ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Bastar Darshan of Guru Arjan Dev jee Maharaj

Posted by Parvinder Singh 
ਵਾਹਿਗੁਰੂ ਜੀਓ

ਇਸ ਤਸਵੀਰ ਵਿਚ ਗੁਰੂ ਅਰਜਨ ਦੇਵ ਮਹਰਾਜ ਜੀ ਦੇ ਬਸਤਰ ਦਿਖਾਏ ਗਏ ਹਨ. ਇਹ ਬਸਤਰ ਗੁਰਦਵਾਰਾ ਮਾਓ ਸਾਹਿਬ ਵਿਵਾਹ ਅਸਥਾਨ ਸ੍ਰੀ ਗੁਰੂ ਆਰਜਾਨ ਦੇਵ ਸਾਹਿਬ ਮਹਰਾਜ ਗੁਰਦੁਆਰੇ ਵਿਚ ਸੁਸ਼ੋਬਿਤ ਹਨ || ਇਸ ਚੋਲੇ ਦੀ ਲੰਬਾਈ ੯ ਫੁਟ ਦੱਸੀ ਜਾਂਦੀ ਹੈ || ਕੀ ਸਾਡੇ ਕੋਲ ਕੋਈ ਪੁਰਾਤਨ ਲਿਖਿਤਾਂ ਵਿਚ ਮਹਰਾਜ ਦੇ ਕਦ ਕਾਠੀ ਬਾਰੇ ਕੋਈ ਜ਼ਿਕਰ ਹੈ || ਇਸ ਤਸਵੀਰ ਨੂੰ ਧਿਆਨ ਨਾਲ ਵੇਖਣ ਤੇ ਲਗਦਾ ਹੈ ਕੀ ਕੁਰਤੇ ਦੇ ਨਾਲ ਪਜਾਮੇ ਦੀ ਥਾਂ ਤੇ ਇਹ ਪਜਾਮੀ ਹੈ ਅਤੇ ਇਸੇ ਕਰਕੇ ਇਸ ਪਜਾਮੀ ਦਾ ਥੱਲੇ ਵਾਲਾ ਹਿੱਸਾ ਕਾਫੀ ਪਤਲਾ ਹੈ ਅਤੇ ਲੰਬਾਈ ਵੀ ਕਾਫ਼ੀ ਜ਼ਾਦਾ ਹੈ ਕੁਰਤੇ ਦੇ ਮੁਕਾਬਲੇ || ਕਿਦਰੇ ਪਜਾਮੀ ਦੀ ਲੰਬਾਈ ਜਾਦਾ ਹੋਣ ਕਰਕੇ ਪੂਰੀ ਲੰਬਾਈ ੯ ਫੁਟ ਬਣ ਰਹੀ ਹੋਵੇ || ਆਪ ਜੀ ਇਸ ਤਸਵੀਰ ਤੇ ਆਪਣੇ ਵਿਚਾਰ ਸਾਂਝੇ ਕਰਨ ਦੀ ਕਿਰਪਾ ਕਰੋ ਜੀ ||

ਪਰਵਿੰਦਰ ਸਿੰਘ

Reply Quote TweetFacebook
ਪਜਾਮੀ ਦੀ ਲੰਬਾਈ ਜ਼ਿਆਦਾ ਹੋਣ ਦਾ ਕਾਰਨ ਇਹ ਹੈ ਕਿ ਇਹ ਚੂੜ੍ਹੀਦਾਰ ਪਜਾਮੀ ਹੋਵੇਗੀ ਜਿਵੇਂ ਕਿ ਥਲੇ ਵਾਲਾ ਹਿੱਸਾ ਦੇਖ ਕੇ ਲਗਦਾ ਹੀ ਹੈ। ਥਲਿਓਂ ਇਹ ਪਜਾਮੀ ਦੀ ਚੌੜਾਈ ਇਕੋ ਜੇਹੀ ਹੈ ਜੈਸਾ ਕਿ ਚੂੜ੍ਹੀਦਾਰ ਪਜਾਮੀਆਂ ਨਾਲ ਹੁੰਦਾ ਹੀ ਹੈ। ਨੌ ਫੁਟ ਦੀ ਲੰਬਾਈ ਯਕੀਨਨ ਪਜਾਮੀ ਅਤੇ ਕੁੜਤੇ ਨੂੰ ਰਲਾ ਕੇ ਹੋਣੀ ਹੈ।

ਕੁਲਬੀਰ ਸਿੰਘ
Reply Quote TweetFacebook
ਵੀਰ ਕੁਲਬੀਰ ਸਿੰਘ ਜੀਓ

ਆਪ ਜੀ ਨੇ ਸਮਾਂ ਕੱਡ ਕੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਲਈ ਆਪਦਾ ਮੈ ਧਨਵਾਦੀ ਹਾਂ ਜੀ || ਆਪਜੀ ਨੇ ਆਪਣੇ ਵਿਚਾਰ ਲਿਖ ਕੇ ਮੈਨੂੰ ਅਤੇ ਮੇਰੇ ਨਾਲ ਦੇ ਸਿੰਘਾਂ ਨੂੰ ਦੁਚਿੱਤੀ ਵਿਚੋਂ ਕਢ ਲਿਆ ਹੈ ਜੀਓ ||

ਭੁਲ ਚੁਕ ਮੁਆਫ਼ ਕਰਨਾ ਜੀਓ

ਪਰਵਿੰਦਰ ਸਿੰਘ
Reply Quote TweetFacebook
ਆਪ ਜੀ ਦਾ ਧੰਨਵਾਦ ਹੈ ਜੋ ਤੁਸੀਂ ਸੇਵਾ ਦਾ ਮੌਕਾ ਦਿਤਾ ਹੈ। ਕੁਲਬੀਰ ਸਿੰਘ ਤੁਹਾਡਾ ਸਿੰਘਾਂ ਦਾ ਖਾਦਮ ਹੈ ਜੀ।

ਕੁਲਬੀਰ ਸਿੰਘ
Reply Quote TweetFacebook
Kulbir Singh Wrote:
-------------------------------------------------------

> ਸਿੰਘਾਂ ਦਾ ਖਾਦਮ ਹੈ
> ਜੀ।

ਭਾਈ ਸਾਹਿਬ ਜੀਓ "ਖਾਦਮ" ਦਾ ਕੀ ਭਾਵ ਹੈ
Reply Quote TweetFacebook
> > ਸਿੰਘਾਂ ਦਾ ਖਾਦਮ ਹੈ
> > ਜੀ।
>
> ਭਾਈ ਸਾਹਿਬ ਜੀਓ "ਖਾਦਮ"
> ਦਾ ਕੀ ਭਾਵ ਹੈ


ਜੀ ਖਾਦਮ ਕਹਿੰਦੇ ਹਨ ਸੇਵਕ ਨੂੰ ਫਾਰਸੀ ਵਿਚ।

ਕੁਲਬੀਰ ਸਿੰਘ
Reply Quote TweetFacebook
Parvinder Singh Jee,

Wow, never seen bastar of Guru Arjan Sahib Maharaj before. Any items of Guru Sahib and we can fix our eyes on them for hours on end and especially Shashtar! Any idea what the triangular shaped cloth on the top right is, as it's is not labelled?
Reply Quote TweetFacebook
Anjaan Jio

No, I don't know about the cloth in triangular shape. But I can try to find it out and will share it soon at forum.

Parvinder Singh
Reply Quote TweetFacebook
Are the stripes on the pajami red in color. If so, are we sure about the authenticity of their claim that Guru Sahib wore these bastars?
I thought Guru Sahib only wore colors of the Khalsa. Please correct me if I'm wrong.
Reply Quote TweetFacebook
Good point Asur Bihandan jeeo,

The Pajami doesn't look like it is in Gurmat colours and looks kind of weird. Even the Kurta has something a little bit off about it. Maybe this isn't really Guru jee's Bastar and is only being made to look that way by the people who are at the Gurdwara Sahib.

Of course Guru jee only wore Bastar in Gurmat colours.

Preetam Singh
Reply Quote TweetFacebook
It's not wise to jump to conclusions so hastily. The true colours of fabric can't stay intact after so many centuries. This is not the colour that was the original colour. The colour has faded away over the centuries. Just looking at the picture, we can't pass any intelligent judgement.

Kulbir Singh
Reply Quote TweetFacebook
ਕੀ ਪੁਰਾਣੇ ਸਮਯ 'ਚ ਰੁਮਾਲ ਜਾਂ ਬਟੂਆ ਦੀ ਵਰਤੋ ਹੁੰਦੀ ਸੀ ? ਉਸ ਵੇਲੇ ਤਾਂ ਭਾਰ੍ਤ ਵਰਸ਼ ਦੀ ਲੋਕਾਈ ਜਾਇਦਾ ਤਰ ਧੋਤੀ ਜਾਂ ਲੰਗੋਟ ਹੀ ਬੰਨ ਦੀ ਸੀ | ਰੁਮਾਲ ਜਾਂ ਬਟੂਆ ਰਖਦੇ ਕਿਥੇ ? ਰੁਮਾਲ ਦੀ ਥਾਂ ਗਮਛਾ ਜਾਂ ਹਜੂਰੀਆ ਦੀ ਵਰ੍ਤੋਂ ਹੁੰਦੀ ਹੋਏ ਗੀ | ਉਸ ਵੇਲੇ ਸਿੱਕੇ ਚਲਦੇ ਸੀ ਇਸ ਕਰਕੇ ਬਟੂਆ ਦੀ ਥਾਂ ਥੈਲੀ ਹੁੰਦੀ ਹੋਏ ਗੀ | ਇਸ ਕਰਕੇ ਬਟੂਆ ਜਾਂ ਰੁਮਾਲ ਦਾ ਉਸ ਵੇਲੇ ਪ੍ਰਚਲਿਤ ਹੋਣਾ ਨਹੀ ਜਾਪ੍ਦਾ | ਰੁਮਾਲ ਤਾਂ ਅੰਗਰੇਜ਼ਾਂ ਦੀ ਕਾਡ ਜਾਪ੍ਦੀ ਹੈ |

ਗੁਰੂ ਸਾਹਿਬ ਜੀ ਤਾਂ ਚੋਲਾ ਸਾਹਿਬ ਅਤੇ ਹਜੂਰੀਆ ਵਿਚ ਹੀ ਸ਼ੋਭਾਏ ਮਾਨ ਹੁੰਦੇ ਹੋਣ ਗੇ | ਫਿਰ ਰੁਮਾਲ ਦੀ ਕਿ ਲੋੜ ?

ਮਾਇਯਾ ਦੀ ਸਮ੍ਮ੍ਭਾਲ ਤਾਂ ਕੋਈ ਨਾਲ ਦਾ ਸਿਖ ਹੀ ਕਰਦਾ ਹੋਏਗਾ | ਗੁਰੂ ਸਾਹਿਬ ਨੇ ਮਾਇਯਾ ਜਾਂ ਬਟੂਆ ਆਪਣੇ ਨਾਲ ਕਿਯੂ ਰਖਣਾ ?

ਗੁਰੂ ਸਾਹਿਬ ਜੀ ਤਾਂ ਅਕਾਲ ਪੁਰਖ ਵਿਚ ਲੀਨ ਰਹੇ | ਫਿਰ ਉਨਾਂ ਨੇ ਹਥ੍ਥ ਸਿਮਰ੍ਨਾ ਕਿਯੂ ਰਖਣਾ | ਅਤੇ ਜੱਦ ਚਰ੍ਣ ਲਿਵ ਲੱਗੀ ਹੋਈ ਹੈ ਫਿਰ ਤਾਂ ਗਿਣਤੀ ਮਿਣਤੀ ਤੋਂ ਬਾਹਰ ਦੀ ਗੱਲ ਹੈ | ਗੁਰੂ ਸਾਹਿਬ ਜੀ ਤਾਂ ਆਪ ਨਾਮੁ ਦੇ ਦਾਤੇ ਹਨ ਫਿਰ ਉਨਾ ਨੇ ਕਿਸ ਨਾਮੁ ਦੀ ਮਾਲਾ ਫੇਰ੍ਨੀ ਹੋਈ |

ਤੁਛ ਵਿਚਾਰ ਪ੍ਰਕਟ ਕਰਦੇ ਹੋਏ ਭੁੱਲਾਂ ਚੁਕਾਂ ਦੀ ਖ਼ਿਮਾ |
Reply Quote TweetFacebook
ਜਸਕੀਰਤ ਜੀਓ

"ਕੀ ਪੁਰਾਣੇ ਸਮਯ 'ਚ ਰੁਮਾਲ ਜਾਂ ਬਟੂਆ ਦੀ ਵਰਤੋ ਹੁੰਦੀ ਸੀ ?"
ਆਪਦੇ ਇਸ ਸੁਆਲ ਦੇ ਉਤਰ ਲਈ ਇਹ ਗੁਰੂ ਨਾਨਕ ਦੇਵ ਜੀ ਮਹਰਾਜ ਜੀ ਦੇ ਚੋਲਾ ਸਾਹਿਬ ਜੀ ਦੀ ਤਸਵੀਰ ਸਾਂਝੀ ਕਰ ਰਿਹਾ ਹਾਂ ਜੀ || ਇਹ ਚੋਲਾ ਮਹਰਾਜ ਨੇ ਆਪਣੀ ੪ ਉਦਾਸੀਆਂ ਪੂਰੀਆਂ ਕਰਨ ਤੋ ਬਾਅਦ ਕਰਤਾਰ ਪੁਰ ਵਿਖੇ ਉਤਾਰਿਆ ਅਤੇ ਸੰਸਾਰੀ ਕਪੜੇ ਪਾ ਕੇ ਫੇਰ ਕਰਤਾਰਪੁਰ ਖੇਤੀ ਕੀਤੀ. ਇਸ ਚੋਲੇ ਦੇ ਥੱਲੇ ਇਕ ਰੁਮਾਲ ਵੀ ਹੈ ਜੀ, ਇਹ ਰੁਮਾਲ ਮਹਰਾਜ ਨੂੰ ਬੇਬੇ ਨਾਨਕੀ ਜੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਨੰਦੁ ਕਾਰਜ ਸਮੇ ਦਿੱਤਾ ਸੀ ਜੀ, ਅਤੇ ਇਹ ਰੁਮਾਲ ਮਹਰਾਜ ਨੇ ਆਪਣੀ ੪ ਉਦਾਸਿਆਂ ਸਮੇ ਵਰਤਿਆ ਸੀ ||



ਥੱਲੇ ਵਾਲੇ ਪਾਸੇ ਜੋ ਕਢਾਈ ਵਾਲਾ ਕਪੜਾ ਦਿਖ ਰਿਹਾ ਹੈ ਉਹ ਮਹਰਾਜ ਜੀ ਦਾ ਰੁਮਾਲ ਹੈ || ਇਸ ਤੋਂ ਇਹ ਤੇ ਸਪਸ਼ਟ ਹੋ ਜਾਂਦਾ ਹੈ ਕੀ ਰੁਮਾਲ ਗੁਰੂ ਨਾਨਕ ਦੇਵ ਮਹਰਾਜ ਦੇ ਸਮੇ ਤੇ ਵੀ ਵਰਤੋਂ ਵਿਚ ਸਨ ||

"ਗੁਰੂ ਸਾਹਿਬ ਜੀ ਤਾਂ ਅਕਾਲ ਪੁਰਖ ਵਿਚ ਲੀਨ ਰਹੇ | ਫਿਰ ਉਨਾਂ ਨੇ ਹਥ੍ਥ ਸਿਮਰ੍ਨਾ ਕਿਯੂ ਰਖਣਾ | ਅਤੇ ਜੱਦ ਚਰ੍ਣ ਲਿਵ ਲੱਗੀ ਹੋਈ ਹੈ ਫਿਰ ਤਾਂ ਗਿਣਤੀ ਮਿਣਤੀ ਤੋਂ ਬਾਹਰ ਦੀ ਗੱਲ ਹੈ | ਗੁਰੂ ਸਾਹਿਬ ਜੀ ਤਾਂ ਆਪ ਨਾਮੁ ਦੇ ਦਾਤੇ ਹਨ ਫਿਰ ਉਨਾ ਨੇ ਕਿਸ ਨਾਮੁ ਦੀ ਮਾਲਾ ਫੇਰ੍ਨੀ ਹੋਈ "

ਵੀਰਜੀ ਮਹਰਾਜ ਨੇ ਜੋ ਕੁਛ ਵੀ ਧਾਰਨ ਕੀਤਾ ਉਹ ਸਾਨੂੰ ਸਿਖਿਆ ਦੇਣ ਲਈ ਕੀਤਾ || ਮਹਰਾਜ ਨੇ ਸ਼ਸਤਰ ਧਾਰਣ ਕੀਤੇ ...ਮਹਰਾਜ ਨੂੰ ਕੌਣ ਹਥ ਪਾ ਸਕਦਾ ਸੀ ਕੀਦੀ ਇੰਨੀ ਮਜਾਲ ਪਰ ਮਹਰਾਜ ਨੇ ਆਪ ਧਾਰਣ ਕੀਤੇ ਸ਼ਸਤਰ ਤਾਕੀ ਅਸੀਂ ਉਨਾਂ ਤੋ ਪ੍ਰੇਰਿਤ ਹੋ ਕੇ ਧਾਰਣ ਕਰ ਸਕੀਏ || ਸਿਖੀ ਵਿਚ ਐਸਾ ਕੋਈ ਬਚਨ ਨਹੀ ਨਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਦਸਮ ਗ੍ਰੰਥ ਸਾਹਿਬ ਵਿਚ ਜੇੜਾ ਕੀ ਮਹਰਾਜ ਨੇ ਆਪ ਨਾ ਕਮਾਇਆ ਹੋਏ ਉਨ੍ਹਾਂ ਨੇ ਪਹਿਲੇ ਆਪ ਕਰ ਕੇ ਦਿਖਾਇਆ ਫੇਰ ਸਿਖਾਂ ਨੂੰ ਕਰਨ ਦਾ ਹੁਕਮ ਕੀਤਾ ||

ਇਸੇ ਕਰਕੇ ਜੇ ਮਹਰਾਜ ਨੇ ਸਿਮਰਨਾ ਧਾਰਣ ਕੀਤਾ ਉਸ ਦਾ ਪ੍ਰਯੋਜਨ ਇਹ ਹੀ ਜਾਪਦਾ ਹੈ ਕੀ ਸਿਖਾਂ ਨੂੰ ਨਾਮ ਜਪਣ ਵਲ ਪ੍ਰੇਰਿਤ ਕਰਨ ਲਈ ਉਹ ਸਿਮਰਨਾ ਪਾਇਆ ਨਹੀ ਤਾਂ ਗੁਰਬਾਣੀ ਵਿਚ ਹੀ ਕਬੀਰ ਜੀ ਕਹਿ ਰਹੇ ਨੇ ਕੀ :



ਕਬੀਰਜਪਨੀਕਾਠਕੀਕਿਆਦਿਖਲਾਵਹਿਲੋਇ ||
ਹਿਰਦੈਰਾਮੁਨਚੇਤਹੀਇਹਜਪਨੀਕਿਆਹੋਈ ||


ਤਸਬੀ ਬਾਹਰੋਂ ਫੇਰਦੇ ਰਹਿਣ ਦਾ ਕੋਈ ਲਾਭ ਨਹੀ ਜੇ ਹਿਰਦੇ ਵਿਚ ਜਿਸ ਨੂੰ ਤਸਬੀ ਰਾਹੀ ਯਾਦ ਕਰ ਰਹੇ ਹਾਂ ਉਹ ਨਹੀ ਹੈ || ਜੇ ਮਨ ਕਰਕੇ ਪਰਮੇਸ਼ਰ ਨੂੰ ਯਾਦ ਹੀ ਨੀ ਕਰਦੇ ਤੇ ਲੋਕਾਂ ਨੂੰ ਦਿਖਾਣ ਲਈ ਤਸਬੀ ਧਾਰਨ ਕਰ ਲਈ ਉਹ ਗਲਤ ਹੈ ਯਥਾ :

ਕਹੇਕੋਉਡਿੰਭਕਰੈਮਨਮੂਰਖਡਿੰਭਕਰੈਅਪਨੀਪਤਿਖ੍ਵੈਹੈ ||
ਕਹੇਕਉਲੋਗਠਗੇਠਗਲੋਗਨਿਲੋਗਗਯੋਪਰਲੋਗਗਵੈ ਹੈ ||
ਦਿਨਦਯਾਲਕੀਠੌਰਜਹਾਤਿਹਿਠੌਰਬਿਖੈਤੁਹਿਠੌਰਨਐਹੈ ||
ਚੇਤਰੇਚੇਤਅਚੇਤਮਹਾਂਜੜਭੇਖਕੇਕੀਨੇਅਲੇਖਨਪੈਹੈ||੧੯ || (੩੩ ਸਵਈਐ)


ਪਦ ਛੇਦ:

ਕਹੇ ਕੋਉ ਡਿੰਭ ਕਰੈ ਮਨ ਮੂਰਖ ਡਿੰਭ ਕਰੈ ਅਪਨੀ ਪਤਿ ਖ੍ਵੈ ਹੈ ||
ਕਹੇ ਕਉ ਲੋਗ ਠਗੇ ਠਗ ਲੋਗਨਿ ਲੋਗ ਗਯੋ ਪਰਲੋਗ ਗਵੈ ਹੈ ||
ਦਿਨ ਦਯਾਲ ਕੀ ਠੌਰ ਜਹਾ ਤਿਹਿ ਠੌਰ ਬਿਖੈ ਤੁਹਿ ਠੌਰਨ ਐ ਹੈ ||
ਚੇਤ ਰੇ ਚੇਤ ਅਚੇਤ ਮਹਾਂ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ||੧੯ ||


ਬਾਕੀ ਬਟੂਏ ਬਾਰੇ ਮੈ ਵੀਰ ਕੁਲਬੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕੀ ਉਹ ਸਮਾਂ ਕਡ ਕੇ ਆਪਣੇ ਵਿਚਾਰ ਸਾਂਝੇ ਕਰਨ

ਭੁਲ ਚੁਕ ਲਈ ਮੁਆਫੀ
ਪਰਵਿੰਦਰ ਸਿੰਘ
Reply Quote TweetFacebook
ਭਾਈ ਪਰਵਿੰਦਰ ਸਿੰਘ ਜੀ, ਖੁਸ਼ੀ ਦੀ ਗੱਲ ਹੈ ਕੀ ਤੁਸੀ ਮੁਬਾਰ੍ਕ ਤਸਵੀਰਾਂ ਦਾ ਖੂਬ ਖਜਾਨਾ ਸਾਂਭ ਕੇ ਰਖਯਾ ਹੈ |

Quote
Parvinder Singh
ਥੱਲੇ ਵਾਲੇ ਪਾਸੇ ਜੋ ਕਢਾਈ ਵਾਲਾ ਕਪੜਾ ਦਿਖ ਰਿਹਾ ਹੈ ਉਹ ਮਹਰਾਜ ਜੀ ਦਾ ਰੁਮਾਲ ਹੈ ||

ਮੈਨੂ ਤਾਂ ਪੂਰੀ ਤਸਵੀਰ ਵਿਚ ਹੀ ਕਡਾਈ ਵਾਲਾ ਕਪੜਾ ਵਿਖ ਰਿਹਾ ਹੈ | ਨਾਲੇ ਇਸ ਦਾ ਆਕਾਰ ਆਜ੍ਜ ਦੇ ਯੁਗ ਵਿਚ ਵਰਤੇ ਜਾਣ ਵਾਲੇ ਰੁਮਾਲ ਤੋਂ ਕਾਫੀ ਵਦ ਹੈ | ਪੁਰਾਣੇ ਸਮਯ 'ਚ ਏ ਹੀ ਪ੍ਰਚਲਨ ਹੁੰਦਾ ਹੋਏ ਗਾ | ਮੈ ਇਸ ਨੂ ਤਾਂ 16 ਆਣੇ ਸਚ ਮੰਨ ਸਕਦਾ ਹਾਂ | ਪਰ ਦੂਸਰੀ ਤਸਵੀਰ ਨਾਲ਼ੋ ਪਿਹਲੀ ਤਸਵੀਰ ਵਾਲਾ ਰੁਮਾਲ ਯਕੀਨਨ ਹੀ ਨਹੀ ਲਗਦਾ |

ਰਹੀ ਸਿਮਰਨਾ ਦੀ ਗੱਲ | ਇਸ ਦਾ ਜਵਾਬ ਤੁਸੀ ਭਗਤ ਕਬੀਰ ਜੀ ਦੀ ਰਚੀ ਬਣੀ ਵਿਚ ਆਪ ਹੀ ਦੇ ਦਿੱਤਾ ਹੈ | ਗੁਰੂ ਸਾਹਿਬ ਜੀ ਅਪਣੇ ਸਿਖਾਂ ਨੂ ਪ੍ਰੇਰੰਨ ਲਯੀ ਬਾਹਰ ਲੀ ਦਿਖਾਵੇ ਵਾਲੀ ਸਿਮਰਨਾ ਕਿਯੂ ਰਖਣ ਗੇ | ਮਾਲਾ ਫੇਰਨ ਤੋਂ ਹੀ ਤਾਂ ਰੋਕ ਕੇ ਅੰਦਰ ਲੇ ਨਾਮੁ ਖੰਡੇ ਨਾਲ ਜੋੜਯਾ ਸੀ |

ਸ਼ਸ੍ਤਰ ਬਾਹਰ ਲੀ ਖੇਡ ਹੈ ਅਤੇ ਨਾਮੁ ਅੰਦਰ ਲੀ ਖੇਡ ਹੈ | ਗੁਰੂ ਸਾਹਿਬ ਜੀ ਨੇ ਸ਼ਸ੍ਤਰ ਪ੍ਰੇਰਣਾ ਵਾਜੋਂ ਨਹੀ ਬਲਕਿ ਸ਼ਸ੍ਤਰ ਧਾਰ੍ਣ ਕਰਨ ਦਾ ਤਾਂ ਹੁਕਮ ਕੀਤਾ ਹੈ | ਸ਼ਸ੍ਤਰ ਸ੍ਥੂਲ ਹੈ ਇਸ ਕਰ ਕੇ ਤੁਸੀ ਕਿਸੀ ਨੂ ਵੀ ਏਕ ਘ੍ੜੀ ਵਿਚ ਫੜਾ ਸਕਦੇ ਹੋ | ਫਿਰ ਹੌਲ਼ੀ ਹੌਲ਼ੀ ਸ਼ਸ੍ਤਰ ਦਾ ਅਭ੍ਯਾਸ ਕਰਦੇ ਹੋਏ ਸ਼ਸ੍ਤਰ ਵਿਦਯਾ ਦਾ ਗਯਾਨ ਸਿਖਾ ਸਕਦੇ ਹੋ | ਅੱਗਮੀ ਖੇਡ ਤਾਂ ਸਤਿਗੁਰੂ ਆਪ ਵਰਤੌਂਦੇ ਹਨ ਪਰ ਸਸਤ੍ਰ ਵਿਦਯਾ ਦੇ ਪੈਤ੍ਰੇ ਤੁਸੀ ਸਿਖਾ ਸਕਦੇ ਹੋ | ਪਰ ਨਾਮੁ ਅਤੇ ਹਥ੍ਥ ਸਿਮਰਨਾ ਦਾ ਕੋਈ ਮੇਲ ਨਹੀ ਹੈ | ਤੁਸੀ ਕਿਸੀ ਨੂ ਹਥ੍ਥ ਸਿਮਰਨਾ ਫੜਾ ਕੇ ਨਾਮੁ ਦੇ ਅਭ੍ਯਾਸ ਪਾਸੇ ਨਹੀ ਲਾ ਸਕਦੇ | ਨਾਮੁ ਦੀ ਦਾਤ ਤਾਂ ਸਤਿਗੁਰ ਪਾਸੋਂ ਹੀ ਮਿਲਦੀ ਹੈ | ਇਸ ਲਯੀ ਨਾਮੁ ਦੀ ਪ੍ਰੇਰਣਾ, ਹਥ੍ਥ ਸਿਮਰਨਾ ਰਖ ਕੇ ਨਹੀ ਬਲਕਿ, ਗੁਰੂ ਸਾਹਿਬ ਜੀ ਬਚਨਾ ਰਾਹੀ ਕਰਦੇ ਸਨ |

ਭੁੱਲਾਂ ਚੁਕਾਂ ਦੀ ਖ਼ਿਮਾ |
Reply Quote TweetFacebook
Sorry, only registered users may post in this forum.

Click here to login