ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਾਡਾ ਬੇਨੂਰ ਹੁਸਨ, ਕਿਤੇ ਤੈਨੂੰ ਭਾ ਜਾਵੇ।

Posted by Kulbir Singh 
ਕਿਤੇ ਅੱਖਾਂ ਸਾਂਹਵੇਂ ਤੇਰਾ ਜਲਵਾ ਆ ਜਾਵੇ।
ਸਾਡਾ ਬੇਨੂਰ ਹੁਸਨ ਕਿਤੇ ਤੈਨੂੰ ਭਾ ਜਾਵੇ।

ਪਾਪਾਂ ਨਾਲ ਕਾਲਾ ਹੋਇਆ ਸਾਡਾ ਮਨ ਵੇ,
ਕਿਤੇ ਅੰਦਰਲੇ ਤੀਰਥਿ ਮਨ ਸਾਡਾ ਨ੍ਹਾ ਜਾਵੇ।

ਹਰ ਪਾਸੇ ਹੈ ਕਲਿਜੁਗ ਦਾ ਨੰਗਾ ਨਾਚ,
ਜੀਹਨੂੰ ਮਿਲਦਾ ਮੌਕਾ ਉਹ ਅੱਗ ਲਾ ਜਾਵੇ।

ਕੋਈ ਵਿਰਲਾ ਗੁਰਮੁਖਿ ਜਿਸ ਆਪਾ ਜਿਤਿਆ।
ਜੀਹਨੂੰ ਮਿਲੇ ਉਹਦੀ ਤ੍ਰਿਸ਼ਨਾ ਬੁਝਾ ਜਾਵੇ।

ਕਲਬੀਰ ਸਿੰਘ ਕੁਰਬਾਨ, ਜੋ ਪਿਰ ਨੂੰ ਭਾ ਜਾਵੇ;
ਸਾਰੇ ਪਾਸੇ ਉਹ ਬਹਿਜਾ ਬਹਿਜਾ ਕਰਾ ਜਾਵੇ।
Reply Quote TweetFacebook
Tapobani?
Reply Quote TweetFacebook
Today while writing this poem, "Kulbir Singh" got written spontaneously. I guess both pen-names can be used. Many poets in the past have used multiple pen names e.g. famous Urdu Shaaiyar Mirza Ghalib had two poet-names - "Ghalib" and "Asad". No poet can predict what he or she is going to write in his or her next poem.

Kulbir Singh
Reply Quote TweetFacebook
Vah Jee Vah!!!

Behja Behja karaati Bhai Sahib jeeo!!! cool smiley
Reply Quote TweetFacebook
ੴਵਾਹਿਗੁਰੂਜੀਕੀਫ਼ਤਹ॥


ਖੇਲੇ ਲੁਕਣ ਮੀਟੀਆਂ ਏਥੇ ਓਥੇ ਨਾ ਭੋਰਾ ਦਰਸ ਆਪਣਾ ਦਿਖਾਵਦਾ ਏ,
ਐਸੀ ਖੇਡ ਬਣਾਈ ਰੁਸਣ ਮਨਾਣ ਵਾਲੀ ਕਦੇ ਘੋੜੇ ਤੇ ਕਦੇ ਖੱਡੇ ਪਾਂਵਦਾ ਏ,
ਕਲਜੁਗ ਦੀ ਹੈ ਐਸੀ ਨ੍ਹੇਰੀ ਝੁੱਲੀ ਲਗਦਾ ਹੈ ਸਭ ਕੁਝ ਉੱਡ ਜਾਵਣਾ ਏ,
ਪਰ ਦਿਖਾਵੇ ਕਲਾ ਫਿਰ ਬਾਲ ਦੀਵਾ ਨ੍ਹੇਰੀ ਵਿਚ ਵੀ ਲਾਟ ਮਚਾਵਣਾ ਏ,
ਤੇਰੀਆਂ ਖੰਨਿਉ ਤਿਖੀਆ ਘੁੰਮਣ ਘੇਰੀਆ ਨਹੀ ਸਾਡੀ ਸਮਝ ਵਿਚ ਆਵਣੀਆਂ ਨੇ,
ਪੱਲ਼ਾ ਅੱਡ ਹਾੜੇ ਤੇਰੇ ਅੱਗੇ ਕਦੋਂ ਤੈਂ ਖੈਰਾਂ ਪਾਵਣੀਆਂ ਨੇ,
ਬਖਸ਼ ਅਵਗੁਣ ਦੇਹਿ ਸਮੱਤ ਆਪਣੀ ਤੈਥੋਂ ਕੁਝ ਵੀ ਨਹੀਂ ਲੁਕਾਂਵਦਾ ਏ,
ਜੈਸੀ ਕਲਾ ਵਰਤਾਈ ਸਤਿਗੁਰਾ ਪਹਿਲੇ ਜੁਗ ਅੰਦਰ ਅੱਜ ਵੀ ਕਰ ਕਿਰਪਾ ਕੀ ਰੁਕਾਂਵਦਾ ਏ,
ਜਸਜੀਤ ਸਿੰਘ ਕਿਸ ਗੱਲੋਂ ਦਾਤਾ ਜੀ ਸਾਡੀ ਝੋਲੀ ਤੇਰੇ ਨਾਮ ਖੁਣੋ ਸੱਖਣੀ ਹੋਵਦੀਂ ਏ,
ਕਰਿ ਕਿਰਪਾ ਕਰੋ ਬੇਨੂਰਿਆਂ ਨੂੰ ਹੁਸਨ ਵਾਲੇ ਕਿਹੜੀ ਗੱਲੋ ਅੱਜ ਅਟਕ ਲਗੋਵਦੀਂ ਏ।
Reply Quote TweetFacebook
Vaah! Vaah! Bhai Jasjit Singh jeeo, Sohna Kalaam Pariya jee.

Kulbir Singh
Reply Quote TweetFacebook
ਖੇਡੇ ਲੁਕਣ ਮੀਟੀਆਂ, ਸਾਈਂ ਮੇਰਾ ਮੇਰੇ ਨਾਲ,
ਦਰਸ ਭੋਰਾ ਆਪਣਾ ਨਾ, ਮੈਨੂੰ ਦਿਖਾਂਵਦਾ ਏ I
ਖੇਡ ਬਣਾਈ ਐਸੀ, ਰੁਸਣ ਮਨਾਣ ਵਾਲੀ,
ਕਦੇ ਘੋੜੇ ਤੇ ਚੜ੍ਹਾਵੇ, ਤੇ ਕਦੇ ਖੱਡੇ ਪਾਂਵਦਾ ਏ I

ਕਲਜੁਗ ਦੀ ਐਸੀ, ਨ੍ਹੇਰੀ ਪਈ ਝੁੱਲੀ ਜਾਂਦੀ,
ਲਗਦਾ ਹੈ ਸਭ ਕੁਝ, ਹੁਣ ਉੱਡ ਜਾਵਣਾ ਏ I
ਦਿਖਾਵੇ ਕਲਾ ਫਿਰ, ਦੀਵਾ ਬਾਲ ਕੇ ਨ੍ਹੇਰੀ ਵਿਚ,
ਰੋਸ਼ਨੀ ਦਿਖਾਂਦਾ ਤੇ ਲਾਟ ਮਚਾਵਾਂਦਾ ਏ I

ਖੰਨਿਉ ਤਿੱਖੀ ਸਿੱਖੀ ਤੇਰੀ, ਘੁੰਮਣ ਘੇਰੀਆਂ ਚ ਜਾਨ ਫੱਸੀ,
ਨਹੀਂ ਸਾਡੀ ਸਮਝ ਵਿਚ, ਬਾਤ ਤੇਰੀ ਆਂਵਦੀ ਏ I
ਪੱਲ਼ਾ ਅੱਡ, ਹਾੜੇ ਤੇਰੇ ਅੱਗੇ ਮੈਂ ਪਾਂਵਦੀ ਵੇ,
ਕਦੋਂ ਤੈਂ ਖੈਰ, ਝੋਲੀ ਸਾਡੀ ਵਿੱਚ ਪਾਵਣੀ ਏ I

ਬਖਸ਼ ਅਵਗੁਣ ਮੇਰੇ, ਦੇਹਿ ਸਮੱਤ ਸਾਈਂਆਂ,
ਤੈਥੋਂ ਕੁਝ ਗੁੱਝਾ ਨਹੀਂ, ਨਾ ਹੀ ਮੈਂ ਲੁਕਾਂਵਦਾ ਜੇ I
ਜੈਸੀ ਕਲਾ ਵਰਤਾਈ ਸਤਿਗੁਰ, ਪਹਿਲੇ ਜੁਗ ਅੰਦਰ ਤੁਸੀਂ,
ਅੱਜ ਵੀ ਜੇ ਕਰੋ ਕਿਰਪਾ, ਤੁਹਾਨੂੰ ਕੀ ਰੁਕਾਂਵਦਾ ਜੇ I

ਕਿਸ ਗੱਲੋਂ ਦਾਤਾ ਜੀ, ਝੋਲੀ ਮੇਰੀ ਸਖਣੀ ਜੇ,
ਜਸਜੀਤ ਸਿੰਘ ਦੱਰ ਤੇਰੇ, ਨਾਮ ਲੱਈ ਪੁਕਾਰਦੀ ਏ I
ਕਰਿ ਕਿਰਪਾ, ਕਰੋ ਬੇਨੂਰਿਆਂ ਨੂੰ ਹੁਸਨ ਵਾਲੇ,
ਕਿਹੜੀ ਗੱਲ ਅੱਜ ਪਈ, ਅਟਕ ਲਗਾਂਵਦੀ ਏ।


Veer Jasjit Singh, please excuse me for using your poem for this poem.
Reply Quote TweetFacebook
Excellent work Bhai MB Singh jeeo.
Reply Quote TweetFacebook
Sorry, only registered users may post in this forum.

Click here to login