ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਧੰਨ ਗੁਰੂ ਧੰਨ ਪੰਜ ਪਿਆਰੇ

Posted by JASJIT SINGH 
ਧੰਨ ਗੁਰੂ ਧੰਨ ਪੰਜ ਪਿਆਰੇ

ਗੁਰੂ ਸਵਾਰੇ ਖ਼ਾਲਸਾ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥


ਸਰਬੰਸ ਦਾਨੀ, ਸ਼ਮਸ਼ੇਰੇ ਬਹਾਦਰ, ਆਪੇ ਗੁਰ ਚੇਲਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਪੰਜ ਪਿਆਰੇ ਅਤੇ ਬੇਅੰਤ ਖ਼ਾਲਸਾ ਫ਼ੌਜਾਂ ਨੂੰ ਦਾਸ ਅੱਜ ਨਤਮਸਤਕ ਹੁੰਦਾ ਹੋਇਆ, ਜਿਨ੍ਹਾਂ ਪੰਜਾ ਪਿਆਰਿਆ ਦੀ ਅਗਵਾਈ ਵਿਚ ਭਾਈ ਗੁਰਬਖਸ਼ ਸਿੰਘ ਜੀ (ਬਾਬਾ ਬੰਦਾ ਸਿੰਘ ਬਹਾਦਰ) ਵਲੋਂ ਅੱਜ ਤੋਂ 300 ਸਾਲ ਪਹਿਲਾ ਜ਼ੁਲਮੀ ਰਾਜ ਦੀਆਂ ਨੀਂਹਾਂ ਪੱਟ ਕੇ ਹਿੰਦੋਸਤਾਨ ਦੀ ਧਰਤੀ ਤੇ ਤਕਰੀਬਨ 6 ਸਦੀਆਂ ਤੋਂ ਫੈਲੇ ਜ਼ਾਲਮੀ ਜਰਵਾਣਿਆ ਨੂੰ ਖ਼ਾਲਸੇ ਦੀਆਂ ਤੇਗਾਂ ਦੇ ਕਰਾਰੇ ਰੰਗ ਦਿਖਾ ਨਾਸਨੋ ਨਾਬੂਦ ਕਰਕੇ ਰੱਖ ਦਿੱਤਾ ਅਤੇ 'ਵਾਹਿਗੁਰੂ ਜੀ ਕੀ ਫ਼ਤਿਹ' ਦਾ ਨਗਾਰਾ ਵਜਾਇਆ, ਉਹਨਾਂ ਸਭਨਾਂ ਦੀ, ਜਿਨ੍ਹਾਂ ਸਮੂਹ ਸਿੰਘਾਂ ਸਿੰਘਣੀਆਂ ਭੁਜੰਗੀਆਂ ਨੇ ਇਸ ਧਰਮ ਯੁੱਧ ਵਿਚ ਕਿਸੇ ਵੀ ਤਰਾਂ ਰਣ ਤੱਤੇ ਵਿਚ ਵੈਰੀ ਨੂੰ ਮਾਰ ਪਚਾਇਆ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੋਇਆ ਅਜੋਕੇ ਖ਼ਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ।

“ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋਂ ਨਿਵਾਸ॥”


ਇਸ ਮੌਕੇ ਤੇ ਦਾਸ ਦੀ ਪੱਲਾ ਫ਼ੜ ਸ੍ਰੀ ਨਾਨਕ ਦਸਮੇਸ਼ ਜੀ ਦੇ ਚਰਨਾਂ ਵਿਚ ਅਰਜ਼ੋਈ ਹੈ ਕਿ ਆਪਣੀ ਨਦਰੋਂ ਕਰਮ ਅੱਜ ਫੇਰ ਜ਼ਾਹਰ ਪਜ਼ੀਰ ਕਰਨ ਜੀ, ਅੱਜ ਫ਼ੇਰ ਪੰਜਾਬ ਦੀ ਧਰਤੀ ਤੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ਼ ਸਿੰਘ, ਭਾਈ ਰਣ ਸਿੰਘ, ਭਾਈ ਦਯਾ ਸਿੰਘ ਵਰਗੇ ਅਕਾਲੀ ਭੁਜੰਗ ਪੰਜਾ ਸਿੰਘ ਦੀ ਫ਼ੌਜ ਨੂੰ ਪ੍ਰਗਟ ਕਰ ਅੱਜ ਦੇ ਖ਼ਾਲਸਾ ਪੰਥ ਦੀ ਡਿਕ ਡੋਲੇ ਖਾਂਦੀ ਬੇੜੀ ਦੀ ਕਮਾਨ ਸੰਭਾਲਣ ਵਾਸਤੇ ਭੇਜਣ ਜੀ। ਨਾਮ ਬਾਣੀ ਦੀ ਹੋਰ ਬਖਸ਼ਸ਼ਾ ਦੀ ਆਸ ਕਰਦਾ ਦਾਸ ਫ਼ੇਰ ਸਮੂਹ ਸੰਗਤ ਨੂੰ ਖ਼ਾਲਸੇ ਦੇ ਇਸ ਸਦੀਵੀ ਯਾਦ ਰੱਖਣ ਵਾਲੇ ਕਾਰਨਾਮੇ ਦੀ ਲੱਖ ਲੱਖ ਵਧਾਈ ਦਿੰਦਾ ਹੈ।

ਗੁਰੂ ਚਰਨਾਂ ਦੇ ਭੌਰਿਆ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Thanks so much, Veer Ji. AAP NOO VEE LAKH LAKH VAADHAI HOVE JI.
Reply Quote TweetFacebook
Kot-koti Vadhaayee hove jee.

Kulbir Singh
Reply Quote TweetFacebook
Sorry, only registered users may post in this forum.

Click here to login