ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਨ ਤੇ ਇਸ ਬਾਰੇ ਗੁਰਮਤ ਵਿਚਾਰ !!

ਮਨ ਇਕ ਮਨੁਖੀ ਸਰੀਰ ਦਾ ਓਹ ਹਿਸਾ ਹੈ ਜੋ ਉਸਨੂੰ ਆਸ ਪਾਸ ਦੀ ਦੁਨਿਆ ਤੋਂ ਜਾਨੂ ਕਰਵਾਉਂਦਾ ਹੈ, ਜਿਥੋਂ ਆਦਮੀ ਦੀ ਸੋਚ ਉਪਜਦੀ ਹੈ, ਜਿਥੋਂ ਓਹ ਅਨੁਭਵ ਕਰ ਸਕਦਾ ਹੈ ||
ਬੁਧ ਧਰਮ ਦੇ ਅਨੁਸਾਰ,ਮਨੁਖ ਦਾ ਸਰੀਰ ਇਕ ਹੋਟਲ ਦੀ ਤਰਾਂ ਹੈ ਤੇ ਉਸ ਦਾ ਮਨ ਉਸ ਹੋਟਲ ਵਿਚ ਰਹਿੰਦਾ ਇਕ ਯਾਤਰੀ || ਜਿਸ ਤਰਾਂ ਇਕ ਯਾਤਰੀ ਸਵੇਰ ਹੋਣ ਤੇ ਕਮਰਾ ਖਾਲੀ ਕਰ ਕੇ ਅਗੇ ਤੁਰ ਪੈਂਦਾ ਹੈਂ,ਇਨ ਬਿਨ ਓਦਾਂ ਹੀ ਇਹ ਮਨ ਇਸ ਪੰਚ ਭੂਤਕ ਸਰੀਰ ਨੂੰ ਛਡ ਕੇ ਅਗਲੀ ਜਿੰਦਗੀ ਏਕ੍ਤੀਅਰ ਕਰ ਲੈਂਦਾ ਹੈ || ਮਨੁਖ ਦੀ ਬਣਤਰ ਜਾਂ ਕਹ ਲਓ ਉਸ ਦਾ ਵਿਵਹਾਰ ਉਸ ਦੀ ਉਸ ਸਮੇ ਦੀ ਮਨ ਦੀ ਸ਼ਥਿਤੀ ਤੇ ਨਿਰ੍ਬਰ ਹੁੰਦੀ ਹੈ || ਮਨੁਖ ਆਮ ਤੌਰ ਕੁਝ ਕੁਝ ਪਲਾਂ ਬਾਅਦ ਹੀ ਅਪਣੇ ਵਿਵਹਾਰ ਵਿਚ ਬਦਲਦਾ ਦਿਖਾਈ ਦਿੰਦਾ ਹੈ || ਹੁਣ ਓਹ ਖੁਸ਼ ਹੋਵੇਗਾ ਤੇ ਹੁਣੇ ਹੀ ਓਹ ਅਤ ਦਾ ਦੁਖੀ ਦਿਖਣ ਲਗ ਪੈਂਦਾ ਹੈ, ਇਹ ਕੇਵਲ ਇਸ ਕਰਕੇ ਹੈ ਕਿਓੰਕੇ ਮਨੁਖ ਦਾ ਆਸ ਪਾਸ, ਉਸ ਦਾ ਆਲਾ ਦੁਆਲਾ, ਉਸ ਦੀ ਸੰਗਤ ਉਸ ਦੇ ਮਨ ਤੇ ਪ੍ਰਭਾਵ ਪਾਉਂਦੀ ਹੈ || ਜੇ ਕੋਈ ਉਸਦਾ ਸੰਭੰਦੀ ਮਾਰ ਜਾਵੇ ਤੇ ਓਹ ਦੁਖ ਹੋ ਜਾਵੇਗਾ, ਜੇ ਕੋਈ ਖੁਸ਼ੀ ਦਾ ਕਾਰਜ ਹੋਵੇ ਤੇ ਓਹੀ ਆਦਮੀ ਨਚਦਾ ਦਿਖਾਈ ਦੇਂਦਾ ਹੈ || ਹੈਰਾਨੀ ਦੀ ਗਲ ਇਹ ਹੈ ਕਿ ਖੁਸ਼ੀ ਦੁਖ ਵਿਚ ਤੇ ਦੁਖ ਖੁਸ਼ੀ ਵਿਚ ਬਦਲਦੇ ਬਹੁਤ ਹੀ ਘਟ ਸਮਾਂ ਲਗਦਾ ਹੈ || ਮਨੁਖ ਦਾ ਸਾਰਾ ਸਰੀਰ ਇਸ ਮਨ ਦੇ ਮਗਰ ਤੁਰ ਪੈਂਦਾ ਹੈ, ਗੁਸੇ ਦੇ ਕਾਰਨ ਇਹ ਉਤਾਵਲਾ ਹੋ ਕੇ ਲਾਲ ਪੀਲਾ ਹੋ ਜਾਂਦਾ ਹੈ ਤੇ ਲੋੜ ਪੈਣ ਤੇ ਹਥ ਪੈਰ ਵੀ ਚਲਾਉਂਦਾ ਹੈ ਤੇ ਗੋਲੀ ਤਕ ਵੀ ਚਲਾ ਦੇਂਦਾ ਹੈ || ਇਹ ਮਨੁਖ ਅਗਰ ਖੁਸ਼ ਹੋਵੇ ਤੇ ਓਹੀ ਸਰੀਰ ਨਚੂਗਾ, ਗਾਊਗਾ, ਬਰ੍ਫੀਆਂ ਵੰਡੇਗਾ ||


ਹੈ ਨਾ ਕਮਾਲ ?? ਏਕ ਐਸੀ ਵਸਤੂ ਯਾਂ ਕਹ ਲਓ ਸਰੀਰ ਦਾ ਓਹ ਅੰਗ ਜੋ ਕਿਦਰੇ ਨਜਰ ਨਹੀਂ ਆਉਂਦਾ ਪਰ ਬੰਦੇ ਨੂੰ ਵਖਰੇ-2 ਨਾਚ ਨਚਾਉਂਦਾ ਹੈ || ਇਸ ਤੇ ਇਸ਼ਾਰਿਆਂ ਤੇ ਮਨੁਖ ਸਾਰਾ ਜੀਵਨ ਚਲਦਾ ਹੈ, ਇਸੇ ਮਨ ਤੋਂ ਉਪਜੀਆਂ ਤਰੰਗਾਂ ਤੇ ਚਲਦੇ-2 ਇਸ ਮਨੁਖ ਦੀ ਇਸ ਸੰਸਾਰ ਵਿਚ ਇਕ ਸ਼ਵੀ ਬਣਦੀ ਹੈ ਕੀ ਇਹ ਮਨੁਖ ਕਾਮੀ ਹੈ, ਕਰੋਧੀ ਹੈ, ਲੋਭੀ ਹੈ,ਮੋਹੀ ਹੈ ਕੇ ਹੰਕਾਰੀ || ਜੋ ਵੀ ਕੁਝ ਕਰਾਉਂਦਾ ਹੈ ਇਸ ਮਨੁਖ ਕੋਲੋਂ ਇਹ ਮਨ ਕਰਾਉਂਦਾ ਹੈ ਪਰ ਕੁਦਰਤ ਦੇਖੋ ਕੀ ਏਸ ਮਨੁਖ ਦੇ ਚੰਗੇ ਮਾੜੇ ਕਰਮਾ ਦਾ ਭੁਕ੍ਤਾਨ ਇਸ ਦੇ ਸਰੀਰ ਨੂੰ ਕਰਨਾ ਪੈਂਦਾ ਹੈ || ਚੋਰੀ ਕਰਨ ਦਾ ਇਸ਼ਾਰਾ ਮਨ ਭੇਜਦਾ ਹੈ ਪਰ ਇਸ ਦੀ ਸਜਾ ਸਰੀਰ ਨੂੰ ਝਲ੍ਨੀ ਪੈਂਦੀ ਹੈ ਆਦਿਕ ||


ਜਿੰਦਗੀ ਦੇ ਹੁਣ ਤਕ ਦੇ ਤਜਰਬੇ ਤੋਂ ਮਹਸੂਸ ਹੁੰਦਾ ਹੈ ਕੇ ਬਸ ਮਨੁਖ ਦੀ ਅਸਲੀ ਜਦੋ-ਜਹਿਦ ਇਸ ਮਨ ਨੂੰ ਕਾਬੂ ਕਰਨਾ ਹੈ || ਜੇ ਕਿਤੇ ਇਸ ਮਨ ਦੀਆਂ ਚਾਲਾਂ ਸਮਜ ਆ ਜਾਣ ਤੇ ਇਸ ਤੇ ਕਾਬੂ ਪਾਉਣਾ ਆ ਜਾਵੇ ਤਾਂ ਲੋਕ ਪਰਲੋਕ ਸੋਹੇਲਾ ਹੋ ਜਾਵੇ || ਪਰ ਇਹ ਕੁਦਰਤ ਦੀ ਮਾਇਆ ਏਨੀ ਪ੍ਰਬਲ ਹੈ ਕੇ ਇਹ ਇਸ ਮਨ ਨੂੰ ਹਰ ਵਕ਼ਤ ਆਪਣੇ ਪ੍ਰਭਾਵ ਹੇਠ ਰਖਦੀ ਹੈ || ਇਸ ਮਾਇਆ ਦੇ ਅਨੇਕਾਂ ਦੂਤ ਇਸ ਕੈਆਨਤ ਵਿਚ ਮਜੂਦ ਹਨ ਤੇ ਮਨ ਤੇ ਏਨਾ ਦਾ ਪ੍ਰਭਾਵ ਮਨੁਖ ਚ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਦੇ ਰੂਪਾਂ ਵਿਚ ਸਾਮਣੇ ਆਉਂਦਾ ਹੈ ||


ਸੈਸ੍ਦਾਨਾ ਨੇ ਵੀ ਅਨੇਕਾਂ ਯਤਨਾ ਰਹਿਣ ਇਸ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ - ਬਹੁਤ ਵਡੇ-2 ਹਸਪਤਾਲ ਜਿਨਾ ਵਿਚ ਅਜੀਬੋ-ਗਰੀਬ ਤਰੀਕਿਆਂ ਦੇ ਇਲਾਜ਼ ਤੇ ਥਾਰਪੀਆਂ ਚਲਦੀਆਂ ਹਨ ਪਰ ਸਭ ਵਿਅਰਥ ਜਾਪਦਾ ਹੈ ਕਿਓਨੇ ਜੇ ਇਹ ਸਫਲ ਹੁੰਦੇ ਤੇ ਫੇਰ ਘਟੋ ਘਟ ਡਾਕ੍ਟਰ ਆਪ ਮਨ ਤੋਂ ਮਜਬੂਰ ਹੋ ਕੇ ਕਾਮਿਕ,ਕਤਲ ਤੇ ਆਤਿਮ ਹਤਿਆ ਜੇਹੇ ਅਪ੍ਰਾਦ ਨਾ ਕਰਦੇ ||

ਸਿਖ ਬਹੁਤ ਹੀ ਵਡੇ ਭਾਗਾਂ ਵਾਲਾ ਹੈ ਇਸ ਕੋਲ ਇਕ ਏਜੇਹਾ ਖਜਾਨਾ ਹੈ ਜਿਸ ਵਿਚ ਅਗਰ ਇਹ ਟੁਬੀ ਮਾਰੇ ਤੇ ਇਸ ਨੂੰ ਏਨਾ ਰਤਨਾਂ ਮੋਤੀਆਂ ਦੇ ਢੇਰ ਚੋ ਹਰ ਐਸੇ ਮੁਦੇ ਤੇ ਬਹੁਤ ਗੇਹਰੀ ਸੂਝ-ਬੂਝ ਹੋ ਜਾਂਦੀ ਹੈ || ਜੀ ਹਾਂ, ਦਾਸ ਦਾ ਇਸ਼ਾਰਾ ਧਨ ਧਨ ਸ਼੍ਰੀ ਗੁਰੂ ਗਰੰਥ ਸਾਹਿਬ ਜੀਓ ਵਲ ਹੈ ||




ਆਪ ਸਭ ਗੁਰਮੁਖਾਂ ਨੂੰ ਬੇਨਤੀ ਹੈ ਕੇ ਆਓ ਗੁਰੂ ਸਾਹਿਬ ਦੀ ਬਖਸ਼ੀ ਇਸ ਅਨਮੋਲ ਦਾਤ ਗੁਰਬਾਣੀ ਵਿਚ ਟੁੱਬੀ ਮਾਰੀਏ ਤੇ ਇਸ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ || ਫ਼ੋਰੁਮ ਤੇ ਹਰ ਇਕ ਵੀਰ ਭੈਣ ਨੂੰ ਬੇਨਤੀ ਹੈ ਕੇ ਇਸ ਵਿਚ ਯੋਗਦਾਨ ਜਰੂਰ ਪਾਏ ਕਿਓਕੇ ਗੁਰਬਾਣੀ ਬਹੁਤ ਡੂੰਗੀ ਹੈ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਸ ਮਨ ਦੀ ਰੂਪ ਰੇਖਾ,ਇਸ ਨੂੰ ਸਮਝਣ ਦੇ ਲਈ ਬਹੁਤ ਖਜਾਨਾ ਬਖਸਿਆ ਹੈ ||




ਮਨ ਦਾ ਵਾਸਾ
=========




ਸਿਧ ਗੋਸਟ ਦੀ ਪਵਿਤਰ ਬਾਨੀ ਵਿਚ ਧਨ ਧਨ ਸਾਹਿਬ ਨਾਨਕ ਦੇਵ ਜੀ ਮਹਾਰਾਜ ਮਨ ਦਾ ਅਸਥਾਨ ਦਰਸਾਉਂਦੇ ਹੋਏ ਦਸਦੇ ਹਨ



ਸਵਾਲ:ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ
ਜਵਾਬ: ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ

ਜਦ ਇਹ ਸਰੀਰ ਤੇ ਹਿਰਦਾ ਨਹੀਂ ਸੀ (ਭਾਵ ਮਨੁਖ ਨੇ ਜਨਮ ਨਹੀਂ ਲਿਆ ਸੀ ,ਜੂਨਾਂ ਵਿਚ ਅਜੇ ਨਹੀਂ ਸੀ ) ਤਦ ਇਹ ਬੈਰਾਗੀ ਮਨ ਉਸ ਪ੍ਰ੍ਭੂ ਵਿਚ ਲੀਨ ਸੀ (ਵਿਸ਼੍ਰਾਮ ਵਿਚ ਸੀ)

ਸਵਾਲ: ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ
ਜਵਾਬ: ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ

ਜਦ ਗੁਰਮੁਖ (ਮਨੁਖ) ਗੁਰਮਤ (ਗੁਰੂ ਦੀ ਸਿਖਿਆ ਧਾਰਨ ਕਰਕੇ) ਆਪਣਾ ਮੂਲ(ਆਪਣਾ ਆਪ) ਪਛਾਣ ਲੈਂਦਾ ਹੈ ਤਾਂ ਇਹ ਮਨ ਹਿਰਦੇ ਵਿਚ ਟਿਕ ਜਾਂਦਾ ਹੈ ||



To be continued .........

Vaheguru jee ka Khalsa Vaheguru jee kee fateh!
Reply Quote TweetFacebook
ਬਹੁਤ ਖੂਬ ਭਾਈ ਸਾਹਿਬ ਜੀਉ। ਹੋਰ ਵੇਖੋ ਇਹ ਮਨ ਹੀ ਅਪਣਾ ਮਿੱਤਰ ਹੈ ਤੇ ਇਹੋ ਹੀ ਸਾਡਾ ਦੁਸ਼ਮਣ

ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥

ਗੁਰੂ ਸਾਹਿਬ ਕਿਰਪਾ ਕਰਨ ਸਾਡੀ ਵੀ

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

ਵਾਲੀ ਅਵਸਥਾ ਬਣ ਆਵੇ।

Waiting for next part.
Reply Quote TweetFacebook
Bahut khoob vichaar Bhai Sahib Singh Jeeo.

Mann is like football. Till the time it is inflated the game will continue and it will keep on roaming. Only Arrows of Gurbani can puncture it. Once punctured it will rest in one corner.


ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
mamaa man sio kaaj hai man saadhhae sidhh hoe ||
The mortal's business is with his own mind; one who disciplines his mind attains perfection.

Achar charai taan sidh hoyee sidhee te budh paayee
Prem ke sar laage tan bheetar taan bhram kaatiya jaayi
Reply Quote TweetFacebook
Sorry, only registered users may post in this forum.

Click here to login