ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਹੇਮਕੁੰਟ ਸਾਹਿਬ ਨੂੰ ਗੁਰਅਸਥਾਨ ਕਿਉਂ ਨਾ ਮੰਨੀਏ!

Posted by JASJIT SINGH 
ਹੇਮਕੁੰਟ ਸਾਹਿਬ ਨੂੰ ਗੁਰਅਸਥਾਨ ਕਿਉਂ ਨਾ ਮੰਨੀਏ!


ਪਿਛਲੇ ਕੁੱਝ ਇੱਕ ਸਮੇਂ ਤੋਂ ਸਿੱਖ ਪੰਥ ਵਿਚ ਚੁੰਚ ਗਿਆਨੀਆ ਨੂੰ ਐਸਾ ਮੇਨੀਆ ਲੱਗਾ ਹੋਇਆ ਹੈ ਕਿ ਆਏ ਦਿਨ ਕੋਈ ਨਾ ਕੋਈ ਬੇਲੋੜਾ ਮਸਲਾ ਛੇੜੀ ਰੱਖਦੇ ਹਨ। ਕਦੇ ਕੋਈ ਆਖੀ ਜਾਂਦਾ ਹੈ ਰਾਗਮਾਲਾ ਨਾ ਪੜਨ ਵਾਲੇ ਮਹਾਂਪਾਪੀ ਹਨ, ਓਸਦੇ ਭਾਣੇ ਤਾਂ ਬਸ ਫ਼ੀ ਜਮਾਨਾ ਓਹੋ ਹੀ ਬ੍ਰਹਮਗਿਆਨੀ ਹੈ ਤੇ ਉਹਦੇ ਵਰਗਾ ਕੋਈ ਪੰਥ ਦਾ ਜਥੇਦਾਰ ਵੀ ਨਹੀਂ। ਇਕ ਹੋਰ ਉੱਠਦਾ ਹੈ ਕਿ ਦਸਮ ਗ੍ਰੰਥ ਗੁਰੂ ਕ੍ਰਿਤ ਹੀ ਨਹੀ ਬਸ ਪੰਥ ਪ੍ਰਵਾਨਿਤ ਰਚਨਾਵਾਂ ਹਨ ਅਤੇ ਉਸਦੇ ਭਾਣੇ ਉਸਤੋਂ ਤੋਂ ਵੱਡਾ ਕੋਈ ਜਥੇਦਾਰ ਕੌਮ ਵਿੱਚ ਹੋਇਆ ਨਹੀਂ। ਕੋਈ ਆਖਦਾ ਹੈ ਕਿ ਸਿੱਖ ਕੌਮ ਨੂੰ ਚੰਗੇ ਭਲੇ ਸਿੱਧੇ ਸਾਧੇ ਕੈਲੰਡਰ ਦੀ ਕੀ ਲੋੜ ਹੈ ਭੰਬਲ ਭੂਸਾ ਹੀ ਚਾਹੀਦਾ ਹੈ ਅਤੇ ਕੌਮ ਦਾ ਇਸ ਵਿਚ ਹੀ ਭਲਾ ਹੈ। ਨਾਲੇ ਇਹ ਕਿਵੇਂ ਹੋ ਸਕਦਾ ਮੇਰੇ ਤੋਂ ਪਹਿਲਾਂ ਦਾ ਜਥੇਦਾਰ ਕੁੱਝ ਚੰਗਾ ਕਿਵੇਂ ਕਰ ਜਾਵੇ ਜੇ ਮੈ ਪੁੰਝਾ ਨਾ ਫੇਰਿਆ ਤਾਂ ਮੇਰਾ ਹੋਣਾ ਕੀ ਹੋਇਆ। ਹੁਣ ਤਾਂ ਇੰਝ ਹੀ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਪੁਰਾਣੇ ਨਵੇਂ ਜਥੇਦਾਰਾਂ ਦਾ ਹੀ ਦੁਅੰਧ ਯੁੱਧ ਚਲ ਰਿਹਾ ਹੈ ਤਾਂ ਆਪ ਭੋਲੀ ਭਾਲੀ ਸਿੱਖ ਸੰਗਤਾਂ ਨੂੰ ਖ਼ਾਹਮ-ਖ਼ਾਹ ਬੇਲੋੜੇ ਮਸਲਿਆਂ ਵਿਚ ਉਲਝਾਇ ਕੇ ਅਧੋਗਤੀ ਵਾਲੀ ਹਾਲਤ ਕਰ ਦਿੱਤੀ ਹੈ। ਇਹਨਾਂ ਤਨਖਾਹਦਾਰਾਂ ਨੂੰ ਕਦੋਂ ਸਮਝ ਆਊ ਕਿ ਸਿੱਖ ਪੰਥ ਦਾ ਜਥੇਦਾਰ ਗੁਰੂ ਖੁਦ ਆਪ ਹੀ ਹੈ। ਜੋ ਸਦੀਵ ਕਾਲ ਹੈ। ਗੁਰੂ ਸਾਹਿਬ ਹੀ ਸਮੱਤ ਬਖਸ਼ਣ।

ਖੈਰ ਦਾਸ ਨੂੰ ਜੋ ਵਿਚਾਰ ਸੰਗਤਾਂ ਨਾਲ ਸਾਝੀਂ ਕਰਨ ਲਈ ਲੋੜ ਮਹਿਸੂਸ ਹੋਈ ਹੈ ਉਹ ਹੈ ਕਿ ਹੇਮਕੁੰਟ ਸਾਹਿਬ ਦੇ ਅਸਥਾਨ ਨੂੰ ਵੀ ਐਵੇਂ ਹੀ ਚਰਚਾ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਜਾਣਾ ਹੈ।

ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥ ੧ ॥
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡ ਰਾਜ ਜਹ ਜੋਗ ਕਮਾਵਾ ॥
ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾ ਕਾਲ ਕਾਲਕਾ ਅਰਾਧੀ ॥ ੨ ॥
ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵ ਰੂਪ ਤੇ ਇਕ ਰੂਪ ਹ੍ਵੈ ਗਯੋ ॥ (ਦਸਮ ਗ੍ਰੰਥ)

ਦਾਸ ਇਸ ਵਿਚਾਰ ਵਿਚ ਨਹੀਂ ਪੈਣਾ ਚਾਹੁੰਦਾ ਕਿ ਅਜੋਕੇ ਹੇਮਕੁੰਟ ਸਾਹਿਬ ਨੂੰ ਸਿੱਖਾ ਦਾ ਧਰਮ ਅਸਥਾਨ ਕਿਉਂ ਮੰਨਣਾ ਚਾਹੀਦਾ ਜਾਂ ਕਿਉਂ ਨਹੀਂ ਪਰ ਇਕ ਦੋ ਬੇਨਤੀਆਂ ਉਹਨਾਂ ਆਲੋਚਕਾ ਅੱਗੇ ਜ਼ਰੂਰ ਰੱਖਣਾ ਚਾਹੁੰਦਾ ਜਿਹਨਾਂ ਦਾ ਜ਼ੋਰ ਸੰਗਤਾਂ ਨੂੰ ਓਥੇ ਜਾਣ ਤੋਂ ਰੋਕਣ ਦਾ ਲੱਗਾ ਹੋਇਆ ਹੈ। ਸਿਰਫ਼ ਇਕੋ ਦਲੀਲ ਹੀ ਓਹਨਾ ਦੀ ਹੈ ਕਿ ਇਹ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੋਂ ਪਹਿਲਾਂ ਦਾ ਤਪ ਸਥਾਨ ਹੈ ਇਸ ਕਰਕੇ ਇਸਨੂੰ ਮੰਨਣ ਦੀ ਲੋੜ ਨਹੀਂ। ਭਾਵ ਇਹ ਹੋਇਆ ਕਿ ਚਲ ਰਹੇ ਅਸਥਾਨ ਬੰਦ ਕਰਕੇ ਵਾਪਸ ਆ ਜਾਣਾ ਚਾਹੀਦਾ ਹੈ।

ਵਿਚਾਰ ਹੈ ਜੀ ਕਿ:

ੳ) ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੁਰਿ ਮੁਖਿ ਲਾਵਾ ॥
ਜਿਥੇ ਜਿਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਉਹ ਤਾਂ ਸਥਾਨ ਪੂਜਣਯੋਗ ਹੋ ਜਾਦਾ ਹੈ ਭਾਵੇ ਉਹ ਅਸਥਾਨ ਪਰਬਤਾਂ ਵਿਚ ਵੀ ਕਿਉਂ ਨਾ ਹੋਵੇ। ਸੋ ਇਸ ਕਰਕੇ ਕਿਸੇ ਅਜਿਹੇ ਗੁਰਅਸਥਾਨ ਬਾਰੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਅਤੇ ਮਰਯਾਦਾ ਅਨੁਸਾਰ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਅਤੇ ਗੁਰੂ ਸਾਹਿਬ ਦੇ ਜੀਵਨ ਦੀ ਅਤੇ ਭਗਤੀ ਭਾਅ ਦੇ ਸ਼ੁਭ ਗੁਣਾਂ ਦੀ ਯਾਦ ਆਉਂਦੀ ਹੋਵੇ ਉਸ ਅਸਥਾਨ ਨੂੰ ਬੰਦ ਕਰਨ ਲਈ ਕਿੱਲ ਕਿੱਲ ਕੇ ਜੋਰ ਲਾਉਣਾ ਇੱਕ ਵੱਡੀ ਨਾਸਮਝੀ ਹੀ ਹੈ।

ਅ) ਨਿਤਾਪ੍ਰਤ ਹਰੇਕ ਸਿੱਖ ਸਵੇਰ ਸ਼ਾਮ ਅਰਦਾਸ ਕਰਦਾ ਹੈ ਕਿ ਜਿਹੜੇ ਗੁਰਦੁਆਰੇ ਗੁਰਧਾਮ ਸਿੱਖਾਂ ਤੋਂ ਵਿਛੋੜੇ ਗਏ ਹਨ ਤਿਨ੍ਹਾਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਬਖਸ਼ੋ ਜੀ। ਪਰ ਦੂਜੇ ਪਾਸੇ ਜਿਹੜੇ ਅਸਥਾਨ ਸਿੱਖਾਂ ਕੋਲ ਹਨ ਉਹਨਾ ਬਾਰੇ ਆਖਣਾ ਕਿ ਬੰਦ ਕਰ ਦਿਉ ਜਾਣਾ ਤਾਂ ਇਹਨਾਂ ਵੱਡੇ ਪ੍ਰੋਫੈਸਰਾਂ ਨੂੰ ਕਿਹੜਾ ਅਕਲਵਾਨ ਕਹਿ ਦੇਊ। ਜਿਹੜੀਆਂ ਸਟੇਜਾਂ ਤੋਂ ਹੇਮਕੁੰਟ ਦੇ ਅਸਥਾਨ ਵਿਰੁੱਧ ਬੋਲਦੇ ਹਨ ਉਥੇ ਹੀ ਅਰਦਾਸ ਵੇਲੇ ਗੁਰਧਾਮਾਂ ਦੇ ਦਰਸ਼ਨਾ ਦੀ ਅਰਦਾਸ ਵੀ ਕਰੀ ਜਾਂਦੇ ਹਨ। ਵਾਹ ਇਹ ਤਾਂ ਵਿਦਵਤਾ ਦਾ ਜਨਾਜਾ ਆਪ ਹੀ ਸੰਗਤਾਂ ਮੂਹਰੇ ਕੱਢੀ ਜਾਂਦੇ ਹਨ ਕਿਸੇ ਨੂੰ ਬਹੁਤਾ ਕਹਿਣ ਦੀ ਲੋੜ ਹੀ ਨਹੀਂ।

ੲ) ਕਿਉਂਕਿ ਦਸਮ ਗ੍ਰੰਥ ਵਿਰੋਧੀ ਬਿਗ੍ਰੇਡ ਵਿਚ ਇਹ ਸ਼ਾਮਿਲ ਹੋ ਗਏ ਹਨ ਅਤੇ ਹੁਣ ਗੁਰੂ ਸਾਹਿਬ ਜੀ ਦੀ ਸਵੈ-ਜੀਵਨੀ ਚੋਂ ਵਰਨਿਤ ਇਸ ਅਸਥਾਨ ਨੂੰ ਵੀ ਭੰਡ ਰਹੇ ਹਨ। ਜੇਕਰ ਇਹ ਕਹਿੰਦੇ ਹੋਵਣ ਕਿ ਹੇਮਕੁੰਟ ਦਾ ਅਸਥਾਨ ਇਹ ਨਹੀਂ ਕੋਈ ਹੋਰ ਪ੍ਰਮਾਣੀਕ ਅਸਥਾਨ ਹੈ ਅਤੇ ਇਹਨਾਂ ਕੋਲ ਓਸਦੀ ਜਾਣਕਾਰੀ ਹੈ ਫਿਰ ਵੀ ਗੱਲ ਸੁਣੀ ਜਾ ਸਕਦੀ ਸੀ ਪਰ ਇਹਨਾਂ ਤਾਂ ਇਹੀ ਰੱਟ ਲਾਈ ਹੋਈ ਹੈ ਕਿ ਗੁਰੂ ਸਾਹਿਬ ਓਸ ਵਖ਼ਤ ਗੁਰੂ ਨਹੀਂ ਸਨ ਇਸ ਕਰਕੇ ਇਸ ਅਸਥਾਨ ਨੂੰ ਨਹੀ ਮੰਨਣਾ ਚਾਹੀਦਾ।

ਇਹ ਅਸਥਾਨ ਗੁਰੂ ਸਾਹਿਬ ਜੀ ਦੀ ਅਕਾਲਪੁਰਖ ਵਿਚ ਲੀਨਤਾ ਹੋਣ ਦਾ ਨਜ਼ਾਰਾ ਪੇਸ਼ ਕਰਦਾ ਹੈ ਅਤੇ ਕਿਵੇਂ ਜਗਤ ਵਿਚ ਸਦੀਵੀ ਪਲਟਾ ਲਿਆਉਣ ਲਈ ਗੁਰੂ ਸਾਹਿਬ ਦੀ ਚੋਣ ਹੋਈ ਓਸ ਵੱਡੀ ਕਮਾਈ ਨੂੰ ਦਰਸਾਂਉਦਾ ਹੈ। ਇਸ ਅਸਥਾਨ ਨੂੰ ਗੁਰੂ ਅੰਗਦ ਦੇਵ ਜੀ ਦੇ ਗੁਰੂ ਬਨਣ ਤੋ ਪਹਿਲਾਂ ਦੇਵੀ ਪੂਜਕ ਹੋਣ ਨਾਲ ਰਲਗੱਡ ਨਹੀਂ ਕੀਤਾ ਜਾ ਸਕਦਾ। ਜੇਕਰ ਇਸ ਅਸਥਾਨ ਨੂੰ ਸ੍ਰੀ ਦਸਮੇਸ਼ ਜੀ ਦੀ ਜੀਵਣੀ ਦਾ Preamble ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।

ਚਿਤ ਨਾ ਭਯੋ ਹਮਰੋ ਆਵਨ ਕਹ ॥ ਚੁਭੀ ਰਹੀ ਸ੍ਰੁਤਿ ਪ੍ਰਭਿ ਚਰਨਨ ਮਹਿ ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਹਿਕੈ ਇਹ ਲੋਕ ਪਠਾਯੋ ॥ ੫ ॥… (ਦਸਮ ਗ੍ਰੰਥ)

ਮੈ ਅਪਨਾ ਸੁਤ ਤੁਹਿ ਨਿਵਾਜਾ ॥
ਪੰਥ ਪ੍ਰਚੁਰ ਕਰਬੇ ਕਉ ਸਾਜਾ ॥
ਜਾਹ ਤਹਾ ਤੇ ਧਰਮ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥੨੯॥
ਕਬਿ ਬਾਚ ॥ ਦੋਹਰਾ ॥
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥…(ਦਸਮ ਗ੍ਰੰਥ)

ਸ) ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਜੇਕਰ ਸਿਰਫ ਇਹ ਹੀ ਗੱਲ ਨੂੰ ਮੰਨ ਲਿਆ ਜਾਵੇ ਕਿ ਅਸੀਂ ਹੇਮਕੁੰਟ ਨੂੰ ਦਸਮ ਪਾਤਸ਼ਾਹ ਨਾਲ ਨਹੀ ਜੋੜਨਾ ਕਿਉਂਕਿ ਇਹ ਗੁਰਿਆਈ ਮਿਲਣ ਤੋਂ ਪਹਿਲਾ ਦਾ ਸਥਾਨ ਹੈ ਤਾਂ ਭਲਿਉ ਇਹ ਦੱਸੋ ਪਟਨਾ ਸਾਹਿਬ ਨੂੰ ਫਿਰ ਪੰਜਵਾ ਤਖ਼ਤ ਕਿਉਂ ਮੰਨਦੇ ਹੋ ਉਹ ਵੀ ਤਾਂ ਗੁਰੂ ਸਾਹਿਬ ਜੀ ਨੂੰ ਗੁਰਆਈ ਮਿਲਣ ਤੋ ਪਹਿਲਾਂ ਦਾ ਹੀ ਤਾਂ ਸਥਾਨ ਹੈ। ਜਿਸਦਾ ਵਰਨਣ ਵੀ ਗੁਰੁ ਸਾਹਿਬ ਦਸਮ ਗ੍ਰੰਥ ਵਿਚ ਕਰਦੇ ਹਨ।

…ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥…(ਦਸਮ ਗ੍ਰੰਥ)

ਹੁਣ ਦੱਸੋ ਕਿਹੜੀ ਕੈਂਚੀ ਨਾਲ ਇਸ ਪੰਜਵੇਂ ਤਖ਼ਤ ਨੂੰ ਕਟੋਗੇ। ਆਖਿਉ ਖਾਂ ਇਕਵਾਰੀ ਕਿ ਪਟਨਾ ਸਾਹਿਬ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਗੁਰਿਆਈ ਮਿਲਣ ਤੋਂ ਪਹਿਲਾਂ ਦਾ ਸਥਾਨ ਹੈ। ਫੇਰ ਵੇਖੋ ਨਜ਼ਾਰਾ ਖ਼ਾਲਸੇ ਦੀ ਲਸਟਿਕਾ ਦਾ ਤਾਂ ਕਿ ਗੁਰੂ ਨਿੰਦਕਾ ਦੀ ਧਰਨ ਟਿਕਾਣੇ ਆ ਸਕੇ। ਵੇਸੇ ਤਾਂ ਧਰਨ ਠੀਕ ਨਾਲ ਦੀ ਨਾਲ ਗੁਰੂ ਸਾਹਿਬ ਕਰਵਾਈ ਹੀ ਜਾਂਦੇ ਹਨ ਪਰ ਮੰਨਣ ਨੂੰ ਤਿਆਰ ਨਹੀ। ਗੁਰੂ ਸਾਹਿਬ ਸਮੱਤ ਬਖਸ਼ਣ।

ਅਤਿ ਸੰਕੋਚਵੀ ਗੱਲ ਲਿਖਦਾ ਹੋਇਆ ਦਾਸ ਤਾਂ ਇਹ ਹੀ ਆਖੇਗਾ ਕਿ ਸ਼੍ਰੀ ਨਾਨਕ ਦਸਮੇਸ਼ ਜੀ ਦੇ ਦਸਮੇ ਜਾਮੇ ਵਾਲੇ ਪ੍ਰਕਾਸ਼ ਅਸਥਾਨ, ਪੂਰਬਲੀ ਭਗਤੀ ਅਸਥਾਨ ਅਤੇ ਜੀਵਨ ਬਿਤ੍ਰਾਂਤ ਦੇ ਅਸਥਾਨ ਗੁਰੂ ਕੇ ਸਿੱਖਾਂ ਨੂੰ ਉਵੇ ਹੀ ਪਿਆਰੇ ਹਨ ਜਿਵੇ ਪਹਿਲੇ ਜਾਮੇ ਵਾਲੇ। ਇਹਨਾਂ ਅਸਥਾਨਾ ਵਾਸਤੇ ਭੰਬਲਭੂਸਾ ਜਾਂ ਵਿਵਾਦ ਕਰਨਾ ਕੌਮ ਦਾ ਸਮਾਂ ਵਿਅਰਥ ਕਰਨਾ ਹੈ ਅਤੇ ਅਸ਼ਰਧਕ ਬਿਰਤੀ ਦਾ ਪ੍ਰਗਟਾਵਾ ਹੀ ਹੈ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ (ਪੰਨਾ ੪੧੭)
Reply Quote TweetFacebook
ਭਾਈ ਸਾਹਿਬ ਜੀਓ ਆਪ ਜੀ ਦਾ ਲੇਖ ਪਢ਼ ਕੇ ਬਹੁਤ ਖੁਸ਼ੀ ਹੋਈ

ਜਦੋ ਕਦੀ ਚੰਗੇ ਭਲੇ ਸਜਣ ਦਸਮ ਬਾਨੀ ਨੂੰ ਅਪਨੀ ਮਨ ਬੁਧੀ ਨਾਲ ਸੋਚ ਕੇ ਹਰ ਇਕ ਪਾਠ ਨੂੰ ਨਕਾਰਦੇ ਹਨ ਤਾਂ ਹਿਰਦੇ ਉਪਰ ਬਹੁਤ ਠੇਸ ਪੋੰਚ੍ਦੀ ਹੈ ! ਗਲ ਸਿਰਫ ਏਹਨੀ ਹੈ ਕੀ ਅਸੀ ਹੁਣ ਆਪੋ ਅਪ੍ਨੀਯਾ ਫੇਲੋਸ੍ਫਇਆ ਨੂੰ ਅਦਾਰ ਬਨਾਯੀ ਤੁਰੀ ਜਾ ਰਹੇ ਹਾ! ਗੁਰਬਾਣੀ ਦੀ ਸਾੰਜ ਨੂ ਪੁਲ , ਗੁਰੂ ਪਰਮੇਸ਼ਵਰ ਨੂ ਪੁਲ ਹੁਣ ਇਹ ਫਿਲੋਫਇਆ ਹੀ ਸਾਨੂ ਜਾਦਾ ਚੰਗੀਯਾ ਜਾਪ੍ਦੀਯਾ ਹਨ!

ਦਾਸ ਨੂੰ ਬਹੁਤ ਖੁਸ਼ੀ ਹੋਯੀ ਆਪ ਜੀ ਦਾ ਲੇਖ ਪਢ਼ ਕੇ! ਹੁਣ ਗੁਰ ਪਰਮੇਸ਼ਵਰ ਅਗੇ ਇਹੀ ਅਰਦਾਸ ਹੈ ਕੇ ਗੁਰੂ ਸਾਹਿਬ ਸਾਨੂ ਸਭ ਨੂੰ ਆਪ੍ਨੀਯਾਂ ਮਨ ਮਤਾ ਨੂ ਪੁਲਾ ਕੇ ਨਿਰੋਲ ਗੁਰਮਤ ਨਾਲ ਜੋਢ਼ਨ!

ਅੰਤ ਵਿਚ ਦਾਸ ਤਾਂ ਇਹੀ ਕਹੇਗਾ ਕੀ ਜਿਨਾ ਭੇਣਾਂ ਭਰਾਵਾਂ ਨੇਹ ਦਸ਼ਮੇਸ਼ ਪਿਤਾ ਦੇਹ ਦਰਸ਼ਨ ਝਲਕਾਂ ਦੀਯਾ ਖੁਸ਼ਿਯਾਂ ਮਾਨੀਯਾਂ ਹਨ ਓਹੀ ਆਹ ਅਗਮੀ ਏਸ੍ਥਾਨਾਂ ਦੇ ਸਚ ਨੂੰ ਜਾਣਦੇ ਹਨ! ਗਲ ਸਿਰਫ ਏਹਨੀ ਹੈ ਕੇ ਗੁਰ ਪਰਮੇਸ਼ਵਰ ਸਾਡੇ ਅੰਦਰ ਬੈਠਾ ਹੈ ਪਰ ਗੁਪਤ ਹੈ ! ਕ੍ਯੀ ਵਾਰ ਇਹ ਏਸ੍ਥਾਨਾਂ ਉਪਰ ਜਾ ਕੇ ਗੁਰੂ ਬਾਬੇ ਦੀ ਯਾਦ ਵਿਚ , ਮਨ ਬੈਰਾਗੀ ਉਸ ਦੇ ਚਰਨਾ ਕਮਲਾ ਨਾਲ ਜੁਢ਼ ਜਾਂਦਾ ਹੈ, ਅਤੇ ਉਹ ਗੁਪਤੋ ਗੁਪਤੀ ਅਪਨੇ ਦਰਸ਼ਨ ਝਲਕਾਂ ਦਾ ਅਨੰਦੁ ਗਰੀਬ ਮਨੁਖ ਉਤੇ ਕਰ ਦੇਂਦਾ ਹੈ!

ਇਕ ਗੁਰਮੁਖ ਬੀਬੀ ਦੀ ਏਹੋ ਸੇਵਾ ਲੋਕਾਂ ਨਾਲ ਗੁਰੂ ਬਾਬੇ ਦੇਹ ਆਗਾਮੀ ਚੋਜਾਂ, ਦਰਸ਼ਨ ਝਲਕੀਆਂ ਦੀ ਸਾਂਝ ਹੇਠ ਲਿਖੀ website ਵਿਚ ਦਰਜ ਹੈ!

[www.hemkuntgurdeepkaur.com]

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Reply Quote TweetFacebook
That is very well written article. Thank you Veer Ji for that. Good arguments presented in it.

Those who oppose HEMKUNT as GURASTHAAN, also mostly do not consider DASAMGRANTH as DASAM GURU BANI. It is interesting to note that, when they give the logic that this ASTHAN is related to BEFORE BIRTH OF GURU SAHIB, forget that they have already denied to DASAMGRANTH as DASAM GURU BANI.
Reply Quote TweetFacebook
I appreciate Bhai Jasjit Singh ji for bringing out such a nice article on Hemkunt Sahib.

Bhai MB Singh ji has very nicely summed up while putting his views across.There is a lot of misinformation
created to tarnish our scriptures and history.

Those who say that Guru sahib did bhagti there before becoming our Guru,
need to keep in mind the following before criticizing Hemkut sahib.

Where guru ram dass was born there stands a majestic Gurudwara known as Gurudawra janam asthan Guru Ramdass ji Chuna mandi , lahore.

Before becoming Guru, Guru Amardas ji visited a place in tehri grahwal hills.There is a gurudwara there built in his memory. he visited that place during his guruship as well.

Guru Angad dev ji was born at Sarai naga near muktsar, there is a Gurudwara Sri Janam Asthan Guru Angad Dev Ji, Sarai Nagaan.

There was an extensive debate on Hemkunt sahib on sikhnet.Please see.It is quite informative.

[www.sikhnet.com]
Reply Quote TweetFacebook
I see a dream, that some day, all those locations Guru Sahib visited in foreign countries also build a Gurughar in Guru Sahib's memory!
Reply Quote TweetFacebook
Sorry, only registered users may post in this forum.

Click here to login