ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poem - suggest a title

Posted by Harmeet Singh 
Poem - suggest a title
January 17, 2017 12:07PM
These thoughts came to mind some time back which were written in the form of a poem. Please suggest the title smiling smiley

ਏਜੇਂਸੀਆਂ ਦੀ ਦਹਾਕਿਆਂ ਦੀ ਸਾਜਿਸ਼ ਦੇ ਨਾਲ,
ਕੌਮ ਵਿਚ ਸ਼ਾਮਿਲ ਹੋ ਗਏ ਬਹੁਤ ਗੱਦਾਰ

ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਸਤੇ,
ਸ਼ਡਯੰਤਰ ਰੱਚੇ ਜਾਂਦੇ ਨੇ ਨਿਤ ਹਜ਼ਾਰ

ਜਦ ਤੋਪਾਂ ਟੈਂਕਾਂ ਨਾਲ ਸਾਨੂੰ ਮਾਰ ਨਾ ਸਕੇ,
ਪੈਦਾ ਕੀਤੀ ਗਈ ਆਪਸ ਵਿਚ ਟਕਰਾਰ

ਸਿੱਖੀ ਅਸੂਲਾਂ ਤੋਂ ਪਿਛੜਨ ਕਾਰਣ ਹੀ,
ਹਰਮੀਤ ਸਿੰਘ ਸਾਨੂੰ ਪਹਿੰਦੀ ਹੈ ਮਾਰ
Reply Quote TweetFacebook
Re: Poem - suggest a title
January 17, 2017 01:07PM
Maar
Reply Quote TweetFacebook
Re: Poem - suggest a title
January 17, 2017 01:26PM
ਕਰਨ ਸਾਰੇ ਆਪਣੀ ਮਰਜ਼ੀ,
ਉਤੋਂ ਕਹਿਣ ਸਾਨੂੰ ਗੁਰੂ ਨਾਲ ਪਿਆਰ

ਮਾਇਆ ਜਾਲ ਵਿਚ ਨਿਤ ਫਸ ਰਹਿੰਦੇ ,
ਕੋਈ ਨਾ ਭਵਜਲ ਉਤਰਿਆ ਪਾਰ

ਪੰਜੇ ਵਿਕਾਰ ਆ ਘੇਰ ਲੈਂਦੇ,
ਗ਼ਲਤੀਆਂ ਅਸੀਂ ਕਰਦੇ ਵਾਰ ਵਾਰ

ਗੁਰਮਤਿ ਗੁਣ ਨਾ ਧਾਰਨ ਕੀਤੇ,
ਦੂਜੇ ਭਾਉ ਕਾਰਨ ਗਏ ਹਾਂ ਹਾਰ

ਸਿੱਖੀ ਅਸੂਲਾਂ ਤੋਂ ਪਿਛੜਨ ਕਾਰਣ ਹੀ,
ਗੁਪਤ ਸਿੰਘਾ ਸਾਨੂੰ ਪਹਿੰਦੀ ਹੈ ਮਾਰ
Reply Quote TweetFacebook
Re: Poem - suggest a title
January 17, 2017 02:23PM
Jago
Reply Quote TweetFacebook
Re: Poem - suggest a title
January 17, 2017 04:45PM
Excellent poems!
Reply Quote TweetFacebook
Re: Poem - suggest a title
January 19, 2017 01:13AM
ਭਾਈ ਹਰਮੀਤ ਸਿੰਘੋ ਕਵਿਤਾ ਦਾ ਟਾਇਟਲ ਇੰਨਾ ਵਿਚੋ ਰਖ੍ਹ ਲਵੋ
1. ਹੂਕ
2. ਸ਼ਾਜਿਸ਼ਾਂ
3. ਏਜੇਂਸੀਆਂ ਦੇ ਕਾਰਨਾਮੇ



ਅਨਮੋਲ ਨਿਰੋਲ ਅਕਾਲ ਤਖ੍ਤ ਵਿਚ,
ਏਜੇਂਸੀਆਂ ਨੇ ਵਾੜੇ ਭੇਖੀ ਜਥੇਦਾਰ

ਛਾਲ ਮਾਰਕੇ ਚੜ ਜਾਂਦੇ ਸ੍ਟੇਜ 'ਤੇ,
ਬੋਲਣ ਦਾ ਨਹੀ ਕੋਈ ਸਿਸ਼ਟਾਚਾਰ

ਸਿੱਖੀ ਸਿਦਕ ਨਾਲ ਤਾਂ ਕਿ ਜੋੜਨ,
ਤੋੜਨ ਦਾ ਹੀ ਹੈ ਪੂਰਾ ਵਿਚਾਰ

ਦੋ ਕੌਡੀ ਦੇ ਰੁਪਈਏ ਖਾਤਿਰ,
ਬੇਚ ਰਹੇ ਨੇ ਸਿੱਖੀ ਸਭਯਾਚਾਰ

ਰਿਸ਼ਤੇਦਾਰਾਂ ਨੇ ਹੀ ਲੁੱਟ ਲੈਣਾ ਹੈ,
ਇੰਨਾ ਦਾ ਦ੍ਬਯਾ ਰੁਪਈਏ ਕੁਝ ਹਜ਼ਾਰ

ਇਤਿਹਾਸ ਵਿਚ ਮੂਹ ਕਾਲਾ ਕਰਾ ਗਯੇ,
ਇਕਿਸਵੀਂ ਸਦੀ ਦੇ ਅਖੌਤੀ ਜਥੇਦਾਰ

ਸਿੱਖੀ ਅਸੂਲਾਂ ਤੋਂ ਪਿਛੜਨ ਕਾਰਣ ਹੀ,
ਜਮ੍ਮ੍ਦੂਤ ਦੀ ਪੈਣੀ ਹੈ ਕਰਾਰੀ ਮਾਰ
Reply Quote TweetFacebook
Re: Poem - suggest a title
January 21, 2017 12:34AM
Saarean da bahut bahut dhanvaad. Considering Saajishan or Jaago for the title smiling smiley
Reply Quote TweetFacebook
Sorry, only registered users may post in this forum.

Click here to login