ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poem from the book The Warrior Princess - Mata Bhaag Kaur

Posted by Harmeet Singh 
I wanted to share the poem from the kids story book "The Warrior Princess - Mata Bhaag Kaur". Book can be read online at [www.sikhstorybooks.com]

"Sachey Patshah", I prayed to the God,
"Is there no Kaur in this world,
Who can prove some hope for me,
By showing me what a Kaur can be?"

My prayer was just a silent one,
To have a darshan of the fortunate one,
As soon as that thought had chime
I could see a warrior from another time.

Seated on her royal steed,
Spearing the enemy, with strength and speed,
Beautiful Kaur with her glowing face,
Remembering Him, she was full of grace.

"Look," said the God to me,
"Her name is Mata Bhaag Kaur jee,
She is what a Kaur can be"
And that is when I came to see.

It's not about being a boy or a girl.
In each of us there's a shining pearl.
There is a hope that it will alight us all.
If, like Mata ji, we stand high and tall.

When every thought turns to HIM,
The fate of Maya will always be grim.
Saint soldiers the world will see,
Because this is what a Kaur can be.
Reply Quote TweetFacebook
Really nice! smiling smiley
Reply Quote TweetFacebook
Indeed! it's a Priceless poem jeo!

Must be written by some Bhen ji?
Reply Quote TweetFacebook
I don't know whether it is veerji or bhenji (the name isn't displayed) but from writing it seems like Bhenji and I think I know who she is. You will have to write poem for the next story book.
Reply Quote TweetFacebook
ਮਾਈ ਜੀ ਆਓ, ਮੇਨੂੰ ਵੀ ਬਗਾਵਤ ਤੋਂ ਬਚਾਓ, ਚਾਲੀ ਮੁਕਤਿਆਂ ਨੂੰ ਰਾਹ ਦਿਖਾਉਣ ਵਾਲਿਓ।
ਆਪਣੀ ਧੀ ਨੂੰ ਜਰਾ ਮਿੱਠੇ ਝਿੜਕੇ ਸੁਣਾਓ, ਕਾਇਰਾਂ ਨੂੰ ਸ਼ੇਰ ਬਣਾਉਣ ਵਾਲਿਓ।
ਛੋਟੀ ਉਮਰੋਂ ਸਿਖੀ'ਚ ਪਰਪੱਕ ਰਹਿਣ ਵਾਲੇ, ਭਾਈ ਲੰਗਾਹਾ, ਪੇਰੂ ਸ਼ਾਹ ਦੀ ਕੁਲ'ਚ ਆਉਣ ਵਾਲਿਓ।
ਸ਼ੁਣ ਕੇ ਕੁਰਬਾਨੀਆਂ ਦਾ ਭਰਿਆ ਇਤਿਹਾਸ ਆਪਣਾ, ਜ਼ੁਲਮ ਨਾਲ ਲੜਨ ਦਾ ਮੰਨ ਬਣਾਉਣ ਵਾਲਿਓ।
ਸਿਖੀ ਘੋਰ ਸਵਾਰੀ ਤੇ ਸ਼ਸਤਰ ਵਿਦਿਆ ਅਪਣੇ ਪਿਤਾ ਜੀ ਤੋਂ, ਸਿਰ ਤੇ ਜੂੜਾ, ਸੋਹਣੀ ਦਸਤਾਰ ਸਜਾਉਣ ਵਾਲਿਓ।
ਵਿਆਹ ਕਰਾ ਕੇ ਗਏ ਪਿੰਡ ਪੱਟੀ ਨੂੰ, ਉਚਾ ਸੁਚਾ ਗ੍ਰਿਹਸਤੀ ਜੀਵਨ ਨਿਬਾਉਣ ਵਾਲਿਓ।

ਭੁਖੇ ਪਿਆਸੇ ਸਿੰਘ ਬਾਜਾਂ ਵਾਲਿਆਂ ਦੇ, ਕੜਾਕਿਆਂ ਦੀ ਭੁੱਖ ਨਾ ਬਰਦਾਸ਼ਤ ਕਰ ਸਕੇ।
ਕੀਤੀ ਬੇਨਤੀ ਪਿਆਰੇ ਗੁਰੁ ਜੀ ਨੂੰ "ਇਹ ਤਸ਼ੱਦਦ ਨਾ ਅਸਾਂ ਜ਼ਰ ਸਕੇ।
ਸਾਨੂੰ ਜਾਣ ਦਿਓ ਵਾਪਸ ਘਰ ਆਪਣੇ, ਹੋਰ ਅਸਾਂ ਨਾਂ ਹੁਣ ਲੜ ਸਕੇ।"
ਕਹਿੰਦੇ ਗੁਰੂ ਸਾਹਿਬ, ਹਲਕਾ ਮੁਸਕਰਾ ਕੇ, "ਪਰਚਾ ਪੈਣ ਤੇ ਜੇ ਪੱਲਾ ਨਾਂ ਫੜ ਸਕੇ,
ਬਸ ਕਹਿ ਦਿਓ ਬਈ ਮੈਂ ਤੁਹਾਡਾ ਗੁਰੂ ਨਹੀਂ, ਤੇ ਅਸੀਂ ਸਿਖੀ ਦਾ ਰਿਸ਼ਤਾ ਨਾਂ ਪੂਰਾ ਕਰ ਸਕੇ।"
ਅਸਹਿ ਹਲਾਤਾਂ ਤੋਂ ਚਾਲੀ ਸਿੰਘ ਤੰਗ ਆ ਕੇ, ਅੰਤ ਤਾਈਂ ਨਾਂ ਗੁਰੂਆਂ ਨਾਲ ਖੜ ਸਕੇ।
ਰਾਤ ਦੇ ਨੇਰ੍ਹੇ ਦੀ ਪਨਾਹ ਲੈ ਕੇ, ਚੋਰੀ ਭੱਜੇ, ਤਾਂ ਕੇ ਕੋਈ ਨਾਂ ਫੜ ਸਕੇ।

ਭੁਖੇ ਪਿਆਸੇ ਜਦ ਪਹੁੰਚੇ ਉਹ ਘਰ ਆਪਣੇ, ਨਾਂ ਮਿਲੀ ਚੈਨ, ਸਤਿਕਾਰ, ਪਿਆਰ ਓਨ੍ਹਾ।
ਪਤਾ ਲੱਗਾ ਜਦ ਮਾਈ ਭਾਗੋ ਜੀ ਨੂੰ, 'ਜੀ ਆਇਆਂ ਨੂੰ' ਤੋਂ ਕੀਤਾ ਇਨਕਾਰ ਓਨ੍ਹਾ।
"ਪਾ ਲਓ ਵੰਗਾਂ, ਪਕਾ ਲਓ ਰੋਟੀਆਂ ਤੁਸੀਂ" ਮਾਰ ਕੇ ਮੇਹਣਾ, ਕੀਤਾ ਪਰਉਪਕਾਰ ਓਨ੍ਹਾ।
ਕੀਤੇ ਕਮਰਕੱਸੇ ਜੰਗ ਵਿਚ ਲੜਨ ਜਾਣ ਲਈ, ਕੀਤਾ ਹੋਰਨਾਂ ਨੂੰ ਨਾਲ ਤਿਆਰ ਓਨ੍ਹਾ।
ਹੋ ਕੇ ਸ਼ਰਮਿੰਦਾ, ਚਾਲੀ ਸਿੰਘ ਵੀ ਨਾਲ ਤੁਰੇ, ਪੂਰਾ ਕਰ ਦਿੱਤਾ ਸੁਧਾਰ ਓਨ੍ਹਾ।
ਖੋਲ ਦਿੱਤੀਆਂ ਅੱਖਾਂ ਉਨ੍ਹਾ ਦੀਆਂ ਮਾਤਾ ਭਾਗ ਕੌਰ ਨੇ, ਲੇਖਾ ਦੇਣਾ ਸੀ ਕਰਤਾਰ, ਓਨ੍ਹਾ।

ਪਹੁੰਚੇ ਜੰਗ ਵਿਚ ਜਦ ਉਹ ਸਿੰਘ ਸਾਰੇ, ਕੀਤਾ ਹਮਲਾ ਤੀਰਾਂ ਤਲਵਾਰਾਂ ਨਾਲ।
ਭਜਾਇਆ ਵੈਰੀਆਂ ਨੂੰ ਮੁੜ ਜਿਧਰੋਂ ਆਏ, ਕਰਕੇ ਜਾਦੂ ਅਪਣੇ ਹਥਿਆਰਾਂ ਨਾਲ।
ਅੰਤ ਨੂੰ ਜਦ ਸ਼ਹੀਦੀ ਦਾ ਸਮਾ ਆਇਆ, ਭਰਿਆ ਮੈਦਾਨ ਸਿੰਘ ਆਗਿਆਕਾਰੀਆਂ ਨਾਲ।
ਜਦ ਲੰਮੇ ਪਏ ਦੇਖੇ ਮਹਾਂ ਸਿੰਘ ਜੀ ਪਿਆਰੇ ਗੁਰੂਆਂ ਨੇ, ਚਕਿਆ ਸੀਸ, ਰਖਿਆ ਗੋਦ ਵਿਚ, ਸਤਿਕਾਰਾਂ ਨਾਲ।
ਪੁਛਿਆ ਗੁਰੂਆਂ ਨੇ "ਮੰਗ ਕੀ ਮੰਗਣਾ, ਦੇਵਾਂਗਾ ਮੈਂ ਅਪਣੀਆਂ ਅਸੀਸਾਂ ਪਿਆਰਾਂ ਨਾਲ।"
ਕਹਿੰਦੇ ਮਹਾਂ ਸਿੰਘ ਜੀ, ਅੱਖਾਂ ਭਰ ਭਰ ਕੇ, "ਜੇਹੜਾ ਲਿਖਿਆ ਸੀ ਬੇਦਾਵਾ ਅਪਣੇ ਯਾਰਾਂ ਨਾਲ,
ਉਸਨੂੰ ਪਾੜ ਕੇ ਸਾਨੂੰ ਮੁਆਫ ਕਰ ਦਿਓ, ਪ੍ਰਸੱਨ ਕੀਤਾ ਤੁਸੀਂ ਅਪਣੇ ਦੀਦਾਰਾਂ ਨਾਲ।
ਗੁਰੂ ਸ਼ਾਹਿਬ ਨੇ ਝੱਟ ਚਿੱਠੀ ਕੱਢੀ, ਦਿੱਤੀ ਪਾੜ, , ਕੀਤਾ ਮੁਆਫ, ਗਏ ਮਹਾਂ ਸਿੰਘ ਬੜੇ ਸਤਿਕਾਰਾਂ ਨਾਲ।

ਮਾਈ ਭਾਗ ਕੌਰ ਨੇ ਇਲਾਹੀ ਨੂਰ ਦਿਖਾਇਆ, ਚਾਲੀ ਸਿੰਘਾਂ ਦੀ ਬਦਲ'ਤੀ ਤਕਦੀਰ ਸਿਖਾ।
ਹੱਥ ਸ਼ਮਸ਼ੀਰ, ਸਿਰ ਸੋਹਣੀ ਦਸਤਾਰ ਸਜਾ ਕੇ, ਕੀਤਾ ਵੈਰੀਆਂ ਨੂੰ ਲੀਰੋ ਲੀਰ ਸਿਖਾ।
ਹੋਏ ਪ੍ਰਸੱਨ ਪਿਤਾ ਜੀ ਧੀ ਦੀ ਬਹਾਦੁਰੀ ਦੇਖ ਕੇ, ਸਨ ਉਹ ਸਿਰੇ ਦੇ ਸੂਰਬੀਰ ਸਿਖਾ।
ਆਪਣੇ ਹੱਥੀਂ ਪਿਤਾ ਜੀ ਨੇ ਸਿਰ ਦਸਤਾਰ ਸਜਾਈ, ਬਣੇ ਪਹਿਰੇਦਾਰ, ਪੀਰਾਂ ਪੀਰ ਸਿਖਾ।
ਪੂਰੇ ਸੂਰੇ ਸਨ ਰਹਿਣੀ ਬਹਿਣੀ ਵਿਚ, ਬਣੀ ਓਨ੍ਹਾ ਦੀ ਅਵਸਥਾ ਗਹਿਰ ਗੰਭੀਰ ਸਿਖਾ।

ਮਾਈ ਜੀ ਆਓ, ਮੈਨੂੰ ਵੀ ਬਗਾਵਤ ਤੋਂ ਬਚਾਓ, ਚਾਲੀ ਮੁਕਤਿਆਂ ਨੂਂ ਰਾਹ ਦਖਾਉਣ ਵਾਲਿਓ।
ਸਹੀ ਰਾਹੇ ਪਾਇਆ ਕਰਾਰੇ ਲਫਜ਼ਾਂ ਨਾਲ, ਗਲਤ ਕੰਮ ਕਰਨ ਤੋਂ ਹਟਾਉਣ ਵਾਲਿਓ।
aਹਦੋਂ ਵੈਰੀ ਸੀ ਮੁਗਲ, ਅੱਜ ਐਸ਼ ਅਰਾਮ ਨੇ ਮਾਰਿਆ, ਆਲਸ ਦਲਿੱਦਰ ਦੂਰ ਭਜਾਉਣ ਵਾਲਿਓ।
ਆਉਂਦਾਂ ਮਾਣ ਤੁਹਾਡੀ ਸਾਖੀ ਸੁਣ ਕੇ, ਵੈਰੀ ਦੁਸ਼ਟਾਂ ਨੂੰ ਬੁਰੀ ਤਰਾਂ ਹਰਾਉਣ ਵਾਲਿਓ।
ਤਨ, ਮਨ ਨਾਲ ਸਿਖੀ ਕਮਾਉਣ ਵਾਲਿਓ।ਸੰਤ ਸਿਪਾਹੀ ਦਾ ਰੋਹਬ ਦਿਖਾਉਣ ਵਾਲਿਓ।
Reply Quote TweetFacebook
Bahut Khoob! Beautiful Kavita!

Kulbir Singh
Reply Quote TweetFacebook
Excellent one!! I love the impact the Punjabi poems make... This has summarized the whole story pretty much in such a poetic form.
Reply Quote TweetFacebook
Sorry, only registered users may post in this forum.

Click here to login