ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad Explanation

Posted by SinghAbb 
Shabad Explanation
May 01, 2018 12:03AM
Can someone please explain what this is talking about?

ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
Laekhai Bolan Bolanaa Laekhai Khaanaa Khaao ||
As it is pre-ordained, people speak their words. As it is pre-ordained, they consume their food. (Dr. Sant Singh)
In account the man speaks the words, in accounts he partakes of the food. (Bhai Manmohan Singh)
ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,
ਲੇਖੈ = ਲੇਖੇ ਵਿਚ, ਗਿਣਤੀ-ਮਿਣਤੀ ਵਿਚ, ਥੋੜੇ ਹੀ ਸਮੇਂ ਲਈ। ਬੋਲਣੁ ਬੋਲਣਾ = ਬੋਲ-ਚਾਲ। ਖਾਣਾ ਖਾਉ = ਖਾਣ-ਪੀਣ। (Prof Sahib Singh)

ਹੇ ਪਿਤਾ! ਜੋ ਸਬਦ ਕਾ ਬੋਲਣਾ ਹੈ, ਸੋ ਲੇਖੇ ਮੇਂ ਹੈ, ਔਰੁ ਭੋਜਨੁ ਖਾਣਾ ਭੀ ਲੇਖੇ ਮੇਂ ਹੈ॥ (Fareedkot Teeka)


ਲੇਖੈ ਬੋਲਣੁ ਬੋਲਣਾ ਲੇਖੈ¹ ਖਾਣਾ ਖਾਉ ॥
¹ਹਿਸਾਬ ਵਿੱਚ, ਹੱਦ ਵਿੱਚ। (Shabadarth by SGPC)


ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
Laekhai Vaatt Chalaaeeaa Laekhai Sun Vaekhaao ||
As it is pre-ordained, they walk along the way. As it is pre-ordained, they see and hear. (Dr. Sant Singh)
In account he walks along the way, In account he hearts and sees. (Bhai Manmohan Singh)
ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।
ਵਾਟ = ਜ਼ਿੰਦਗੀ ਦਾ ਸਫ਼ਰ। ਚਲਾਈਆ = ਜੋ ਚਲਾਈ ਹੋਈ ਹੈ। ਸੁਣਿ ਵੇਖਾਉ = ਸੁਣਨਾ ਵੇਖਣਾ। (Prof Sahib Singh)

ਔਰ ਰਸਤੇ ਕਾ ਚਲਨਾ ਲੇਖੇ ਮੇਂ ਹੈ, ਔਰੁ ਬਾਣੀ ਕਾ ਸ੍ਰਵਣ ਕਰਨਾ ਭੀ ਲੇਖੇ ਮੇਂ ਹੈ, ਔਰ ਰੂਪ ਕਾ ਦੇਖਨਾ ਭੀ ਲੇਖੇ ਮੇਂ ਹੈ॥ (Fareedkot Teeka)


ਲੇਖੈ ¹ਵਾਟ ਚਲਾਈਆ ਲੇਖੈ ²ਸੁਣਿ ਵੇਖਾਉ ॥
¹ਪੈਂਡਾ ਕਰਦੇ ਹਾਂ; ਭਾਵ ਸਫ਼ਰ ਭਾਵੇਂ ਕਿੰਨਾ ਲੰਮਾ ਹੋਵੇ ਕਦੀ ਨਾ ਕਦੀ ਮੁੱਕ ਹੀ ਜਾਂਦਾ ਹੈ। ²ਸੁਣੀਦਾ ਤੇ ਵੇਖੀਦਾ ਹੈ; ਭਾਵ ਗੱਲਾਂ ਤੇ ਨਜ਼ਾਰੇ ਕਦੀ ਨਾ ਕਦੀ ਮੁੱਕ ਜਾਂਦੇ ਹਨ। (Shabadarth SGPC)


ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
Laekhai Saah Lavaaeeahi Parrae K Pushhan Jaao ||1||
As it is pre-ordained, they draw their breath. Why should I go and ask the scholars about this? ||1|| (Dr. Sant Singh)
In account he draws the breath. Why should I go to ask the literate? (Bhai Manmohan Singh)
ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਲਵਾਈਅਹਿ = ਜੋ ਲਏ ਜਾ ਰਹੇ ਹਨ। ਪੜੇ = ਪੜ੍ਹੇ ਹੋਏ ਮਨੁੱਖ ਨੂੰ। ਕਿ = ਕੀਹ? ਪੜੇ…ਜਾਉ = ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ।॥੧॥

ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ, ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ, ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ ॥੧॥ (Prof Sahib Singh)
ਔਰ ਜੋ ਸ੍ਵਾਸ ਲਈਤੇ ਹੈਂ, ਇਹ ਸਭ ਲੇਖੇ ਮੇਂ ਹੈਂ, ਤਾਂ ਤੇ (ਪੜੇ ਕਿ) ਪੜੇ ਹੂਏ ਪੰਡਿਤ ਜਨੋ ਕੋ ਕ੍ਯਾ ਪੂਛਨ ਜਾਊਂ। ਭਾਵ ਮੇਰੇ ਕਹੇ ਪਰ ਐਸਾ ਨਿਸਚਾ ਕਰੋ। ਵਾ ਸਾਸਤ੍ਰੋ ਕੋ ਪਢੇ ਹੂਏ ਕਿ ਜੋ ਪੰਡਿਤ ਹੈਂ ਤਿਨ ਕੋ ਜਾਇ ਕਰ ਪੂਛ ਲੀਜੀਏ, ਵਹੁ ਭੀ ਸਭੁ ਕਛੁ ਲੇਖੇ ਕੇ ਅੰਤਰ ਹੀ ਕਹੇਂਗੇ॥ (Fareedkot Teeka)


ਲੇਖੈ ¹ਸਾਹ ਲਵਾਈਅਹਿ ²ਪੜੇ ਕਿ ਪੁਛਣ ਜਾਉ ॥੧॥
¹ਸ੍ਵਾਸ ਲਈਦੇ ਹਨ। ²ਇਹ ਗੱਲ ਇੰਨੀ ਸਾਫ਼ ਤੇ ਆਮ ਸਮਝ ਵਾਲੀ ਹੈ ਕਿ ਇਹਦੇ ਲਈ ਪੜ੍ਹਿਆ ਨੂੰ ਕੀ ਪੁੱਛਣ ਜਾਣਾ ਹੈ। (Shabadarth SGPC)

Ang 15

I don't understand the meaning of ਲੇਖੈ. Is it like Karams, that we do these things according to past actions, or is it Bhana, that only what Waheguru causes happens? Or something else entirely?
Reply Quote TweetFacebook
Sorry, only registered users may post in this forum.

Click here to login