Very well written Preetam Singh jeeo. The test of humility does not lie in just exhibiting humility by bowing and talking sweetly. While bowing to Guru Sahib, Gursikhs and Sangat is important, the real test of humility lies in obeying Guru Sahib's Hukams. If we bow (say Salaam) to Guru Sahib and not obey Hukams, then what good is our bowing?
Same way, love and respect for fellow Gursikhs lies in caring and loving them from heart. The Gursikhs with whom we do Amritvela, Kirtan and other Gurmat Samagams, are just priceless. Eventually, this Sangat of Gursikhs leads us to Akal Purakh. So we should be Balihaar, Kurbaan to fellow Gursikhs.
Here's a humble tribute to Gursikhs, the spiritual companions and the co-travelers on the path to Vaheguru:
ਸੋਹਣੇ ਸੂਰੇ ਗੁਰਸਿਖਾਂ ਤੇ ਅਸੀਂ ਲਖ ਵਾਰੀ ਬਲਿਹਾਰ ਜੀ।
ਇਹਨਾਂ ਦੀ ਹੀ ਸੰਗਤ ਸਦਕਾ ਲੰਘਣਾ ਇਥੋਂ ਪਾਰ ਜੀ।
ਸੰਗਤ ਵਿਚ ਹਾਂ ਨਾਮ ਜਪਦੇ, ਸੰਗਤ ਵਿਚ ਹੀ ਬਾਣੀ ਪੜਦੇ,
ਸੰਗਤ ਦੇ ਗੁਣ ਬਹੁਤੇ ਯਾਰੋ, ਹੋ ਸਕੇ ਨਾ ਗਣਤ ਸ਼ੁਮਾਰ ਜੀ।
ਇਹੀ ਸਾਡੇ ਮਿਤਰ ਪਿਆਰੇ, ਇਹੀ ਨੇ ਸਾਕ ਅਤਿ ਪਿਆਰੇ
ਹੋਰ ਸਾਰੇ ਅਸਾਂ ਸਾਕ ਤਜੇ, ਇਹੀ ਸਾਡੇ ਰਿਸ਼ਤੇਦਾਰ ਜੀ।
ਦੁਖ ਸੁਖ ਦੇ ਭਾਈਵਾਲ ਇਹੀ, ਜ਼ਿੰਦਗੀ ਦਾ ਆਧਾਰ ਇਹੀ,
ਇਹੀ ਸਾਡੇ ਪਰੋਹਿਤ ਪੰਡਿਤ, ਮੌਲਵੀ ਮੁੱਲਾਂ ਇਹੋ ਯਾਰ ਜੀ।
ਪਾਪ ਕਰਨ ਤੋਂ ਰੋਕਣ ਇਹ, ਕਿਲਵਿਖ ਸਾਡੇ ਹਿਰਣ ਇਹ।
ਇਹਨਾਂ ਦੇ ਭੈ ਕਰਕੇ ਹੀ ਸੁਬਹ ਉਠਦੇ ਅਸੀਂ ਵਾਰ ਵਾਰ ਜੀ
ਅੰਮ੍ਰਿਤ ਵੇਲਾ ਇਹਨਾਂ ਕਰਕੇ, ਸਮਾਗਮਾਂ ਦੇ ਵੀ ਦਾਤੇ ਇਹ।
ਕੀ ਕਹੀਏ ਹੋਰ ਉਸਤਤਿ, ਜੀਭ ਇਕ ਗੁਣ ਬੇਸ਼ੁਮਾਰ ਜੀ।
ਸਾਗਰ ਵਿਚ ਸੀ ਰੁੜਦੇ ਜਾਂਦੇ, ਆਏ ਮਿਲੇ ਮਿਤਰ ਹਮਾਰੇ।
ਰੁੜਦਿਆਂ ਨੂੰ ਕਿਸ਼ਤੀ ਦਿਤੀ, ਲੰਘਾਵਣ ਨੂੰ ਯਾਰੋ ਪਾਰ ਜੀ।
ਗੁਲਾਮ ਅਸੀਂ ਹਾਂ ਭਗਤਾਂ ਦੇ, ਸਮੇਤ ਕਲੱਤਰ ਤੇ ਪੁੱਤਰਾਂ ਦੇ।
ਨਾਲ ਰਹਿਣ ਜੇ ਭਗਤ ਪ੍ਰਿਅ, ਨਾ ਹੋਵੇ ਕਦੇ ਸਾਡੀ ਹਾਰ ਜੀ।
ਕੁਲਬੀਰ ਸਿੰਘ ਅਰਜ਼ ਗੁਜ਼ਾਰੇ, ਸਦ ਜੀਵਣ ਮਿੱਤਰ ਹਮਾਰੇ।
ਅਸੀਂ ਘੋਲ ਘੋਲ ਘੋਲੇ ਜੀ, ਅਸੀਂ ਬਲਿ ਬਲਿ ਬਲਿਹਾਰ ਜੀ।Kulbir Singh