ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

In Response to Raagmala Sandesh by Iqbal Singh

Posted by Kulbir Singh 
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਵੇਂ ਗੁਰਪੁਰਬ ਦੇ ਸੰਬੰਧ ਵਿਚ ਪਟਨਾ ਸਾਹਿਬ ਵਿਖੇ ਹੋਏ ਸਮਾਗਮ ਤੇ ਇਕਬਾਲ ਸਿੰਘ, ਜੋ ਕਿ ਆਪਣੇ ਆਪ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਅਖਵਾਉਂਦਾ ਹੈ, ਨੇ ਪੰਥ ਨੂੰ ਵੰਡਣ ਵਾਲਾ ਫਤਵਾ ਜਾਰੀ ਕਰਕੇ ਪੰਥ ਵਿਚ ਦੁਬਿਧਾ ਖੜੀ ਕਰਨ ਦਾ ਗੁਨਾਹ ਕੀਤਾ ਹੈ। ਇਸ ਨੇ ਜਾਰੀ ਬਿਆਨ ਵਿਚ ਦਸਮ ਗ੍ਰੰਥ ਦੇ ਮਸਲੇ ਨਾਲ ਰਾਗਮਾਲਾ ਦਾ ਸਦੀਆਂ ਪੁਰਾਣਾ ਮਸਲਾ ਛੇੜ ਕੇ ਪੰਥ ਦੀਆਂ ਸਤਿਕਾਰਤ ਜਥੇਬੰਦੀਆਂ ਵਿਚ ਫੁੱਟ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ।

ਇਕਬਾਲ ਸਿੰਘ ਨੇ ਰਾਗਮਾਲਾ ਬਾਰੇ ਪੰਥਕ ਫੈਸਲੇ ਤੇ, ਜਿਸ ਅਨੁਸਾਰ ਸ੍ਰੀ ਅਖੰਡ ਪਾਠ ਦਾ ਭੋਗ ਮੁੰਦਾਵਣੀ ਜਾਂ ਰਾਗਮਾਲਾ ਤੇ, ਸਥਾਨਕ ਰੀਤੀ ਅਨੁਸਾਰ ਪਾਉਣ ਦੀ ਇਜਾਜ਼ਤ ਹੈ, ਦੀ ਘੋਰ ਉਲੰਘਣਾ ਕੀਤੀ ਹੈ। ਇਸ ਵੇਲੇ ਜਦੋਂ ਕਿ ਪੰਥ ਵਿਚ ਹੋਰ ਬਹੁਤ ਸਮਸਿਆਵਾਂ ਬਣੀਆਂ ਹੋਈਆਂ ਹਨ, ਉਸ ਵਲੋਂ ਸਦੀਆਂ ਪੁਰਾਣੇ ਰਾਗਮਾਲਾ ਦੇ ਮਸਲੇ ਨੂੰ ਉਛਾਲਣ ਦੀ ਹਰਕਤ ਕਰਨ ਨਾਲ ਉਸਦਾ ਪਹਿਲਾਂ ਤੋਂ ਹੀ ਦਾਗ਼ੀ ਕਿਰਦਾਰ, ਹੋਰ ਗਹਿਰਾ ਹੋ ਗਿਆ ਹੈ।

ਇਸ ਵਲੋਂ ਕੁਝ ਸਾਲ ਪਹਿਲਾਂ ਨਾਮ ਸਿਮਰਨ ਨਾਲ ਸੰਬੰਧਤ ਕਿਤਾਬ ਲਿਖ ਕੇ ਛਾਪਣ ਨਾਲ ਸ਼ਾਇਦ ਕਈ ਭੋਲੇ ਭਾਲੇ ਲੋਕਾਂ ਨੂੰ ਇਹ ਭੁਲੇਖਾ ਪਿਆ ਹੋਵੇ ਕਿ ਇਹ ਬਹੁਤ ਨਾਮ ਦਾ ਰਸੀਆ ਪੁਰਖ ਹੈ ਪਰ ਇਕ ਸਿਖ ਦੀ ਆਤਮਕ ਅਵਸਥਾ ਦੀ ਪਛਾਣ ਉਸਦੇ ਕਰਮਾਂ ਤੋਂ ਹੁੰਦੀ ਹੈ। ਨਾਮ ਅਭਿਆਸੀ ਗੁਰਸਿਖ ਜੋੜਿਆ ਕਰਦੇ ਹਨ ਨਾ ਕੇ ਤੋੜਿਆ ਕਰਦੇ ਹਨ। ਨਾਮ ਦਾ ਰਸੀਆ ਗੁਰਮੁਖਿ ਕਦੇ ਵੀ ਨਾਮ ਦੇ ਉਚਕੋਟੀ ਦੇ ਰਸਿਕਾਂ ਬਾਰੇ ਗਲਤ ਨਹੀਂ ਬੋਲਿਆ ਕਰਦਾ ਪਰ ਇਸਨੇ ਅਖੰਡ ਕੀਰਤਨੀ ਜਥਾ, ਜੋ ਕਿ ਨਾਮ ਰਸੀਆਂ ਦੀ ਜਥੇਬੰਦੀ ਹੈ, ਤੇ ਲਗਾਤਾਰ ਕਈ ਸਾਲਾਂ ਤੋਂ ਰਾਗਮਾਲਾ ਦੇ ਮਸਲੇ ਦੀ ਆੜ ਹੇਠ ਹਮਲੇ ਕਰਨ ਦੀ ਕੋਝੀ ਹਰਕਤ ਕੀਤੀ ਹੈ। ਚੰਦ ਵੱਲ ਥੁੱਕਣ ਨਾਲ ਕਦੇ ਚੰਦ ਤੇ ਥੁੱਕ ਨਹੀਂ ਪੈਂਦਾ ਬਲਕਿ ਆਪਣੇ ਹੀ ਮੂੰਹ ਤੇ ਉਹ ਥੁੱਕ ਡਿਗਦਾ ਹੈ। ਇਸੇ ਤਰ੍ਹਾਂ ਹੀ ਇਕਬਾਲ ਸਿੰਘ ਜੈਸੇ ਦਾਗ਼ੀ ਬੰਦਿਆਂ ਦੇ ਫਜ਼ੂਲ ਬੱਕ ਬਾਦ ਕਰਨ ਨਾਲ ਅਖੰਡ ਕੀਰਤਨੀ ਜਥੇ ਦੇ ਗੁਰਸਿਖਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਇਸਨੇ ਆਪਣਾ ਲੋਕ ਪਰਲੋਕ ਜ਼ਰੂਰ ਖਰਾਬ ਕਰ ਲੈਣਾ ਹੈ। ਇਕਬਾਲ ਸਿੰਘ ਕਦੇ ਵੀ ਗੁਰੂ ਸਾਹਿਬ ਜੀ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ ਸਗੋਂ ਗੁਰੂ ਵਲੋਂ ਫਿਟਕਾਰਿਆ ਹੀ ਰਹੇਗਾ। ਜੋ ਸ਼ਖਸ ਗੁਰੂ ਕੇ ਲਾਲਾਂ ਨਾਲ ਮਾੜਾ ਹੈ, ਉਹ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੋਂ ਵੀ ਸਦਾ ਵਿਰਵਾ ਹੀ ਰਹੇਗਾ। ਇਹ ਗੁਰਮਤਿ ਦਾ ਅਟੱਲ ਸਿਧਾਂਤ ਹੈ।

ਸ੍ਰੀ ਗੁਰੂ ਕਲਗੀਧਰ ਜੀ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪੰਥ ਦਾ ਬਹੁਤ ਨੁਕਸਾਨ ਕਰ ਰਹੇ ਹਨ ਪਰ ਦਸਮ ਗ੍ਰੰਥ ਦੇ ਮਸਲੇ ਨਾਲ ਰਾਗਮਾਲਾ ਦਾ ਮਸਲਾ ਰਲਗੱਡ ਕਰਨ ਨਾਲ, ਭਾਈ ਸਾਹਿਬ ਰਣਧੀਰ ਸਿੰਘ ਜੀ ਸਾਰਖੇ ਰੰਗਲੇ ਸੱਜਣਾਂ ਅਤੇ ਭਾਈ ਫੌਜਾ ਸਿੰਘ ਜੈਸੇ ਕੌਮੀ ਸ਼ਹੀਦਾਂ ਤੇ ਕੋਝਾ ਹਮਲਾ ਕਰਨਵਾਲਾ ਇਕਬਾਲ ਸਿੰਘ ਵੀ ਕੌਮ ਦਾ ਹਿਤੈਸ਼ੀ ਨਹੀਂ ਹੈ ਬਲਕਿ ਵੱਡਾ ਦੋਖੀ ਹੈ। ਇਕਬਾਲ ਸਿੰਘ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਰਾਗਮਾਲਾ, ਜੋ ਕਿ ਸਦੀਆਂ ਪੁਰਾਣਾ ਮਸਲਾ ਹੈ, ਬਾਰੇ ਪੰਥਕ ਸਟੇਜ ਨੂੰ ਵਰਤ ਕੇ ਕੋਈ ਫੈਸਲਾ ਸੁਣਾਵੇ।

ਅਸੀਂ ਇਕਬਾਲ ਸਿੰਘ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਉਥੇ ਨਾਲ ਹੀ ਸਮੂਹ ਗੁਰਸਿਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਾਗਮਾਲਾ ਦੇ ਇਕ ਮਸਲੇ ਨੂੰ ਲੈ ਕੇ ਆਪਸ ਵਿਚ ਫਿੱਕ ਨਾ ਪਾਉਣ ਅਤੇ ਏਕਤਾ ਬਣਾਈ ਰੱਖਣ। ਅਜਿਹੇ ਫਿਤਨਾ ਅੰਗੇਜ਼ ਲੋਕ ਜਾਣਬੁਝ ਕੇ ਗੁਰਸਿਖਾਂ ਵਿਚ ਫਰਕ ਪਾ ਕੇ ਆਪਸੀ ਪ੍ਰੇਮ ਭਾਵ ਮਿਟਾਉਣਾ ਚਾਹੁੰਦੇ ਹਨ। ਸਮੂਹ ਗੁਰਸਿਖਾਂ ਨੂੰ ਬੇਨਤੀ ਹੈ ਕਿ ਰਾਗਮਾਲਾ ਦੇ ਮਸਲੇ ਤੇ ਵਿਚਾਰਾਂ ਦੇ ਫਰਕ ਦੇ ਕਾਰਨ ਜੋ ਆਪਸੀ ਬੇਅੰਤ ਸਾਂਝਾਂ ਹਨ ਉਹ ਨਾ ਭੁਲਾਈਆਂ ਜਾਣ ਅਤੇ ਆਪਸੀ ਪ੍ਰੇਮ ਇੱਤਫਾਕ ਬਣਾਈ ਰੱਖਿਆ ਜਾਵੇ।

ਦਾਸ,
ਕੁਲਬੀਰ ਸਿੰਘ ਟਰਾਂਟੋ ਅਤੇ ਬੇਅੰਤ ਤਿਆਰ ਬਰ ਤਿਆਰ, ਖੜਗਧਾਰੀ, ਸਰਬਲੋਹੀ ਖਾਲਸਾ ਜਨ।
Reply Quote TweetFacebook
Totally shameless actions by Iqbal Singh.

Guru jee sumat bakhshan.

Preetam Singh
Reply Quote TweetFacebook
We all know many of the Jathedhars are on the payroll of agencies or puppets of Badal. These actions or any others that go against Panthic Maryada are far too common for Iqbal S - he is even a proponent of polygamy!!. He was asked not to issue Hukamname by the Akal Takhat in 2010 when he called those reading Ragmala as 'Maha Papis'.


Press Release from 2010, including support from Damdami Taksal (Edmonton and Toronto):

TORONTO, CANADA (KP) - Panthic organizations and Gurdwara Sahibs across North America sharply condemned the August 19th, 2010 divisive decree related to Ragmala by Jathedar Iqbal Singh of Takht Sri Panta Sahib, stating its intent was not in the spirit of Panthic unity.

The joint appeal representing the concerns of a coalition of thirty (30) plus Gurdwara Sahibs and Sikh organizations requested the current Sikh leaders to refrain from issuing any reckless media statements that would create further divisions in the Sikh Panth.

Instead, the Sikh organizations appealed, the Sikh nation should unify efforts to achieve the Sikh Nation's common goal ordained in the proclamation "Raj Karega Khalsa", and also stay vigilant to foil the nefarious designs of the Sikh Panth's enemies.

The statement further requested that at this critical time, instead of creating divisions, Panthic organizations should take lead responsibility to counter the onslaught of drugs and heresy that is spreading at an epidemic level in our next generation.


Reply Quote TweetFacebook
https://www.sikh24.com/2017/01/10/oped-anti-panthik-elements-welcome-disputable-hukamnama-issued-at-patna-sahib/#.WHQmrncSvbU
Reply Quote TweetFacebook
Why doesnt the panth cut out two pieces of paper, one with ragmala is bani and the other stating it is not. Then Gursikh does ardas for guru ji to provide answer. Which ever paper floats in amritsar sarovar is the truth. Actually we will then probably fight over who does the ardas....
Reply Quote TweetFacebook
Instead, we should encourage people to read and study Gurbani and not rely on opinions of individuals that have emotional attachment to certain viewpoints. A difficult task for sure, but one with the kirpa of Guru Sahib will surely be fufilled
Reply Quote TweetFacebook
Sorry, only registered users may post in this forum.

Click here to login