ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਝੂਠਾ ਮੰਗਣੁ ਜੇ ਕੋਈ ਮਾਗੈ || - Veechar

Posted by JaspreetSingh 
Would someone share their views on the following Shabad??? I don't quite understand it!!!


ਮਾਂਝ ਮਹਲਾ ੫ ||
ਝੂਠਾ ਮੰਗਣੁ ਜੇ ਕੋਈ ਮਾਗੈ ||
ਤਿਸ ਕਉ ਮਰਤੇ ਘੜੀ ਨ ਲਾਗੈ ||
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ
ਕਹਣਾ ||੧||
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ||
ਗੁਣ ਗਾਵੈ ਅਨਦਿਨੁ ਨਿਤਿ ਜਾਗੀ ||
ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ||੨||
ਚਰਨ ਕਮਲ ਭਗਤਾਂ ਮਨਿ ਵੁਠੇ ||
ਵਿਣੁ ਪਰਮੇਸਰ ਸਗਲੇ ਮੁਠੇ ||
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ||੩||
ਊਠਤ ਬੈਠਤ ਹਰਿ ਹਰਿ ਗਾਈਐ ||
ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ||
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ
ਸਹਣਾ ||੪||੪੩||੫੦||
Reply Quote TweetFacebook
ਝੂਠਾ ਮੰਗਣੁ ਜੇ ਕੋਈ ਮਾਗੈ ||
ਤਿਸ ਕਉ ਮਰਤੇ ਘੜੀ ਨ ਲਾਗੈ ||
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ||੧|


ਜੇ ਕੋਈ ਝੂਠ ਮੰਗਣ ਮੰਗਦਾ ਹੈ ਤਾਂ ਉਹ ਉਸੇ ਘੜੀ ਆਤਮਕ ਮੌਤ ਮਰ ਜਾਂਦਾ ਹੈ ਕਿਉਂਕਿ ਝੂਠ ਦੀ ਕੋਈ ਹੌਦ ਨਹੀਂ ਅਤੇ ਝੂਠ ਨਾਲ ਪਰਵਿਰਤ ਹੋਣ ਵਾਲੇ ਇਨਸਾਨ ਦੀ ਵੀ ਆਤਮਕ ਮੌਤ ਹੋ ਜਾਂਦੀ ਹੈ। ਸਤਿ ਪਦਾਰਥ ਕੇਵਲ ਨਾਮ-ਗੁਰਬਾਣੀ ਹੈ ਅਤੇ ਇਸ ਸਤਿ ਪਦਾਰਥ ਨੂੰ ਛਡ ਕੇ ਝੂਠ ਮੰਗਣਵਾਲੇ ਮਰ ਜਾਂਦੇ ਹਨ ਜਾਂ ਇਉਂ ਸਮਝੋ ਕਿ ਉਹ ਮਰੇ ਹੋਏ ਹਨ।

ਗੁਰਸਿਖ ਜਦੋਂ ਕੋਈ ਦਨਿਆਵੀ ਦਾਤਿ ਵੀ ਮੰਗਦਾ ਹੈ ਤਾਂ ਉਸ ਪਿਛੇ ਉਸਦਾ ਮਕਸਦ ਕੇਵਲ ਗੁਰਮਤਿ ਭਗਤੀ ਹੁੰਦਾ ਹੈ ਨਾ ਕੇ ਸੰਸਾਰੀ ਵਿਸ਼ਾ-ਵਿਕਾਰ ਭੋਗਣਾ। ਗੁਰਸਿਖ ਕਦੇ ਵੀ ਵਿਸ਼ੇ ਵਿਕਾਰਾਂ ਜਾਂ ਭੈੜੇ ਮਨੋਰੰਜਨਾਂ ਵਿਚ ਖਚਿਤ ਨਹੀਂ ਹੰਦੇ।

ਕਈ ਸ਼ੰਕਾ ਕਰਦੇ ਹਨ ਕਿ ਹਰ ਰੋਜ਼ ਕਈ ਲੋਕ ਝੂਠਾ ਮੰਗਣ ਮੰਗਦੇ ਹਨ, ਉਹ ਕਿਉਂ ਨਹੀਂ ਮਰਦੇ। ਇਸ ਦਾ ਜਵਾਬ ਹੈ ਕਿ ਇਕ ਤਾਂ ਉਹ ਜ਼ਰੂਰ ਆਤਮਕ ਮੌਤ ਮਰਦੇ ਹਨ ਅਤੇ ਦੂਜੀ ਇਹ ਗਲ ਹੈ ਕਿ ਜਦੋਂ ਸਮਾਂ ਆਉਂਦਾ ਹੈ ਤਾਂ ਅਜਿਹਾ ਸੰਸਾਰੀ ਬੰਦਾ ਭਾਂਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਹ ਇਕ ਘੜੀ ਵਿਚ ਮਿਟੀ ਵਿਚ ਮਿਲ ਜਾਂਦੇ ਹਨ। ਦੇਖੋ ਸਾਦਾਮ ਹੁਸੈਨ ਅਤੇ ਗ਼ਦਾਫੀ ਵਰਗੇ ਜਰਵਾਣੇ ਅਤੇ ਤਾਕਤਵਰ ਸ਼ਾਸਕ ਰਾਜੇ ਕਿਵੇਂ ਮਿਟੀ ਵਿਚ ਮਿਲਾ ਦਿਤੇ ਗਏ ਸਨ, ਜਦੋਂ ਉਹਨਾਂ ਦਾ ਅੰਤਿਮ ਸਮਾਂ ਆਇਆ।

ਦੂਸਰੇ ਪਾਸੇ ਜੋ ਗੁਰੂ ਨੂੰ ਮਿਲਕੇ, ਪਰਮੇਸ਼ਰ ਦੀ ਭਗਤੀ ਕਰਨ ਵਿਚ ਲਗਦਾ ਹੈ, ਉਹ ਨਿਹਚਲ ਭਾਵ ਸਦਾ ਥਿਰ ਰਹਿੰਦਾ ਹੈ। ਉਹ ਜੰਮਦਾ ਮਰਦਾ ਨਹੀਂ ਬਲਕਿ ਸਦੀਵੀ ਤੌਰ ਤੇ ਗੁਰਪੁਰੀ ਵਿਖੇ ਕਾਇਮ ਰਹਿੰਦਾ ਹੈ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login