ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕਵਿਤਾ - "ਐ ਮਨ ਮੇਰੇ ਪਿਆਰਿਆ"

Posted by anandkaur 
Wahegurujikakkhalsa,
Wahegurujikifateh to all the gurmukh pyares.I want to share here a poem written by my husband which is one of my favorites ones composed by him.


ਐ ਮਨ ਮੇਰੇ ਪਿਆਰਿਆ ,
ਤੂੰ ਪਯਾਰਾ ਹੀ ਬਣਿਆ ਰਹਿ ਹਾਂ II

ਛੱਡ ਦੁਨੀਆ ਦੀਆਂ ਚਤੁਰਾਈਆਂ ,
ਗੁਰੂ ਚਰਨਾਂ ਨਾਲ ਈ ਜੁੜਿਆ ਰਹਿ ਹਾਂ II

ਨਾ ਦੇ ਸਾਨੂੰ ਕਾਮ ਦੇ ਸੱਦੇ ,
ਹਮੇਸ਼ਾਂ "ਨਾਮ" ਦੀ ਹੀ ਗੱਲ ਕਰਦਾ ਰਹਿ ਹਾਂ II

ਇਸ "ਮਾਇਆ" ਨੇ ਵੱਡੇ ਵੱਡੇ ਡੇਗੇ ,
ਤੂੰ ਨਾਮ ਬਾਣੀ ਦੀ ਹੀ ਓਟ ਤੱਕਦਾ ਰਹਿ ਹਾਂ II

ਸਰਨਾ ਨਹੀਂ ਇਹਨਾਂ ਵਿਕਾਰਾਂ ਕਰਕੇ ,
ਹਾਂ ਪਰ , ਇਕ ਗੱਲ ਪੱਕੀ , ਗੁਰਮਤਿ ਕਹਿੰਦੀ ,,
ਜੱਪ ਲੈ ਨਾਮ , ਨਹੀਂ ਤਾ ਨਰਕਾਂ ਚ ਸੜਦਾ ਰਹਿ ਹਾਂ II

ਇਹ ਵੀ ਗੱਲ ਨਹੀਂ ਕੇ ਨਾਮ ਤੂੰ ਜਪਦਾ ਨਹੀਂ ,
ਪਰ ਅੱਠੇ ਪਹਿਰ ਦੀ ਸਮਾਧੀ ਵਿਚ ਰਹਿ ਹਾਂ II

ਜਦ ਕਦੇ ਤੂੰ ਟਿੱਕ ਕੇ ਸ਼ਬਦ ਸੁਰਤ ਨੂੰ ਮੇਲੇਂ ,
ਇੰਜ ਲੱਗੇ ਜਿਵੇਂ ਚਰਨ ਕੰਵਲ ਬਸ ਹੁਣ ਲਏ ਅਸੀਂ ਗਹਿ ਹਾਂ II

ਹਾਏ , ਪਰ !!! ਵਿਕਾਰਾਂ ਵੱਲ ਜਦ ਖਿਚਿਆ ਜਾਵੇਂ ,
ਫਿਰ ਤਾਂ ਇਹੀ ਸੰਸਾ ਰਹਿੰਦਾ ਕੇ ਗ਼ਲਤੀ ਤੇਰੀ ,,
ਪਰ ਨਿਮਾਣਾ ਜੀਉ ਕਿਵੇਂ ਇਸਦੀ ਸਜ਼ਾ ਸਹਿ ਹਾਂ II

ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣ ਬਣ ਬੈਠੇਂ ,
ਕਦੇ ਕਸਵੱਟੀ ਗੁਰਮਤਿ ਦੀ ਤੇ ਵੀ ਪੂਰਾ ਲਹਿ ਹਾਂ II

"ਤੁਸੀਂ ਉਚੇ ,ਤੁਸੀਂ ਵੱਡੇ ,ਮੈਂ ਨੀਵਾਂ " ਤਾਂ ਬੜਾ ਕਹਿਨਾ,
ਕਦੇ ਦਿਲ ਦੀਆਂ ਡੂੰਗਾਯੀਆਂ ' ਚੋਂ ਵੀ ਕਹਿ ਹਾਂ II

ਬੜੇ ਜਨਮ ,ਬੜੀਆਂ ਜੂਨਾਂ ਤੈਂ ਭਵਾਯਾ ਈ ,
ਹੁਣ ਤਾ ਗੁਰੂ-ਘਰ ਦਾ ਕੂਕਰ ਬਣ ਟਿਕ ਬਹਿ ਹਾਂ II

ਇਹ ਜਿੰਦ ਨਿਮਾਣੀ ਤਾਂ ਰੋਂਦੀ ,ਕੁਰਲਾਉਂਦੀ ,ਮਿਨਤਾਂ ਪਾਉਂਦੀ ,
ਓਏ !! ਕਦੇ ਤੂੰ ਵੀ ਇਹਦੇ ਨਾਲ ਰਲ ਵੈਣ ਪਵਾ ਹਾਂ II

ਆਜਾ ਮਿਲਕੇ ਕਰੀਏ ਅਰਦਾਸ ਆਪਾਂ ਕਿ ,
ਹੈ ਪਾਤਿਸ਼ਾਹ ,ਮੈਂ ਮਰ ਚੱਲਿਆ ਦਰਸ਼ਨਾਂ ਬਾਝੋਂ ,,
ਕਿਤੇ ਦੀਦਿਆਂ ਦੀ ਖੈਰ ਸਾਡੀ ਝੋਲੀ ਵੀ ਪਾ ਹਾਂ II

ਕਰੀਏ ਪੁਕਾਰਾਂ ,ਛੱਡੀਏ ਇਲਤੋ-ਮਾਲੂਲ ,
ਕਿਓਂ ਜੋ ਪਾਖੰਡ ਨੀਤੀਆਂ ਦਾ ਬਣਨਾ ਓਥੇ ਗਵਾਹ ਹਾਂ II

ਰਾਤ ਦਿਵਸ ਦਾ ਕੂਕਣਾ ਕਰ ਦੇਈਏ ਆਸ਼ਕਾਰਕ,
ਪ੍ਰੇਉ ਪ੍ਰੇਉ ,ਗੁਰੂ-ਗੁਰੂ ਦੀ ਟੇਰ ਲਾਕੇ ,,
ਸਮੁੰਦਰ ਵੈਰਾਗ ਦੇ ਨੇਤ੍ਰੋਂ ਲਿਆ ਦੇਈਏ ਵਹਾ ਹਾਂ II

ਕਾਬਲੇ-ਤਹਿਸੀਨ ਦਰਗਾਹ ਅੰਦਰ ਕਾਮ ਇਹੀ,
ਆਜਾ ਰਲਕੇ ਆਪਾਂ ਕਰ ਲਈਏ ਨਹੀਂ ਤਾਂ ,,
ਜਨਮਾਂ ਜਨਮਾਂ ਦੀ ਪੱਲੇ ਬਸ ਸਵਾਹ ਹਾਂ II

ਹੇ ਦਾਤਾਰ ,ਨਦਰ-ਬਖਸ਼ਾਲੂ ਪਿਤਾ ਜੀ !!
ਐਸੀ ਬਕਸ਼ ਅਸਾਂ ਤੇ ਕਰ ਦੇਣੀ ,
ਜਪੀਏ ਨਾਮ ਤਾਂ ਕਹੀਏ ਜੀਵਨ ਉਸਨੂੰ,,
ਛੱਡੀਏ ਨਾਮ , ਤੇਰੇ ਦਾਸ ਤਤਕਾਲ ਮਰਾਂ ਹਾਂ II


bhul chuk di muaffi ji..guru sahib apne gursikha di charan dhoor bakshde rehan.

wahegurujikakhalsa
wahegurujikifateh
Reply Quote TweetFacebook
Nice Kavita.

Preetam Singh
Reply Quote TweetFacebook
Sorry, only registered users may post in this forum.

Click here to login