ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Home          Santhiya          Gurmat Bodh          Gurmat Literature          Message Board          Multimedia          Contact
Welcome! Log In Create A New Profile

Advanced

ਤੂੰ ਪ੍ਰਭ ਦਾਤਾ ਬੰਧੀ ਛੋੜ

Posted by Harmeet Singh 
ਤੂੰ ਪ੍ਰਭ ਦਾਤਾ ਬੰਧੀ ਛੋੜ
ਜਿਨ ਬੰਧਨ ਕਾਟੇ ਸਗਲ ਮੋਰ
ਭਟਕਿਆ ਜਾਂਦਾ ਮੇਰਾ ਮਨ ਮੋੜ
ਕਰ ਕਿਰਪਾ ਆਪਣੇ ਸੰਗ ਜੋੜ

ਤੂੰ ਪ੍ਰਭ ਦਾਤਾ ਬੰਧੀ ਛੋੜ
ਮਾਇਆ ਦੀ ਮੈਨੂੰ ਲੱਗੀ ਦੌੜ
ਹਉਮੈ ਬਣ ਗਈ ਰਾਹ ਦਾ ਰੋੜ
ਸਤਿਗੁਰੂ ਦਾਤਿਆ ਲਈਂ ਬਹੋੜ

ਤੂੰ ਪ੍ਰਭ ਦਾਤਾ ਬੰਧੀ ਛੋੜ
ਤੇਰੇ ਦਰਸ਼ਨ ਲੋਚਣ ਲੱਖ ਕਰੋੜ
ਹਰਮੀਤ ਸਿੰਘ ਨੂੰ ਤੇਰੀ ਹੈ ਲੋੜ
ਇੱਕ ਭੋਰੀ ਵੀ ਨਾ ਦਈਂ ਵਿਛੋੜ
Reply Quote TweetFacebook
Sorry, only registered users may post in this forum.

Click here to login