ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਿਯਾਸੀ ਦਾਸੀ .....

Posted by piyasi chatrik 

ਦਾਸੀ ਦਰ ਖੜੀ ਪਿਯਾਸੀ ,
ਮੈ ਉਡੀਨੀ ਭਈ ਦੇਵਾਨੀ ,

ਜਨਮ ਜਨਮ ਦੀ ਮੈ ਵਿਛੁੜੀ ,
ਹੋਈ ਦੁਹਾਗਣ ਮੈ ਫਿਰੰਦੀ ,

ਨੀਰ ਵਹੈ ਮੈ ਰਹਾ ਰੋਵਨਦੀ ,
ਹਥ ਜੋੜ ਮੈ ਕਰ ਬੇਨੰਤੀ ,

ਦਾਸੀ ਦਰ ਖੜੀ ਪਿਯਾਸੀ ,
ਆਸ ਕਰ ਕਰ ਚਾਤ੍ਰਿਕ ਜਿਵੰਦੀ,

ਇਕ ਬੂੰਦ ਚਾਤ੍ਰਿਕ ਹੈ ਮੰਗਦੀ,
ਇਕ ਬੂੰਦ ਦੀ ਆਸ ਚਾਤ੍ਰਿਕ ਹੈ ਰਖਦੀ ,

ਮੋਹਨ ! ਇਕ ਸੁੰਨ ਲੈ ਬੇਨੰਤੀ,
ਤੇਰੇ ਚਰਨਾ ਦੀ, ਮੈ ਹੋਏ ਰਹਾਂ ਦਾਸੀ ............


~ਪਿਯਾਸੀ ਚਾਤ੍ਰਿਕ~

Chota veer
Reply Quote TweetFacebook
Wah Ji Wah!!!
Reply Quote TweetFacebook
ਜੋਬਨ ਸਾਰਾ ਬੀਤ ਚਲਿਆ, ਪਿਰ ਨੇ ਨਾ ਅੰਗ ਲਾਈ।
ਐਸੀ ਨਾਰਿ ਦਾ ਕੀ ਜੀਣਾ, ਜੋ ਪਿਰ ਦੇ ਨਾ ਮਨਿ ਭਾਈ।

ਸੋਲਾਂ ਭਾਂਵੇ ਸ਼ੀਂਗਾਰ ਕਰ, ਨੌ-ਲੱਖਾ ਭਾਂਵੇਂ ਹਾਰ ਪਹਿਰ।
ਜੇ ਪਿਰ ਨੇ ਨਾ ਨੈਨੀਂ ਤੱਕੀ, ਬਿਰਥੀ ਤੇਰੀ ਘਾਲ ਜਾਈ।

ਐਸਾ ਕਰਿ ਸ਼ੀਂਗਾਰ ਮੁੰਧੇ, ਜੋ ਪਿਰ ਦੀ ਨਜ਼ਰ ਖਿੱਚੇ।
ਪਿਰ ਨੂੰ ਜੋ ਰੀਝਾ ਲਵੇ, ਸੋਹਾਗਣਿ ਹੁੰਦੀ ਨਾਰਿ ਸਾਈ।

ਤਪੋਬਨੀ ਉਸ ਤੇ ਕੁਰਬਾਨ, ਪਿਰ ਨੇ ਜੋ ਰਾਣੀ ਕੀਤੀ।
ਪਿਰ ਜਿਸ ਨੂੰ ਤਜ ਨਾ ਸਕੇ, ਸਭ ਤੋਂ ਉਚ ਉਹਦੀ ਵਡਾਈ।
Reply Quote TweetFacebook
Vaheguroo!!!
Reply Quote TweetFacebook
ਧੰਨ ਓਹ ਆਇਆ ਜਿਨ ਇਸ ਜਨਮ ਦਾ ਮਨੋਰਥ ਬੁਝਾ
ਧੰਨ ਓਹ ਆਇਆ ਜੋ ਆਪਣੇ ਪਿਆਰੇ ਦੀ ਸਿਫਤ-ਸਲਾਹ ਚ ਰੁਝਾ

ਓਹ ਵਡਭਾਗੀ ਜਿਨੇ ਇਸ ਜੀਵਨ ਦੀ ਸਾਰ ਹੈ ਜਾਣੀ
ਓਹ ਵਡਭਾਗੀ ਜਿਨੇ ਗੁਰੂ ਦੀ ਗੋਦੀ ਮਾਣੀ

ਬਹੁਤ ਪਿਆਰਾ ਜਿਨੇ ਅਮ੍ਰਿਤ ਛ੍ਕਇਆ
ਬਹੁਤ ਪਿਆਰਾ ਜੋ ਗੁਰੂ ਦੀ ਰਹਤ ਤੇ ਪਕੇਆ

ਓਹਦੇ ਭਾਗ ਨਿਆਰੇ ਜਿਨੇ ਨਾਮ ਦਾ ਰਸ ਹੈ ਪੀਤਾ
ਓਹਦੇ ਭਾਗ ਨਿਆਰੇ ਜਿਨੇ ਬਾਣੀ ਦਾ ਆਨੰਦ ਹੈ ਲੀਤਾ


Bhul Chuk Maaf !!
Reply Quote TweetFacebook
Sorry, only registered users may post in this forum.

Click here to login