ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਐਸਾ ਇਕ ਕੋਈ ਸਾਥ ਅਜ ਮੰਗਾ ......

Posted by gursewak 
ਕਰ ਕਿਰਪਾ ਮੇਰੇ ਸਤਗੁਰੂ ਪਿਆਰੇ ਇਕ ਪੰਕਤੀ ਤੇਰੀ, ਦਿਲ ਵਿਚ ਵਸ ਜਾਵੇ
ਇਹ ਜੀਭ ਜੋ ਅਨ੍ਰ੍ਸਾਂ ਵਿਚ ਹੈ ਲਗੀ ਤੇਰੇ ਮਿਠੀ ਬਾਣੀ ਨਾਲ ਰਸ ਜਾਵੇ
ਇਹ ਮਨ ਜੋ ਕਦਮ-੨ ਤੇ ਦਹ-ਦਿਸ਼ ਦੌੜਦਾ ਹੈ ਤੇਰੇ ਨਾਮ ਦੀ ਗੂੰਜ ਵਿਚ ਕਸ ਜਾਵੇ
ਇਹ ਨੇਤਰ ਜੋ ਝੂਠ-ਪਸਾਰਾ ਦੇਖ ਕੇ ਨਹੀਂ ਰਜੇ ਕਿਧਰੇ ਤੇਰੇ ਦਰਸ਼ਨਾਂ ਨੂੰ ਹੀ ਬਸ ਚਾਹੇ
ਇਹ ਸਰਵਨ ਜੋ ਨਹੀਂ ਅਜੇ ਤਕ ਕਿਸੇ ਕੰਮ ਆਏ ਤੇਰੇ ਨਾਮ-ਬਾਣੀ ਦੀ ਧੁਨ ਵਿਚ ਫਸ ਜਾਵੇ
2 ਕਰ ਨੇ ਜੋ ਝੂਠ ਦੀ ਕਾਰ ਲਗੇ ਤੇਰੀ ਸਾਧ-ਸੰਗਤ ਦੀ ਸੇਵਾ ਹੀ ਨਿਤ ਚਾਹੇ
ਅਭਾਗੇ ਪੈਰ ਨੇ ਜੋ ਡਾਵਾਂ-ਡੋਲ ਫਿਰਦੇ, ਅਨ-ਦਿਨ ਚਲ ਕੇ ਤੇਰੇ ਦਰ ਆਵੇ
ਇਹ ਦਿਲ ਜੋ ਅਜੇ ਵੀ ਸੰਸਾਰ ਲਈ ਧੜਕਦਾ ਹੈ, ਤੈਨੂ ਮਿਲਣ ਲਈ ਬੇਚੈਨ ਹੋ ਜਾਵੇ
ਇਹ ਸੁਆਸ ਪਲ-੨ ਨੇ ਜੋ ਗੁਆਚੀ ਜਾਂਦੇ ਤੇਰੇ ਮੰਤਰ ਦੀ ਕਮਾਈ ਵਿਚ ਜੁਟ ਜਾਵੇ
ਇਹ ਗਰੀਬ ਵਿਚਾਰਾ ਤੇਰੇ ਦੁਆਰ ਬਾਬਾ, ਹੋਰ ਇਹ ਕਿਥੇ ਜਾ ਕੇ ਫਰਿਆਦ ਪਾਵੇ
ਕਰ ਕਿਰਪਾ ਦੀਨ-ਦਿਆਲ ਸਤਗੁਰੁ ਆਇਆ ਜਗ ਤੇ ਸਫਲ ਕਿਧਰੇ ਹੋ ਜਾਵੇ
ਐਸਾ ਇਕ ਕੋਈ ਸਾਥ ਅਜ ਮੰਗਾ ਜੋ ਹਥ ਫ੍ਰੜਕੇ ਤੇਰੇ ਚਰਨਾ ਵਿਚ ਛਡ ਆਵੇ


Bhul Chuk Maaf !!
Reply Quote TweetFacebook
ਜੋ ਤੇਰੇ ਰੰਗ ‘ਚ ਰੰਗੇ, ਸੋ ਬਖਸ਼ ਸਾਨੂੰ ਹਮਰਾਹੀ।
ਆਪਿ ਮੁਕਤ ਤੇ ਸਾਡੀ ਧੋਣ ਪਾਪਾਂ ਦੀ ਸਿਆਹੀ।

ਕੁਮਲਾਏ ਹੋਏ ਫੁਲਾਂ ਵਾਂਗ, ਸੱਖਣੀ ਹਾਂ ਕੰਤ ਬਾਝੋਂ।
ਰੁਖਾਂ ਵਾਲਾ ਸਬਰ ਲੈ ਲੋੜਾਂ ਸ਼ਾਮ ਤੇ ਸੁਬਾਹੀ।

ਪਿਆਰੇ ਦੇ ਹਿਜਰ ਵਿਚ ਤਨ ਭਾਂਵੇਂ ਕੁਮਲਾ ਗਿਆ ।
ਵਿਸਾਲੇ-ਯਾਰ ਦੀ ਫਿਰ ਵੀ, ਅਸੀਂ ਨਹੀਂ ਆਸ ਢਾਹੀ।

ਕੰਤ ਨੂੰ ਸਦ ਲੋੜਦੀ ਹਾਂ, ਨੀਰ ਭਰੇ ਦੋਇ ਨੈਨਾਂ ਨਾਲ।
ਸਭ ਸਖੀਆਂ ਸਹੁਰੇ ਗਈਆਂ, ਇਕ ਮੈਂ ਹੀ ਨਹੀਂ ਵਿਆਹੀ।

ਪਾਣੀ ਬਿਨਾਂ ਮੀਨ ਦਾ ਕੀ ਜੀਵਨ ਹੈ ਪਿਆਰਿਓ।
ਖਸਮ ਬਾਝੋਂ ਜੀਵ ਇਸਤ੍ਰੀ ਰੋਵੇ ਮਾਰਿ ਮਾਰਿ ਧਾਹੀਂ।

ਲੁਕਨ ਮਿਚੀ ਬੰਦ ਕਰਿ ਤੇ ਲਾਰੇ ਲੱਪੇ ਲਾ ਨਾਹੀਂ।
ਕੁਲਬੀਰ ਸਿੰਘ ਦੀ ਬੇਨਤੀ, ਮਿਲ ਮੇਰੇ ਸੋਹਣੇ ਮਾਹੀ।
Reply Quote TweetFacebook
Vaaheguru!
Reply Quote TweetFacebook
ਐਸਾ ਕੋਈ ਇਕ, ਸਾਥ ਅਜ ਮੰਗਾ,
ਮੈਂ ਦੁਹਾਗਣ ਨੂੰ, ਪੁਆਵੇ ਸੁਹਾਗ ਦੀਆ ਅਜ ਵੰਗਾ,

ਸ਼ਿਗਾਰੇ ਸੁਹਾਗਣ ਵਾਂਗ, ਜੋ ਮੇਰੇ ਪਿਰ ਭਾਵੇ,
ਬਾਹੋਂ ਫੜ ਸਹੁਰੇ ਘਰ ਲੈ ਜਾਵੇ,

ਦਸੇ ਹਰ ਇਕ ਗਲ ਨੁਕਤਾ, ਜੋ ਖਸਮੇ ਭਾਵੇ,
ਮੈਂ ਬੈਰਾਗਣ ਦੀ ਓਹ ਆਸ ਪੁਜਾਵੇ,

ਵਿਛੋੜਾ ਝੋਰਾ, ਦੁਖ ਬਹੁਤਾ ਸਹਿਆ,
ਕਰ ਕਿਰਪਾ ਹੁਣ ਰੰਗ ਚਾੜੇਹਾ,

ਰੀਜ ਪੁਜਾਵਾਂ, ਚਰਨ ਕਮਲਾਰੇ ਵੱਸਾ,
ਹੁਕਮ ਕਮਾਵਾਂ ਪਬਾ ਭਾਰ ਹੋਈ ਨੱਸਾ,

ਹਸਰਤ ਇੱਕੋ ਸਹੁਰੇ ਘਰ ਪੁਹਚਣ ਤਕ ਸੰਗਤ ਸੇਵਾ,
ਪਿਆਰੇ ਨੋ ਜੋ ਭਾਓਂਦੇ ਚਰਣ ਧੂੜ ਵਸੇਹਾਂ......
Reply Quote TweetFacebook
ਕਢ ਕੇ ਪੁਰਾਣਾ ਥ੍ਰੇਡ ਵੀਰੇ,ਇਹ ਦਿਲ ਤੂੰ ਫਿਰ ਹਿਲਾ ਦਿਤਾ
੮ ਮਹੀਨੇ ਹੋਗੇ,ਅਜੇ ਨਾ ਉਸ ਨੇ ਇਹ ਕੂਕ਼ਰ ਪਰਵਾਨ ਕਿਤਾ
ਸ਼ਰਮਨਾਕ ਹੋ ਕੇ ਹੈ ਕਹਿੰਦਾ,ਉਪਰਾਲਾ ਨਾ ਕੋਈ ਖਾਸ ਕਿਤਾ
ਬੜੇ ਥੋੜੇ ਨੇ ਜੋ ਉਸ ਨੂੰ ਭਾ ਜਾਂਦੇ,ਬਾਕੀ ਖਾਂਦੇ ਧਕੇ ਨੇ ਮਿਤਾ
ਓਹ ਸੂਰੇ ਤੇ ਜੋਧੇ ਓਹੀ ਜਿਨਾ ਨੇ ਜਪ ਕੇ ਇਹ ਜਨਮ ਜਿਤਾ


Bhul Chuk Maaf !!
Reply Quote TweetFacebook
Quote

ਐਸਾ ਕੋਈ ਇਕ, ਸਾਥ ਅਜ ਮੰਗਾ,
ਮੈਂ ਦੁਹਾਗਣ ਨੂੰ, ਪੁਆਵੇ ਸੁਹਾਗ ਦੀਆ ਅਜ ਵੰਗਾ,

You want to wear Vangaa? Peshi time!!

Joke aside, this is a very beautiful couplet. If Guru Sahib does Kirpa, Daas will try to expand on it.

Kulbir Singh
Reply Quote TweetFacebook
ਐਸਾ ਕੋਈ ਇਕ ਸਾਥ, ਮੈਂ ਅੱਜ ਰੱਬਾ ਮੰਗਾਂ।
ਮੈਂ ਦੋਹਾਗਣਿ ਨੂੰ ਜੋ ਸੁਹਾਗ ਦੀਆਂ ਪਾਵੇ ਵੰਗਾਂ।

ਸ਼ਹ ਦੀ ਸੇਜ ਤੇ ਬੈਠਾਂ ਮੈਂ ਕਰਿ ਸੋਲਾਂ ਸ਼ੀਂਗਾਰ।
ਪਿਰ ਬਾਂਕਾ ਆਵੇ ਤਾਂ ਮੈਂ ਸੰਕੋਚਾਂ ਨਾਲੇ ਸੰਗਾਂ।

ਪਿਰ ਵੀਣੀ ਨੂੰ ਹਥ ਪਾਵੇ ਮੇਰੇ ਬਿਜਲੀ ਫਿਰ ਜਾਵੇ।
ਮੈਂ ਮਨ ਤਨ ਆਪਣਾ ਸੁਹਾਗ ਦੇ ਰੰਗ ਵਿਚ ਰੰਗਾਂ।

ਕੁਲਬੀਰ ਸਿੰਘ ਸ਼ਹੁ ਸਾਡਾ ਅਮੀਰਾਂ ਦੀ ਬਜਾਏ।
ਪਸੰਦ ਕਰੇ ਬੈਠਣਾ ਵਿਚ ਗੁਰਮੁਖਾਂ ਦੀਨਾਂ ਮਲੰਗਾਂ।
Reply Quote TweetFacebook
Subhaan! Subhaan! Subhaan!
Reply Quote TweetFacebook
Sorry, only registered users may post in this forum.

Click here to login