ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਨੰਦੁ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਫੁਨਹੇ ਬਾਣੀ ਦੀ ਉਥਾਨਕਾ

Posted by Parvinder Singh 
ਅਨੰਦੁ ਕਾਰਜ
ਸ੍ਰੀ ਗੁਰੂ ਰਾਮਦਾਸ ਮਹਰਾਜ ਜੀ ਨੇ ਗੁਰੂ ਅਰਜਨ ਦੇਵ ਮਹਰਾਜ ਜੀ ਦਾ ਅਨੰਦੁ ਕਾਰਜ "ਮਾਉ " ਨਗਰ ਵਿਚ ਕਰਣ ਦਾ ਵਿਚਾਰ ਕੀਤਾ || " ਮਾਉ ਨਗਰ ਫਿਲੌਰ ਤੋਂ ੧੦ ਮੀਲ ਪਛ੍ਮ ਵਲ ਨੂੰ ਪੰਜਾਬ ਵਿਚ ਹੈ " || ਇਹ ਪਿੰਡ ਸਤਿਗੁਰੁ ਅਰਜਨ ਦੇਵ ਮਹਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਦੇ ਪੇਕੇ ਸਨ || ਏਸ ਨਗਰ ਵਿਚ ਗੁਰੂ ਸਾਹਿਬ ਜੀ ਦਾ ਅਨੰਦੁ ਕਾਰਜ ਹੋਇਆ ਸੀ ||

ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਰਾਜ ਆਪਣੇ ਅਨੰਦੁ ਕਾਰਜ ਲਈ ਮਾਉ ਪਿੰਡ ਵਿਚ ਆਏ, ਉਸ ਵਕਤ ਪੁਰਾਣੇ ਲੋਕਾਂ ਦਾ ਸੁਭਾ ਹੁੰਦਾ ਸੀ ਕੀ ਲਾੜੇ ਦਾ ਜੋਰ ਵੇਖਿਆ ਜਾਏ ਕੀ ਕਿੰਨਾ ਕੁ ਬਲੀ ਹੈ ਕਿੰਨਾ ਕੁ ਯੋਧਾ ਹੈ || ਇਸੇ ਪ੍ਰਕਾਰ ਉਸ ਸਮੇ ਦੀ ਲੜਕੀਆਂ ਦੇ ਮਨ ਵਿਚ ਵੀ ਇਹ ਸੁਆਲ ਆਇਆ || ਉਨ੍ਹਾਂ ਨੇ ਸਤਿਗੁਰੁ ਜੀ ਨੂੰ ਪਰਖਣ ਦਾ ਵਿਚਾਰ ਬਣਾਇਆ || ਇਕ ਪੇੜ ਸੀ ਬੜਾ ਵੱਡਾ ਉਸ ਨੂੰ ਉੱਤੋਂ ਦੀ ਕੱਟ ਕੇ ਅਤੇ ਕਿੱਲੇ ਵਾਂਗ ਖੜਾ ਕਰ ਦਿੱਤਾ ਥੱਲੇ ਪੇੜ ਜੜਾਂ ਸਮੇਤ ਜਮੀਨ ਵਿਚ ਲੱਗਾ ਹੋਇਆ ਸੀ || ਜਿਸ ਵਕਤ ਮਹਰਾਜ ਨੂੰ ਘਰ ਵਿਖੇ ਲਿਆਉਣ ਦੀ ਬੇਨਤੀ ਕੀਤੀ ਤੱਦ ਸਤਿਗੁਰ ਜੀ ਸ੍ਰੀ ਗੁਰੂ ਰਾਮਦਾਸ ਮਹਰਾਜ ਜੀ ਦੀ ਆਗਿਆ ਪਾ ਕੇ ਮਹਾਰਾਜ ਉਨ੍ਹਾਂ ਨਾਲ ਮਾਓ ਪਿੰਡ ਆ ਗਏ ||


ਉਸ ਸਮੇ ਹੱਸੀ ਮਜ਼ਾਕ ਕਰਦੇ ਹੋਏ ਉਨ੍ਹਾਂ ਨੇ ਕਿਹਾ ਕੀ " ਮਹਰਾਜ ਤੁਸੀਂ ਲਾੜੇ ਹੋ ਨਵੇਂ, ਤੁਸੀਂ ਇਸ ਕਿੱਲੇ ਨੂੰ ਪੱਟੋ ਅਤੇ ਉਹ ਵੀ ਨੇਜੇ ਬਾਜੀ ਦੇ ਨਾਲ ਘੋੜੇ ਤੇ ਸੁਆਰ ਹੋ ਕੇ ਹਥ ਵਿਚ ਨੇਜਾ ਫੜ੍ਹ ਕੇ ਉਸ ਨੇਜੇ ਨਾਲ ਉਸ ਕਿੱਲੇ ਨੂੰ ਪੱਟਣਾ || ਬੇਨਤੀ ਪਰਵਾਨ ਕਰਦੇ ਹੋਏ ਮਹਰਾਜ ਜੀ ਨੇ ਨੇਜੇ ਦੀ ਠੋਕਰ ਮਾਰ ਕੇ ਉਸ ਕਿੱਲੇ ਨੂੰ ਜੜਾਂ ਸਮੇਤ ਪੱਟ ਦਿੱਤਾ || "

ਨਾਲ ਹੀ ਸਤਿਗੁਰ ਜੀ ਨੇ ਬਚਨ ਕਹੇ "ਕਰਾਮਾਤ ਨਾਉ ਕਿਹਰ ਦਾ ਹੁੰਦਾ ਹੈ " ਤੁਸੀਂ ਸਾਡੀ ਕਰਾਮਾਤ ਪਰਖਣੀ ਚਾਹੀ ਤੇ ਅਸੀਂ ਇਸ ਕਿੱਲੇ ਨੂੰ ਪੱਟਿਆ ਨਾਲ ਹੀ ਮਾਉ ਪਿੰਡ ਦੀਆਂ ਜੜਾਂ ਵੀ ਪੱਟੀਆਂ ਗਇਆਂ || ਇਹ ਪਿੰਡ ਉੱਜੜ ਜਾਏਗਾ ਹੁਣ || ਇਹ ਸਤਿਗੁਰ ਜੀ ਦੇ ਬਚਨ ਸੁਣ ਕੇ ਸਾਰੇ ਪਿੰਡ ਦੇ ਲੋਕੀ ਸਤਿਗੁਰੁ ਜੀ ਦੇ ਚਰਣੀ ਪੈ ਗਏ || ਉਨ੍ਹਾਂ ਨੇ ਬੇਨਤੀ ਕੀਤੀ ਕੀ ਮਹਰਾਜ ਅਸੀਂ ਬੜੀ ਵੱਡੀ ਭੁੱਲ ਕੀਤੀ ਹੈ ਜੋ ਆਪ ਜੀ ਨੂੰ ਪਰਖਣਾ ਚਾਹਿਆ ਸਾਡੀ ਭੁੱਲ ਬਖਸ਼ ਦੇਓ ਇਹ ਨਗਰ ਨਾ ਉੱਜੜੇ || ਇਹ ਬੇਨਤੀ ਸੁਣ ਕੇ ਮਹਰਾਜ ਨੇ ਬਚਨ ਕੀਤੇ ਕੀ ਭਾਈ ਹੁਣ ਬਚਨ ਤੇ ਪੂਰਾ ਹੋਏਗਾ ਇਹ ਬਚਨ ਨਹੀ ਬਦਲ ਸਕਦਾ, ਹਾਂ ਪਰ ਜਿਸ ਜਗਹ ਅਸੀਂ ਇਹ ਕਿੱਲਾ ਪੱਟੇਆ ਹੈ ਏਸ ਅਸਥਾਨ ਤੇ ਸਾਡੇ ਅਨੰਦੁ ਕਾਰਜ ਦੀ ਯਾਦ ਵਿਚ ਲਾਵਾਂ ਵਾਲਾ ਗੁਰਦੁਆਰਾ ਰਹੇਗਾ ਅਤੇ ਮਾਉ ਨਗਰ ਕਿੱਦਰੇ ਹੋਰ ਵਸੇਗਾ ਪਰ ਏਸ ਥਾਂ ਤੇ ਨਹੀ ਵਸ ਸਕਦਾ ਹੁਣ ||

ਹੁਣ ਇਸ ਸਮੇ ਮਾਉ ਪਿੰਡ ਲਾਵਾਂ ਵਾਲੇ ਗੁਰਦੁਆਰੇ ਤੋਂ ਇਕ ਕੋਹ ਤੇ ਦਖਣ ਵਾਲੇ ਪਾਸੇ ਨੂੰ ਵਸ ਰਿਹਾ ਹੈ || ਇਹ ਨਗਰ ਮਹਰਾਜ ਦੇ ਬਚਨਾਂ ਕਰਕੇ ਹੁਣ ਦੂਜੇ ਥਾਂ ਵਸ ਰਿਹਾ ਹੈ ||

ਓਸ ਵਕਤ ਮਾਤਾ ਗੰਗਾ ਜੀ ਦੀ ਵੱਡੀ ਭੈਣ ਬੀਬੀ ਹਰਹਾਂ ਜੀ ਸਨ || ਜਿੱਦਾਂ ਬੀਬੀਆਂ ਦਾ ਸੁਭਾ ਹੁੰਦਾ ਸੀ ਮਾਤਾ ਹਰਹਾਂ ਜੀ ਨੇ ਸਤਿਗੁਰੁ ਜੀ ਨੂੰ ਬੇਨਤੀ ਕੀਤੀ ਕੀ ਮਹਰਾਜ ਕੋਈ ਛੰਦ ਗਾ ਕੇ ਸੁਨਾਓ || ਉਸ ਵਕਤ ਮਹਰਾਜ ਨੇ ਫੁਨਹੇ ਬਾਣੀ ਰਾਹੀ ਗਾ ਕੇ ਉਨ੍ਹਾਂ ਨੂੰ ਉਪਦੇਸ਼ ਦੇਣਾ ਕੀਤਾ ਹੈ ||ਇਸ ਬਾਣੀ ਵਿਚ ਹਰ ਪਉੜੀ ਦੇ ਅੰਤ ਵਿਚ ਹਰਹਾਂ ਸ਼ਬਦ ਦੀ ਵਰਤੋਂ ਕੀਤੀ ਹੈ ਜਿਸਦਾ ਭਾਵ ਇਹ ਉਪਦੇਸ਼ ਹਰਹਾਂ ਜੀ ਦੇ ਪਰਥਾਏ ਉਚਾਰੇ ਸਨ || ਮਹਰਾਜ ਨੇ ਪੁਨਹ ਪੁਨਹ ਹਰਹਾਂ ਸ਼ਬਦ ਦੀ ਵਰਤੋਂ ਕੀਤੀ || ਇਸ ਬਾਣੀ ਵਿਚ ਗੁਰੂ ਜੀ ਨੇ ਵਿਸ਼ੇਆਂ ਦਾ ਤਿਆਗ ਪਰਮੇਸ਼ਰ ਦੀ ਪ੍ਰਾਪਤੀ , ਪਤਿਵ੍ਰਤਾ ਧਰਮ ਇਨ੍ਹਾਂ ਸਭ ਦਾ ਉਪਦੇਸ਼ ਦਿੱਤਾ ਹੈ ||
ਫੁਨਹੇ ਛੰਦ ਦਾ ਨਾਮ ਹੈ
ਭਾਵ : ਫੁਨ = ਬਾਰ ਬਾਰ, ਹੇ = ਤਿਆਗ
ਜਿਸ ਛੰਦ ਵਿਚ ਬਾਰ ਬਾਰ ਵਿਸ਼ੇ ਵਿਕਾਰਾਂ ਦੇ ਤਿਆਗ ਦਾ ਉਪਦੇਸ਼ ਆਵੇ ਅਤੇ ਜਿਸ ਵਿਚ " ਹਹੇ " ਦਾ ਬਾਰ ਬਾਰ ਪ੍ਰਯੋਗ ਕੀਤਾ ਜਾਵੇ ਉਸ ਨੂੰ ਫੁਨਹੇ ਕਿਹਾ ਗਿਆ ਹੈ ਜੀ ||
Reply Quote TweetFacebook
Sorry, only registered users may post in this forum.

Click here to login