ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Books on Gadar Lehar and Bhai Sahib Randhir Singh Jee

Posted by JASJIT SINGH 
Does someone know how to get these three books?


News Source: AjitJalandharApril302014
Reply Quote TweetFacebook
Hanji - we will be posting some details here later jio.
Reply Quote TweetFacebook
ਨਾਮਵਰ ਸਿੱਖ ਵਿਦਵਾਨ ਲੇਖਕ ਜੈਤੇਗ ਸਿੰਘ ਅਨੰਤ ਦੀਆਂ ਗ਼ਦਰ ਦੀ ਪਹਿਲੀ ਸ਼ਤਾਬਦੀ ਤੇ ਤਿੰਨ ਪੁਸਤਕਾਂ ਜੈਕਾਰਿਆਂ ਦੀ ਗੂੰਜ ਵਿਚ ਬਰਤਾਨੀਆ ਦੇ ਡਰਬੀ ਸ਼ਹਿਰ ਵਿਖੇ ਰਿਲੀਜ਼

ਡਰਬੀ - ਬੀਤੇ ਦਿਨੀਂ ਕੈਨੇਡਾ ਤੋਂ ਵਿਸ਼ੇਸ਼ ਸੱਦੇ ‘ਤੇ ਪੁੱਜੇ ਨਾਮਵਰ ਸਿੱਖ ਵਿਦਵਾਨ ਤੇ ਲੇਖਕ ਜੈਤੇਗ ਸਿੰਘ ਅਨੰਤ ਦੀਆਂ ਤਿੰਨ ਸੁਚਿੱਤਰ ਪੁਸਤਕਾਂ ਨੂੰ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਦੀਵਾਨ ਹਾਲ ਵਿਚ ਭਰਵੇਂ ਤੇ ਸ਼ਾਨਦਾਰ ਪ੍ਰਤੀਨਿੱਧ ਇਕੱਠ ਵਿਚ ਜੈਕਾਰਿਆਂ ਦੀ ਗੂੰਜ ਵਿਚ ਰਿਲੀਜ਼ ਕੀਤਾ ਗਿਆ ।
ਪੁਸਤਕਾਂ ‘ਗ਼ਦਰ ਲਹਿਰ ਦੀ ਕਹਾਣੀ’, ‘ਗ਼ਦਰੀ ਯੋਧੇ’, ‘ਗ਼ਦਰ ਦੀ ਗੂੰਜ’ ਤੇ ‘ਭਾਈ ਰਣਧੀਰ ਸਿੰਘ’ ਨੂੰ ਇੰਡੀਆ ਤੋਂ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ, ਪੰਥ ਦੀ ਸੋਨ ਚਿੜੀ ਭਾਈ ਰਣਧੀਰ ਸਿੰਘ ਦੇ ਪੜਪੋਤਰੇ ਭਾਈ ਜੁਝਾਰ ਸਿੰਘ ਲੰਡਨ ਤੇ ਬਰਤਾਨੀਆ ਦੇ ਸਿੱਖਾਂ ਦੀ ਬੁਲੰਦ ਅਵਾਜ਼ ਤੇ ਪੱਤਰਕਾਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਰਿਲੀਜ਼ ਕਰਨ ਦੀ ਖੁਸ਼ੀ ਲਈ ।



ਸਮਾਗਮ ਦੇ ਰੂਹੇ ਰਵਾਂ ਰਾਜਿੰਦਰ ਸਿੰਘ ਪੁਰੇਵਾਲ ਨੇ ਕੈਨੇਡਾ ਤੋਂ ਪੁੱਜੇ ਤੇ ਪੁਸਤਕਾਂ ਦੇ ਸੰਪਾਦਕ ਜੈਤੇਗ ਸਿੰਘ ਅਨੰਤ ਦੀ ਪੰਜਾਬੀ ਤੇ ਸਿੱਖੀ ਦੇ ਅਦਬੀ ਫਿਜ਼ਾ ਵਿਚ ਯੋਗਦਾਨ, ਸਿੱਖੀ ਸਿਦਕ ਦੇ ਪ੍ਰਤੀ ਡੁੱਲਦਾ ਪਿਆਰ ਤੇ ਗ਼ਦਰ ਲਹਿਰ ਦੀ ਪਹਿਲੀ ਜਨਮ ਸ਼ਤਾਬਦੀ ਦੇ ਸੰਦਰਭ ਵਿਚ ਪਿਛਲੇ ਤਿੰਨ ਸਾਲਾਂ ਤੋਂ ਕੀਤੀ ਗਈ ਸਖ਼ਤ ਮਿਹਨਤ, ਸ਼ਿੱਦਤ ਨਾਲ ਤਿਆਰ ਕੀਤੀਆਂ ਪੁਸਤਕਾਂ ਨੂੰ ਸਮੁੱਚੇ ਵਿਸ਼ਵ ਦੇ ਪਾਠਕਾਂ ਦੇ ਸਨਮੁੱਖ ਸਮਰਪਿਤ ਕਰਕੇ ਇਕ ਮਹਾਨ ਸੇਵਾ ਕੀਤੀ ਹੈ । ਉਨਾਂ ਦੱਸਿਆ ਕਿ ਅਨੰਤ ਹੁਰਾਂ ਦਾ ਪੰਜਾਬ ਵਿਚ ਗ਼ਦਰ ਲਹਿਰ ਦੇ ਮਹਾਨ ਨਾਇਕ ਭਾਈ ਸਾਹਿਬ ਭਾਈ ਰਣਧੀਰ ਸਿੰਘ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ ਠੱਠੀਆਂ, ਬਾਬਾ ਨਿਧਾਨ ਸਿੰਘ ਚੁੱਘਾ ਤੇ ਹੋਰ ਗ਼ਦਰੀ ਬਾਬਿਆਂ ਪ੍ਰਤੀ ਡੂੰਘੀ ਸ਼ਰਧਾ ਪ੍ਰਤੱਖ ਰੂਪ ਵਿਚ ਇਹਨਾਂ ਪੁਸਤਕਾਂ ਵਿਚੋਂ ਵੇਖੀ ਜਾ ਸਕਦੀ ਹੈ ।

ਸੰਗਤ ਅਰਪਣ ਸਮਾਗਮ ਵਿਚ ਇਹ ਗੱਲ ਵਿਸ਼ੇਸ਼ ਵਰਣਨਯੋਗ ਹੈ ਕਿ ਬਰਤਾਨੀਆ ਤੋਂ ਛੁੱਟ ਜਰਮਨੀ, ਫਰਾਂਸ, ਇਟਲੀ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਅਨੇਕਾਂ ਦੇਸਾਂ ਤੋਂ ਪੁੱਜੇ ਮੋਹਤਬਰ ਤੇ ਪ੍ਰਤੀਨਿੱਧਾਂ ਨੂੰ ਪੰਜ ਪੰਜ ਪੁਸਤਕਾਂ ਭੇਂਟ ਕਰਕੇ ਸ: ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਨਾ ਕੀਤੀਆਂ ਪੁਸਤਕਾਂ ਰਾਹੀਂ ਨਵੀ ਚੇਤਨਾ ਦਾ ਆਗਾਜ਼ ਕੀਤਾ ਗਿਆ ਹੈ । ਇਹ ਰਿਲੀਜ਼ ਸਮਾਗਮ ਨੂੰ ਬਰਤਾਨੀਆ ਦੇ ਤਿੰਨ ਮਕਬੂਲ, ਟੀ ਵੀ ਚੈਨਲਾਂ ‘ਸੰਗਤ ਟੀਵੀ’, ‘ਸਿੱਖ ਚੈਨਲ’ ਅਤੇ ‘ਅਕਾਲ ਚੈਨਲ’ ਨੇ ਲਾਈਵ ਸ਼ੋਅ ਰਾਹੀਂ ਪੇਸ਼ ਕਰਕੇ ਸਮੁੱਚੇ ਵਿਸ਼ਵ ਨੂੰ ਇਸ ਇਤਿਹਾਸਕ ਤੇ ਯਾਦਗਾਰ ਸਮਾਗਮ ਦੇ ਦਰਸ਼ਨ ਦੀਦਾਰੇ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ । ਭਾਈ ਪਿੰਦਰਪਾਲ ਸਿੰਘ ਜੀ, ਭਾਈ ਜੁਝਾਰ ਸਿੰਘ ਤੋਂ ਇਲਾਵਾ ਬਰਤਾਨੀਆ ਦੀ ਲੇਬਰ ਪਾਰਟੀ ਦੇ ਨਾਮਵਰ ਸਿੱਖ ਆਗੂ ਪਾਰਲੀਮੈਂਟ ਸੀਟ ਤੇ ਉਮੀਦਵਾਰ ਸ: ਤਨਮਨਜੀਤ ਸਿੰਘ ਢੇਸੀ, ਵਿਸ਼ਵ ਪ੍ਰਸਿੱਧ ਵਿਗਿਆਨੀ ਡਾ: ਦਲਜੀਤ ਸਿੰਘ ਵਿਰਕ, ਭਾਈ ਗੁਰਮੇਲ ਸਿੰਘ ਜਨਰਲ ਸੈਕਟਰੀ ਸਿੱਖ ਕੌਂਸਲ ਯੂ ਕੇ, ਭਾਈ ਜੋਗਾ ਸਿੰਘ, ਭਾਈ ਹਰਜਿੰਦਰ ਸਿੰਘ ਮੰਡੇਰ (ਪੰਜਾਬ ਟਾਈਮਜ਼), ਭਾਈ ਮਲਕੀਤ ਸਿੰਘ, ਜਥੇਦਾਰ ਰਘਬੀਰ ਸਿੰਘ, ਮਾਸਟਰ ਕੁਲਵਿੰਦਰ ਸਿੰਘ ਤੇ ਜਥੇਦਾਰ ਰਘਬੀਰ ਸਿੰਘ ਤੱਘੜ ਨੇ ਪੁਸਤਕਾਂ ਸੰਗਤ ਅਰਪਣ ਕਰਨ ਸਮੇਂ ਸਟੇਜ ਤੇ ਹਾਜ਼ਰੀ ਲਵਾਈ ਤੇ ਇਸ ਇਤਿਹਾਸਕ ਕਾਰਜ ਵਿਚ ਆਪਣਾ ਨਿੱਘਾ ਸਾਥ ਦਿੱਤਾ ।



ਪੁਸਤਕ ਰਿਲੀਜ਼ ਸਮਾਗਮ ਵਿਚ ਉਹ ਪਲ ਵਿਸ਼ੇਸ਼ ਯਾਦਗਾਰੀ ਸਨ, ਜਦੋਂ ਨਾਮਵਰ ਵਿਦਵਾਨ ਤੇ ਲੇਖਕ ਜੈਤੇਗ ਸਿੰਘ ਅਨੰਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਦੋ ਇਤਿਹਾਸਕ ਤੇ ਮਹੱਤਵਪੂਰਨ ਪੱਤਰ ਜੋ ਉਹਨਾਂ ਰਾਜ ਮੁੰਦਰੀ ਜੇਲ ਵਿਚੋਂ ਸੰਨ 1922 ਨੂੰ ਆਪਣੇ ਪੁੱਤਰ ਭਾਈ ਬਲਬੀਰ ਸਿੰਘ ਤੇ ਪੁੱਤਰੀ ਬੀਬੀ ਦਲੇਰ ਕੌਰ ਨੂੰ ਲਿਖੇ ਸਨ ਡਰਬੀ ਦੇ ਸਿੱਖ ਅਜਾਇਬਘਰ ਨੂੰ ਭੇਂਟ ਕਰਕੇ ਗੁਰੂ ਘਰ ਦੀਆਂ ਹੀ ਨਹੀਂ ਸਗੋਂ ਸਮੁੱਚੇ ਬਰਤਾਨੀਆ ਦੀਆਂ ਸਿੱਖ ਸੰਗਤਾਂ ਦੀ ਖੁਸ਼ੀ ਦਾ ਪਾਤਰ ਬਣਾਇਆ, ਤਾਂ ਜੋ ਅਸੀਂ ਆਪਣੇ ਪੁਰਖਿਆਂ ਦੀਆਂ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ਸਾਂਭ ਸਕੀਏ, ਜੋ ਸਾਡੀ ਆਉਣ ਵਾਲੀ ਪੀੜੀ ਲਈ ਚਾਨਣ ਮੁਨਾਰਾ ਹੋਵੇਗਾ ।



ਤਸਵੀਰਾਂ:
1) ਸ: ਜੈਤੇਗ ਸਿੰਘ ਅਨੰਤ ਪੁਸਤਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਤੇ ਨਾਲ ਹਨ ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ, ਭਾਈ ਮਲਕੀਤ ਸਿੰਘ, ਭਾਈ ਪ੍ਰਿਥੀਪਾਲ ਸਿੰਘ ਅਤੇ ਭਾਈ ਪਿੰਦਰਪਾਲ ਸਿੰਘ
2) ਗ਼ਦਰ ਲਹਿਰ ਸਬੰਧੀ ਤਿੰਨ ਪੁਸਤਕਾਂ ਰਿਲੀਜ਼ ਕਰਦੇ ਹੋਏ ਖੱਬੇ ਤੋਂ ਸ: ਤਨਮਨਜੀਤ ਸਿੰਘ ਢੇਸੀ ਸਾਬਕਾ ਮੇਅਰ ਗ੍ਰੇਵਜ਼ੈਂਡ, ਭਾਈ ਰੇਸ਼ਮ ਸਿੰਘ ਜਰਮਨੀ, ਜਥੇਦਾਰ ਰਘਬੀਰ ਸਿੰਘ, ਭਾਈ ਜੋਗਾ ਸਿੰਘ, ਸ: ਗੁਰਮੇਲ ਸਿੰਘ ਜ: ਸੈਕਟਰੀ ਸਿੱਖ ਕੌਂਸਲ, ਭਾਈ ਜੁਝਾਰ ਸਿੰਘ, ਭਾਈ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਪ੍ਰਿਥੀਪਾਲ ਸਿੰਘ, ਸ: ਜੈਤੇਗ ਸਿੰਘ ਅਨੰਤ, ਡਾ: ਦਲਜੀਤ ਸਿੰਘ ਵਿਰਕ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ
3) ਜਥੇਦਾਰ ਰਘਬੀਰ ਸਿੰਘ, ਭਾਈ ਪਿੰਦਰਪਾਲ ਸਿੰਘ, ਸ: ਜੈਤੇਗ ਸਿੰਘ ਅਨੰਤ, ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਹੋਰ ਪਤਵੰਤੇ ਸੱਜਣ ਭਾਈ ਰਣਧੀਰ ਸਿੰਘ ਜੀ ਦੀਆਂ ਹੱਥ ਲਿਖਤ ਚਿੱਠੀਆਂ ਦਿਖਾਉਂਦੇ ਹੋਏ, ਜੋ ਡਰਬੀ ਸਿੱਖ ਅਜਾਇਬਘਰ ਨੂੰ ਭੇਂਟ ਕੀਤੀਆਂ ਗਈਆਂ ।

Release of 3 books to commemorate the 100th Anniversary of Ghadar movement in Derby UK edited by Jaiteg Singh Anant

Derby – Last week saw the release of 3 well-versed books edited by Jaiteg Singh Anant (Canada) at Sri Guru Singh Sabha Derby amongst sangat from all over the world. The books ‘Gadhar Lehar di Kahanee’, Gadhari Yodhay’ and ‘Gadhar di Goonj te Bhai Randhir Singh’ were released by Panth Parsidh Katha Vachak Bhai Pinderpal Singh (India), the Golden Sparrow of the Khalsa Panth, Bhai Sahib Randhir Singh’s great grandson Bhai Jujar Singh (London) and one of the UK’s leading Sikh voices, Bhai Rajinder Singh Purewal.

Bhai Rajinder Singh Purewal congratulated and thanked Editor Jaiteg Singh Anant for completing this momentous seva which is the result of 3 years hard work and will prove to be an important part of Punjabi and Sikh literature and history. He described that these books have detailed information with pictures of the Gadhar movement which features Bhai Sahib Randhir Singh, Baba Visakha Singh, Bhai Jwala Singh Thatheea, Baba Nidhan Singh Chuga and other ghadarites involved in this freedom struggle.

This remarkable smagam was witnessed by sangat from all over the world including Germany, Italy, North America, and Australia amongst other countries. Representatives from each country were given complimentary copies of the books by Jaiteg Singh Anant. In addition, this historic memorial smagam was given special live coverage by Sangat TV and also recorded and shown by Sikh Channel and Akaal TV to satellite viewers throughout Europe and online all around the world. In addition to Bhai Pinderpal Singh, Bhai Jujar Singh, others who were present during the release smagam and showed their warm support included Labour party candidate Tanmanjit Singh Dhesi, renowned writer and researcher Dr. Daljeet Singh Virk, Secretary General of Sikh Council UK Gurmail Singh, Panthic sevadar Bhai Joga Singh, Bhai Harjinder Singh Mander (Punjab Times), Bhai Malkiat Singh, Jathedar Bhai Raghbir Singh (AKJ UK), Master Kulvinder Singh and Bhai Raghbir Singh Thagger (Sri Guru Singh Sabha, Derby).

A significantly noteworthy part of the smagam observed Bhai Jaiteg Singh Anant donate 2 historic letters to be displayed in the National Sikh Heritage Centre & Holocaust museum. These 2 handwritten letters are those written by Bhai Sahib Bhai Randhir Singh in 1922 from Rajmundary Jail to his beloved children Bhai Balbir Singh and Bibi Daler Kaur. Not only do these have key historic importance, but by ensuring the safe keep of such items will give opportunity to our upcoming generations to learn about their forefathers, rich heritage and legacy.

Pictures:
1. S. Jaiteg Singh Anant presenting information about the books to the Sangat, alongside Bhai Rajinder Singh Purewal, Dr. Daljeet Singh Virk, Bhai Malkiat Singh, Bhai Prithipal Singh and Bhai Pinderpal Singh.
2. The release of the 3 books. From left to right: S. Tanmanjit Singh Dhesi (Ex-Mayor of Gravesend), Bhai Resham Singh (Germany), Jathedar Raghbir Singh, Bhai Joga Singh, S. Gurmail Singh (Gen. Sec. Sikh Council UK), Bhai Jujar Singh, Bhai Pinderpal Singh, Bhai Prithipal Singh, S. Jaiteg Singh Anant, Dr. Daljeet Singh Virk & Bhai Rajinder Singh Purewal.
3. Jathedar Raghbir Singh, Bhai Pinderpal Singh, S. Jaiteg Singh Anant amongst others with Bhai Sahib Randhir Singh’s handwritten letters which are being donated to Derby Heritage Museum.

------------------------------------------------------------

For more information or to obtain books these please contact:

In UK & Europe: Order directly from click here

Bhai Sahib Randhir Singh Trust UK
Web: www.bsrsrtrust.org
Email: info@bsrstrust.org
Facebook: facebook.com/bsrstrust
Twitter: http://www.twitter.com/bsrstrust

In North America contact: Jaiteg Singh Anant jaiteganant@yahoo.com
Reply Quote TweetFacebook
Can we order it in India?
Reply Quote TweetFacebook
Sorry, only registered users may post in this forum.

Click here to login