ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਕਾਲ ਤਖ਼ਤ ਸੈਕਟਰੀਏਟ - ਖ਼ਾਲਸਾ ਵਿਧਾਨ ਨੂੰ ਖੋਰਾ

Posted by JASJIT SINGH 
ਅਕਾਲ ਤਖ਼ਤ ਸੈਕਟਰੀਏਟ - ਖ਼ਾਲਸਾ ਵਿਧਾਨ ਨੂੰ ਖੋਰਾ


ਗੁਰੂ ਪਿਆਰਿਉ,

ਵਾਹਿਗੁਰੂ ਹੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਜਿਥੇ ਪਿਛਲੇ ਦਿਨਾਂ ਵਿਚ ਆਏ ਭੂਚਾਲ ਨੇ ਹੇਅਟੀ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਲਈ ਅਤੇ ਲੱਖਾਂ ਹੀ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਉਥੇ ਹੀ ਖ਼ਾਲਸਾ ਦੇਸ਼ ਵਾਸੀਆ ਨੂੰ ਵੀ ਇਸਤੋਂ ਕੁਝ ਦਿਨ ਪਹਿਲਾ ਜਾਨੋਂ ਤਾਂ ਨਹੀ ਮਾਰਿਆ ਪਰ ਖ਼ਾਲਸਾ ਵਿਧਾਨ ਨੂੰ ਕਤਲ ਕਰ ਲੱਖਾਂ ਸਿੱਖਾਂ ਨੂੰ ਘਰਾਂ ਵਿਚ ਰਹਿੰਦਿਆਂ ਹੋਇਆ ਵੀ ਬੇਘਰੇ ਕਰ ਦਿੱਤਾ ਹੈ। ਸਥਾਪਿਤ ਹੋ ਚੁਕੇ ਨਾਨਕਸ਼ਾਹੀ ਕੈਲੰਡਰ ਜਿਸ ਨਾਲ ਜਿਥੇ ਇਕ ਜਿਊਦਾਂ ਦਿਲ ਕੌਮ ਦੀ ਜ਼ਮੀਰ ਜੁੜੀ ਹੋਈ ਸੀ ਉਸਨੂੰ ਪਟਕਾ ਪਟਕਾ ਕੇ ਇਸ ਉਤੇ ਧੱਕਾਸ਼ਾਹੀ ਕਲੰਡਰ ਦਾ ਨਕਾਬ ਚੜਾ ਕੇ ਫਾਂਸੀ ਚਾੜ ਦਿੱਤਾਂ ਗਿਆ ਹੈ। ਇਹ ਸਾਰਾ ਕਾਰਾ ਹੋਰ ਕਿਤੇ ਨਹੀਂ ਸ੍ਰੀ ਅਕਾਲ ਬੁੰਗੇ (ਅਕਾਲ ਤਖ਼ਤ) ਦੇ ਬਰਾਬਰ ਇਕ ਵੱਖਰਾ ਤਖ਼ਤ ਖੜਾ ਕਰਕੇ ਕੀਤਾ ਗਿਆ ਹੈ ਜਿਸਦਾ ਨਾਂਉ ਅਕਾਲ ਤਖ਼ਤ ਨਾਲ ਮਿਲਦਾ ਜੁਲਦਾ “ਅਕਾਲ ਤਖ਼ਤ ਸੈਕਟਰੀਏਟ” ਰੱਖ ਦਿੱਤਾ ਗਿਆ ਹੈ।

ਮੀਰੀ-ਪੀਰੀ ਦੇ ਮਾਲਕ, ਬਡ ਯੋਧਾ ਪਰਉਪਕਾਰੀ ਛਠਮ ਪੀਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖ਼ਤ ਦੇ ਮੁਕਾਬਲੇ ਖੜਾ ਕੀਤਾ ਇਹ ਬੰਦ ਕਮਰਾ ਯੋਧਿਆਂ ਬਹਾਦਰਾਂ ਦੀ ਕੌਮ ਦਾ ਸਾਹ ਸੱਤ ਮੁਕਾਉਣ ਲਈ ਵਰਤਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ ਤੋਂ ਹਟਵਾਂ ਇਹ ਕਮਰਾ ਜਥੇਦਾਰਾਂ ਦੇ ਨਿੱਜੀ ਬੈਠਣ ਜਾਂ ਆਉ ਭਗਤ ਦਾ ਸਥਾਨ ਤਾਂ ਹੋ ਸਕਦਾ ਪਰ ਇਹ ਤਖ਼ਤ ਸਾਹਿਬ ਦਾ ਬਦਲ ਕਤਈ ਹੀ ਨਹੀ ਹੋ ਸਕਦਾ। ਭਾਵੇ ਕਿ ਸਿੱਖੀ ਵਿਚ ਇਮਾਰਤਾਂ ਨੂੰ ਕੋਈ ਵਿਸ਼ੇਸ਼ ਸਥਾਨ ਨਹੀਂ ਪਰ ਜੋ ਅਸਥਾਨ ਗੁਰੂ ਸਾਹਿਬ ਨੇ ਆਪ ਸਾਜ ਕੇ ਮੀਰੀ ਤੇ ਪੀਰੀ ਦੀ ਕਾਰ ਚਲਾਵਣ ਲਈ ਇਸ ਜਗਤ ਵਿਖੇ ਸਾਜੇ ਹੋਣ ਉਹ ਹਰੇਕ ਸਿੱਖ ਨੂੰ ਜਾਨ ਤੋਂ ਵੀ ਵੱਧ ਪਿਆਰੇ ਹਨ। ਉਨਾਂ ਦਾ ਸਤਿਕਾਰ ਹਰੇਕ ਸਿੱਖ ਜੀਅ ਜਾਨ ਤੋਂ ਵੱਧ ਕਰਦਾ ਹੈ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਉਦਾਹਰਣ ਕਿਸੇ ਨੂੰ ਵੀ ਭੁੱਲੀ ਨਹੀਂ ਹੋਈ। ਦੂਰ ਕੀ ਜਾਣਾ ਸਿੱਖੀ ਦੀ ਜਿੰਦ ਜਾਨ ਕੱਢਣ ਲਈ ਜੂਨ ਚੁਰਾਸੀ ਦਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀ ਸਾਨੂੰ ਭੁੱਲ ਗਿਆ ਹੈ?

ਮਲੇਛਾ ਨੇ ਵੇਖ ਲਿਆ ਸੀ ਕਿ ਟੈਕਾਂ ਤੋਪਾਂ ਨਾਲ ਢਾਹਿਆ ਤਖ਼ਤ ਫਿਰ ਉਵੇਂ ਦਾ ਉਵੇਂ ਹੀ ਖਲੋਤਾ ਹੈ, ਸੌ ਉਨ੍ਹਾਂ ਦੇ ਜ਼ਿਹਨ ਅੰਦਰ ਇੱਕ ਗੱਲ ਵਸ ਗਈ ਕਿ ਸਿੱਖ ਮਾਰਿਆ ਨਹੀਂ ਮੁਕਣੇ ਤੇ ਤਖ਼ਤ ਢਾਹਿਆਂ ਨਹੀਂ ਢਹਿਣਾ ਤਾਂ ਫਿਰ ਹੋਰ ਕੀ ਹੀਲ਼ਾ ਵਰਤਿਆ ਜਾਵੇ ਕਿ ਸਿੱਖ ਕੌਮ ਦੀ ਚੜਦੀ ਕਲਾਂ ਖੇਰੂਂ ਖੇਰੂਂ ਕੀਤੀ ਜਾ ਸਕੇ ਤੇ ਖ਼ਾਲਸਾ ਸਪਿਰਟ ਦੀ ਆਬਰੂਹ ਕੁਚਲੀ ਜਾ ਸਕੇ ਸੌ ਮਲੇਛ ਨੇ ਹੁਣ ਨਵੀਂ ਚਾਲ ਖੇਡੀ ਹੈ ਕਿ ਸਿੱਖਾਂ ਨੂੰ ਤਾਂ ਪਿਆ ਦਿਉ ਖੁੱਲੇ ਨਸ਼ੇ ਤੇ ਤਖ਼ਤ ਦੀ ਕਰ ਦਿਉ ਤਬਦੀਲੀ, ਕਰੋ ਇਵੇਂ ਕਿ ਭਾਫ਼ ਵੀ ਨਾ ਨਿਕਲੇ। ਔਰ ਇਸ ਰਣਨੀਤੀ ਵਿਚ ਮਲੇਛ ਨੂੰ ਕਾਫੀ ਕਾਮਯਾਬੀ ਮਿਲੀ ਹੈ। ਦੇਖੋ ਖ਼ਾਲਸਾ ਜੀ ਅੱਜ ਪੰਜਾਬ ਦਾ ਹਾਲ ਪੂਰੇ ਹਿੰਦੋਸਤਾਨ ਵਿਚੋਂ ਸਭ ਤੋਂ ਵੱਧ ਸ਼ਰਾਬ ਤੇ ਕਬਾਬ ਅੱਜ ਪੰਜਾਬ ਵਿਚ ਵਿਕ ਰਿਹਾ ਹੈ। ਹੁਣ ਤਾਂ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਵਿਚ ਸਿੱਖਾਂ ਦੀ ਪਛਾਣ ਸ਼ਰਾਬ ਤੇ ਕਬਾਬ ਹੀ ਰਹਿ ਗਈ ਹੈ। ਇਸ ਗੱਲ ਦੀ ਪ੍ਰੋੜਤਾ ਵਾਸਤੇ ਦਾਸ ਆਪਣੀ ਸਿੰਘਣੀ ਨਾਲ ਵਾਪਰੀ ਵਾਰਤਾਲਾਪ ਵਿਚੋਂ ਦੇਣਾ ਚਾਹੇਗਾ। ਪਿਛੇ ਜਿਹੇ ਕੁਝ ਸਮਾਂ ਹੋਇਆ ਇੱਕ ਸਿੱਖੀ ਤੋਂ ਨਾਵਾਕਫ਼ ਬੀਬੀ ਜੋ ਕਿ ਹਿੰਦੁਸਤਾਨ ਦੇ ਮੱਧ ਵਿਚਲ਼ੀ ਸਟੇਟ ਤੋਂ ਸੀ ਸਿੰਘਣੀ ਨੂੰ ਮਿਲੀ ਕਿਉਂਕਿ ਸਿੰਘਣੀ ਦੇ ਦਸਤਾਰ ਸਜਾਈ ਹੋਈ ਸੀ ਇਸ ਕਰਕੇ ਆਮ ਤੌਰ ਤੇ ਬਾਹਰਲੇ ਮੁਲ਼ਖਾਂ ਵਿਚ ਜਦੋਂ ਕੋਈ ਹੋਰ ਹਿੰਦੋਸਤਾਨੀ ਔਰਤ ਸਿੰਘ ਬੀਬੀ ਨੂੰ ਮਿਲਦੀ ਹੈ ਤਾਂ ਗੁਰੂ ਸਾਹਿਬ ਦੇ ਬਖਸ਼ੇ ਇਸ ਤਾਜ਼ ਦੀ ਤਾਰੀਫ਼ ਕਰੇ ਬਿਨਾਂ ਨਹੀ ਰਹਿੰਦੀ ਇਹ ਵੱਖਰੀ ਗੱਲ ਹੈ ਕਿ ਕਈ ਪੰਜਾਬਣ ਕਹਾਉਦੀਆਂ ਭਾਵੇਂ ਨੱਕ ਬੁੱਲ ਵੀ ਚੜਾਉਦੀਆਂ ਹਨ। ਖੈਰ ਗੱਲ ਚਲ ਰਹੀ ਸੀ ਗੈਰ ਪੰਜਾਬਣ, ਸਿੱਖੀ ਤੋਂ ਅਣਜਾਣ ਇੱਕ ਬਾਹਰਲੀ ਸਟੇਟ ਦੀ ਬੀਬੀ ਦੀ, ਕੇਸਕੀ (ਦਸਤਾਰ) ਦੀ ਅਹਿਮੀਅਤ ਪੁਛਣ ਤੋਂ ਬਾਅਦ ਜਦ ਗੱਲ ਖਾਣ ਪੀਣ ਦੀ ਜਾਣਕਾਰੀ ਬਾਰੇ ਆਈ ਤਾਂ ਉਸ ਬੀਬੀ ਨੇ ਕਿਹਾ “ਮੈਨੇ ਤੋਂ ਸੁਨਾ ਹੈ ਕਿ ਸਿੱਖ ਸ਼ਰਾਬ ਔਰ ਮੀਟ ਬਹੁਤ ਖਾਤੇ ਹੈ ਪੰਜਾਬ ਤੋ ਆਜ ਇਸ ਬਾਤ ਮੇਂ ਬਹੁਤ ਮਸ਼ਹੂਰ ਹੈ ਔਰ ਆਪ ਬਤਾ ਰਹੇ ਹੋ ਕਿ ਸਿੱਖ ਤੋ ਇਨ ਕੋ ਹਾਥ ਭੀ ਨਹੀਂ ਲਗਾਤੇ” ਇਸਤਰਾਂ ਦੀ ਮਸ਼ਹੂਰੀ ਅੱਜ ਪੰਜਾਬ ਦੀ ਹੋ ਰਹੀ ਹੈ ਖ਼ਾਲਸਾ ਜੀ। ਇਸ ਵਿਚ ਸ਼ੱਕ ਵੀ ਕੋਈ ਨਹੀਂ ਅੱਜ ਪੰਜਾਬ ਦਾ ਕੋਈ ਕਸਬਾ ਜਾਂ ਸ਼ਹਿਰ ਵੇਖ ਲਉ ਇਹ ਹੁਣ ਆਮ ਬਾਤਾਂ ਨੇ ਪਰ ਗੱਲ ਤਾਂ ਹੁਣ ਇਸਤੋਂ ਵੀ ਅੱਗੇ ਚਲੀ ਗਈ ਹੈ ਕਿ ਭਾਂਤ ਭਾਂਤ ਦੇ ਮਾਰੂ ਨਸ਼ੇ ਚਲ ਪਏ ਹਨ। ਕਿਸ ਨੂੰ ਜਾ ਕੇ ਇਹ ਹਾਲ ਸੁਣਾਈਏ!

ਦਾਸ ਇਸ ਸ਼ੋਸ਼ਲ ਇਸ਼ੂ ਤੋਂ ਬਚਦਾ ਹੋਇਆ ਹੁਣ ਸਿਧਾਂਤਕ ਇਸ਼ੂ ਵਲ ਨੂੰ ਆਵੇ ਕਿ ਪੰਜਾਬ ਦੇ ਸਿੱਖਾ ਦੀ ਬਹੁਤਾਂਤ ਪਨੀਰੀ ਤਾਂ ਮਲੇਛ ਦੇ ਕਬਜ਼ੇ ਵਿਚ ਆ ਗਈ ਹੈ। ਰਹੀ ਗੱਲ ਅਕਾਲ ਤਖ਼ਤ ਦੇ ਸਿਧਾਂਤ ਦੀ ਤਾਂ ਉਸਦਾ ਉਨ੍ਹਾਂ ਇਹ ਹੱਲ ਕੱਢਿਆ ਕਿ ਹੋਲੀ ਹੋਲੀ ਅਕਾਲ ਤਖ਼ਤ ਨੂੰ ਕਿਸੇ ਬੰਦ ਕਮਰੇ ਵਿਚ ਤਬਦੀਲ ਕਰ ਦਿਉ ਤਾਂ ਕਿ ਕੋਈ ਬੇਹੂਦਾ ਫੈਸਲਾ ਕਰ ਕੇ ਮਰਿਆ ਸੱਪ ਕੌਮ ਦੇ ਗਲ ਪਾ ਦਿਉ ਜਿਸ ਨਾਲ ਸੱਪ ਵੇਖ ਆਪੇ ਬਹੁਤ ਜਾਣਿਆ ਕਹੀ ਜਾਣਾ ਬਈ ਵੇਖਿਉ ਕਿਤੇ ਹੱਥ ਨਾ ਲਾਇਓ ਇਸ਼ਾਰਾ ਤਾਂ ਸਮਝ ਹੀ ਗਏ ਹੋਵੇਗੇ ਕੇ ਅਨਿੰਨ ਸਿੱਖਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਕਹਿ ਚੁੱਪ ਹੀ ਰਹਿਣਗੇ। ਬਾਕੀ ਹੈ ਤਾਂ ਮਰਿਆ ਸੱਪ ਹੀ ਇਨਾਂ ਦਾ ਆਪਣਾ ਕੁਝ ਵਿਘੜਨਾ ਨਹੀਂ।

ਆਪ ਜੀ ਕਹੌਗੇ ਕਿ ਜਗ੍ਹਾ ਵਿਚ ਕੀ ਰੱਖਿਆ ਫੈਸਲਾਂ ਤਾਂ ਪੰਜ ਜੱਥੇਦਾਰ ਹੀ ਲੈ ਰਹੇ ਨੇ। ਇਸ ਦੇ ਜਵਾਬ ਵਿਚ ਦਾਸ ਆਪ ਜੀ ਤੋਂ ਇਹ ਕਹਿਣਾ ਚਾਹੇਗਾ ਕਿ ਮੰਨ ਲਉ ਦੁਨੀਆਂ ਦੇ ਕਿਸੇ ਵੀ ਗੁਰੂਦੁਆਰੇ, ਉਦਾਹਰਣ ਦੇ ਤੌਰ ਤੇ ਆਪਾ ਗੁਰੂਦੁਆਰਾ ਸਾਹਿਬ ਤਪੋਬਨ ਟਰਾਟੋਂ ਹੀ ਲੈ ਲੈਦੇ ਹਾਂ ਇਥੇ ਪੰਜ ਸਿੰਘ ਇੱਕਤਰ ਹੁੰਦੇ ਹਨ ਭਾਵੇਂ ਕਿ ਉਹ ਸਿੰਘ ਰਹਿਤ-ਬਹਿਤ ਵਿਚ ਮੌਜੂਦਾ ਤਖਤਾਂ ਦੇ ਜਥੇਦਾਰਾਂ ਨਾਲੋ ਕਿਤੇਂ ਵੱਧ ਅਵਸਥਾ ਵਾਲੇ ਹੋਵਣ ਅਤੇ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਹੋਵਣ, ਕੀ ਉਹ ਜਿਹੜਾ ਵੀ ਪੰਥਕ ਫੈਸਲਾ ਲੈਣਗੇ ਉਹ ਅੱਜ ਦੀ ਤਾਰੀਖ ਵਿਚ ਪੂਰੀ ਕੌਮ ਤੇ ਲਾਗੂ ਹੋ ਸਕੇਗਾ?, ਭਾਵੇਂ ਕਿ ਉਹ ਫੈਸਲਾ ੧੦੦ ਫੀਸਦੀ ਸਹੀ ਫੈਸਲਾ ਵੀ ਹੋਵੇ ਉਹ ਪੂਰੀ ਕੌਮ ਤੇ ਨਹੀ ਲਾਗੂ ਹੋ ਸਕੇਗਾ ਕਿਉਂਕਿ ਉਸ ਫੈਸਲੇ ਨੂੰ ਲੈਣ ਵਖ਼ਤ ਅਸਥਾਨ ਅਕਾਲ ਤਖ਼ਤ ਨਹੀ ਸੀ ਅਤੇ ਉਹ ਫੈਸਲਾ ਹੋ ਸਕਦਾ ਟਰਾਟੋਂ ਵੀ ਨਾ ਟੱਪ ਸਕੇ। ਇਵੇ ਹੀ, ਦੱਸਿਆ ਜਾਂਦਾ ਅਕਾਲ ਤਖ਼ਤ ਸੈਕਟਰੀਏਟ ਅਕਾਲ ਤਖ਼ਤ ਦੇ ਅਸਥਾਨ ਤੇ ਨਾ ਹੋ ਕੇ ਕਿਤੇ ਹੋਰ ਜਗ੍ਹਾ ਹੋ ਕੇ ਅਤੇ ਹੋਰ ਤਾਂ ਹੋਰ ਗੁਰੂ ਸਾਹਿਬ ਦੀ ਹਜ਼ੂਰੀ ਵੀ ਨਾ ਹੋਵੇ ਤਾਂ ਦੱਸੋ ਉਹ ਫੈਸਲੇ ਪਹਿਲਾ ਤਾਂ ਸਹੀ ਕਿਵੇ ਹੋਵੇਗਾ ਫਿਰ ਦੂਜੀ ਗੱਲ ਉਹ ਕਿਵੇ ਪੂਰੀ ਕੌਮ ਤੇ ਕਿਵੇਂ ਲਾਗੂ ਹੋਵੇਗਾ। ਦੁਬਿਧਾ ਤਾਂ ਬਣੇਗੀ ਹੀ ਬਣੇਗੀ।

ਇਹੋ ਹਸ਼ਰ ਹੁਣ ਦੇ ਨਾਨਕਸ਼ਾਹੀ (ਧੱਕੇਸ਼ਾਹੀ) ਕਲੰਡਰ ਨਾਲ ਹੋਇਆ ਹੈ। ਇਸ ਕੇਸ ਵਿਚ ਹੌਰ ਵੀ ਦਿਲਚਸਪ ਗੱਲ ਵੇਖਣ ਨੂੰ ਮਿਲੀ ਕਿ ਜਥੇਦਾਰ ਵੀ ਪੂਰੇ ਪੰਜ ਨਾ ਇਕੱਠੇ ਹੋ ਸਕੇ ਕਿਉਂਕਿ ਪੰਜਾਬ ਵਾਲੇ ਦੂਜੇ ਤਖਤਾਂ ਦੇ ਜਥੇਦਾਰਾਂ ਦੀ ਅਸਹਿਮਤੀ ਹੋਣ ਕਰਕੇ ਉਨ੍ਹਾਂ ਨੂੰ ਵੀ ਨਾਲ ਨਹੀਂ ਲਿਆ ਗਿਆ ਤੇ ਗ੍ਰੰਥੀ ਸਿੰਘ ਪੂਰੇ ਕਰ ਕੇ ਡੰਗ ਟਪਾਇਆ ਗਿਆ। ਕਿਆ ਹਾਸੋਹੀਣੀ ਸਥਿਤੀ ਬਣਾਂ ਦਿੱਤੀ ਹੈ ਇਨ੍ਹਾਂ ਗੁਰਮਤਿ ਤੋਂ ਕੋਰੇ ਜਥੇਦਾਰਾਂ ਨੇ। ਪਰ ਉਹ ਕਰਨ ਵੀ ਕੀ ਡੋਰ ਤਾਂ ਕਿਸੇ ਹੋਰ ਹੱਥ ਵਿਚ ਹੈ ਤੇ ਨਾਲੇ ਚਾਲ ਤਾਂ ਖ਼ਾਲਸਾ ਵਿਧਾਨ ਦੇ ਗੋਰਵਮਈ ਸਿਧਾਂਤ ਨੂੰ ਖਤਮ ਕਰਨ ਦੀ ਹੈ ਅਤੇ ਹੁਣ ਪਿਛਲੇ ਸਾਲ਼ਾਂ ਤੋਂ ਚੁੱਪ ਚੁਪੀਤੇ ਅਕਾਲ ਤਖ਼ਤ ਸਾਹਿਬ ਦੀ ਘੜੀਸਾ ਘੜੀਸੀ ਸ਼ੁਰੂ ਹੋ ਚੁੱਕੀ ਜੋ ਕਿ ਅੱਜ ੧੦੦੦ ਕੁ ਗਜ਼ ਤੱਕ ਤਾਂ ਪਹੁੰਚ ਗਿਆ ਹੈ ਹੋਲੀ ਹੋਲੀ ਸ਼੍ਰੋਮਣੀ ਕਮੇਟੀ ਦੇ ਦਫਤਰ ਜਾਵੇਗਾ (ਲਿਖਤ ਕਰਕੇ ਤਾਂ ਪਹਿਲਾ ਹੀ ਜਾ ਚੁੱਕਾ ਹੈ) ਫਿਰ ਕਿਸੇ ਸਰਕਾਰੀਏ ਦੇ ਘਰ ਚਲਾ ਜਾਊ ਓਥੋ ਹੀ ਜਥੇਦਾਰ ਅਕਾਲ ਤਖ਼ਤ ਸੈਕਟਰੀਏਟ ਕਹਿ ਕੇ ਫੈਸਲਾਂ ਦਿਆ ਕਰਨਗੇ ਤੇ ਜੇ ਇਸੇ ਚਾਲ ਨਾਲ ਇਹ ਸੋ ਕਾਲਡ ਅਕਾਲ ਤਖ਼ਤ ਸੈਕਟਰੀਏਟ ਇਵੇਂ ਹੀ ਤੁਰੀ ਗਿਆ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਦਿੱਲੀ ਦੇ ਤਖ਼ਤ ਤੇ ਪੁਹੰਚ ਜਾਵੇਗਾ ਤੇ ਫਿਰ ਕੌਮ ਆਪ ਹੀ ਅੰਦਾਜ਼ਾ ਲਗਾ ਸਕਦੀ ਹੈ ਕਿ ਕੌਮ ਦਾ ਕੀ ਹਸ਼ਰ ਹੋਵੇਗਾ। ਦਿੱਲੀ ਵਾਲੇ ਤਾਂ ਪਹਿਲੋਂ ਹੀ ਇਹ ਕਹਿ ਰਹੇ ਨੇ ਸਿੱਖ ਕੇਸਾਧਾਰੀ ਹਿੰਦੂ ਹੀ ਨੇ। ਬਸ ਫਿਰ ਉਥੋ ਜਾਰੀ ਹੋਏ ਹੁਕਨਾਮਿਆ ਅਨੁਸਾਰ ਗੁਰੂਦੁਆਰਿਆ ਵਿਚ ਨਿਗਾਰਿਆ ਦੀ ਥਾਂ ਟੱਲ ਖੜਕਣਗੇ, ਗੁਰਬਾਣੀ ਕੀਰਤਨ ਦੀ ਥਾਂ ਆਰਤੀਆਂ ਤੇ ਮਾਤਾ ਦੀਆਂ ਭੇਂਟਾ ਗਾਈਆਂ ਜਾਣਗੀਆਂ, ਰੈਣ ਸਬਾਈਆ ਦੀ ਥਾਂ ਜਗਰਾਤੇ ਹੋਣਗੇ ਤੇ ਗੁਰਇਤਿਹਾਸ ਦੀ ਕਥਾਂ ਦੀ ਥਾਂ ਮਹਾਂਭਾਰਤ ਦੀ ਕਥਾ ਹੋਵੇਗੀ। ਜੇ ਇਹ ਸਭ ਕੁਝ ਅੱਜ ਦੇ ਸਿੱਖਾਂ ਨੂੰ ਮੰਨਜ਼ੂਰ ਹੈ ਫਿਰ ਤਾਂ ਭਾਈ ਹੋਰ ਕਿਸੇ ਗੱਲ ਦੀ ਲੋੜ ਨਹੀ ਬਸ ਗੁਰੂ ਗੁਰੂ ਕਰੀ ਜਾਉ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਨਹੀਂ ਤਾਂ ਜੇ ਅਜੇ ਜ਼ਰਾ ਜਿੰਨਾ ਵੀ ਖ਼ਾਲਸਾਈ ਅਣਖ ਦਾ ਕਿਣਕਾ ਬਾਕੀ ਹੈ ਤਾਂ ਇਹ ਗੁਰਮਤਿ ਅਤੇ ਖ਼ਾਲਸਾ ਵਿਧਾਨ ਦੇ ਖਿਲਾਫ਼ ਹੋ ਰਹੇ ਵਰਤਾਰੇ ਨੂੰ ਤੁਰੰਤ ਰੋਕਣ ਲਈ ਆਵਾਜ਼ ਬੁਲੰਦ ਕਰੋ ਤਾਂ ਕਿ ਸਹੀ ਅਤੇ ਵਿਧੀ ਪੂਰਵਕ ਪੰਥਕ ਫੈਸਲੇ ਲਏ ਜਾਣ ਦੀ ਪ੍ਰਥਾ ਕਾਇਮ ਦਾਇਮ ਹੋ ਸਕੇ ਅਤੇ ਸਰਬਤ੍ਰ ਗੁਰਸਿੱਖ ਸਾਧ ਸੰਗਤ ਦੇ ਹਿਰਦਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣ ਸਤਿਕਾਰ ਕਾਇਮ ਰਹਿ ਸਕੇ। ਇੰਨਾ ਕੁ ਹੋਕਾ ਦਿੰਦਾ ਹੋਇਆ ਅਗਰ ਲਿਖਦਿਆ ਹੋਇਆਂ ਦਾਸ ਪਾਸੋਂ ਜੇਕਰ ਗੁਰੂ ਪੰਥ ਦੀ ਸ਼ਾਨ ਦੇ ਖਿਲਾਫ਼ ਕੁਝ ਕਹਿ ਗਿਆ ਹੋਵਾਂ ਤਾਂ ਖਿਮਾਂ ਦਾ ਜਾਚਕ ਹਾਂ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Waheguru Ji Ka Khalsa Waheguru Ji Ki Fateh.

Veer Jasjit Singh; you have raised rather mixed two different issues i.e. "Calendar" and "Building" issues. I personally appreciate if the Akal Takhat building itself is used for meetings of Singh Sahibaan. That looks impressive and genuine. But, we should also note that decisions are, after all, being read out from Sri Akal Takhat Sahib. And by the way; if the recent "Calendar" decision has been taken in Sri Akal Takhat; had it affected the implications? No, I think.

Had it not been convenient for the Panth; if the recommendation of implementation of a calendar was left to SGPC only, in the beginning itself? Welcoming and certifying a controversial and non religious issue at Sri Akal Takhat was likely to create troubles for the community. (One Jathedar was reluctant to do that and he was shown the door.) It is like a situation that "HATHAN NAAL DITIAN (GHANDHAN) DANDAN NAAL KHOLNIAN PANDIAN HAN".

Let us hope, Khalsa comes out of each troubled situation; more bright and intelligent.

I agree with your feelings, otherwise.
Reply Quote TweetFacebook
Bhai Sahib jeeo, I am in agreement with your views that it is ideal to take decisions right on the Takhat Sahib itself instead of a room adjoining it. This should be brought to the attention of Singh Sahibaan. Maharaj kirpa karan.

Kulbir Singh
Reply Quote TweetFacebook
Veero, I do not feel happy after saying that Sri Akal Takhat Sahib should not have done that. It is Guru's will always. Whether they give this calendar or that calendar; whether they change it or keep it unchanged; whether they give calendar or do not give that; I am supposed to be satisfied with that. Guru Krpa Kare, I live in His respect & fear and also of the Sangat; which lives in His Obedience.
Reply Quote TweetFacebook
I totally agree with you Jasjit SIngh veerji.

Normal protocol for these issues is to call Sarbat Khalsa or form a committee of intellectuals before changing such important aspect of panth Khalsa.

Nanakshahi calendar issue has also given more strength to "Prof Darshan SIngh group" . One always aks why SGPC is doing this at this time and answer is crystal clear---- Elections are approaching and appeasing Sant Samaj is a way to get votes.

Rather then insulting each other , we should all ( Khalsa Panth) come together and request Akal Takht by sending letters on a demand for calling "Sarbat Khalsa" under agwayee of Sri Guru Granth Sahib ji Maharaj.

Although controversies are part of the Khalsa Panth from long time but they were settled by the panth.

But this time its taking a different turn which is not very good for the panth.

Guru Sahib Bhalee Karan
Vaheguru Ji Ka kHalsa
Vaheguru Ji Ki Fateh!
Reply Quote TweetFacebook
Guru Pyareo nice thoughts but I think this is not the right time to complain about decisions being taken in a separate room. This is the same issue that Ragi Darshan Singh is crying over. It is understandable that Gursikhs have sog over amendments to Nanakshahi Calendar but like others, let us not try to give any legitimacy to a person who has been spreading lies in Guru Sahib's hazoori.
Reply Quote TweetFacebook
Sorry, only registered users may post in this forum.

Click here to login