ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।

Posted by Kulbir Singh 
ਗੁਰਬਾਣੀ ਸੁਣਿ ਚਾਓ ਅਤਿ ਉਠਿਆ,
ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।

ਸੁਣਿਆ ਸੀ ਸ਼ਹੁ ਸਾਡਾ ਨੰਢੜਾ, ਪਰ
ਦਿਨ ਦਿਹਾੜੇ ਦਿਲ ਸਾਡਾ ਲੁਟਿਆ।

ਕਿਹਾ ਸੀ ਕਈਂਆ ਨੇ ਕਿ ਟਲ ਜਾ,
ਪਰ ਦਿਲ ਦੀਵਾਨਾ ਨਹੀਂ ਹਟਿਆ।

ਮੰਨਿਆ ਰਹੀਮ ਤੇਰਾ ਬਿਰਦ ਹੈ, ਪਰ,
ਕਿਉਂ ਸਾਨੂੰ ਬੇਰਹਿਮੀ ਨਾਲ ਕਟਿਆ।

ਸਾਨੂੰ ਕੱਟ ਭਾਂਵੇ ਮਾਰ ਓਇ ਸੋਹਣਿਆ,
ਮਨ ਅਸੀਂ ਤੇਰੇ ਚਰਨਾਂ ‘ਚ ਸੁਟਿਆ।

ਕੁਲਬੀਰ ਸਿੰਘ ਦੀਵਾਨਾ ਤੇਰੇ ਦਰਸ਼ ਦਾ,
ਤੇਰੇ ਦਰਸ਼ਨਾਂ ਦੇ ਲਾਰਿਆਂ ਨੇ ਪਟਿਆ।
Reply Quote TweetFacebook
Bahut khoobh
Reply Quote TweetFacebook
ੴਵਾਹਿਗੁਰੂਜੀਕੀਫ਼ਤਹ॥

ਕੀ ਰਹਸ ਆਪ ਜੀ ਨੇ ਲਖਾਇਆ,
ਸਾਡੀ ਕੁੱਝ ਵੀ ਸਮਝ ਨਹੀ ਆਇਆ।

ਕੀਹਨੇ ਤੁਹਾਨੂੰ ਵਿਚ ਅਟਕਾਇਆ,
ਕਿਉਂ ਕਦੋਂ ਤੋਂ ਇਹ ਹੈ ਝੋਰਾ ਆਇਆ।

ਪਾਰ ਲਾਉਂਦਾ ਜਿਹੜਾ ਬੇੜੇ ਸਭਨਾਂ ਦੇ,
ਉਹਦੇ ਘਰ ਵੀ ਕਦੀ ਜਵਾਰਭਾਟਾ ਆਇਆ।

ਰਹਿਮ ਰਹੀਮ ਦੀ ਜੇ ਗੱਲ ਹੋ ਕਰਦੇ,
ਤਾਂ ਫੇਰ ਭਲਾ ਕਾਹਨੂੰ ਹੋ ਗਿਲਾ ਕਰਦੇ।

ਆਪਣੇ ਬਿਰਧ ਦੀ ਉਹ ਆਪ ਹੀ ਰੱਖਦਾ,
ਕਿਸੇ ਤਾਂਈ ਨਹੀ ਉਹ ਖਬਰ ਵੀ ਕਰਦਾ।

ਜਦ ਲੱਖ ਕਰੋੜਾਂ ਹੈ ਓਸ ਦਰਸ਼ਨ ਪਾਇਆ,
ਕਰਿ ਨਦਰੋਂ ਕਰਮ ਸਚਖੰਡੀ ਬਣਾਇਆ।

ਗੁਰਬਾਣੀ ਰਾਹੀ ਜਿਸ ਹੈ ਰਾਹ ਸੁਝਾਇਆ,
ਨਾਮ ਜਪਣ ਦੀ ਕਾਰੇ ਲਾਇਆ।

ਫਿਰ ਕਿਉਂ ਉਹ ਨਾ ਲਊਗਾ ਸਾਰ,
ਕਿਵੇਂ ਛੱਡੇਗਾ ਉਹ ਅੱਧ ਵਿਚਕਾਰ।

ਇਸ ਕਲਯੁੱਗ ਦੇ ਭਵਸਾਗਰ ਅੰਦਰ,
ਉਹ ਕਰੇਗਾ ਸਭਨਾਂ ਦਾ ਬੇੜਾ ਪਾਰ।

ਵਾਹ! ਕਰਤੇ ਕਿਆ ਹੈ ਖੇਲ ਬਣਾਇਆ,
ਕਿਤੇ ਪਲਾਂ ਵਿਚ ਕਿਤੇ ਜੁਗਾਂ ਵਿਚ ਹੈ ਅਭੇਦ ਕਰਾਇਆਂ।

ਲਿਖਦਿਆਂ ਲਿਖਦਿਆਂ ਕਰਤੇ ਨੇ,
ਹੁਣ ਪਤਾ ਨਹੀਂ ਕੀ ਫੁਰਨਾ ਪਾਇਆ।

ਮੰਨਣਾ ਪਊ ਜਸਜੀਤ ਸਿੰਹਾਂ ਕਿ,
ਟੋਹ ਨਹੀਂ ਸਤਿਗੁਰਾਂ ਕੈਸੀ ਵਾਟੇ ਪਾਇਆ।
Reply Quote TweetFacebook
Waheguru!!!!
Reply Quote TweetFacebook
ਮੇਰੇ ਸਤਗੁਰੂ ਪਿਆਰੇ ਤੇਰੇ ਦਰਸ਼ਨ ਤੋਂ ਅਸੀਂ ਵਾਰੇ
ਇਕ-੨ ਗੁਰਸਿਖ ਤੇਰਾ, ਤੈਨੂ ਬੇਚੈਨੀ ਵਿਚ ਪੁਕਾਰੇ
ਆਪਣੇ ਪਿਆਰਿਆਂ ਨੂੰ ਭਲਾ ਕੌਣ ਲਾਉਂਦਾ ਹੈ ਲਾਰੇ ?
ਕਰਦੇ ਹੁਣ ਕਿਰਪਾ ਮੇਰੇ ਪ੍ਰੀਤਮ, ਤੇ ਲਾ ਦੇ ਨਜ਼ਾਰੇ

ਭੁਲ ਜਾਓ ਕਿਰਪਾ ਕਰਕੇ ਸਾਡੇ ਅਵਗੁਣ ਸਾਰੇ
ਤੇਰੇ ਤੋਂ ਬਿਨਾ ਇੰਨਾ ਮੂਰਖਾਂ ਨੂੰ ਕੌਣ ਤਾਰੇ
ਸੁਣਿਆ ਹੈ ਬਹੁਤ ਤੇਰੇ ਗੁਰਸਿਖਾਂ ਕੋਲੋਂ ਤੇਰੇ ਬਾਰੇ
ਹੁਣ ਤੇ ਬਸ ਕਿਰਪਾ ਕਰਕੇ ਦੇ ਦੇ ਸੋਹਣੇ ਦਰਸਾਰੇ

ਕੀ ਕਰੀਏ ਇਹ ਪੰਜ ਭੂਤ ਨੇ ਬਹੁਤ ਹੀ ਕਰਾਰੇ
ਟੁਟ ਕੇ ਪੈ ਜਾਂਦੇ ਨੇ ਵਾਰੇ ਵਾਰੇ
ਏਕ ਤੂੰ ਹੀ ਕਰ ਸਕਦਾ ਹਾਂ ਕਿਰਪਾ ਮੇਰੇ ਪ੍ਰੀਤਮ ਪਿਆਰੇ
ਤੂੰ ਕਰਕੇ ਕਿਰਪਾ ਲਖਾਂ ਪੇਹ੍ਲਾਂ ਨੇ ਤਾਰੇ

ਵਿਛੜੇ ਫਿਰਦੇ ਹਾਂ ਤੇਰੇ ਤੋਂ ਜਨ੍ਮਾਰੇ-੨
ਲਾ-੨ ਹੁਣ ਆਪਣੇ ਚਰਨਾਰੇ
ਤੇਰੇ ਪਿਆਰੇ ਦਰਸ਼ਨਾਂ ਤੋਂ ਜਾਈਏ ਬਲਿਹਾਰੈ
ਨਾ ਧਨ,ਨਾ ਤਨ ਨਾ ਜਨਤ ਅਸੀਂ ਚਾਹੀਏ ਫੇਰੀ ਤੇਰੇ ਦਰਬਾਰੇ

ਕਰੋ ਤਰਸ ਤੇਰੇ ਵਰਗੇ ਰਾਜੇ ਦੇ ਨੌਕਰ ਫਿਰਦੇ ਨੇ ਮਾਰੇ ਮਾਰੇ
ਇਸ ਹਾਲਤ ਵਿਚ ਕੀ ਕੋਈ ਦਸੇ ਆਪਣੇ ਬਾਦਸਾਹ-ਸਲਾਮਤ ਬਾਰੇ
ਕਰ ਕਿਰਪਾ ਤੇ ਕਰ ਹੰਸ ਇਹ ਸਾਰੇ ਬਗ੍ਲਾਰੇ
ਅਸੀਂ ਹਾਂ ਆਸ ਲਾਈ ਬੇਠੇ ਕਦੋ ਸਾਡਾ ਪ੍ਰੀਤਮ ਪਿਆਰਾ ਪਧਾਰੇ

ਮੇਰੇ ਸਤਗੁਰੂ ਪਿਆਰੇ ਤੇਰੇ ਦਰਸ਼ਨ ਤੋਂ ਅਸੀਂ ਵਾਰੇ
ਇਕ-੨ ਗੁਰਸਿਖ ਤੇਰਾ, ਤੈਨੂ ਬੇਚੈਨੀ ਵਿਚ ਪੁਕਾਰੇ
ਆਪਣੇ ਪਿਆਰਿਆਂ ਨੂੰ ਭਲਾ ਕੌਣ ਲਾਉਂਦਾ ਹੈ ਲਾਰੇ ?

ਕਰਦੇ ਹੁਣ ਕਿਰਪਾ ਮੇਰੇ ਪ੍ਰੀਤਮ, ਤੇ ਲਾ ਦੇ ਨਜ਼ਾਰੇ


Bhul Chuk Maaf !!
Reply Quote TweetFacebook
Vaah Vaah! Khoob Kavita likhee hai.
Reply Quote TweetFacebook
Sorry, only registered users may post in this forum.

Click here to login