ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਿੱਖ

ਸਿੱਖ
June 15, 2017 05:02PM
ਕੀ ਅਸੀਂ ਸਿੱਖ ਅਖਾਉਂਦੇ ਹਾਂ? ਜੇ ਹਾਂ ਤੇ ਆਓ ਵੀਚਾਰੀਏ ਕੇ ਗੁਰੂ ਰਾਮ ਦਾਸ ਜੀ ਮਹਾਰਾਜ ਕਿਸ ਨੂੰ ਗੁਰਸਿੱਖ ਦਾ ਦਰਜਾ ਦੇਂਦੇ ਹਨ ||



ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨


ਸੋ ਸਪਸ਼ਟ ਹੈ ਕੇ ਸਿੱਖ ਗੁਰੂ ਦੀ ਸ਼ਰਨ ਵਿਚ ਆਇਆਂ ਬਣੀਦਾ ਹੈ | ਜਿਵੇ ਕੇ ਡਾਕਟਰ ਦੇ ਘਰ ਜੰਮਿਆ ਬਚਾ ਡਾਕਟਰ ਦੀ ਪੜਾਈ ਕਰਨ ਤੋਂ ਬਿਨਾ ਡਾਕਟਰ ਨਹੀਂ ਬਣ ਸਕਦਾ ਤਿਵੇਂ ਹੀ ਸਿਖਾਂ ਦੇ ਘਰ ਜਨਮ ਨਾਲ ਸਿੱਖ ਨਹੀਂ ਬਣੀਦਾ, ਜਦ ਤਕ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ||

ਸਿੱਖ ਬਣਨ ਲਈ ਪਹਿਲਾ ਹੁਕਮ ਹੈ ਗੁਰੂ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਾਵੇ || ਅੰਮ੍ਰਿਤ ਛੱਕ ਕੇ ਹੀ ਉਹ ਨਾਮ ਮਿਲਦਾ ਹੈ ਜਿਸ ਦੇ ਜਪਣ ਦਾ ਜਿਕਰ ਗੁਰੂ ਸਾਹਿਬ ਉਪਰ ਸ਼ਬਦ ਦੀ ਪਹਿਲੀ ਲਾਈਨ ਵਿਚ ਕਰਦੇ ਹਨ ||


ਸੋ ਆਓ ਸਭ ਗੁਰੂ ਸਾਹਿਬ ਜੀ ਦਾ ਹੁਕਮ ਮੰਨੀਏ ਅਤੇ ਦਸਮ ਗੁਰੂ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਸਜੀਐ || ਕਿਤੇ ਇਹ ਨਾ ਹੋਵੇ ਕੇ ਆਪਾਂ ਇਸ ਭੁਲੇਖੇ ਵਿਚ ਹੀ ਜੀਵਨ ਵਿਅਰਥ ਗੁਆ ਲਾਈਏ ਕੇ ਆਪਾਂ ਸਿੱਖ ਦੇ ਘਰ ਜਨਮ ਲੈਣ ਨਾਲ ਹੈ ਸਿੱਖ ਹਾਂ ||


ਭੁੱਲ ਚੁੱਕ ਮਾਫ
ਸਾਹਿਬ ਸਿੰਘ
Reply Quote TweetFacebook
Sorry, only registered users may post in this forum.

Click here to login