ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕੀ ਦੱਸਾਂ ਮੈਂ ਕਿਸ ਨੂੰ ਭਾਲਦੀ ਹਾਂ ??

Posted by gursewak 
ਕੀ ਦੱਸਾਂ ਮੈਂ ਕਿਸ ਨੂੰ ਭਾਲਦੀ ਹਾਂ ,ਨਾਂ ਪਤਾ ਹੈ ਤੇ ਨਾਂ ਪਛਾਣਦੀ ਹਾਂ
ਜਦ ਸੁਣਦੀ ਹਾਂ ਉਸ ਬਾਰੇ ਕਿਸੇ ਗੁਰਸਿਖ ਕੋਲੋਂ ਲਖ-2 ਵਾਰ ਬਲਿਹਾਰੇ ਜਾਂਵਦੀ ਹਾਂ ||੧||

ਪਤਾ ਹੈ ਅਤ ਸੁੰਦਰ ਤੇ ਗਰੀਬ ਨਿਵਾਜ਼ ਹੈ ਪਤੀ ਮੇਰਾ ਫੇਰ ਵੀ ਦਰ-੨ ਦੇ ਧਕੇ ਖਾਂਵਦੀ ਹਾਂ
ਇੰਜ ਲਗਦਾ ਹੈ ਪਹਿਲਾਂ ਕਦੇ ਮਿਲਯਾ ਸੀ, ਉਸ ਵੇਲੇ ਨੂੰ ਫੇਰ ਬੁਲਾਵੰਦੀ ਹਾਂ
ਕਿਸੇ ਕਾਰਨ ਹੀ ਉਸ ਨੂੰ ਭਾ ਜਾਵਾਂ ਹਰ ਤਰਾਂ ਦੇ ਸ਼ਿੰਗਾਰ ਕਰਾਵੰਦੀ ਹਾਂ ||੨||

ਸਵੇਰੇ ਉਠਦੀ ਹਾਂ ਰੋਜ਼ ਕਰਨ ਦੀਦਾਰ ਉਸਦੇ , ਗੁਰਬਾਣੀ ਤੇ ਕੀਰਤਨ ਗਾਵਂਦੀ ਹਾਂ
ਮਾਰਦੀ ਹਾਂ ਆਵਾਜ਼ਾਂ ਉਚੀ ਉਚੀ , ਓਹ ਆਏਗਾ ਇਹੀ ਸੋਚ ਕੇ ਮਨ ਨੂੰ ਟਾਲਦੀ ਹਾਂ
ਮੇਰੇ ਪ੍ਯਾਰੇ ਸੁਣ ਬਾੰਗ ਮੇਰੀ,ਜਦ ਹੁੰਦੀ ਹੈ ਸੁੱਤੀ ਲੋਕਾਈ ਸਾਰੀ, ਮੈਂ ਤੈਨੂ ਮਿਲਣ ਲਯੀ ਹੀ ਰਜਾਈ ਤ੍ਯਾਗਦੀ ਹਾਂ ||੩||

ਜਦੋਂ ਬਹੁਤ ਹੈ ਉਸਦੀ ਯਾਦ ਆਉਂਦੀ ਮੇਂ ਕਢ ਵਾਜਾ ਉਸਦੇ ਪ੍ਰੇਮ ਪਤਰ ਉਚਾਰਦੀ ਹਾਂ
ਕਦੇ-੨ ਤਾਂ ਉਸਦੀ ਪੰਕਤੀ ਹੈ ਇੰਨਾ ਬੇਚੈਨ ਕਰਦੀ ਕਿ ਮੇਂ ਉਸਨੂ ਮਿਲਣ ਲਈ ਬਹੁਤ ਬੈਰਾਗਦੀ ਹਾਂ
ਕੀ ਕਰਾਂ, ਨਾ ਸੁਰ ਦਾ ਗਯਾਨ ਹੈ ਤੇ ਨਾ ਓਹ ਮਿਠੀ ਕੂਕ ਮੇਰੀ, ਓਹ ਨਹੀ ਆਉਂਦਾ, ਹਾਰ ਕੇ ਫੇਰ ਨੇਤਰ ਆਪੇ ਸੁਕਾਵੰਦੀ ਹਾਂ ||੪||

ਜੋ ਪੜਦੀ ਜਾਂ ਸੁਣਦੀ ਹਾਂ ਕਿਸੇ ਮਿਲੇ ਹੋਏ ਕੋਲੋਂ , ਮੈਂ ਉਸ ਅੱਗੇ ਬਹੁਤ ਤ੍ਰ੍ਲਾਵ੍ਨ੍ਦੀ ਹਾਂ
ਪੜ੍ਹ-੨ ਕਿਤਾਬਾਂ ਦੇ ਢੇਰ ਵੀ ਮੇਂ ਥਕ ਚੁਕੀ, ਨਹੀ ਮੇਂ ਉਸ ਦੇ ਦਰ ਤਕ ਪਹੁੰਚ ਪਾਂਵਦੀ ਹਾਂ
ਮੇਰੇ ਵਿਚ ਔਗੁਣ ਨੇ ਬਹੁਤ-੨ ਮੇਂ ਕਦੋ ਇਸ ਸਚ ਨੂੰ ਨਕਾਰਦੀ ਹਾਂ ||੫||

ਜਦ ਪਤਾ ਹੈ ਨਹੀਂ ਹੋਰ ਕੋਈ ਕਮ ਆਉਣਾ ਫੇਰ ਕਯੋਂ ਮੇਂ ਆਪਣਾ ਵਕ਼ਤ ਗਾਵਾਵਂਦੀ ਹਾਂ
ਕਯੋਂ ਨਹੀਂ ਮੇਂ ਸਾਸ ਸਾਸ ਨਾਮ ਜਪਦੀ ਤੇ ਕਯੋਂ ਨਹੀਂ ਸਾਧ ਸੰਗਤ ਦੇ ਦਰ ਜਾਂਵਦੀ ਹਾਂ
ਓਹ ਹੈ ਨਿਰਗੁਨਿਆਂ ਨੂੰ ਤਾਰਣ ਵਾਲਾ ਬੱਸ ਇਸ ਆਸ ਤੇ ਜਿੰਦ ਬਿਤਾਂਵਦੀ ਹਾਂ ||੬||

ਸੁਣ ਸਾਜਨ ਸੁਆਮੀ ਮੇਰੇ, ਤੇਰੇ ਹੁੰਦਿਆਂ ਮੈਂ ਛੁਟਨ ਅਖਵਾਂਵਦੀ ਹਾਂ
ਤੂੰ ਕਰ ਕਿਰਪਾ ਸੁਣ ਅਰ੍ਜ਼ੋਯੀ ਮੇਰੀ, ਬਾਰ-੨ ਮੇਂ ਸਿਰ ਨਿਵਾਵਂਦੀ ਹਾਂ
ਮੇਂ ਨਹੀਂ ਹਾਂ ਕਿਸੇ ਹੋਰ ਨੂੰ ਕਦੇ ਪ੍ਯਾਰ ਕੀਤਾ, ਤੇਰੇ ਪ੍ਯਾਰ ਦੀ ਮੈਂ ਸਹੁੰ ਖਾਂਵਦੀ ਹਾਂ ||੭||

ਮੈਨੂ ਪਤਾ ਹੈ ਤੈਨੂ ਬਹੁਤ ਹਾਂ ਮੈਂ ਚੰਗੀ ਲਗਦੀ,ਐਵੇਂ ਨਹੀਂ ਮੈਂ ਸਰ੍ਭ੍ਲੋਹ ਮਾਜੰਦੀ ਹਾਂ
ਇਹ ਰਹਤ ਵੀ ਹੈ ਪੇਹ੍ਚਾਨ ਤੇਰੇ ਪ੍ਯਾਰ ਦੀ ਹੈ, ਤਾਹੀਂ ਤਾਂ ਤੇਰੇ ਤੇ ਮੈਂ ਮਾਣਦੀ ਹਾਂ
ਤੇਰੇ ਨਾਮ ਦੀ ਬਖਸ਼ਿਸ਼ ਹੈ ਤੇਰੀ ਪ੍ਯਾਰ ਚਿਟ੍ਠੀ, ਜਿੰਨੂੰ ਦਿਨ ਰਾਤ ਮੈਂ ਸੰਬਾਲਦੀ ਹਾਂ ||੮||

ਕੀ ਦੱਸਾਂ ਮੈਂ ਕਿਸ ਨੂੰ ਭਾਲਦੀ ਹਾਂ ,ਨਾਂ ਪਤਾ ਹੈ ਤੇ ਨਾਂ ਪਛਾਣਦੀ ਹਾ
ਜਦ ਸੁਣਦੀ ਹਾਂ ਉਸ ਬਾਰੇ ਕਿਸੇ ਗੁਰਸਿਖ ਕੋਲੋਂ ਲਖ-2 ਵਾਰ ਬਲਿਹਾਰੇ ਜਾਂਵਦੀ ਹਾਂ ||੧||


Bhul Chuk Maaf !!
Reply Quote TweetFacebook
Kamaal hai Gursewak bhainji!!!!!!

Such a wonderful poem written with so much love that shows gursikhi qualities. Please write more such poems!
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰਸੇਵਕ ਪਿਆਰੇ ਜੀਉ ਇਹ ਲੀਲਾ ਹੈ ਅਪਰ ਅਪਾਰ ਉਸਦੀ,
ਪਤਾ ਨਹੀਂ ਕਿਹੜੇ ਵੇਲੇ ਆ ਜਾਵੇ ਇਸਦੀ ਹੈ ਨਹੀਂ ਕਿਸੇ ਸਾਰ ਉਸਦੀ,
ਤਿਆਰੀ ਹਾਰ ਸ਼ਿੰਗਾਰ ਦੀ ਕਰੀ ਰੱਖੀਏ ਤਾਂਘ ਦਿਲਾਂ ਵਿਚ ਰੱਖੀਏ ਬਣਾਈ ਉਸਦੀ,
ਅਨੇਕਾਂ ਰੂਹਾਂ ਨੂੰ ਦੀਦਾਰ ਦੇ ਕੇ ਹਿਰਦੇ ਅੰਦਰ ਕੀਤੀ ਹੈ ਰੋਸ਼ਨਾਈ ਉਸਦੀ,
ਕਦੀ ਕਦੀ ਲੁਕਣ ਮੀਟੀ ਖੇਡਣੇ ਦੀ ਵੀ ਸਮੇਂ ਨਾਲ ਬਣਦੀ ਇੱਛਾਈ ਉਸਦੀ,
ਇਹ ਭੀ ਸੱਚ ਹੈ ਕਿ ਕਦੀ ਕੋਲੋਂ ਦੀ ਹੋ ਕੇ ਲੰਘ ਜਾਂਦਾ ਨਾ ਹੁੰਦੀ ਦੀਦਨਿਆ ਨੂੰ ਦਰਸ਼ਨਾਈ ਉਸਦੀ,
ਕਰਮਾਂ ਦੀ ਏਸ ਖੇਡ ਅੰਦਰ ਵਾਰੀ ਆਪਣੋ ਆਪਣੀ ਸਭ ਨੇ ਸੇਜ ਹੰਢਾਈ ਉਸਦੀ,
ਬਾਤ ਸੱਚ ਕਰ ਜਾਣਿਉ ਜੀ ਲਵੇ ਸਾਰ ਅਚਿੰਤ ਹੀ ਉਹਨਾਂ ਦੀ ਜਿਹੜੀ ਬਣੀ ਹੈ ਲੁਕਾਈ ਉਸਦੀ,
ਰਹਿਤ ਰਹਿਣੀ ਵਾਲਿਆ ਦੀ ਤਾਂ ਆਪ ਸੇਵਾ ਕਰਦਾ ਨਾਮ ਜਪਣਹਾਰਿਆ ਵਿਚ ਰਹਿੰਦੀ ਰਹਾਈ ਉਸਦੀ,
ਕੀ ਕਹੀਏ ਉਸਦੀ ਪਛਾਣ ਵਾਰੇ ਚੱਕ੍ਰ ਚਿਹਨ ਅਰ ਬਰਨ ਨਾਹੀ ਜਾਤਿ ਅਰ ਪਾਤਿ ਉਸਦੀ,
ਬਸ ਘਟ ਘਟ ਅੰਦਰ ਵਸਦਾ ਸੁਣੀਂਵਦਾ ਦੱਸਿਆ ਗੁਰਸਿੱਖਾਂ ਹੈ ਇਹ ਨਿਸ਼ਾਣ ਉਸਦੀ,
ਲੱਗੇ ਰਹਿਣਾ ਚੱਤੋ ਪਹਿਰ ਚਿੰਤਨ ਵਿਚ ਇਹੋ ਭਾਉ ਭਗਤੀ ਵਾਲੀ ਸਾਰ ਉਸਦੀ,
ਕਿਸ ਵਖਤ ਕਿਸ ਜਗ੍ਹਾ ਅਤੇ ਕਿਵੇ ਪ੍ਰਗਟਿ ਹੋਏ ਆਵੇ ਇਹ ਨਿਆਰੀ ਹੈ ਕਲਾਧਾਰ ਉਸਦੀ,
ਜਸਜੀਤ ਸਿੰਘਾ ਟੁੱਟਣ ਦੇਈਏ ਨਾ ਡੋਰ ਪ੍ਰੀਤ ਵਾਲੀ ਰਹੀਏ ਆਸਾਵੰਦ ਵਿਚ ਤਾਂਘ ਉਸਦੀ,
ਆਪੇ ਹੀ ਕਿਤੇ ਕਰੂ ਕਿਰਪਾ ਬਣਾਈ ਰੱਖੀਏ ਹਿਰਦੇ ਅੰਦਰ ਯਾਦ ਉਸਦੀ….
ਆਪੇ ਹੀ ਕਿਤੇ ਕਰੂ ਕਿਰਪਾ ਬਣਾਈ ਰੱਖੀਏ ਹਿਰਦੇ ਅੰਦਰ ਯਾਦ ਉਸਦੀ….


ਆਪਹਿ ਮੇਲਿ ਲਏ ॥
ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥ (ਪੰਨਾ ੮੨੯)


Khima for the mistakes made.

With Regards,
Daas
Reply Quote TweetFacebook
ਵੀਰੇ ਮੰਨਦੀ ਹਾਂ ਓਹ ਅਚਨਚੇਤ ਹੈ ਮਿਲ ਜਾਂਦਾ
ਕਿਦਰੇ ਪੇਹ੍ਲਾਂ ਨਾ ਜਾਨ ਨਿਕਲ ਜਾਵੇ,ਇਹ ਹੈ ਦਿਲ ਨੂੰ ਫਿਕਰ ਖਾਂਦਾ

ਕਈ ਜਨਮ ਤੋਂ ਮਿਲਣ ਦੀ ਹੈ ਤਾਂਗ ਲੱਗੀ, ਕਿਦਰੇ ਨਹੀਂ ਓਹ ਅੱਜੇ ਤਾਂਈ ਨਜਰ ਆਂਦਾ
ਜਗਾ-੨ ਤੇ ਹਾਂ ਧੱਕੇ ਖਾ ਬੈਠੀ ਕੋਈ ਨਹੀ ਹੈ ਇਸ ਫ਼ਕੀਰ ਨੂੰ ਖੈਰ ਪਾਂਦਾ

ਕਿਦਾਂ ਕਰਾਂ ਮੈਂ ਵਾਯਦਾ ਨਾਮ ਸੰਬਾਲ ਦਾ ਵੀ, ਬਿੰਦ-੨ ਤੇ ਇਹ ਨਿਕੰਮਾ ਮਨ ਹੈ ਡੋਲ ਖਾਂਦਾ
ਦਸੋ ਓਹ ਜਗਾ ਤੇ ਓਹ ਸਮਾਂ ਮੈਨੂ ਜੇਹਰੀ ਗੱਲੀ ਵਿਚ ਹੈ ਓਹ ਫੇਰੀ ਲਾਂਦਾ

ਕੇਹਰਾ ਕਰਾਂ ਸ਼ਿੰਗਾਰ ਤੇ ਕਿੱਦਾਂ ਲੱਗਾਂ ਸੋਹਣੀ,ਇਸ ਅਭਾਗਣ ਨੂੰ ਨਹੀਂ ਕੋਈ ਉਸ ਨਾਲ ਮਿਲਾਂਦਾ
ਰਾਤ ਹੋਵੇ ਦਿਨ ਹੋਵੇ , ਇਹ ਦਿਲ ਉਸ ਦੀ ਉਡੀਕ ਵਿਚ ਹੈ ਕੁਰਲਾਂਦਾ
ਮਾਫ਼ ਕਰੇਯੋ ਗੁਰਸਿਖ ਵੀਰ ਮੇਰੇਯੋ, ਉਸ ਨੂੰ ਮਿਲਣ ਬਿਨ ਨਹੀਂ ਹੁਣ ਇਹ ਮਨ ਰੁਕ ਪਾਂਦਾ

ਤੇਰੇ ਮੁਖ ਤੇ ਕਲਮ ਤੋਂ ਹਾਂ ਵਾਰ ਜਾਂਦੀ, ਜਿੰਨੇ ਮਿਲਣ ਦੀ ਹੈ ਆਸ ਬੰਨੀ
ਓਹ ਕਿਦ੍ਰੋੰ ਤੇ ਕਦੇ ਵੀ ਆ ਜਾਣਾ ਅੱਜ ਇਸ ਕੁਚੱਜੀ ਨੇ ਹੈ ਰੋਮ-ਰੋਮ ਕਰਕੇ ਗਲ ਮੰਨੀ


Bhul Chuk Maaf !!
Reply Quote TweetFacebook
Gursewak jeeo,

Subhaan Allah! Masha Allah!!

Kyaa Bairaag hai, Vaah Vaah!

The poem has inspired this Daas as well, to write a poem on this subject. It will be written soon, by kirpa of Guru Sahib.

ਭਾਈ ਜਸਜੀਤ ਸਿੰਘ ਜੀਓ, ਆਪ ਨੇ ਵੀ ਖੂਬ ਉਪਦੇਸ਼ ਤੇ ਹੌਸਲੇ ਭਰੀ ਕਵੀਤਾ ਲਿਖੀ ਹੈ। ਵਾਹਿਗੁਰੂ ਕਰੇ ਇਹ ਸਤਿਸੰਗੁ ਚਲਦਾ ਰਹੇ।

Kulbir Singh
Reply Quote TweetFacebook
ੴਵਾਹਿਗੁਰੂ ਜੀ ਕੀ ਫ਼ਤਹ॥
Guru Piyario,

Waheguru ji ka Khalsa, Waheguru ji ki Fateh.

Also what Guru Sahibs says:

ਦੇਵਗੰਧਾਰੀ ॥

ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥


ਹਰਿ ਕੇ ਸੰਤ ਬਤਾਵਹੁ ਮਾਰਗੁ, ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥

ਪ੍ਰਿਅ ਕੇ ਬਚਨ ਸੁਖਾਨੇ ਹੀਅਰੈ, ਇਹ ਚਾਲ ਬਨੀ ਹੈ ਭਲੀ ॥

ਲਟੁਰੀ ਮਧੁਰੀ ਠਾਕੁਰ ਭਾਈ, ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥

ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ, ਜੋ ਭਾਵੈ ਪਿਰ ਸਾ ਭਲੀ ॥

ਨਾਨਕੁ ਗਰੀਬੁ ਕਿਆ ਕਰੈ ਬਿਚਾਰਾ, ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
(Panna 527)
Reply Quote TweetFacebook
Sorry, only registered users may post in this forum.

Click here to login