ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad that must be sung at Conclusion of Kirtan

Posted by Kulbir Singh 
ਸੰਤ ਜਨਾ ਮਿਲਿ ਹਰਿ ਜਸੁ ਗਾਇਓ॥
ਕੋਟਿ ਜਨਮ ਕੇ ਦੂਖ ਗਵਾਇਓ॥1॥ਰਹਾਉ॥


ਪ੍ਰੇਮ ਭਗਤਿ ਗੀਧੀ ਉਪਰਲੇ ਅੰਕ ਵਿਚ ਵਿਆਖਤ ਹੋਈ ਸਤਸੰਗਤਿ ਕੀਰਤਨ-ਮੰਡਲੀਆਂ ਦੀ ਅਮਿਓ ਕਸਤੂਰੜੀ ਆਤਮ ਬਿਰਤ ਨੂੰ ਵੀਚਾਰ ਕੇ ਕੋਈ ਸੰਦੇਹ ਬਾਕੀ ਰਹਿੰਦਾ ਹੈ ਕਿ ਹਰਿ ਜਸ ਗਾਵਨਹਾਰੇ ਸੰਤ ਜਨਾਂ, ਭਾਵ ਕੀਰਤਨ ਕਰਨਹਾਰੇ ਗੁਰਸਿਖਾਂ ਗੁਰਮੁਖਾਂ ਦੇ ਜਨਮ ਜਨਮਾਂਤ੍ਰੀ ਦੁਖ ਦਲਿਦਰ ਦੂਰ ਨਹੀਂ ਹੋ ਜਾਂਦੇ? ਸੱਚ ਮੁੱਚ ਕੋਟ ਜਨਮ ਦੇ ਦੁਖ ਗਵਾਏ ਜਾਂਦੇ ਹਨ। ਨਾਮ-ਰਤੜੇ ਸਿਖ ਸੰਤ ਜਨਾਂ ਦੀ ਨਾਮ-ਰੰਗ ਰਤੜੀ ਕੀਰਤਨ-ਕਲਾ ਹੀ ਅਨੂਠੀ ਹੁੰਦੀ ਹੈ। ਪਾਰਸ ਰਸਾਇਣੀ ਰੰਗਲੇ ਗੁਰਮੁਖਿ ਜਨਾਂ ਦੀ ਰੂੜ੍ਹੀ ਬਾਣੀ ਵਿਚ ਰੱਪ ਕੇ ਅੰਮ੍ਰਿਤ ਰਸ ਭਰਪੁਰੇਸ਼ਰੀ ਕੀਰਤਨ ਪ੍ਰਸਪਰ ਮਿਲ ਕੇ ਕਰਨ ਕਰਿ ਸੱਚ ਮੁੱਚ ਕੋਟਿ ਜਨਮਾਂ ਦੁਖ ਮਲ-ਹਰਨਾ ਹੋ ਜਾਂਦਾ ਹੈ। ਨਿਤਾਪ੍ਰਤਿ ਕੀਰਤਨ ਦੀ ਸਮਾਪਤੀ ਤੋਂ ਇਹ ਕੀਰਤਨ-ਫਲ ਸਮੁਚਨਾ, ਸਭ ਪਾਪ-ਬਿਮੁਚਤਾ ਸ਼ਬਦ ਗੁਰਸਿਖ ਸੰਤ ਜਨਾਂ ਦੇ ਮੰਡਲ ਵਿਚ ਪਾਇਆ ਜਾਂਦਾ ਹੈ। ਫੇਰ ਭੀ ਜੇ ਇਹ ਸਮਝ ਨਾ ਪਵੇ ਕਿ ਹਰਿ ਜਸ ਮਿਲ ਕੇ ਗਾਵਣਹਾਰੇ ਸੰਤ ਜਨਾਂ ਤੋਂ ਭਾਵ ਸਿਖ ਗੁਰਮੁਖਿ ਜਨਾਂ ਦਾ ਨਹੀਂ ਤਾਂ ਤਿਨ੍ਹਾਂ ਅਪੁੱਠੀ ਸਮਝ ਵਾਲਿਆਂ ਦੇ ਏਦੂੰ ਵਧ ਕੇ ਮੰਦੇ ਭਾਗ ਹੋਰ ਕੀ ਹੋ ਸਕਦੇ ਹਨ ਅਤੇ ਉਹਨਾਂ ਨੂੰ ਕੀ ਸ਼ਰਧਾ ਆਉਣੀ ਹੋਊ ਕੀਰਤਨ ਕਲਾ ਦੀ ਸਫਲ ਫਲ ਕਰਾਮਾਤ ਉਤੇ। ਏਦੂੰ ਵਧ ਕੇ ਹੋਰ ਕੀ ਕਰਾਮਾਤ ਹੋ ਸਕਦੀ ਹੈ ਕਿ ਕੋਟ ਜਨਮਾਂ ਦੇ ਦੁਖ ਗਵਾਏ ਜਾਂਦੇ ਹਨ। ਪਰ ਮਨਮੁਖਾਂ, ਸਾਕਤਾਂ, ਅਉਗਣ ਉਚੇੜਾਂ, ਛਿੱਦਰ-ਫੋਲ ਲਹੂ-ਚੂਸਣੇ ਚਿਚੜਾਂ ਨੂੰ ਪ੍ਰਤੀਤ ਨਹੀਂ ਆਉਂਦੀ। ਨਹੀਂ ਆਉਂਦੀ ਤਾਂ ਕੀ ਕਰੀਏ? ਨਾ ਆਵੇ, ਰੋਣ ਆਪਣੇ ਕਰਮਾਂ ਨੂੰ।
(Sant pad Nirnai - page 57-58).

Based on the above highlighted (in Red) comment, it is clear that Bhai Sahib believed in the Maryada of singing this Shabad everyday after Kirtan. Gursikhs around the world should adopt this Maryada in Kirtan.

Kulbir Singh
Reply Quote TweetFacebook
Thanks for sharing this Bhai Saahib.


Jatinderpal Singh
Reply Quote TweetFacebook
Thanks, Kulbir Singh Ji. Now I know why some of Guru's Kirtaniye always sing this Shabad at end of Kirtan.
Reply Quote TweetFacebook
Sorry, only registered users may post in this forum.

Click here to login