ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਚੌਪਈ ਸਾਹਿਬ Pronunciations

Posted by outwardly 
Vaheguru Jee Kaa Khalsa
Vaheguru Jee Kee Fateh

Here are some words in Chopei Sahib with the akhar “ਸ” that are maybe pronounced as “ਸ਼”. Are these correct? If not can my fellow Veers please correct and provide more pronunciations from this BaNi by Dasve Paatshah.

ਹਮਰੇਦੁਸਟਸਭੈਤੁਮਘਾਵਹੁ ॥
ਦਾਰਿਦਦੁਸਟਦੋਖਤੇਰਹਾ ॥
ਦੁਸਟਦੋਖਤੇਲੇਹੁਬਚਾਈ ॥
“ਦੁਸ਼ਟ”

ਚੁਨਿਚੁਨਿਸਤ੍ਰਹਮਾਰੇਮਾਰੀਅਹਿ ॥
“ਸ਼ਤ੍ਰ”

ਕਾਲਪਾਇਸਿਵਜੂਅਵਤਰਾ ॥
“ਸ਼ਿਵਜੂ”

ਕਾਲਪਾਇਕਰਬਿਸਨੁਪ੍ਰਕਾਸਾ ॥ਸਕਲਕਾਲਕਾਕੀਆਤਮਾਸਾ
“ਬਿਸ਼ਨੁ”, “ਪ੍ਰਕਾਸ਼ਾ”, “ਤਮਾਸ਼ਾ”

ਜਵਨਕਾਲਜੋਗੀਸਿਵਕੀਓ ॥
“ਸ਼ਿਵ”

ਨਮਸਕਾਰਹੈਤਾਹਿਹਮਾਰਾ ॥
ਨਮਸਕਾਰਤਿਸਹੀਕੋਹਮਾਰੀ ॥
“ਨਮਸ਼ਕਾਰ”

ਸਿਵਕਨਕੋਸਿਵਗੁਨਸੁਖਦੀਓ ॥ਸਤ੍ਰੁੱਨਕੋਪਲਮੋਬਧਕੀਓ ॥
“ਸ਼ਿਵਕਨ”, “ਸ਼ਿਵਗੁਨ”, “ਸ਼ਤ੍ਰੁੱਨ”

ਸਭਪਰਕ੍ਰਿਪਾਦ੍ਰਿਸਟਿਕਰਫੂਲਾ ॥
ਕ੍ਰਿਪਾਦ੍ਰਿਸਟਿਤਨਜਾਹਿਨਿਹਰਿਹੋ ॥
“ਦ੍ਰਿਸ਼ਟਿ”

ਜੇਤੇਬਦਨਸ੍ਰਿਸਟਿਸਭਧਾਰੈ ॥
ਸਗਰੀਸ੍ਰਿਸਟਿਦਿਖਾਇਅਚੰਭਵ ॥
“ਸ੍ਰਿਸ਼ਟਿ”

ਮਹਾਦੇਵਕੋਕਹਤਸਦਾਸਿਵ
“ਸ਼ਿਵ”

ਕਹੂੰਸਿਮਟਿਭਿਯੋਸੰਕਰਇਕੈਠਾ ॥
“ਸ਼ੰਕਰ”

ਜੇਅਸਿਧੁਜਤਵਸਰਨੀਪਰੇ ॥
“ਸ਼ਰਨੀ”

ਖੜਗਕੇਤਮੈਸਰਣਿਤਿਹਾਰੀ ॥
“ਸ਼ਰਣਿ”

Please forgive for any mistakes made
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਭਾਈ ਸਾਹਿਬ ਜੋਗਿੰਦਰ ਸਿੰਘ ਜੀ ਤਲਵਾੜਾ ਵਲੋਂ ਪ੍ਰਕਾਸ਼ਿਤ ਸਟੀਕ ਵਿਚੋਂ ਆਪ ਜੀ ਦੀ ਖਿਦਮਤ ਵਿਚ ਪੇਸ਼ ਹੈ 'ਬੇਨਤੀ ਚੌਪਈ' ਉਚਾਰਣ-ਬੋਧ। ਕਈ ਜਗ੍ਹਾ ਦਾਸ ਨੇ ਕੁੱਝ ਇਕ ਐਡਿਟ ਪੋਸਟਿੰਗ ਦੀ ਲੋੜ ਅਨੁਸਾਰ ਕੀਤੇ ਹਨ। ਉਚਾਰਨ-ਬੋਧ ਪੜਨ ਤੋਂ ਪਹਿਲਾ ਨੋਟ ਜਰੂਰ ਪੜ ਲੈਣੇ ਜੀ। ਭਾਈ ਕੁਲਬੀਰ ਸਿੰਘ ਜੀਉ ਜਿਥੇ ਗਲਤੀ ਲੱਗੇ ਸੋਧ ਕਰ ਦੇਣੀ ਜੀ।
ਬੇਨਤੀ ਚੌਪਈ
ਨੋਟ ੧: ਵਿਸ਼ੇਸ਼ ਧੁਨੀ-ਪੰਜਾਬੀ ਦੇ ਅੱਖਰ ਸ ਦੀਆਂ ਦੋ ਧੁਨੀਆਂ ਹਨ। ਇੱਕ ਮੂਲ ਧੁਨੀ ਹੈ, ਪਰ ਦੂਜੀ ‘ਵਿਸ਼ੇਸ਼ ਧੁਨੀ’ ਨੂੰ ਦਰਸਾਉਣ ਲਈ ਅੱਜ-ਕੱਲ੍ਹ ਦੀ ਪੰਜਾਬੀ ਲਿੱਪੀ ਵਿਚ ਅੱਖਰ ਦੇ ਥੱਲੇ ਬਿੰਦੀ ਦੀ ਵਰਤੋਂ ਕੀਤੀ ਜਾਦੀ ਹੈ (ਸ਼)।
ਨੋਟ ੨: ਤੁਕਾਂ ਵਿਚ ਅਰਧ-ਬਿਸ੍ਰਾਮ ਲਈ ਚਿੰਨ੍ਹ ਕਉਮਾ ‘,’ ਲਾਇਆ ਗਿਆ ਹੈ, ਪਰ ਜਿਹੜੀ ਤੁਕ ਵਿਚ ਅਰਥ-ਭਾਵ ਨੂੰ ਵਧੇਰੇ ਸਪਸ਼ਟ ਕਰਨ ਲਈ ਹੋਰ ਬਿਸ੍ਰਾਮ ਹੀ ਲੋੜ ਪਈ ਹੈ, ਓਥੇ ਚਿੰਨ੍ਹ ਸੈਮੀਕੋਲਨ ‘;’ ਲਾਇਆ ਗਿਆ ਹੈ।


ੴਵਾਹਿਗੁਰੂ ਜੀ ਕੀ ਫ਼ਤਿਹ॥
ਪਾ: ੧੦

(ਪਾ:-ਉਚਾਰਣ ਪਾਤਿਸ਼ਾਹੀ, ੧੦-ਉਚਾਰਣ ਦਸਵੀਂ।)

ਕਬਿਯੋ ਬਾਚ
(ਕਬਿਯੋ-ਉਚਾਰਣ ਕਬੀਓ।)

ਬੇਨਤੀ ॥
ਚੌਪਈ ॥

ਹਮਰੀ ਕਰੋ ਹਾਥ ਦੈ ਰੱਛਾ ॥

(ਦੈ-ਦੋਲਾਵਾਂ ਦਾ ਉਚਾਰਣ ਕਰਨਾ ਹੈ, ਲਾਂਵ ਦਾ ਨਹੀਂ।)

ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥

(ਪ੍ਰਤਿਪਾਰਾ-‘’ਿ ਦਾ ਉਚਾਰਣ ‘ਤ’ ਨਾਲ ਹੈ, ‘ਪ੍ਰ’ ਨਾਲ ਨਹੀਂ।)

ਹਮਰੇ ਦੁਸਟ ਸਭੈ ਤੁਮ ਘਾਵਹੁ ॥
(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥
ਸੇਵਕ ਸਿੱਖ ਸਭੈ ਕਰਤਾਰਾ ॥੨॥
ਮੋ ਰੱਛਾ ਨਿਜ ਕਰ ਦੈ ਕਰਿਯੈ ॥
ਸਭ ਬੈਰਨ ਕੋ ਆਜ ਸੰਘਰਿਯੈ ॥

(ਸੰਘਰਿਯੈ-ਉਚਾਰਣ ਸੰਘੱਰੀਐ।)

ਪੂਰਨ ਹੋਇ ਹਮਾਰੀ ਆਸਾ ॥
ਤੋਰ ਭਜਨ ਕੀ ਰਹੈ ਪਿਆਸਾ ॥੩॥
ਤੁਮਹਿ ਛਾਡਿ ਕੋਈ ਅਵਰੁ ਨ ਧਿਯਾਊਂ ॥

(ਧਿਯਾਊਂ-ਉਚਾਰਣ ਧਿਆਊਂ।)

ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥
ਸੇਵਕ; ਸਿੱਖ ਹਮਾਰੇ ਤਾਰੀਅਹਿ ॥

(ਤਾਰੀਅਹਿ-ਅੰਤਲੇ ਸ੍ਵਰ ਦਾ ਉਚਾਰਨ ਨਾਸਕੀ।)

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੪॥
(ਮਾਰੀਅਹਿ- ਅੰਤਲੇ ਸ੍ਵਰ ਦਾ ਉਚਾਰਨ ਨਾਸਕੀ।)

ਆਪ ਹਾਥ ਦੈ ਮੁਝੈ ਉਬਰਿਯੈ ॥
(ਉਬਰਿਐ-ਉਚਾਰਣ ਉਬੱਰੀਐ।)

ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥
(ਨਿਵਰਯੈ-ਉਚਾਰਣ ਨਿਵੱਰੀਐ)

ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੫॥

(ਕਰਿਯਹੁ-ਉਚਾਰਣ ਕਰੀਅਹੁ।)

ਰਾਖਿ ਲੇਹੁ ਮੁਹਿ ਰਾਖਨਹਾਰੇ ॥
ਸਾਹਿਬ; ਸੰਤ ਸਹਾਇ; ਪਿਯਾਰੇ ॥

(ਪਿਯਾਰੇ-ਉਚਾਰਣ ਪਿਆਰੇ।)

ਦੀਨ ਬੰਧੁ; ਦੁਸਟਨ ਕੇ ਹੰਤਾ ॥
(ਦੁਸਟਨ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਤੁਮ ਹੋ, ਪੁਰੀ ਚਤੁਰ ਦਸ ਕੰਤਾ ॥੬॥
(ਚਤੁਰ-ਦਸ - ਇਹ ਸਮਾਸੀ ਸ਼ਬਦ ਹੈ, ਉਚਾਰਣ ਇਕੱਠਾ।)

ਕਾਲ ਪਾਇ ਬ੍ਰਹਮਾ ਬਪੁ ਧਰਾ ॥
ਕਾਲ ਪਾਇ ਸਿਵ ਜੂ ਅਵਤਰਾ ॥

(ਸਿਵ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥
(ਬਿਸਨ, ਪ੍ਰਕਾਸਾ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਸਕਲ ਕਾਲ ਕਾ ਕੀਆ ਤਮਾਸਾ ॥੭॥
(ਤਮਾਸਾ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਜਵਨ ਕਾਲ ਜੋਗੀ ਸਿਵ ਕੀਓ ॥
(ਸਿਵ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਬੇਦ ਰਾਜ ਬ੍ਰਹਮਾ ਜੂ ਥੀਓ ॥
(ਬੇਦ-ਰਾਜ - ਸਮਾਸੀ ਸ਼ਬਦ ਹੈ, ਉਚਾਰਣ ਇਕੱਠਾ।)

ਜਵਨ ਕਾਲ ਸਭ ਲੋਕ ਸਵਾਰਾ ॥
ਨਮਸਕਾਰ ਹੈ ਤਾਹਿ ਹਮਾਰਾ ॥੮॥

(ਤਾਹਿ-ਉਚਾਰਣ ਨਾਸਕਿਤਾ ਬਿਨਾ।)

ਜਵਨ ਕਾਲ ਸਭ ਜਗਤ ਬਨਾਯੋ ॥
(ਬਨਾਯੋ-ਉਚਾਰਣ ਬਨਾਇਓ।)

ਦੇਵ; ਦੈਤ; ਜੱਛਨ ਉਪਜਾਯੋ ॥
(ਉਪਜਾਯੋ-ਉਚਾਰਣ ਉਪਜਾਇਓ, ਦੈਤ-‘ਦੈ’ ਉਚਾਰਣ ਨਾਸਕੀ।)

ਆਦਿ ਅੰਤਿ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥੯॥

(ਸਮਝਿਯਹੁ-ਉਚਾਰਣ ਸਮਝੀਅਹੁ।)

ਨਮਸਕਾਰ ਤਿਸ ਹੀ ਕੋ ਹਮਾਰੀ ॥
ਸਕਲ ਪ੍ਰਜਾ ਜਿਨ ਆਪ ਸਵਾਰੀ ॥

(ਪ੍ਰਜਾ-ਦੁੱਤ ਅੱਖਰ ‘ਰ’ ਦਾ ਉਚਾਰਣ ਮੂਲ ਅੱਖਰ ‘ਪ’ ਨਾਲ ਮਿਲਵਾਂ ਭਾਵ ਪਰਜਾ ਨਹੀ।)

ਸਿਵਕਨ ਕੋ ਸਿਵ ਗੁਨ ਸੁਖ ਦੀਓ ॥
(ਸਿਵ-ਗੁਨ - ਸਮਾਸੀ ਸ਼ਬਦ ਹੈ, ਉਚਾਰਣ ਇਕੱਠਾ। ਇੱਥੇ ਸਿਵਕਨ ਦਾ ਅਰਥ ‘ਸੇਵਕਾਂ ਨੂੰ’ ਅਤੇ ਸਿਵ ਦਾ ਅਰਥ ‘ਦੈਵੀ ਗੁਣ’ ਹੈ।)
ਸਤ੍ਰੁੱਨ ਕੋ ਪਲ ਮੋ ਬਧ ਕੀਓ ॥੧੦॥
(ਸਤ੍ਰੁੱਨ-‘ਤ੍ਰੁ’ ਔਕੁੜ ਦੀ ਧੁਨੀ ਦਾ ਉਚਾਰਣ ਛੱਡਣਾ ਨਹੀਂ।)

ਘਟ ਘਟ ਕੇ ਅੰਤਰ ਕੀ ਜਾਨਤ ॥
ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥

(ਚੀਟੀ-‘ਚੀ’ ਨਾਸਕੀ ਉਚਾਰਣ ਅਸ਼ੁੱਧ ਹੈ।)

ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੧੧॥
ਸੰਤਨ ਦੁਖ ਪਾਏ ਤੇ; ਦੁਖੀ ॥
ਸੁਖ ਪਾਏ ਸਾਧੁਨ ਕੇ ਸੁਖੀ ॥
ਏਕ ਏਕ ਕੀ ਪੀਰ ਪਛਾਨੈਂ ॥
ਘਟ ਘਟ ਕੇ ਪਟ ਪਟ ਕੀ ਜਾਨੈਂ ॥੧੨॥
ਜਬ ਉਦਕਰਖ ਕਰਾ ਕਰਤਾਰਾ ॥
ਪ੍ਰਜਾ ਧਰਤ ਤਬ ਦੇਹ ਅਪਾਰਾ ॥

(ਪ੍ਰਜਾ-ਦੁੱਤ ਅੱਖਰ ‘ਰ’ ਦਾ ਉਚਾਰਣ ਮੂਲ ਅੱਖਰ ‘ਪ’ ਨਾਲ ਮਿਲਵਾਂ, ਪਰਜਾ ਉਚਾਰਣ ਕਰਨਾ ਅਸ਼ੁੱਧ ਹੈ।)

ਜਬ ਆਕਰਖ ਕਰਤ ਹੋ ਕਬਹੂੰ ॥
ਤੁਮ ਮੈ ਮਿਲਤ ਦੇਹ ਧਰ ਸਭਹੂੰ ॥੧੩॥

(ਦੇਹ-ਧਰ - ਸਮਾਸੀ ਸ਼ਬਦ, ਉਚਾਰਣ ਇਕੱਠਾ।)

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥
(ਸ੍ਰਿਸਟਿ-ਵਿਚਕਾਰਲਾ ‘ਸ’ ਉਚਾਰਣ ਵਿਸ਼ੇਸ਼ ਧੁਨੀ।)

ਆਪੁ ਆਪਨੀ ਬੂਝ ਉਚਾਰੈ ॥
ਤੁਮ ਸਭਹੀ ਤੇ ਰਹਤ ਨਿਰਾਲਮ ॥
ਜਾਨਤ ਬੇਦ ਭੇਦ ਅਰ ਆਲਮ ॥੧੪॥
ਨਿਰੰਕਾਰ; ਨ੍ਰਿਬਿਕਾਰ; ਨਿਰਲੰਭ ॥

(ਨ੍ਰਿਬਿਕਾਰ-ਮੁਢਲੀ ‘’ਿ ਦਾ ਉਚਾਰਣ ਪੈਰ-ਚਿੰਨ੍ਹ ਅੱਖਰ ‘ਰ’ ਨਾਲ। ਨਿਰਬਿਕਾਰ ਪੜਨਾ ਅਸ਼ੁੱਧ ਹੈ।)

ਆਦਿ; ਅਨੀਲ; ਅਨਾਦਿ; ਅਸੰਭ ॥
ਤਾ ਕਾ ਮੂੜ੍ਹ ਉਚਾਰਤ ਭੇਦਾ ॥

(ਤਾ-(ਪੜਨਾਉਂ) ਉਚਾਰਣ ਨਾਸਿਕਤਾ ਬਿਨਾ।)

ਜਾ ਕੌ ਭੇਵ ਨ ਪਾਵਤ ਬੇਦਾ ॥੧੫॥
(ਜਾ-(ਪੜਨਾਉਂ) ਉਚਾਰਣ ਨਾਸਿਕਤਾ ਬਿਨਾ।)

ਤਾ ਕੌ ਕਰਿ ਪਾਹਨ ਅਨੁਮਾਨਤ ॥
(ਤਾ-ਉਚਾਰਣ ਨਾਸਿਕਤਾ ਬਿਨਾ। ਅਨੁਮਾਨਤ-‘ਨੁ’ ਔਂਕੜ ਛੱਡਣਾ ਨਹੀਂ।)

ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥
ਮਹਾਦੇਵ ਕੋ ਕਹਤ ਸਦਾ ਸਿਵ ॥

(ਸਦਾ-ਸਿਵ - ਸਮਾਸੀ ਸ਼ਬਦ, ਉਚਾਰਣ ਇਕੱਠਾ। ਸਿਵ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਨਿਰੰਕਾਰ ਕਾ ਚੀਨਤ ਨਹਿ ਭਿਵ ॥੧੬॥
ਆਪੁ ਆਪਨੀ ਬੁਧਿ ਹੈ ਜੇਤੀ ॥
ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥
ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੧੭॥
ਏਕੈ ਰੂਪ ਅਨੂਪ ਸਰੂਪਾ ॥
ਰੰਕ ਭਯੋ, ਰਾਵ; ਕਹੀ ਭੂਪਾ ॥

(ਭਯੋ-ਉਚਾਰਣ ‘ਭਇਓ’। ਕਹੀ-‘ਹੀ’ ਉਚਾਰਣ ਨਾਸਕੀ।)

ਅੰਡਜ; ਜੇਰਜ; ਸੇਤਜ ਕੀਨੀ ॥
ਉਤਭੁਜ ਖਾਨਿ ਬਹੁਰ ਰਚਿ ਦੀਨੀ ॥੧੮॥
ਕਹੂੰ; ਫੂਲ ਰਾਜਾ ਹ੍ਵੈ ਬੈਠਾ ॥

(ਫੂਲ-ਰਾਜਾ - ਸਮਾਸੀ ਸ਼ਬਦ, ਉਚਾਰਣ ਇਕੱਠਾ।ਹ੍ਵੈ-ਉਚਾਰਣ ਹੁਐ।)

ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ॥
(ਭ੍ਯਿੋ-ੳਚਾਰਣ ਭਇਓ। ਸੰਕਰ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥
ਆਦਿ ਜੁਗਾਦਿ ਸਰੂਪ ਸੁਯੰਭਵ ॥੧੯॥

(ਸੁਯੰਭਵ-ਉਚਾਰਣ ਸੁਅੰਭਵ।)

ਅਬ ਰੱਛਾ ਮੇਰੀ ਤੁਮ ਕਰੋ ॥
ਸਿੱਖ ਉਬਾਰਿ ਅਸਿੱਖ ਸੰਘਰੋ ॥

(ਸੰਘਰੋ-ਉਚਾਰਣ ਸੰ-ਘਰੋ।)

ਦੁਸਟ ਜਿਤੇ ਉਠਵਤ ਉਤਪਾਤਾ ॥
(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਸਕਲ ਮਲੇਛ ਕਰੋ ਰਣ ਘਾਤਾ ॥੨੦॥
ਜੇ; ਅਸਿਧੁਜ! ਤਵ ਸਰਨੀ ਪਰੇ ॥
ਤਿਨ ਕੇ ਦੁਸਟ ਦੁਖਿਤ ਹ੍ਵੈ ਮਰੇ ॥

(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ। ਦੁਖਿਤ-‘ਖਿ’ ਸਿਹਾਰੀ ਦਾ ਉਚਾਰਣ ਛੱਡਣਾ ਨਹੀਂ। ਹ੍ਵੈ-ਉਚਾਰਣ ਹੁਐ।)

ਪੁਰਖ ਜਵਨ ਪਗ ਪਰੇ ਤਿਹਾਰੇ ॥
ਤਿਨ ਕੇ ਤੁਮ ਸੰਕਟ ਸਭ ਟਾਰੇ ॥੨੧॥
ਜੋ ਕਲਿ ਕੋ ਇਕ ਬਾਰ ਧਿਐ ਹੈ ॥
ਤਾ ਕੇ ਕਾਲ ਨਿਕਟਿ ਨਹਿ ਐ ਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥

(ਤਾਹਿ-(ਪੜਨਾਉਂ) ਉਚਾਰਣ ਨਾਸਿਕਤਾ ਬਿਨਾ।)

ਦੁਸਟ ਅਰਿਸਟ ਟਰੇਂ ਤਤਕਾਲਾ ॥੨੨॥
(ਦੁਸਟ, ਅਰਿਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥
(ਕ੍ਰਿਪਾ-ਸਿਹਾਰੀ ਸਹਿਤ ਪੈਰ ‘ਰ’ ਦਾ ਉਚਾਰਣ ‘ਕ’ ਦੀ ਧੁਨੀ ਨਾਲ ਮਿਲਵਾਂ। ਦ੍ਰਿਸਟਿ-‘ਸ’ ਉਚਾਰਣ ਵਿਸ਼ੇਸ਼ ਧੁਨੀ। ਨਿਹਰਿਹੋ-ਨਿਹਾਰਿਹੋ ਦਾ ਸੰਖਿਪਤ ਰੂਪ। ਜਾਹਿ-ਉਚਾਰਣ ਨਾਸਿਕਤਾ ਬਿਨਾ।)
ਕੇ ਤਾਪ ਤਨਕ ਮੋ ਹਰਿਹੋ ॥
(ਤਾ-(ਪੜਨਾਉਂ) ਉਚਾਰਣ ਨਾਸਿਕਤਾ ਬਿਨਾ।)

ਰਿੱਧਿ ਸਿੱਧਿ ਘਰ ਮੋ ਸਭ ਹੋਈ ॥
ਦੁਸਟ ਛਾਹ ਛ੍ਵੈ ਸਕੈ ਨ ਕੋਈ ॥੨੩॥

(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ। ਛ੍ਵੈ-ਉਚਾਰਣ ਛੁਐ।)

ਏਕ ਬਾਰ ਜਿਨ ਤੁਮੈ ਸੰਭਾਰਾ ॥
ਕਾਲ ਫਾਸ ਤੇ ਤਾਹਿ ਉਬਾਰਾ ॥

(ਤਾਹਿ-ਉਚਾਰਣ ਨਾਸਿਕਤਾ ਬਿਨਾ।)

ਜਿਨ ਨਰ ਨਾਮ ਤਿਹਾਰੋ ਕਹਾ ॥
ਦਾਰਿਦ ਦੁਸਟ ਦੋਖ ਤੇ ਰਹਾ ॥੨੪॥

(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ।)

ਖੜਗ ਕੇਤ; ਮੈ ਸਰਣਿ ਤਿਹਾਰੀ ॥
(ਖੜਗ-ਕੇਤ - ਸਮਾਸੀ ਸ਼ਬਦ, ਉਚਾਰਣ ਇਕੱਠਾ।)

ਆਪ ਹਾਥ ਦੈ ਲੇਹੁ ਉਬਾਰੀ ॥
(ਦੈ-ਦੁਲਾਵਾਂ ਦਾ ਉਚਾਰਣ ਕਰਨਾ ਹੈ, ਲਾਂਵ ਦਾ ਨਹੀਂ।)

ਸਰਬ ਠੌਰ ਮੋ ਹੋਹੁ ਸਹਾਈ ॥
ਦੁਸਟ ਦੋਖ ਤੇ ਲੇਹੁ ਬਚਾਈ ॥੨੫॥

(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ।)


ਆਸ ਹੈ ਕਿ ਅੰਮ੍ਰਿਤ ਬਾਣੀ ਦਾ ਅੰਮ੍ਰਿਤ-ਰਸ ਭੁੰਚਣਹਾਰੇ ਗੁਰ ਭਾਈ ਭੈਣਾਂ ਤਲਵਾੜਾ ਜੀ ਦੀ ਇਸ ਅਨਮੋਲ ਕੋਸ਼ਿਸ਼ ਤੋਂ ਜਰੂਰ ਲਾਹਾ ਲੈਣਗੇ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
well how the taksaal teaches is not to pronounce any Shashai, but bhai sahib will say that u can

to me i dont know what it is, but if i pronounce the shasha i dont get as much anand as i do if i pronounce it with a sasa, maybe its just me but thats how it is
Reply Quote TweetFacebook
Ourwardly jeeo, excellent sewa. Please see below my comments:

Quote

ਨਮਸਕਾਰਹੈਤਾਹਿਹਮਾਰਾ ॥
ਨਮਸਕਾਰਤਿਸਹੀਕੋਹਮਾਰੀ ॥
“ਨਮਸ਼ਕਾਰ”

ਨਮਸ਼ਕਾਰ is without vishesh dhuni i.e. the correct pronunciation is without bindi i.e. ਨਮਸਕਾਰ.


Quote

ਸਿਵਕਨਕੋਸਿਵਗੁਨਸੁਖਦੀਓ ॥ਸਤ੍ਰੁੱਨਕੋਪਲਮੋਬਧਕੀਓ ॥
“ਸ਼ਿਵਕਨ”, “ਸ਼ਿਵਗੁਨ”, “ਸ਼ਤ੍ਰੁੱਨ”

ਸ਼ਿਵਕਨ is without vishesh dhuni i.e. the correct pronunciation is without bindi i.e. ਸਿਵਕਨ

Rest of them are perfect.

Thanks for bringing this up to the attention of cyber sangat.

Kulbir Singh
Reply Quote TweetFacebook
Bhai Jasjit Singh jeeo,

Many thanks for doing the hard work of bringing Bhai Sahib Talwara jee's pronunciation guide to our attention. Just a few comments below:

Quote

ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੫॥
(ਕਰਿਯਹੁ-ਉਚਾਰਣ ਕਰੀਅਹੁ।)

I have noticed that 99% of paathis do wrong uchaaran of the ਕਰਿਯਹੁ. Please note that it should be with bihaari on raara and not sihaari on raara as is done by most paathis. The correct pronunciation is as Bhai Sahib Talwara jee has done i.e. ਕਰੀਅਹੁ।

Quote

ਤੁਮ ਹੋ, ਪੁਰੀ ਚਤੁਰ ਦਸ ਕੰਤਾ ॥੬॥
(ਚਤੁਰ-ਦਸ - ਇਹ ਸਮਾਸੀ ਸ਼ਬਦ ਹੈ, ਉਚਾਰਣ ਇਕੱਠਾ।)

In addition to the above ਪੁਰੀ should be pronounced nasal in the end i.e. on the bihaari. ਪੁਰੀ is a plural word meaning 14 purees. ਚਤੁਰ means four and ਦਸ means ten. ਕੰਤਾ means owner or maalik. You are the Kant or husband of 14 worlds.


Quote

ਰਿੱਧਿ ਸਿੱਧਿ ਘਰ ਮੋ ਸਭ ਹੋਈ ॥
ਦੁਸਟ ਛਾਹ ਛ੍ਵੈ ਸਕੈ ਨ ਕੋਈ ॥੨੩॥
(ਦੁਸਟ-‘ਸ’ ਉਚਾਰਣ ਵਿਸ਼ੇਸ਼ ਧੁਨੀ। ਛ੍ਵੈ-ਉਚਾਰਣ ਛੁਐ।)

The kanna of ਛਾਹ should be nasal. The meaning is shadow.

Daas,
Kulbir Singh
Reply Quote TweetFacebook
admin jio and Bhai Kulbir Singh jio,

Waheguru ji ka khalsa, Waheguru ji ki fateh

First, daas noticed two technical typos due to unicode:
1) ‘’ਿ in ucharan explanation of pauri 1st.
2) ਭ੍ਯਿੋ in both 18th pauri and it's ucharan explanation.
Is it is possible to correct?

Secondly, for your two suggestions "ਪੁਰੀ should be pronounced nasal in the end" and "The kanna of ਛਾਹ should be nasal."
Is it is possible to combine to those ucharan explanations?, so that an ultimate ucharan bodh can be kept for future.

With Regards,
Daas,
JASJIT SINGH
Reply Quote TweetFacebook
Kulbir Singh Wrote:

>
> In addition to the above ਪੁਰੀ should be
> pronounced nasal in the end i.e. on the bihaari.
> ਪੁਰੀ is a plural word meaning 14 purees.
> ਚਤੁਰ means four and ਦਸ means ten.
> ਕੰਤਾ means owner or maalik. You are the
> Kant or husband of 14 worlds.
>
>
>
>
> Daas,
> Kulbir Singh



Why dont we put a bindi is Namashakar?

Also why has Talwara Jee not added a bindee in Puree?

Last night I was thinking about the concept of 14 worlds. I was thinking is it possible that Guru Ji is referring to the Islamic belief in which there are 7 hells and 7 heavens, and 14th world ( seven) is considered to be the holiest. and Guru Ji is saying that in Gods city contains all cities of hell and heaven especially the 7th heaven which is regarded as Gods realm . In the next pauree Guru Ji saying within God contains Brahma, Shiva, Vishnu. If this is true then this means city is not plural. Is it possible that puree is a Dehli Deepak?

I also remember a singh reciting Chutardas as Chutardash with a bindi in sassa?

Either way I dont think Guru Ji accepts the concept of 14 worlds in Islamic and Hindu belief,
Reply Quote TweetFacebook
I was at work when I posted my last post in a rush .After re-reading the post it doesnt sound clear.
Let me re-write again.

Muslims believe there are 7 hells and 7 heavens. To them the 7th heaven is the highest where God is closest and belongs to Muhammad only. The 7th heaven can also be viewed as the 14th world since there are 6 heavens and 7 hells below it according to Muslims. Muslims believe that this world is only for Muhammad and the world in which God is closest too.

So I was wondering could be that chatar das refers to the 14th world ( singular) and Guru Ji is saying within in Gods city ( abode) exist the 14th world. Thus the 14th world is not the highest heaven even though Muslims believe so and "Muhammads city" is small compared to the true city of God ( Sach Khand) in which many worlds exist.
Reply Quote TweetFacebook
Sukhdeep Singh jeeo,

Quote

Why dont we put a bindi is Namashakar?

Because the word in its original form is without the bindi.

Quote

Also why has Talwara Jee not added a bindee in Puree?

Talwara jee is quite on this one. So we don't know why he did not place nasal sound on puree.

Quote

I also remember a singh reciting Chutardas as Chutardash with a bindi in sassa?

Das and dash both mean ten. In Punjab and most of India (even Hindi speaking) Das is acceptable but in Sanskrit the word is Dash. We prefer Das but if someone is pronouncing it dash knowingly, then it should be fine as well.

Regarding the use of 14 worlds, it means entire world just like the use of 3 worlds also means the same thing. Triloki or 3 worlds or Chaturdas Puree all mean the entire world. It does not mean that Guru Sahib is subscribing to the concept of only 3 worlds of 14 worlds. Gurmat believes in the existence of countless worlds and dimensions.

Kulbir Singh
Reply Quote TweetFacebook
daas has noticed that ਸੇਵਕ ਸਿੱਖ ਸਭੈ ਕਰਤਾਰਾ ॥ in the word sikh there is a yaeeya at the end in some gutkai sahib
can bhai kulbir singh clarify why?
Reply Quote TweetFacebook
Quote

daas has noticed that ਸੇਵਕ ਸਿੱਖ ਸਭੈ ਕਰਤਾਰਾ ॥ in the word sikh there is a yaeeya at the end in some gutkai sahib
can bhai kulbir singh clarify why?

Different Gutka Sahibs have some difference in paath of Siri Guru Gobind Singh jee's baani especially Siri Jaap Sahib, Savaiye and Chaupai Sahib. Now the printed Gutka Sahibs have added maatra like Adhak, bindi under letters for Dasam baani, which is not appropriate. It is one thing to pronounce the bindi or adhak and a totally different thing to change the original script. No Gutka Sahibaan have been spared of this.

Kulbir Singh
Reply Quote TweetFacebook
Vaheguru Jee Ka Khalsa
Vaheguru Jee Kee Fateh

Thanks everyone for the feedback, and thankyou veer Jasjit Singh for providing Talwara Ji's Gurbani Ucharan. I have another question on ucharan for this pangti:

ਜਾਕੈਸੰਗਿਕਿਲਬਿਖਹੋਹਿਨਾਸ ॥

Should ਨਾਸ be pronounced with vishesh dhuni i.e. ਨਾਸ਼ ?

Thanks
Reply Quote TweetFacebook
Outwardly jeeo,

Quote

ਜਾਕੈਸੰਗਿਕਿਲਬਿਖਹੋਹਿਨਾਸ ॥

Should ਨਾਸ be pronounced with vishesh dhuni i.e. ਨਾਸ਼ ?

The original word is ਨਾਸ਼ and many prounounce it like this as well but this word has been so much Punjabized that many also pronounce it without vishesh dhuni i.e. like ਨਾਸ. A word that becomes part of your mother tongue in original form should be pronounced like original but if a word becomes part of your mother tongue in a changed form, then it is okay to pronounce it either way. This is one of such words that can be pronounced either way. A variant of this word "Abinaash" is always pronounced with vishesh dhuni.

Kulbir Singh
Reply Quote TweetFacebook
what about ਦਿਐ ਹੈ .

Is there a bindi in these words.
pangti is

jo kal ko eik baar dhhiai hai ||thaa kae kaal nikatt nehi aihai ||
Reply Quote TweetFacebook
Sukhdeep Singh jeeo,

Quote

what about ਧਿਐ ਹੈ .

Is there a bindi in these words.

No there is no need for nasal in any of these words. The pronoun "ਜੋ" in this pankiti, is assumed to be singular here. If you assume it to be plural, then you would place a bindi on ਹੈ.

Kulbir Singh
Reply Quote TweetFacebook
Oops I accidentaly spellt ਧਿਐ wrong.

My Nana Ji was mentioning to me that ਧਿਐ means Dhian so I thought there would be a bindi in there ?
Reply Quote TweetFacebook
Sorry, only registered users may post in this forum.

Click here to login