ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਸਿੱਖ ਰਹਿਤ !!

ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||



ਕਿਸੇ ਨੇ ਸਵਾਲ ਪੁੱਛਿਆ, ਕਿ ਬਾਣਾ ਧਾਰਨ ਕਰਨ ਤੋਂ ਪਹਿਲਾਂ ਗੁਰਸਿੱਖ ਦਾ ਮਨ ਪੂਰਾ ਤਰਾਸ਼ਿਆ ਹੋਣਾ ਚਾਹੀਦਾ ਹੈ ?




ਗੁਰਸਿੱਖ ਨੇ ਉਹ ਸਾਰੇ ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਹੈ ਜੋ ਕੇ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਕਹੇ ਹਨ || ਜਿਵੇਂ ਕੇ


- ਸਤਿਗੁਰੁ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਏ ||
- ਮਨ ਨੇ ਕੌਣ ਕੁਮਤਿ ਤੈ ਲੀਨੀ।................ਰਾਮ ਭਗਤ ਨਹ ਕੀਨੀ ||
- ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸਚੀ ਬਾਣੀ ||

ਆਦਿਕ। .........


ਮੋਟੇ ਤੌਰ ਤੇ ਗੁਰੂ ਸਾਹਿਬ ਦੇ ਹੁਕਮ,ਬਹੁ ਮਾਤਰਾ ਵਿਚ ਮਨ ਨੂੰ ਸਾਧਨ ਦੇ ਲਈ ਹਨ, ਪਰ ਕੁਝ ਹੁਕਮ ਸਰੀਰ ਇੰਦਰੀਆਂ ਨੂੰ ਇਕਾਗਰ ਕਰਨ ਲਈ ਵੀ ਦ੍ਰਿੜਾਏ ਗਏ ਹਨ, ਤਾਂ ਕੇ ਮਨ ਗੁਰਬਾਣੀ ਨਾਮ ਨਾਲ ਜੁੜ ਸਕੇ,ਜਿਵੇਂ

- ਏਂ ਨੇਤ੍ਰਉ ਮਾਰਿਓ ਹਰਿ ਤੁਮ ਮੈਂ ਜੋਤ ਰਖੀ ਹਰਿ ਬਿਨ ਅਵਰ ਨਾ ਦੇਖੋ ਕੋਈ
- ਏ ਸ੍ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ
- ਏ ਸਰੀਰਾ ਮੇਰਿਆ ਇਸ ਜੁਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ

ਆਦਿਕ। ...


ਅੰਮ੍ਰਿਤ ਛਕਣ ਵੇਲੇ ਬਹੁਤੇ ਹੁਕਮ ਤਨ ਨਾਲ ਸੰਬਿਤ ਹਨ, ਜਿਵੇਂ
1) ਕਕਾਰ ਧਾਰਨ ਕਰਨਾ
2) ਬਾਣਾ ਧਾਰਨ ਕਰਨਾ
3) ਕੁਰੈਤਾਂ ਤੋਂ ਗਰੇਜ ਕਰਨ ਦਾ ਬਚਨ
4) ਆਦਿਕ


ਮਨ ਨੂੰ ਤਰਾਸ਼ਣ ਦਾ ਤਰੀਕਾ ਬਾਣੀ ਅਤੇ ਨਾਮ ਹੈ, ਜਿਸ ਵਿਚ ਸਿੱਖ ਠੀਕ ਉਸੇ ਤਰਾਂ ਵਿਗਸਤ ਹੁੰਦਾ ਹੈ ਜਿਵੇਂ ਕੇ ਇਕ ਸਕੂਲ ਦਾ ਵਿਦਿਆਰਥੀ ਸਕੂਲ ਵਿਚ ਏਡਮਿਸ਼ਨ ਲੈ ਕੇ, ਸਾਰਾ ਕਲਾਸਾਂ ਲਾ ਕੇ ਹੁੰਦਾ ਹੈ ||ਪਹਿਲੇ ਦਿਨ ਸਕੂਲ ਜਾਣ ਸਮੇ ਬਚੇ ਨੂੰ ਉਸ ਕਲਾਸ ਦੀ ਵਿਦਿਆ ਨਹੀਂ ਆਉਂਦੀ ਪਰ ਉਹ ਬਚਾ ਪਹਿਲੇ ਦਿਨ ਤੋਂ ਕੁਝ ਚੀਜਾਂ ਧਾਰਨ ਕਰ ਲੈਂਦਾ ਹੈ ਤੇ ਜਿਸ ਤੋਂ ਬਿਨਾ ਸਕੂਲ ਵੀ ਉਸ ਨੂੰ ਸਕੂਲ ਚ ਆਉਣ ਦੀ ਇਜ਼ਾਜ਼ਤ ਨਹੀਂ ਦਿੰਦਾ, ਜਿਵੇ



1) ਸਕੂਲ ਦੀ ਡ੍ਰੇਸ (ਵਰਦੀ)
2) ਸਮੇ ਦੇ ਪਬੰਦੀ
3) ਕਿਤਾਬ, ਕਾਪੀ , ਪੈਨਸਿਲ ਆਦਿਕ



ਬਿਲਕੁਲ ਇਸੇ ਤਾਰਨ ਗੁਰਸਿੱਖ ਨੂੰ ਚਾਹੀਦਾ ਹੈ ਕੇ ਅੰਮ੍ਰਿਤ ਛਕਣ ਪਿੱਛੋਂ, ਘਟੋ ਘਟੋ ਉਹ ਉਸ ਰਹਿਤ ਬਹਿਤ ਵਿਚ ਜਰੂਰ ਪ੍ਰਪੱਕ ਹੋਵੇ ਜੋ ਕੇ ਤਨ ਦੇ ਤੌਰ ਤੇ ਅਪਣਾਈ ਜਾ ਸਕਦੀ ਹੈ ਤੇ ਜੋ ਅੰਮ੍ਰਿਤ ਛਕਣ ਵੇਲੇ ਧਾਰਨ ਕੀਤੀ ਗਈ ਸੀ, ਜਿਵੇਂ


1) ਪੰਜ ਕਕਾਰੀ ਰਹਿਤ
2) ਬਾਣੇ ਦੀ ਰਹਿਤ
3) ਬਿਬੇਕ ਦੀ ਰਹਿਤ
4) ਸਰਬਲੋਹ ਦੀ ਰਹਿਤ

ਇਸ ਤੋਂ ਇਲਾਵਾ, ਸਰੀਰ ਦੀਆਂ ਹੋਰ ਇੰਦਰੀਆਂ ਨੂੰ ਜੋ ਉਪਦੇਸ਼ ਹਨ , ਜਿਵੇਂ

1) ਗੰਦੇ ਗਾਣੇ ਆਦਿਕ ਨਾ ਸੁਣਨੇ
2) ਬੁਰਾ ਨਾ ਦੇਖਣਾ
3) ਬੁਰੀ ਜਗਾ ਤੇ ਨਾ ਜਾਣਾ
4) ਬੁਰਾ ਕੰਮ ਨਾ ਕਰਨਾ ਆਦਿਕ। .........



ਗੁਰੂ ਸਾਹਿਬ ਬਿਆਨ ਕਰਦੇ ਹਨ , ਇਸ ਮਨ ਨੂੰ ਜਨਮ ਜਨਮ ਦੀ ਮੈਲ ਲਗੀ ਹੋਈ ਹੈ ਜਿਸ ਕਾਰਨ ਇਹ ਕਾਲਾ ਸਿਆਹ ਹੋਇਆ ਹੈ,ਇਹ ਮਨ ਤਾਂ ਨਾਮ ਜਪਣ , ਬਾਣੀ ਪੜਨ ਤੇ ਸਭ ਤੋਂ ਉਪਰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਹੀ ਵੱਸ ਆ ਸਕਦਾ ਹੈ || ਤਨ ਦੀਆਂ ਰਹਿਤਾਂ ਧਾਰਨ ਕਾਰਨ ਲਈ ਮਨ ਦੀਆਂ ਰਹਿਤਾਂ ਦੀ ਉਡੀਕ ਕਰਨਾ ਗ਼ਲਤ ਹੈ || ਹਾਂ ਇਹ ਜਰੂਰ ਹੈ ਕੇ ਤਨ ਦੀਆਂ ਪਵਿੱਤਰ ਰਹਿਤਾਂ ਜਿਵੇ ਪੰਜ ਕਕਾਰ , ਬਾਣਾ ਆਦਿਕ ਧਾਰਨ ਕਰਕੇ ਗੁਰਸਿੱਖ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕੇ ਉਹ ਕੋਈ ਐਸਾ ਕੰਮ ਨਾ ਕਰੇ ਜਿਸ ਕਾਰਨ ਗੁਰਸਿਖੀ ਦੇ ਅਕਸ਼ ਨੂੰ ਧੱਬਾ ਲਗੇ ||


ਗੁਰੂ ਸਾਹਿਬ ਕਿਰਪਾ ਕਰਨਾ ਸਾਨੂੰ ਸਭ ਨੂੰ ਤਨ ਅਤੇ ਮਨ ਕਰਕੇ ਗੁਰਸਿੱਖ ਦੀ ਡਾਢੀ ਰਾਹ ਤੇ ਚਲਾ ਕੇ ਬਖਸ਼ਿਸ਼ ਕਰਕੇ ਆਪਣੇ ਲਾਇਕ ਕਰ ਲੈਣ ਤਾਂ ਜੋ ਸਾਡਾ ਜੀਵਨ ਦਾ ਮਕਸਦ ਪੂਰਾ ਹੋ ਸਕੇ ||


ਭੁੱਲ ਚੁੱਕ ਖਿਮਾ
ਸਾਹਿਬ ਸਿੰਘ
Reply Quote TweetFacebook
Gurbani Pangti laga matra corrections:

1) ਗੁਰਸਤਿਗੁਰਕਾਜੋਸਿਖੁਅਖਾਏਸੁਭਲਕੇਉਠਿਹਰਿਨਾਮੁਧਿਆਵੈ||

2) ਮਨਰੇਕਉਨੁਕੁਮਤਿਤੈਲੀਨੀ||
ਪਰਦਾਰਾਨਿੰਦਿਆਰਸਰਚਿਓਰਾਮਭਗਤਿਨਹਿਕੀਨੀ||੧||ਰਹਾਉ||

3) ਆਵਹੁਸਿਖਸਤਿਗੁਰੂਕੇਪਿਆਰਿਹੋਗਾਵਹੁਸਚੀਬਾਣੀ||

4) ਏਨੇਤ੍ਰਹੁਮੇਰਿਹੋਹਰਿਤੁਮਮਹਿਜੋਤਿਧਰੀਹਰਿਬਿਨੁਅਵਰੁਨਦੇਖਹੁਕੋਈ||

5) ਏਸ੍ਰਵਣਹੁਮੇਰਿਹੋਸਾਚੈਸੁਨਣੈਨੋਪਠਾਏ||

6) ਏਸਰੀਰਾਮੇਰਿਆਇਸੁਜਗਮਹਿਆਇਕੈਕਿਆਤੁਧੁਕਰਮਕਮਾਇਆ||
Reply Quote TweetFacebook
Sorry, only registered users may post in this forum.

Click here to login