ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ

Posted by gsingh88 
ਜਿਂਦ ਨਿਮਾਣੀ...

ਜਿਂਦ ਨਿਮਾਣੀ ਨੂੰ ਇਹ ਸਮਜ ਨਾ ਪਹਿਂਦੀ
ਮੁੜ ਮੁੜ ਮਾਇਆ ਵਲਿ ਨੂੰ ਢਹਿਂਦੀ
ਕੀਤੇ ਜਤਨ ਬਹੁਤ ਰੌਕਨ ਦੇ, ਇਹ ਫਿਰ ਨਾਂ ਰੁਕਨੌ ਰਹਿਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |

ਆਵਾ ਗਵਣ ਵਿਚ ਫਸੀ ਇਹ ਰਹਿਂਦੀ
ਕਦੇ ਪ੍ਰੀਤਮ ਵਲਿ ਨੂੰ ਤੇ ਕਦੇ ਮਾਯਾ ਵਲਿ ਨੂੰ ਢਹਿਂਦੀ
ਇਕ ਦੀ ਇਹ ਕਦੇ ਹੌਕੇ ਨਾਂ ਰਹਿਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |

ਧਨੁ ਓਹ ਘੜੀ ਜਦ ਅਪਨੇ ਪ੍ਰੀਤਮ ਨੂੰ ਇਹ ਮਿਲ ਪਹਿਂਦੀ
ਮਿਲ ਪ੍ਰੀਤਮ ਇਹ ਨਿਵ ਨਿਵ ਪਹਿਂਦੀ
ਝੋਲ ਪਿਆਲਾ ਰਸ ਦਾ ਇਹ ਪਿਂਦੀ
ਵਿਚ ਮਜਲਸ ਭਾਰੀ ਇਹ ਖਿੜ ਖਿੜੈਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |

ਪਿਆਰੇ ਜੀਉ...
ਕਦ ਅਜਿਹਾ ਸਮਾਂ ਆਵੇ
ਜਦ ਇਹ ਪ੍ਰੀਤਮ ਵਲ ਨੂ ਹੀ ਜਾਵੇ
ਕਤੇ ਵਸ ਇਹ ਰਸ ਸਦਾ ਸਦਾ ਸਦਾ ਲਈ ਜਾਵੇ
ਖਿਨ ਖਿਨ ਖਿਨ ਆਪਣੇ ਪ੍ਰੀਤਮ ਨੂ ਹੀ ਰਾਵੇ
ਜੌਤੀ ਜੋਤ ਹੋਏ ਕੈ ਆਪਣੇ ਪ੍ਰੀਤਮ ਨੂ ਹੀ ਭਾਵੇ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ...

ਨਿਮਾਣਾ ਜਿਹਾ ਜਤਨ
bhul chuk maaf
Gurinder Singh
Reply Quote TweetFacebook
ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ

Beautiful composition.
Reply Quote TweetFacebook
Vaah jee Vaah!!

Good to see poetry in Punjabi. Daas will try to write something in response soon.



Daas,
Kulbir Singh
Reply Quote TweetFacebook
Veer Gurinder Singh jee The Vaak "ਜਿੰਦ ਨਿਮਾਣੀ" of your poem inspired this Daas to write something:


ਜਿੰਦ ਨਿਮਾਣੀ

ਜਿੰਦ ਨਿਮਾਣੀ ਸਮਝੇ ਨਾ।
ਉਲਝੀ ਤਾਣੀ ਸੁਲਝੇ ਨਾ।
ਥੱਕ ਗਏ ਹਾਂ ਉਪਾਵ ਕਰਦੇ।
ਪੰਚ ਦੂਤ ਅਜੇ ਨਾ ਹਟਦੇ।1।

ਜਿੰਦ ਨਿਮਾਣੀ ਕੱਢੇ ਹਾੜੇ।
ਜਦੋਂ ਮਾਇਆ ਇਸਨੂੰ ਸਾੜੇ॥
ਮਾਇਆ ਜਦੋਂ ਦੇਵੇ ਸੁੱਖ।
ਭੁੱਲੇ ਉਦੋਂ ਬਿਰਹੋਂ ਦੁੱਖ।2।

ਜਿੰਦ ਨਿਮਾਣੀ ਬਹੁਤੀ ਭੋਲੀ।
ਤਾਂਹੀ ਹੋਈ ਗੋਲੀ ਦੀ ਗੋਲੀ।
ਸਤਿਨਾਮ ਦਾ ਲਾਹਾ ਤਜਿਆ।
ਭੁੱਖਾ ਮਨ ਕਦੇ ਨਾ ਰਜਿਆ।3।

ਸ਼ਰਣ ਰੱਖ ਓ ਸੋਹਣੇ ਰੱਬਾ।
ਧੋ ਦੇ ਸਾਡਾ ਗੰਦਾ ਧੱਬਾ।
ਹੋਰ ਨ ਕੋਈ ਸਾਡਾ ਤਾਣਾ।
ਤਪੋਬਨੀ ਦਾ ਤੂੰ ਹੈਂ ਮਾਣਾ।


Daas,
Kulbir Singh
Reply Quote TweetFacebook
Sorry, only registered users may post in this forum.

Click here to login