ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਬਾਣੀ => ਜਾਣ-ਪਹਿਚਾਣ

ਗੁਰਬਾਣੀ ਕਲਜੁਗੀ ਜੀਵ ਵਾਸਤੇ ਅਕਾਲਪੁਰਖ ਦੀ ਅਦੁਤੀ ਦਾਤ ਹੈ || ਗੁਰਬਾਣੀ ਕਲਜੁਗ ਵਿਚ ਚਾਨਣ ਹੈ || ਗੁਰਬਾਣੀ ਮਨੁਖ ਦੀ ਮੁਕਤੀ ਦਾ ਸਾਧਨ ਹੈ || ਗੁਰਬਾਣੀ ਸਾਡੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਹੈ || ਗੁਰਬਾਣੀ ਚੌੰ ਜੁਗਾਂ ਦੀ ਕਹਾਣੀ ਹੈ || ਗੁਰਬਾਣੀ ਮਨੁਖ ਨੂੰ ਉਸ ਦਾ ਇਸ ਜਨਮ ਮਕਸਦ ਦਰਸਾਉਂਦੀ ਹੈ || ਗੁਰਬਾਣੀ ਭੂਲੇ ਭਟਕੇ ਨੂੰ ਰਹੇ ਪਾਉਂਦੀ ਹੈ || ਗੁਰਬਾਣੀ ਦੁਖੀ ਦੇ ਦਿਲ ਵਿਚ ਠੰਡ ਪਾਉਂਦੀ ਹੈ || ਗੁਰਬਾਣੀ ਇਸ ਮਾਇਆ ਦੇ ਪੈਰ ਪੈਰ ਦੇ ਠੇਡਿਆਂ ਤੋਂ ਬਚਾਉਂਦੀ ਹੈ || ਗੁਰਬਾਣੀ ਨਾਮ ਦੇਵਾਉਂਦੀ ਹੈ || ਗੁਰਬਾਣੀ ਗੁਰੂ ਦੇ ਚਰਨਾਂ ਚ ਬਠਾਉਂਦੀ ਹੈ || ਗੁਰਬਾਣੀ ਦਾ ਪ੍ਰਕਾਸ਼ ਤੇ ਅਭਿਆਸ ਘਰ ਨੂੰ ਮੰਦਿਰ ਬਣਾਉਂਦੀ ਹੈ ||
ਜੇ ਗੁਰਬਾਣੀ ਨਾ ਹੁੰਦੀ ਧਕੇ ਖਾਂਦੇ || ਜੇ ਗੁਰਬਾਣੀ ਨਾ ਹੁੰਦੀ ਫਿਰ-ਫਿਰ ਆਂਦੇ ||


ਗੁਰਸਿਖ ਦੀ ਗੁਰੂ ਨਾਲ ਪਹਲੀ ਪਹਿਚਾਨ ਗੁਰੂ ਸਾਹਿਬ ਦੀ ਪਵਿਤਰ ਰਚਨਾ ਗੁਰਬਾਣੀ ਦੇ ਸਦਕਾ ਹੁੰਦੀ ਹੈ || ਇਸ ਗੁਰਬਾਣੀ ਦੇ ਪੜ੍ਹਨ ਨਾਲ ਗੁਰੂ ਦੇ ਦਰਸ਼ਨਾਂ ਦੀ ਚਾਹ ਉਤਪਨ ਹੁੰਦੀ ਹੈ,ਮੁਕਤੀ ਦੇ ਦਰਵਾਜੇ ਖੁਲਦੇ ਨੇ || ਗੁਰਬਾਣੀ ਦੀ ਸਮਝ ਤੋਂ ਬਿਨਾ ਗੁਰਮਤ ਮੰਦਿਰ ਦਾ ਰਸਤਾ ਚੜਨਾ ਕਾਫੀ ਕਠਨ ਮਹਿਸੂਸ ਹੁੰਦਾ ਹੈ, ਸ਼ਾਇਦ ਇਨਾ ਕਾਰਨਾ ਕਰਕੇ ਹੀ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਪੜਨਾ ਤੇ ਸਮਜ੍ਨਾ ਤੇ ਜਿੰਦਗੀ ਵਿਚ ਅਪਣਾਉਣ ਦੀ ਕੋਸ਼ਿਸ ਕਰਨਾ ਗੁਰਸਿਖ ਦਾ ਮੁਢਲਾ ਫਰਜ਼ ਬਣ ਜਾਂਦਾ ਹੈ || ਇਸ ਵਿਚ ਕੋਈ ਦੋ-ਰਾਇ ਨਹੀਂ ਕੀ ਗੁਰਬਾਣੀ ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖ਼ਜ਼ਾਨਾ ਹੈ ਤੇ ਇਸਦੀ ਕੁੰਜੀ ਵੀ ਓਹਨਾ ਕੋਲ ਹੈ - ਜਿਸ ਤੇ ਓਹ ਤੁਠ੍ਦੇ ਹਨ ਇਹ ਅਨਮੋਲਕ ਰਾਤਾਂ ਉਸ ਦੀ ਝੋਲੀ ਵਿਚ ਹੀ ਪੈਂਦਾ ਹੈ || ਭਾਈ ਸਾਹਿਬ ਜੀ ਦੀਆਂ ਪੁਸਤਕਾਂ ਪੜ ਕੇ ਪਤਾ ਲਗਦਾ ਹੈ,ਐਸੇ ਵੀ ਪਿਆਰੇ ਹੁੰਦੇ ਨੇ ਜਿਨਾ ਨੂੰ ਸੰਪੂਰਨ ਗੁਰੂ ਗਰੰਥ ਸਾਹਿਬ ਜੀ ਕੰਠ ਸੀ || ਧਨ ਨੇ ਐਸੇ ਗੁਰਸਿਖ,ਸੋਚ ਕੇ ਹੀ ਓਹਨਾ ਦੀ ਅਵਸਥਾ ਪ੍ਰਤੀਤ ਹੋ ਜਾਂਦੀ ਹੈ ਕਿ ਕਿਸ ਤਰਾਂ ਜੀਵਨ ਵਿਚ ਵਿਚਰਦੇ ਹੋਣਗੇ || ਸੰਤ ਬਾਬਾ ਗੁਰਬਚਨ ਸਿੰਘ,ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਵੀ ਸੁਨਣ ਵਿਚ ਆਉਂਦਾ ਹੈ ਕਿ ਇਕ ਚੌਂਕੜੇ ਵਿਚ ਹੀ ਅਖੰਡ ਪਾਠ ਸਾਹਿਬ ਕਰ ਗੁਜਰਦੇ ਸਨ || ਭਾਈ ਰਣਧੀਰ ਸਿੰਘ ਜੀ ਜਿਨਾ ਦਾ ਇਕ-ਇਕ ਸੁਆਸ ਤੇ ਇਕ-੨ ਕਦਮ ਇਸ ਗੁਰਬਾਣੀ ਦੀ ਖਜਾਨੇ ਨਾਲ ਸਵਰਿਆ ਹੋਇਆ ਸੀ || ਤੇ ਫੇਰ ਦੇਖੋ ਕੇਵੇਂ ਇਹ ਮਹਾ ਪੁਰਖ ਇਸ ਦੁਨੀਆ ਦੇ ਤਸੀਹੇ ਝਲਦੇ-ਗੁਰੂ ਸਾਹਿਬ ਦਾ ਹੁਕਮ ਮਨਦੇ - ਮੁਖੋਂ ਸੀ ਨਹੀਂ ਸੀ ਉਚਾਰਦੇ ਤੇ ਗੁਰੂ ਸਾਹਿਬ ਦੇ ਹੁਕਮ ਮਨ ਕੇ ਅਡੋਲ ਰਹੰਦੇ ਸਨ || ਧਨ-੨ ਬਾਬਾ ਦੀਪ ਸਿੰਘ ਜਿਨਾ ਕੇਵਲ ਗੁਰਬਾਣੀ ਦਾ ਅਭਿਆਸ ਹੀ ਨਹੀਂ, ਬਾਣੀ ਲਿਖਣ ਦਾ ਕਾਰਜ ਵੀ ਕੀਤਾ ||




ਅਜੋਕੇ ਸਮੇ ਵਿਚ ਐਸੇ ਅਨੇਕਾਂ ਗੁਰਸਿਖ ਮਿਲਦੇ ਹਨ ਜਿਨਾ ਦਾ ਅਭਿਆਸ ਇਨਾ ਹੈ ਕੇ ਇਕ ਚੌਂਕੜੇ ਵਿਚ ਪਾਠ ਸੁਣਨਾ,ਪਾਠੀ ਦੀ ਇਕ ਤੁਕ ਸੁਣ ਕੇ ਪਾਠ ਦਾ ਅੰਗ ਨੰਬਰ ਦਸਣਾ,ਪਾਠੀ ਦੀਆਂ ਗਲਤੀਆਂ/ਵਿਸ੍ਰਾਮਾ ਨੂੰ ਠੀਕ ਕਰਵਾਉਣਾ,ਕਈ-੨ ਘੰਟੇ ਕੰਠ ਕੀਰਤਨ ਕਰਨਾ ਆਦਿਕ ਵਿਸ਼ੇਸਤਾਵਾਂ ਰਖਦੇ ਹਨ || ਜਾਹਰ ਹੈ ਕਿ ਗੁਰੂ ਸਾਹਿਬ ਦੀ ਐਸੇ ਗੁਰ੍ਸ਼ਿਖਾਂ ਨੇ ਨਜਰ ਸਵਲੀ ਹੈ || ਦਾਸ ਨੂੰ ਪ੍ਰਤੀਤ ਹੁੰਦਾ ਹੈ ਜਿਓਂ ਜਿਓਂ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਬਣਤਰ ਸਮਝ ਆਉਣ ਲਗਦੀ ਹੈ ਅਖੰਡ ਪਾਠਾਂ ਵਿਚ ਬਹ੍ਣਾ ਸੁਖਾਲਾ ਹੋਣ ਲਗਦਾ ਹੈ ||



ਜੇਵੇਂ ਕਿ ਗੁਰ੍ਮਤ੍ਬਿਬੇਕ ਤੇ ਕਾਫੀ ਗੁਰੂ ਪਿਆਰੇ,ਸੂਜਵਾਨ ਗੁਰਸਿਖਾਂ ਦਾ ਇਕਠ ਹੈ ਲਗਦਾ ਹੈ ਆਪਾਂ ਕੁਝ ਐਸੇ ਢੰਗ ਅਪਨਾ ਸਕਦੇ ਹਾਂ ਕੇ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਇਸ ਰਤਨ ਨੂੰ ਅਪਨਾ ਸਕੀਏ ਤੇ ਉਸ ਅਕਾਲ ਪੁਰਖ ਦੇ ਚਰਨਾਂ ਤਕ ਪਹੁੰਚ ਸਕੀਏ ||


੧) ਪੰਕਤੀ ਨੂੰ ਸੰਪੂਰਨ ਕਰਨਾ, ਜਿਵੇਂ
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
ਇਸ ਪੰਕਤੀ ਵਿਚ ਰਖ ਸ਼ਬਦ ਦੇ ਪੈਰ ਵਿਚ ਔਨਕਰ ਹੈ ਜੋ ਕਿ ਸ਼ਾਇਦ ਆਪਾਂ ਓਧਾਂ ਨਾ ਵਿਚਾਰੀਏ, ਪਰ ਇਸ ਜੁਗਤੀ ਵਿਚ ਮਨ ਇਸ ਦੀ ਵਿਚਰ ਜਰੂਰ ਕਰੇਗਾ || ਤੇ ਜਿਸਦੇ ਨਾ ਨਾਲ ਗੁਰਬਾਣੀ ਵਿਆਕਰਨ ਦੀ ਸੋਝੀ ਵੀ ਆਉਣ ਲਗੇਗੀ || ਦਾਸ ਨੇ ਕੁਝ ਸਾਲ ਪਹਿਲਾਂ ਗੁਰਦਵਾਰਾ ਤਪੋਬਨ ਸਾਹਿਬ ਵਿਖੇ ਅਜਿਹਾ ਤਰੀਕਾ ਦੇਖਿਆ ਸੀ ਜੋ ਕੇ ਕਾਫੀ ਲਾਭਦਾਇਕ ਮਹਿਸੂਸ ਹੁੰਦਾ ਹੈ ||


੨) ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰੂਪ-ਰੇਖਾ ਨਾਲ ਜਾਣਕਾਰੀ

ਅਖੰਡ ਪਾਠ ਸਾਹਿਬ ਸੁਨਣ ਨੇ ਧਿਆਨ ਟਿਕਾਉਣ ਦੀ ਲਈ ਇਹ ਬਹੁਤ ਜਰੂਰੀ ਹੈ ਗੁਰੂ ਗਰੰਥ ਸਾਹਿਬ ਜੀ ਦੀ ਰੂਪ ਰੇਖਾ ਸਰੋਤੇ ਦੇ ਦਿਲ ਵਿਚ ਵਸੀ ਹੋਵੇ, ਜਿਵੇਂ ਕਿ
੧) ਇਸ ਅਸਟਪਦੀ ਤੋਂ ਬਾਅਦ ਭਗਤ ਬਾਣੀ ਆਵੇਗੀ
੨) ਮਹੱਲਾ ਪਹਲੇ ਦੇ ੨੦ ਸ਼ਬਦਾਂ ਤੋਂ ਬਾਅਦ ੫ ਸ਼ਬਦ ਪੰਚਮ ਪਾਤਸਾਹ ਦੀ ਹਨ

ਇਹ ਜਾਣਕਾਰੀ ਸਰੋਤੇ ਦੀ ਉਤਸੁਕਤਾ ਕਾਇਮ ਰਖਦੀ ਹੈ ਤੇ ਸਰੀਰੀ ਔਕੜਾਂ ਤੋਂ ਧਿਆਨ ਘਟ ਕੇ ਗੁਰਬਾਣੀ ਵਲ ਜਿਆਦਾ ਲਗਦਾ ਹੈ ||



੩) ਸ਼ਬਦ/ਪੰਕਤੀ ਬਾਰੇ ਜਾਣਕਾਰੀ ਦੇ ਕੇ,ਸ਼ਬਦ ਦੀ ਭਾਲ

ਆਪਣੇ ਜੀਵਨ ਵਿਚ ਹਰ ਦਿਨ ਅਨੇਕਾਂ ਐਸੀਆਂ ਘਟਨਾਵਾਂ ਘਟਦੀਆਂ ਹਨ ਕਿ ਅਗਰ ਗੁਰਬਾਣੀ ਦਾ ਮੌਕੇ ਅਨੁਸਾਰ ਸਹਾਰਾ ਮਿਲੇ ਤਾਂ ਕਾਰਜ਼ ਸੌਖਾ ਹੋ ਜਾਂਦਾ ਹੈ, ਮਨੁਖ ਡੋਲਣ ਤੋਂ ਬਚ ਸਕਦਾ ਹੈ || ਜਿਵੇਂ ਅਗਰ ਕੋਈ ਹਸਪਤਾਲ ਵਿਚ ਹੈ ਤਾਂ ਉਸ ਵੇਲੇ ਸਾਨੂੰ ਰਖਿਆ ਦੇ ਸ਼ਬਦ ਆਦ ਦਾ ਉਚਾਰਨ ਕਰਨ ਦੀ ਲੋੜ ਹੋਵੇਗੀ || ਕਿਸੇ ਦਾ ਜਨਮ ਦਿਨ ਹੈ ਤਾਂ ਕੋਈ ਅਸੀਸ ਵਾਲਾ ਸ਼ਬਦ ਪੜਨ ਦੀ ਆਵਸ਼ਕਤਾ ਹੋਵੇਗੀ ||



ਜਿਸ ਤਰਾਂ ਹੇਠ ਲਿਖੇ ਸਵਾਲ ਦੇ ਜਵਾਬ ਦੇ ਗੁਰਬਾਣੀ ਵਿਚ ਅਨੇਕਾ ਜਵਾਬਾਂ ਵਿਚ ਇਕ ਜਵਾਬ ਹੋਵੇਗਾ

ਸਵਾਲ: ਗੁਰਬਾਣੀ ਦੀ ਕੇਹੜੀ ਪੰਕਤੀ ਦਰਸਾਉਂਦੀ ਹੈ ਕਿ "ਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਦਿੱਸਦਾ ਹੈ'"
ਜਵਾਬ:ਗਾਵੈ ਕੋ ਜਾਪੈ ਦਿਸੈ ਦੂਰਿ ॥



ਵੀਰ ਜੀ ਕੁਲਬੀਰ ਸਿੰਘ ਤੇ ਹੋਰ ਗੁਰਸਿਖ ਮਿਲ ਕੇ ਆਪਣੇ ਅਨਮੋਲਕ ਵਿਚਾਰਾਂ ਨਾਲ ਕੁਝ ਐਸਾ ਉਪਾਵ ਕਰ ਸਕਦੇ ਹਾਂ ਕੇ ਸਾਡਾ ਇਹ ਗੁਰਮਤ ਬਿਬੇਕ ਦਾ ਰਿਸਤਾ ਗੁਰਬਾਣੀ ਦੀ ਵਿਚਾਰ ਦੀ ਮਿਠੀ ਸਾਂਝ ਨਾਲ ਹੋਰ ਗੂੜਾ ਹੋ ਸਕੇ ||


Vaheguru jee ka Khalsa Vaheguru jee kee fateh!
Reply Quote TweetFacebook
Veerjio this is an excellent article with wonderful suggestions. After reading this article a thought came to mind. There are so many of us who would have been associated with technology in one form or another. We might have used prometric exam centres to do exams like multiple choice questions. Now that there is abundance of Gurbani resources online may be all the soojhvaan gursikhs on the forum can come up with a list of exercises/questions like complete the tuk, fill in the blank, which is correct maatra etc which can be loaded into a testpack and let everyone around the globe practice this. It will increase the gurbani's understanding.
Reply Quote TweetFacebook
The most valuable thing I think this site can provide is vichar on Gurbani. Dass has always wanted to do deep vichar with other Singhs on Nitem Baninan + Asa Ki Var, Sukhmani Sahib, Basant Ki Var, Ramkali Ki Var and further and further after that. Understanding The Rag, the poetry style, Viyakaran used etc along with the meanings. There is no ant to Akal Purkah, therefore there is no ant to Gurbani, not even the highest of Bramgyanee's can know the full arth of Gurbani such is the power of Gurbani. Plus when we engage in it ourselves, that is when we best understand. This is also very beneficial to the youth who read forums, one realizes that when you start doing Vichar on Gurbani, understanding expands unmessaureable in just a short time, even too those who have no understanding of Gurbani at all. It just takes a little push and effort, we can't depend on reading Gurbani and having the arth's come to us, that is a long way's away, we must take the first step ourselves.
Reply Quote TweetFacebook
akaal74 Wrote:
-------------------------------------------------------
> Veerjio this is an excellent article with
> wonderful suggestions. After reading this article
> a thought came to mind. There are so many of us
> who would have been associated with technology in
> one form or another. We might have used prometric
> exam centres to do exams like multiple choice
> questions. Now that there is abundance of Gurbani
> resources online may be all the soojhvaan gursikhs
> on the forum can come up with a list of
> exercises/questions like complete the tuk, fill in
> the blank, which is correct maatra etc which can
> be loaded into a testpack and let everyone around
> the globe practice this. It will increase the
> gurbani's understanding.


Perhaps you could pass this suggestion along to Bhai Manmandir Singh, it seems fitting for the globalgurmat project being worked on:
[gurmatbibek.com]
Reply Quote TweetFacebook
Excellent Vichaars on Gurbani Paath. We all should strive to understand Gurbani and at least become fluent in doing Paath from Laridaar Saroop of Guru Sahib. Unless we are specially gifted, this fluency does not come easy. One has to make a concerted and an earnest effort which involves doing many Sadhaaran Paaths and understanding difficult Pankitis. Albeit, it is a hard thing to do, there is so much Anand in this process.

Knowing Guru Sahib is not just doing Darshan of Rumaalay of Guru Sahib but it involves delving deep in the ocean of Gurbani.

Kulbir Singh
Reply Quote TweetFacebook
ੴਵਾਹਿਗੁਰੂਜੀਕੀਫ਼ਤਹ॥

ਸਾਹਿਬ ਸਿੰਘ ਜੀਉ ਬਹੁਤ ਹੀ ਖੂਬਸੂਰਤ ਚਿਸ਼ਾ ਚੁਣਿਆ ਆਪ ਜੀ ਨੇ ਵਿਚਾਰ ਮਾਤਰ, ਲਉ ਫਿਰ ਵਿਚਾਰ ਆਰੰਭੀਏ

"ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥"

ਵਾਲੇ ਆਸਾ ਕੀ ਵਾਰ ਦੇ ਸਿਰਲੇਖ ਤੇ ਥੋੜੀ ਵਿਚਾਰ ਦਾਸ ਸੰਗਤ ਨਾਲ ਕਰਨਾ ਚਾਹੇਗਾ ਤਾਂ ਕਿ ਜੋ ਸਵਾਲ ਦਾਸ ਦੇ ਤੁਛ ਬੁੱਧੀ ਵਿਚ ਉਪਜੇ ਹਨ ਉਹਨਾਂ ਦੀ ਨਿਵਿਰਤੀ ਵੀ ਹੋ ਸਕੇ। ਆਮ ਤੌਰ ਤੇ ਜਦੋਂ ਕਦੇ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਦੱਸੋ ਆਸਾ ਕੀ ਵਾਰ ਕਿਸ ਗੁਰੂ ਜੀ ਦੀ ਬਾਣੀ ਹੈ ਤਾਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਜਦੋ ਇਹ ਪੁੱਛਿਆ ਜਾਦਾ ਕਿ ਕਿਵੇਂ ਗਾਉਣਾ ਹੈ ਤਾਂ ਜਵਾਬ ਵਿਚ ਕਿਹਾ ਜਾਂਦਾ ਹੈ ਜੀ ਟੁੰਡੇ ਅਸ ਰਾਜੈ ਦੀ ਧੁਨ ਵਿਚ।

ਦੋਵੇਂ ਹੀ ਜਵਾਬ ਓਪਰੀ ਜਹੀ ਨਿਗਾਹ ਨਾਲ ਵੇਖੀਏ ਤਾਂ ਠੀਕ ਹੀ ਲੱਗਦੇ ਹਨ ਪਰ ਤੱਥਾਂ ਅਨੁਸਾਰ ਦਰੁਸਤ ਨਹੀਂ ਕਹੇ ਜਾ ਸਕਦੇ ਹਾਂ ਕੁਝ ਹਿੱਸਾ ਠੀਕ ਜ਼ਰੂਰ ਹਨ ਪੂਰੇ ਨਹੀਂ। ਹੁਣ ਆਪ ਜੀ ਆਖੋਗੇ 'ਲਉ ਜੀ ਤੁਸੀ ਕਿਹੜੀ ਨਵੀਂ ਖੋਜ ਲੱਭ ਲਈ ਹੈ ਜਿਹੜਾ ਕਹਿੰਦੇ ਹੋ ਕੁਝ ਹਿੱਸਾ ਠੀਕ ਹਨ ਪੂਰੇ ਠੀਕ ਨਹੀਂ, ਬਿਲਕੁਲ ਠੀਕ ਤਾਂ ਹਨ ਕਿਉਂਕਿ ਸਿਰਲੇਖ ਵਿਚ ਸਪੱਸ਼ਟ ਤਾਂ ਲਿਖਿਆ ਹੋਇਆ ਹੈ 'ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ' ਅਤੇ 'ਟੁੰਡੇ ਅਸ ਰਾਜੈ ਕੀ ਧੁਨੀ' ਭਾਵ ਗੁਰੂ ਨਾਨਕ ਜੀ ਦੇ ਸਲੋਕ ਲਿਖੇ ਹੋਏ ਹਨ ਅਤੇ ਧੁਨ ਟੁੰਡੇ ਅਸ ਰਾਜੇ ਵਾਲੀ ਧੁਨੀ ਹੈ, ਇਸ ਵਿਚ ਦੋ ਰਾਏ ਕਿਵੇਂ ਹੋ ਸਕਦੀ ਹੈ ਇਤਿਆਦਿ।'

ਦਾਸ ਕਿਸੇ ਨਵੀਂ ਦੁਬਿਧਾ ਨੂੰ ਪੈਦਾ ਕਰਨ ਤੋਂ ਬਚਦਾ ਹੋਇਆ ਆਪਜੀ ਦੀ ਇਸ ਦਲੀਲ ਨਾਲ ਸਹਿਮਤ ਹੈ ਕਿ ਸਿਰਲੇਖ ਵਿਚ ਜਵਾਬ ਸਪਸ਼ਟ ਪਏ ਹਨ। ਪਰ ਦਾਸ ਹੁਣ ਸੰਗਤਾਂ ਦੇ ਸਨਮੁੱਖ ਦੋ ਸਵਾਲ ਰੱਖਣਾ ਚਾਹੇਗਾ ਤਾਂ ਕਿ ਥੋੜੀ ਵਿਚਾਰ ਹੋ ਸਕੇ ਕਿ:

ਪਹਿਲਾ: ਆਸਾ ਕੀ ਵਾਰ ਸਿਰਫ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਵੇਂ ਕਹੀ ਜਾ ਸਕਦੀ ਹੈ ਜਦ ਕਿ ਮਹੱਲੇ ਦੂਜੇ ਦੇ ਵੀ ਸਲੋਕ ਇਸ ਵਿਚ ਹਨ। ਪਹਿਲੇ ਹੀ ਸਲੋਕ ਤੋਂ ਬਾਅਦ ਮ:੨ ਆਉਂਦਾ ਹੈ ਅਤੇ ਹੋਰਨਾਂ ਸਲੋਕਾਂ ਵਿਚ ਵੀ ਆਉਂਦਾ ਹੈ। ਖਾਸਕਰ ੨੧ਵਾਂ, ੨੨ਵਾਂ ਅਤੇ ੨੩ਵੇਂ ਸਲੋਕਾਂ ਅੱਗੇ ਤਾਂ ਸਪੱਸ਼ਟ ਲਿਖਿਆ ਹੈ ਕਿ 'ਸਲੋਕ ਮਹਲਾ ੨'। ਭਾਵ ਕਿ ਗੁਰੂ ਅੰਗਦ ਦੇਵ ਜੀ ਦੇ ਵੀ ਸਲੋਕ ਹਨ। ਫਿਰ ਇਹ ਗੱਲ ਸਿੱਧ ਹੋ ਗਈ ਕਿ ਆਸਾ ਕੀ ਵਾਰ ਵਿਚ ਇਕੱਲੀ ਸ੍ਰੀ ਗੁਰੂ ਨਾਨਦ ਦੇਵ ਜੀ ਦੀ ਹੀ ਬਾਣੀ ਨਹੀਂ। ਕਈ ਪਾਠਕ ਇੱਥੇ ਟਪਲਾ ਨਾ ਖਾ ਜਾਣ ਤਾਂ ਦਾਸ ਇਹ ਸਪੱਸ਼ਟ ਕਰ ਦੇਵੇ ਕਿ ਜੋਤ ਕਰਕੇ ਦਸੋਂ ਹੀ ਪਾਤਸ਼ਾਹੀਆਂ ਨਾਨਕ ਜੋਤ ਹਨ ਪਰ ਇਥੇ ਕਿਉਂਕਿ ਬਾਹਰੀ ਸਰੂਪਾਂ ਦੇ ਨਾਮ ਹੇਠ ਦਰਜ਼ ਬਾਣੀ ਦਾ ਜ਼ਿਕਰ ਚਲ ਰਿਹਾ ਹੈ ਇਸ ਕਰਕੇ ਵੱਖ ਵੱਖ ਨਾਮ ਲਏ ਹਨ।

ਦੂਜਾ: ਜਿਵੇਂ ਦੱਸਿਆਂ ਜਾਂਦਾ ਹੈ ਕਿ ਜੀ ਟੁੰਡੇ ਅਸ ਰਾਜੇ ਵਾਲੀ ਧੁਨੀ ਵਿਚ ਵਾਰ ਗਾਉਣੀ ਹੈ ਤਾਂ ਸਵਾਲ ਪੈਦਾ ਹੋ ਗਿਆ ਕਿ 'ਆਸਾ' ਰਾਗ ਦਾ ਜ਼ਿਕਰ ਤਾਂ ਸਿਰਲੇਖ ਵਿਚ ਪਹਿਲਾਂ ਹੀ ਆ ਗਿਆ ਫਿਰ ਇਸਨੂੰ ਸਿਰਫ਼ ਆਸਾ ਰਾਗ ਵਿਚ ਹੀ ਗਾਉਣਾ ਨਹੀਂ ਚਾਹੀਦਾ? ਜਾਂ ਸਿਰਫ ਟੁੰਡੇ ਅਸ ਰਾਜੇ ਵਾਲੀ ਧੁਨੀ ਵਿਚ ਹੀ ਗਾਉਣਾ ਚਾਹੀਦਾ ਹੈ ਜਾਂ ਦੋਹਾਂ ਵਿਚ ਹੀ ਜਾਂ ਕਿਸੇ ਵੀ ਰੀਤ ਵਿਚ?

ਦਾਸ ਚਾਹੇਗਾ ਕਿ ਇਹਨਾਂ ਦੋ ਸਵਾਲਾਂ ਤੇ ਵਿਚਾਰ ਗੁਰਬਾਣੀ ਦੀ ਰੋਸ਼ਨੀ ਵਿਚ ਜ਼ਰੂਰ ਕਰਨੀ ਬਣਦੀ ਹੈ ਅਤੇ ਆਸ ਹੈ ਕਿ ਦਾਸ ਸੂਝਵਾਨ ਸੰਗਤਾਂ ਤੋਂ ਜ਼ਰੂਰ ਕੁਝ ਸਿੱਖੇਗਾ ਜੀ। ਹਾਂ ਜੀ ਭਾਈ ਕੁਲਬੀਰ ਸਿੰਘ ਜੀ ਆਪ ਜੀ ਵਿਚਾਰ ਪੇਸ਼ ਕਰੋ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਭਾਈ ਜਸਜੀਤ ਸਿੰਘ ਜੀਓ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਨਿਯਮਾਂ ਅਨੁਸਾਰ, ਵਾਰ ਉਸਦੀ ਹੁੰਦੀ ਹੈ ਜਿਸਦੀਆਂ ਪਉੜੀਆਂ ਹੋਣ। ਕੁਝ ਇਕ ਵਾਰਾਂ ਨੂੰ ਛੱਡ ਕੇ ਸਾਰੀਆਂ ਵਾਰਾਂ ਜਦੋਂ ਉਚਾਰਨ ਹੋਈਆਂ ਸਨ ਤਾਂ ਕੇਵਲ ਪਉੜੀਆਂ ਦੀ ਸ਼ਕਲ ਵਿਚ ਹੀ ਸਨ। ਮਗਰੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਮਹਾਰਾਜ ਜੀ ਦੀ ਸੰਪਾਦਨਾ ਵੇਲੇ, ਪਉੜੀਆਂ ਦੇ ਨਾਲ ਰਲਦੇ ਮਿਲਦੇ ਭਾਵ ਵਾਲੇ ਉਚਿਤ ਸਲੋਕ ਰਲਾ ਦਿਤੇ ਸਨ। ਜਿਹੜੇ ਸਲੋਕ ਵਾਰਾਂ ਵਿਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਸਨ, ਉਹ ਮਹਾਰਾਜ ਦੀ ਬੀੜ ਦੇ ਅਖੀਰ ਵਿਚ "ਸਲੋਕ ਵਾਰਾਂ ਤੋਂ ਵਧੀਕ" ਦੇ ਸਿਰਲੇਖ ਅਧੀਨ ਦਰਜ ਕਰ ਦਿਤੇ ਗਏ ਸਨ।

ਮਾਝ ਕੀ ਵਾਰ ਲੈ ਲੋ; ਇਸ ਵਿਚ ਵੀ ਮਹੱਲੇ ਦੂਜੇ ਦੇ ਸਲੋਕ ਹਨ, ਹਾਲਾਂਕਿ ਇਹ ਵਾਰ ਵੀ ਪਹਿਲੇ ਪਾਤਿਸ਼ਾਹ ਦੀ ਹੈ। ਸਾਰੰਗ ਕੀ ਵਾਰ ਹਾਲਾਂਕਿ ਮਹਲੇ ਚੌਥੇ ਕੀ ਵਾਰ ਹੈ (ਯਾਨੀ ਕੇ ਪਉੜੀਆਂ ਮ:4 ਦੀਆਂ ਹਨ) ਪਰ ਇਸ ਵਿਚ ਵੀ ਹੋਰ ਮਹਲਿਆਂ ਦੇ ਸਲੋਕ ਹਨ। ਸੋ ਇਸ ਵਿਚਾਰ ਤੋਂ ਇਹ ਸਿਧ ਹੁੰਦਾ ਹੈ ਕਿ ਸ੍ਰੀ ਆਸਾ ਕੀ ਵਾਰ ਨਿਰੋਲ ਪਹਿਲੇ ਪਾਤਿਸ਼ਾਹ ਦੀ ਵਾਰ ਹੈ ਤੇ ਬਹੁਤੇ ਸਲੋਕ ਵੀ ਉਹਨਾਂ ਦੇ ਹੀ ਹਨ।

ਰਹੀ ਗੱਲ ਟੁੰਡੇ ਅਸਰਾਜੈ ਕੀ ਧੁਨੀ ਦੀ, ਤਾਂ ਦੋ ਸਿਰਲੇਖਾਂ – ਰਾਗ ਆਸਾ ਅਤੇ ਟੁੰਡੇ ਅਸਰਾਜੈ ਕੀ ਧੁਨੀ – ਤੋਂ ਇਹੋ ਹੀ ਸਿੱਟਾ ਨਿਕਲਦਾ ਹੈ ਕਿ ਟੁੰਡੇ ਅਸਰਾਜੈ ਦੀ ਉਸ ਵਕਤ ਪ੍ਰਚਲਤ ਧੁਨੀ ਰਾਗ ਆਸਾ ਵਿਚ ਹੀ ਸੀ। ਇਹ ਕੋਈ ਅਨਹੋਣੀ ਗਲ ਨਹੀਂ ਲਗਦੀ ਕਿਉਂਕਿ ਰਾਗ ਆਸਾ ਬਹੁਤ ਹੀ ਸਰਲ ਤੇ ਮਿਠਾ ਰਾਗ ਹੈ ਤੇ ਇਸ ਦੇ ਸਾਰੇ ਸੁਰ ਸ਼ੁਧ ਹਨ। ਸੋ ਅਚੰਭੇ ਵਾਲੀ ਗਲ ਨਹੀਂ ਜਾਪਦੀ ਜੇਕਰ ਅਸਰਾਜੇ ਦੀ ਵਾਰ ਦੀ ਧੁਨੀ ਰਾਗ ਆਸਾ ਵਿਚ ਹੀ ਹੋਵੇ।

ਬਾਕੀ ਭਾਈ ਬਾਣੀ ਤਾਂ ਅਗੰਮ ਅਗਾਧ ਬੋਧ ਹੈ।

ਕੁਲਬੀਰ ਸਿੰਘ
Reply Quote TweetFacebook
Thanks Veerji.

Vaheguru jee ka Khalsa Vaheguru jee kee fateh!
Reply Quote TweetFacebook
Dhanvaad Bhai Sahib jio for Vaar compilation rule and info about Tunday Aus Rajay ki Dhunni.
Reply Quote TweetFacebook
ਗੁਰਮੁਖ ਪਿਆਰੇ (ਭਗਤ ਜਨਾ) ਦੀ ਪਹਿਚਾਨ ਦੀਆਂ ਕੁਝ ਨਿਸ਼ਾਨੀਆਂ (ਬਾਬਾ ਫਰੀਦ ਜੀ ਅਨੁਸਾਰ)


ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
ਮਤਿ ਹੋਦੀ ਹੋਇ ਇਆਣਾ ॥
ਤਾਣ ਹੋਦੇ ਹੋਇ ਨਿਤਾਣਾ ॥
ਅਣਹੋਦੇ ਆਪੁ ਵੰਡਾਏ ॥
ਕੋ ਐਸਾ ਭਗਤੁ ਸਦਾਏ ॥੧੨੮॥
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥


Vaheguru jee ka Khalsa Vaheguru jee kee fateh!
Reply Quote TweetFacebook
Sorry, only registered users may post in this forum.

Click here to login