿੜਾਈ ਰਹਤ ਵਿਚ ਗ੍ਰਿਫਤਾਰ ਹੋਵੇ

ਗੁਰੂ ਦਾ ਮਜਨੂੰ ਓਹੀ ਜਿਸ ਦੀ ਸੋਚ ਵਿਚ ਗੁਰਮਤ ਦੀ ਪੁਕਾਰ ਹੋਵੇ

ਗੁਰੂ ਦਾ ਮਜਨੂੰ ਓਹੀ ਮੇਰੇ ਪ੍ਰੀਤਮ ਨਾਲ ਜਿਸਨੂੰ ਸਚਾ ਪਿਆਰ ਹੋਵੇ




ਬਣਾ ਲਾ ਸਾਨੂੰ ਮਜਨੂੰ ਆਪਣਾ

ਸਿਖਾ ਦੇ ਸਾਨੂੰ ਨਾਮ ਜਪਣਾ

ਹੋਰ ਨਹੀਂ ਦੁਨੀਆ ਚ ਖਪ੍ਣਾ

ਹੋਰ ਨਹੀਂ ਵਿਕਾਰਾਂ ਚ ਤਪਣਾ

ਇਹੀ ਹੈ ਤੇਰਾ ਵਡ੍ਪ੍ਨਾ

ਗੁਰ੍ਮਤ ਬਿਬੇਕੀ ਚਾਹੇ ਤੇਰੇ ਨਾਲ ਲਪਟਨਾ

ਬਣਾ ਲਾ ਸਾਨੂੰ ਮਜਨੂੰ ਆਪਣਾ

ਸਿਖਾ ਦੇ ਸਾਨੂੰ ਨਾਮ ਜਪਣਾ


Bhul Chuk Maaf !!
Reply Quote TweetFacebook
Re: Majnoo
November 12, 2010 10:59AM
Kya Baat hai Gurmukho!

Bhai Jasjit Singh jeeo, Sabh Guru de Vadiaaee hai jee. Guru Sahib alone is the Doer.

Bhai Gursewak jeeo, excellent of definition of "Guru ka Majnoo".

Kulbir Singh
Reply Quote TweetFacebook
Re: Majnoo
November 12, 2010 11:11AM
ਵਾਹ ਵਾਹ ਕਿਆ ਬਾਤ ਹੈ!
Reply Quote TweetFacebook
Re: Majnoo
November 12, 2010 11:47AM
Harkiran Kaur bhainji, thanks for giving my poor poem punjabi form.

All poems have been mind-blowing! It looks like Guru sahib ji is taking seva from everyone here in form of poetry smiling smiley
Reply Quote TweetFacebook
Re: Majnoo
November 12, 2010 02:55PM
Waheguru jee kaa khalsa, Waheguru jee kee fateh!!!

Bhai Jasjit Singh jeeo:

ਵੀਰ ਜੀਓ ਬਸ ਮਿੱਟੀ ਦੇ ਪੁਤਲੇ ਹਾਂ, ਕੁਝ ਵੀ ਤਾਂ ਨਹੀਂ ਹੈ ਹੱਥ ਸਾਡੇ।
ਕਾਹਦਾ ਮਾਣ ਤੇ ਕੀ ਤਾਣ ਸਾਡਾ , ਬਸ ਚਰਨਾਂ ਦੀ ਖਾਕ ਹਾਂ ਤੁਹਾਡੇ।
ਜੇ 'ਓਹ ਇੱਕ' ਚਿਤਿ ਨਹੀਂ ਆਉਂਦਾ, ਕਿਤੇ ਤੁਲ ਵੀ ਨਹੀਂ ਹਾਂ ਕਾਡੇ।
ਰਖਿਓ ਕ੍ਰਿਪਾ ਦਾਸਾਂ ਤੇ ਏਵੇਂ ਸਦਾ, ਛੱਡਕੇ ਜਾਇਓ ਨਾ ਰਾਹ ਵਾਢੇ।
ਸੇਵਾ ਗੁਰੂ ਪਿਆਰਿਆਂ ਦੀ ਕਰਨਾ, ਵੀ ਹੈ ਸ਼ਾਮਲ ਵਿੱਚ ਫਰਜ਼ ਸਾਡੇ।
ਗੁਰਮਤਿ ਬਿਬੇਕ ਪਰਿਵਾਰ ਹੈ ਸਦਾ ਸੰਗੇ, ਬੈਠੇ ਭਾਵੇਂ ਸਭ ਦੂਰ ਦੁਰਾਡੇ।
ਰਲਕੇ ਮਾਰੀਏ ਹੰਭਲਾ ਬੰਦਗੀ ਦਾ, ਕਿਤੇ ਤੁਠਕੇ ਪਿਆਰਾ ਮਿਲੇ ਗਲਾਢੇ।
ਦਰਮਾਦੇ ਕੀ ਕਿਸੇ ਨੂੰ ਦੇਣ ਜੋਗੇ, ਜੋ ਕਰ ਕਾਸਾ ਲੈ ਉਹਦੇ ਦਰ ਠਾਡੇ।
ਇਸੇ ਆਸ'ਚ ਜੀਵਦੇ ਹਾਂ, ਕਦੇ ਤਾਂ ਪੁਛੂ, "ਬੋਲੋ ਕੀ ਚਾਹੀਦਾ ਲਾਡੇ?"।
ਰੂਪ ਢੰਗ ਨਹੀਂ ਗੁਣ ਬਿਹੂਣੇ ਹਾਂ, ਜਾਣੇ ਜਾਂਦੇ ਹਾਂ ਨਦਰੇ-ਕਰਮਿ ਤੁਹਾਡੇ।
ਵੀਰ ਜੀਓ, ਬਸ ਮਿੱਟੀ ਦੇ ਪੁਤਲੇ ਹਾਂ, ਕੁਝ ਵੀ ਤਾਂ ਨਹੀਂ ਹੈ ਹੱਥ ਸਾਡੇ।


Bhul chuk dee muaafi jee!
Reply Quote TweetFacebook
Re: Majnoo
May 02, 2011 04:52AM
Mai Vaaheguru Vaaheguru Jappana!!
Reply Quote TweetFacebook
Sorry, only registered users may post in this forum.

Click here to login