ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

....ਤੇ ਅਖੀਰ ਰਾਜਾ ਆਇਆ (ਇਕ ਵਿਚਾਰ !!)

......... ਤੇ ਅਖੀਰ ਰਾਜਾ ਆਇਆ (ਇਕ ਵਿਚਾਰ !!)

....

ਬਹੁਤ ਪੁਰਾਣੀ ਗਲ ਹੈ ਕਿ ਦੁਨੀਆ ਵਿਚ ਹਾਹਾਕਾਰ ਮਚ ਗਈ, ਇਨਸਾਨ ਹੈਵਾਨ ਬਣਨ ਲਗਾ, ਜਾਤ ਪਾਤ ਦਾ ਵਿਤਕਰਾ ਅਸਮਾਨ ਨੂੰ ਛੂਨ ਲਗਾ,ਅਮੀਰ ਗਰੀਬ ਦਾ ਮਾਲਕ ਬਣ ਬੈਠਾ,ਔਰਤ ਨੂੰ ਨੀਚ ਜਾਣ ਕੇ ਸਮਝਿਆ ਜਾਣ ਲਗਾ, ਚਾਰ ਚੁਪੇਰੇ ਅਛਾਈ ਦਾ ਮਾਨੋ ਕਾਲ ਜੇਹਾ ਪੈ ਗਿਆ || ਐਸੀ ਹਾਲਤ ਵਿਚ ਮਾਨੋ ਦੁਨੀਆ ਦੇ ਰਾਜੇ ਨੂੰ ਤਰਸ ਆਇਆ ਤੇ ਉਸਨੇ ਮਨੁਖ ਬਣ ਕੇ ਇਸ ਧਰਤੀ ਤੇ ਜਨਮ ਲਿਆ || ਇਹ ਮਨੁਖ ਆਮ ਨਹੀ ਸੀ, ਮਾਨੋ ਇਸ ਨੇ ਬਚਪਨ ਤੋਂ ਹੀ ਐਸੇ ਕੌਤਿਕ ਰਚੇ ਕਿ ਸਿਆਣਿਆ ਨੇ ਭਾੰਪ ਲਿਆ ਕਿ ਇਹ ਧਰਤੀ ਦਾ ਮਾਲਕ ਖੁਦ ਧਰਤੀ ਤੇ ਉਤਰ ਆਇਆ ਹੈ || ਜਦੋਂ ਕੇ ਕੁਝ ਵਿਰਲਿਆਂ ਨੇ ਇਸ ਨੂੰ ਰਾਜਾ ਮਨਿਆ ਓਥੇ ਕੁਝ ਅਭਾਗਿਆਂ ਨੇ ਇਹ ਮੌਕਾ ਗਵਾ ਲਿਆ ਤੇ ਇਸ ਰਾਜੇ ਦੀ ਸਿਖ ਤੇ ਕੀ ਲੈਣੀ ਸੀ ਇਸ ਦਾ ਵਿਰੋਧ ਸ਼ੁਰੂ ਕਰ ਦਿਤਾ || ਚਲੋ ਖੈਰ ਸਮਾਂ ਲੰਗਦਾ ਗਿਆ ਤੇ ਇਹ ਰਾਜਾ ਪ੍ਰੇਮੀਆਂ ਨੂੰ ਦਾਤਾ ਵੰਡਦਾ ਗਿਆ || ਇਹ ਰਾਜਾ ਤਕਰੀਬਨ ੨੦੦ ਕੂ ਸਾਲ ਇਸ ਧਰਤੀ ਤੇ ਰਿਹਾ ਤੇ ਅਚਾਨਕ ਇਕ ਦਿਨ ਇਕ ਡੂੰਗੇ ਵਗਦੇ ਦਰਿਆ(ਸਾਗਰ) ਵਾਲ ਤੁਰ ਪਿਆ || ਕਾਫੀ ਲੋਕ ਇਸ ਦਾ ਪਿਛਾ ਕਰਨ ਲਗੇ || ਦੇਖਦੇ ਹੀ ਦੇਖਦੇ ਇਹ ਰਾਜਾ ਉਸ ਦਰਿਆ ਦੇ ਵਿਚ ਚਲ ਤੁਰਿਆ ਤੇ ਚਲਦੇ ਚਲਦੇ ਕਾਫੀ ਸਮੇ ਬਾਅਦ ਇਹਨਾ ਲੋਕਾਂ ਦੀਆਂ ਨਜਰਾਂ ਤੋਂ ਓਲੇ ਹੋ ਗਿਆ || ਇਹ ਲੋਕ ਤਾਂ ਵਿਚਾਰੇ ਦਰਿਆ ਦੇ ਇਸ ਪਾਰ ਹੀ ਖੜੇ ਸਨ ਕਿਓਂ ਕੀ ਦਰਿਆ ਦਾ ਬਹਾ ਇਨਾ ਤੇਜ ਸੀ ਤੇ ਉਸਦਾ ਦੂਸਰਾ ਪਾਸਾ ਨਜਰ ਵੀ ਨਹੀਂ ਆਉਂਦਾ ਸੀ || ਕਈ ਲੋਗ ਕਾਫੀ ਦਿਨ ਓਥੇ ਇੰਤਜ਼ਾਰ ਕਰਦੇ ਰਹੇ ਪਰ ਰਾਜਾ ਵਾਪਿਸ ਨਾ ਆਇਆ || ਅਖੀਰ ਸਾਰੇ ਵਾਪਿਸ ਆ ਗਏ || ਵਾਪਿਸ ਆ ਕੇ ਅਜੀਬ ਖਾਮੋਸੀ ਸੀ || ਜਿਨਾ ਲੋਕਾਂ ਨੇ ਇਸ ਰਾਜੇ ਨੂੰ ਅੰਦਰਲੀ ਨਜਰ ਨਾਲ ਦੇਖਿਆ ਤੇ ਮਾਣਿਆ ਸੀ ਓਹਨਾ ਦੇ ਮਨ ਬਹੁਤ ਅਸ਼ਾਂਤ ਸਨ || ਹਰ ਵੇਲੇ ਓਹ ਰਾਜੇ ਦਾ ਸੋਹਣਾ ਮੁਖੜਾ ਦੇਖਣ ਨੂੰ ਤਰਸਦੇ ਸਨ, ਓਸ ਦੇ ਬੋਲਾਂ ਨੂੰ ਲੋਚਦੇ ਸਨ, ਓਹ ਅਜੀਬ ਠੰਡ ਜੋ ਓਸਦੇ ਚਰਨਾ ਦੇ ਕੋਲ ਸੀ ਉਸਨੂੰ ਫਿਰ ਭਾਲਦੇ ਸਨ || ਪਰ ਇਸ ਦਰਿਆ ਦੇ ਵਿਚ ਕੇਵਲ ਓਹਨਾ ਨੂੰ ਪਾਣੀ ਹੀ ਨਜਰ ਆਉਂਦਾ ||

ਕੁਝ ਸਮਾਂ ਲੰਗਿਆ || ਪਤਾ ਲਗਿਆ ਕੇ ਇਹ ਰਾਜਾ ਆਪਣੇ ਕੁਝ ਪੈਗਾਮ ਛਡ ਗਿਆ ਹੈ || ਰੌਲਾ ਪੈ ਗਿਆ || ਹਰ ਕੋਈ ਇਹਨਾ ਨੂੰ ਦੇਖਣਾ ਤੇ ਪੜਨਾ ਚਾਉਂਦਾ ਸੀ || ਕੁਝ ਸੂਜਵਾਨਾ ਨੇ ਇਹ ਸਾਰੇ ਰਾਜੇ ਦੇ ਪੈਗਾਮ ਇਕਠੇ ਕਰ ਕੇ ਇਕ ਕਿਤਾਬ ਦੇ ਰੂਪ ਵਿਚ ਛਾਪ ਦਿਤੇ || ਲੋਕਾਂ ਨੇ ਇਹ ਪੈਗਾਮ ਆਪਣੀ ਆਪਣੀ ਮਤ ਅਨੁਸਾਰ ਪੜਨੇ ਸ਼ੁਰੂ ਕੀਤੇ || ਇਹ ਪੈਗਾਮ ਇਤਨੇ ਅਗੰਮੀ ਸਨ ਕੇ ਇਹਨਾ ਨੂੰ ਸਮਝਨਾ ਆਸਾਨ ਨਹੀਂ ਸੀ || ਚਲੋ ਮੋਟੇ ਤੌਰ ਤੇ ਇਹਨਾ ਪੈਗਾਮਾਂ ਵਿਚ ਇਸ ਰਾਜੇ ਦੇ ਮੂਲ, ਦੇਸ਼ , ਬਰ੍ਰਾਦਰੀ, ਰੂਪ ਰੰਗ ਆਦਿਕ ਤਰਾਂ ਦੀ INFORMATION ਸੀ || ਸਭ ਤੋਂ ਮਹਤਵ ਪੂਰਨ ਜੋ ਇਸ ਵਿਚ ਕਿਤਾਬ ਵਿਚ ਜੋ ਸੀ ਤੇ ਜੋ ਲੋਕ ਲੋਚਦੇ ਸਨ ਓਹ ਇਹ ਸੀ ਕੀ ਇਸ ਰਾਜੇ ਨੂੰ ਹੁਣ ਮਿਲਿਆ ਕਿਦਾਂ ਜਾਵੇ || ਰਾਜੇ ਨੂੰ ਮਿਲਣ ਦਾ ਤਰੀਕਾ ਇਸ ਕਿਤਾਬ ਵਿਚ ਬਹੁਤ ਹੀ ਸ਼ਪਸ਼ਟ ਭਾਵ ਨਾਲ ਲਿਖਿਆ ਹੋਇਆ ਸੀ ਭਾਵੇਂ ਕੇ ਓਹ ਸੌਖਾ ਨਹੀਂ ਸੀ ਪਰ ਇਸ ਕਿਤਾਬ ਵਿਚ ਬੜੇ ਹੀ ਤਰੀਕਿਆਂ ਨਾਲ ਹਰ ਇਕ ਮੁਸ਼ਕਿਲ ਦਾ ਵਰਨਨ ਸੀ ਤੇ ਉਸਨੂੰ ਨਜਿਠੰਨ ਦਾ ਉਪਾਵ ਸੀ || ਇਸ ਵਿਚ ਸਭ ਤੋਂ ਪਹਲਾ ਤੇ ਮਹਤਵਪੂਰਣ ਹੁਕਮ ਇਹ ਸੀ ਕੇ ਜਿਸਨੇ ਨੇ ਮੈਨੂ ਮਿਲਣਾ ਹੈ ਅਰਥਾਤ ਇਹ ਸਾਗਰ (ਦਰਿਆ) ਪਾਰ ਕਰਨਾ ਹੈ ਓਹ ਸਭ ਤੋਂ ਪਹਲਾ ਆਪਣਾ ਨਾਮ ਲਿਖਾਵੇ || ਬਹੁਤ ਸਾਰੇ ਲੋਕ ਤਾਂ ਇਸ ਤੋਂ ਮੁਨਕਰ ਹੋ ਗਏ ਕੀ ਨਾਮ ਲਿਖਾ ਕੇ ਸਾਗਰ ਕਿਦਾਂ ਪਰ ਹੋਵੇਗਾ ਤੇ ਓਹ ਇਸ ਕਿਤਾਬ ਨੂੰ ਹੀ ਪਿਠ ਦਿਖਾ ਬੈਠੇ ਹਾਲਾਂ ਕੀ ਮਨ ਵਿਚ ਓਹ ਵੀ ਇਹ ਦਰਿਆ ਪਾਰ ਕਰਨ ਦੀ ਇਛਾ ਰਖਦੇ ਸਨ || ਚਲੋ ਬਹੁਤ ਸਾਰੇ ਲੋਕਾਂ ਨੇ ਆਪਣੇ ਨਾਮ ਲਿਖਾ ਦਿਤੇ || ਹਰ ਕੁਝ ਕੂ ਸਮੇ ਬਾਅਦ ਨਾਮ ਲਿਖੇ ਜਾਂਦੇ ਤੇ ਕੁਝ ਨਾ ਕੁਝ ਲੋਕ ਆਪਣਾ ਨਾਮ ਲਿਖਾਉਂਦੇ ਰਹਿੰਦੇ || ਨਾਮ ਦੀ ਲਿਸਟ ਲੰਮੀ ਹੁੰਦੀ ਗਈ || ਦੇਖਦੇ ਹੀ ਦੇਖਦੇ ਇਸ ਸਾਗਰ ਦੇ ਇਸ ਕਿਨਾਰੇ ਕਈ ਵਖ ਵਖ ਲੋਕਾਂ ਦੀ ਜਮਾਤਾਂ ਬਣ ਗਈਆਂ || ਅਦਭੁਤ ਇਹ ਇਹ ਹੋਇਆ ਕੀ ਕੁਝ ਹੀ ਸਮੇ ਵਿਚ ਇਸ ਸਾਗਰ ਦੀ ਵਿਚ ਕਈ ਵਖ ਵਖ ਥਾਵਾਂ ਤੇ ਜਹਾਜ ਦਿਖਣ ਲਗੇ, ਹਰੇਕ ਜਹਾਜ ਵਿਚ ਇਕ ਰਾਜਾ ਬੈਠਾ ਹੋਇਆ ਸੀ || ਹੁਣ ਸਾਗਰ ਦੇ ਇਸ ਬਣੇ ਬੈਠੇ ਲੋਕਾਂ ਵਿਚ ਬਹੁਤੇ ਸੰਜਨ ਲਗੇ ਕੇ ਇਹਨਾ ਵਿਚੋਂ ਹੀ ਇਕ ਰਾਜਾ ਹੈ ਤੇ ਓਹਨਾ ਨੂੰ ਆਪਣੀ ਕਿਸ਼ਤੀ ਵਿਚ ਬਿਠਾ ਕੇ ਸਾਗਰ ਪਾਰ ਕਰਵਾ ਦੇਵੇਗਾ || ਸੋ ਇਸ ਤਰਾਂ ਬਹੁਤ ਸਾਰੇ ਲੋਗ ਆਪਣੀ ਮਤ ਅਨੁਸਾਰ ਵਖ ਵਖ ਜਹਾਜਾਂ ਵਿਚ ਜਾ ਚੜੇ || ਏਥੋਂ ਤੱਕ ਕੇ ਜਿਨਾ ਨੇ ਆਪਣੇ ਨਾਮ ਵੀ ਲਿਖਾਏ ਹੋ ਸਨ ਓਹ ਵੀ ਇਹਨਾ ਜਹਾਜਾਂ ਦੇ ਜਾਤ੍ਰੂ ਬਣ ਗਏ || ਬਹੁਤ ਘਟ ਲੋਕ ਹੁਣ ਇਸ ਕਿਨਾਰੇ ਤੇ ਬੈਠੇ ਨਜਰ ਆਉਂਦੇ ਸਨ ਜੋ ਕੇ ਸੋਚਦੇ ਸਨ ਕੇ ਇਹਨਾ ਰਾਜਿਆ ਵਿਚੋਂ ਅਸਲੀ ਰਾਜਾ ਕੋਈ ਵੀ ਨਹੀ , ਤੇ ਅਸਲੀ ਰਾਜਾ ਇਕ ਦਿਨ ਜਰੂਰ ਆਪਣੇ ਜਹਾਜ ਵਿਚ ਆਵੇਗਾ ਤੇ ਓਹਨਾ ਦੇ ਮਨ ਦੀ ਤ੍ਰਿਸ਼ਨਾ ਜਰੂਰ ਪੂਰੀ ਕਰੇਗਾ || ਇਹ ਲੋਕ ਹੁਣ ਹਿਮਤ ਕਰਕੇ ਬੈਠੇ ਰਹੇ ਤੇ ਕਿਤਾਬ ਪੜ ਪੜ ਕੇ ਜੋ ਹੋਰ ਨੁਕ੍ਸੇ ਇਹਨਾ ਨੂੰ ਮਿਲਦੇ ਇਹ ਓਹਨਾ ਨੂੰ ਅਪਣਾਉਣ ਦੀ ਕੋਸਿਸ਼ ਕਰਦੇ ਕੇ ਕਿਸੇ ਤਰਾਂ ਇਹਨਾ ਦੀ ਪੁਕਾਰ ਸਚੇ ਰਾਜੇ ਤਕ ਪਹੁੰਚ ਸਕੇ ||

ਸਮਾਂ ਲੰਗਦਾ ਗਿਆ, ਹੁਣ ਇਹਨਾ ਲੋਕਾਂ ਵਿਚੋਂ ਵੀ ਕਾਫੀਆਂ ਦੇ ਹੌਂਸਲੇ ਟੁਟਦੇ ਗਏ || ਕੁਝ ਕੂ ਇਹਨਾ ਵਿਚੋਂ ਕੁਝ ਦਾਤਾਂ ਲੈਣ ਲੈ ਬੈਠੇ ਸਨ, ਜਿਦਾਂ ਹੀ ਓਹਨਾ ਦੀ ਮੰਗੀ ਦਾਤ ਕਿਸੇ ਤਰਾਂ ਪੂਰੀ ਹੁੰਦੀ ਓਹ ਆਪਣੇ ਆਪਣੇ ਘਰਾਂ ਨੂੰ ਜਾਣ ਲਗੇ || ਹੁਣ ਤਾਂ ਇਹ ਇਕਠ ਕੁਝ ਕੂ ਲੋਕਾਂ ਦਾ ਹੀ ਰਹ ਗਿਆ ਜੋ ਕੇ ਅਜੇ ਵੀ ਪੂਰੇ ਸ਼ਰਦਾ ਨਾਲ ਕਿਨਾਰੇ ਤੇ ਬੈਠੇ ਉਸ ਜਹਾਜ ਦੀ ਉਡੀਕ ਵਿਚ ਸਨ ਜਿਸ ਵਿਚ ਓਹਨਾ ਨਾ ਮਨਮੋਹਨਾ ਰਾਜਾ ਆਵੇਗਾ || ਇਹ ਕਿਤਾਬ ਨੂੰ ਬਾਰ ਬਾਰ ਪੜਦੇ,ਇਸ ਵਿਚ ਹਰ ਇਕ ਹੁਕਮ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਕਿਓੰਕੇ ਇਹ ਜਾਣਦੇ ਸਨ ਕੀ ਅਜੇ ਓਹ ਉਸ ਜਹਾਜ ਵਿਚ ਬਹਿਣ ਦੇ ਕਾਬਿਲ ਨਹੀਂ ਹੋਏ || ਸਮਾਂ ਲੰਗਦਾ ਗਿਆ || ਕਦੇ ਠੰਡ ਹੁੰਦੀ ਤੇ ਕਦੇ ਗਰਮੀ, ਕਦੇ ਛਾਂ ਕਦੇ ਧੁਪ ,ਕਦੇ ਖੁਸ਼ੀ ਕਦੇ ਗਮੀ, ਕਦੇ ਜਨਮ ਕਦੇ ਮੌਤ, ਕਦੇ ਬਾਰਿਸ਼ ਕਦੇ ਸੋਕਾ ਪਰ ਇਹ ਮਤਵਾਲੇ ਓਵੇਂ ਦੇ ਓਵੇਂ ਅਡੋਲ ਸਾਗਰ ਦੇ ਕਿਨਾਰੇ ਅਖਾਂ ਸਾਗਰ ਵਿਚ ਗੱਡੀ ਬੈਠੇ ਰਹੇ || ਦਿਨ ਰਾਤ ਉਸ ਰਾਜੇ ਦੇ ਚਰਨਾਂ ਦਾ ਧਿਆਨ ਕਰਨ, ਉਸ ਦੇ ਬੋਲਾਂ ਨੂੰ ਯਾਦ ਕਰਨ, ਕਿਤਾਬ ਪੜ ਪੜ ਕੇ ਵੈਰਾਗ ਕਰਨ ਤੇ ਉਸ ਦੇ ਆਉਣ ਦੀ ਉਡੀਕ ਕਰਨ ||

ਅਖੀਰ ਓਹ ਦਿਨ ਆਇਆ ਜਦ ਕਿਨਾਰੇ ਤੇ ਬੈਠੇ ਬਹੁਤ ਹੀ ਮੁਠੀ ਭਰ ਲੋਕ ਦਿਸਦੇ ਸਨ, ਅਖਾਂ ਵਿਚ ਨੀਰ, ਬੁਲਾਂ ਤੇ ਪਿਆਸ, ਪੇਟ ਵਿਚ ਭੁਖ, ਭੁਕੇ ਪਿਆਸੇ ਰਹ ਕੇ ਤੀਲੇ ਹੋਏ ਸਰੀਰ ਪਰ ਰਾਜੇ ਦੇ ਦਰਸ਼ਨ ਦੀ ਤਾਂਗ ਅਗੇ ਨਾਲੋਂ ਕੀਤੇ ਵਧੇਰੇ || ਇਕ ਦੂਜੇ ਨੂੰ ਦਿਲਾਸਾ ਦਿੰਦੇ ਇਹ ਅਡੋਲ ਕਿਨਾਰੇ ਤੇ ਬੈਠੇ ਦਿਖਦੇ ਸਨ || ਦੇਖਦੇ ਹੀ ਦੇਖਦੇ ਇਸ ਸੋਹਣੇ ਰਾਜੇ ਦਾ ਜਹਾਜ ਆਉਂਦਾ ਦਿਖਾਈ ਦੇਣ ਲਗਾ || ਮਾਨੋ ਇਹ ਜਹਾਜ ਪੂਰੇ ਸਮੁੰਦਰ ਵਿਚ ਸਮਾਇਆ ਹੋਇਆ ਸੀ || ਇਸ ਵਿਚ ਇਕ ਨਹੀਂ ਅਨੇਕਾਂ ਚਾਲਕ ਸਨ || ਹਾਰਾਂ ਫੁਲਾਂ ਨਾਲ ਸ਼ਿੰਗਾਰਿਆ ਇਹ ਜਹਾਜ ਇਸ ਕਿਨਾਰੇ ਵਾਲ ਵਧ ਰਿਹਾ ਸੀ || ਬੁਲਾਂ ਦੀ ਪਿਆਸ ਮੁਕ ਗਈ, ਅਦ੍ਮੋਏ ਸਰੀਰ ਜੀਵਤ ਹੋ ਗਏ, ਗਮੀ ਖੁਸ਼ੀ ਵਿਚ ਬਦਲ ਗਈ, ਸੋਕਾ ਸੇਮ ਵਿਚ ਤਬਦੀਲ, ਨਾ ਠੰਡ ਪ੍ਰਤੀਤ ਹੋਵੇ ਤੇ ਨਾ ਗਰਮੀ - ਮੌਸਮ ਇਕ ਸਾਰ || ਹੁਣ ਤਾਂ ਇਹਨਾ ਆਸ਼ਿਕਾਂ ਲਈ ਜਹਾਜ ਨੂੰ ਕਿਨਾਰੇ ਤਕ ਲਗਣ ਦੇਣ ਦਾ ਜੇਰਾ ਨਹੀਂ ਸੀ , ਇਹ ਭਜਣ ਲਗੇ, ਇਹ ਵੀ ਭੁਲ ਬੈਠੇ ਕੇ ਅਗੇ ਸਮੁੰਦਰ ਹੈ || ਦੇਖਦੇ ਹੀ ਦੇਖਦੇ ਕਾਇਨਾਤ ਸ਼ਾਂਤ ਹੋਈ, ਸਮੁੰਦਰ ਦੀ ਛਲਾਂ ਰੁਕੀਆਂ, ਜਹਾਜ ਦੇ ਦਰਵਾਜੇ ਖੁਲੇ, ਇਕ ਵਿਸ਼ਾਲ ਡਿਠਾ ਅੰਦਰ ਤਖ਼ਤ ਨਜਰੀ ਆਇਆ ਜਿਸ ਵਿਚੋਂ ਦੁਨੀਆਂ ਤੋਂ ਬਾਹਰੀ ਖੁਸ਼ਬੂ, ਸੰਸਾਰ ਤੋਂ ਬਾਹਰੀ ਝਲਕ, ਇਕ ਅਜੀਬ ਮਸਤੀ ਭਾਮ੍ਪ੍ਦੀ ਸੀ || ਇਹ ਪਿਆਸੇ ਆਸ਼ਿਕ ਇਸ ਤਖ਼ਤ ਵਲ ਦੌੜੇ ਤੇ ਅਚਾਨਕ ਇਹਨਾ ਨੂੰ ਇਸ ਰਾਜੇ ਦੀ ਮਨਮੋਨੇ ਚਰਨਾ ਦੇ ਦਰਸ਼ਨ ਹੋਏ || ਇਹ ਰਾਜਾ ਮਾਨੋ ਹੁਣ ਆਪਣੇ ਆਪ ਨੂੰ ਰਾਜਾ ਜਣਾ ਹੀ ਨਹੀਂ ਰਿਹਾ ਸੀ || ਬਸ ਜੀ ਇਹ ਪ੍ਰੇਮੀ ਇਸ ਰਾਜੇ ਦੇ ਚਰਨਾ ਨੂੰ ਫੜ ਕੇ ਬੈਠ ਗਏ, ਉਸ ਦੀਆਂ ਮਨ੍ਮੋਹ੍ਨੀਆਂ ਗਲਾਂ ਸੁਣਦੇ ਰਹੇ, ਜਹਾਜ ਦੇ ਦਰਵਾਜੇ ਬੰਦ ਹੋ ਗਏ , ਤੇ ਰਾਜਾ ਇਹਨਾ ਲੈ ਕੇ ਦੂਸਰੇ ਕਿਨਾਰੇ ਲੈ ਗਿਆ || ਉਸ ਦਿਨ ਤੋਂ ਬਾਅਦ ਨਾ ਇਹ ਨਜਰ ਆਏ ਤੇ ਨਾਂ ਫੇਰ ਓਹ ਰਾਜਾ !!!!



ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਕਹਾਨੀ ਦਾ ਰਾਜੇ ਗੁਰੂ ਨਾਨਕ ਦੇਵ ਜੀ ਹੋਣ, ਜੋ ਕੇ ਤਕਰੀਬਨ ੨੦੦ ਸਾਲ ਵਿਚ ਤਪਦੇ ਸੰਸਾਰ ਨੂੰ ਜੀਵਨ ਦੀ ਜਾਚ ਸ਼ਿਖਾ ਕੇ ਅਲੋਪ ਗਏ ਹੋਣ ਤੇ ਆਪਣੀ ਸਿਖ ਦੇ ਰੂਪ ਵਿਚ ਸਾਨੂੰ ਆਪਣੀ ਕਿਤਾਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੌਪ ਗਏ ਹੋਣ || ਬਿਲਕੁਲ ਕਹਾਨੀ ਦੀ ਤਰਾਂ ਹੀ ਅਸੀਂ ਬਹੁਤਿਆਂ ਨੇ ਇਸ ਅਦਭੁਤ ਲਿਖਤ ਤੇ ਯਕੀਨ ਨਾ ਕੀਤਾ, ਤੇ ਜੇ ਕੀਤਾ ਤੇ ਆਪਣੇ ਆਪਣੇ ਮਤਲਬ ਅਨੁਸਾਰ (ਮੁੰਡਾ , ਮਾਇਆ ਲੈਣ ਲੈ ਕੀਤਾ) ਤੇ ਇਹ ਇਛਾ ਪੂਰੀ ਹੁੰਦਿਆ ਹੀਂ ਘਰਾਂ ਨੂੰ ਚਲੇ ਗਏ || ਨਾਮ ਲਿਖਣ ਦੀ ਗਲ (ਉਪਰ ਕਹਾਨੀ ਵਿਚ) ਦਾਸ ਨੂੰ ਅਮ੍ਰਿਤ ਛਕਣ ਦੇ ਬਰਾਬਰ ਲਗਦੀ ਹੈ ਜਿਸ ਵਲੋਂ ਅਸੀਂ ਮੂਹਂ ਮੋੜ ਲੈ || ਜਿਥੇ ਨਾਮ ਲਿਖੇ ਜਾਂਦੇ ਸਨ (ਪੰਜਾਂ ਦੇ ਪੰਡਾਲ ਵਿਚ) ਓਥੇ ਕਦੇ ਢੁਕੇ ਹੀ ਨਹੀ || ਸਮੁੰਦਰ ਵਿਚ ਅਨੇਕਾ ਜਹਾਜਾਂ ਦੀ ਤੁਲਣਾ ਉਹਨਾ ਪਾਖੰਡੀ ਸਾਧਾਂ ਨਾਲ ਕੀਤੀ ਜਾ ਸਕਦੀ ਹੈ ਜੋ ਆਪਣੇ ਭੇਖ ਓਹ ਰਾਜੇ ਵਰਗੇ ਬਣਾ ਕੇ ਲੋਕਾਂ ਨੂੰ ਆਪਣੇ ਨਾਲ ਬੈਠਾ ਕੇ ਲੈ ਗਏ ਤੇ ਨਾਲੇ ਆਪ ਡੂਬੇ ਤੇ ਨਾਲੇ ਓਹਨਾ ਨੂੰ ਡੋਬਿਆ || ਤੇ ਅਖੀਰ ਵਿਚ ਇਹ ਆਸ਼ਿਕ ਤਾਂ ਭਾਈ ਸਾਹਿਬ ਰਣਧੀਰ ਸਿੰਘ ਵਰਗੇ ਹੀ ਹਨ ਜੋ ਅਡੋਲ ਆਪਣੀ ਰੰਗਲੇ ਸਜਨਾਂ ਦੀ ਜੁੰਡਲੀ ਨੂੰ ਲੈ ਕੇ ਭੂਖੇ ਪਿਆਸੇ ਬੈਠੇ ਰਹੇ, ਉਸ ਦੀ ਹੁਕਮ ਮਨਦੇ ਰਹੇ ਤੇ ਉਸ ਜਹਾਜ ਦੀ ਉਡੀਕ ਤੇ ਪੇਹ੍ਚਾਨ ਕਰਦੇ ਰਹੇ ਜਿਸ ਵਿਚ ਅਸਲੀ ਰਾਜਾ ਆਉਣਾ ਸੀ ||

ਗੁਰਮੁਖੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹਨਾ ਜਨੂਨੀ ਮਤਵਾਲਿਆਂ ਦੀ ਤਰਾਂ ਇਸ ਕਿਨਾਰੇ ਤੇ ਬੈਠੀਏ, ਦਿਨ ਰਾਤ ਸੰਗਤ ਵਿਚ ਉਸ ਦੇ ਹੁਕਮਾਂ ਨੂੰ ਕਮਾਈਏ, ਤੇ ਉਸ ਜਹਾਜ ਦੀ ਆਪਣੇ ਵਿਚ ਪੇਹ੍ਚਾਨ ਕੇਵਲ ਗੁਰੂ ਗਰੰਥ ਸਾਹਿਬ ਵਿਚ ਦਸੇ ਅਸੂਲਾਂ ਅਨ੍ਸੂਰ ਬਣਾਈਏ ਤਾਂ ਕੇ ਕਿਦਰੇ ਸਾਨੂੰ ਕੋਈ ਝੂਠਾ ਸਾਧ ਆਪਣੇ ਬੇੜੇ ਵਿਚ ਬਿਠਾ ਕੇ ਨਾ ਲੈ ਜਾਵੇ || ਜੇ ਅਸੀਂ ਵਿਸ਼ਵਾਸ ਰਖਾਂ ਗੇ , ਗੁਰਮਤ ਦੇ ਅਸੂਲਾਂ ਤੇ ਚਲਾਂ ਗੇ ਤੇ ਓਹ ਰਾਜਾ ਜਰੂਰ ਆਵੇਗਾ ਤੇ ਸਾਨੂੰ ਵਿਚ ਆਪਣੇ ਜਹਾਜ ਵਿਚ ਆਪਣੇ ਚਰਨਾ ਕੋਲ ਬਿਠਾ ਕੇ ਇਹ ਸਮੁੰਦਰ ਪਰ ਕਰਵਾ ਦੇਵਾਗਾ || ਕਿਰਪਾ ਕਰਨਾ ਆਪਣੇ ਨਾਲ ਨਾਲ ਇਸ ਨਿਕੰਮੇ ਦਾਸ ਵਾਸਤੇ ਵੀ ਅਰਦਾਸ ਜਰੂਰ ਕਰਨਾ, ਜਿਸਨੂੰ ਨਾਂ ਤਾਂ ਅਜੇ ਰਾਜੇ ਦੇ ਚਰਨਾਂ ਦੀ ਪੇਹ੍ਚਾਨ, ਨਾਂ ਉਸ ਜਹਾਜ ਦਾ ਕੋਈ ਅੰਦਾਜਾ ਤੇ ਨਾ ਹੀ ਅਜੇ ਇਹ ਇਸ ਕਿਨਾਰੇ ਤੇ ਬੈਠ ਸਕਿਆ ਹੈ ਜਿਥੇ ਕੀ ਜਹਾਜ ਨੇ ਆ ਕੇ ਭਰਨਾ ਹੈ ||


Vaheguru jee ka Khalsa Vaheguru jee kee fateh!
Reply Quote TweetFacebook
ਵਾਹਿਗੁਰੂ!

ਭਾਈ ਸਾਹਿਬ ਸਿੰਘ ਜੀਉ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਜੋ ਆਪਜੀ ਨੇ ਇਹ ਜਹਾਜ਼ ਵਾਲੀ Analogy ਦੀ ਵਰਤੋਂ ਕਰਕੇ ਦਾਸ ਵਰਗੇ ਨੀਚ ਮੂਰਖਾਂ ਨੂੰ ਸਿਖਿਯਾ ਦਿੱਤੀ ਹੈ ਜੀ|


-Upkaar Singh
Reply Quote TweetFacebook
ਭਾਈ ਸਾਹਿਬ ਸਿੰਘ ਜੀਉ ਕਹਾਣੀ ਦਾ ਤੱਤ ਸਾਰ ਬਹੁਤ ਖੂਬ ਪੇਸ਼ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਹੀ ਅਸਲ ਰਾਜੇ ਅਤੇ ਮਲਾਹ ਹਨ ਜਿਹੜੇ ਇਸ ਭਵ ਸਾਗਰ ਤੋਂ ਪਾਰ ਲੰਘਾ ਸਕਦੇ ਸੋ ਆਸ ਰੱਖ ਕੇ ਬੈਠੇ ਰਹਿਣ ਵਿਚ ਹੀ ਆਪਣੀ ਭਲਾਈ ਹੈ। smiling bouncing smiley
Reply Quote TweetFacebook
ਬਹੁਤ ਖੂਬ ਫੁਰਮਾਇਆ ਹੈ ਜੀ। ਵਾਕਿਆ ਹੀ, ਸਚੇ ਮਲਾਹ ਤੇ ਮਹਾਰਾਜਨ ਕੇ ਮਹਾਰਾਜਾ ਸ੍ਰੀ ਗੁਰੂ ਨਾਨਕ ਦੇ ਜੀ ਹੀ ਹਨ। ਦਸੇ ਪਾਤਿਸ਼ਾਹੀਆਂ ਵਿਚ ਇਕੋ ਗੁਰ ਜੋਤਿ ਕੰਮ ਕਰ ਰਹੀ ਸੀ।

ਹੋਰ ਅਜਿਹੀਆਂ ਰਚਨਾਵਾਂ ਰਚਨ ਦੀ ਕਿਰਪਾਲਤਾ ਕਰਨੀ ਜੀ।

ਕੁਲਬੀਰ ਸਿੰਘ
Reply Quote TweetFacebook
Vaheguroo!

Priceless Post Sahib Singh jeo!!

I would try to come up with basis principles written by the king that leads people to sit on the corner and potentially wait for The King to escape them!
Reply Quote TweetFacebook
Waheguru !

Daas was so mesmerized by this post that could not stop from translating it for benefit of sangat at large. Though this translation is not even 1% close to the Gurmukhi post but with Guru Jees kripa I tried to do my best. Forgive for the various mistakes which might have happened unknowingly while translating.

Veer Sahib Singh Jee bahut bahut dhanwaad tuhada for beautiful post.



......... At last the King came (A notion !!)

Long long time ago world was in turmoil. Humans were turning evil, the differences of caste system had reached its peak. Deprived & poor population had became slave of wealthy & prosperous. Women were being treated with insolence. Darkness had engulfed all the good deeds and not an iota of good deed was left. On seeing such awful state of Humans, the King of this world felt compassion and took birth as Human. This Human was not an ordinary man. He did such miracles, in childhood itself, that well-informed scholars came to know that the King of the world Himself has come on earth. Few lucky fellows faithfully accepted Him as King of world. Alas ! few ill-fated, instead of earning blessings, revolted and lost the opportunity. Well, with the passage of time, the King kept showering His blessings on the loved ones. This King stayed for, around, 200 years on earth. All of a sudden one day the King started walking towards the sea. The mesmerized crowd started following Him. Within few moments the King was in middle of deep waters and then He went out of sight in the high flowing currents. The people were left awestruck on the coast of sea. They had no choice but to stop because water tides were so high that the other side of the sea was not visible. Many people kept waiting for days on the coast but the King did not returned. At last, everybody came back home. There was cold silence. The devotees, who had seen King with inner eyes, were grossly upset. Every second they were longing to see the charismatic face of their King. They were yearning to listen to King’s honey filled words. They desperately wanted the nostalgic peace in His lotus feet. But all they see was sea with water, water and deep water.

Well, time passed by. Then it came to attention that the King had left behind some messages. There was sudden uproar. Everyone was very much interested to scrutinize and examine these messages. Few scholars collected all of the King’s messages, compiled and published them as one Book. People started studying this Book as per their intelligence quotient. The messages in the Book were so profoundly divine that layman cannot apprehend it’s meaning. Well, on a very high level the messages revealed about King’s features, behaviour, location etc... But most important thing which this Book had and which people were interested in finding was that how to meet the King. The way to meet the King was written in a very clear manner. Though the way was not an easy one but still Book had enlisted the problems and how to deal with each of them in an effective manner. Among all these messages, the first and most important order was that whoever wish to cross the sea to meet King should get their names registered. Many unfortunate fellows argued that how one can cross the sea by simply registering ones name and they turned their backs on the Book. But still in their heart they had this wish to cross the sea and meet the King. Anyways, many people still registered their names. From time to time the new names still continued to get registered. The list of names continued to grow. Within short span of time, people from different background started gathering and forming groups on the coast of sea. Amazingly it was noticed, after some time, that in different parts of sea many ships also started sailing. Surprisingly, every ship had its own King. Now group of people sitting on coast started thinking that among these ships one belong to the King and that ship will help us cross the sea. Finally, the different group of people as per their intelligence quotient boarded different ships. Not only that, the people who had not even registered their names boarded and became passengers of different ships. Very few people were left sitting on the coast and they were thinking that among all these sailing ships none is Captained by our Original Real King. These people still sitting on coast thought that one day Real King will come in His ship and will quench the thirst of their wish. Now these small bunch of people kept sitting on coast with full faith. Dedicatedly they kept reading the Book over and over again. With whatever clue they used to discover from the Book they tried to enshrine it inside them and put efforts to implement the same in their lives. In hope that the Real King could listen to their woes.

Time started passing by and patience of few people started breaking. Out of the small bunch left at the coast, few were just sitting and wishing for worldly desires. As soon as their desires used to get filled they were on their way back to home. Eventually the count of people sitting on the coast became meagre. With full faith they kept waiting for the ship in which their adorable King will return. Over and over again they used to read this precious Book, try to grasp the order written in it and then try to live according to those orders. Because they knew that they are not yet ready to board their King’s ship. Time still passed by. Sometime came winter, sometime summer, sometime shade, sometime heat, sometime joy, sometime sorrow, sometime birth, sometime death, sometime rain, sometime drought, but these fellows kept sitting on coast unwavering and unshakable with their eyes riveted in sea. Day and night they kept meditating on the messages left behind by their King. Reciting those message they used to go in trance and they kept waiting for their King to return.

At last the day arrived when a meagre bunch of people can be seen sitting on coast with tears in their eyes, thirst on their lips, hunger in their stomach, skinny and undernourished body, but with greatest pull ever to get the glimpse of their King. They can be seen consoling and cheering each other, sitting unshakable on coast. Soon the ship of wonderful King could been seen coming from horizon. It seemed as if the ship was submerged in whole of the sea itself. This ship had not one but numerous sailors. Decorated with all kind of beautiful flowers and garland, the ship was approaching the coast. The thirst of lips were quenched, dying body started bubbling with life, grief turned into happiness, there was no feeling of cold or heat – the weather had came to stand still in oneness. The ship was not even docked and these fellows started running towards it forgetting the sea is in front of them. Within a moment the Cosmos calmed, high waves of sea dwarfed and gates of ship opened. A grand established throne can be seen inside the ship. From which came the fragrance unknown to this world, the scenic beauty was out of this galaxy and such a miraculous was this play. These fellows ran towards this throne and suddenly saw the Lotus feet of their King. Now it was as if this King was not revealing to them as a King anymore. What to say more, these lucky fellows firmly held the Lotus feet of King and just kept sitting there. They started listening to the honey filled verses of their King. Gates of ship got latched up and King took this fellows to the other side of the sea. After that day neither these fellows were seen nor the King.




Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Thanks Bhai Jaskirat Singh ji !!

Vaheguru jee ka Khalsa Vaheguru jee kee fateh!
Reply Quote TweetFacebook
Sorry, only registered users may post in this forum.

Click here to login