ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Vichaar on First Pauri of Siri Jaitsree kee Vaar

Posted by Kulbir Singh 
Some asked this Daas to do Vichaar on the first Salok of Siri Jaitsree kee Vaar:

ਜੋ ਤੂੰ ਸ਼ਬਦ ਬਾਰੇ ਵਿਚਾਰ ਕਰਨ ਨੂੰ ਕਿਹਾ ਸੀ, ਉਹ ਸ਼ਬਦ ਜੈਤਸਰੀ ਕੀ ਵਾਰ ਦੀ ਪਹਿਲੀ ਪਉੜੀ ਅਤੇ ਨਾਲ ਲਗਦੇ 2 ਸਲੋਕ ਹਨ। ਸ੍ਰੀ ਅਖੰਡ ਪਾਠ ਦੌਰਾਨ ਹਮੇਸ਼ਾਂ ਇਸ ਸ਼ਬਦ ਤੇ ਮੱਧ ਦੀ ਅਰਦਾਸ ਕਰੀਦੀ ਹੈ। ਇਸ ਸ਼ਬਦ ਨੂੰ ਯਾਦ ਕਰਦਿਆਂ ਹੀ ਸ੍ਰੀ ਕੜਾਹ ਪਰਸ਼ਾਦ ਦੀ ਯਾਦ ਆ ਜਾਂਦੀ ਹੈ।

ਇਸ ਸ਼ਬਦ ਦਾ ਮਜ਼ਮੂਨ ਉਹੋ ਹੀ ਹੈ ਜੋ ਸਮੱਗਰ ਬਾਣੀ ਦਾ ਹੈ ਯਾਨੀ ਕਿ ਵਾਹਿਗੁਰੂ ਅਤੇ ਉਸਦਾ ਨਾਮ। ਪਹਿਲੇ ਸਲੋਕ ਵਿਚ ਗੁਰੂ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਜੋ ਕਿ ਸ੍ਰਿਸ਼ਟੀ ਦੇ ਸ਼ੁਰੂ ਵਿਚ ਪੂਰਨ ਤੌਰ ਤੇ ਕਾਇਮ ਸੀ, ਉਹ ਹੁਣ ਵੀ ਹੈ ਅਤੇ ਹਮੇਸ਼ਾਂ ਹੀ ਕਾਇਮ ਰਹੇਗਾ। ਐਸੇ ਵਾਹਿਗੁਰੂ ਨੂੰ ਜੋ ਸਰਬਤ ਹੀ ਰਮਿਆ ਹੋਇਆ ਹੈ ਅਤੇ ਜੋ ਪਾਪਾਂ ਨੂੰ ਨਾਸ ਕਰਨ ਵਾਲਾ ਜਗਦੀਸ਼ (ਜਗਤ ਦਾ ਈਸ਼ ਭਾਵ ਮਾਲਿਕ) ਹੈ, ਉਸ ਨੂੰ ਸੰਤ ਗੁਰਮੁਖ ਸਿਮਰਦੇ ਹਨ।

ਦੂਸਰੇ ਸਲੋਕ ਵਿਚ ਸਤਿਗੁਰੂ ਜੀ ਹੁਕਮ ਕਰਦੇ ਹਨ ਕਿ ਵਾਹਿਗੁਰੂ ਰੂਪੀ ਸਚ ਨੂੰ ਮਨ ਵਿਚ ਵਸਾਓ ਅਤੇ ਨਾਲ ਹੀ ਮਨ ਵਿਚ ਵਸਾਉਣ ਦਾ ਤਰੀਕਾ ਦਸਦੇ ਹਨ - "ਪੇਖਨ ਸੁਨਨ ਸੁਨਾਵਨੋ" - ਪਰਮੇਸ਼ਰ ਦੇ ਨਾਮ ਅਤੇ ਗੁਰਬਾਣੀ (ਹਰਿ ਜਸ) ਨੂੰ ਸੁਣੋ ਅਤੇ ਸੁਣਾਓ (ਹੋਰਨਾਂ ਨੂੰ) ਅਤੇ ਹਰ ਥਾਂ ਉਸੇ ਨੂੰ ਹੀ ਦੇਖੋ।

ਪਉੜੀ ਵਿਚ ਵਾਹਿਗੁਰੂ ਜੀ ਦੇ ਲਖਣ ਭਾਵ ਗੁਣ ਵਰਨਣ ਕੀਤੇ ਹਨ ਅਤੇ ਸਾਨੂੰ ਹੁਕਮ ਹੈ ਕਿ ਐਸੇ ਇਕ ਮਾਇਆ ਤੋਂ ਰਹਿਤ (ਨਿਰੰਜਨ) ਹਰੀ ਵਾਹਿਗੁਰੂ ਨੂੰ ਗਾਉਣਾ ਚਾਹੀਦਾ ਹੈ (ਗੁਰਬਾਣੀ ਰਾਹੀਂ) ਜੋ ਸਭ ਵਿਚ ਮੌਜੂਦ ਹੈ; ਕਰਣ ਕਰਾਉਣ ਨੂੰ ਸਮਰੱਥ ਹੈ ਤੇ ਜੋ ਕਰਦਾ ਹੈ ਉਹੀ ਹੁੰਦਾ ਹੈ; ਉਹ ਖਿਨ ਵਿਚ ਬਣਾ ਦਿੰਦਾ ਹੈ ਅਤੇ ਖਿਨ ਵਿਚ ਤਬਾਹ ਕਰ ਦਿੰਦਾ ਹੈ - ਹੋਰ ਕੋਈ ਨਹੀਂ (ਜੋ ਇਸ ਤਰ੍ਹਾਂ ਕਰ ਸਕੇ); ਉਹ ਖੰਡਾਂ, ਬ੍ਰਹਮੰਡਾਂ, ਪਾਤਾਲਾਂ ਅਤੇ ਲੋਆਂ ਵਿਚ ਰਵਿਆ ਹੋਇਆ ਹੈ। ਅਖੀਰ ਵਿਚ ਹਜ਼ੂਰ ਹੁਕਮ ਕਰਦੇ ਹਨ ਕਿ ਜਿਸ ਨੂੰ ਉਹ ਆਪ ਬੁਝਾ ਦਿੰਦਾ ਹੈ ਉਹੋ ਹੀ ਬੁਝਦਾ ਹੈ ਅਤੇ ਉਹੋ ਹੀ ਨਿਰਮਲ ਜਨ ਹੈ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।
Reply Quote TweetFacebook
My favorite Baani smiling smiley

Thanks a lot Bhai Sahib jio!
Reply Quote TweetFacebook
Sorry, only registered users may post in this forum.

Click here to login