ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Khalsa Niyaara Kio?

Posted by Vista 
Khalsa Niyaara Kio?
August 18, 2010 11:56AM
A Beautiful write up by Bhai Harbans Singh jee Ludhiana

ਖ਼ਾਲਸਾ ਨਿਆਰਾ ਕਿਉਂ?

ਕਿਉਂਕਿ:-

1. ਇਹ ਨਾਨਕ ਜੋਤਿ ਦਸਮ ਪਾਤਸ਼ਾਹ ਦਾ ਖ਼ਾਸ ਰੂਪ ਹੈ।
2. ਇਸ ਦੀ ਸਾਬਤ ਸੂਰਤ ਤੇ ਸਿਰ ਦਸਤਾਰ ਹੈ।
3. ਇਹ ਪੰਜ ਕਕਾਰ ਦਾ ਧਾਰਨੀ ਹੈ।
4. ਇਹ ਖੰਡੇ ਦੀ ਪਾਹੁਲ ਲੈ ਕੇ (ਅੰਮ੍ਰਿਤ ਛੱਕ ਕੇ) ਗੁਰੂ ਵਾਲਾ ਬਣਿਆ ਹੋਇਆ ਹੈ, ਨਿਗੁਰਾ ਨਹੀਂ।
5. ਇਸਨੇ ਦੁਨਿਆਵੀ ਗਹਿਣੇ ਛੱਡ ਕੇ “ਹਰਿ ਨਾਮ” ਦਾ ਹਾਰ ਪਾਇਆ ਹੋਇਆ ਹੈ।
6. ਇਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ।
7. ਇਹ ਨਾਮ ਜਪਦਾ, ਧਰਮ ਦੀ ਕਿਰਤ ਕਰਦਾ ਅਤੇ ਵੰਡ ਕੇ ਛਕਦਾ ਹੈ।
8. ਇਹ ਗੁਰ ਹੁਕਮਾਂ ਅਨੁਸਾਰ ਚਲਦਾ ਹੈ।
9. ਇਹ ਨਾਮ, ਦਾਨ, ਇਸ਼ਨਾਨ ਦੇ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੈ।
10. ਇਹ ਵਿਕਾਰੀ ਭੋਜਨ ਨਹੀਂ ਛਕਦਾ।
11. ਇਹ ਨਸ਼ਿਆਂ ਦਾ ਸੇਵਨ ਨਹੀਂ ਕਰਦਾ।
12. ਇਹ ਪਰ-ਧਨ, ਪਰ-ਤਨ, ਪਰ-ਨਿੰਦਾ ਤੋਂ ਬਚ ਕੇ ਰਹਿੰਦਾ ਹੈ।
13. ਇਸਦਾ ਸੀਲ ਸੁਭਾ ਹੈ ਅਤੇ ਮਿੱਠਾ ਬੋਲਦਾ ਹੈ।
14. ਇਹ ਨਿਵ ਕੇ ਚਲਦਾ ਹੈ, ਮਾਣ ਹੁੰਦੇ ਹੋਏ ਨਿਮਾਣਾ ਤੇ ਤਾਣ ਹੁੰਦੇ ਹੋਏ ਨਿਤਾਣਾ ਰਹਿੰਦਾ ਹੈ।
15. ਇਹ ਆਪਣੇ ਮਨ ਦੀ ਮੱਤ ਮਗਰ ਨਹੀਂ ਚਲਦਾ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦਾ ਹੈ।
16. ਇਹ ਸਾਕਤਾਂ ਦੇ ਨਾਚ ਗਾਣਿਆਂ ਵਿਚ ਲੁਫਤ ਨਹੀਂ ਹੁੰਦਾ।
17. ਇਹ ਸਾਧ ਸੰਗਤ ਸੱਚ-ਖੰਡ ਵਿਚ ਜਾ ਕੇ ਹਰਿ ਜਸ ਦੀਆਂ ਘੁੰਮਰਾਂ ਪਾਉਂਦਾ ਹੈ।
18. ਇਹ ਗੰਦ ਮੰਦ ਦੇ ਛੱਪੜਾਂ ਕਿਨਾਰੇ ਬਗਲ ਸਮਾਧ ਲਗਾ ਕੇ ਡੱਡਾਂ ਮੱਛੀਆਂ ਫੜ ਫੜ ਨਹੀਂ ਖਾਂਦਾ।
19. ਇਹ ਸਾਧ ਸੰਗਤ ਮਾਨ-ਸਰੋਵਰ ਤੇ ਜਾ ਕੇ ਗੁਰਮੁਖ ਹੰਸਾਂ ਦਾ ਚੋਗ (ਸ਼ਬਦ ਰੂਪ ਹੀਰਾ ਮੋਤੀ)
ਚੁਗਦਾ ਹੈ।
20. ਇਹ ਥੋੜਾ ਖਾਂਦਾ, ਥੋੜਾ ਸੌਂਦਾ ਤੇ ਥੋੜਾ ਬੋਲਦਾ ਹੈ।
21. ਇਸ ਆਸਾ ਵਿਚ ਨਿਰਾਸ (ਨਿਰ-ਆਸ) ਰਹਿੰਦਾ ਹੈ।
22. ਇਹ ਗੁਰਬਾਣੀ ਪੜ੍ਹਦਾ, ਸੁਣਦਾ, ਗਾਉਂਦਾ ਤੇ ਵਿਚਾਰਦਾ ਹੈ ਅਤੇ ਉਸ ਅਨੁਸਾਰ ਜੀਵਨ ਢਾਲਦਾ
ਹੈ।
23. ਇਹ ਅਕਾਲ ਪੁਰਖ਼ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ।
24. ਇਹ ਪੰਜਾਂ ਚੌਧਰੀਆਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਦੀ ਸਰਦਾਰੀ ਤੋਂ ਆਜ਼ਾਦ ਹੈ।
25. ਇਹ ਠੱਗੀ ਠੋਰੀ ਨਹੀਂ ਮਾਰਦਾ, ਸਤਿ ਦਾ ਵਿਉਹਾਰ ਕਰਦਾ ਹੈ।
26. ਇਹ ਨਾ ਕਿਸੇ ਕੋਲੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰ ਦਿੰਦਾ ਹੈ।
27. ਇਹ ਪਰਉਪਕਾਰੀ ਹੈ, ਦੁਸ਼ਟਾਂ ਨੂੰ ਗਾਲਦਾ ਹੈ ਤੇ ਗਰੀਬਾਂ, ਮਜ਼ਲੂਮਾਂ ਨੂੰ ਪਾਲਦਾ ਹੈ।
28. ਇਹ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਦਾ।
29. ਇਹ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਦਸ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਆਤਮਕ ਸਰੂਪ ਸ੍ਰੀ
ਗੁਰੂੁ ਗ੍ਰੰਥ ਸਾਹਿਬ ਨੂੰ ਮੰਨਦਾ ਹੈ।
30. ਇਹ ਜਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ-ਅਪਸ਼ਗਨ, ਤਿੱਥ, ਮਹੂਰਤ, ਗ੍ਰਹਿ,
ਰਾਸ਼ੀ, ਸਰਾਧ, ਪਿਤਰ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਜੱਗ, ਹੋਮ, ਤਰਪਣ,
ਸਿਖਾ ਸੂਤ, ਭੱਦਣ, ਵਰਤ, ਤਿਲਕ, ਜੰਝੂ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ
ਕਰਮਾਂ ਤੇ ਵਿਸ਼ਵਾਸ ਨਹੀਂ ਰੱਖਦਾ।
31. ਇਹ ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਦਾ। ਇਸ ਦੇ ਜਨਮ ਸੰਸਕਾਰ, ਅੰਮ੍ਰਿਤ
ਸੰਸਕਾਰ, ਅਨੰਦ ਸੰਸਕਾਰ, ਮ੍ਰਿਤਕ ਸੰਸਕਾਰ ਨਿਆਰੀ ਭਾਂਤ ਦੇ ਹਨ।
32. ਇਹ ਸੁਰਗਾਂ ਬਹਿਸ਼ਤਾਂ ਦੇ ਚੱਕਰਾਂ ਵਿਚ ਨਹੀਂ ਪੈਂਦਾ ਸਗੋਂ ਆਪਣੇ ਸਤਿਗੁਰੂ ਦੇ ਚਰਨਾਂ ਦਾ ਭੌਰਾ
ਬਣ ਕੇ ਰਹਿੰਦਾ ਹੈ।
33. ਇਹ ਇਕ ਦੂਜੇ ਨੂੰ ਮਿਲਣ ਅਤੇ ਵਿਛੜਨ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਹਿ’ ਬੁਲਾਉਂਦਾ ਹੈ।
34. ਇਹ ਜੰਗਾਂ ਯੁੱਧਾਂ ਵਿਚ ਚੜ੍ਹਾਈ ਦੇ ਜਿੱਤ ਸਮੇਂ, ਪੰਥਕ ਇਕੱਠਾ ਜਾਂ ਦੀਵਾਨ/ਕਾਰਜ ਦੀ ਸਮਾਪਤੀ
ਸਮੇਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦਾ ਹੈ।
35. ਇਹ ਦੇਸ਼ ਕਾਲ ਦੀਆਂ ਹੁੱਦਾਂ ਨੂੰ ਨਹੀਂ ਮੰਨਦਾ, ਸਾਰੇ ਸੰਸਾਰ, ਸਾਰੀ ਖਲਕਤ ਨੂੰ ਕਰਤੇ ਅਕਾਲ
ਪੁਰਖ ਦੀ ਰਚਨਾ ਸਮਝਦਾ ਹੋਇਆ ਸਾਿਗੁਰੂ ਦੇ ਇਨ੍ਹਾਂ ਬਚਨਾਂ ਨੂੰ ਧਿਆਨ ਵਿੱਚ ਰੱਖਦਾ ਹੈ

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
(ਕਾਨੜਾ ਮ: 5, ਪੰਨਾ-1299)

36. ਇਹ ਸਰਬੱਤ ਦਾ ਭਲਾ ਮੰਗਦਾ ਹੈ।
37. ਇਸ ਵਿਚ ਖੋਟ ਨਹੀਂ, ਇਹ ਖ਼ਾਲਸ (ਫੁਰੲ) ਹੈ।

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੇ ਬਿਪਰਨ ਕੀ ਰੀਤ
ਮੈ ਨ ਕਰਉ ਇਨ ਕੀ ਪਰਤੀਤ॥
Reply Quote TweetFacebook
Re: Khalsa Niyaara Kio?
August 18, 2010 12:36PM
Very nice write up that summarizes the saliant attributes of Khalsa.

Kulbir Singh
Reply Quote TweetFacebook
Sorry, only registered users may post in this forum.

Click here to login