ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Another Dastaar Question

Posted by Susheel Kaur 
Another Dastaar Question
January 17, 2010 09:09AM
Thanks for the great responses to my previous question about Dastaar at [gurmatbibek.com]

Another question that was raised by a sister was that if dastaar had been hukam of Guruji, then why is it not prevalent in Panth like other rehits.
Reply Quote TweetFacebook
Re: Another Dastaar Question
January 17, 2010 01:23PM
i often wonder about this myself.

there are a couple of theories on this. one is that when the mughals put a price on the head of a singh, many unscrupulous people were taking the dastaar wrapped head of bibiya and saying they were young males. so some bibiya stopped wearing dastaar to save their lives.

another is that until 1948 women were required to wear dastaar to receive amrit at akal takht sahib. but giani gumukh singh musafar removed this restriction because his own wife did not want to wear dastaar.

fortunately, the rise of feminism and a renewed interest in khalsa rehet has made sikh women start thinking... if men wear a dastaar, then why don't women?
Reply Quote TweetFacebook
Feminism has no place in Sikhi. It has been through Guru Jis grace that the dastar is becoming prevalent once again.
Reply Quote TweetFacebook
Re: Another Dastaar Question
January 17, 2010 04:01PM
veerji, i think it depends on one's definition of feminism. there are many types of feminist. the most common are "liberal" feminists, who are simply women seeking gender equality. equal treatment for equal actions. in this sense, Sikhi is the only truly feminist faith. guru sahib never made any distinction between men and women, in gurbani or in rehet.


wikipedia defines liberal feminism as thus:

Quote

Liberal feminism asserts the equality of men and women through political and legal reform. It is an individualistic form of feminism, which focuses on women’s ability to show and maintain their equality through their own actions and choices. Liberal feminism uses the personal interactions between men and women as the place from which to transform society. According to liberal feminists, all women are capable of asserting their ability to achieve equality, therefore it is possible for change to happen without altering the structure of society. Issues important to liberal feminists include reproductive and abortion rights, sexual harassment, voting, education, "equal pay for equal work", affordable childcare, affordable health care, and bringing to light the frequency of sexual and domestic violence against women.[75]

with the exception of abortion, there is nothing antigurmat in this view. in fact, i would go on to say that mata bhag kaur was an excellent example of a sikh feminist. she led men into battle, she fought side by side with sri guru gobind singh sahib ji. she showed society that women can do anything that men can do. and she did it with guru sahib's approval.

two interesting books on this subject are "The Feminine Principle in the Sikh Vision of the Transcendent", by Nikky-Guninder Kaur Singh, and "The Guru's Gift, An Ethnography Exploring Gender Equality with North American Sikh Women." by Cynthia Kepply Mahmood. i highly recommend both. smiling smiley
Reply Quote TweetFacebook
Most feminist I have met did not seem to think man and women are equal. If anything they believe women are more superior then man and they seem to hate men. WOmen do have a special duty in life but according to Gurmat man and women are equal.

You quoted
"It is an individualistic form of feminism, which focuses on women’s ability to show and maintain their equality through their own actions and choices"

Feminist who arrogantly support abortion do so because they like making their own choices regardless of the consequences abortion has to society ( the wider sangat)

The end quote states
"Issues important to liberal feminists include reproductive and abortion rights"

No way could I ever consider the Great Mata Bhago Kaur Jeee to be a feminist. She treated all her brothers with an equal eye she spoke to them with utmost humility. She had so much love for her SIkh brothers she would die for them. She regarded herself as the most humble slave of the Sangat. These are virtues which do not exist in the typical feminist. Mata Ji lead the fauj not as a means assert some form of feminism; instead she lead the fauj because of her devotion to Guru Ji, leadership and intuitive skills.

I dont want to change the direction of this thread so If you want to still discuss feminism and SIkhi feel free to start a new thread.

Going back to the original question

"if dastaar had been hukam of Guruji, then why is it not prevalent in Panth like other rehits"

The dastar/SIkh identity has been attacked from the beginning of Sikhi.

One of the way Islamic Fanatics try to destroy a people is through psychological warfare. For example in Arabia, Muslims forbid Jews the ride horses, or have any building that was bigger then a building owned by a Muslim. This was to show the Jews are inferior and subordinate to Muslims. Similarily during Jahangirs reign he implemented the same tactics. He forbid SIkhs to have any big buildings, horses, weapons and dastars. Dastar was considered a sign of Royalty . Sri Guru HarGobind Sahib totatly defied these orders and built Sri AKal Takht which was perhaps the biggest building in the area at the time. Guru Sahib also asked sangat to no longer donate money but instead donate weapons and horses. Guru Sahib also afforded the right for Gursikhs to wear dastar which really annoyed the Muslims. DUring Aurangzebs reign they would further try to prevent SInghs and Singhni from wearing dastar. But Guru Sahib said not only to wear a dastar but wear a big dastar . THis rehatnama still exists.

When the British Imperialist Invaded Punjab they thought these Sikhs have such a strong identity. How can we destroy this strong sense of identity. They knew they if you want to destroy a nation then attack its women. So they made efforts in watering down rehatnamas and eventually chunni became accepted. There are old photos that exist in British Libraries that show women wearing Dastar before. But eventually the British were able to remove this kakkar.Even today those Bhenjis who wear Chunni are considered as" British Raj Singhnis" . Meaning they are still living in the backward times of the British Raj and have not progressed into the times of Dasmesh Pita Ji. If not all most colonized people have lost their uniform/identity, but through sheer determination some Gursikhs have still kept their Sikh identity.

THis anti- Sikh lobby still exist today. Fanatical Hindu Orgranizations like the RSS have done many things to destroy SIkh identity. They want SIkhs to regard themselves as Hindus so they are trying to change the identity and religious beliefs of the Panth.
Reply Quote TweetFacebook
Re: Another Dastaar Question
January 24, 2010 09:35AM
The question that if Dastar had been started by Guru Sahib, then it would have been much more prevalent does not hold ground when you do Gurmat Vichaar. The foremost hukam of Guru Sahib is Naam japna i.e. chanting the true Naam. Every shabad of Gurbani just gives one hukam, again and again, to chant the true Naam but how prevalent is it today? What percentage of Gursikhs are actually getting up at Amrit Vela and reciting Naam as per hukam of Guru Sahib? So should we assume that Naam japna is not a principle of Sikhi since it is not prevalent in Panth today? Same way, Dastaar for both men and women in Sikhi is a hukam of Guru Sahib but for many reasons it is not being followed by us.

Below is a Punjabi write up on this subject, by this daas:

ਜੇਕਰ ਇਸਤ੍ਰੀ ਲਈ ਦਸਤਾਰ ਸਜਾਉਣੀ ਗੁਰੂ ਦਾ ਹੁਕਮ ਹੁੰਦਾ ਤਾਂ ਫਿਰ ਦਸਤਾਰ ਸਾਰੇ ਪੰਥ ਵਿਚ ਪ੍ਰਚਲਤ ਹੁੰਦੀ।


ਇਹ ਦਲੀਲ ਵਿਚ ਵੀ ਕੋਈ ਵਜ਼ਨ ਨਹੀਂ ਹੈ ਕਿ ਜੇਕਰ ਦਸਤਾਰ ਗੁਰੂ ਸਾਹਿਬ ਦੀ ਰਹਿਤ ਹੁੰਦੀ ਤਾਂ ਅੱਜ ਪੰਥ ਵਿਚ ਪੂਰੀ ਤਰਾਂ ਪ੍ਰਚਲਤ ਹੁੰਦੀ। ਪਹਿਲੀ ਗੱਲ ਤਾਂ ਇਹ ਹੈ ਕਿ ਦਸਤਾਰ ਅੱਜ ਵੀ ਸੁਜਾਨ ਤੇ ਸੁਘੜ ਸਿਆਣੀਆਂ ਸਿਖ ਇਸਤ੍ਰੀਆਂ ਧਾਰਨ ਕਰਦੀਆਂ ਹਨ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇਕਰ ਦਸਤਾਰ ਗੁਰੂ ਸਾਹਿਬ ਨੇ ਸਿਖ ਇਸਤ੍ਰੀਆਂ ਨੂੰ ਮਰਦਾਂ ਵਾਂਗ ਹੀ ਨਾ ਬਖਸ਼ੀ ਹੁੰਦੀ ਤਾਂ ਰਹਿਤਵਾਨ ਸਿਖ ਇਸਤ੍ਰੀਆਂ ਨੂੰ ਕੀ ਜ਼ਰੂਰਤ ਸੀ ਦਸਤਾਰ ਸਜਾਉਣ ਦੀ? ਅੱਜ ਵੀ ਰਹਿਤਵਾਨ ਖਾਲਸਾ ਇਸਤ੍ਰੀਆਂ ਦੇ ਸੀਸਾਂ ਵਿਚ ਦਸਤਾਰ ਦਾ ਮੌਜੂਦ ਹੋਣਾ ਇਹ ਸਾਬਤ ਕਰਦਾ ਹੈ ਕਿ ਦਸਤਾਰ ਸਿਖੀ ਦਾ ਇਕ ਅੰਗ ਹੈ।

ਜਿਥੋਂ ਤੱਕ ਇਹ ਸਵਾਲ ਹੈ ਕਿ ਜੇਕਰ ਦਸਤਾਰ ਇਸਤ੍ਰੀਆਂ ਵਾਸਤੇ ਵੀ ਗੁਰੂ ਕਾ ਹੁਕਮ ਹੁੰਦੀ ਤਾਂ ਅੱਜ ਪੰਥ ਵਿਚ ਪੂਰੀ ਤਰਾਂ ਪ੍ਰਚਲਤ ਹੁੰਦੀ ਤਾਂ ਇਸ ਗੱਲ ਦਾ ਕੀ ਜਵਾਬ ਹੋਵੇਗਾ ਕਿ ਗੁਰਮਤਿ ਅਨੁਸਾਰ ਸਿਖ ਦਾ ਸਭ ਤੋਂ ਵੱਡਾ ਫਰਜ਼ ਨਾਮ ਜਪਨਾ ਹੈ ਪਰ ਅਜ ਪੰਥ ਵਿਚ ਇਹ ਹੁਕਮਾਂ ਸਿਰ ਹੁਕਮ ਕਿੰਨਾਂ ਕੁ ਪ੍ਰਚਲਤ ਹੈ? ਕਿੰਨੇ ਕੁ ਸਿਖ ਹਨ ਜੋ ਅੰਮ੍ਰਿਤ ਵੇਲੇ ਉਠ ਕੇ ਨਾਮ ਜਪਣ ਦੀ ਕਾਰ ਕਮਾਉਂਦੇ ਹਨ? ਅੱਜ ਸੌ ਵਿਚੋਂ ਮਸਾਂ ਪੰਜ ਸਿਖ ਅੰਮ੍ਰਿਤ ਵੇਲੇ ਦੀ ਮਹਾਂ ਕਰੜੀ ਪਰ ਸੁਖਸਾਰ ਨਾਮ ਦੀ ਘਾਲ ਕਮਾਈ ਕਮਾਉਂਦੇ ਹਨ। ਅੱਜ ਬਹੁਤ ਗਿਣਤੀ ਵਿਚ ਸਿਖ ਅਖਵਾਉਣ ਵਾਲੇ ਵਿਅਕਤੀ ਗੁਰਮਤਿ ਦੇ ਪ੍ਰਮਾਣਸ਼ੁਦਾ ਸਿਧਾਂਤ – ਨਾਮ ਜਪਣ – ਤੋਂ ਮੁਨਕਰ ਹਨ, ਆਕੀ ਹਨ। ਉਹ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਕੋ ਸ਼ਬਦ ਦਾ ਬਾਰ ਬਾਰ ਜਾਪ ਕਰਨ ਵਿਚ ਕੀ ਅਕਲਮੰਦੀ ਹੈ। ਕੀ ਇਸ ਤੋਂ ਇਹ ਸਿੱਟਾ ਕੱਢ ਲੈਣਾ ਚਾਹੀਦਾ ਹੈ ਕਿ ਨਾਮ ਦਾ ਜਪਣਾ ਗੁਰਮਤਿ ਦਾ ਸਿਧਾਂਤ ਹੀ ਨਹੀਂ ਹੈ।

ਹੋਰ ਵੀ ਕਿੰਨੀਆਂ ਰਹਿਤਾਂ ਹਨ ਜਿਵੇਂ ਕਿ ਖਾਣ ਪੀਣ ਦਾ ਬਿਬੇਕ ਰਖਣਾ, ਰੋਜ਼ਾਨਾ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਗੁਰਮੁਖੀ ਬਾਣੇ ਦੇ ਧਾਰਨੀ ਹੋਣਾ, ਆਦਿ ਜਿਨ੍ਹਾ ਵਲੋਂ ਅੱਜ ਪੰਥ ਢਿਲਾ ਹੋ ਗਿਆ ਹੈ। ਕੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਰਹਿਤਾਂ ਸਿਖੀ ਦਾਂ ਅੰਗ ਹੀ ਨਹੀਂ ਰਹੀਆਂ?

ਜੇ ਅੱਜ ਬਹੁਗਿਣਤੀ ਵਿਚ ਸਿਖ ਸਮਾਜ ਰੇੜੀਆਂ ਤੋਂ ਨੜੀਮਾਰਾਂ ਭਈਆਂ ਤੋਂ ਗੋਲ-ਗੱਪੇ, ਸਮੋਸੇ ਆਦਿ ਖਾਂਦਾ ਹੈ ਤਾਂ ਕੀ ਗੁਰਸਿਖ ਨੂੰ ਤੰਬਾਕੂਖੋਰਾਂ ਤੋਂ ਨਿਸੰਗ ਹੋ ਕੇ ਖਾ ਲੈਣਾ ਚਾਹੀਦਾ ਹੈ?

ਜੇਕਰ ਅੱਜ ਬਹੁਗਿਣਤੀ ਵਿਚ ਸਿਖ ਸਮਾਜ ਸੁਖ ਰਹਿਣੀ ਦੇ ਵੱਸ ਪੈ ਕੇ, ਰਾਤ ਦੇਰ ਤੱਕ ਟੀਵੀ ਤੇ ਫਿਲਮਾਂ ਦੇਖਣ ਕਰਕੇ, ਅੰਮ੍ਰਿਤ ਵੇਲੇ ਦਾ ਤਿਆਗ ਕਰ ਚੁਕਿਆ ਹੈ ਤਾਂ ਕੀ ਗੁਰਸਿਖਾਂ ਨੂੰ ਵੀ ਇਹ ਅਤਿ ਉਤਮ ਸਿਖੀ ਸਿਧਾਂਤ ਬਹੁਗਿਣਤੀ ਦੇ ਮਗਰ ਲੱਗ ਕੇ ਤੱਜ ਦੇਣਾ ਚਾਹੀਦਾ ਹੈ?

ਜੇਕਰ ਅੱਜ ਪੰਛਮੀ ਤਹਿਜ਼ੀਬ ਦੇ ਅਸਰ ਹੇਠ ਬਹੁਗਿਣਤੀ ਪਤਲੂਨ ਤੇ ਬੁਰਸ਼ਟ ਦੀ ਧਾਰਨੀ ਹੋ ਗਈ ਹੈ ਤਾਂ ਕੀ ਖਾਲਸਾ ਮਰਦ ਗੁਰਮੁਖੀ ਬਾਣੇ ਦਾ ਤਿਆਗ ਕਰਕੇ ਪਤਲੂਨ ਸ਼ਰਟਾਂ ਪਹਿਣ ਲੈਣ? ਕੀ ਪੰਜ ਪਿਆਰੇ ਵੀ ਪੈਂਟਾਂ ਪਾ ਲੈਣ? ਕੀ ਮਹਾਰਾਜ ਦੀ ਤਾਬਿਆ ਬੈਠਣ ਵਾਲੇ ਗ੍ਰੰਥੀ ਸਾਹਿਬਾਨ ਤੇ ਰਾਗੀ ਆਦਿ ਵੀ ਪੈਂਟਾਂ ਪਾਕੇ ਕੀਰਤਨ ਕਰਿਆ ਕਰਨ?

ਜੇਕਰ ਬਹੁਗਿਣਤੀ ਸਿਖ ਇਸਤ੍ਰੀਆਂ ਅੱਜ ਆਪਣੇ ਪਵਿੱਤਰ ਬਦਨ ਨੂੰ ਪਛਮੀ ਲਿਬਾਸ ਪਹਿਣਦਿਆਂ ਹੋਇਆਂ ਦੁਨੀਆ ਤਾਈਂ ਨਸ਼ਰ ਕਰਨ ਵਿਚ ਸ਼ਰਮੋ ਹਯਾ ਨਹੀਂ ਖਾਂਦੀਆਂ ਤਾਂ ਕੀ ਗੁਰਸਿਖ ਖਾਲਸਾ ਔਰਤਾਂ ਵੀ ਉਹਨਾਂ ਮਗਰ ਲੱਗ ਕੇ ਗੁਰਮੁਖੀ ਬਾਣੇ ਦਾ ਤਿਆਗ ਕਰ ਦੇਣ?

ਮੁੱਕਦੀ ਗੱਲ ਇਹ ਹੈ ਕਿ ਜੇਕਰ ਕੋਈ ਕੰਮ ਬਹੁਗਿਣਤੀ ਵਲੋਂ ਹੋ ਰਿਹਾ ਹੋਵੇ ਤਾਂ ਉਹ ਕੰਮ ਗੁਰਮਤਿ ਦਾ ਸਿਧਾਂਤ ਨਹੀਂ ਬਣ ਜਾਂਦਾ ਤੇ ਇਸੇ ਤਰਾਂ ਹੀ ਜੇਕਰ ਕੋਈ ਗੁਰਮਤਿ ਕਾਰ, ਗੁਰਮਤਿ ਰਹਿਤ ਬਹੁਗਿਣਤੀ ਵਲੋਂ ਧਾਰਨ ਨਾ ਕੀਤੀ ਜਾਵੇ ਤਾਂ ਉਹ ਗੁਰਮਤਿ ਦਾ ਸਿਧਾਂਤ ਹੋਣੋ ਰਹਿ ਨਹੀਂ ਜਾਂਦੀ। ਜਿਵੇਂ ਕਿ ਇਸ ਕਿਤਾਬ ਵਿਚ ਪਹਿਲਾਂ ਸਾਬਤ ਕੀਤਾ ਜਾ ਚੁੱਕਿਆ ਹੈ, ਦਸਤਾਰ ਗੁਰੂ ਕਾ ਹੁਕਮ ਹੈ ਤੇ ਮਰਦਾਂ ਤੇ ਔਰਤਾਂ ਵਾਸਤੇ ਸਾਮਾਨ ਹੁਕਮ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਬਹੁਗਿਣਤੀ ਦਸਤਾਰ ਦੀ ਧਾਰਨੀ ਬਣਦੀ ਹੈ ਕਿ ਨਹੀਂ।

ਇਕ ਹੋਰ ਨੁਕਤਾ ਵਿਚਾਰੀਏ। ਅੱਜ ਬਹੁਗਿਣਤੀ ਸਿਖ ਔਰਤਾਂ ਦਸਤਾਰ ਦੀ ਧਾਰਣੀ ਨਹੀਂ ਹਨ, ਇਸ ਕਰਕੇ ਬਹੁਤ ਸਜਣ ਖਿਆਲ ਕਰਦੇ ਹਨ ਕਿ ਦਸਤਾਰ ਔਰਤਾਂ ਵਾਸਤੇ ਲਾਜ਼ਮੀ ਨਹੀਂ ਹੈ।ਰਬ ਨਾ ਕਰੇ, ਜੇ ਕੱਲ ਨੂੰ ਬਹੁਗਿਣਤੀ ਸਿਖ ਮਰਦ ਵੀ ਦਸਤਾਰ ਤੋਂ ਵਿਰਵੇ ਹੋ ਜਾਣ ਤੇ ਮੋਨੇ ਹੋ ਜਾਣ, ਜਿਵੇਂ ਕਿ ਆਸਾਰ ਨਜ਼ਰ ਆ ਹੀ ਰਹੇ ਹਨ, ਖਾਸ ਕਰਕੇ ਨੌਜਵਾਨਾਂ ਵਿਚ, ਤਾਂ ਕੀ ਉਸ ਵੇਲੇ ਅੰਮ੍ਰਿਤ ਛਕਾਉਣ ਵੇਲੇ ਮਰਦਾਂ ਨੂੰ ਵੀ ਦਸਤਾਰ ਤੋਂ ਛੋਟ ਦੇ ਦਿਤੀ ਜਾਵੇਗੀ? ਕਦਾਚਿਤ ਨਹੀਂ।

ਗੁਰਮਤਿ ਦੇ ਅਸੂਲ ਤ੍ਰੈਕਾਲ ਸਤਿ ਹਨ। ਗੁਰਮਤਿ ਦੀ ਔਖਧੀ ਸਮੇਂ ਨਾਲ ਬਦਲਨ ਵਾਲੀ ਨਹੀਂ ਹੈ ਕਿਉਂਕਿ ਰੋਗ ਜੋ ਅੱਜ ਤੋਂ 5000 ਸਾਲ ਪਹਿਲਾਂ ਸਨ, ਉਹੋ ਹੀ 500 ਸਾਲ ਪਹਿਲਾਂ ਸਨ, ਤੇ ਉਹੀ ਰੋਗ ਅੱਜ ਮਨੁਖਤਾ ਨੂੰ ਚਿੰਬੜੇ ਹੋਏ ਹਨ ਤੇ ਕੱਲ ਵੀ ੳਹੋ ਹੀ ਰੋਗ ਰਹਿਣਗੇ। ਜਦ ਰੋਗ ਨਹੀਂ ਬਦਲੇ ਤਾਂ ਗੁਰਮਤਿ ਦੀ ਨਾਮ ਰੂਪੀ ਦਵਾਈ ਤੇ ਰਹਿਤ ਰੂਪੀ ਸੰਜਮ ਕਿਵੇਂ ਬਦਲ ਸਕਦਾ ਹੈ? ਇਹ ਰੋਗ ਕੀ ਹਨ? ਇਹ ਰੋਗ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਰੋਗ ਹਨ ਹਉਮੈ ਦੇ ਰੋਗ ਤੇ ਇਸ ਹਉਮੈ ਦੇ ਰੂਪ ਤੇ ਫਲ ਜਿਵੇਂ ਕਿ ਝੂਠ, ਨਿੰਦਿਆ, ਚੁਗਲੀ, ਡਰ, ਫਿਕਰ ਆਦਿ। ਇਹਨਾਂ ਦਾ ਇਲਾਜ ਹੈ ਸਿਫਤ ਸਾਲਾਹ ਅਤੇ ਸਿਫਤ ਸਾਲਾਹ ਦੇ ਰੂਪ ਹਨ ਨਾਮ ਸਿਮਰਨ, ਗੁਰਬਾਣੀ ਰੂਪੀ ਹਰਿ ਗੁਣ ਗਾਉਣੇ ਭਾਵ ਕੀਰਤਨ ਕਰਨਾ, ਤੇ ਪਾਠ ਦੇ ਰੂਪ ਵਿਚ ਹਰਿ ਗੁਣਾਂ ਦਾ ਚਿੰਤਨ ਕਰਨਾ। ਇਸ ਸਿਫਤ ਸਾਲਾਹ ਰੂਪੀ ਔਖਧ ਦੇ ਨਾਲ ਗੁਰੂ ਸਾਹਿਬ ਨੇ ਖਾਲਸੇ ਦੀ ਰਹਿਤ ਰਹਿਣੀ ਦੇ ਰੂਪ ਵਿਚ ਸੰਜਮ ਭਾਵ ਪਰਹੇਜ਼ ਬਖਸ਼ਿਆ ਹੈ।

ਜੋ ਸਮੇ ਨਾਲ ਬਦਲ ਜਾਵੇ ਉਹ ਸੱਚ ਨਹੀਂ ਹੋ ਸਕਦਾ। ਦੁਨੀਆ ਦੇ ਸਿਧਾਂਤ, ਦੁਨੀਆ ਦੇ ਧਰਮ, ਸਮੇ ਨਾਲ ਬਦਲ ਜਾਂਦੇ ਹਨ। ਦੁਨੀਆਵੀ ਖੂਬਸੂਰਤੀ ਦੇ ਮਿਆਰ ਵੀ ਸਮੇ ਨਾਲ ਬਦਲ ਜਾਂਦੇ ਹਨ ਜਿਵੇਂ ਕਿ ਕਦੇ ਕੱਟੇ ਹੋਏ ਵਾਲ, ਬਦਸੂਰਤੀ ਦੀ ਨਿਸ਼ਾਨੀ ਹੋਇਆ ਕਰਦੇ ਸਨ। ਇਸੇ ਕਰਕੇ ਹੀ ਭਿਖਸ਼ੂਆਂ ਨੂੰ ਮਹਾਤਮਾ ਬੁਧ ਵਲੋਂ ਕੇਸ ਲਾਹ ਦੇਣ ਦਾ ਹੁਕਮ ਹੋਇਆ ਸੀ। ਭਿਖਸ਼ੂ ਔਰਤਾਂ ਨੂੰ ਵੀ ਉਹੋ ਹੁਕਮ ਸੀ ਭਾਵ ਸਿਰ ਗੰਜਾ ਰਖਣ ਦਾ। ਇਸ ਤਰਾਂ ਇਸ ਕਰਕੇ ਕੀਤਾ ਜਾਂਦਾ ਸੀ ਤਾਂ ਕੇ ਇਹਨਾਂ ਔਰਤਾਂ ਵਲ ਕੋਈ ਆਕਰਸ਼ਤ ਨਾ ਹੋਵੇ। ਹਿੰਦੂ ਸਮਾਜ ਵਿਚ ਵਿਧਵਾ ਔਰਤਾਂ ਨੂੰ ਵਾਲ ਕਟਣ ਲਈ ਤੇ ਗੰਦੇ ਕਪੜੇ ਪਾ ਕੇ ਕੁਚੀਲ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕੇ ਉਹ ਬਦਸੂਰਤ ਨਜ਼ਰ ਆਉਣ ਤੇ ਇਹਨਾਂ ਵਲ ਕਿਸੇ ਦੀ ਮਾੜੀ ਨਜ਼ਰ ਨਾ ਜਾਵੇ। ਅੱਜ ਕਲਿਜੁਗ ਵਿਚ ਔਰਤਾਂ, ਜੋ ਲੰਬੇ ਵਾਲਾਂ ਨੂੰ ਕਦੀ ਬੜੇ ਜਤਨਾਂ ਨਾਲ ਸਾਂਭਿਆ ਕਰਦੀਆਂ ਸਨ ਤਾਂ ਕੇ ਉਹਨਾਂ ਦੀ ਖੂਬਸੂਰਤੀ ਕਾਇਮ ਰਹੇ, ਅੱਜ ਵਾਲ ਕਟਾਉਣ ਵਿਚ ਬਹੁਤ ਸ਼ਾਨ ਸਮਝਦੀਆਂ ਹਨ ਤੇ ਵੰਨ ਸੁਵੰਨੇ ਤਰੀਕਿਆਂ ਨਾਲ ਵਾਲਾਂ ਨੂੰ ਕੱਟ ਕੇ ਬਹੁਤ ਵਿਗਸਾਉਂਦੀਆਂ ਤੇ ਬਫਾਉਂਦੀਆਂ ਹਨ। ਕੀ ਖਾਲਸਾ ਐਸੇ ਆਰਜ਼ੀ ਤੇ ਝੂਠੇ ਸੰਸਾਰ ਦੇ ਮਗਰ ਲੱਗ ਕੇ ਆਪਣੇ ਪਿਆਰੇ ਗੁਰਦੇਵ ਦੀ ਰਹਿਤ ਤੋਂ ਮੁਨਕਰ ਹੋ ਸਕਦਾ ਹੈ? ਇਹਨਾਂ ਸੰਸਾਰੀਆਂ ਦਾ ਕੀ ਹੈ, ਜੋ ਕੱਲ ਲੰਬੇ ਵਾਲਾਂ ਨੂੰ ਚੰਗਾ ਸਮਝਦੇ ਸਨ ਤੇ ਅੱਜ ਛੋਟੇ ਤੇ ਕੱਟੇ ਹੋਏ ਵਾਲਾਂ ਨੂੰ ਵਧੀਆ ਸਮਝਦੇ ਹਨ ਤੇ ਰੱਬ ਜਾਣੇ ਕੱਲ ਕੀ ਕਰਨਗੇ। ਉਹ ਰਹਿਤ ਹੀ ਕੀ ਜੋ ਸਮੇਂ ਨਾਲ ਬਦਲ ਜਾਵੇ। ਐਸੇ ਸੰਸਾਰ ਦੇ ਮਗਰ ਲੱਗ ਕੇ ਗੁਰਾਂ ਤੋਂ ਆਕੀ ਹੋਣਾ ਕੋਈ ਸਿਆਣਪ ਨਹੀਂ ਹੈ।
Reply Quote TweetFacebook
Re: Another Dastaar Question
January 25, 2010 11:34AM
ਭਾਈ ਸਾਹਿਬ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਆਪਜੀ ਦੀਆਂ ਪੇਸ਼ ਕੀਤੀਆਂ ਗਈਆਂ ਅਕੱਟ ਦਲੀਲਾਂ ਕਾਬਲੇ ਤਾਰੀਫ਼ ਹਨ। ਪਰ ਦੇਖੋ ਗੁਰੂ ਸਾਹਿਬ ਕਿਆ ਖੂਬ ਚੋਟ ਮਾਰਦੇ ਨੇ ਐਸੇ ਢੋਗੀਂ ਸਿੱਖਾ ਤੇ ਜੋ ਦਸਤਾਰ ਨੂੰ ਫਾਲਤੂ ਸਮਝਦੇ ਨੇ ਅਤੇ ਪੰਥ ਦੀ ਚੜਦੀ ਕਲਾਂ ਵਿਚ ਅੜਿੱਕਾ ਬਣ ਰਹੇ ਹਨ:

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥੧੫੮॥

ਫਿਰ ਵੀ ਇੱਕ ਨਾ ਇਕ ਦਿਨ ਤਾਂ ਸਚਾਈ ਮੰਨਣੀ ਹੀ ਪਏਗੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Sorry, only registered users may post in this forum.

Click here to login