ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poem

Posted by Harmeet Singh 
Poem
September 09, 2018 12:34AM
These lines came to mind earlier this week, please suggest the improvements and title.


ਖੰਡੇ ਵਾਲੀ ਦਾਤ ਲੈ, ਨਾਮ ਧਿਆਉਣਾ ਚਾਹੀਦੈ
ਦੂਜੀ ਕਾਰੇ ਲੱਗਿਆਂ, ਜੂਨੀ ਆਉਣਾ ਹੀ ਪੈਂਦੈ

ਦਾਲ ਰੋਟੀ ਖਾਇ ਕੈ, ਭਲਾ ਮਨਾਉਣਾ ਚਾਹੀਦੈ
ਮਾਸ ਮੱਛੀ ਖਾਦਿਆਂ, ਜਨਮ ਗਵਾਉਣਾ ਹੀ ਪੈਂਦੈ

ਕਿਰਤ ਵਿਰਤ ਕਰ ਧਰਮ ਦੀ, ਵੰਡ ਕੇ ਛਕਣਾ ਚਾਹੀਦੈ
ਚੋਰੀ, ਠੱਗੀ, ਧੋਖਾ ਕੀਤਿਆਂ, ਪਛਤਾਉਣਾ ਹੀ ਪੈਂਦੈ

ਦੇਖ ਪਰਾਈਆਂ ਬੀਬੀਆਂ, ਧੀਆਂ ਭੈਣਾਂ ਜਾਣੀਦੈ
ਨਹੀਂ ਤਾਂ ਕਰੋੜਾਂ ਜਨਮਾਂ ਦੇ ਵਿੱਚ ਦੁੱਖ, ਪਾਉਣਾ ਹੀ ਪੈਂਦੈ

ਹਰਮੀਤ ਸਿੰਘ ਇਕ ਮੌਕਾ ਮਿਲਿਐ, ਸੰਭਾਲਣਾ ਚਾਹੀਦੈ
ਜੇ ਸੱਚੀ ਦਰਗਹ ਜਾਣੈ, ਹੁਕਮ ਕਮਾਉਣਾ ਹੀ ਪੈਂਦੈ
Reply Quote TweetFacebook
Sorry, only registered users may post in this forum.

Click here to login