ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਢੱਡਰੀਆਂ ਵਾਲਿਆਂ 'ਤੇ ਹਮਲਾ ਡੂੰਘੀ ਸਾਜ਼ਿਸ਼ ਦਾ ਹਿੱਸਾ : ਅਖੰਡ ਕੀਰਤਨੀ ਜੱਥਾ

Posted by JASJIT SINGH 
ਢੱਡਰੀਆਂ ਵਾਲਿਆਂ 'ਤੇ ਹਮਲਾ ਡੂੰਘੀ ਸਾਜ਼ਿਸ਼ ਦਾ ਹਿੱਸਾ : ਅਖੰਡ ਕੀਰਤਨੀ ਜੱਥਾ
ਪੰਥਕ ਸੰਕਟ ਵੇਲੇ ਸਿੱਖਾਂ ਨੂੰ ਇਕਮੁਠ ਹੋਣੋਂ ਰੋਕਣ ਦੀ ਹੋ ਸਕਦੀ ਹੈ ਸਾਜ਼ਿਸ਼
ਪੰਜਾਬ ਨੂੰ 1978 ਵਾਂਗ ਮੁੜ ਅੱਗ ਦੀ ਭੱਠੀ 'ਚ ਧਕੇਲਣਾ ਚਾਹੁੰਦੀਆਂ ਸਿੱਖ ਵਿਰੋਧੀ ਤਾਕਤਾਂ

ਮੋਹਾਲੀ/ ਚੰਡੀਗੜ੍ਹ, 18 ਮਈ
ਅਖੰਡ ਕੀਰਤਨੀ ਜਥੇ ਨੇ ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਹੋਏ ਜਾਨਲੇਵਾ ਹਮਲੇ ਨੂੰ ਕਾਇਰਤਾਪੂਰਨ ਕਰਾਰ ਦਿੰਦਿਆਂ ਇਸ ਦੇ ਲਈ ਸਿੱਧੇ ਤੌਰ 'ਤੇ ਸੂਬੇ ਦੀ ਸਰਕਾਰ ਤੇ ਪੁਲਿਸ ਵਿਵਸਥਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਅਤੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਆਖਿਆ ਕਿ ਅੱਜ ਜਿਸ ਵੇਲੇ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ, ਸਿੱਖ ਸੰਸਥਾਵਾਂ, ਮਰਯਾਦਾਵਾਂ ਤੇ ਪਰੰਪਰਾਵਾਂ 'ਤੇ ਚੱਲ ਰਹੇ ਖ਼ਤਰਨਾਕ ਸਿਧਾਂਤਕ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਵੇਲੇ ਇਕ ਉੱਘੇ ਸਿੱਖ ਪ੍ਰਚਾਰਕ 'ਤੇ ਹਮਲਾ ਹੋਣਾ ਇਹ ਦਰਸਾਉਂਦਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਡੂੰਘੀ ਯੋਜਨਾਬੰਦੀ ਤਹਿਤ ਪੰਜਾਬ ਦੇ ਹਾਲਾਤਾਂ ਨੂੰ ਮੁੜ 1978 ਵਾਂਗ ਅੱਗ ਦੀ ਭੱਠੀ ਵੱਲ ਧਕੇਲਣਾ ਚਾਹੁੰਦੀਆਂ ਹਨ।

ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਸਿੱਖ ਪੰਥ 'ਤੇ ਸਿਧਾਂਤਕ ਅਤੇ ਸਰੀਰਕ ਹਮਲੇ ਤੇਜ਼ ਹੋਏ ਹਨ, ਜਿਸ ਦੌਰਾਨ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜ ਪਿਆਰਿਆਂ, ਪੰਜ ਤਖ਼ਤ ਸਾਹਿਬਾਨ ਦਾ ਸਤਿਕਾਰ ਤੇ ਮਾਣ-ਮਰਯਾਦਾ ਨੂੰ ਖ਼ਤਮ ਕਰਨ, ਦੂਜੇ ਪਾਸੇ ਗੁਰਬਾਣੀ, ਅੰਮ੍ਰਿਤ ਦੀਆਂ ਪਰੰਪਰਾਵਾਂ ਤੇ ਗੁਰੂ ਸਿਧਾਂਤਾਂ 'ਤੇ ਵੱਡੇ ਹਮਲੇ ਹੋਏ ਹਨ। ਇਸ ਦੌਰਾਨ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਹੋਇਆ ਜਾਨਲੇਵਾ ਹਮਲਾ ਸਿੱਖ ਕੌਮ ਅੰਦਰ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਅਤੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦੀ ਨੀਤੀ ਦਾ ਹਿੱਸਾ ਹੈ, ਜਿਸ ਤੋਂ ਸਮੁੱਚੇ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਅਖੰਡ ਕੀਰਤਨੀ ਜਥੇ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਨੂੰ ਸਮਾਂ ਰਹਿੰਦਿਆਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਬਲਦੀ ਦੇ ਬੂਥੇ ਪੈਣ ਤੋਂ ਬਚਾਇਆ ਜਾ ਸਕੇ। ਭਾਈ ਢੱਡਰੀਆਂ ਵਾਲਿਆਂ 'ਤੇ ਹਮਲੇ ਦੇ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਾਰੀ ਸਾਜ਼ਿਸ਼ ਨੂੰ ਬੇਪਰਦ ਕਰਨਾ ਚਾਹੀਦਾ ਹੈ। ਅਖੰਡ ਕੀਰਤਨੀ ਜਥੇ ਨੇ ਭਰੋਸਾ ਦਿਵਾਇਆ ਕਿ ਉਹ ਹਰ ਔਖੀ ਘੜੀ ਭਾਈ ਢੱਡਰੀਆਂ ਵਾਲਿਆਂ ਦੇ ਨਾਲ ਹਨ ਅਤੇ ਵਿਚਾਰਧਾਰਕ ਵਖਰੇਵਿਆਂ ਤੇ ਮਤਭੇਦਾਂ ਨੂੰ ਪਾਸੇ ਰੱਖ ਕੇ ਬਿਪਤਾ ਦੇ ਵੇਲੇ ਜਾਂ ਪੰਥਕ ਸੰਕਟ ਦੌਰਾਨ ਇਕ-ਦੂਜੇ ਦੇ ਨਾਲ ਖੜ੍ਹਨਾ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਨੈਤਿਕ ਫ਼ਰਜ਼ ਬਣਦਾ ਹੈ। ਅਖੰਡ ਕੀਰਤਨੀ ਜਥੇ ਦੀਆਂ ਦੇਸ਼-ਵਿਦੇਸ਼ ਦੀਆਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਇਟਲੀ, ਨਿਊਜ਼ੀਲੈਂਡ ਅਤੇ ਜਰਮਨੀ ਆਦਿ ਇਕਾਈਆਂ ਨੇ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਹੋਏ ਹਮਲੇ ਦੀ ਨਿਖੇਧੀ ਦੇ ਮਤੇ ਪਾਏ ਹਨ।
Reply Quote TweetFacebook
Statement by Akhand Kirtani Jatha UK.

ਭਾਈ ਰਣਜੀਤ ਸਿੰਘ ਦੇ ਕਾਫਲੇ ਤੇ ਜਾਨਲੇਵਾ ਹਮਲਾ ਮੰਦਭਾਗਾ

ਜਥੇਦਾਰ ਰਘਬੀਰ ਸਿੰਘ, ਜਥੇਦਾਰ ਬਲਬੀਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ ਸੰਘੇੜਾ


ਬਰਮਿੰਘਮ (ਪੰਜਾਬ ਟਾਈਮਜ਼) - ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਰਘਬੀਰ ਸਿੰਘ ਨੇ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲੇ ਨੂੰ ਗਹਿਰੀ ਸਾਜਿਸ਼ ਦੱਸਦਿਆਂ ਕਿਹਾ ਕਿ ਇਹ
ਹਮਲਾ ਸਿੱਖੀ ਪ੍ਰਚਾਰ ਨੂੰ ਬੰਦ ਕਰਾਉਣ ਤੇ ਭਰਾ ਮਾਰੂ ਜੰਗ ਕਰਾਉਣ ਦੀ ਸਾਜਿਸ਼ ਹੈ ।
ਸਮੂਹ ਅਖੰਡ ਕੀਰਤਨੀ ਜਥੇ ਵੱਲੋਂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਉਹਨਾਂ ਦੀਆਂ ਪੰਥ
ਪ੍ਰਤੀ ਸੇਵਾਵਾਂ ਲਈ ਸਨਮਾਨ ਕੀਤਾ ਸੀ । ਜਥੇਦਾਰ ਨੇ ਦੱਸਿਆ ਕਿ ਯੂ ਕੇ ਫੇਰੀ ਸਮੇਂ
ਭਾਈ ਰਣਜੀਤ ਸਿੰਘ ਹੁਣੀਂ ਉਹਨਾਂ ਦੇ ਘਰ ਵਿੱਚ ਮਿਲਣ ਵੀ ਆਏ ਸਨ । ਉਹਨਾਂ ਭਾਈ ਰਣਜੀਤ
ਸਿੰਘ ਢੱਡਰੀਆਂ ਵਾਲਿਆਂ ਦੇ ਸਾਥੀ ਭੁਪਿੰਦਰ ਸਿੰਘ ਦੀ ਮੌਤ ਨੂੰ ਦੁੱਖਦਾਈ ਦੱਸਿਆ ।
ਉਹਨਾਂ ਭਾਈ ਰਣਜੀਤ ਸਿੰਘ ਨੂੰ ਅੱਗੇ ਨਾਲੋਂ ਵੀ ਵੱਧ ਉਤਸ਼ਾਹ ਨਾਲ ਪ੍ਰਚਾਰ ਕਰਨ ਦੀ
ਬੇਨਤੀ ਕੀਤੀ । ਜਥਾ ਉਹਨਾਂ ਦਾ ਪੂਰਾ ਸਹਿਯੋਗ ਦੇਵੇਗਾ । ਪੰਥ ਵਿਰੋਧੀਆਂ ਜਾਂ
ਗੁੰਮਰਾਹ ਹੋਏ ਬੰਦਿਆਂ ਦਾ ਕੋਝਾ ਹਮਲਾ ਹੈ । ਸਮੂਹ ਖਾਲਸਾ ਪੰਥ ਨੂੰ ਗੁਰੂ ਡੰਮ੍ਹ ਤੇ
ਨਸ਼ਿਆਂ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਇਕੱਠੇ ਹੋ ਕੇ ਪ੍ਰਚਾਰ ਵਿੱਚ ਯੋਗਦਾਨ ਪਾਉਣਾ
ਚਾਹੀਦਾ ਹੈ ।

ਬੀਤੇ ਕੱਲ੍ਹ ਮੰਗਲਵਾਰ 17 ਮਈ ਨੂੰ ਲੁਧਿਆਣਾ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ
ਵਾਲਿਆਂ ਦੇ ਕਾਫ਼ਲੇ ਉਤੇ ਗਿਣੀ ਮਿੱਥੀ ਸਾਜਿਸ਼ ਅਧੀਨ ਮਾਰੂ ਹਮਲਾ ਕਿਸੇ ਪੰਥ ਵਿਰੋਧੀ
ਸ਼ਕਤੀ ਦੀ ਸੋਚ ਅਧੀਨ ਹੋਇਆ ਹੈ, ਜਿਸ ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ
। ਸਿੱਖ ਪ੍ਰਚਾਰਕਾਂ ਦੇ ਵਿਰੁੱਧ ਅਜਿਹਾ ਘਿਨਾਉਣਾ ਕੰਮ ਸਿੱਖ ਵਿਰੋਧੀ ਜਾਂ ਗੁੰਮਰਾਹ
ਹੋਏ ਬੰਦੇ ਹੀ ਕਰ ਸਕਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂ ਕੇ ਦੇ ਪੰਥਕ ਆਗੂਆਂ
ਜਥੇਦਾਰ ਬਲਬੀਰ ਸਿੰਘ, ਭਾਈ ਜੋਗਾ ਸਿੰਘ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਨੇ ਭਾਈ
ਰਣਜੀਤ ਸਿੰਘ ਨਾਲ ਵਾਪਰੀ ਘਟਨਾ ਬਾਰੇ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਸੱਚ ਦੀ
ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੁੱਖ ਦੀ ਘੜੀ ਵਿੱਚ ਅਸੀਂ ਭਾਈ
ਸਾਹਿਬ ਦੇ ਨਾਲ ਖੜ੍ਹੇ ਹਾਂ ਤੇ ਉਹਨਾਂ ਦੇ ਸਿੱਖੀ ਪ੍ਰਚਾਰ ਲਈ ਹਰ ਤਰ੍ਹਾਂ ਦਾ ਸਹਿਯੋਗ
ਦਿੰਦੇ ਹੋਏ ਪ੍ਰਚਾਰ ਬੰਦ ਨਹੀਂ ਹੋਣ ਦਿਆਂਗੇ ।

ਉਕਤ ਆਗੂਆਂ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਸਿੱਖੀ ਦਾ ਕੀਤਾ ਜਾਂਦਾ ਪ੍ਰਚਾਰ ਪੰਥ
ਵਿਰੋਧੀ ਤਾਕਤਾਂ ਨੂੰ ਸੁਖਾਉਂਦਾ ਨਹੀਂ, ਜਿਸ ਲਈ ਸਿੱਖ ਕੌਮ ਵਿੱਚ ਖਾਨਾ ਜੰਗ ਕਰਾਉਣ
ਦੀ ਇਹ ਇਕ ਕੋਸ਼ਿਸ਼ ਸਮਝੀ ਜਾਣੀ ਚਾਹੀਦੀ ਹੈ । ਉਹਨਾਂ ਕਿਹਾ ਪ੍ਰਸ਼ਾਸਨ ਇਸ ਹਮਲੇ ਦੇ
ਦੋਸ਼ੀਆਂ ਨੂੰ ਲੱਭ ਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ । ਪੰਥ ਹਿਤੂ ਸਿੱਖ
ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਵੀ ਇਸ ਦੀ ਤਹਿ ਤੱਕ ਛਾਣਬੀਣ ਕਰਨੀ
ਚਾਹੀਦੀ ਹੈ । ਉਹਨਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਰਾ ਮਾਰੂ ਜੰਗ ਤੋਂ ਦੂਰ
ਰਿਹਾ ਜਾਵੇ, ਇਸ ਨਾਲ ਪੰਥ ਦਾ ਨੁਕਸਾਨ ਹੋਵੇਗਾ।

ਉਹਨਾਂ ਕਿਹਾ ਖਾੜਕੂ ਸੰਘਰਸ਼ ਦੌਰਾਨ ਦੁਸ਼ਮਣ ਨੇ ਸਿੱਖਾਂ ਨੂੰ ਮਾਰਨ ਸਮੇਂ ਇਹ ਨਹੀਂ
ਪੁੱਛਿਆ ਸੀ, ਕਿ ਤੂੰ ਕਿਹੜੀ ਜਥੇਬੰਦੀ ਦਾ ਜਾਂ ਕਿਹੜੀ ਮਰਿਯਾਦਾ ਮੰਨਦਾ ਹੈ, ਬੱਸ
ਸਾਡੇ ਸਰੂਪ ਅਤੇ ਸਿੱਖੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਸਾਡੇ ਨੌਜਵਾਨਾਂ ਨੂੰ ਖਤਮ
ਕੀਤਾ । ਸਾਡੇ ਜੁਝਾਰੂਆਂ ਨੇ ਕੋਈ ਅਜਿਹੇ ਮਸਲੇ ਵੀ ਨਹੀਂ ਛੋਹੇ ਸਨ, ਜਿਹਨਾਂ ਨਾਲ ਪੰਥ
ਖੇਰੂੰ ਖੇਰੂੰ ਹੋਵੇ, ਉਹ ਕੇਵਲ ਆਜ਼ਾਦੀ ਲਈ ਡਟ ਕੇ ਲੜਦੇ ਹੋਏ ਸ਼ਹੀਦ ਹੋਏ । ਪਰ ਅੱਜ
ਦੁਸ਼ਮਣ ਸਿੱਖਾਂ ਵਿੱਚ ਵਿਵਾਦ ਹੀ ਏਨੇ ਪੈਦਾ ਕਰਕੇ ਮਸਲੇ ਇਸ ਹੱਦ ਤੱਕ ਉਲਝਾ ਦੇਣਾ
ਚਾਹੁੰਦਾ ਹੈ ਕਿ ਸਿੱਖ ਪੰਥ ਦੀ ਜਵਾਨੀ ਭੰਬਲਭੂਸੇ ਵਿੱਚ ਪਈ ਰਹੇ, ਜਿਸ ਵਿੱਚੋਂ
ਨਿੱਕਲਣਾ ਬੜਾ ਮੁਸ਼ਕਿਲ ਹੋਵੇਗਾ । ਜੇ ਆਪਸ ਵਿੱਚ ਕੋਈ ਮੱਤਭੇਦ ਹੋਣ ਤਾਂ ਉਹਨਾਂ ਨੂੰ
ਗੁਰਮਤਿ ਅਨੁਸਾਰ ਮਿਲ ਬੈਠ ਕੇ ਨਜਿੱਠਿਆ ਜਾਵੇ । ਆਓ ਵਿਵਾਦਤ ਮਸਲਿਆਂ ਉਤੇ ਆਪਸ ਵਿੱਚ
ਫਸ ਕੇ ਸਮਾਂ, ਸ਼ਕਤੀ ਤੇ ਸਰਮਾਇਆ ਖਰਚਣ ਨਾਲੋਂ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵੱਲ ਧਿਆਨ
ਦੇਈਏ ।

ਜੂਨ ਵਿੱਚ ਯੂ ਕੇ ਦੇ ਯੂਰਪ ਵਿੱਚ ਰਹਿਣ ਜਾਂ ਅਲੱਗ ਹੋਣ ਲਈ ਹੋ ਰਹੇ ਰੈਫਰੰਡਮ ਵੋਟ
ਬਾਰੇ ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਯੂਰਪ ਵਿੱਚ ਰਹਿਣ ਦੇ ਹੱਕ ਵਿੱਚ ਵੋਟ
ਪਾਉਣੀ ਚਾਹੀਦੀ ਹੈ । ਸਿੱਖ ਭਾਈਚਾਰਾ ਸਾਰੇ ਯੂਰਪ ਵਿੱਚ ਰਹਿੰਦਾ ਹੈ, ਇਸ ਨਾਲ
ਨੌਕਰੀਆਂ ਦੇ ਮੌਕੇ ਜ਼ਿਆਦਾ ਹਨ, ਤੇ ਯੂਰਪ ਵਿੱਚ ਰਹਿਣ ਨਾਲ ਸਿੱਖਾਂ ਨੂੰ ਇਕ ਦੂਜੇ ਦੇਸ਼
ਵਿੱਚ ਆਉਣ ਜਾਣ ਲਈ ਵੀ ਸੌਖ ਹੈ । ਯੂਰਪ ਵਿੱਚ ਰਹਿਣ ਨਾਲ ਯੂਰਪੀਨ ਕਾਨੂੰਨ ਯੂ ਕੇ ਉਤੇ
ਵੀ ਲਾਗੂ ਹੁੰਦੇ ਹਨ, ਅਗਰ ਯੂ ਕੇ ਬਾਹਰ ਨਿੱਕਲਦਾ ਹੈ ਤਾਂ ਯੂਰਪੀਨ ਕਾਨੂੰਨਾਂ ਲਈ ਵੀ
ਇਹ ਪਾਬੰਦ ਨਹੀਂ ਰਹੇਗਾ, ਯੂਰਪ ਵਿੱਚ ਰਹਿਣ ਦਾ ਹੀ ਸਭ ਨੂੰ ਲਾਭ ਹੈ, ਇਸ ਲਈ ਸਿੱਖਾਂ
ਨੂੰ ਹਾਂ ਪੱਖੀ ਵੋਟ ਪਾਉਣੀ ਚਾਹੀਦੀ ਹੈ ।
Reply Quote TweetFacebook
Very timely press release by Akhand Kirtani Jatha - India and UK.

Recent attack on Baba Ranjit Singh Dhadrianwale by unidentified individuals is a very alarming development. One Singh died in this unfortunate incident while others were injured. The attack was carried out by a group of 40 to 50 people as per reports in the media.

All Singhs here in Toronto to whom I have spoken to have unanimously condemned this attack on Baba jee. We hope the culprits will be caught very soon and brought to task.

All Gursikhs should condemn this incident because if such attacks start occurring in our Panth, then it may grow to something similar to what's occurring in Islam and in Pakistan where bombs blasts go even in mosques.

Kulbir Singh
Reply Quote TweetFacebook
Quote
Kulbir Singh
We hope the culprits will be caught very soon and brought to task.

Bhai Sahib do you really believe that this is gonna happen. Take the example of 1984 genocide, whole world knows about role of Tytler in it. Is he arrested and punished by law of this nation.

We all know who are behind such anti sikh activities and what is their agenda. The glorification with which they paid funeral tributes to nirankari hardev is direct message to sikhs that they are gonna do things as per their agenda, what will you sikhs do.

Their evergreen strategy is to poke sikhs to the point that sikhs draw swords out of their sheath. Then they will tweet to whole world saying, "see we told you sikhs are terrorists". So now put all sedition and anti-nationals charges on them, kill them and put them in jail.

Until sikhs have their political ground somewhere in this maatlok (does not matter even if it is in Yukon) and has its political flag in UN office there is no direct solution. Without it the same problem will repeat over and over again. The constitution and army on political ground is very much necessary going forward in the current setup of world map. That is why jews had it done for them in the form of Israel.

Personally, I dont think apart from AKJ if any other jathebandi, samprada, dera or taksal has any sache ashiq and panth dardi left in them. The jathebandis who takes sane political stand are dhilley in tat-gurmat. The jathebandis who are practicing tat-gurmat have no connection with political and technical world. The hope lies on AKJ because they have better edge than rest of the lot. The elder gurmukhs of AKJ USA, Canada, UK, Australia, Germany etc... should prepare the jeevan of upcoming generation of kids ( who are in their 10s and 20s ) in such a manner that they have tat-gurmat jeevan along with knowledge of socia-political + technical domains like engineering, medical, finance, IT and computer science. Sikhs have to learn from jews, how they made a comeback and rebuilt their future.
Reply Quote TweetFacebook
Media reports and an ongoing police investigation points finger towards Dhumma behind the Bhai Ranjit Singh Jee's assassination plot and killing of Bhai Bhupinder Singh Khasi Kalan. If this is true then extremely sad to say how a Taksaal Mukhi went so low and turned into murderer and engaged in assassination of a one of the popular Sikh preacher.
----------------------------------------------------------------------------------------------------------------------------------------
[indianexpress.com]
Attack on Dhadrianwale: ‘Four held, FB war led to murder bid’
Written by Divya Goyal | Ludhiana | Updated: May 19, 2016 6:16 am

THE POLICE investigation in the assassination attempt on Sikh preacher Ranjit Singh Dhadrianwale Wednesday says that the attack was the fallout of a ‘Facebook war’ between the preacher and Harnam Singh Dhuma, head of the Sant Samaj Damdami Taksal (Mehta) which was previously headed by Khalistani Sant Jarnail Singh Bhindranwale.

The four persons arrested by the police have been identified as alleged supporters of Dhuma who wanted to ‘take revenge’ on Dhadrianwala for his ‘Sarkaari sant’ comment.

The Ludhiana police identified the arrested as: Hardev Singh, a resident of Udho Nangal, near Baba Bakala, Amritsar; Gagandeep Singh Harnoor and Jaspreet Singh, residents of Chhadran village, near Katanni Kalan of Ludhiana and Manjeet Singh, a resident of Mohalla Dharampura.

One Hardeep Singh of Kohar village near Malerkotla is also being interrogated by the police. Meanwhile, attending the cremation of Bhupinder Singh who was killed in the attack, Dhadrianwale said if the police fails to arrest all the suspects by Thursday, his supporters would launch a statewide massive agitation against police inaction.
A senior police officer who is part of the investigating team said, “Hardev Singh is the main conspirator. Gagandeep and Jaspreet, his accomplices from Ludhiana, did a recce of the spot and helped him in setting up the fake ‘chabeel’. During interrogation, they have also confessed the name of one Dalbir Singh. All efforts are being made to arrest Dalbir as soon as possible.”
The senior police officer confirmed that Hardev Singh of Amritsar was driving the Bolero vehicle. The fourth accused, Manjit Singh, provided shelter to the accused.

CCTV grabs taken from Ladhowal toll plaza by the police show that accused entered Ludhiana around 5.28 pm in four vehicles and exited the city around 8.15 pm.

The suspected vehicles include a black-coloured Mahindra Scorpio with a Delhi registration number owned by one Deepak of Kalkaji area in Delhi; silver-coloured Bolero owned by one Narinder Singh of Patiala; white-coloured Mahindra Open jeep and white-coloured Tata Safari owned by Baba Harnam Singh of village Mehta in Amritsar.

The alleged Dhuma supporters wanted to ‘take revenge’ from Dhadrianwala and tension was simmering since the Sarbat Khalsa called by radicals last year which led to this conspiracy, confirmed police sources.
“Dhadrianwale had stayed away from the Sarbat Khalsa which further heightened the tension brewing between the groups. He led the protest against government during Sri Guru Granth Sahib desecration incidents but stayed away from hardliners. The recent Facebook war between Dhuma and Dhadrianwale was the last straw. They were extremely offended with Dhadrianwale calling Dhuma ‘sarkaari sant’ (government backed saint),” said the source.

In the recent spat, Dhadrianwale had called Dhumma a ‘sarkari Sant’ (‘government-backed saint’) after the latter had allegedly commented on his turban. “I fear Sri Guru Granth Sahib alone, none else. Let alone the government-backed sarkaari baba who claims himself to be the head of respected Damdami Taksal,” Dhadrianwale had reportedly said.
He had said that ‘Sikh sangat should be cautious of such people who are fake and busy in flattering his government associates.’
However, he had said that ‘he immensely respects Jarnail Singh Bhindranwale and Damdami Taksal but not the fake leader who is heading it currently.’

Speaking to The Indian Express, Ludhiana deputy commissioner of police (DCP) Dhruman Nimbale said, “The four accused in our custody have confessed. They have accepted that they planned the attack with a motive to assassinate Dhadrianwale. They have also given leads about other suspects. As per victim’s statement, there were at least thirty accused, rest will be arrested soon. Further details cannot be revealed as it may hamper the investigation.”

Contacted for comments, the personal sewak of Dhuma said, “Baba ji is not in condition to talk. He is taking rest.”
Speaking to media, preacher Ranjit Singh Dhadrianwale on Wednesday said, “I am not blaming anyone as of now but yes, for months I was getting threats on social networking sites from some anti-social elements. I am not blaming entire sangat of Damdami Taksal but there are some miscreants in every sect who create problems. I was getting life threats.” He added that until the case is solved, entire administration and government will be in a circle of suspicion.’

“It was not four but forty people, not one but six cars. If administration fails to crack this case involving accused who opened attack brazenly, then it surely puts government and police in circle of suspicion too. It will prove that culprits had political patronage as forty people who stood there to serve chabeel cannot vanish in the air,” said Dhadrianwale.

The arrested Hardev Singh, a resident of Udho Nangal, near Baba Bakala, Amritsar Gagandeep Singh Harnoor and Jaspreet Singh, residents of village Chhadran, near Katanni Kalan of Ludhiana Manjeet Singh, a resident of Mohalla Dharampura.
Reply Quote TweetFacebook
Till date I believed that Panth never accepted Dhumma as Mukhi of DDT. Pls. correct me if I am wrong.
Reply Quote TweetFacebook
Missionaries are using social media to make the whole panth go against Damdami Taksal. They are taking advantage of this attack to needlessly stoke the fire and although there are people in all groups that do this, to me it seems like this behaviour is especially prevalent in missionaries. Yet they still hypocritically accuse other jathebandis of dividing the panth when the reality is that everyone except the missionaries get along just fine for the most part. The missionaries are the ones that try to cause rifts every chance they get.
There are a lot of different groups affiliated with Damdami Taksal. As far as I know they do things independently so it's unfair to accuse the whole Taksal for the actions of one group which is what the missionaries are doing. Their media is proving so blatantly that it is run by fools yet people somehow still act like they have any credibility.
Reply Quote TweetFacebook
Totally agree with SinghAbb that we can't blame whole of Taksal. The actions of few should not have a bearing on all members

Kulbir Singh
Reply Quote TweetFacebook
1. The article posted by Bh. Jasjit Singh sounds too speculative in nature.
2. Ranjit Singh Dadriawala had called Dhumma 'Sarkari Sant' along other things and its very likely this is a reaction to that event.
3.Though, its unfortunate that dhumma faction has resorted to this, this shouldn't be surprising.
4. At personal level, actions of spilling blood of other Sikhs(or any such intent) should be condemned and May Akal Purakh deal with the culprits. Its a sign such party is devoid of Dharma.

However, it doesn't befit AKJ to unconditionally rally behind a personality cult either.

Chota veer
Reply Quote TweetFacebook
Whereas SinghAbb's views are correct and some people know that there are various factions of Taksal now. However, at the same time Sangat at large may not know the difference. Especially, if other factions are not condeming assassination attempt and murder of a Singh. If other factions kept their silence then no wonder what people think will be true.
Reply Quote TweetFacebook
Dhumme di asliyat sun lo 5 min vich

[www.youtube.com]
Reply Quote TweetFacebook
I have heard this video but to be fair it does not present any proof of allegations. They are merely statements. They are making a bad guy out of Dhumma at the cost of making Jasbir Singh Rode and Mohkam Singh heroes. Not a very convincing argument. These other two gentlemen are not very reliable either. What's the proof of all the allegations?
Reply Quote TweetFacebook
Quote
Bhagauti
I have heard this video but to be fair it does not present any proof of allegations. They are merely statements. They are making a bad guy out of Dhumma at the cost of making Jasbir Singh Rode and Mohkam Singh heroes. Not a very convincing argument. These other two gentlemen are not very reliable either. What's the proof of all the allegations?

The voice in that video is of Prominent Journalist Bhai Surinder Singh of Talking Punjab show. He is held at the Ambala Central Jail since Oct' 2015. This means that this piece of voice recording clip is not a product to recent attack on Bhai Ranjit Singh. This voice clip may be more than year old and part of his journalism research (as a part of his job). Now, since the attack has happened and Dhumma's name has come up in it. So this old voice recording clip is getting circulated.

There might be reasons why the proof, that you are asking for, is not in public domain. It may come out in near future. Even if proof comes out then people will say is that proof really true or a doctored one. There is no end to this. But it does not mean that what Bhai Surinder Singh is saying is not true. Based on his track record of Journalism I would say that the content of this voice clip is very much true.

The central idea of the matter is that, after the Akal Chalna of Baba Thakur Singh Ji, the DDT is now governed by Sarkari Sants who send regular report of the Panthic activities to bharat mata de agency sapoots.
Reply Quote TweetFacebook
Sorry, only registered users may post in this forum.

Click here to login