ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਿਆਰੇ ਵਡੇ ਵੀਰ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ....... !!

ਪਿਆਰੇ ਵਡੇ ਵੀਰ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ - 30 ਸਾਲ ਬਾਅਦ ਤੇਰੀ ਯਾਦ ਵਿਚ !!

ਕਿਥੋਂ ਲਭੇ ਇਹ ਸਿਖ ਪੰਥ ਤੈੰਨੂ
ਤੂੰ ਹੈਗਾਂ ਏ ਪਰ ਦਿਸਦਾ ਨਹੀਂ ||
ਤੂੰ ਦਿਲ-2 ਚ ਏਂ,ਤੂੰ ਜਰੇ-2 ਚ ਏਂ
ਤੂੰ ਕਲ ਵੀ ਸੀ ਤੇ ਤੂੰ ਅਜੇ ਵੀ ਏਂ ||
ਤੂੰ ਜੋ ਕੇਹਾ ਓਹ ਕਰ ਦਿਖਾ ਦਿਤਾ
ਤੂੰ ਸੁਤੀ ਸਿਖ ਕੌਮ ਨੂੰ ਜਗਾ ਦਿਤਾ ||

ਦਸਮ ਗੁਰੂ ਦੇ ਅਮ੍ਰਿਤ ਤੂੰ ਦਾ ਜੋਹਰ ਵਿਖਾਇਆ
ਜੋ ਬੈਠੇ ਸੀ ਸ਼ੇਰ ਬਣ ਕੇ,ਬਿਲੀਆਂ ਵਾਂਗ ਦੁੜਾਇਆ ||
ਤੂੰ ਜਿਥੇ ਵੀ ਏਂ, ਅਨੰਦੁ ਚ ਏਂ, ਇਹ ਅਸੀਂ ਜਾਣਦੇ ਹਾਂ
ਸੋਹਣਿਆ ਜਰਨੈਲਾ ਤੇਰੀ ਬਹਾਦਰੀ ਦੀ ਛਾਂ ਮਾਣਦੇ ਹਾਂ ||
ਤੂੰ ਆਜਾ ਏਕ ਵਾਰ ਫੇਰ,ਵਿਚ ਵਿਚਾਲੇ ਛੱਡ ਕੀ ਚਲ ਗਿਆ
ਜੋ ਭਰਿਆ ਸੀ ਜਨੂਨ ਸਿਖ ਕੌਮ ਵਿਚ,ਅਜੇ ਦੇਖ ਰੁਲ ਗਿਆ ||
ਤੇਰਾ ਨਾਮ ਜਰਨੈਲ, ਤੂੰ ਸੀ ਜਰਨੈਲ ਤੇ ਅਜੇ ਵੀ ਏਂ ਜਰਨੈਲ
ਜੋ ਬੋਲਦਾ ਸੀ ਸਚ ਬੋਲਦਾ ਸੀ,ਨਾ ਸੀ ਤੇਰੇ ਵਿਚ ਕੋਈ ਮੈਲ ||
ਜੇੜੇ ਕੇਸਾਂ ਲਈ ਲਾਏ ਮੋਰਚੇ,ਅਜ ਨਾਈ ਦੇ ਦੁਕਾਨ ਤੇ ਕਟ ਬੈਠੇ
ਜੇੜੇ ਚੁਨੀਆ ਨਾਲ ਸਿਰ ਢਕੇ,ਅਜ ਪਟੇ ਕਰਾ ਕੇ ਫਬ ਬੈਠੇ ||

ਕੀ ਕਹੀਏ,ਕੇਹੜੇ ਮੁਖ ਕਹੀਏ,ਨਹੀਂ ਤੇਰੇ ਖੂਨ ਦਾ ਮੁਲ ਦੇ ਸਕਦੇ
ਪੈਰਾਂ ਵਲ ਹੀ ਦੇਖੀ ਜਾਂਦੇ,ਨਹੀਂ ਤੇਰੀਆਂ ਅਖਾਂ ਵਿਚ ਵੀ ਤਕ ਸਕਦੇ
||


Vaheguru jee ka Khalsa Vaheguru jee kee fateh!
Reply Quote TweetFacebook
Where is this ਨਿਡਰ ਆਵਾਜ਼

Vaheguru jee ka Khalsa Vaheguru jee kee fateh!
Reply Quote TweetFacebook
Bahut khoob kavita likhee hai.

Kulbir Singh
Reply Quote TweetFacebook
One of the greatest Shaheed of last century Sant Jarnail Singh jee Bhindranwale was not just a person but a phenomenon. People who were conscious in 1984 can never forget the glory that our quom saw under the leadership of Sant jee. Sant jee was the rooh (soul) of 1700s but took birth in the twentieth century when the Kaljug was at it's prime. The corrupt Sikh leadership of that time failed to realize that they had a jewel in form of Sant jee and thought that he was one of them. They could not fathom that a person of Sant jee's calibre was even possible to exist in modern times. The tyrants in Delhi also thought that Sant jee was just an ordinary leader but Sant jee proved everyone wrong.

The biggest sacrifice of Sant jee was to relinquish sure Mukti that he would have been given by Guru Sahib, by doing Ardaas before his Shaheedi that he would keep coming back till his quom (Sikh nation) attains sovereignty. Where in history can such matchless sacrifice be found?

Below is a humble tribute to beloved Sant jee for what he has done for our quom:

ਖੋਜੀ ਸਾਰੀ ਧਰਤੀ, ਖੋਜੇ ਗਗਨ ਤੇ ਪਾਤਾਲ।
ਤੁਹਾਡੀ ਜੇਹੀ ਸੰਤੋ ਨਹੀਂ ਲਭੀ ਕੋਈ ਮਿਸਾਲ।1।

ਤੁਹਾਡੇ ਬਚਨ ਸਨ ਸੰਤੋ ਤਿਖੇ ਤਿਖੇ ਤੀਰ।
ਉਹਨਾਂ ਨੂੰ ਰੋਕਣ ਵਾਲੀ ਨਹੀਂ ਬਣੀ ਕੋਈ ਢਾਲ।2।

ਮਨਮਤਿ ਦੀ ਨੀਂਦ ਨਾਲ ਗ਼ਾਫਲ ਹੋਈ ਕੌਮ ਨੂੰ,
ਜਗਾਉਣ ਲਈ ਘਾਲੀ ਤੁਸੀਂ ਬੇਮਿਸਾਲ ਘਾਲ।

ਦੀਨਾਂ ਦੇ ਤੁਸੀਂ ਸਓ ਮਸੀਹਾ ਸੰਤ ਪਿਆਰਿਓ;
ਦੋਖੀਆਂ ਦਾ ਜੀਣਾ ਤੁਸੀਂ ਕੀਤਾ ਸੀ ਮੁਹਾਲ।

ਆਗੂ ਹੀਣੀ ਕੌਮ ਅਜ ਲੀਰੋ ਲੀਰ ਹੋਈ ਹੈ;
ਹਾਲੋਂ ਬੇਹਾਲ ਸਾਡਾ ਹੋਇਆ ਹੈ ਹਾਲ।

ਸ਼ੇਰਾਂ ਦੀ ਕੌਮ ਦੇ ਆਗੂ ਲੂੰਬੜ ਬਣ ਗਏ;
ਅਜ ਕੌਮ ਦੀ ਚਾਲ ਹੋਈ ਤਾਲੋਂ ਬੇਤਾਲ।

ਅਜ ਫੇਰ ਲੋੜ ਹੈ ਕੌਮ ਨੂੰ ਇਕ ਆਗੂ ਦੀ;
ਕਰੋ ਸਾਡੀ ਅਗਵਾਈ ਤੁਸੀਂ ਹੋ ਕੇ ਦਇਆਲ।

ਦੇਹੀ ਕਰਕੇ ਹੋ ਗਏ ਹੋ ਤੁਸੀਂ ਭਾਂਵੇਂ ਸ਼ਹੀਦ ਜੀ;
ਤੁਹਾਡੀ ਸੋਚ ਨੂੰ ਮਾਰਨਾ ਹੈ ਮਿਥਿਆ ਖਿਆਲ।

ਕੁਲਬੀਰ ਸਿੰਘ ਲੋੜੇ ਚਰਨਾਂ ਦੀ ਰੇਣ ਨੂੰ;
ਇਹੀ ਦਾਨ ਮੰਗਾਂ ਹੋਰ ਝੂਠਾ ਸਭ ਮਾਲ।
Reply Quote TweetFacebook
Vaheguruoooo touching lines veer jeee....
Reply Quote TweetFacebook
Sorry, only registered users may post in this forum.

Click here to login