ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੂੰ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ

Posted by JASJIT SINGH 
ਗੁਰੂ ਰੰਗਾ ਵਿਚ ਰੱਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਰਹੱਸਮਈ ਜੀਵਨ ਵਿਚੋਂ ਕਈ ਐਸੀਆ ਘਟਨਾਵਾਂ ਹਨ ਜਿਹਨਾਂ ਦੇ ਪ੍ਰਗਟ ਹੋਣ ਨਾਲ ਵਾਰ ਵਾਰ ਇਹ ਗੱਲ ਉਂਘੜ ਕੇ ਸਾਹਮਣੇ ਆਉਂਦੀ ਹੈ ਭਾਈ ਸਾਹਿਬ ਵਰਗੀ ਸ਼ਖਸ਼ੀਅਤ ਖ਼ਾਸਮ ਖ਼ਾਸ ਹੀ ਸੀ ਅਤੇ ਗੁਰੂ ਘਰ ਵਿਚ ਕੋਈ ਵਿਰਲਾ ਜਨ ਹੀ ਐਸੀ ਗੁਰਮਤਿ ਪਾਰਸ ਕਲ੍ਹਾ ਦਾ ਭਾਗੀ ਬਣ ਸਕਦਾ ਹੈ। ਅੱਜਕਲ ਬਣ ਬਣ ਬੈਠੇ ਸੰਤ ਡੰਮੀਆਂ ਦੇ ਜੀਵਨ ਨੂੰ ਜਦ ਪੇਖੀਦਾ ਸੁਣੀਦਾ ਹੈ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ “ਜਿਨਿ ਹਰਿ ਪਾਇਓ ਤਿਨਹਿ ਛਪਾਇਓ” ਵਾਲੇ ਗਾਡੀ ਰਾਹ ਤੇ ਚਲਣ ਵਾਲੇ ਅੱਜ ਦੇ ਸੰਤ ਸੰਤਾਂ ਬ੍ਰਹਮਗਿਆਨੀਆ ਦੀ ਵੱਡੀਆ ਵੱਡੀਆ ਤਖਤੀਆਂ ਗਲਾਂ ‘ਚ ਕਿਵੇਂ ਪਾਈ ਫਿਰਦੇ ਨੇ। ਉਹਨਾਂ ਦੀ ਚਕਾ ਚੌਂਦ ਵਾਲੀ ਗੁਰਮਤਿ ਤੋਂ ਕੋਸਾਂ ਦੂਰ ਦੀ ਰਹਿਣੀ ਬਹਿਣੀ ਇਸ ਸੋਚ ਨੂੰ ਪਕੇਰਾ ਕਰਦੀ ਹੈ ਕਿ ਇਹ ਵੱਗ ਦੇ ਵੱਗ ਲਈ ਫਿਰਦੇ ਸੰਤੀਏ ਪੁੱਗ ਖਲੋਤੇ ਗੁਰਸਿੱਖਾ ਵਾਂਗ ਬਾਣਾ ਪਾ ਕੇ ਚਾਰ ਕੂ ਬਾਣੀਆ ਯਾਦ ਕਰ ਮਨਘੜਤ ਸਾਖੀਆ ਸੁਣਾ ਅਤੇ ਕੱਚੀ ਬਾਣੀ ਦੇ ਗੀਤਾਂ ਨੂੰ ਕੀਰਤਨ ਦੱਸ ਕੇ ਰੀਸਾਂ ਹੀ ਕਰਨ ਯੋਗੇ ਹਨ ਤੇ ਆਪਣੀ ਹਊਮੇ ਨੂੰ ਪੱਠੇ ਪਾ ਰਹੇ ਹਨ ਹੋਰ ਕੁੱਝ ਨਹੀਂ “ ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥”

ਗੱਲ ਚੱਲ ਰਹੀ ਸੀ ਭਾਈ ਸਾਹਿਬ ਜੀ ਦੇ ਰਹੱਸਵਾਦੀ ਜੀਵਨ ਦੀ, ਜਿਨਾਂ ਗੁਰੂ ਬਖਸ਼ੀਆਂ ਨਾਮ ਕਮਾਈਆਂ ਸਕਦਾ ਸੱਚਖੰਡੀ ਨਜ਼ਾਰੇ ਵੇਖੇ। ਭਾਈ ਸਾਹਿਬ ਜੀ ਦੀ ਕਮਾਈ ਦਸਦੀ ਹੈ ਕਿ ਉਹਨਾਂ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥” ਵਾਲਾ ਹੁਕਮ ਅਟੁੱਟਤਾ ਸਹਿਤ ਕਮਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦ੍ਰਿੜਤਾ ਨਾਲ ਪਰਤੱਖ ਗੁਰੂ ਮੰਨਦੇ ਸਨ ਜਿਸਦਾ ਕਿ ਅਭਾਵ ਅੱਜ ਦੇ ਸਾਡੇ ਜੀਵਨਾ ਵਿਚ ਪਰਤੱਖ ਨਜ਼ਰ ਆਓੁਂਦਾ ਹੈ। ਉਹਨਾਂ ਦੁਆਰਾ ਇਸ਼ਕ ਹਕੀਕੜੇ ਨਾਲ ਕੀਤੇ ਹੋਏ ਸੱਚੀ ਬਾਣੀ ਦੇ ਕੀਰਤਨ ਦੀ ਜ਼ਾਹਰ ਕਲਾਂ ਦਾ ਪ੍ਰਤੱਖ ਨਮੂਨਾ ਹਥਲੇ ਲੇਖ ਵਿਚ ਨਜ਼ਰ ਆਉਂਦਾ ਹੈ ਜੋ ਕਿ ਦਾਸ ਸਮਝਦਾ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਪੜਨ ਸੁਨਣ ਵਿਚ ਮਿਲੇ। ਕਾਸ਼ ਸਾਡੀ ਵੀ ਦ੍ਰਿੜਤਾ ਗੁਰਬਾਣੀ ਤੇ ਬਣ ਆਵੇ।

ਦਾਸਨਿ ਦਾਸ,
ਜਸਜੀਤ ਸਿੰਘ
***************************************************************************************************************************************************************

ਤੂੰ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ
ਗੁਰਪੁਰੀਵਾਸੀ ਪ੍ਰੋ: ਠਾਕਰ ਸਿੰਘ


੧੯੪੪ ਵਿਚ ਮਾਨਯੋਗ ਬਾਊ ਮੱਲ ਸਿੰਘ ਜੀ ਦੇ ਦੂਸਰੇ ਭੁਜੰਗੀ ਪ੍ਰੀਤਮ ਸਿੰਘ ਦਾ ਅਨੰਦ ਕਾਰਜ ਪੂਹਲਾ (ਬਠਿੰਡਾ) ਵਿਖੇ ਨਿਯਤ ਹੋਇਆ। ਇਹ ਰਿਸ਼ਤਾ ਗੁਰਮੁਖ ਪਿਆਰੇ ਗਿ: ਦਲੀਪ ਸਿੰਘ ਜੀ ਫੁਲਾਂਵਾਲ ਰਾਹੀਂ ਹੋਇਆ ਸੀ। ਗਿਆਨੀ ਜੀ ਇਨ੍ਹਾਂ ਦਿਨਾਂ ਵਿਚ ਹਾਈ ਸਕੂਲ ਨਥਾਣਾ ਵਿਚ ਟੀਚਰ ਲੱਗੇ ਹੋਏ ਸਨ। ਮਾਨਯਵਰ ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਬਰਾਤ ਵਿਚ ਸ਼ਾਮਲ ਹੋਏ। ਬਰਾਤ ਦੇ ਸਾਰੇ ਸੱਜਣ ਸੰਗਤੀ ਰੂਪ ਵਿਚ ਕੀਰਤਨ ਕਰਦੇ ਹੋਏ ਪੂਹਲੇ ਪੁੱਜੇ। ਮੇਲ-ਮਿਲਾਪ ਪਿੱਛੋਂ ਸ਼ਾਮ ਨੂੰ ਸੋਦਰੂ ਦੇ ਪਾਠ ਹੋਏ ਫਿਰ ਪ੍ਰਸ਼ਾਦ ਛਕ ਕੇ ਸਭ ਨੇ ਆਰਾਮ ਕੀਤਾ। ਅਗਲੇ ਦਿਨ ਅੰੰ੍ਰਿਮਤ ਵੇਲੇ ਇਸ਼ਨਾਨ ਤੇ ਨਿਤਨੇਮ ਕਰ ਕੇ ਆਸਾ ਕੀ ਵਾਰ ਦੇ ਕੀਰਤਨ ਲਈ ਸਭ ਦੀਵਾਨ-ਅਸਥਾਨ ਖੁੱਲ੍ਹੇ ਪੰਡਾਲ ਵਿਚ ਪੁੱਜ ਗਏ। ਸ੍ਰੀਮਾਨ ਭਾਈ ਸਾਹਿਬ ਜੀ ਨੇ ਵਾਜਾ ਫੜ ਕੇ ਆਪ ਕੀਰਤਨ ਆਰੰਭ ਕਰ ਦਿੱਤਾ। ਗੁਰੂ ਨੇਤ ਐਸੀ ਹੋਈ ਕਿ ਵਾਰ ਅਜੇ ਅੱਧੀ ਵੀ ਨਹੀਂ ਸੀ ਹੋਈ ਜੁ ਕੁਝ ਮਿੰਟਾਂ ਵਿਚ ਹੀ ਪੱਛਮ ਵਾਲੇ ਪਾਸਿਓਂ ਬੜੀ ਜ਼ਬਰਦਸਤ ਕਾਲੀ ਘਟਾ ਚੜ੍ਹ ਆਈ। ਸਾਰੇ ਘਬਰਾ ਉਠੇ। ਘਰ ਵਾਲਿਆਂ ਨੇ ਬਹੁਤ ਛੇਤੀ ਇਕ ਵੱਡੇ ਕਮਰੇ ਵਿਚ, ਜੋ ਕੀਰਤਨ-ਪੰਡਾਲ ਦੇ ਲਾਗੇ ਹੀ ਸੀ, ਵਿਚ ਦੀਵਾਨ ਬਦਲਣ ਦਾ ਪ੍ਰਬੰਧ ਕਰ ਲਿਆ। ਇਤਨੀ ਦੇਰ ਨੂੰ ਬਾਰਸ਼ ਦੀ ਬੁਛਾੜ ਹੋਣ ਦੀ ਅਵਾਜ਼ ਆਉਣ ਲੱਗ ਪਈ। ਇਹ ਸਾਫ਼ ਦਿਸ ਰਿਹਾ ਸੀ ਕਿ ਕੁੱਝ ਮਿੰਟਾਂ ਵਿਚ ਹੀ ਇਥੇ ਜਲ ਥਲ ਹੋ ਜਾਏਗਾ। ਹੌਲੀ-ਹੌਲੀ ਸੰਗਤਾਂ ਵਿਚ ਘੋਰ-ਮਸੋਰ ਹੋਣ ਲਗ ਪਈ ਕਿ ਇਥੇ ਦੀਵਾਨ ਦੀ ਸਮਾਪਤੀ ਕਰ ਕੇ, ਕਮਰੇ ਵਿਚ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਕੇ ਉਥੇ ਦੀਵਾਨ ਸਜਾਇਆ ਜਾਏ। ਪਰ ਸ੍ਰੀਮਾਨ ਬਾਊ ਜੀ ਤੇ ਮਾਨਯਵਾਰ ਭਾਈ ਸਾਹਿਬ ਜੀ ਨੂੰ ਬੇਨਤੀ ਕਰਨ ਦਾ ਕਿਸੇ ਨੂੰ ਹੀਂਆ ਨਾ ਪਵੇ।


ਜਦੋਂ ਬਾਰਸ਼ ਦੀ ਸ਼ੂਕ ਸੁਣ ਕੇ ਬਹੁਤੀ ਸੰਗਤ ਉਠਣ ਲਈ ਹੁਕਮ ਦੀ ਉਡੀਕ ਕਰ ਰਹੀ ਸੀ ਤਾਂ ਮਾਨਯੋਗ ਭਾਈ ਸਾਹਿਬ ਜੀ ਨੇ ਬੁਲੰਦ ਅਵਾਜ਼ ਵਿਚ ਇਹ ਸ਼ਬਦ ਆਰੰਭ ਕਰ ਦਿੱਤਾਂ:
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
(ਗਉੜੀ ਮਹਲਾ ੫, ਪੰਨਾ ੨੦੧)

ਸਾਰੇ ਹੈਰਾਨ ਵੀ ਹੋ ਗਏ ਤੇ ਸਮਝ ਵੀ ਗਏ ਕਿ ਮਾਨਯੋਗ ਭਾਈ ਸਾਹਿਬ ਇਹ ਦੀਵਾਨ ਬਦਲਣ ਦੇ ਹੱਕ ਵਿਚ ਨਹੀਂ ਹਨ। ਸੋ ਸਭ ਨੇ ਹੌਸਲਾ ਧਾਰਿਆ ਕਿ ਚਲੋ, ਭਿਜ ਹੀ ਜਾਵਾਂਗੇ, ਕੀਰਤਨ ਨਾਲ ਜੁੜ ਗਏ। ਸਾਰੀ ਸੰਗਤ ਫਿਰ ਹੈਰਾਨ ਹੋਈ ਜਦੋਂ ਭਾਈ ਸਾਹਿਬ ਜੀ ਨੇ ਅਗਲਾ ਸਲੋਕ ਲੈਣ ਤੋਂ ਪਹਿਲਾਂ ਹੀ ਇਹ ਸ਼ਬਦ ਸ਼ੁਰੂ ਕਰ ਦਿੱਤਾ:
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
(ਮਃ ੩, ਮਲਾਰ ਕੀ ਵਾਰ, ਪੰਨਾ ੧੨੮੦)

ਫਿਰ ਤਾਂ ਉਚ-ਮੰਡਲੀ ਕੀਰਤਨ ਪੰਚਮ ਦੀਆਂ ਸੁਰਾਂ ਵਿਚ ਸ਼ੁਰੂ ਹੋ ਗਿਆ ਤੇ ਇਸੇ ਰੰਗ ਵਿਚ ਦੀਵਾਨ ਸਜਿਆ ਰਿਹਾ। ਉਥੇ ਹੀ ਆਨੰਦ-ਕਾਰਜ ਹੋਇਆ। ਭੋਗ ਪੈਣ ‘ਤੇ ਸਤਿਗੁਰੂ ਜੀ ਦੀ ਬਖ਼ਸ਼ਿਸ਼ ਤੇ ਜ਼ਾਹਰੀ ਕਲਾਂ ਆਪਣੀਆਂ ਅੱਖਾਂ ਨਾਲ ਸਭ ਨੇ ਦੇਖੀ। ਉਹ ਇਹ ਸੀ ਕਿ ਦੀਵਾਨ-ਅਸਥਾਨ ਤੋਂ ਚਾਰ ਸੌ ਗਜ਼ ਦੂਰ, ਚੁਪਾਸੜ ਪਿੰਡ ਦੇ ਗਿਰਦੇ ਬਾਰਸ਼ ਨਾਲ ਜਲ ਥਲ ਹੋ ਗਿਆ ਸੀ। ਇਸ ਹੱਦ ਤੋਂ ਅੱਗੇ ਅੰਦਰਵਾਰ ਦੋ ਤਿੰਨ ਸੌ ਗਜ਼ ਦੇ ਫ਼ਾਸਲੇ ‘ਤੇ ਥੋੜ੍ਹੀ-ਥੋੜ੍ਹੀ ਬੂੰਦਾ-ਬਾਂਦੀ ਹੋਈ, ਪਰ ਦੀਵਾਨ-ਅਸਥਾਨ ਤੋਂ ਸੌ ਗਜ਼ ਅੰਦਰ ਇਕ ਵੀ ਕਣੀ ਨਹੀਂ ਸੀ ਪਈ। ਭੋਗ ਤੋਂ ਉਪਰੰਤ ਜਦੋਂ ਬਰਾਤ ਵਾਲੇ ਇਹ ਮੁਅਜਜ਼ਾ, ਜੋ ਸਭ ਨੂੰ ਹੈਰਾਨ ਕਰ ਰਿਹਾ ਸੀ, ਦੇਖਣ ਗਏ ਤਾਂ ਇਕ ਬਰਾਤੀ ਸੱਜਣ ਲੈਫ਼ਟੀਨੈਂਟ ਜਵੰਦ ਸਿੰਘ ਜੀ ਕਹਿਣ ਲੱਗੇ ਕਿ ਅੱਜ ਇਨ੍ਹਾਂ ਅੱਖਾਂ ਨਾਲ ਪਰਤੱਖ ਦੇਖ ਰਹੇ ਹਾਂ ਕਿ:
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥
(ਰਾਮਕਲੀ ਕੀ ਵਾਰ ਮ:੫, ਪੰਨਾ ੯੬੨)

ਗੁਰੂ ਦੇ ਪਿਆਰੇ ਦਾਤਾ ਜੀ ਪਾਸੋਂ ਸਭ ਕੁਝ ਕਰਵਾ ਸਕਦੇ ਹਨ। ਇਸ ਅਨੰਦ-ਕਾਰਜ ਸਮੇਂ ਮਾਨਯੋਗ ਭਾਈ ਸਾਹਿਬ ਜੀ ਦੇ ਦਰਸ਼ਨ-ਮੇਲੇ ਕਰਨ ਲਈ ਆਈ. ਜੀ. ਪੁਲੀਸ ਸ. ਦਲੀਪ ਸਿੰਘ ਛੀਨਾ ਅਤੇ ਸ. ਧੰਨਾ ਸਿੰਘ ਮੈਜਿਸਟ੍ਰੇਟ ਪਟਿਆਲਾ ਵੀ ਆਏ ਹੋਏ ਸਨ। ਇਸ ਤਰ੍ਹਾਂ ਇਹ ਅਨੰਦ-ਕਾਰਜ ਬੜੇ ਚਾਉ ਮਲ੍ਹਾਰ ਦੇ ਰੰਗਾਂ ਵਿਚ ਸਮਾਪਤ ਹੋਇਆ।
Reply Quote TweetFacebook
I love this Saakhi and apparently such incident as the above has occurred more than once. Professor Udai Singh jee, who is currently a resident of Toronto Canada, narrated a Saakhi which he witnessed himself. It was Bhai Sahib's Haveli (mansion) at his village Narangwal and Professor Udai Singh jee was visiting a Samagam that was going on there. Diwan was outside in the frontyard and all of sudden it started raining. Professor Udai Singh jee said that he can still see the scene in front of his eyes. Some Singhs started moving towards the covered Verendah. Then Bhai Sahib raised his arm towards the sky, as if challenging it, and uttered a Gurbani Pankiti (that I can't remember now but will find out from Professor jee). The rain stopped falling at the Samagam location.

Kulbir Singh
Reply Quote TweetFacebook
Vaaheguru! Thank you for sharing Bhai Jasjit Singh ji.
Reply Quote TweetFacebook
Sorry, only registered users may post in this forum.

Click here to login