ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਭਾਈ ਰਣਧੀਰ ਸਿੰਘ ਜੀ (Article of Gurmat Parkash July 2012)

Posted by JASJIT SINGH 
ਭਾਈ ਰਣਧੀਰ ਸਿੰਘ ਜੀ

[www.sgpc.net]

-ਸਿਮਰਜੀਤ ਸਿੰਘ*

ਜ਼ਿਲ੍ਹਾ ਲੁਧਿਆਣਾ ਵਿਚ ਨਾਰੰਗਵਾਲ ਪਿੰਡ ਹੈ। ਇਹ ਪਿੰਡ ਲੁਧਿਆਣਾ-ਜੋਧਾਂ-ਅਹਿਮਦਗੜ੍ਹ ਸੜਕ ਤੋਂ ੫ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਰੇਲਵੇ ਸਟੇਸ਼ਨ ਕਿਲ੍ਹਾ ਰਾਏਪੁਰ ਇਸ ਪਿੰਡ ਤੋਂ ੫ ਕਿਲੋਮੀਟਰ ਦੂਰ ਹੈ। ਇਸ ਪਿੰਡ ਵਿਚਗਰੇਵਾਲ ਬੰਸ ਨਾਲ ਸੰਬੰਧਿਤ ਜੱਟਾਂ ਦਾ ਨਿਵਾਸ ਹੈ। ਇਸ ਬੰਸ ਦੇ ਲੋਕ ੧੪੬੯ ਈ: ਦੇ ਨੇੜੇ ਪੰਜਾਬ ਵਿਚ ਆਏ ਸਨ। ਇਨ੍ਹਾਂ ਨੇ ਪੰਜਾਬ ਵਿਚ ਆ ਕੇ ਸਭ ਤੋਂ ਪਹਿਲਾਂ ਪਰਿਮਾਲ, ਲਲਤੋਂ ਤੇ ਗੁਜਰਵਾਲ ਆਦਿ ਪਿੰਡ ਅਬਾਦ ਕੀਤੇ ਸਨ। ਚੰਦੇਲ ਰਾਜਾ ਦੀ ਪੀੜੀ ਵਿੱਚੋਂ ਰਾਜਾ ਬੈਰਸੀ ਹੋਇਆ ਹੈ ਜਿਸ ਦੀ ਸਤਾਰ੍ਹਵੀਂ ਪੀੜ੍ਹੀ ਦੇ ਚੌਧਰੀ ਗੁਜਰ ਨੇ ੧੪੬੯ ਈ: ਵਿਚ ਹਿਸਾਰ ਦੇ ਇਲਾਕੇ ਚੋਂ ਆ ਕੇ ਗੁਜਰਵਾਲ ਪਿੰਡ ਦੀ ਮੋਹੜੀ ਗੱਡ ਕੇ ਅਬਾਦ ਕੀਤਾ ਸੀ ਅਤੇ ਇਸ ਇਲਾਕੇ ਦੀ ੫੪ ਹਜ਼ਾਰ ਵਿਘੇ ਜ਼ਮੀਨ ’ਤੇ ਕਬਜ਼ਾ ਕੀਤਾ ਸੀ। ਗੁਜਰਵਾਲ ਪਿੰਡ ਵਿੱਚੋਂ ਇਸ ਬੰਸ ਦੇ ਲੋਕ ਅੱਗੇ ਕਿਲ੍ਹਾ ਰਾਏਪੁਰ, ਲੋਹਗੜ੍ਹ, ਫਲੇਵਾਲ, ਮਹਿਮਾ ਸਿੰਘ ਵਾਲਾ ਤੇ ਨਾਰੰਗਵਾਲ ਵਿਚ ਅਬਾਦ ਹੋ ਗਏ। ਇਸ ਇਲਾਕੇ ਵਿਚ ਇਨ੍ਹਾਂ ਨੇ ੬੪ ਪਿੰਡ ਅਬਾਦ ਕੀਤੇ। ਸੰਨ ੧੬੩੧ ਈ: ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਜਰਵਾਲ ਪਿੰਡ ਵਿਚ ਆਪਣੇ ਪਵਿੱਤਰ ਚਰਨ ਪਾਏ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ ਸਿੱਖੀ ਧਾਰਨ ਕਰ ਲਈ। ਇਸ ਬੰਸ ਦੇ ਲੋਕਾਂ ਦਾ ਇਲਾਕੇ ਵਿਚ ਬਹੁਤ ਮਾਨ-ਸਨਮਾਨ ਹੈ। ਇਲਾਕੇ ਵਿਚ ਇਹ ਕਹਾਵਤ ਆਮ ਹੈ “ਟਿੱਕਾ ਧਾਲੀਵਾਲਾਂ ਦਾ, ਚੌਧਰ ਗਰੇਵਾਲਾਂ ਦੀ, ਬਜ਼ੁਰਗੀ ਗਿੱਲਾਂ ਨੂੰ”।

ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਵੀ ਇਸੇ ਬੰਸ ਵਿੱਚੋਂ ਹਨ। ਇਸ ਬੰਸ ਵਿੱਚੋਂ ਪਿੰਡ ਨਾਰੰਗਵਾਲ ਦੇ ਵਸਨੀਕ ਸ. ਵਸਾਵਾ ਸਿੰਘ ਜੀ ਇਲਾਕੇ ਦੀ ਇਕ ਅਹਿਮ ਸ਼ਖ਼ਸੀਅਤ ਸਨ। ਸ. ਵਸਾਵਾ ਸਿੰਘ ਦੇ ਘਰ ਸ. ਨੱਥਾ ਸਿੰਘ ਦਾ ਜਨਮ ਹੋਇਆ। ਸ. ਨੱਥਾ ਸਿੰਘ ਅੰਗਰੇਜ਼ੀ ਫ਼ਾਰਸੀ ਦੇ ਚੰਗੇ ਵਿਦਵਾਨ ਸਨ। ਇਹ ਨਾਭਾ ਰਿਆਸਤ ਦੇ ਨਾਜ਼ਮ (ਜੱਜ) ਸਨ। ਆਪ ਜੀ ਦਾ ਅਨੰਦ ਕਾਰਜ ਸਿੱਖ ਇਤਿਹਾਸ ਨਾਲ ਸੰਬੰਧ ਰੱਖਣ ਵਾਲੇ ਸਿੱਖ ਪਰਵਾਰ ਭਾਈ ਭਗਤੂ ਜੀ ਦੇ ਵੰਸ ਦੀ ਗੁਰਮੁਖ ਬੀਬੀ ਪੰਜਾਬ ਕੌਰ ਨਾਲ ਹੋਇਆ। ਭਾਈ ਭਗਤੂ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਛਤਰ ਛਾਇਆ ਹੇਠ ਸਰੋਵਰ ਨੂੰ ਪੱਕਿਆ ਕਰਨ ਲਈ ਪਕਾਈਆਂ ਜਾਂਦੀਆ ਇੱਟਾਂ ਦੀ ਕਾਰ-ਸੇਵਾ ਵਿਚ ਅਹਿਮ ਹਿੱਸਾ ਪਾਇਆ ਸੀ।

ਮਾਲਵੇ ਦੇ ਪ੍ਰਸਿੱਧ ਪਿੰਡ ਨਾਰੰਗਵਾਲ ਵਿਖੇ ਸ. ਨੱਥਾ ਸਿੰਘ ਦੇ ਘਰ ੭ ਜੁਲਾਈ, ੧੮੭੮ ਈ: ਨੂੰ ਜਿਸ ਬੱਚੇ ਨੇ ਜਨਮ ਲਿਆ, ਮਾਤਾ ਪਿਤਾ ਨੇ ਉਸ ਦਾ ਨਾਂ ਬਸੰਤ ਸਿੰਘ ਰੱਖਿਆ ਜੋ ਵੱਡਾ ਹੋ ਕੇ ਭਾਈ ਰਣਧੀਰ ਸਿੰਘ ਦੇ ਨਾਂ ਨਾਲ ਜਗਤ ਪ੍ਰਸਿੱਧ ਹੋਇਆ। ਆਪ ਦੀ ਉਮਰ ਲੱਗਭਗ ੮ ਸਾਲ ਸੀ ਕਿ ਆਪ ਜੀ ਦੋ ਮੰਜ਼ਲਾ ਘਰ ਦੇ ਕੋਠੇ ਤੋਂ ਹੇਠਾਂ ਡਿੱਗ ਗਏ। ਧਰਤੀ ’ਤੇ ਮੂੰਹ ਵੱਜਣ ਨਾਲ ਆਪ ਦੇ ਨੱਕ ’ਤੇ ਗੰਭੀਰ ਸੱਟ ਲੱਗੀ ਅਤੇ ਕਈ ਦਿਨ ਹਸਪਤਾਲ ਰਹਿਣਾ ਪਿਆ। ਇਸ ਸੱਟ ਨਾਲ ਆਪ ਜੀ ਦੇ ਨੱਕ ਦਾ ਆਕਾਰ ਸਦਾ ਲਈ ਚਪਟਾ ਹੋ ਗਿਆ। ਆਪ ਦੇ ਬਚਪਨ ਦਾ ਜਿਆਦਾ ਸਮਾਂ ਨਾਭਾ ਵਿਖੇ ਗੁਜਰਿਆ ਅਤੇ ਮੁੱਢਲੀ ਸਿੱਖਿਆ ਨਾਭੇ ਤੋਂ ਹੀ ਪ੍ਰਾਪਤ ਕੀਤੀ। ਆਪ ਨੂੰ ਫੁੱਲਾਂ ਨਾਲ ਬਹੁਤ ਪਿਆਰ ਸੀ। ਆਪ ਰਾਜਾ ਹੀਰਾ ਸਿੰਘ ਨਾਭਾ ਦੇ ਫੁੱਲਾਂ ਦੇ ਬਾਗ਼ ਵਿਚ ਅਕਸਰ ਜਾਂਦੇ ਅਤੇ ਫੁੱਲਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਰਾਜਾ ਹੀਰਾ ਸਿੰਘ ਆਪ ਜੀ ਦੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਆਪ ਜੀ ਨੂੰ ਬਹੁਤ ਪਿਆਰ ਕਰਦਾ ਸੀ। ਕਾਲਜ ਦੀ ਪੜਾਈ ਲਈ ਆਪ ਨੂੰ ਮਿਸ਼ਨ ਕਾਲਜ, ਲਾਹੌਰ ਵਿਖੇ ਭੇਜ ਦਿੱਤਾ ਗਿਆ। ਕਾਲਜ ਵਿਚ ਪੜਾਈ ਸਮੇਂ ਆਪ ਜੀ ਨੂੰ ਪਿਤਾ ਜੀ ਵੱਲੋਂ ਲਿਖੀ ਚਿੱਠੀ ਰਾਹੀਂ ਸਵੇਰੇ ਜਪੁ ਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨ ਦੀ ਪ੍ਰੇਰਨਾ ਕੀਤੀ ਗਈ। ਜਿਸ ਅਨੁਸਾਰ ਆਪ ਨੇ ਨਾ ਕੇਵਲ ਨਿੱਤਨੇਮ ਦੀਆਂ ਬਾਣੀਆਂ ਹੀ ਕੰਠ ਕਰ ਲਈਆਂ ਬਲਕਿ ਹੋਰ ਵੀ ਬਹੁਤ ਸਾਰੀ ਬਾਣੀ ਕੰਠ ਕਰ ਲਈ।

ਆਪਜੀ ਨੂੰ ਹਾਕੀ ਖੇਡਣ ਦਾ ਵੀ ਬਹੁਤ ਸ਼ੌਕ ਸੀ, ਆਪ ਕਾਲਜ ਦੀ ਹਾਕੀ ਟੀਮ ਦੇ ਕੈਪਟਨ ਵੀ ਰਹੇ। ਲਾਹੌਰ ਰਹਿੰਦੇ ਸਮੇਂ ਆਪ ਸਿੱਖਾਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਡੇਹਰਾ ਸਾਹਿਬ, ਸ਼ਹੀਦ ਗੰਜ ਭਾਈ ਤਾਰੂ ਸਿੰਘ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਆਦਿ ਦੇ ਦਰਸ਼ਨਾਂ ਲਈ ਜਾਂਦੇ ਅਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਸਨ। ਆਪ ਜੀ ਨੇ ਮਿਸ਼ਨ ਕਾਲਜ ਲਾਹੌਰ ਤੋਂ ੧੯੦੦ ਈ: ਵਿਚ ਬੀ.ਏ. ਪਾਸ ਕਰ ਲਈ। ਆਪ ਜੀ ਦੇ ਪਿਤਾ ਜੀ ਚਾਹੁੰਦੇ ਸਨ ਕਿ ਆਪ ਕ੍ਰਿਸਚੀਅਨ ਮਿਸ਼ਨ ਸਕੂਲ ਵਿਚ ਅਧਿਆਪਕ ਦੇ ਤੌਰ ’ਤੇ ਕੰਮ ਕਰਨ। ਪਿਤਾ ਜੀ ਦੇ ਕਹਿਣ ’ਤੇ ਆਪ ਜੀ ਨੇ ਸਕੂਲ ਵਿਚ ਪੜਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਪਹਿਲੇ ਦਿਨ ਬੱਚਿਆਂ ਦੀ ਪ੍ਰਾਰਥਨਾ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਇਕ ਸ਼ਬਦ ਪੜ੍ਹ ਕੇ ਬੱਚਿਆਂ ਨੂੰ ਸੁਣਾਇਆ। ਸਕੂਲ ਦੀ ਕਾਰਗੁਜਾਰੀ ਆਪ ਜੀ ਦੇ ਮਨ ਨੂੰ ਚੰਗੀ ਨਾ ਲੱਗੀ ਅਤੇ ਆਪ ਨੇ ਦੋ ਤਿੰਨ ਦਿਨਾਂ ਬਾਅਦ ਹੀ ਸਕੂਲ ਛੱਡ ਦਿੱਤਾ।

ਆਪ ਜੀ ਦਾ ਅਨੰਦ ਕਾਰਜ ਨਾਭਾ ਦੇ ਗੁਰਸਿੱਖ ਪਰਵਾਰ ਵਿਚ ਸ. ਬਚਨ ਸਿੰਘ ਦੀ ਸਪੁੱਤਰੀ ਬੀਬੀ ਕਰਤਾਰ ਕੌਰ ਨਾਲ ਹੋਇਆ। ਸੰਨ ੧੯੦੨ ਈ: ਵਿਚ ਆਪ ਨਾਇਬ ਤਹਿਸੀਲਦਾਰ ਦੀ ਨੌਕਰੀ ’ਤੇ ਤਾਇਨਾਤ ਹੋ ਗਏ। ਆਪ ਦਾ ਕਾਰਜ ਖੇਤਰ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦਾ ਖੇੜੀ ਪਿੰਡ ਨਿਯਤ ਕੀਤਾ ਗਿਆ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਪਲੇਗ ਦੀ ਬੀਮਾਰੀ ਫੈਲੀ ਹੋਈ ਸੀ। ਭਾਈ ਸਾਹਿਬ ਇਕ ਅੰਗਰੇਜ਼ ਡਾਕਟਰ ਨਾਲ ਨਿੱਜੀ ਸਹਾਇਕ ਵਜੋਂ ਡਿਊਟੀ ਨਿਭਾ ਰਹੇ ਸਨ। ਆਪ ਨੇ ਆਪਣੀ ਨੌਕਰੀ ਬੜੀ ਹੀ ਇਮਾਨਦਾਰੀ ਅਤੇ ਸੱਚੇ ਦਿਲ ਨਾਲ ਕੀਤੀ ਜਦੋਂ ਕਿ ਉਂਥੋਂ ਦਾ ਅਮਲਾ ਅਤੇ ਹੋਰ ਕਰਮਚਾਰੀ ਰਿਸ਼ਵਤੀ ਸਨ। ਉਹ ਫੰਡਾਂ ਦੀ ਰਕਮ ਵੀ ਹੇਰਾਫੇਰੀ ਨਾਲ ਖੁਰਦਬੁਰਦ ਕਰ ਕੇ ਆਪਣੇ ਖਾਤਿਆਂ ਵਿਚ ਪੁਆ ਲੈਂਦੇ ਸਨ। ਖੁਸ਼ਾਮਦ ਪਸੰਦ ਜ਼ੈਲਦਾਰ ਅਤੇ ਸਫੈਦਪੋਸ਼ ਕਈ ਢੰਗਾਂ ਨਾਲ ਰਿਸ਼ਵਤ ਅਤੇ ਤੋਹਫੇ ਦਿੰਦੇ ਸਨ ਜੋ ਆਪ ਜੀ ਨੂੰ ਚੰਗੇ ਨਹੀਂ ਸੀ ਲੱਗਦੇ। ਆਪ ਜੀ ਨੇ ਇਨ੍ਹਾਂ ਸਾਰਿਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕ ਦਿੱਤਾ ਜਿਸ ਨਾਲ ਉਹ ਇਨ੍ਹਾਂ ਤੋਂ ਅੰਦਰੋ-ਅੰਦਰੀ ਬੜੇ ਦੁਖੀ ਹੋਏ। ਉਨ੍ਹਾਂ ਨੇ ਭਾਈ ਸਾਹਿਬ ਵਿਰੁੱਧ ਇਕ ਝੂਠੀ ਸ਼ਿਕਾਇਤ ਵੀ ਅੰਗਰੇਜ਼ ਡਾਕਟਰ ਨੂੰ ਕਰ ਕੇ ਉਨ੍ਹਾਂ ਨੂੰ ਆਪਣੇ ਰਾਹ ਵਿਚ ਹਟਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ ਜਦੋਂ ਭਾਈ ਸਾਹਿਬ ਨੇ ਇਨ੍ਹਾਂ ਦਾ ਪਾਜ ਉਘੇੜਿਆ ਤਾਂ ਇਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਗਏ। ਭਾਈ ਸਾਹਿਬ ਜੀ ਦੀ ਸੱਚੀ ਸੁੱਚੀ ਸ਼ਖ਼ਸੀਅਤ ਦਾ ਡਾਕਟਰ ਦੇ ਮਨ ’ਤੇ ਬਹੁਤ ਪ੍ਰਭਾਵ ਪਿਆ। ਡਾਕਟਰ ਭਾਈ ਸਾਹਿਬ ਨਾਲ ਅਧਿਆਤਮਿਕ ਵਿਚਾਰਾਂ ਕਰਨ ਲੱਗ ਪਿਆ। ਉਸ ਡਾਕਟਰ ਨੇ ਭਾਈ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਵੱਡਮੁਲੀ ਜਾਣਕਾਰੀ ਪ੍ਰਾਪਤ ਕੀਤੀ। ਉਸ ਅੰਗਰੇਜ਼ ਦੇ ਕਹਿਣ ’ਤੇ ਭਾਈ ਸਾਹਿਬ ਨੇ ਇਕ ਪੁਸਤਕ ‘ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਰਸਤੀ ਹੈ?’ ਦੀ ਰਚਨਾ ਵੀ ਕੀਤੀ। ਅੰਗਰੇਜ਼ ਅਫਸਰ ਨੇ ਆਪ ਦੀ ਇਮਾਨਦਾਰੀ ਅਤੇ ਉਂਚ ਇਖਲਾਕ ਦੀ ਬਹੁਤ ਸ਼ਲਾਘਾ ਕੀਤੀ। ਆਪ ਜੀ ਦੀ ਇਮਾਨਦਾਰੀ ਅਤੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦੀ ਤਰੱਕੀ ਕਰ ਦਿੱਤੀ ਗਈ। ਪਰੰਤੂ ਇਸ ਕੰਮ ਵਿਚ ਉਨ੍ਹਾਂ ਦਾ ਦਿਲ ਨਾ ਲੱਗਦਾ ਅਤੇ ਸੰਸਾਰਿਕ ਲੋਕਾਂ ਦੇ ਕਸ਼ਟ ਦੇਖ ਕੇ ਆਪ ਵਿਆਕੁਲ ਹੋ ਜਾਂਦੇ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਫਸਰ ਲੋਕਾਂ ਦੀ ਸੇਵਾ ਨਹੀਂ ਕਰਦੇ ਬਲਕਿ ਉਨ੍ਹਾਂ ਨੂੰ ਡਾਕੂਆਂ ਵਾਂਗ ਲੁੱਟਦੇ ਹਨ। ਅਤਿਆਚਾਰੀ ਲੋਕ ਝੂਠੀਆਂ ਗਵਾਹੀਆਂ ਅਤੇ ਰਿਸ਼ਵਤਾਂ ਦੇ ਕੇ ਬਚ ਜਾਂਦੇ ਹਨ, ਗਵਾਹ ਪੈਸੇ ਲੈ ਕੇ ਮੁੱਕਰ ਜਾਂਦੇ ਹਨ ਅਤੇ ਸੱਚੇ ਬੰਦੇ ਦੀ ਕੋਈ ਨਹੀਂ ਸੁਣਦਾ, ਉਹ ਇਨ੍ਹਾਂ ਝੂਠੇ ਕੇਸਾਂ ਵਿਚ ਫਸ ਜਾਂਦੇ ਹਨ। ਆਖਿਰ ਇਕ ਦਿਨ ਆਪ ਜੀ ਨੇ ਨੌਕਰੀ ਛੱਡ ਦਿੱਤੀ। ੧੪ ਜੂਨ, ੧੯੦੩ ਈ: ਨੂੰ ਆਪ ਜੀ ਨੇ ਫਿਲੌਰ ਦੇ ਨੇੜੇ ਬਕਾਪੁਰ ਵਿਖੇ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਆਪ ਜੀ ਦਾ ਨਾਂ ਰਣਧੀਰ ਸਿੰਘ ਰੱਖਿਆ ਗਿਆ। ਆਪ ਜੀ ਨੇ ਨਾਰੰਗਵਾਲ ਜਾ ਕੇ ਇਕ ਸ਼ਬਦੀ ਜਥਾ ਤਿਆਰ ਕੀਤਾ ਜੋ ਸੰਗਤਾਂ ਵਿਚ ਜਾ ਕੇ ਨਾਮ ਸਿਮਰਨ ਅਤੇ ਗੁਰਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜਨ ਦੀ ਸੇਵਾ ਕਰਦਾ ਸੀ। ਇਨ੍ਹਾਂ ਸਾਲਾਂ ਵਿਚ ਆਪ ਜੀ ਨੇ ਕਈ ਵਾਰ ਇੱਕੋ ਚੌਕੜੇ ਵਿਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਰਵਣ ਕੀਤਾ।

੧੯੦੫ ਈ: ਵਿਚ ਆਪ ਨੇ ਸ. ਸ਼ਾਮ ਸਿੰਘ ਅਟਾਰੀ ਵਾਲੇ ਦੇ ਪੋਤਰੇ ਸ.ਹਰਬੰਸ ਸਿੰਘ ਦੀ ਪ੍ਰੇਰਨਾ ਸਦਕਾ ਹੋਸਟਲ ਦੇ ਮੁੱਖ ਸੁਪਰਡੈਂਟ ਦੇ ਤੌਰ ’ਤੇ ਨੌਕਰੀ ਕਰ ਲਈ। ਉਂਥੇ ਵੀ ਕੁਝ ਸਮਾਂ ਬਾਅਦ ਆਪ ਨੇ ਨੌਕਰੀ ਛੱਡ ਦਿੱਤੀ ਅਤੇ ਗੁਰਮਤਿ ਪ੍ਰਚਾਰ ਨੂੰ ਆਪਣਾ ਮੁੱਖ ਉਦੇਸ਼ ਬਣਾ ਲਿਆ। ਆਪ ਨੇ ਪੰਚ ਖਾਲਸਾ ਦੀਵਾਨ, ਸ੍ਰੀ ਦਮਦਮਾ ਸਾਹਿਬ ਬਣਾਇਆ ਅਤੇ ੧੯੦੯ ਈ: ਤੋਂ ਲੈ ਕੇ ੧੯੧੪ ਈ: ਤਕ ਬੜੇ ਜੋਸ਼ ਨਾਲ ਹਫਤਾਵਾਰੀ ਕੀਰਤਨ ਦੀਵਾਨ ਲਗਾਉਂਦੇ ਰਹੇ। ਉਨ੍ਹਾਂ ਦਿਨਾਂ ਵਿਚ ਗੁਰਦੁਆਰੇ ਸਾਹਿਬਾਨ ਮਹੰਤਾਂ ਦੇ ਕਬਜ਼ੇ ਵਿਚ ਸਨ ਜੋ ਗੁਰਦੁਆਰਿਆਂ ਦੀ ਜਾਇਦਾਦਾਂ ਨੂੰ ਨਿੱਜੀ ਸਮਝਣ ਲੱਗ ਪਏ ਸਨ। ਉਨ੍ਹਾਂ ਨੇ ਗੁਰਦੁਆਰਿਆਂ ਵਿਚ ਕਈ ਤਰ੍ਹਾਂ ਦੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਮਨਮਤੀਆਂ ਵਿਚ ਸੁਧਾਰ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ।
ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਦਿੱਲੀ ਦੀ ਦੀਵਾਰ ਦੇ ਮਾਮਲੇ ਤੋਂ ਸਿੱਖਾਂ ਦੀ ਅੰਗਰੇਜ਼ਾਂ ਨਾਲ ਟੱਕਰ ਹੋਈ। ਵਾਇਸਰਾਏ ਹਾਊਸ ਜੋ ਰਾਇਸੀਨਾ ਪਹਾੜੀ ’ਤੇ ਬਣਨਾ ਸੀ, ਉਸ ਦੇ ਵਾਧੇ ਲਈ ਸਰਕਾਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹ ਦਿੱਤੀ। ਸਿੱਖਾਂ ਵਿਚ ਵਧਦੇ ਜਬਰਦਸਤ ਰੋਹ ਨੂੰ ਪਹਿਲਾਂ ਪਹਿਲ ਅੰਗਰੇਜ਼ ਨਾ ਸਮਝ ਸਕੇ ਕਿ ਇਕ ਦੀਵਾਰ ਦੇ ਗਿਰਨ ਨਾਲ ਤਾਂ ਕੋਈ ਸਿੱਖਾਂ ਦੇ ਧਰਮ ਵਿਚ ਦਖ਼ਲ ਅੰਦਾਜ਼ੀ ਨਹੀਂ ਹੈ। ਮਾਹੌਲ ਇਤਨਾ ਸੰਜੀਦਾ ਹੋ ਗਿਆ ਕਿ ਪੰਜਾਬ ਤੋਂ ਸ਼ਹੀਦੀ ਜਥੇ ਦਿੱਲੀ ਵੱਲ ਰਵਾਨਾ ਹੋ ਗਏ ਜਿਨ੍ਹਾਂ ਵਿਚ ਭਾਈ ਰਣਧੀਰ ਸਿੰਘ ਜੀ ਵੀ ਸ਼ਾਮਲ ਸਨ। ਇਹ ਸ਼ਹੀਦੀ ਜਥੇ ਹਾਲੇ ਦਿੱਲੀ ਪਹੁੰਚੇ ਵੀ ਨਹੀਂ ਸਨ ਕਿ ਸਰਕਾਰ ਨੇ ਪਹਿਲਾਂ ਹੀ ਦੀਵਾਰ ਬਣਾ ਦਿੱਤੀ। ਆਪ ਜੀ ਨੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ-ਮੇਲੇ ਸਮੇਂ ਚਮਕੌਰ ਸਾਹਿਬ ਵਿਖੇ ਗੁਰਮਤਿ ਤੇ ਸਿੱਖ ਰਹਿਤ ਮਰਯਾਦਾ ਤੋਂ ਉਲਟ ਹੁੰਦੇ ਕੰਮਾਂ ਨੂੰ ਦੇਖ ਕੇ ਮਹੰਤਾਂ ਤੋਂ ਗੁਰਧਾਮਾਂ ਦਾ ਕਬਜ਼ਾ ਲੈ ਕੇ ਪੰਥ ਨੂੰ ਸੌਂਪਿਆ।

ਸੰਨ ੧੯੧੪ ਈ: ਵਿਚ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਤੋਂ ਭਾਰਤ ਦੀ ਅਜ਼ਾਦੀ ਲਈ ਅਨੇਕਾਂ ਕਾਰਕੁੰਨ ਭਾਰਤ ਪਹੁੰਚ ਰਹੇ ਸਨ। ਆਪ ਜੀ ਵੀ ਦੇਸ਼ ਦੀ ਅਜ਼ਾਦੀ ਲਈ ਗਦਰ ਲਹਿਰ ਵਿਚ ਕੁੱਦ ਪਏ। ਆਪ ਜੀ ਨੇ ਗਦਰੀ ਬਾਬਿਆਂ ਦਾ ਪੂਰਾ ਸਾਥ ਦਿੱਤਾ। ਆਪ ਜੀ ਨੇ ਸ. ਕਰਤਾਰ ਸਿੰਘ ਜੀ ਸਰਾਭਾ ਨਾਲ ਮਿਲ ਕੇ ੧੯ ਫਰਵਰੀ ੧੯੧੫ ਈ: ਨੂੰ ਗਦਰ ਦਿਵਸ ਮਿੱਥਿਆ। ਆਪ ੧੯ ਫਰਵਰੀ ਦੀ ਸ਼ਾਮ ਨੂੰ ਆਪਣੇ ੬੦ ਸਾਥੀਆਂ ਨਾਲ ਫਿਰੋਜ਼ਪੁਰ ਛਾਉਣੀ ਵਿਚ ਬਗਾਵਤ ਕਰਨ ਲਈ ਪੁੱਜ ਗਏ। ਉਂਥੇ ਆਪ ਜੀ ਨੂੰ ਖ਼ਬਰ ਮਿਲੀ ਕਿ ਕਿਸੇ ਮੁਖ਼ਬਰ ਨੇ ਉਨ੍ਹਾਂ ਦੀ ਸਕੀਮ ਬਾਰੇ ਅੰਗਰੇਜ਼ਾਂ ਨੂੰ ਇਤਲਾਹ ਦੇ ਦਿੱਤੀ ਹੈ। ਆਪ ਆਪਣੇ ਸਾਥੀਆਂ ਸਮੇਤ ਘਰਾਂ ਨੂੰ ਵਾਪਸ ਚਲੇ ਗਏ। ਅੰਗਰੇਜ਼ ਸਰਕਾਰ ਚੌਕਸ ਹੋ ਗਈ ਅਤੇ ਉਨ੍ਹਾਂ ਨੇ ਦੇਸ਼ਭਗਤਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਆਪ ਜੀ ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਨਾਇਕ ਮੰਨਿਆ ਜਾਂਦਾ ਹੈ। ਆਪ ਜੀ ਨੂੰ ਵੀ ਹੋਰਨਾਂ ਦੇਸ਼-ਭਗਤਾਂ ਵਾਂਗ ੯ ਮਈ ੧੯੧੫ ਈ: ਨੂੰ ਨਾਭੇ ਤੋਂ ਗ੍ਰਿਫ਼ਤਾਰ ਕਰ ਕੇ ਮੁਲਤਾਨ ਦੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਆਪ ਜੀ ’ਤੇ ਤਿੰਨ ਫਰਦ-ਏ-ਜ਼ੁਰਮ ਲਗਾਏ ਗਏ:

੧. ਗੁਰਦੁਆਰਾ ਰਕਾਬ ਗੰਜ ਦੀ ਕੰਧ ਲਈ ਬਗਾਵਤ।
੨. ਸ. ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਰਜਮੈਂਟਾਂ ਵਿਚ ਅੰਗਰੇਜ਼ਾਂ ਵਿਰੁੱਧਬਗਾਵਤ ਫੈਲਾਉਣੀ।
੩. ਯੁੱਗ ਪਲਟਾਉ ਪਾਰਟੀ ਦੇ ਨੇਤਾ ਰਾਸ ਬਿਹਾਰੀ ਬੋਸ ਦੇ ਕਹੇ ਅਨੁਸਾਰ ਕ੍ਰਾਂਤੀ ਲਿਆਉਣੀ। ਜੇਲ੍ਹ ਵਿਚ ਹੁੰਦੀਆਂ ਵਧੀਕੀਆਂ ਵਿਰੁੱਧ ਆਪ ਜੀ ਨੇ ਕਈ ਵਾਰ ਭੁੱਖ ਹੜਤਾਲ ਕੀਤੀ। ਆਪ ਜੀ ਨੂੰ ੩੦ ਮਾਰਚ ੧੯੧੬ ਈ: ਨੂੰ ਉਮਰ ਕੈਦ ਅਤੇ ਸਾਰੀ ਜਾਇਦਾਦ ਜਬਤ ਕਰਨ ਦੀ ਸਜ਼ਾ ਸੁਣਾਈ ਗਈ। ਆਪ ਜੀ ਦੀ ਸਾਰੀ ਜਾਇਦਾਦ ਜਬਤ ਕਰ ਲਈ ਗਈ।

ਜੇਲ੍ਹ ਵਿਚ ਵੀ ਆਪ ਜੀ ਨੇ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ। ਆਪ ਜੀ ਦੀ ਸ਼ਖ਼ਸੀਅਤ ਅਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕੈਦੀਆਂ ਅਤੇ ਮੁਲਾਜ਼ਮਾਂ ਨੇ ਗੁਰਬਾਣੀ, ਸਿਮਰਨ ਅਤੇ ਗੁਰਮਤਿ ਨੂੰ ਜੀਵਨ ਵਿਚ ਅਪਣਾ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਦੇਸ਼ ਭਗਤਾਂ ਦੀ ਰਿਹਾਈ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਕਿ ੧ ਫਰਵਰੀ ੧੯੨੩ ਈ: ਨੂੰ ਅਰਦਾਸ ਦਿਵਸ ਮਨਾਇਆ ਜਾਵੇ। ੪ ਅਕਤੂਬਰ, ੧੯੨੩ ਈ: ਵਾਲੇ ਦਿਨ ਆਪ ਜੀ ਨੂੰ ਲਾਹੌਰ ਸੈਂਟਰਲ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ। ਉਂਘਾ ਦੇਸ਼ ਭਗਤ ਸ. ਭਗਤ ਸਿੰਘ ਆਪ ਜੀ ਦੀਆਂ ਕੁਰਬਾਨੀਆਂ ਤੋਂ ਬਹੁਤ ਪ੍ਰਭਾਵਿਤ ਸੀ। ਆਪ ਜੀ ਦੀ ਰਿਹਾਈ ਵਾਲੇ ਦਿਨ ਸ. ਭਗਤ ਸਿੰਘ ਨੇ ਆਪ ਜੀ ਨਾਲ ਮੁਲਾਕਾਤ ਕੀਤੀ ਅਤੇ ਸਿੱਖੀ ਸਰੂਪ ਵਿਚ ਫਾਂਸੀ ’ਤੇ ਚੜ੍ਹਨ ਦਾ ਵਾਅਦਾ ਵੀ ਕੀਤਾ। ਇਸ ਮੁਲਾਕਾਤ ਦਾ ਜ਼ਿਕਰ ਉਂਘੇ ਲੇਖਕ ਸ. ਜਸਵੰਤ ਸਿੰਘ ਕੰਵਲ ਨੇ ਆਪਣੇ ਸ਼ਬਦਾਂ ਵਿਚ ਕੀਤਾ ਹੈ ਕਿ ਜਦੋਂ ਸ. ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਦੇ ਪੈਰੀਂ ਹੱਥ ਲਾਏ ਤਾਂ ਭਾਈ ਸਾਹਿਬ ਨੇ ਕਿਹਾ

“ਗੁਰੂ ਦਿਆ ਸਿੱਖਾ! ਸਿੱਖੀ ਵਿਚ ਪੈਰੀ ਹੱਥ ਲਾਉਣਾ ਮਨਮਤ ਹੈ। ਫਤਹ ਗਜ਼ਾਅ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥” ਫਤਹ ਬੁਲਾ ਕੇ ਭਾਈ ਸਾਹਿਬ ਨੇ ਸ. ਭਗਤ ਸਿੰਘ ਨੂੰ ਬੁੱਕਲ ਵਿਚ ਲੈ ਲਿਆ। “ਤੂੰ ਗੁਰੂ ਦੇ ਬਹਾਦਰ ਸਿੰਘ ਸੂਰਮਿਆਂ ਵਾਲਾ ਕਾਰਨਾਮਾ ਕੀਤਾ ਹੈ। ਧੰਨ ਤੂੰ, ਧੰਨ ਤੇਰੀ ਜਣਨੀ।” ਉਨ੍ਹਾਂ ਸੂਰਮੇ ਨੂੰ ਦੋਹਰੀ ਥਾਪੀ ਦਿੱਤੀ। “ਸਿੰਘ ਸਾਹਿਬ ਜੀ! ਅਸੀਂ ਤੁਹਾਡੇ ਬੱਚੇ ਆਂ; ਪਰ ਅਜ਼ਾਦੀ ਦੀ ਸ਼ਮਾਂ ਦੇ ਪਰਵਾਨੇ ਆਂ। ਪਰ ਕੰਡਿਆਲੀ ਵਾੜ ਤੋੜੇ ਬਿਨਾਂ ਅਜ਼ਾਦੀ ਦਾ ਫੁੱਲ ਹਾਸਲ ਨਹੀਂ ਹੋਣਾ।” ਸ. ਭਗਤ ਸਿੰਘ ਨੇ ਪੂਰੀ ਦ੍ਰਿੜਤਾ ਨਾਲ ਆਖਿਆ। “ਜਦੋ ਤੇਰੇ ਵਰਗੇ ਬੇਖ਼ੌਫ ਸੂਰਮੇ ਅਜ਼ਾਦੀ ਦੀ ਜੰਗ ਲੜ ਰਹੇ ਹਨ, ਫਤਿਹ ਕਿਵੇਂ ਨਾ ਮਿਲੇਗੀ।” ਸੰਤ ਰਣਧੀਰ ਸਿੰਘ ਨੇ ਹੌਂਸਲੇ ਵਾਲੀ ਥਾਪੀ ਦਿੱਤੀ। “ਤੁਹਾਡੇ ਵਰਗੇ ਦਰਵੇਸ਼ ਦੇਸ਼ ਭਗਤਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ, ਗ਼ੁਲਾਮੀ ਦੀਆਂ ਜ਼ੰਜੀਰਾਂ ਕਿਵੇਂ ਨਾ ਟੁੱਟਣਗੀਆਂ” ਸਰਦਾਰ ਦਾ ਇਰਾਦਾ ਲੋਹੇ ਦਾ ਕਿੱਲ ਬਣਿਆ ਹੋਇਆ ਸੀ। “ਜਜ਼ਬਾਤ ਪੁੱਤਰਾ ਕੱਚਾ ਸੋਨਾ, ਇਸ ਨੂੰ ਕੁਰਬਾਨੀ ਹੀ ਸ਼ੁੱਧ ਸੋਨਾ ਬਣਾਉਂਦੀ
ਐ।” “ਤੁਸੀ ਮਹਾਂ ਪੁਰਸ਼ੋ ਤਤਵੇਤਾ ਹੋ, ਜਿਵੇਂ ਚਲਾੳਗੇ, ਉਵੇਂ ਚਲਾਂਗੇ। ਤੁਹਾਡੇ ਬੋਲਾਂ ਵਿਚ ਰੋਸ਼ਨੀ ਵੀ ਐ ਤੇ ਅਮਲ ਦੀ ਪਕਿਆਈ ਵੀ।” ਆਗਿਆਕਾਰੀ ਵਾਂਗ ਸ. ਭਗਤ ਸਿੰਘ ਦੇ ਆਪ ਮੁਹਾਰੇ ਹੱਥ ਜੁੜ ਗਏ। “ਜੇ ਗੁਰਮੁਖਾ ਇਰਾਦਾ ਇਨ੍ਹਾਂ ਪੱਕਾ ਐ, ਫਿਰ ਗੁਰੂ ਜ਼ਰੂਰ ਫਤਿਹ ਦੇਵੇਗਾ। ਪਰ ਤੂੰ ਐਨੇ ਨਿਸਚੇ ਵਾਲਾ ਗੁਰੂ ਮਰਯਾਦਾ ਤੋਂ ਕਿਉਂ ਨੱਸਿਆ?” ਭਾਈ ਸਾਹਿਬ ਨੇ ਅੰਦਰ ਹਲੂਣ ਸੁੱਟਿਆ। “ਤੁਹਾਡਾ ਮਤਲਬ ਮਹਾਂ ਪੁਰਖੋ ਮੈਂ ਸਮਝਿਆਂ ਨਹੀਂ?” ਉਸ ਨੇ ਨਾਂਹ ਵਿਚ ਸਿਰ ਹਲਾਇਆ। “ਸ੍ਰੀ ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਸੀ ਜਾਂ ਨਹੀਂ?” “ਉਹ ਤਾਂ ਦੇਸ਼ ਭਗਤੀ ਦੇ ਸਰਤਾਜ ਸਨ, ਜਿਨ੍ਹਾਂ ਸਾਰਾ ਸਰਬੰਸ ਹੀ ਅਜ਼ਾਦੀ ਲਈ ਕੁਰਬਾਨ ਕਰ ਦਿੱਤਾ। ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆਂ ਦੀ ਤਾਰੀਖ਼ ਵਿਚ ਕਿੱਧਰੇ ਨਹੀਂ ਮਿਲਦੀ ਜੈ ਜੈ ਗੋਬਿੰਦ!” ਸ. ਭਗਤ ਸਿੰਘ ਨੇ ਜੋਸ਼ ਵਿਚ ਨਾਅਰਾ ਖੜਕਾ ਮਾਰਿਆ। “ਸ੍ਰੀ ਗੁਰੂ ਗੋਬਿੰਦ ਸਿੰਘ ਦੀ ਇਕ ਪਾਸੇ ਜੈ ਬੁਲਾਉਦਾ ਏਂ, ਦੂਜੇ ਪਾਸੇ ਖੈ ਨੂੰ ਗਲ ਲਾਈ ਬੈਠਾ ਏ।” ਭਾਈ ਸਾਹਿਬ ਨੇ ਨੌਜਵਾਨ ਦੇ ਮਨ ਦਾ ਲੋਹਾ ਤੱਤਾ ਵੇਖ ਕੇ ਦੋਹਾਸਨੀ ਸੱਟ ਮਾਰੀ। ਜਿਸ ਨਾਲ ਸਰਦਾਰ ਦੇ ਕੱਚੇ ਭੁਲੇਖੇ ਤਿੜਕ ਗਏ। “ਤੁਹਾਡਾ ਮਤਲਬ ਕੇਸਾਂ ਤੋਂ ਐ?” ਸਰਦਾਰ ਨੇ ਝੰਜੋੜੇ ਗਏ ਮਨ ਨਾਲ ਪੁੱਛ ਕੀਤੀ। “ਨਿਰੀ ਦਾਹੜੀ ਕੇਸਾਂ ਦੀ ਗੱਲ ਨਹੀਂ, ਗੁਰੂ ਦੇ ਸਿਦਕ ਵਿਸ਼ਵਾਸ ਦੀ ਐ। ਪੁੱਤਰਾ ਅਜ਼ਾਦੀ ਦਾ ਪਤੰਗਾ ਤਾਂ ਹੈ, ਹੁਣ ਗੁਰੂ ਦਾ ਸਿਦਕ ਰੱਖ ਲੈ, ਜਾਂ ਭਗੌੜਾ ਹੋ ਜਾਹ?” ਮਹਾਂਪੁਰਸ਼ਾਂ ਉਸ ਅੱਗੇ ਸਿਦਕ ਦੀ ਲਕੀਰ ਖਿੱਚ ਦਿੱਤੀ। “ਮਹਾਂ ਪੁਰਸ਼ੋ! ਦੁਹਾਈ ਰੱਬ ਦੀ, ਮੈਂ ਗੁਰੂ ਤੋਂ ਬੇਮੁੱਖ ਹੋ ਕੇ ਤਾਂ ਮਿੱਟੀ ਹੀ ਹੋ ਜਾਵਾਂਗਾ। ਨਾ-ਅ-ਨਾ, ਸਿੱਖ ਕੌਮ ਉਸ ਬਾਪੂ ਦੀ ਪੈਦਾਵਾਰ, ਅਸੀਂ ਨਾਸ਼ੁਕਰੇ ਤਾਂ ਉਸ ਦੀ ਕੁਰਬਾਨੀ ਦਾ ਦੇਣ, ਜਨਮਾਂ ਤਕ ਨਹੀਂ ਦੇ ਸਕਦੇ। ਜਿਸ ਜ਼ੁਲਮ ਤੇ ਗ਼ੁਲਾਮੀ ਦੀ ਜੜ੍ਹ ਪੁੱਟਣ ਦਾ ਰਾਹ ਪਧਰਾਇਆ। ਤੁਸੀਂ ਸਿੰਘ ਜੀ, ਹੁਕਮ ਕਰੋ, ਉਹੀ ਹੋਵੇਗਾ।” ਨੌਜਵਾਨ ਦਾ ਜੋਸ਼ ਹੋਸ਼ ਸਮੇਤ ਹਾਉਕੇਹਾਰ ਹੋਇਆ ਪਿਆ ਸੀ। “ਜੇ ਪੁੱਤਰਾ ਤੂੰ ਆਪਣੇ ਗੁਰੂ ਨੂੰ ਐਨਾ ਪਿਆਰ ਸਤਿਕਾਰ ਦਿੰਦਾ ਏ, ਫਿਰ ਉਹਦੀ ਮਰਯਾਦਾ ਤੋਂ ਫਰਾਰੀ ਕਿਉਂ?” ਭਾਈ ਸਾਹਿਬ ਨੇ ਉਸ ਨੂੰ ਨਿੱਘੇ ਪਿਆਰ ਨਾਲ ਆਪਣੇ ਪਾਸੇ ਘੁੱਟ ਲਿਆ। “ਨਹੀਂ ਸਿੰਘ ਜੀ! ਮੈਂ ਆਪਣੇ ਗੁਰੂ ਦੇ ਹੁਕਮ ਦੀ ਅਵੱਗਿਆ ਨਹੀਂ ਕਰਾਂਗਾ। ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਨਕਲਾਬੀ ਰਾਹ ਸਾਡਾ ਰਾਹ। ਜ਼ੁਲਮ ਤੇ ਗ਼ੁਲਾਮੀ ਦਾ ਪਸਤਾ ਹਰ ਹਾਲਤ ਵੱਢਣਾ ਹੈ।” ਸ. ਭਗਤ ਸਿੰਘ ਨੇ ਨਿਊਂ ਕੇ ਭਾਈ ਸਾਹਿਬ ਦੇ ਚਰਨ ਮੁੜ ਫੜ ਲਏ, ਭਾਈ ਸਾਹਿਬ ਨੇ ਸ. ਭਗਤ ਸਿੰਘ ਦੀਆਂ ਬਾਹਾਂ ਗਲ ਪਾ ਲਈਆਂ। “ਪਿਤਾ ਸਮਾਨ ਗੁਰੂ ਦੇਵ ਜੀ ਅਸੀਸ ਦਿਓ ਗੁਰੂ ਦਸਮੇਸ਼ ਜੀ ਦਾ ਦਿੱਤਾ ਸੀਸ, ਜ਼ੁਲਮ ਤੇ ਗ਼ੁਲਾਮੀ ਵਿਰੁੱਧ ਉਸਦੀ ਅਜ਼ਾਦੀ ਦੇ ਮਾਰਗ ਲੱਗ ਜਾਵੇ।” “ਜੇਰੇ ਜੁਰਅੱਤ ਵੱਲੋਂ ਤੂੰ ਬਹਾਦਰ ਸੂਰਮਾ ਏ। ਚਮਕੌਰ ਸਾਹਿਬ ਦੀ ਗੜ੍ਹੀ ਨੂੰ ਯਾਦ ਕਰ। ਦਸਮੇਸ਼ ਦੇ ਪੁੱਤਰਾਂ ਤੇ ਤੇਰੇ ਭਰਾਵਾਂ, ਕੁਰਬਾਨੀ ਦੇ ਕੇ ਤਾਰੀਖ਼ੀ ਜਿੱਤ ਹਾਸਲ ਕੀਤੀ ਸੀ, ਉਸੇ ਜ਼ੁਲਮ ਦੀ ਜੰਗ ਅੱਜ ਵੀ ਜਾਰੀ ਐ। ਗੁਰੂ ਤੇ ਜਨਤਾ ਦੀ ਬੁੱਕਲ ਤੇਰੇ ਲਈ ਸਦਾ ਖੁੱਲੀ ਐ। ਤੂੰ ਦਸਮੇਸ਼ ਦਾ ਲਾਡਲਾ ਪੁੱਤਰ ਬਣਨਾ ਹੈ। ਮੈਨੂੰ ਪਤਾ ਹੈ, ਮੌਤ ਰਾਣੀ ਨਾਲ ਤੇਰਾ ਵਿਆਹ ਹੋਣ ਵਾਲਾ ਹੈ, ਤੇਰੀ ਕੁਰਬਾਨੀ ਲੰਡਨ ਦੀ ਪਾਰਲੀਮੈਂਟ ਵਿਚ ਤਰਥੱਲ ਪਾ ਦੇਵੇਗੀ। ਯਕੀਨ ਕਰ ਦੁਸ਼ਮਣ ਦੇਸ਼ ਛੱਡ ਕੇ ਭੱਜਣ ਲਈ ਮਜ਼ਬੂਰ ਹੋ ਜਾਵੇਗਾ। ਤੂੰ ਗੁਰੂ ਦਾ ਸਿਦਕਵਾਨ ਸਿੱਖ ਬਣ ਕੇ ਸਾਮਰਾਜ ਦੀ ਮੌਤ ਦੇ ਵਾਰੰਟਾਂ ਤੇ ਆਪਣੇ ਲਹੂ ਨਾਲ ਦਸਤਖਤ ਕਰਨੇ ਹਨ, ਤੇਰੇ ਫਾਂਸੀ ਲੱਗਣ ਤੇ ਸਾਰੀ ਦੁਨੀਆਂ ਮੂੰਹ ਵਿਚ ਉਂਗਲਾਂ ਪਾਵੇਗੀ, ਤੇ ਦੇਸ਼ ਤੇਰੀ ਕੁਰਬਾਨੀ ਦੇ ਸੋਹਲੇ ਗਾਉਂਦਾ ਆਨ-ਸ਼ਾਨ ਨਾਲ ਅਜ਼ਾਦ ਹੋਵੇਗਾ। ਯਾਦ ਰੱਖੀਂ, ਬਹਾਦਰ ਕੌਮ ਦਾ ਇੱਕੋ ਕਮਾਂਡਰ ਹੁੰਦਾ ਏ।” ਸੰਤ ਰਣਧੀਰ ਸਿੰਘ ਨੇ ਸੂਰਮੇ ਨੂੰ ਥਾਪੜਾ ਦੇਂਦਿਆਂ ਗਲ ਨਾਲ ਲਾ ਲਿਆ। ਪਿਤਾ ਜੀ ਅਸੀਂ ਤਿੰਨੇ ਭਰਾ ਛਾਲਾ ਮਾਰਦੇ ਫਾਂਸੀ ਤੋੜਾਂਗੇ। ਸਾਨੂੰ ਬਚਾਉਣ ਦੀਆਂ ਵਿਉਂਤਾਂ ਬਣੀਆਂ ਸਨ, ਅਸਾਂ ਸਭ ਠੁਕਰਾ ਦਿੱਤੀਆਂ। ਅਸੀਂ ਫਾਂਸੀਆਂ ਚੁੰਮ ਕੇ ਸਾਮਰਾਜ ਦਾ ਮੂੰਹ ਕਾਲਾ ਕਰਾਂਗੇ। ਜੰਗ ਦੇ ਮੈਦਾਨ ਵਿਚ ਕਾਇਰ ਭੱਜਦੇ ਐ, ਅਸੀਂ ਤਾਂ ਸ਼ਹੀਦ ਹੋ ਕੇ ਵੀ ਦੁਸ਼ਮਣ ਨਾਲ ਲੜਦੇ ਰਹਾਂਗੇ।” “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ਤੁਹਾਨੂੰ ਹੋਰ ਹੌਂਸਲਾ ਦੇਣ ਦੀ ਲੋੜ ਨਹੀਂ।” ਸਿਪਾਹੀ ਮੁਲਾਕਾਤ ਖਤਮ ਕਰਨ ਦੇ ਇਸ਼ਾਰੇ ਦੇ ਰਹੇ ਸਨ। ਸੰਤ ਰਣਧੀਰ ਸਿੰਘ ਨੇ ਸ. ਭਗਤ ਸਿੰਘ ਨੂੰ ਆਖਰੀ ਥਾਪੜਾ ਦਿੱਤਾ। “ਸੋ ਪੁੱਤਰਾ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ! ਇਹ ਜਾਨ ਤਾਂ ਆਣੀ ਜਾਣੀ ਐ। ਪਰ ਗੁਰੂ ਕਾ ਸਿੱਖ ਆਪਣੇ ਆਦੇਸ਼ ਨੂੰ ਮੁੱਖ ਰੱਖਦਾ ਹੈ। ਤੇਰਾ ਸਿਦਕ ਨੌਜਵਾਨਾਂ ਦੀ ਅਣਖ ਨੂੰ ਜ਼ਰੂਰ ਵੰਗਾਰੇਗਾ। “ਬਾਪੂ ਜੀ! ਜਦੋਂ ਸਿਰ ਬਾਬਾ ਦੀਪ ਸਿੰਘ ਵਾਂਗ ਤਲੀ ’ਤੇ ਧਰ ਲਿਆ, ਫਿਰ ਫਿਕਰ ਕਾਹਦਾ। ਫਿਕਰ ਕਰੂਗਾ ਦੁਸ਼ਮਣ, ਹਿਸਾਬ ਦੇਣ ਦਾ ਸੋ ਗੁਰੂ ਫਤਹ!

ਫਿਰ ਦੋਵੇਂ ਮਹਾਨ ਸ਼ਖ਼ਸੀਅਤਾਂ, ਸੁਨਹਿਰਾ ਭਵਿੱਖ ਬੀਜਦੀਆਂ, ਹੱਥ ਹਿਲਾਉਂਦੀਆਂ ਜੁਦਾ ਹੋ ਗਈਆਂ। ਲੱਗਭਗ ੧੭ ਸਾਲ ਤੋਂ ਬਾਅਦ ਭਾਈ ਸਾਹਿਬ ਜੀ ਜੇਲ੍ਹ ਚੋਂ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਗਏ। ਤਖਤ ਸਾਹਿਬਾਨ ਵੱਲੋਂ ਆਪ ਜੀ ਵੱਲੋਂ ਕੀਤੇ ਸੰਘਰਸ਼ ਦੀ ਪ੍ਰਸੰਸਾ ਕਰਦਿਆਂ ਆਪ ਜੀ ਨੂੰ ਸਿਰਪਾਉ ਅਤੇ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ੧੯੩੦ ਈ: ਤੋਂ ੧੯੬੧ ਈ: ਤਕ ਨਿਸ਼ਕਾਮ ਤੌਰ ’ਤੇ ਅਖੰਡ ਕੀਰਤਨ ਕਰਦੇ ਹੋਏ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਆਪ ਜੀ ਤੋਂ ਪ੍ਰੇਰਨਾ ਲੈ ਕੇ ਦੇਸ਼ ਵਿਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਖੰਡੇ ਦੀ ਪਾਹੁਲ ਪ੍ਰਾਪਤ ਕਰ ਕੇ ਗੁਰਸਿੱਖਾਂ ਵਾਲਾ ਜੀਵਨ ਬਤੀਤ ਕੀਤਾ। ਆਪ ਨੇ ਆਪਣੇ ਪਿੰਡ ਨਾਰੰਗਵਾਲ ਵਿਖੇ ਹਰ ਸਾਲ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਗਰਮੀਆਂ ਵਿਚ ਆਪ ਸ਼ਿਮਲਾ ਵਿਖੇ ਕੁਮਾਰ ਹੱਟੀ ਚਲੇ ਜਾਂਦੇ ਅਤੇ ਉਂਥੇ ਨਾਮ ਸਿਮਰਨ ਦਾ ਅਭਿਆਸ ਕਰਦੇ। ਜਿਸ ਪੱਥਰ ’ਤੇ ਬੈਠ ਕੇ ਆਪ ਨਾਮ ਸਿਮਰਨ ਕਰਿਆ ਕਰਦੇ ਸਨ, ਉਹ ਮੁਨੀਸ਼ਵਰ ਪੱਥਰ ਅੱਜ ਵੀ ਮੌਜੂਦ ਹੈ। ਆਪ ਜੀ ਨੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਤਰਨਤਾਰਨ ਸਾਹਿਬ, ਪੰਜਾ ਸਾਹਿਬ, ਸ਼ਹੀਦ ਗੰਜ ਨਨਕਾਣਾ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ ਗੁਰਦੁਆਰਾ ਕਵੀ ਦਰਬਾਰ ਆਦਿ ਗੁਰਦੁਆਰਿਆਂ ਦੇ ਨੀਂਹ ਪੱਥਰ ਵੀ ਰੱਖੇ। ਆਪ ਜੀ ਨੇ ਅਧਿਆਤਮਿਕ ਗਿਆਨ ਦੇਣ ਵਾਲੀਆਂ ਵਿਦਵਤਾ ਭਰਪੂਰ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ਚੋਂ ਜੇਲ੍ਹ ਚਿੱਠੀਆਂ, ਰੰਗਲੇ ਸੱਜਣ, ਕਰਮ ਫ਼ਿਲਾਸਫ਼ੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆਂ, ਗੁਰਮਤਿ ਨਾਮ ਅਭਿਆਸ, ਕਥਾ ਕੀਰਤਨ, ਸਿੰਘਾਂ ਦਾ ਪੰਥ ਨਿਰਾਲਾ, ਜੋਤਿ ਵਿਗਾਸ ਆਦਿ ਨਾਂ ਦੀਆਂ ਪੁਸਤਕਾਂ ਪਾਠਕਾਂ ਨੂੰ ਗਿਆਨ ਵੰਡ ਰਹੀਆਂ ਹਨ। ੧੬ ਅਪ੍ਰੈਲ, ੧੯੬੧ ਈ: ਨੂੰ ਮਾਡਲ ਟਾਊਨ ਲੁਧਿਆਣਾ ਵਿਖੇ ੮੩ ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਮ ਸਸਕਾਰ ਉਨ੍ਹਾਂ ਦੀ ਇੱਛਾ ਅਨੁਸਾਰ ਗੁਜਰਵਾਲ ਦੀ ਢਾਬ ’ਤੇ ੧੭ ਅਪ੍ਰੈਲ ਨੂੰ ਕੀਤਾ ਗਿਆ। ਇਸ ਢਾਬ’ਤੇ ਭਾਈ ਸਾਹਿਬ ਨਾਮ ਸਿਮਰਨ ਕਰਨ ਲਈ ਵੀ ਆਇਆ ਕਰਦੇ ਸਨ।
Reply Quote TweetFacebook
Very informative article about Bhai Sahib Randhir Singh jee. Thanks for taking time and typing it up, Bhai Jasjit Singh jeeo.

The description of the meeting between Bhai Sahib Randhir Singh and Sardar Bhagat Singh, as described by Sardar Jaswant Singh Kanwal and written above, is kind of different from how Bhai Sahib himself has described this meeting. But nevertheless, this is a great article over all.

Kulbir Singh
Reply Quote TweetFacebook
Quote
The description of the meeting between Bhai Sahib Randhir Singh and Sardar Bhagat Singh, as described by Sardar Jaswant Singh Kanwal and written above, is kind of different from how Bhai Sahib himself has described this meeting.

Bhai Kulbir Singh Jio, this is what attracted Daas to post up this article. The description of meeting given by Bhai Sahib is first hand whereas it looks like source of info for Sardar Jaswant Singh Kanwal is different. But even with this little difference in description Sardar Jaswant Singh Kanwal acknowledged the fact that Sardar Bhagat Singh Shaheed was convinced from Bhai Sahib for adoption of Sikhi. Sardar Jaswant Singh kanwal's writings have good status the in Punjabi masses especially in academic circles. Overall article is informative even with brief description of Bhai Sahib's Jeevan. Editor of Gurmat Parkash Sardar Simarjit Singh deserves Shabash for informative articles in July edition.

Regards,
Jasjit Singh
Reply Quote TweetFacebook
One new thing that I learned from this article is that Bhai Sahib Randhir Singh jee's favorite sport was field hockey and that he was the captain of his team in college. Bhai Thakur Singh who was very close to Bhai Sahib and who was a nephew of Bau Mal Singh jee and who wrote the book - Poorab Janam ke Milae Sanjogi, also was very good player of hockey in his early days. I guess old Jatha Singhs were good hockey players.

Kulbir Singh
Reply Quote TweetFacebook
wow- this article needs to be translated in English too - hopefully some one does seva -

Particular for me was the positive - charde kala way Bhai Sahib Jee adderessed Bhagat Singh jee as

ਪੁੱਤਰਾ ਅਜ਼ਾਦੀ ਦਾ ਪਤੰਗਾ ਤਾਂ ਹੈ, ਹੁਣ ਗੁਰੂ ਦਾ ਸਿਦਕ ਰੱਖ ਲੈ, ਜਾਂ ਭਗੌੜਾ ਹੋ ਜਾਹ?”

on the button
Reply Quote TweetFacebook
Kulbir Singh Wrote:
-------------------------------------------------------
> One new thing that I learned from this article is
> that Bhai Sahib Randhir Singh jee's favorite sport
> was field hockey and that he was the captain of
> his team in college. Bhai Thakur Singh who was
> very close to Bhai Sahib and who was a nephew of
> Bau Mal Singh jee and who wrote the book - Poorab
> Janam ke Milae Sanjogi, also was very good player
> of hockey in his early days. I guess old Jatha
> Singhs were good hockey players.
>
> Kulbir Singh



Haanji hockey was a very prominent sport in Bhai Sahib's time. My babaji spent a lot of time in Bhai Sahib's sangat. He himself once told daas that he was a very good hockey player. He studied in a christian high school and he used to wear big sri sahib. The sports teacher told him if they loose the match its because of him as his kirpan is an obstacle in performing well in the sport. My babaji gave up playing for the team after that.
Reply Quote TweetFacebook
Veer Akall74 and Veer Kulbir Singh jee,

It's a known fact - that sport played a huge part in puraatan sikhs - Guru Angad dev jee promoted wrestling akaras.

It;s also a known fact that present day Sikhs need to bring fitness and especially core fitness - not bodybuilding into their life.

Fit body - enfuses a fit mind a more focus mind on naam and Gurbani. I can't count on one hand how many Gurdwaras in the UK run fitness classes for our elderly or young sikhs - but all do ensure massive amounts of choice in langar!!!!

Gursikhs or mona Sikhs or sikhs of any kind who are into fitness - we should introduce their skill set into our Gurdwaras and prmote physical fitness - most importantly to be of cardio/strentgh stamina/ core fitness.

"drigh avaya jevayaaa jin khayeee vidhiaaa phet" - is on all of us - a sikh should not ever had round fat gut ever!!
Reply Quote TweetFacebook
Fitness should be promoted in our Gurdwaras. Today too many Sikhs are either overweight or underweight. We hardly get to see an athletic looking Singh anymore. During the olden days Sikhs would do farming or other trades which would make them physically tough. But now that is not the case. So fitness in today's world can be gained by have a daily exercise routine or playing some sport. We need to get tough(physically).

A Sikh should also get some kind of combat training. It's sad to see that not many Sikhs know how to fight if the situation demands it. I strongly feel a Sikh should be able to react like Rambo in a Panga like situation. Sadly, that's not the case today. Today we are mostly known to our pregnant looking tids.
Reply Quote TweetFacebook
Its often said that Guru Angad dev ji organised wrestling matches. How does somebody who has joorha participate in full contact wrestling. Won't joorha come undone and would that not be considered a be-adbi? It looks so dis-respectful when somebody's hair get opened up like that.
Reply Quote TweetFacebook
mystical23 - jeeo

It wasn't often said - it's a fact Guru Angad Dev jee promoted wrestling - if you go to Punjab there is history to this fact and (shinjs) happen there every year and they are great to watch.

We are nit picking about be adbi - - utmost beadi is when one cuts his hair not if it becomes untied. Wrestlers there are not many joora wearing sikhs that participate nowadays anyway which is a great shame. Sikhe was and is for everyone not just joora bearing sikhs.
Reply Quote TweetFacebook
mystical23 Wrote:
-------------------------------------------------------
> Its often said that Guru Angad dev ji organised
> wrestling matches. How does somebody who has
> joorha participate in full contact wrestling.
> Won't joorha come undone and would that not be
> considered a be-adbi? It looks so dis-respectful
> when somebody's hair get opened up like that.


This would be the same in Kabaddi, Boxing, MMA. Currently Subheg Singh fights in MMA with his hair tied in plait. Keski can be tied in a kamarkasa.

Once we have Khalsa Raj, I'd like to think that Gursikhs will participate in all Olympic sports. We need to find a way of overcoming these hurdles and not let them deter us from grappling sports.

I've seen helmet designs for Puratan Sikh Soldiers where there is a space for the Joora. I wonder what these Singhs did with their dastaars in battle with helmets on. Does anyone know?
Reply Quote TweetFacebook
ikh_helmet.jpg[/url" rel="nofollow" >

Now not sure if these were worn by Sikhs as Guru Sahib has forbidden us to wear topis.
Reply Quote TweetFacebook
Admin please amend - [ikh_helmet.jpg" rel="nofollow" >en.wikipedia.org] is the correct link.
Reply Quote TweetFacebook
These links are not working. Please change to [en.wikipedia.org] and 5th image along under Gallery.
Reply Quote TweetFacebook
Unjaan Wrote:
-------------------------------------------------------
>>
> Once we have Khalsa Raj, I'd like to think that
> Gursikhs will participate in all Olympic sports.
> We need to find a way of overcoming these hurdles
> and not let them deter us from grappling sports.
>

On the contray I feel even if we get Khalsa Raaj -we will have least amount of Gursikhs participating in sport - just check them out - we have Sikhs all over the world more in number then ever before - yet pariticpation in sport even where kakkars are not touched i.e atheletics, tennnis, there are no sikhs found - we just love our langar and that is it.
Reply Quote TweetFacebook
ns44 Wrote:
-------------------------------------------------------
> Unjaan Wrote:
> --------------------------------------------------
> -----
> >>
> > Once we have Khalsa Raj, I'd like to think that
> > Gursikhs will participate in all Olympic
> sports.
> > We need to find a way of overcoming these
> hurdles
> > and not let them deter us from grappling
> sports.
> >
>
> On the contray I feel even if we get Khalsa Raaj
> -we will have least amount of Gursikhs
> participating in sport - just check them out - we
> have Sikhs all over the world more in number then
> ever before - yet pariticpation in sport even
> where kakkars are not touched i.e atheletics,
> tennnis, there are no sikhs found - we just love
> our langar and that is it.


I feel that with with our own Desh, we'll have a better support structure, individual coaching that is suitable to our needs and facilities to train in without prejudice? In football leagues goray talent spotters are no doubt biased and dont pick Indians, let alone Singhs. Their excuses are lame, they feel that Indians dont have the build to play in football. Considering we have had players like Paul Ince and Dennis Wise play in the past, these reasons are invalid.

Aside from the prejudices, you are right, Sikhs need to come out of their shells to participate in active Sports. Parents have a massive role to play and need to take kids to trial a number of sports like goray do, they rarely sit still and are out every evening and on weekends. We on the other hand focus more on education than outdoor pursuits, so this mindset needs to change.

There has been some progress with the likes of Monty Panesar, Navarj Singh Bassi etc, which is good, but we have a long way to go.
Reply Quote TweetFacebook
Sorry, only registered users may post in this forum.

Click here to login