ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

A short story condemning Sarbloh Rehit

Posted by Bhagauti 
can someone give answer to this story about sarbloh?

ਗੱਲਾਂ ਤਾਂ ਤੇਰੀਆਂ ਸੱਚੀਆਂ
- ਨਿਰਮਲ ਸਿੰਘ ਕੰਧਾਲਵੀ
ਮਾਈ ਹਰਨਾਮ ਕੌਰ ਨੇ ਬੜੀ ਹਲੀਮੀ ਨਾਲ ਆਪਣੇ ਘਰ ਵਾਲੇ ਸਵਰਨ ਸਿੰਘ ਨੂੰ ਕਿਹਾ, “ਮਖਿਆ ਜੀ, ਆਪਾਂ ਵੀ ਇੰਡੀਆ ਤੋਂ ਆਏ ਹੋਏ ਤੀਰ ਵਾਲੇ ਬਾਬਾ ਜੀ ਨੂੰ ਘਰੇ ਸੱਦ ਕੇ ਚਾਹ-ਪਾਣੀ ਛਕਾਈਏ, ਆਪਣੇ ਟੌਨ ‘ਚ ਕਈਆਂ ਨੇ ਬਾਬਾ ਜੀ ਦੇ ਚਰਨ ਆਪਣੇ ਘਰਾਂ ‘ਚ ਪੁਆਏ ਆ”। ਹਰਨਾਮ ਕੌਰ ਦੀ ਗੱਲ ਸੁਣ ਕੇ ਸਵਰਨ ਸਿੰਘ ਇਉਂ ਤ੍ਰਭਕਿਆ ਜਿਵੇਂ ਕਿਸੇ ਭਿਆਨਕ ਸੁਪਨੇ ‘ਚੋਂ ਜਾਗਿਆ ਹੋਵੇ ਤੇ ਅੱਭੜਵਾਹੇ ਜਿਹੇ ਬੋਲਿਆ, “ਤੂੰ ਰਹਿਣ ਦੇ ਹਰਨਾਮ ਕੌਰੇ, ਏਦਾਂ ਦੇ ਬੂਬਨੇ ਸਾਧ ਬਹੁਤ ਤੁਰੇ ਫਿਰਦੇ ਆ, ਜਿਹਨੀਂ ਆਪਣੇ ਘਰ ਦਾ ਕੁਝ ਨਹੀਂ ਸੁਆਰਿਆ, ਇਹ ਲੋਕਾਂ ਦਾ ਕੀ ਸੁਆਰਨਗੇ, ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਏ ਲੋਕ ਹੁੰਦੇ ਆ ਇਹ”।

ਉਸ ਨੇ ਏਨਾ ਕਹਿ ਕੇ ਹਰਨਾਮ ਕੌਰ ਦਾ ਪ੍ਰਤਿਕਰਮ ਦੇਖਣ ਲਈ ਉਹਦੇ ਵਲ ਟੇਢੀ ਜਿਹੀ ਅੱਖ ਨਾਲ ਦੇਖਿਆ। ਹਰਨਾਮ ਕੌਰ ਵਿਚਾਰੀ ਨਿੰਮੋਝੂਣ ਜਿਹੀ ਹੋਈ ਬੈਠੀ ਸੀ, ਪਰ ਫ਼ੇਰ ਵੀ ਉਸ ਨੇ ਹੌਸਲਾ ਕਰ ਕੇ ਕਹਿ ਹੀ ਦਿੱਤਾ, “ਨਾ ਮਖਿਆ ਜੀ, ਸਾਰੇ ਤਾਂ ਨਈਂ ਏਦਾਂ ਦੇ ਹੁੰਦੇ, ਤੀਰ ਵਾਲੇ ਬਾਬੇ ਦੀਆਂ ਤਾਂ ਸਾਰੇ ਈ ਸਿਫ਼ਤਾਂ ਕਰਦੇ ਆ”।

“ਅੱਛਾ ਦੇਖਾਂਗੇ,” ਕਹਿ ਕੇ ਸਵਰਨ ਸਿੰਘ ਨੇ ਗੱਲ ਟਾਲ ਦਿਤੀ।

ਸਵਰਨ ਸਿੰਘ ਦੀ ਅੱਧੀ-ਪਚੱਧੀ ਜਿਹੀ ਹਾਂ ਦੇਖ਼ ਕੇ ਹਰਨਾਮ ਕੌਰ ਨੂੰ ਕਾਫ਼ੀ ਹੌਸਲਾ ਹੋਇਆ ਤੇ ਅਗਲੇ ਦਿਨ ਉਹ ਵੀ ਤੀਰ ਵਾਲੇ ਬਾਬੇ ਨੂੰ ਆਪਣੇ ਘਰੇ ਚਰਨ ਪਾਉਣ ਦਾ ਸੱਦਾ ਦੇ ਆਈ ਭਾਵੇਂ ਕਿ ਅੰਦਰੋਂ ਉਹ ਅਜੇ ਵੀ ਡਰ ਰਹੀ ਸੀ। ਜਦੋਂ ਉਹਨੇ ਘਰ ਆ ਕੇ ਸਵਰਨ ਸਿੰਘ ਨੂੰ ਦੱਸਿਆ ਤਾਂ ਉਸ ਨੇ ਕੋਈ ਬਹੁਤਾ ਵਿਰੋਧ ਨਾ ਕੀਤਾ, ਸ਼ਾਇਦ ਉਹ ਹਰਨਾਮ ਕੌਰ ਦੇ ਦਿਲ ਨੂੰ ਸੱਟ ਨਹੀਂ ਸੀ ਮਾਰਨਾ ਚਾਹੁੰਦਾ, ਕਿਉਂਕਿ ਅਜੇ ਥੋੜ੍ਹਾ ਚਿਰ ਪਹਿਲਾਂ ਹੀ ਹਰਨਾਮ ਕੌਰ ਦੇ ਵੱਡੇ ਭਰਾ ਦੀ ਕੈਨੇਡਾ ਵਿਚ ਮੌਤ ਹੋ ਗਈ ਸੀ ਤੇ ਉਹ ਬਹੁਤ ਗ਼ਮ ਵਿਚ ਸੀ।

ਮਿਥੇ ਦਿਨ ‘ਤੇ ਬਾਬਾ ਪੰਜ ਸੱਤ ਚੇਲਿਆਂ ਤੇ ਦੋ ਚਾਰ ਹੋਰ ਸ਼ਰਧਾਲੂਆਂ ਨਾਲ ਆ ਪਹੁੰਚਾ।

ਹਰਨਾਮ ਕੌਰ ਨੇ ਬੜੇ ਪ੍ਰੇਮ ਨਾਲ ਸੌਂਫ਼, ਲੈਚੀਆਂ ਪਾ ਕੇ ਦੁੱਧ ਤਿਆਰ ਕੀਤਾ ਅਤੇ ਘਰ ਦੀਆਂ ਬਣਾਈਆਂ ਹੋਈਆਂ ਅਲਸੀ ਦੀਆਂ ਪਿੰਨੀਆਂ ਉਨ੍ਹਾਂ ਦੇ ਅੱਗੇ ਰੱਖੀਆਂ। ਕੱਚ ਦੇ ਗਿਲਾਸਾਂ ‘ਚ ਦੁੱਧ ਦੇਖ ਕੇ ਬਾਬੇ ਨੇ ਮੱਥੇ ‘ਤੇ ਤਿਊੜੀਆਂ ਪਾ ਲਈਆਂ ‘ਤੇ ਇਕ ਚੇਲਾ ਬੋਲਿਆ, “ਮਾਤਾ ਜੀ, ਬਾਬਾ ਜੀ ਸਰਬ-ਲੋਹ ਦੇ ਬਰਤਨਾਂ ‘ਚ ਲੰਗਰ ਛਕਦੇ ਆ, ਕੱਚ ਦੇ ਭਾਂਡਿਆਂ ‘ਚ ਨਈਂ ਕੁਝ ਵੀ ਛਕਦੇ, ਸਰਬ-ਲੋਹ ਦਾ ਬਰਤਨ ਲਿਆਉ ਏਹਨਾਂ ਲਈ”।

ਸਵਰਨ ਸਿੰਘ ਨੇ ਬਾਬੇ ਦੀ ਚਾਲ ਢਾਲ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ, ਇਹ ਸਾਧ-ਸੰਤ ਨਾਲੋਂ ਕਿਸੇ ਗੈਂਗ ਦਾ ਲੀਡਰ ਵਧੇਰੇ ਜਾਪਦਾ ਸੀ। ਸਵਰਨ ਸਿੰਘ ਨੇ ਵੀ ਫੌਜ ਦੀ ਨੌਕਰੀ ਦੌਰਾਨ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਉਹ ਤਾਂ ਪਹਿਲਾਂ ਹੀ ਭਰਿਆ ਪੀਤਾ ਬੈਠਾ ਸੀ, ਬਾਬੇ ਦੇ ਚੇਲੇ ਦੀ ਗੱਲ ਸੁਣ ਕੇ ਉਹਦਾ ਪਾਰਾ ਹੋਰ ਚੜ੍ਹ ਗਿਆ ਤੇ ਉਹ ਬੋਲ ਉਠਿਆ, “ਏਹਨੂੰ ਵੱਡੇ ਸਰਬ ਲੋਹੀਏ ਨੂੰ ਕਹਿ ਕਿ ਹੁਣ ਚਾਹੇ ਸਰਬ-ਲੋਹ ‘ਚ ਪੀ ਤੇ ਚਾਹੇ ਮਿੱਟੀ ਦੇ ਭਾਂਡੇ ‘ਚ ਪੀ, ਇਹ ਦੁੱਧ ਪਹਿਲਾਂ ਵੀ ਕੱਚ ਦੀ ਬੋਤਲ ‘ਚ ਈ ਸੀਗਾ ਤੇ ਨਾਲੇ ਤੈਨੂੰ ਇਹ ਵੀ ਦੱਸ ਦਿਆਂ ਪਈ ਰਬੜ ਦੀਆਂ ਟੂਟੀਆਂ ਨਾਲ ਗਾਈਆਂ ਨੂੰ ਚੋਂਦੇ ਆ ਤੇ ਕੱਚ ਦੇ ਵੱਡੇ ਵੱਡੇ ਭਾਂਡਿਆਂ ‘ਚ ਈ ਪਹਿਲਾਂ ਪਾਉਂਦੇ ਆ, ਗੋਰਿਆਂ ਨੇ ਤੇਰਾ ਸਰਬ-ਲੋਹ ਨਈਂ ਏਥੇ ਰੱਖਿਆ ਹੋਇਆ, ਨਾਲੇ ਸਭ ਤੋਂ ਪਹਿਲਾਂ ਤਾਂ ਦੁੱਧ ਗਾਂ ਦੇ ਥਣਾਂ ‘ਚੋਂ ਹੀ ਨਿਕਲਿਆ ਤੇ ਇਹਨੂੰ ਬੂਬਨੇ ਨੂੰ ਪੁੱਛ, ਗਾਂ ਦੇ ਥਣ ਕਾਹਦੇ ਬਣੇ ਹੋਏ ਆ? ਇਹ ਪਖੰਡ ਕਿਸੇ ਹੋਰ ਨੁੰ ਦਿਖਾਇਉ ਜਾ ਕੇ, ਆਪਣੇ ਭਾਂਡੇ ਕੋਲ ਲੈ ਕੇ ਆਇਆ ਕਰੋ।”

ਸਵਰਨ ਸਿੰਘ ਨੂੰ ਦਮੇਂ ਦੀ ਸ਼ਿਕਾਇਤ ਸੀ, ਉਹ ਗੱਲ ਕਰਦਾ ਕਰਦਾ ਹਫ਼ ਗਿਆ।

ਉਹਦੀਆਂ ਤੀਰਾਂ ਵਰਗੀਆਂ ਸਿੱਧੀਆਂ ਸਪਾਟ ਗੱਲਾਂ ਸੁਣ ਕੇ ਬਾਬਾ ਤੇ ਉਹਦੇ ਚੇਲੇ ਵਾੜ ‘ਚ ਫ਼ਸੇ ਬਿੱਲੇ ਵਾਂਗ ਅੜਿੱਕੇ ਆਏ ਮਹਿਸੂਸ ਕਰ ਰਹੇ ਸਨ। ਉਹ ਇਉਂ ਚੁੱਪ ਸਨ ਜਿਵੇਂ ਪੱਥਰ ਦੀਆਂ ਮੂਰਤੀਆਂ ਹੋਣ।

ਬਾਬਾ ਮੂੰਹੋਂ ਤਾਂ ਕੁਝ ਨਹੀਂ ਬੋਲਿਆ ਪਰ ਉਹਦੇ ਮੱਥੇ ਦੀਆਂ ਤਿਊੜੀਆਂ ਉਹਦੇ ਅੰਦਰਲੇ ਗੁੱਸੇ ਨੂੰ ਪਰਗਟ ਕਰ ਰਹੀਆਂ ਸਨ ਤੇ ਉਹ ਝਟਕਾ ਜਿਹਾ ਮਾਰ ਕੇ ਉ੍‍ਠ ਕੇ ਖੜੋ ਗਿਆ ਤੇ ਮਗਰੇ ਹੀ ਚੇਲਿਆਂ ਨੇ ਉੱਠ ਕੇ ਬਾਬੇ ਨੂੰ ਚੌਹਾਂ ਪਾਸਿਆਂ ਤੋਂ ਆਪਣੇ ਘੇਰੇ ਵਿਚ ਇੰਜ ਲੈ ਲਿਆ ਜਿਵੇਂ ਕਿਸੇ ਆਤਮਘਾਤੀ ਹਮਲਾਵਰ ਦਾ ਖ਼ਤਰਾ ਹੋਵੇ। ਤੇ ਫਿਰ ਉਹ ਸਾਰੇ ਰਵਾਂ-ਰਵੀਂ ਦਰਵਾਜ਼ਿਉਂ ਬਾਹਰ ਨਿਕਲ ਗਏ।

ਹਰਨਾਮ ਕੌਰ ਹੱਥ ਜੋੜੀ ਖੜ੍ਹੀ ਸੀ। ਉਹ ਅਜੇ ਕੁਝ ਬੋਲਣ ਹੀ ਲਗੀ ਸੀ ਕਿ ਸਵਰਨ ਸਿੰਘ ਦੀ ਇਕੋ ਘੂਰੀ ਨਾਲ ਹੀ ਚੁੱਪ ਕਰ ਗਈ।

ਫਿਰ ਉਹ ਸਾਰੇ ਫਟਾ-ਫਟ ਕਾਰਾਂ ‘ਚ ਬੈਠ ਕੇ ਤਿੱਤਰ ਹੋ ਗਏ।

ਹਰਨਾਮ ਕੌਰ ਦੁੱਧ ਵਾਲੀ ਕੇਤਲੀ ਅਤੇ ਪਿੰਨੀਆਂ ਚੁੱਕੀ ਰਸੋਈ ਵਲ ਨੂੰ ਜਾਂਦੀ ਸਵਰਨ ਸਿੰਘ ਨੂੰ ਸੁਣਾ ਕੇ ਕਹਿ ਰਹੀ ਸੀ “ਮਖਿਆ ਜੀ, ਗੱਲਾਂ ਤਾਂ ਤੇਰੀਆਂ ਸੱਚੀਆਂ”।
Reply Quote TweetFacebook
Please find below a response to this story in Punjabi (since the original story is in Punjabi):

ਇਹ ਕਹਾਣੀ ਸ੍ਰੀ ਦਸਮੇਸ਼ ਜੀ ਦੀ ਪ੍ਰਸਿਧ ਰਹਿਤ ਸਰਬਲੋਹ ਬਿਬੇਕ ਦੇ ਖਿਲਾਫ ਨਿੰਦਾ ਰੂਪ ਵਿਚ ਘੜੀ ਗਈ ਹੈ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਕਹਾਣੀ ਲਿਖਣ ਵਾਲੇ ਨੂੰ ਸਰਬਲੋਹ ਬਿਬੇਕ ਬਾਰੇ ਅਤੇ ਇਸ ਰਹਿਤ ਦੇ ਧਾਰਣੀ ਖਾਲਸਾ ਜੀ ਬਾਰੇ ਕੁਝ ਨਹੀਂ ਪਤਾ।

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਬਲੋਹ ਬਿਬੇਕ ਦੇ ਧਾਰਣੀ ਕੋਈ ਅਖਾਉਤੀ ਸਾਧ ਸੰਤ ਸੁਨਣ ਵਿਚ ਨਹੀਂ ਆਇਆ। ਜਿਨਾਂ ਸਾਧਾਂ ਸੰਤਾਂ ਨੇ ਆਪਣੇ ਬੇਅੰਤ ਸ਼ਰਧਾਲੂਆਂ ਕੋਲੋਂ ਸੇਵਾ ਕਰਾਉਣੀ ਹੋਵੇ ਉਹ ਇਹ ਰਹਿਤ ਕਿਥੇ ਰੱਖ ਸਕਦੇ ਹਨ? ਸਰਬਲੋਹ ਬਿਬੇਕ ਰਹਿਤ ਦਾ ਇਹ ਤਕਾਜ਼ਾ ਹੈ ਕਿ, ਸਿਰਫ ਇਹ ਨਹੀਂ ਕਿ ਸਰਬਲੋਹ ਵਿਚ ਪਕਿਆ ਹੋਇਆ ਭੋਜਨ ਸਰਬਲੋਹ ਦੇ ਬਰਤਨਾਂ ਵਿਚ ਛਕਣਾ ਹੈ ਬਲਕਿ ਇਹ ਸ਼ਰਤ ਵੀ ਹੈ ਕਿ ਪਰਸ਼ਾਦਾ ਤਿਆਰ ਕਰਨ ਵਾਲਾ ਤਿਆਰ ਬਰ ਤਿਆਰ ਬਿਬੇਕ ਖਾਲਸਾ ਜਨ ਹੋਵੇ। ਜਿਸ ਘਰ ਵਿਚ ਇਸ ਕਹਾਣੀ ਵਿਚਲਾ ਅਖਾਉਤੀ ਸਾਧ ਛਕਣ ਜਾਂਦਾ ਹੈ, ਉਹ ਪਰਿਵਾਰ ਤਾਂ ਗੁਰਮਤਿ ਰਹਿਤ ਰਹਿਣੀ ਤੋਂ ਕੋਰਿਆਂ ਦਾ ਘਰ ਹੈ। ਉਥੇ ਕੋਈ ਬਿਬੇਕੀ ਗੁਰਸਿਖ ਪਰਸ਼ਾਦਾ ਛਕਣ ਵਾਸਤੇ ਕਿਵੇਂ ਆ ਜਾਂਦਾ ਹੈ?

ਦੂਸਰੀ ਗੱਲ ਇਹ ਹੈ ਕਿ, ਸਰਬਲੋਹ ਬਿਬੇਕ ਰਹਿਤ ਦੇ ਧਾਰਣੀ ਗੁਰਮੁਖ ਜਨ ਸਭ ਗ੍ਰਿਹਸਥੀ ਅਤੇ ਮਿਹਨਤ ਨਾਲ ਕਿਰਤ ਕਮਾਈ ਕਰਨ ਵਾਲੇ ਹੁੰਦੇ ਹਨ। ਉਹ ਕਦੇ ਵੀ ਅਖਾਉਤੀ ਸਾਧ ਜਾਂ ਸੰਤ ਬਣ ਕੇ ਨਹੀਂ ਬਹਿੰਦੇ ਅਤੇ ਨਾ ਹੀ ਚੇਲੇ ਚਾਟੜੇ ਰੱਖਦੇ ਹਨ। ਉਹ ਸਦਾ ਹੀ ਨਿਮਾਣੇ ਗੁਰਸਿਖ ਬਣ ਕੇ ਹੀ ਪੰਥ ਵਿਚ ਨਿਮ੍ਰਤਾ ਸਹਿਤ ਵਿਚਰਦੇ ਹਨ ਅਤੇ ਜਦੋਂ ਪੰਥ ਨੂੰ ਲੋੜ ਹੋਵੇ ਤਾਂ ਜਾਨ ਤੱਕ ਵੀ ਕੁਰਬਾਨ ਕਰਨ ਤੋਂ ਪਿਛੇ ਨਹੀਂ ਹੱਟਦੇ ਜਿਵੇਂ ਕਿ 1978 ਵਿਚ ਭਾਈ ਫੌਜਾ ਸਿੰਘ ਜੀ ਅਤੇ ਉਪਰੰਤ ਇਸ ਰਹਿਤ ਦੇ ਧਾਰਣੀ ਬੇਅੰਤ ਗੁਰਸਿਖ ਜਨ ਸ਼ਹੀਦੀਆਂ ਪਾ ਗਏ ਸਨ।

ਤੀਸਰੀ ਗਲ ਇਹ ਹੈ ਕਿ, ਇਸ ਤਰਾਂ ਲੋਕਾਂ ਵਿਚ ਘਰਾਂ ਵਿਚ ਜਾ ਕੇ ਪਰਸ਼ਾਦੇ ਪਾਣੀ ਦੀ ਸੇਵਾ ਕਰਾਉਣ ਦੇ ਚੱਕਰ ਵਿਚ ਸਰਬਲੋਹੀਏ ਗੁਰਸਿਖ ਕਦੇ ਨਹੀਂ ਪੈਂਦੇ। ਹਾਂ ਕੀਰਤਨ ਸਮਾਗਮਾਂ ਤੇ ਸਹਿਜ ਸੁਭਾਇ ਅਚਿੰਤ ਹੀ, ਮਰਿਆਦਾ ਅਨੁਸਾਰ ਤਿਆਰ ਕੀਤਾ ਗੁਰੂ ਕਾ ਲੰਗਰ ਮਿਲ ਜਾਵੇ ਤਾਂ ਛਕ ਲੈਂਦੇ ਹਨ ਪਰ ਅਖਾਉਤੀ ਸਾਧਾਂ ਸੰਤਾਂ ਵਾਂਗ ਉਹ ਲੋਕਾਂ ਦੇ ਘਰਾਂ ਵਿਚ, ਚੇਲਿਆਂ ਚਾਟੜਿਆਂ ਸਹਿਤ ਨਹੀਂ ਜਾਇਆ ਕਰਦੇ।

ਹੁਣ ਕੁਝ ਵਿਚਾਰ ਇਸ ਕਹਾਣੀ ਤੇ ਵੀ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਕ ਪਲ ਵਾਸਤੇ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚ ਹੈ ਤਾਂ ਕੀ ਘਰ ਆਏ ਮਹਿਮਾਨ (ਆਪ ਸੱਦੇ ਹੋਏ ਮਹਿਮਾਨ) ਨਾਲ ਇਸ ਤਰ੍ਹਾਂ ਦਾ ਸਲੂਕ ਕਦੇ ਕੋਈ ਗੁਰਸਿਖ ਕਰ ਸਕਦਾ ਹੈ? ਜੇਕਰ ਇਸ ਬਾਬੇ ਨੇ ਸਟੀਲ ਜਾਂ ਸਰਬਲੋਹ ਦੇ ਬਰਤਨ ਦੀ ਮੰਗ ਕਰ ਵੀ ਲਈ ਸੀ ਤਾਂ ਕਿਹੜਾ ਪਹਾੜ ਟੁੱਟ ਪਿਆ ਸੀ ਕਿ ਸਵਰਨ ਸਿੰਘ (ਘਰ ਦਾ ਮਾਲਿਕ) ਅਬਾ ਤਬਾ ਬੋਲਣ ਲੱਗ ਪਿਆ ਸੀ? ਕੀ ਸਿਖੀ ਸ਼ਿਸ਼ਟਾਚਾਰ ਸਾਨੂੰ ਇਹੋ ਹੀ ਸਿਖਾਉਂਦਾ ਹੈ ਕਿ ਘਰ ਆਏ ਨਾਲ ਬਦ ਸਲੂਕੀ ਕੀਤੀ ਜਾਵੇ?

ਜੇਕਰ ਸਰਵਨ ਸਿੰਘ ਦੇ ਮਨ ਵਿਚ ਸਰਬਲੋਹ ਦੀ ਰਹਿਤ ਬਾਰੇ ਕੋਈ ਸਵਾਲ ਸਨ ਤਾਂ ਉਹ ਕੀ ਉਹ ਹਲੀਮੀ ਤੇ ਪਿਆਰ ਨਾਲ ਨਹੀਂ ਸੀ ਪੁਛ ਸਕਦਾ ਕਿ ਭਾਈ ਤੁਸੀਂ ਲੋਹੇ ਦੇ ਭਾਂਡਿਆਂ ਵਿਚ ਕਿਉਂ ਛਕਦੇ ਹੋ?

ਵਿਚਾਰਾਂ ਦਾ ਵਖਰੇਵਾਂ ਹੋਣਾ ਕੋਈ ਵੱਡੀ ਗਲ ਨਹੀਂ ਸਗੋਂ ਲਾਜ਼ਿਮੀ ਹੈ ਕਿਉਂਕਿ ਵਾਹਿਗੁਰੂ ਨੇ ਸਭ ਜੀਵ ਅਲਗ ਅਲਗ ਬਣਾਏ ਹਨ। ਸਭ ਜੀਵਾਂ ਦੀ ਬੁਧੀ ਦਾ ਵਿਕਾਸ ਮੁਖਤਲਿਫ ਹੋਇਆ ਹੈ ਅਤੇ ਇਸੇ ਕਰਕੇ ਹੀ ਹਰੇਕ ਦੀ ਸਮਝ ਵਿਚ ਥੋੜਾ ਥੋੜਾ ਫਰਕ ਹੁੰਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਗੁਰਸਿਖਾਂ ਤੇ ਅਸੀਂ ਫਿਕੇ ਬੋਲਾਂ ਨਾਲ ਲੈਸ ਹੋ ਕੇ ਹਮਲਾ ਕਰ ਦੇਈਏ। ਗੁਰੂ ਸਾਹਿਬਾਂ ਨੇ ਬੇਅੰਤ ਮੱਤਾਂ ਵਾਲਿਆਂ ਨਾਲ ਵਿਚਾਰਾਂ ਕੀਤੀਆਂ ਜਿਸ ਦਾ ਸ਼ਾਹਕਾਰ ਨਮੂਨਾ ਪ੍ਰਸਿਧ ਬਾਣੀ ਸਿਧ ਗੋਸਟਿ ਹੈ। ਦੇਖੋ ਗੁਰੂ ਸਾਹਿਬਾਂ ਨੇ ਕਿੰਨੇ ਪਿਆਰ ਨਾਲ ਆਪਣੇ ਮੱਤ ਦੀ ਗੱਲ ਕੀਤੀ ਤੇ ਉਹਨਾਂ ਦੀ ਗੱਲ ਸੁਣੀ ਵੀ। ਗੁਰਸਿਖਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਇਸੇ ਤਰਾਂ ਪਿਆਰ ਅਤੇ ਹਲੇਮੀ ਨਾਲ ਵਿਰੋਧੀ ਵਿਚਾਰ ਵਾਲਿਆਂ ਨਾਲ ਗੱਲ ਕਰਨ ਨਾ ਕਿ ਗਾਲੀ ਗਲੋਚ ਵਰਗੀ ਭਾਸ਼ਾ ਦਾ ਇਸਤੇਮਾਲ ਕਰਨ।

ਨਿਮ੍ਰਤਾ ਸਹਿਤ,
ਕੁਲਬੀਰ ਸਿੰਘ
Reply Quote TweetFacebook
Great response by Bhai Kulbir Singh jee.

The author of that post has probably never spoken with Sarblohi Singhs about Sarbloh Bibek and does not seem like he wants to understand why Gursikhs keep this rehit. This post is just a show of their pure hatred towards Sarbloh and total ignorance of Gurmat.

I would like to address Sarvan Singh's point about the milk not being from a Sarblohi cow. This argument is nothing new and has been refuted by Gursikhs countless times. If the "baba" who came to Sarvan Singh's house was actually a Sarblohi Gursikh upon being asked why the milk is okay once put in Sarbloh, he would have dispelled Sarvan Singh's doubts and this post would have never come along. But Sarvan Singh didn't even want to know why this milk is okay once in Sarblohi bartan. He just wanted a fight. Sarvan Singh is devoid of Gurmat-Prema-Bhagti, and that is why he is so full of Krodh.

Raw ingredients once in the hands of Tyar-bar-Tyar Gursikhs can be used for cooking because in the process of cooking using Sarbloh bartan and Naam Gurbani, the food becomes pavitar and full of Amrit Ras. Milk, although having been touched by Manmukhs prior to coming to the hands of a Gursikh, is still a raw ingredient and once it is boiled in Sarbloh, it gets the Mor(insignia) of Khalsa. This milk then becomes pavitar and can then be consumed by Tyar-bar-Tyar Gursikhs without any problem.

But wait, I almost forgot, Sarvan Singh doesn't believe in the power of naam. So we are then stuck again at level one. Guru Sahib bhala karan ehna da.

Preetam Singh
Reply Quote TweetFacebook
VAHEGURU JI KA KHALSA, VAHEGURU JI KI FATEH

Yep, that exact story is on khalsanews.org front page right now, a known missionary/anti-Panthic site. This would not be the first time that such a story was written there. Another such story attacked the Jatha directly when it talked about Kirtan being done at someone's house and the Sikhs not partaking of the langar which some Bibi had spent a lot of time making. And I don't believe that is the only two. Not sure if he was the same author who wrote it. Someone can investigate that.

It begs the question whether these stories are fact or fiction. It also points to people who themselves have no Jeevan and do nindya of those who are trying to follow the path of Sikhi.

Chalo...Guru Sahib watched everything.
Reply Quote TweetFacebook
How can you be a Sarblohi and be prepared to eat food at someone's house who is not even following Babeki rehet? this story sounds fake to me. Sad that people have to use lies to further their agenda. If you have difference of opinion then present it, but at least present it truthfully.
Reply Quote TweetFacebook
Sorry, only registered users may post in this forum.

Click here to login