ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Attn. All Poets: Poems to Bandi-Chhor Divas...

Posted by Kulbir Singh 
Bandi Chhor Divas is coming up this Friday. An appeal to all lovers of our Beloved Satguru jee - Siri Guru Hargobind Sahib jee: Please write poems in the love of Satguru jee by this Friday.

The poems can be about the incident of Guru Sahib's Gwalior Yaatra or they can cover other aspects of Guru Sahib. The poem can be small or long; Punjabi, Urdu, Hindu, English or any other language; the only condition is Love.

So all known poets e.g. Shirimati jee, Bibi SK jee, Bhai Gursewak jee, Bhai Mehtab Singh jee, Bhai Jasjit Singh jee, Amritvela jee, Bhai Preetam Singh jee, Bhai Gurman Singh jee, Bhai Sukhdeep Singh jee and numerous others: Please write something for the love of Siri Guru Hargobind Sahib jee, on the Shubh day of Bandi Chhor Divas.

Make this thread totally drenched in love of Siri Guru Hargobind Sahib jee.

Kulbir Singh
Reply Quote TweetFacebook
tuchh bhet in the Divine Charan of Meeree Peeree de Shahenshah Sahib Sri Guru Hargobind Patshah Jee Maharaj


meeraaN da Vaalee, peeraaN da Raakhaa

thathee thavee baNi misaal, Dhann ShaheedaaN de sertaaj
Pancham Pita mehervaan, mere Daataa Gareeb Nivaaj
Gurta Gaddee te huN viraajay, Maalik Meeree Peeree dey
dekhan nu Shahenshah ne, te naal moorath fakeeree dey

SikhaaN da roop badleya, badalti poori pehchaan
huN ikk hath ch simarna, dujjey ch dissdi kirpaan
Sant baN gaye Sipaahi, ajj badal gaye zamaanay
ehjea lishakda jalaal, MughlaaN di akal aagi tikaaNay

dehshat hai paapiyaan de dilaaN vich, suN SikhaaN di lalkaar
ehna da Rehbar Sacha Patshah, sajaavay meeree peeree di talvaar
bhagtaaN lei jo Amrit di khaan, zaalimaaN nu laggey zeher
mazloomaaN da raakhanhaar, dushTaaN te dhhaavay keher

jad aave medaan-e-jung vich, dushman hoshiyaar ho jaavay
sadde naalo dushman changaa, jehda rajj ke darshan paavay
duniya da itihaas hairaan karta, larrhee aisi larrhaayee
sammNe khalothay Painde nu, Aap talvaar-baaji sikhaayee

hadh hai! hadh hai! hadh hai! Tu prem di andekhi hadh hai!
vadh hai! vadh hai! vadh hai! pyaar vairee lei vi vadh hai!
jail diyaaN kandhaaN ne, Tuhannu ki karna si kaid
aadhi, biyaadhi, upaadhi de, Tusi ikko ikk vaid

haan! Tusi kaid ch haige ho! par nahi kisi sarkaar di
Tuhannu bandi baNa sakdi hai, sirf bayrrhee Sikh de pyaar di
Gwalior taaN Tusi shadd aaye si, chalo jidda Tuhada bhaaNaa
par sadde dilaaN di jail vicho, kitay ehmi nah tur JaaNaa

bakshish Tuhadi Sikh qaum nu, shakti Akaal Takhat di
jhuka nah sakkee hukumat, bhaavay kisi vi vakat di
ghorrhay te asvaar, manmohna Tuhada roop
fikkay lagan sab raajay, shah, sultaan hovay ya bhoop

aya Bandi Chhorr divas, aap sabhna nu vadhaiyaan
aao pakad ke larrh Sahib da, safli kariye kamaiyaaN
vikaaraaN di es kaid ton, Patshah de hatheeN shuttaaNgey
Naam Bani de rass nu, pher dubb dubb ke luttaaNgey

azaad karaaye Tusi bavinja raajay, jihna Tuhadda larrh farrheya
mukat karde har Gurmukh pyaaraa, jo Tuhadde jahaaj charrheya
vekh raajeyaaN de bhaag, asi umeed da deepak jalauNa hai
narkaaN de es paandee Mehtab nu, Tusi kisi tra bachauNa hai

Mehtab Singh
Wednesday, Nov. 3rd, 2010
Reply Quote TweetFacebook
ਬੰਦੀ ਵਿਚ ਬੈਠਾ ਸੋਹਣਾ, ਕਰੇ ਸਭ ਦੀ ਬੰਦ-ਖਲਾਸੀ।
ਗਵਾਲੀਅਰ ਦੀ ਜੇਲ ਕੀ, ਉਹ ਕੱਟੇ ਸਭ ਦੀ ਚੁਰਾਸੀ।
ਐਸਾ ਹੈ ਉਹ ਰਹਿਮ-ਦਿਲ, ਰਹੇ ਕੋ ਜਿੰਦ ਨਾ ਨਿਰਾਸੀ।
ਉਹ ਹੀ ਹੋਵੇ ਜੱਗ ਵਿਚ, ਜੋ ਉਹ ਕਰੇ ਜਾਂ ਕਰਾਸੀ।

Jahangir's Mistake and Divine Punishment

ਦੁਸ਼ਟਾਂ ਦੀ ਚੁੱਕ ‘ਚ ਆਕੇ, ਕੀਤੀ ਖ਼ਤਾ ਜਹਾਂਗੀਰ।
ਦੀਨ ਦੁਨੀ ਦਾ ਮਾਲਿਕ ਕੀਤਾ ਰਾਜੇ ਨੇ ਅਸੀਰ।
ਸਿਖਾਂ ਦੇ ਦਿਲਾਂ ਤੇ ਚਲੇ, ਕਈ ਚਾਕੂ ਅਤੇ ਤੀਰ।
ਰੋਈ ਸਾਰੀ ਖਲਕਤ, ਕੀ ਗਰੀਬ ਤੇ ਕੀ ਅਮੀਰ।
ਲੋਕਾਂ ਦੀ ਹਾਅ ਸੀ ਲਗੀ, ਰਾਜੇ ਨੂੰ ਵਾਂਗ ਤੀਰ।
ਸੂਲ ਉਠਿਆ ਰਾਜੇ ਤਾਂਈਂ, ਚੀਕਾਂ ਮਾਰੇ ਜਹਾਂਗੀਰ।
ਕਈ ਆਏ ਵੈਦ ਪਰ ਕੋਈ, ਬਦਲ ਨਾ ਸਕੇ ਤਕਦੀਰ।
“ਤੂੰ ਕੋਈ ਗੁਨਾਹ ਕੀਤਾ”, ਉਹਨੂੰ ਕਹਿਣ ਆਕੇ ਪੀਰ।
ਕੋਈ ਦੁਖਿਆ ਰੱਬ ਦਾ ਬੰਦਾ, ਜਾਂ ਕੋਈ ਕਾਮਲ ਫਕੀਰ।
ਗੱਲ ਸੁਣਿ, ਰਾਜੇ ਮੂਹਰੇ ਆ ਗਈ, ਗੁਰਾਂ ਦੀ ਤਸਵੀਰ।
ਪਛੁਤਾਇਆ ਬਹੁਤ ਰਾਜਾ, ਤੇ ਕੀਤਾ ਚੋਲਾ ਲੀਰੋ ਲੀਰ।


Jahangir Realizes his Mistake and Orders Guru jee's Release


ਕੁਝ ਪਲਾਂ ਵਿਚ ਆਈ, ਹੋਸ਼ ਸੀ ਜਹਾਂਗੀਰ ਨੂੰ।
ਕਹੇ ਰਿਹਾ ਕਰੋ ਜਲਦੀ, ਦੀਨ ਦੁਨੀ ਦੇ ਪੀਰ ਨੂੰ।
ਅਹਿਲਕਾਰ ਤੁਰੰਤ ਭੇਜੇ, ਮਨਾਉਣ ਗੁਰ ਫਕੀਰ ਨੂੰ।
ਅਫਸਰ ਬੇਗ ਆਏ ਤੇ ਸਲਾਮ ਕਰਨ ਗੁਰ ਬੀਰ ਨੂੰ।
ਗੁਰਾਂ ਤਾਂਈ ਕਹਿਣ ਆਕੇ, ਸਕੂਨ ਦੇਵੋ ਜਹਾਂਗੀਰ ਨੂੰ।
ਰਾਜਾ ਬਹੁਤ ਪਛੁਤਾਵੇ, ਕੋਸੇ ਆਪਣੀ ਜ਼ਮੀਰ ਨੂੰ।
ਬਾਹਰ ਆਓ ਨਿਸੰਗ ਹੋ, ਛੱਡੋ ਵੇਸ ਅਸੀਰ ਨੂੰ।


Guru jee Refuse to get Release alone, without other Prisoners


ਗੰਭੀਰ ਹੋ ਕੇ ਬੋਲੇ ਗੁਰੂ ਵੱਡੇ ਪਰੋਪਕਾਰੀ।
ਬੇਕਸਾਂ ਉਤੇ ਤੁਹਾਡੇ ਬੜੇ ਜ਼ੁਲਮ ਨੇ ਜਾਰੀ।
ਜੇਲਾਂ ਅੰਦਰਿ ਬੇਦੋਸ਼ੇ ਕਈ ਨਰ ਅਤੇ ਨਾਰੀ।
ਬੇਦੋਸ਼ੇ ਰਾਜੇ ਇਥੇ ਕਈ ਬੰਦੀ ਨੇ ਵਿਚਾਰੀ।
ਤਿਨਾਂ ਛੱਡ ਜਾਈਏ ਇਹ ਗੱਲ ਨਹੀਂ ਪਿਆਰੀ।
ਕਹਿ ਦਿਓ ਜਹਾਂਗੀਰ ਨੂੰ ਇਹ ਗੱਲ ਅਸਾਂ ਸਾਰੀ।
ਕੈਦੀਆਂ ਨਾਲ ਬਾਹਰ ਜਾਊ ਸਾਡੀ ਨਿਜ ਸਵਾਰੀ।

Jahangir Hears about Guru jee's Condition


ਸੁਣ ਗੁਰਾਂ ਦੇ ਬਚਨ ਆ ਗਏ ਮੰਤਰੀ ਵਿਚਾਰੇ।
ਸਾਰੀ ਗੱਲ ਕਹਿ ਸੁਣਾਈ ਰਾਜੇ ਦੇ ਦੁਆਰੇ।
ਸੁਣ ਜਹਾਂਗੀਰ ਥੋੜਾ ਪਰੇਸ਼ਾਨ ਹੋਕੇ ਬੋਲਾਰੇ।
ਮੈਂ ਰਾਜਾ ਹੋ ਕਿਉਂ ਝੱਲਾਂ ਇਹ ਬੋਲ ਕਰਾਰੇ।
ਮੂਹੋਂ ਇਸ ਤਰਾਂ ਦੇ ਉਸ ਭੈੜੇ ਬੋਲ ਉਗਲਾਰੇ।
ਪਰੇਸ਼ਾਨ ਹੋਇਆ ਰਾਜਾ, ਹੱਥ ਮੱਥੇ ਉਤੇ ਮਾਰੇ।
ਓੜਕ ਜਦੋਂ ਚੱਲੇ ਨਾ ਕੋਈ ਉਸ ਦੇ ਉਪਚਾਰੇ।
ਹੁਕਮ ਦਿਤਾ ਕਰੋ ਰਿਹਾ ਗੁਰੂ ਨੂੰ ਇਸ ਵਕਤਾਰੇ।

Jahangir Imposes his Condition and Guru jee Fulfill his Condition


ਪਰ ਇਕ ਸ਼ਰਤ ਲਾਈ, ਉਹੀ ਰਾਜੇ ਜਾਣ ਸਵਾਰੇ।
ਗੁਰਾਂ ਦਾ ਪੱਲਾ ਫੱੜ ਬਾਹਰ ਆਉਣ ਜੋ ਹੋਸ਼ਿਆਰੇ।
ਗੁਰਾਂ ਦੇ ਤੁੱਲ ਦੱਸੋ ਕੌਣ ਹੈ ਵਿਚ ਇਸ ਦੁਨੀਆਰੇ।
ਗੁਰਾਂ ਚੋਲਾ ਸੰਵਾਇਆ ਜਿਸਦੀਆਂ ਕਲੀਆਂ ਬੇਸ਼ੁਮਾਰੇ।
ਸਾਰੇ ਰਾਜੇ ਰਿਹਾ ਕਰਾਕੇ ਸਾਡੇ ਗੁਰਾਂ ਨੇ ਯਾਰੋ ਤਾਰੇ।
ਸਾਰੀ ਖਲਕਤ ਨੇ ਬਾਲੇ ਦੀਵੇ ਕਈ ਲੱਖਾਂ ਤੇ ਹਜ਼ਾਰੇ।
ਉਦੋਂ ਤੋਂ ਸਿਖਾਂ ਮਨਾਏ ਹਮੇਸ਼ਾਂ ਬੰਦੀ ਛੋੜ ਦਿਹਾਰੇ।
ਕੁਲਬੀਰ ਸਿੰਘ ਦੀ ਬੇਨਤੀ, ਮੇਰੇ ਸਤਿਗੁਰ ਮੀਤ ਪਿਆਰੇ।
ਆਬੇ-ਹਯਾਤ ਬਖਸ਼ ਤੇ ਹਿਰਦੇ ਪਰਗਟ ਕਰਿ ਚਰਨਾਰੇ।


The heart is not yet satisfied. If Guru Sahib gives strength and capability, more praise of Guru jee will written by Bandi Chhor Divas.

Daas
Kulbir Singh
Reply Quote TweetFacebook
Bahut khoob Mehtab Singh jee.

Veer MB Singh jeeo, you too please write a poem in Guru Sahib's Shaan and if possible someone please give Mehtab Singh jee's poem Punjabi roop.

Daas,
Kulbir Singh
Reply Quote TweetFacebook
ਮੀਰਾਂ ਦਾ ਵਾਲੀ , ਪੀਰਾਂ ਦਾ ਰਾਖਾ

ਤੱਤੀ ਤਵੀ ਬਨੀ ਮਿਸਾਲ , ਧੰਨ ਸ਼ਹੀਦਾਂ ਦੇ ਸਿਰਤਾਜ
ਪੰਚਮ ਪਿਤਾ ਮੇਹਰਵਾਨ, ਮੇਰੇ ਦਾਤਾ ਗਰੀਬ ਨਿਵਾਜ਼
ਗੁਰਤਾ ਗੱਦੀ ਤੇ ਹੁਣ ਬਿਰਾਜੇ , ਮਾਲਿਕ ਮੀਰੀ ਪੀਰੀ ਦੇ
ਦੇਖਣ ਨੂ ਸ਼ਾਹਨ੍ਸ਼ਾਹ ਨੇ , ਤੇ ਨਾਲੇ ਮੂਰਤ ਫ਼ਕੀਰੀ ਦੇ

ਸਿਖਾਂ ਦਾ ਰੂਪ ਬਦਲਿਆ , ਬਦਲਤੀ ਪੂਰੀ ਪਹਿਚਾਨ
ਹੁਣ ਇੱਕ ਹਥ ਚ ਸਿਮਰਨਾ , ਦੂਜੇ ਚ ਦਿੱਸਦੀ ਕਿਰਪਾਨ
ਸੰਤ ਬਣ ਗਏ ਸਿਪਾਹੀ , ਅੱਜ ਬਦਲ ਗਏ ਜ਼ਮਾਨੇ
ਏਹੋ ਜਹਿਆ ਲਿਸ਼ਕਦਾ ਜਲਾਲ , ਮੁਗਲਾਂ ਦੀ ਅਕਲ ਆ ਗਈ ਟਿਕਾਣੇ

ਦਹਸ਼ਤ ਹੈ ਪਾਪੀਆਂ ਦੇ ਦਿਲਾਂ ਵਿਚ , ਸੁਣਕੇ ਸਿਖਾਂ ਦੀ ਲਲਕਾਰ
ਇਹਨਾਂ ਦਾ ਰਹਿਬਰ ਸੱਚਾ ਪਾਤਸ਼ਾਹ , ਸਜਾਵੇ ਮੀਰੀ ਪੀਰੀ ਦੀ ਤਲਵਾਰ
ਭਗਤਾਂ ਲਈ ਜੋ ਅਮ੍ਰਿਤ ਦੀ ਖ਼ਾਨ, ਜ਼ਾਲਿਮਾਂ ਨੂ ਲੱਗੀ ਜ਼ਹਿਰ
ਮਜਲੂਮਾਂ ਦਾ ਰਾਖਨਹਾਰ , ਦੁਸ਼ਟਾਂ ਤੇ ਢਾਵੇ ਕਹਿਰ

ਜਦ ਆਵੇ ਮੈਦਾਨ -ਏ -ਜੰਗ ਵਿਚ , ਦੁਸ਼ਮਨ ਹੋਸ਼ਿਆਰ ਹੋ ਜਾਵੇ
ਸਾਡੇ ਨਾਲੋ ਦੁਸ਼ਮਨ ਚੰਗਾ , ਜਿਹੜਾ ਰੱਜ ਕੇ ਦਰਸ਼ਨ ਪਾਵੇ
ਦੁਨੀਆਂ ਦਾ ਇਤਿਹਾਸ ਹੈਰਾਨ ਕਰ ਤਾ , ਲੜੀ ਐਸੀ ਲੜਾਈ
ਸਾਹਮਣੇ ਖੜੋਤੇ ਪੈਂਦੇ ਨੂੰ , ਆਪ ਤਲਵਾਰ-ਬਾਜ਼ੀ ਸਿਖਾਈ

ਹੱਦ ਹੈ ! ਹੱਦ ਹੈ ! ਹੱਦ ਹੈ ! ਤੂ ਪ੍ਰੇਮ ਦੀ ਅਣਦੇਖੀ ਹੱਦ ਹੈ !
ਵੱਧ ਹੈ ! ਵੱਧ ਹੈ ! ਵੱਧ ਹੈ ! ਪ੍ਯਾਰ ਵੈਰੀ ਲਈ ਵੀ ਵੱਧ ਹੈ !
ਜੇਲ ਦੀਆਂ ਕੰਧਾਂ ਨੇ , ਤੁਹਾਨੂੰ ਕੀ ਕਰਨਾ ਸੀ ਕੈਦ
ਆਧੀ , ਬਿਯਾਧੀ , ਉਪਾਧੀ ਦੇ , ਤੁਸੀਂ ਇੱਕੋ ਇੱਕ ਵੈਦ

ਹਾਂ ! ਤੁਸੀਂ ਕੈਦ ਚ ਹੈਗੇ ਹੋ ! ਪਰ ਨਹੀ ਕਿਸੀ ਸਰਕਾਰ ਦੀ
ਤੁਹਾਂਨੂੰ ਬੰਦੀ ਬਣਾ ਸਕਦੀ ਹੈ , ਸਿਰਫ ਬੇੜੀ ਸਿਖ ਦੇ ਪਿਆਰ ਦੀ
ਗਵਾਲੀਅਰ ਤਾਂ ਤੁਸੀਂ ਛੱਡ ਆਏ ਸੀ , ਚਲੋ ਜਿਦਾਂ ਤੁਹਾਡਾ ਭਾਣਾ
ਪਰ ਸਾਡੇ ਦਿਲਾਂ ਦੀ ਜੇਲ ਵਿਚੋਂ , ਕਿਤੇ ਐਵੇਂ ਨਾ ਤੁਰ ਜਾਣਾ

ਬਖਸ਼ਿਸ਼ ਤੁਹਾਡੀ ਸਿਖ ਕੌਮ ਨੂ , ਸ਼ਕਤੀ ਅਕਾਲ ਤਖ਼ਤ ਦੀ
ਝੁਕਾ ਨਹੀਂ ਸੱਕੀ ਹਕੂਮਤ , ਭਾਵੇਂ ਕਿਸੀ ਵੀ ਵਕਤ ਦੀ
ਘੋੜੇ ਤੇ ਅਸਵਾਰ , ਮਨਮੋਹਣਾ ਤੁਹਾਡਾ ਰੂਪ
ਫਿੱਕੇ ਲਗਣ ਸੱਭ ਰਾਜੇ , ਸ਼ਾਹ , ਸੁਲਤਾਨ ਹੋਵੇ ਯਾ ਭੂਪ

ਆਇਆ ਬੰਦੀ ਛੋੜ੍ ਦਿਵਸ , ਆਪ ਸਭਨਾਂ ਨੂੰ ਵਧਾਈਆਂ
ਆਓ ਪਕੜ ਕੇ ਲੜ੍ ਸਾਹਿਬ ਦਾ , ਸਫਲੀਆਂ ਕਰੀਏ ਕਮਾਈਆਂ
ਵਿਕਾਰਾਂ ਦੀ ਏਸ ਕੈਦ ਤੋਂ , ਪਾਤਸ਼ਾਹ ਦੇ ਹਥੀਂ ਛੁਟਾਂਗੇ
ਨਾਮ ਬਾਨੀ ਦੇ ਰੱਸ ਨੂ , ਫੇਰ ਦੱਬ ਦੱਬ ਕੇ ਲੁਟਾਂਗੇ

ਆਜ਼ਾਦ ਕਰਾਏ ਤੁਸੀਂ ਬਾਵੰਜਾ ਰਾਜੇ , ਜਿਹਨਾਂ ਤੁਹਾਡਾ ਲੜ੍ ਸੀ ਫੜਿਆ
ਮੁਕਤ ਕਰੋ ਜੀ ਹਰ ਗੁਰਮੁਖ ਪਿਆਰਾ, ਜੋ ਤੁਹਾਡੇ ਜਹਾਜ ਜੀ ਚੜਿਆ
ਵੇਖ ਰਾਜਿਆਂ ਦੇ ਭਾਗ , ਅਸੀਂ ਉਮੀਦ ਦਾ ਦੀਪਕ ਜਲਾਉਣਾ ਹੈ
ਨਰਕਾਂ ਦੇ ਏਸ ਪਾਂਧੀ ਮਹਿਤਾਬ ਨੂੰ , ਤੁਸੀਂ ਕਿਸੀ ਤਰਾਂ ਬਚਾਉਣਾ ਹੈ

ਮਹਿਤਾਬ ਸਿੰਘ
Reply Quote TweetFacebook
dhannvaad Gurmukho smiling smiley
Reply Quote TweetFacebook
Absolutely amazing. You guys should form a Gursikh Dhadhi Jatha!!!! smiling smiley
Reply Quote TweetFacebook
Great !!

Bhul Chuk Maaf !!
Reply Quote TweetFacebook
come on bros some in english tooo!

oddslot
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਪਿਆਰ ਵਾਲਿਉ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਮੀਰੀ ਪੀਰੀ ਦੇ ਮਾਲਕ, ਵਾਲੀਏ ਦੋ ਜਹਾਂ, ਛਠਮ ਪੀਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਵਲੋਂ 52 ਹਿੰਦੂ ਰਾਜਿਆ ਤੇ ਕੀਤੇ ਪਰਉਪਕਾਰ ਬੰਦੀ ਛੋੜ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਭਾਈ ਕੁਲਬੀਰ ਸਿੰਘ ਜੀ ਹੁਰਾਂ ਹੁਕਮ ਕੀਤਾ ਹੈ ਕਾਵਿ ਰੂਪ ਵਿਚ ਗੁਰੂ ਸਾਹਿਬ ਦੀ ਵਡਿਆਈ ਲਿਖਣ ਦਾ ਤਾਂ ਦਾਸ ਖਿਮਾਂ ਦਾ ਜਾਚਕ ਹੋਵੇਗਾ ਕਿ ਭਾਈ ਸਾਹਿਬ ਵਲੋਂ ਅਤੇ ਹੌਰਨਾਂ ਸਿੰਘਾ ਵਲੋਂ ਪੇਸ਼ ਕਵਿਤਾਵਾਂ ਤੋਂ ਬਾਅਦ ਹੁਣ ਕੁਝ ਬਚਿਆ ਹੀ ਨਹੀਂ ਹੈ ਜੋ ਕਿ ਦਾਸ ਲਿਖ ਸਕੇ। ਜਦੋਂ ਸਮਾਂ ਬਣਿਆ ਤੇ ਗੁਰੂ ਸਾਹਿਬ ਨੇ ਚਾਹਿਆ ਤਾਂ ਦਾਸ ਆਪਣੇ ਵਲੋਂ ਤੁਛ ਜਿਹੀ ਭੇਂਟ ਜ਼ਰੂਰ ਹਾਜ਼ਰ ਕਰੇਗਾ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
Reply Quote TweetFacebook
Steal me away,
Beloved
Take me in the night
Come into my home,
Love
Set my lamp alight

I long for you,
Friend
Listen to my plea
You are my redemption,
Saviour
Pull me from this sea

I’m yours,
Beautiful
These handcuffs are for you
Take me from these prison walls
So that I may be bound to you

The world lights candles
And turn their eyes up to the sky
I hold my hands and pray
That you may hear my cry
Break me free,
Beloved
I wait for you to come
These handcuffs are for you,
Love
Without your praise, I die
Reply Quote TweetFacebook
This morning (Bandi Chhor Divas), while doing Abhyaas, this line - ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ। - kept coming to the mind. It was a beautiful Samasya (inspirational line for poetry) that Satgur jee Himself had blessed. So, it was decided there and then, that this Samasya will be expanded and a poem would be written on this Samasya, in the Shaan of Siri Guru Hargobind Sahib jee Maharaj.

Satguru jee extremely Dyaaloo and Param-Kirpaaloo. He released the 52 kings who were not even His Sikhs, from the Gawalior jail. We are His Sikhs and His sons and daughters. Why wouldn't he have mercy on us and get us released from the bonds of Maya?

Guru Sahib Kirpa Karan.

ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।
ਹੋੜ ਸਤਿਗੁਰ ਹੋੜ,ਮਨ ਆਪਣੇ ਵਲ ਹੋੜ।

ਭਾਈ ਪੱਲੇ ਦੀ ਤੂੰ ਪਿਆਰੇ ਸੁਣੀ ਸੀ ਪੁਕਾਰ।
ਮਾਈ ਨੂੰ ਕਸ਼ਮੀਰ ਵਿਚ ਬਖਸ਼ੇ ਸੀ ਦੀਦਾਰ।
ਸਾਨੂੰ ਵੀ ਅੱਜ ਸਤਿਗੁਰ ਜੀ ਤੇਰੀ ਹੈ ਲੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।

ਸੁਲੱਖਣੀ ਦੀਆਂ ਤੂੰ ਆਸਾਂ ਸਨ ਪੂਰੀਆਂ।
ਗੋਪਾਲਾ ਦੀਆਂ ਦੂਰ ਕੀਤੀਆਂ ਦੂਰੀਆਂ।
ਜੋੜ ਸਾਨੂੰ ਜੋੜ ਆਪਣੇ ਚਰਨਾਂ ਨਾਲ ਜੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।

ਕਈਆਂ ਦੀ ਤੈਂ ਬੁਧਿ ਫੇਰੀ ਕੀਤੇ ਗੁਰਸਿੱਖ।
ਗਲ ਲਾ ਕਈ ਪਾਪੀਆਂ ਦੀ ਸਵਾਰੀ ਤੈਂ ਦਿੱਖ।
ਮਰੋੜ ਜੀ ਮਰੋੜ ਸਾਡੀ ਵੀ ਦੁਰਮਤਿ ਮਰੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।

ਕੀਮਤ ਤੇਰੀ ਨਾ ਪਵੇ ਮਹਿਮਾ ਅਪਾਰ।
ਸਭ ਨਿਧਾਨਾਂ ਦਾ ਤੂੰ ਗੁਰਾ ਹੈਂ ਤੱਤ ਸਾਰ।
ਨਾ ਪੁਜਣ ਤੇਰੇ ਤਾਂਈਂ ਰਤਨ ਕਈ ਕਰੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।

ਜੋ ਆਏ ਸ਼ਰਣਿ ਤੇਰੀ ਤਰ ਗਏ ਉਹ ਸਾਰੇ।
ਕੋਈ ਗਿਣ ਨਹੀਂ ਸਕਦਾ ਜੋ ਜਨ ਤੂੰ ਤਾਰੇ।
ਫੋੜ ਸਤਿਗੁਰ ਫੋੜ ਸਾਡੀ ਅਹੰਬੁਧਿ ਫੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।

ਕੁਲਬੀਰ ਸਿੰਘ ਦੇ ਵੈਰੀ ਬਹੁਤ ਨੇ ਖੂੰਖਾਰ।
ਇਨ ਪੰਜਾਂ ਸਾਨੂੰ ਕੀਤਾ ਬਾਰ ਬਾਰ ਖੁਆਰ।
ਰੋੜ ਸਤਿਗੁਰ ਰੋੜ ਸਾਡੇ ਵੈਰੀ ਸਭ ਰੋੜ।
ਤੋੜ ਬੰਧਨ ਤੋੜ ਮੇਰੇ ਸਤਿਗੁਰ ਬੰਦੀ ਛੋੜ।
Reply Quote TweetFacebook

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਭਾਈ ਜਸਜੀਤ ਸਿੰਘ ਜੀਓ, ਇਸ ਤਰ੍ਹਾਂ ਕਹਿ ਕੇ ਨਹੀਂ ਸਰਨਾ। ਆਪਣੇ ਅੰਦਰਲੇ ਕਵੀ ਨੂੰ ਕਹੋ ਕਿ ਸਤਿਗੁਰਾਂ ਵਾਸਤੇ ਜ਼ਰੂਰ ਕੁਝ ਕਹੇ।

ਦਾਸ ਮਹਿਸੂਸ ਕਰਦਾ ਹੈ ਕਿ ਕਵੀਤਾ ਵਿਚ ਕੀਤੀ ਬੇਨਤੀ ਕਦੇ ਕਦੇ, ਵਾਰਤਕ ਨਾਲੋਂ ਵੱਧ ਅਸਰ ਰੱਖਦੀ ਹੈ ਕਿਉਂਕਿ ਕਵੀਤਾ ਲਿਖਣ ਸਮੇਂ ਕਵੀ ਦਾ ਦਿਲ ਦ੍ਰਵਿਆ ਹੋਇਆ ਹੁੰਦਾ ਹੈ ਤੇ ਇਸ ਤਰ੍ਹਾਂ ਨਰਮ ਹੋਇਆ ਮਨ ਕਈ ਵਾਰ ਬਹੁਤ ਡੂੰਘੀ ਬੇਨਤੀ ਕਰ ਜਾਂਦਾ ਹੈ। ਕੀ ਪਤਾ ਪਿਆਰੇ ਨੂੰ ਕਿਹੜੀ ਅਦਾ ਪਸੰਦ ਆ ਜਾਵੇ।

ਸੁਜਾਨ ਪਤੀਬ੍ਰਤਾ ਇਸਤਰੀ ਵਾਂਗ ਪਤੀ ਨੂੰ ਰੀਝਾਉਣ ਲਈ ਤੇ ਰੀਝਾ ਕੇ ਰੀਝਾਈ ਰੱਖਣ ਲਈ ਸਦਾ ਹੀ ਜਤਨਸ਼ੀਲ ਰਹਿਣਾ ਚਾਹੀਦਾ ਹੈ।

ਆਪ ਜੀ ਦਾ ਖਾਕਸਾਰ,
ਕੁਲਬੀਰ ਸਿੰਘ
Reply Quote TweetFacebook
Quote

I’m yours,
Beautiful
These handcuffs are for you
Take me from these prison walls
So that I may be bound to you

Thank you SK jeeo for sharing this Benti. May Guru Sahib take us away from these prison walls.

Kulbir Singh
Reply Quote TweetFacebook
Lakh Lakh Vadhaaee jee. Dhan Siri Guru Hargobind Sahib jee Maharaj!


Saadh Sangat maaf karna ji - Will do my contribution on Monday !!

Bhul Chuk Maaf !!
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਪਿਆਰ ਵਾਲਿਉ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਆਪ ਜੀ ਦਾ ਹੁਕਮ ਸਤਿਬਚਨ ਮਨ ਕੇ ਦਾਸ ਨੇ ਤਖ਼ਤੋ ਤਾਜ਼ ਦੇ ਮਾਲਕ ਅਤੇ ਉਹਦੀਆਂ ਲਾਡਲੀਆਂ ਭੁਝੰਗ ਫੌਜਾਂ ਅੱਗੇ ਇਕ ਲੇਲੜੀ ਰੂਪ ਬੇਨਤੀ ਰੱਖੀ ਹੈ ਜੀ। ਗੁਰੂ ਸਾਹਿਬ ਵਾਰਤਕ-ਕਾਵਿ ਨੂੰ ਪਰਵਾਨ ਕਰਨ ਜੀ।

ਕੀ ਪੇਸ਼ ਕਰਾਂ ਕਲਾਮ ਅੱਜ ਸੱਚੇ ਬੰਦੀ ਛੋੜੇ ਨੂੰ,
ਹਿਰਦੇ ਉਠਦੀ ਹੂਕ ਕਰ ਯਾਦ ਪਏ ਵਿਛੋੜੇ ਨੂੰ,

ਐਸੀ ਹਾਲਤ ਹੈ ਸਾਡੀ ਹੋਏ ਪਰੀ ਸਮਝ ਨਾ ਆਵੇ ਭੋਰੇ ਦੀ,
ਡਾਹਢਾ ਹੋਵੇ ਗੁਰੂ ਸਾਡਾ ਫਿਰ ਵੀ ਬਣੀ ਹੈ ਹਾਲਤ ਝੋਰੇ ਦੀ,

ਅਖਵਾਉਦੇ ਹਾਂ ਵਾਰਿਸ ਵਡ ਯੋਧੇ ਦੇ ਤਲਵੇ ਕਪਟ ਛਲੀਆ ਦੇ ਚਟੇ ਨੇ,
ਬਵੰਜਾ ਰਾਜੇ ਸੀ ਜਿਸ ਅਜ਼ਾਦ ਕਰਵਾਏ ਅੱਜ ਸਪੂਤ ਉਹਦੇ ਹੀ ਡੱਕੇ ਨੇ,

ਮੀਰੀ-ਪੀਰੀ ਦੀ ਹੈ ਪੱਤ ਰੋਲੀ ਸਭ ਰਹਿਤਾਂ ਛਿਕੇ ਟੰਗੀਆ ਨੇ,
ਫਿਰ ਆਖਦੇ ਹਾਂ ਗੁਰੂ ਅੱਗੇ ਦੱਸ ਤੇਰੇ ਪੰਥ ਨੂੰ ਕਿਉਂ ਤੰਗੀਆ ਨੇ,

ਜੀਹਨੇ ਕੀਤੀ ਦੁਨੀਆਂ ਦੀ ਬੰਦ ਖਲਾਸੀ ਅੱਜ ਕੈਦ ਹੋਇਆ ਸਚਾ ਤਖ਼ਤ ਓਹਦਾ,
ਨਾ ਪੰਜ ਪਿਆਰੇ, ਨਾ ਗੁਰੂ ਪੰਥ ਇਕ ਤਨਖਾਹਦਾਰ ਅਖਵਾਵੇ ਪਹਿਰੇਦਾਰ ਓਹਦਾ,

ਕੀ ਮਿਲੂ ਅਜ਼ਾਦੀ ਕੌਮ ਸਾਰੀ ਨੂੰ ਜਦੋਂ ਮਲਾਹ ਹੀ ਬਣਿਆ ਗੁਲਾਮ ਇਹਦਾ,
ਐਸੇ ਵਿਖੜੇ ਸਮੇਂ ਲੋੜ ਹੈ ਭਾਰੀ ਹੋਵੇ ਬੰਦ ਖਲਾਸੀ ਵਿਚ ਸੱਚਾ ਤਖ਼ਤ ਇਹਦਾ,

ਮਿਲੇ ਸਿੱਖ ਨੂੰ ਸਿੱਖ ਅੱਜ ਭਾਈ ਬਣਕੇ ਟੁੱਟੇ ਅਹੰਕਾਰ ਵਾਲਾ ਕੜਾ ਇਹਦਾ,
ਸਾਰੇ ਪਾਸੇ ਹੀ ਸਿੰਘਾ ਦੀ ਹੋਵੇ ਬੋਲੀ ਨਾਮ ਕਮਾਈਆ ਨਾਲ ਭਰੇ ਝੋਲਾ ਇਹਦਾ,

ਜਸਜੀਤ ਸਿੰਘ ਦੀ ਤਾਂ ਦੋਇ ਕਰ ਜੋੜ ਬੇਨਤੀ “ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥”
ਅੱਜ ਕਰੋ ਬਹੁੜੀ ਨਹੀ ਝੱਲੀ ਜਾਂਦੀ ਇਹ ਪੰਜ ਦੂਤਾਂ ਦੀ ਮਾਰੀ।
ਅੱਜ ਕਰੋ ਬਹੁੜੀ ਨਹੀ ਝੱਲੀ ਜਾਂਦੀ ਇਹ ਪੰਜ ਦੂਤਾਂ ਦੀ ਮਾਰੀ।


ਭੁੱਲ ਚੁੱਕ ਦੀ ਖਿਮਾਂ,

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
Reply Quote TweetFacebook
ਭਾਈ ਜਸਜੀਤ ਸਿੰਘ ਜੀਓ,

ਧੰਨਵਾਦ ਹੈ ਜੀ, ਕਵਿਤਾ ਰਾਹੀਂ ਪੰਥ ਨੂੰ ਦਰਪੇਸ਼ ਸਮਸਿਆਵਾਂ ਨੂੰ ਉਜਾਗਰ ਕਰਨ ਲਈ। ਤੁਹਾਡਾ ਨਿਹੋਰਾ ਜਾਇਜ਼ ਹੈ। ਗੁਰੂ ਸਾਹਿਬ ਕਿਰਪਾ ਕਰਨ, ਪੰਥ ਨੂੰ ਇਸ ਤ੍ਰਾਸਦੀ ਵਿਚੋਂ ਕੱਢ ਲੈਣ।

ਦਾਸ,
ਕੁਲਬੀਰ ਸਿੰਘ
Reply Quote TweetFacebook
ਧੰਨ ਧੰਨ ਗੁਰੂ ਹਰਿਗੌਬਿੰਦ ਸਾਹਿਬ ਜੀਓ ਤੁਹਾਡੀ ਸਿਫਤ ਵਿਚ ਕੀ ਬੋਲ ਬਲੋਾਂ
ਗਲ ਦਿਲ ਦੀ ਮੈਂ ਆਪਣੀ ਅੱਜ ਖੋਲ ਬੋਂਲਾਂ ।


ਜਦ ਜਦ ਬੰਦੀ ਛੋੜ੍ਰ ਦਿਵਸ ਇਹ ਆਵੇ ।
ਪਰਉਪਕਾਰੀ ਦਾਤੇ ਦੇ ਦਰਸ਼ਨ ਦੀ ਤਾਂਘ ਮਨ ਵਿਚ ਖਿਚ ਪਾਵੇ ।

ਗਵਾਲੀਅਰ ਦੀ ਓਹ ਗੜੀ ਅਖ੍ਰਾਂ ਦੇ ਸਾਹਮਣੇ ਆਵੇ ।
ਜਿਸ ਵਿਚ ਬੈਠੇ ਸਨ ਮੇਰੇ ਸਤਗੁਰੂ ਪਿਆਰੇ ।

ਇਹ ਤਾਂ ਸਨ ਸਭ ਸਤਗੁਰ ਦੇ ਚੋਜ ਨਿਆਰੇ ।
ਕਈਆਂ ਨੂੰ ਪਾਉਣਾ ਸੀ ਰਾਹੇ ਕਰ ਪਰਉਪਕਾਰੇ ।
ਤਾਹੀਓਂ ਜਾ ਲਾਇਆ ਸੀ ਡੇਰਾ ਵਿਚ ਰਾਜਿਆਂ ਸਾਰੇ ।

ਚਲਾਇਆ ਤੀਰ ਸਭ ਤੌਂ ਪਹਿਲਾਂ ਜਹਾਂਗੀਰ ਦੇ ਦੁਆਰੇ ।
ਹੋਇਆ ਸੀ ਓਹ ਬੇਹਾਲ ਝੱਲ ਨਾ ਸਕੇ ਸਹਾਰੇ ।

ਫਿਰ ਆਪੇ ਸੋਝੀ ਪਾਈ ਮੇਰੇ ਸਤਗੁਰੂ, ਜਹਾਂਗੀਰ ਦੇ ਮਨ ਪਿਆਰੇ ।
ਸਚ ਕਹਿਂਦੇ ਨੇ ਲੌਕੌ ਰਬ ਦੀ ਰਜਾ ਮੁਹਰੇ ਚੰਗੇ ਚੰਗੇ ਜਾਂਦੇ ਨੇ ਬਦਲਾਰੇ ।
ਦਿਤਾ ਹੁਕਮ ਵਜੀਰਾਂ, ਬੰਦ ਖਲਾਸੀ ਕਰੌ ਇਸ ਮਹਾਂਪੁਰਖਾਰੇ ।
ਛੇਤੀ ਦੇਵੋ ਛਡ, ਹੋਰ ਨਹੀੰ ਸਹੀ ਜਾਂਦੀ ਇਹ ਪੀੜ ਮੁਹਾਰੇ ।

ਜਦ ਆ ਵਜੀਰਾਂ ਸੁਨਾਇਆ ਹੁਕਮ, ਮੁਹਰੇ ਸਤਗੁਰੂ ਪਿਆਰੇ ।
ਮੋਜੀ ਸਤਗੁਰੂ ਆਖਣ, ਲੈਕੇ ਜਾਣੇ ਇਹ ਰਾਜੇ ਸਾਰੇ ਦੇ ਸਾਰੇ ।
ਨਹੀੰ ਤਾਂ ਇਕੱਲੀਆਂ ਨਹੀੰ ਜਾਣਾ ਛਡ ਬੇਦੋਸ਼ ਇਹ ਸਾਰੇ ।

ਨੀਤੀਆਂ ਦੇ ਜਾਣੂ ਨੇ ਰੱਖੀ ਸ਼ਰਤ ਸੋਚਾਂ ਦੇ ਸਹਾਰੇ ।
ਘੱਲ ਦਿਤਾ ਸੁਨੇਹਾ ਅੱਗੇ ਗੁਰਾਂ ਦੇ ਚਰਨਾਰੇ ।
ਜੋ ਜੋ ਪੱਲਾ ਫੜ ਨਿਕਲਨ ਗੁਰਾਂ ਦਾ ਓਹ ਹੋ ਜਾਣ ਰਿਹਾਰੇ ।

ਲਿਖਤਾਂ ਪੜਤਾਂ ਵਾਲੇ ਕੀ ਜਾਣਨ ਇੱਥੇ, ਪਿਆਰੇ ਦੇ ਚੋਜ ਨਿਆਰੇ ।
ਜੋ ਗੁਰਾਂ ਦਾ ਪੱਲਾ ਫੜਦੇ ਨੇ ਓਹ ਹੋ ਜਾਂਦੇ ਦਰਗਾਹ ਰਿਹਾਰੇ, ਇਹ ਤਾਂ ਫਿਰ ਵੀ ਗਵਾਲੀਅਰ ਦੇ ਦੁਆਰੇ ।

ਚੌਜੀ ਪ੍ਰੀਤਮ ਅਜ ਕੱਢਿਆ ਚੋਲਾ ਜਿਸ ਵਿਚ ਅਨੇਕ ਸੀ ਪੱਲੇ ਲੱੜਦਾਰੇ ।
ਆਪ ਫੜਾਇਆ ਇਕ ਇਕ ਪੱਲਾ ਹਥ ਰਾਜਿਆਂ ਦੇ ਸਾਰੇ ।
ਨੱਸ ਆਏ ਜੇਲ ਵਿਚੋੰ ਸਾਰੇ, ਫੜ ਪੱਲਾ ਇਹ ਗੁਰਾਂ ਦੇ ਸਹਾਰੇ ।

ਅੱਜ ਮਨਾਇਆ ਸਿਖਾਂ ਬੰਦੀ ਛੋੜ ਘਰ ਘਰ ਇਹ ਸਾਰੇ ।
ਕਿਤਾ ਰੋਸ਼ਨ ਹਰ ਇਕ ਸਿਖ ਨੇ ਹਿਰਦਾ ਆਪਣਾ ਇਸ ਗੁਰਾਂ ਦੇ ਦੁਆਰੇ ।
ਸੰਗਤਾਂ ਕੀਤੇ ਦਰਸ਼ਨ ਤੇ ਮਨਾਈਆਂ ਖੁਸ਼ੀਆਂ ਵਿਚ ਗੁਰ ਦਰਬਾਰੇ ।

ਕੀ ਆਖਾਂ ਯਾਰੋ ਇਹ ਤਾਂ ਸਨ ਸਬ ਸਤਗੁਰੂ ਦੇ ਚੌਜ ਨਿਆਰੇ ।
ਕਈਆਂ ਨੂੰ ਪਾਉਣਾ ਸੀ ਰਾਹੇ ਕਰ ਪਰਉਪਕਾਰੇ ।

ਗੁਰਿਂਦਰ ਸਿਂਘ ਹਾਲੇ ਵੀ ਤਰਸਦਾ ਕਦ ਇਸ ਨੂੰ ਮਿਲਨ ਪਰਉਪਕਾਰ ਦੇ ਗੁਣ ਇਹ ਪਿਆਰੇ ।
ਕਰਦੇ ਹੋਏ ਪਰਉਪਕਾਰ ਵੀ ਹਉੰ ਦਾ ਬੀਜ ਸਿਰ ਚੜ ਹੁਲਾਰੇ ।
ਵਾਹਿਗੂਰੁ ਚੌਜੀ ਪ੍ਰੀਤਮ ਆਪ ਹੀ ਇਸ ਕੀਟ ਨੂੰ ਸਵਾਰੇ ।

ਓਹਦੀਆਂ ਓਹ ਹੀ ਜਾਣੇ ਖਬਰੇ ਕਦ ਦੇਵੇ ਆਪਣੇ ਸੋਹਣੇ ਦੀਦਾਰੇ ।
ਮੰਗਤਾ ਦਰ ਦਾ ਬਣਾਈ ਰਖੇ, ਜਦ ਭਾਵੇ ਕਿਰਪਾ ਧਾਰੇ ।

ਸਚ ਆਖਾਂ ਅਜ ਮੈ, ਕਿਤੇ ਨਹੀੰ ਦਰਸ਼ਨ ਹਾਲੇ ਸਤਗੁਰੂ ਦੇ ਪਿਆਰੇ ।
ਹਰ ਵਰ੍ਹੇ ਦੀ ਤਰਾਂ ਇਸ ਵਰ੍ਹੇ ਵੀ ਖਿਚ ਵੱਧ ਦੀ ਹੀ ਜਾਵੇ ।

ਧੰਨ ਧੰਨ ਸਚੇ ਪਾਤਿਸਾਹ ਗੁਰੂ ਹਰਿਗੌਬਿੰਦ ਸਾਹਿਬ ਜੀਓ ।
ਆਬੇ-ਹਯਾਤ ਬਖਸ਼ ਤੇ ਹਿਰਦੇ ਪਰਗਟ ਕਰਿ ਚਰਨਾਰੇ ।


-- ਵਾਹ ਵਾਹ ਕੁਲਬੀਰ ਸਿਘਾਂ ਇਸ ਮੂਰਖ ਨੂੰ ਵੀ ਤੂੰ ਬੇਨਤੀ ਕਰਨ ਦੇ ਗੁਣ ਸਿਖਾਰੇ ।


vaheguru benti to gurmukhs to please point out my mistakes.i am sure i have done lots of mistakes in this.

dass
Gurinder Singh ????
Reply Quote TweetFacebook
Amazing poems! I don't feel worthy of being included in the list of poets on this forum but accepting the hukam, here is my humble attempt.


Dhan Guru ki Vadali, jithey Sachay Patsha ji da parkash hoiya
Dhan Guru Mata, Mata Ganga ji, jina Baba Buddha ji toh bachan karaiya

Dhan Sri Guru Arjan Dev ji, jina Gur gadhi, Sri Guru HarGobind Sahib ji nu bhaithaiya
Dhan Sri Akaal Bunga Sahib, jitho dhuniya nu Panth dekhaiya

Dhan Sri Guru HarGobind Sahib ji, Miri teh Piri da sidhaant darasaiya
Dhan Sri Guru HarGobind Sahib ji, Sant'a nu naal Sipahi banaiya

Dhan Sri Guru HarGobind Sahib ji, jina bavanja Rajeya nu rehaa karaiya
Dhan Sri Amritsar Sahib Shair, jithey darshana da deeva jalaiya

Dhan Divali di raat, andhaer da deevaa bhujaiya,
Dhan Sri Guru HarGobind Sahib ji, jina sach deh deevay vich telh paiya.
Reply Quote TweetFacebook
Very well said Amritvela jeeo. Indeed everything associated to Satguru jee is blessed and Dhan Dhan.

Gurinder Singh jeeo, you are a valuable addition to the Gursikh poets on this forum. Very well said in your love-drenched poem. As per your Hukam, minor spelling related mistakes have been fixed.

Kulbir Singh
Reply Quote TweetFacebook
My soul is stirring
The amrit is flowing
Freely engulfing
my heart
in your love
I discover warmth

Preetam jeeo
Give me this deevaa
That I may light my home
And prepare my bed
So that I may put it in the window
And wait by the gate
In hopes that you see
The path to my heart

Preetam jeeo
Bless this night
Let the musk be spread
And the amrit felt
On my tounge
In my begging bowl
Deep within my self

Pyare jeeo
I have heard so much
So many tales
Of when you blessed
Your servants’ love
Of when you freed the princes



I cannot finish it.... Please help!
Reply Quote TweetFacebook
He is already sitting in your heart, your very Preetam that you think isn't responding to your calls is seated in your heart and mind and He's watching this play. Why do you think He is far from you? He isn't. Pray to Him and feel Him near, He is present wherever you remember Him. Keep praying and He will bless you with this feeling, that He's right there and you will feel content and at peace. Stop searching for Him, because that is like searching for air, it surrounds us from all around.

Omnipresent! The Powerful Pure Lord is Omnipresent my friend!
Reply Quote TweetFacebook
ਤੋੜ ਤੋੜ ਤੋੜ, ਤੋੜ ਬੰਧਨ ਤੋੜ
ਤੋੜ ਬੰਧਨ ਤੋੜ, ਮੇਰੇ ਸਤਿਗੁਰ ਬੰਦੀ ਛੋੜ ।

ਜੋੜ ਜੋੜ ਜੋੜ, ਚਰਨਾਂ ਵਿੱਚ ਰੱਖ ਜੋੜ
ਚਰਨਾਂ ਵਿੱਚ ਰੱਖ ਜੋੜ, ਮੇਰੇ ਸਤਿਗੁਰ ਬੰਦੀ ਛੋੜ ।

ਲੋੜ ਲੋੜ ਲੋੜ, ਸੱਦ ਤੇਰੀ ਮੈਂ ਲੋੜ
ਤੇਰੇ ਬਾਝਹੁੰ ਹੋਰ ਨਾ ਕੋਈ, ਤੇਰੀ ਮੈਂਨੂੰ ਲੋੜ ।

ਜੋੜ ਜੋੜ ਜੋੜ, ਸੁਰਤ ਸ਼ਬਦ ਕਰ ਜੋੜ
ਨਾਮ ਸਦਾ ਤੇਰਾ ਹਿਰਦੈ ਵੱਸੇ, ਨਾ ਕਦੇ ਜੋੜ-ਵਿਛੋੜ।

ਰੋੜ ਰੋੜ ਰੋੜ, ਪੈਰੀਂ ਚੁਭਦੇ ਰੋੜ
ਮੰਜਲ ਤੇਰੀ ਕੱਦ ਮੈਂ ਪੁਜਸਾਂ, ਕਾਮ ਕ੍ਰੋਧ ਦੇ ਰੋੜ।

ਮੋੜ ਮੋੜ ਮੋੜ, ਵਾਗਾਂ ਹੁਣ ਜੀ ਮੋੜ
ਬਾਜਾਂ ਫੌਜਾਂ ਵਾਲੇ ਸਤਿਗੁਰ, ਘੋੜੇ ਦੀਆਂ ਵਾਗਾਂ ਮੋੜ ।

ਹੌੜ੍ ਹੌੜ੍ ਹੌੜ੍, ਮਾਇਆ ਦੀ ਲੱਗੀ ਹੌੜ੍
ਪੁਰੀਆਂ ਦੇ ਜੇ ਭਾਰ ਵੀ ਬੰਨੀਏ, ਕਦੇ ਨਾ ਮੁਕਦੀ ਹੌੜ੍ ।

ਦੌੜ ਦੌੜ ਦੌੜ, ਹਉਮੇ ਦੀ ਲਗੀ ਦੌੜ
ਕੋਈ ਨਾ ਮੈਥੋਂ ਅੱਗੇ ਲੰਘੇ, ਹਉਮੇ ਦੀ ਹੈ ਦੌੜ ।

ਔੜ ਔੜ ਔੜ, ਜਨਮਾਂ ਦੀ ਲੱਗੀ ਔੜ
ਮੀਂਹ ਮਿਹਰ ਦਾ ਕੱਦ ਹੈ ਵਰ੍ਣਾ, ਹਿਰਦੇ ਲੱਗੀ ਔੜ ।

ਤੋੜ ਤੋੜ ਤੋੜ, ਤੋੜ ਬੰਧਨ ਤੋੜ
ਤੋੜ ਬੰਧਨ ਤੋੜ, ਮੇਰੇ ਸਤਿਗੁਰ ਬੰਦੀ ਛੋੜ ।
Reply Quote TweetFacebook
Wonderful, Magnificent, Perfect, amazing, Suberb
How do I explain your greatness true king, I can't think of the word
Warrior, heroic, Brave, Valiant, Fearless, Bold
I could go on with adjectives till I'm tired and old
You make warriors out of sheep's, Kings from poor men
Taking your sanctuary, there is no need to worry again
Princely, Soldier, Faultless, Brilliant, Outstanding
Blissful, Heavenly, Peaceful, Radiant, Resounding
How can I describe you, the word is not coming to me
Tuhi Tuhi, Tuhi Tuhi, Tuhi Tuhi, Tuhi Tuhi


Oh silly Jahangir, what a fool you must have been
Your eyes of greed didn’t let you recognize a true king
Your loads of land are not worth the dust of his feet
Your words are worthless, his words are so sweet
His disciples are fearless lions, yours a group of sheep
His name resonates the 3 worlds, yours only a few streets


Those haunted visions made you realize your mistake
The pain you felt inside, It was too much to take
So you called for his freedom, you finally changed your mind
But The True king didn’t accept, he was one of a kind
He wasn't willing to go, unless the rest would be free
With pain you were feeling, you had no choice but to agree
Reply Quote TweetFacebook
Vaah MB Singh jeeo Vaah! Kya khoob Istemaal keeta hai iss Samasya daa - ਤੋੜ ਬੰਧਨ ਤੋੜ, ਮੇਰੇ ਸਤਿਗੁਰ ਬੰਦੀ ਛੋੜ ।

"Waheguru Love" jeeo, that was such an outstanding English tribute to the True King Siri Guru Hargobind Sahib jee. And you are correct. What else can we call Jahangir but Silly and Fool. Just as it is hard to find words to praise Guru Sahib, it is hard to find words to describe the foolishness of Jahangir.

Pyare Preetam Singh Pyareo, wonderful poem even though it is not complete.

Many thanks to all for such beautiful poems. I know at least a couple of more entries are coming through in the next couple of days.

Gursewak jeeo, fulfill your promise of writing a poem.

Kulbir Singh
Reply Quote TweetFacebook
WaheGuruJiKaKhalsa ll WaheGuruJiKiFateh ll

as sayeth by a fellow gursikh regarding more poems being posted soon. well here it is!

Oh Satguru ji
Give me the Command
Give me the Hukam
To take the revenge
I wait ur arrival
everyday

If you allow me
let me chop off Jahangir's head
Let me break into Gwalior jail
and bring you back

Everday Satguru ji
I walk to Gwalior Jail
From Toronto to Gwalior
In hopes of your Darshan

Satguru ji, sangat is becoming desperate
We cant take it any more
Please Satguru Ji
Come back

Dont worry Jahaangir
you're Mughal Kingdom is coming to an end
During the reign of the Tenth Guru
During the reign of Banda Singh Bahadur
The Khalsa shall rise
Jahanngir
you are forgetting that you too will die one day
your ignorance does not let you understand
who you have trapped inside
you do not understand His quality
you do not understand who he is
you will suffer horribly in the wrath of hell
you will not find peace
Jahaangir
your coming generations will not find peace either
they will suffer because of you

Satguru Ji
I await your return
Please come bakc


Bhul Chuk Maaf


WaheGuruJiKaKhalsa ll WaheGuruJiKiFateh ll
Reply Quote TweetFacebook
ਮੇਰੇ ਸਤਿਗੁਰ ਜੀ ਆ ਮੇਰੇ ਸਤਿਗੁਰ ਜੀ।
ਇਕ ਵਾਰ ਦਰਸ਼ ਦਿਖਾ, ਮੇਰੇ ਸਤਿਗੁਰ ਜੀ।

ਦੀਨਾਂ ਦੀ ਬਾਂਹ ਤੂੰ ਸਦਾ ਫੜਦਾ ਆਇਆ,
ਸਾਨੂੰ ਵੀ ਪਲਾ ਫੜਾ , ਮੇਰੇ ਸਤਿਗੁਰ ਜੀ।

ਪੱਥਰ ਦੀ ਬੇੜੀ ਖੜੇ, ਪਾਪਾਂ ਦੇ ਵੱਟੇ ਲੱਦੀ,
ਸਾਨੂੰ ਡੁਬਦਿਆਂ ਨੁੰ ਬਚਾ, ਮੇਰੇ ਸਤਿਗੁਰ ਜੀ।

ਮਾਇਆ ਜਾਲ’ਚ ਫਸੇ, ਵੱਸ ਸਾਡਾ ਚਲਦਾ ਨਹੀ,
ਤੂੰ ਹੀ ਕਰਿ ਕੁਝ ਉਪਾ, ਮੇਰੇ ਸਤਿਗੁਰ ਜੀ।

ਜਮਾਨੇ ਦੇ ਸਿਤਮ ਦੀ, ਨਹੀਂ ਪਰਵਾਹ ਕੋਈ,
ਬੱਸ ਤੂੰ ਸਾਨੂੰ ਗਲ੍ਹ ਲਾ, ਮੇਰੇ ਸਤਿਗੁਰ ਜੀ।

ਅਸੀਂ ਤੜਪ ਤੇ ਤਰਸ ਗਏ,ਤੇਰੇ ਦੀਦਾਰ ਤਾਈਂ
ਕਿਤੇ ਮਿਹਰ ਦੀ ਭੀਖ ਪਾ, ਮੇਰੇ ਸਤਿਗੁਰ ਜੀ।

ਤੇਰੇ ਦਾਸਾਂ ਨੂੰ ਫਿਰ ਕੀ ਪਰਵਾਹ ਕਾਹੂੰ ਦੀ,
ਜੇ ਤੂੰ ਹੈਂ ਸਾਡਾ ਮਲਾਹ, ਮੇਰੇ ਸਤਿਗੁਰ ਜੀ।

ਤੇਰੀ ਮਹਿਮਾ, ਨਿਰਗੁਣ ਕੀ ਹੈ ਕਥਨ ਜੋਗੀ,
ਤੂੰ ਹੈਂ ਵਾਹ! ਵਾਹ! ਵਾਹ!, ਮੇਰੇ ਸਤਿਗੁਰ ਜੀ।
Reply Quote TweetFacebook
ਕਰ ਕਿਰਪਾ ਪਿਆਰੇ ਸਤਗੁਰੁ ਮੇਰੇ,ਚੋਲੇ ਦੀ ਕਿਸੀ ਕੰਨੀ ਸਾੰਨੂ ਵੀ ਬੰਨ ਲਾ ਵੇ

ਅਤ ਨਿਮਾਣਾ ਬੰਦਾ ਇਹ ਅਰਜ਼ ਕਰਦਾ, ਕਿਤੇ ਸਾਡਾ ਵੀ ਹਥ ਤੂੰ ਥੰਮ ਲਾ ਵੇ

ਕਿਥੇ ਜਾ ਕੇ ਅਸੀਂ ਫਰਿਆਦ ਕਰੀਏ, ਕੋਈ ਇਕ ਪਲ ਨਹੀਂ ਸਾਨੂ ਝਲਦਾ ਵੇ

ਕਰ ਕਿਰਪਾ,ਆਪਣੀ ਸ਼ੁਭ ਦ੍ਰਿਸਟ ਨਾਲ ਇਸ ਬਦਸੂਰਤ ਨੂ ਵੀ ਰੰਗ ਲਾ ਵੇ

ਅਨਦਿਨ ਫਿਰਦੇ ਹਾਂ ਉਜੜੇ-2,ਦੇ ਨਾਮ ਦੀ ਪੂੰਜੀ ਤੇ ਪ੍ਰਮਾਰਥ ਦੇ ਕੰਮ ਲਾ ਵੇ

ਜਨਮਾਂ ਦੇ ਵਿਛੜੇ ਫਿਰਦੇ ਅਸੀਂ ਭਟਕੇ,ਆਪਣੇ ਮਿਲਣ ਦਾ ਸੀਨੇ ਗਮ ਲਾ ਵੇ

ਕਰ ਕਿਰਪਾ ਪਿਆਰੇ ਸਤਗੁਰੁ ਮੇਰੇ,ਚੋਲੇ ਦੀ ਕਿਸੀ ਕੰਨੀ ਸਾੰਨੂ ਵੀ ਬੰਨ ਲਾ ਵੇ


Bhul Chuk Maaf !!
Reply Quote TweetFacebook
Waheguru jee kaa khalsa, Waheguru jee kee fateh!!!

Following is the Gurmukhi roop of veer Mehtab Singh jee's poem.



ਮੀਰਾਂ ਦਾ ਵਾਲੀ, ਪੀਰਾਂ ਦਾ ਰਾਖਾ

ਤੱਤੀ ਤਵੀ ਬਣੀ ਮਿਸਾਲ, ਧੰਨ ਸ਼ਹੀਦਾਂ ਦੇ ਸਿਰਤਾਜ।
ਪੰਚਮ ਪਿਤਾ ਮਿਹਰਵਾਨ, ਮੇਰੇ ਦਾਤਾ ਗਰੀਬ ਨਿਵਾਜ਼।
ਗੁਰਤਾ ਗੱਦੀ ਤੇ ਹੁਣ ਵਿਰਾਜੇ, ਮਾਲਿਕ ਮੀਰੀ ਪੀਰੀ ਦੇ।
ਦੇਖਣ ਨੂੰ ਸ਼ਹਿਨਸ਼ਾਹ ਨੇ, ਤੇ ਨਾਲ ਮੂਰਤਿ ਫਕੀਰੀ ਦੇ।
ਸਿਖਾਂ ਦਾ ਰੂਪ ਬਦਲਿਆ, ਬਦਲਤੀ ਪੂਰੀ ਪਹਿਚਾਨ।
ਹੁਣ ਇੱਕ ਹੱਥ’ਚ ਸਿਮਰਨਾ, ਦੂਜੀ’ਚ ਦਿਸਦੀ ਕਿਰਪਾਨ।
ਸੰਤ ਬਣ ਗਏ ਸਿਪਾਹੀ, ਅੱਜ ਬਦਲ ਗਏ ਜ਼ਮਾਨੇ।
ਇਹਜੀ ਲਿਸ਼ਕਦਾ ਜਲਾਲ, ਮੁਗਲਾਂ ਦੀ ਅਕਲ ਆਗੀ ਟਿਕਾਣੇ।
ਦਹਿਸ਼ਤ ਹੈ ਪਾਪੀਆਂ ਦੀ ਦਿਲਾਂ ਵਿੱਚ, ਸੁਣ ਸਿਖਾਂ ਦੀ ਲਲਕਾਰ।
ਇਹਨਾਂ ਦਾ ਰਹਿਬਰ ਸੱਚਾ ਪਾਤਸ਼ਾਹ, ਸਜਾਵੇ ਮੀਰੀ ਪੀਰੀ ਦੀ ਤਲਵਾਰ।
ਭਗਤਾਂ ਲਈ ਜੋ ਅਮਿੰ੍ਰਤ ਦੀ ਖਾਨ, ਜ਼ਾਲਿਮਾਂ ਨੂੰ ਲਗੇ ਜ਼ਹਿਰ।
ਮਜ਼ਲੂਮਾਂ ਦਾ ਰਖਨਹਾਰ, ਦੁਸ਼ਟਾਂ ਤੇ ਢਾਵੇ ਕਹਿਰ।
ਜਦ ਆਵੇ ਮੈਦਾਨੇ-ਜੰਗ ਵਿੱਚ, ਦੁਸ਼ਮਨ ਹੋਸ਼ਿਆਰ ਹੋ ਜਾਵੇ।
ਸਾਡੇ ਨਾਲੋਂ ਦੁਸ਼ਮਨ ਚੰਗਾ, ਜਿਹੜਾ ਰੱਜ ਕੇ ਦਰਸ਼ਨ ਪਾਵੇ।
ਦੁਨੀਆਂ ਦਾ ਇਤਹਾਸ ਹੈਰਾਨ ਕਰਤਾ, ਲੜੀ ਐਸੀ ਲੜਾਈ।
ਸਾਮਣੇ ਖੜੋਤੇ ਪੈਂਦੇ ਨੂੰ, ਆਪ ਤਲਵਾਰ-ਬਾਜ਼ੀ ਸਿਖਾਈ।
ਹੱਦ ਹੈ! ਹੱਦ ਹੈ! ਹੱਦ ਹੈ! ਤੂੰ ਪ੍ਰੇਮ ਦੀ ਅਨਦੇਖੀ ਹਦ ਹੈ!
ਵੱਧ ਹੈ! ਵੱਧ ਹੈ! ਵੱਧ ਹੈ! ਪਿਆਰ ਵੈਰੀ ਲਈ ਵੀ ਵੱਧ ਹੈ!
ਜੇਲ ਦੀਆਂ ਕੰਧਾਂ ਨੇ, ਤੁਹਾਨੂੰ ਕੀ ਕਰਨਾ ਸੀ ਕੈਦ।
ਆਦੀ ਬਿਆਦੀ ਉਪਾਧੀ ਦੇ, ਤੁਸੀ ਇੱਕੋ ਇੱਕ ਵੈਦ।
ਹਾਂ! ਤੁਸੀਂ ਕੈਦ’ਚ ਹੈਗੇ ਹੋ! ਫਰ ਨਹੀਂ ਕਿਸੀ ਸਰਕਾਰ ਦੀ।
ਤੁਹਾਨੂੰ ਬੰਦੀ ਬਣਾ ਸਕਦੀ ਹੈ, ਸਿਰਫ ਬੇੜੀ ਸਿਖ ਦੇ ਪਿਆਰ ਦੀ।
ਗਵਾਲੀਅਰ ਤਾਂ ਤੁਸੀਂ ਛੱਡ ਆਏ ਸੀ, ਚਲੋ ਜਿਦਾਂ ਤੁਹਾਡਾ ਭਾਣਾ।
ਪਰ ਸਾਡੇ ਦਿਲਾਂ ਦੀ ਜੇਲ ਵਿੱਚੋਂ, ਕਿਤੇ ਐੇਮੀਂ ਨਾ ਤੁਰ ਜਾਣਾ।
ਬਖਸ਼ੀਸ ਤੁਹਾਡੀ ਸਿਖ ਕੌਮ ਨੂੰ, ਸ਼ਕਤੀ ਅਕਾਲ ਤਖਤ ਦੀ।
ਝੁਕਾ ਨਾ ਸਕੀ ਹਕੂਮਤ, ਭਾਵੇਂ ਕਿਸੀ ਵੀ ਵਕਤ ਦੀ।
ਘੋੜੇ ਤੇ ਅਸਵਾਰ, ਮਨਮੋਹਨਾ ਤੁਹਾਡਾ ਰੂਪ।
ਫਿੱਕੇ ਲਗਨ ਸਭ ਰਾਜੇ, ਸ਼ਾਹ, ਸੁਲਤਾਨ ਹੋਵੇ ਯਾ ਭੂਪ।
ਆਇਆ ਬੰਦੀ ਛੋੜ ਦਿਵਸ, ਆਪ ਸਭਨਾ ਨੂੰ ਵਧਾਈਆਂ।
ਆਓ ਪਕੜ ਕੇ ਲੜ ਸਾਹਿਬ ਦਾ, ਸਫਲੀ ਕਰੀਏ ਕਮਾਈਆਂ।
ਵਿਕਾਰਾਂ ਦੀ ਇਸ ਕੈਦ ਤੋਂ, ਪਾਤਸ਼ਾਹ ਦੇ ਹੱਥੀਂ ਛੁਟਾਂਗੇ।
ਨਾਮ ਬਾਣੀ ਦੇ ਰਸ ਨੂੰ, ਫਿਰ ਦੱਬ ਦੱਬ ਕੇ ਲੁਟਾਂਗੇ।
ਅਜ਼ਾਦ ਕਰਾਏ ਤੁਸੀਂ ਬਵੰਜਾ ਰਾਜੇ, ਜਿਹਨਾ ਤੁਹਾਡਾ ਲੜ ਫੜਿਆ।
ਮੁਕਤ ਕਰਦੇ ਹਰਿ ਗੁਰਮੁਖ ਪਿਆਰਾ, ਜੋ ਤੁਹਾਡੇ ਜਹਾਜ ਚੜਿਆ।
ਵੇਖ ਰਾਜਿਆਂ ਦੇ ਵਾਂਗ, ਅਸੀਂ ਉਮੀਦ ਦਾ ਦੀਪਕ ਜਲਾਉਣਾ ਹੈ।
ਨਰਕਾਂ ਦੇ ਇਸ ਪਾਂਧੀ ਮਹਿਤਾਬ ਨੂੰ, ਤੁਸੀਂ ਕਿਸੀ ਤਰਾਂ ਬਚਾਉਣਾ ਹੈ।



Bhul chuk dee muaafi jee.

(This poem is written by veer Mehtab Singh jee and this is the first poem of this thread.)
Reply Quote TweetFacebook
Dil Khush ho giya hai!

Many thanks to all contributors of this thread. Wonderful Efforts!

It has been such a pleasure reading expressions of love from so many different angles, by so many Gursikhs.

Subhaan! Subhaan! Subhaan!

Kulbir Singh
Reply Quote TweetFacebook
Sorry, only registered users may post in this forum.

Click here to login